ਭਗਤ ਸਿੰਘ ਦੀ ਫ਼ਾਂਸੀ ਮਗਰੋਂ ਕਿਵੇਂ ਲਾਹੌਰ ਦੀਆਂ ਸੜਕਾਂ ’ਤੇ ਸੋਗ ਮਨਾਇਆ ਗਿਆ ਸੀ |
|
|
ਭਗਤ ਸਿੰਘ ਦੀ ਫਾਂਸੀ ਦਾ ਸਮਾਂ ਕੁਝ ਅਸਧਾਰਨ ਸੀ। ਤੜਕਸਾਰ ਦਾ ਸਮਾਂ ਨਾ ਹੋ ਕੇ, 23 ਮਾਰਚ ਦੀ ਸ਼ਾਮ ਸਾਢੇ ਸੱਤ ਵਜੇ, ਸੂਰਜ ਡੁੱਬ ਚੁੱਕਿਆ ਸੀ।
ਲਾਹੌਰ
ਜੇਲ੍ਹ ਦੇ ਚੀਫ਼ ਸੁਪਰਿਟੇਂਡੇਂਟ ਮੇਜਰ ਪੀਡੀ ਚੋਪੜਾ ਇੱਕ 23 ਸਾਲ ਦੇ ਨੌਜਵਾਨ ਅਤੇ ਉਸ
ਦੇ ਦੋ ਸਾਥੀਆਂ ਨਾਲ ਤੁਰਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਵੱਧ ਰਹੇ ਸਨ।
ਇਹ ਸਾਰਾ ਨਜ਼ਾਰਾ ਦੇਖ ਰਹੇ ਡਿਪਟੀ ਜੇਲ ਸੁਪਰਿਟੇਂਡੇਂਟ ਮੁਹੰਮਦ ਅਕਬਰ ਖ਼ਾਨ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।
ਫਾਂਸੀ ਦੇ ਫੰਦੇ ਵੱਲ ਵੱਧ ਰਿਹਾ ਉਹ ਸ਼ਖ਼ਸ ਉਸ ਸਮੇਂ ਸ਼ਾਇਦ ਭਾਰਤ ਦਾ ਸਭ ਤੋਂ ਮਸ਼ਹੂਰ ਸ਼ਖ਼ਸ ਬਣ ਚੁੱਕਿਆ ਸੀ।
ਭਗਤ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਸੁਖਦੇਵ ਅਤੇ ਰਾਜਗੁਰੂ ਵੀ ਤੁਰ ਰਹੇ ਸਨ।
ਉਨ੍ਹਾਂ
ਤਿੰਨਾਂ ਨੇ ਅੰਗਰੇਜ਼ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਰਾਜਨੈਤਿਕ ਕੈਦੀਆਂ ਦੇ
ਉਨ੍ਹਾਂ ਦੇ ਦਰਜੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਾਧਾਰਨ ਅਪਰਾਧੀਆਂ ਵਾਂਗ ਫਾਂਸੀ ਉੱਤੇ
ਨਾ ਚੜ੍ਹਾ ਕੇ ਗੋਲੀਆਂ ਨਾਲ ਮਾਰਿਆ ਜਾਵੇ।
ਪਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਦੀ
ਇਸ ਗੁਜ਼ਾਰਿਸ਼ ਨੂੰ ਠੁਕਰਾ ਦਿੱਤਾ ਸੀ। ਭਗਤ ਸਿੰਘ ਉਨ੍ਹਾਂ ਤਿੰਨਾਂ ਦੇ ਵਿੱਚੋ-ਵਿੱਚ ਤੁਰ
ਰਹੇ ਸੀ। ਸੁਖਦੇਵ ਉਨ੍ਹਾਂ ਦੇ ਖੱਬੇ ਪਾਸੇ ਅਤੇ ਰਾਜਗੁਰੂ ਸੱਜੇ ਪਾਸੇ ਸਨ।
ਚਲਦੇ ਸਮੇਂ ਭਗਤ ਸਿੰਘ ਗੀਤ ਗਾ ਰਹੇ ਸੀ, ‘ਦਿਲ ਸੇ ਨਾ ਨਿਕਲੇਗੀ ਮਰਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।’
ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਭਗਤ ਸਿੰਘ ਨੂੰ ਪਹਿਲੀ ਵਾਰ ਜੇਲ੍ਹ ਭੇਜਿਆ ਗਿਆ ਸੀ
|
ਅੱਗੇ ਪੜੋ....
|
|
ਸੇਂਗੋਲ ਕੀ ਹੈ ਜਿਸ ਨੂੰ ਮੋਦੀ ਸਰਕਾਰ ਨਵੇਂ ਸੰਸਦ ਭਵਨ ਚ ਸਥਾਪਿਤ ਕਰਨ ਜਾ ਰਹੀ ਹੈ |
|
|
ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
ਨਵੇਂ
ਸੰਸਦ ਭਵਨ ਵਿੱਚ ''ਸੇਂਗੋਲ'' ਲਗਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ
ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।
ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਇੱਕ ਨਵੀਂ ਪਰੰਪਰਾ ਵੀ ਸ਼ੁਰੂ ਹੋਣ ਜਾ ਰਹੀ ਹੈ।
ਅਮਿਤ
ਸ਼ਾਹ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 14
ਅਗਸਤ 1947 ਨੂੰ ਤਮਿਲ ਪੁਜਾਰੀਆਂ ਦੇ ਹੱਥੋਂ ਸੇਂਗੋਲ ਨੂੰ ਸਵੀਕਾਰ ਕੀਤਾ ਸੀ।
ਅਮਿਤ
ਸ਼ਾਹ ਦੇ ਅਨੁਸਾਰ, ਨਹਿਰੂ ਨੇ ਇਸ ਨੂੰ ਅੰਗਰੇਜ਼ਾਂ ਤੋਂ ਭਾਰਤ ਵਿੱਚ ਸੱਤਾ ਦੇ ਤਬਾਦਲੇ
ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਸੀ। ਬਾਅਦ ਵਿੱਚ ਨਹਿਰੂ ਨੇ ਇਸ ਨੂੰ ਇੱਕ ਮਿਊਜ਼ੀਅਮ
ਵਿੱਚ ਰੱਖ ਦਿੱਤਾ ਸੀ ਅਤੇ ਉਦੋਂ ਤੋਂ ਸੇਂਗੋਲ ਮਿਊਜ਼ੀਅਮ ਵਿੱਚ ਹੀ ਰੱਖਿਆ ਹੋਇਆ ਹੈ।
ਅਮਿਤ ਸ਼ਾਹ ਦੇ ਅਨੁਸਾਰ, ਨਹਿਰੂ ਨੇ ਇਸ ਨੂੰ ਅੰਗਰੇਜ਼ਾਂ ਤੋਂ ਭਾਰਤ ਵਿੱਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਸੀ
|
ਅੱਗੇ ਪੜੋ....
|
|
ਕੀ ਹੈ ਅਰਟੀਫ਼ੀਸ਼ੀਅਲ ਇੰਟੈਲੀਜੈਂਸ, ਜਿਸ ਨੂੰ ਬਣਾਉਣ ਵਾਲੇ ਆਪ ਹੀ ਹੁਣ ਇਸ ਤੋਂ ਡਰੇ ਹੋਏ ਹਨ |
|
|
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਬਣਾਉਣ ਵਾਲੇ ਹੁਣ ਇਸ ਨੂੰ ਲੈ ਕੇ ਆਪ ਹੀ ਚਿੰਤਾ ਵਿੱਚ ਆ ਗਏ ਹਨ।
ਪਿਛਲੇ
ਕੁਝ ਮਹੀਨਿਆਂ ਵਿੱਚ, ਬਾਜ਼ਾਰ ਵਿੱਚ ਕਈ ਏਆਈ ਮਾਡਲ ਪੈਰ ਧਰ ਚੁੱਕੇ ਹਨ ਅਤੇ ਹੁਣ ਇਨ੍ਹਾਂ
ਨਾਲ ਸਬੰਧਿਤ ਲੋਕਾਂ ਜਾਂ ਨਿਰਮਾਤਾਵਾਂ ਨੇ ਹੀ ਏਆਈ ਨੂੰ ਲੈ ਕੇ ਖਦਸ਼ੇ ਜਤਾਉਣੇ ਸ਼ੁਰੂ ਕਰ
ਦਿੱਤੇ ਹਨ।
ਕਿਸੇ ਨੂੰ ਡਰ ਹੈ ਕਿ ਇਹ ਵੱਡੀ ਗਿਣਤੀ ਵਿੱਚ ਨੌਕਰੀਆਂ ਖਾ ਜਾਵੇਗਾ ਤਾਂ ਕਿਸੇ ਨੂੰ ਡਰ ਹੈ ਕਿ ਇਹ ਪੂਰੀ ਮਨੁੱਖਤਾ ਨੂੰ ਹੀ ਕੰਟਰੋਲ ਕਰ ਲਵੇਗਾ।
ਪਿਛਲੇ ਮਹੀਨੇ, 1,000 ਮਾਹਰਾਂ ਨੇ ਏਆਈ ਡਿਵਲਪਮੈਂਟ ''ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਇਸ ਦੇ ਲਈ ਉਨ੍ਹਾਂ ਨੇ ਏਆਈ ਦੇ ਸੰਭਾਵੀ ਜੋਖ਼ਮਾਂ ਦਾ ਹਵਾਲਾ ਦਿੱਤਾ ਸੀ ਤੇ ਕਿਹਾ ਸੀ ਕਿ ਏਆਈ ਬਣਾਉਣ ਦੀ ਦੌੜ ਬੇਕਾਬੂ ਹੁੰਦੀ ਜਾ ਰਹੀ ਹੈ।
ਇਸ
ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਸ ਕਿਵੇਂ ਕੰਮ
ਕਰਦੀ ਹੈ ਤੇ ਇਹ ਕਿੱਥੋਂ ਆਈ। ਪਰ ਪਹਿਲਾਂ ਜਾਣ ਲੈਂਦੇ ਹਾਂ ਕਿ ਇਸ ''ਤੇ ਕੰਮ ਕਰਨ ਵਾਲੇ
ਹੁਣ ਆਪ ਹੀ ਕਿਉਂ ਇਸ ਤੋਂ ਡਰੇ ਹੋਏ ਹਨ...
|
ਅੱਗੇ ਪੜੋ....
|
|
‘ਇਮਰਾਨ ਖ਼ਾਨ ਆਪ ਇੱਕ ਨਸ਼ਾ ਹੈ, ਇਹ ਛੁੜਾ ਕੇ ਦਿਖਾਓ’- ਮੁਹੰਮਦ ਹਨੀਫ਼ ਦਾ ਵਲੌਗ |
|
|
ਇਮਰਾਨ ਖ਼ਾਨ ਨਾ ਹੋਇਆ ਭਾਰਤੀ ਫ਼ਿਲਮ ਵਾਲਾ ਡੌਨ ਹੋ ਗਿਆ, ‘ਜਿਸ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ’।
ਇਮਰਾਨ
ਖ਼ਾਨ ਨੇ ਸਾਲ ਪਹਿਲਾਂ ਹੀ ਕਿਹਾ ਸੀ ਕਿ ਜੇ ਮੈਨੂੰ ਹਕੂਕ ਤੋਂ ਕੱਢ ਦਿੱਤਾ, ਤੇ ਮੈਂ
ਸੜਕਾਂ ’ਤੇ ਆ ਗਿਆ ਤਾਂ ‘ਮੈਂ ਇਹਨਾਂ ਲਈ ਹੋਰ ਖ਼ਤਰੇਨਾਕ ਹੋ ਜਾਵਾਂਗਾ’।
ਦੁਸ਼ਮਣ ਹੱਸੇ ਕਿ ਵੀ ਇਮਰਾਨ ਖ਼ਾਨ ਨੂੰ ਤਾਂ ਖ਼ਤਰਨਾਕ ਵੀ ਕਹਿਣਾ ਨਹੀਂ ਆਉਂਦਾ।
ਹੁਣ ਪਤਾ ਲੱਗਾ ਕਿ ਖ਼ਤਰਨਾਕ ਤੇ ਖ਼ਤਰੇਨਾਕ ਵਿੱਚ ਕੀ ਫ਼ਰਕ ਹੁੰਦਾ ਹੈ?
ਜਦੋਂ ਦੀ ਖ਼ਾਨ ਸਾਹਿਬ ਦੀ ਹਕੂਮਤ ਗਈ ਹੈ, ਉਹਨਾਂ ਦੇ ਸਾਰੇ ਦੁਸ਼ਮਣ ਇਹ ਕਹਿੰਦੇ ਰਹੇ ਹਨ ਕਿ ਇਹਨਾਂ ਨੂੰ ਫੜਦੇ ਕਿਉਂ ਨਹੀਂ ?
ਕੇਸ
ਏਨੇ ਤਿਆਰ ਨੇ, ਇਹ ਪੱਪੂ ਜਿਹਾ ਸਿਆਸਤਦਾਨ ਏ, ਕਦੀ ਜੇਲ੍ਹ ਨਹੀਂ ਗਿਆ। ਦੋ ਦਿਨ ਪੁਲਿਸ
ਦੀ ਹਵਾਲਤ ਵਿੱਚ ਰੱਖੋ, ਇਹਦੇ ਘਰ ਦੀ ਰੋਟੀ, ਦੇਸੀ ਮੁਰਗੀ-ਸੁਰਗੀ ਬੰਦ ਕਰੋ। ਇਹਨੂੰ ਨਸ਼ਾ
ਪਾਣੀ ਨਹੀਂ ਮਿਲੇਗਾ ਤਾਂ ਇਹਦਾ ਤਰਾਅ ਨਿੱਕਲ ਜਾਵੇਗਾ।
ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ
|
ਅੱਗੇ ਪੜੋ....
|
|
--- ਸੱਦਾਮ ਹੂਸੈਨ --- |
|
|
 2 ਅਗਸਤ 1990 ਨੂੰ ਤੜਕਸਾਰ ਕਰੀਬ ਇੱਕ ਲੱਖ ਇਰਾਕੀ ਫ਼ੌਜੀ
ਟੈਂਕਾਂ, ਹੈਲੀਕਾਪਟਰਾਂ ਅਤੇ ਟਰੱਕਾਂ ਵਿੱਚ ਸਰਹੱਦ ਪਾਰ ਕਰਨ ਬਗ਼ੈਰ ਕਿਸੇ ਰੋਕ-ਟੋਕ ਦੇ
ਦਾਖ਼ਲ ਹੋਏ।
ਇਹ ਉਹ ਸਮਾਂ ਸੀ ਜਦੋਂ ਇਰਾਕ ਦੀ ਫ਼ੌਜ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਫ਼ੌਜ ਸੀ।
ਇੱਕ ਘੰਟੇ ਦੇ ਅੰਦਰ-ਅੰਦਰ ਉਹ ਕੁਵੈਤ ਸਿਟੀ ਪਹੁੰਚ ਗਏ ਅਤੇ ਦੁਪਹਿਰ ਤੱਕ ਇਰਾਕੀ ਟੈਂਕਾਂ ਨੇ ਕੁਵੈਤ ਦੇ ਰਾਜਮਹਿਲ ਦਸਮਾਨ ਪੈਲੇਸ ਨੂੰ ਘੇਰਾ ਪਾ ਲਿਆ ਸੀ।
ਉਦੋਂ
ਤੱਕ ਕੁਵੈਤ ਦੇ ਅਮੀਰ ਲੋਕ ਸਾਊਦੀ ਅਰਬ ਵੱਲ ਨੂੰ ਭੱਜ ਗਏ ਸਨ ਅਤੇ ਆਪਣੇ ਪਿੱਛੇ ਉਹ
ਆਪਣੇ ਮਤਰੇਏ ਭਰਾ ਸ਼ੇਖ ਫ਼ਾਹਦ ਅਲ ਅਹਿਮਦ ਅਲ ਸਬਾਹ ਨੂੰ ਛੱਡ ਗਏ ਸਨ। ਇਰਾਕੀ ਫੌਜ ਨੇ ਸ਼ੇਖ
ਨੂੰ ਵੇਖਦਿਆਂ ਹੀ ਗੋਲੀ ਮਾਰ ਦਿੱਤੀ ਸੀ।
ਇੱਕ ਚਸ਼ਮਦੀਦ ਇਰਾਕੀ ਫ਼ੌਜੀ ਮੁਤਾਬਕ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਟੈਂਕ ਦੇ ਸਾਹਮਣੇ ਰੱਖ ਕੇ ਉਸ ’ਤੇ ਟੈਂਕ ਚੜ੍ਹਾ ਦਿੱਤਾ ਗਿਆ ਸੀ।
ਕੁਵੈਤ ’ਤੇ ਹਮਲਾ ਕਰਨ ਤੋਂ ਪਹਿਲਾਂ ਬਾਥ ਕ੍ਰਾਂਤੀ ਦੀ 22ਵੀਂ ਵਰ੍ਹੇਗੰਢ ਮੌਕੇ, ਸੱਦਾਮ ਹੁਸੈਨ ਨੇ ਕੁਵੈਤ ਸਾਹਮਣੇ ਆਪਣੀਆਂ ਮੰਗਾਂ ਦੀ ਇੱਕ ਲਿਸਟ ਰੱਖੀ ਸੀ।
ਇਨ੍ਹਾਂ
ਮੰਗਾ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆ ਕੀਮਤਾਂ ਨੂੰ ਸਥਿਰ ਕਰਨਾ, ਖਾੜੀ ਯੁੱਧ
ਦੌਰਾਨ ਕੁਵੈਤ ਤੋਂ ਲਏ ਗਏ ਕਰਜ਼ੇ ਨੂੰ ਮਾਫ਼ ਕਰਨਾ ਅਤੇ ਮਾਰਸ਼ਲ ਯੋਜਨਾ ਦੀ ਤਰ੍ਹਾਂ ਹੀ
ਇੱਕ ਅਰਬ ਯੋਜਨਾ ਬਣਾਉਣਾ, ਜੋ ਕਿ ਇਰਾਕ ਦੇ ਪੁਨਰ ਨਿਰਮਾਣ ’ਚ ਮਦਦ ਕਰਨ ਵਰਗੇ ਨੁਕਤੇ
ਸ਼ਾਮਲ ਸਨ।
ਰਾਸ਼ਟਰਪਤੀ ਸੱਦਾਮ ਹੁਸੈਨ ਨੇ ਇੱਕ ਇਰਾਕੀ ਟੀਵੀ ’ਤੇ ਧਮਕੀ ਭਰੇ ਸੁਰ
’ਚ ਐਲਾਨ ਕੀਤਾ, “ਜੇਕਰ ਕੁਵੈਤੀਆਂ ਨੇ ਸਾਡੀ ਗੱਲ ਨਾ ਮੰਨੀ ਤਾਂ ਸਾਡੇ ਕੋਲ ਚੀਜ਼ਾਂ ਨੂੰ
ਸੁਧਾਰਨ ਅਤੇ ਆਪਣੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਤੋਂ ਇਲਾਵਾ ਕੋਈ
ਹੋਰ ਚਾਰਾ ਨਹੀਂ ਹੋਵੇਗਾ।”
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 28 - 36 of 1121 |