ਕੋਹਿਨੂਰ ਸਣੇ ਦੁਨੀਆਂ ਦੇ ਕੀਮਤੀ ਗਹਿਣਿਆਂ ਦੀ ਕਹਾਣੀ ਜਿਨ੍ਹਾਂ ਨੂੰ ‘ਸ਼ਰਾਪਿਤ’ ਵੀ ਮੰਨਿਆ ਗਿਆ |
|
|
 ਦੁਨੀਆਂ ਦਾ ਮਸ਼ਹੂਰ ਬੇਸ਼ਕੀਮਤੀ ਕੋਹੀਨੂਰ ਹੀਰਾ ਵਾਰ-ਵਾਰ
ਸੁਰਖ਼ੀਆਂ ਵਿੱਚ ਆਉਂਦਾ ਹੈ। ਕਿੰਗ ਚਾਰਲਜ਼ ਦੀ ਹਾਲ ਵਿੱਚ ਹੋਈ ਤਾਜਪੋਸ਼ੀ ਕਾਰਨ ਇਹ ਹੀਰਾ
ਮੁੜ ਚਰਚਾ ਵਿੱਚ ਆਇਆ ਸੀ।
ਪਿਛਲੇ ਮਹੀਨੇ, ਕਿਮ ਕਾਰਦਰਸ਼ੀਅਨ ਨੇ ਵੇਲਜ਼ ਦੀ
ਰਾਜਕੁਮਾਰੀ ਪ੍ਰਿੰਸਿਜ਼ ਡਾਇਨਾ ਵੱਲੋਂ ਅਕਸਰ ਪਹਿਨਿਆ ਜਾਣ ਵਾਲਾ ਪੈਂਡੇਂਟ ਖ਼ਰੀਦ ਕੇ ਸਭ
ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਹ ਪੈਂਡੇਂਟ ਕਿਮ ਨੇ 163,800 ਪੌਂਡ ਵਿੱਚ
ਖ਼ਰੀਦਿਆ। ਯੂਐਸ ਰਿਐਲਟੀ ਟੀਵੀ ਸਟਾਰ ਨੇ ਸਾਲ 2017 ਵਿੱਚ ਜੈਕੀ ਕੈਨੇ਼ਡੀ ਦੀ ਕਾਰਟੀਅਰ
ਟੈਂਕ ਵਾਚ (ਘੜੀ) ਵੀ ਆਪਣੇ ਨਾਮ ਕਰ ਲਈ ਸੀ।
ਕਿਮ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਉਨ੍ਹਾਂ ਔਰਤਾਂ ਨਾਲ ਸਬੰਧਤ ਗਹਿਣਿਆਂ ਨੂੰ ਇਕੱਠਾ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਪ੍ਰੇਰਿਤ ਹੁੰਦੇ ਹਨ।
|
ਅੱਗੇ ਪੜੋ....
|
|
---#ਸ਼ਹੀਦ_ਭਾਈ_ਜੈ_ਸਿੰਘ--- |
|
|
 ਅਠਾਰ੍ਹਵੀਂ ਸਦੀ ਚ ਇਕ ਗੁਰਸਿੱਖ ਹੋਇਆ ਹੈ ਭਾਈ ਜੈ ਸਿੰਘ ਜੋ ਰਹਿਤ ਮਰਿਆਦਾ ਦੇ ਵਿਚ ਬੜੇ ਪਰਪਕ ਸਨ ਤੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਸੀ ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਭਾਈ ਸਾਹਿਬ ਵੀ ਬਚਪਨ ਦੇ ਵਿੱਚ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੇ
1753 ਈ: ਦੀ ਗੱਲ ਹੈ ਅਬਦਾਲੀ ਦਾ ਥਾਪਿਆ ਹੋਇਆ ਸਰਹਿੰਦ ਦਾ ਨਵਾਬ ਅਬਦੁਲ ਸਮੁੰਦ ਖਾਂ ਆਪਣੇ ਕੋਤਵਾਲ ਨਾਲ ਘੁੰਮਦਾ ਹੋਇਆ ਮੁਗਲ ਮਾਜਰੇ ਪਹੁੰਚਿਆ ਭਾਈ ਜੈ ਸਿੰਘ ਉਸ ਵੇਲੇ ਖੂਹ ਤੇ ਇਸ਼ਨਾਨ ਕਰਦੇ ਪਏ ਸੀ ਭਾਈ ਸਾਹਿਬ ਨੂੰ ਦੇਖਿਆ ਤੇ ਆਵਾਜ਼ ਮਾਰ ਕੇ ਕਿਹਾ ਨਵਾਬ ਸਾਹਿਬ ਦਾ ਸਾਮਾਨ ਹੈ ਇਹਨੂੰ ਚੁੱਕ ਕੇ ਅੱਗੇ ਪੁੱਚਾ ਭਾਈ ਸਾਹਿਬ ਨੇ ਪੁੱਛਿਆ ਇਸ ਪੰਡ ਚ ਕੀ ਹੈ? ਕੋਤਵਾਲ ਕਹਿਣ ਲੱਗਾ ਕੁਝ ਵੀ ਹੋਵੇ ਤੂੰ ਚੁੱਕ ਤੈਨੂੰ ਕੀ ...
|
ਅੱਗੇ ਪੜੋ....
|
|
~~~~ਸਿੱਖ ਸਿਧਾਂਤ, ਸਿੱਖ ਸੰਸਥਾਵਾਂ, ਕੌਮੀ ਸ਼ਖਸੀਅਤਾਂ, ਭਾਈਚਾਰਕ ਸਾਂਝ ਤੇ ਵਧ ਰਹੇ ਹਮਲੇ ਕਿਓਂ~~~~ |
|
|
  ~~~~ਸਿੱਖ ਸਿਧਾਂਤ, ਸਿੱਖ ਸੰਸਥਾਵਾਂ, ਕੌਮੀ ਸ਼ਖਸੀਅਤਾਂ, ਭਾਈਚਾਰਕ ਸਾਂਝ ਤੇ ਵਧ ਰਹੇ ਹਮਲੇ ਕਿਓਂ~~~~
ਕਈ ਤਰਾਂ ਦੇ ਸੰਤਾਪ ਝੱਲ ਇੱਕ ਸੁਖਾਵੀਂ ਸਥਾਪਤੀ ਵੱਲ ਵਧ ਰਹੇ ਪੰਜਾਬ ਵਿੱਚ 2014 ਤੋਂ ਆਮ ਆਦਮੀ ਪਾਰਟੀ ਪੈਰ ਧਰਦੀ ਆ।
2015
ਤੋਂ ਸ਼ੁਰੂ ਹੁੰਦਾ ਬੇਅਦਬੀਆਂ ਦਾ ਦੌਰ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਾਂਭੇ ਕਰ
ਦਿੱਤੀ ਜਾਂਦੀ ਆ ਬੇਅਦਬੀ ਅਤੇ ਨਸ਼ੇ ਤੇ ਸਿਆਸਤ ਖੇਡਕੇ। ਝੂਠੀਆਂ ਸੌਹਾਂ, ਝੂਠੀਆਂ
ਗਰੰਟੀਆਂ ਦੇ ਸਿਰ ਕ੍ਰਮਵਾਰ ਕਾਂ ਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ। ਪਰ
ਹਾਲਾਤ ਬਦ ਤੋਂ ਬਦਤਰ ਵੱਲ .......!!!!
ਇਹ ਸਭ ਕੁੱਝ ਹੋਣ ਦੇ ਬਾਵਜੂਦ ਧਰਮ, ਜਾਤੀ ਦੇ ਫਿਰਕੂਬਾਦ ਰੋਲੇ-ਰੱਪੇ ਤੋਂ
ਦੂਰ ਪੰਜਾਬ ਵਿੱਚ ਦਿੱਲੀ ਤੋਂ ਆਕੇ ਕੇਜਰੀਵਾਲ "ਸ਼ਾਤੀ ਮਾਰਚ" ਕੱਢਕੇ ਅੱਜ ਦੇ
ਅਣਸੁਖਾਵੇਂ ਮਾਹੌਲ ਤੋਂ ਪਹਿਲਾਂ ਹੀ ਇਸ ਵਿਰਤਾਂਤ ਦਾ ਦ੍ਰਿਸ਼ ਸਿਰਜ ਜਾਂਦਾ .......
ਕਿਓਂ ??
|
ਅੱਗੇ ਪੜੋ....
|
|
250 ਸਾਲ ਪੁਰਾਣੇ ਰਾਮਗੜ੍ਹੀਆ ਬੁੰਗਾ ਦੇ ਬਹਾਲੀ ਦਾ ਕੰਮ ਮੁਕੰਮਲ, ਜਾਣੋ ਸੁਨਹਿਰੀ ਇਤਿਹਾਸ |
|
|
ਸਿੱਖ ਮਿਸਲਾਂ ਦੇ ਸਮੇਂ ਦੌਰਾਨ ਉੱਘੇ ਸਿੱਖ ਯੋਧੇ ਤੇ ਆਗੂ ਅਤੇ ਰਾਮਗੜ੍ਹੀਆ ਮਿਸਲ
ਦੇ ਮੋਢੀ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਦੀ ਪੂਰਵ ਸੰਧਿਆ 'ਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ
ਰਾਮਗੜ੍ਹੀਆ ਬੁੰਗੇ ਨੂੰ ਮੁੜ ਤੋਂ ਸੰਗਤਾਂ ਦੇ ਦਰਸ਼ਨ ਦੀਦਾਰੇ ਲਈ ਖੋਲ੍ਹ ਦਿੱਤਾ ਹੈ।
|
ਅੱਗੇ ਪੜੋ....
|
|
---ਬਾਬਾ ਨਿਧਾਨ ਸਿੰਘ--- |
|
|
 ਬਾਬਾ ਨਿਧਾਨ ਸਿੰਘ ਦਾ ਜਨਮ 25 ਮਾਰਚ, 1882 ਨੂੰ ਪੰਜਾਬ ਰਾਜ ਦੇ ਜ਼ਿਲਾ ਹੁਸ਼ਿਆਰਪੁਰ ਵਿਚ, ਪਿੰਡ ਨਾਡਾਲੋਂ ਵਿਖੇ ਹੋਇਆ। ਆਪ ਦੇ ਪਿਤਾ ਸਰਦਾਰ ਉੱਤਮ ਸਿੰਘ ਇਕ ਮਿਹਨਤੀ ਕਿਸਾਨ ਸਨ। ਆਪ ਦੀ ਮਾਤਾ, ਬੀਬੀ ਗੁਲਾਬ ਕੌਰ, ਧਾਰਮਿਕ ਖਿਆਲਾਂ ਵਾਲੀ ਇਕ ਸਾਧਾਰਨ ਅੋਰਤ ਸੀ। ਦੋਨੋਂ ਮਾਪਿਆਂ ਨੇ ਬਾਲਕ ਨਿਧਾਨ ਸਿੰਘ ਦੀ ਪਰਵਰਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੁੱਢਲੀ ਵਿਦਿਆ ਪਠਲਾਵਾਂ ਪਿੰਡ ਵਿਚ ਮੌਜੂਦ ਨਿਰਮਲਾ ਡੇਰੇ ਤੋਂ ਪ੍ਰਾਪਤ ਕੀਤੀ। ਉਹ ਬਚਪਨ ਤੋਂ ਧਾਰਮਿਕ ਰੁਚੀਆ ਦਾ ਮਾਲਕ ਸੀ। ਉਸ ਦੇ ਬਾਲ ਮਨ ਉੱਤੇ, ਉਹਨਾ ਦੇ ਅਧਿਆਪਕ ਬਾਬਾ ਦੀਵਾਨ ਸਿੰਘ, ਦੁਆਰਾ ਦਿਖਾਏ ਨਿਸ਼ਕਾਮ ਸੇਵਾ ਅਤੇ ਪ੍ਰਭੂ ਭਗਤੀ (ਸਿਮਰਨ) ਦੇ ਰਾਹ ਦਾ ਡੂੰਘਾ ਅਸਰ ਪਿਆ। ਗਰੂ ਅਮਰਦਾਸ ਜੀ ਅਤੇ ਭਾਈ ਮੰਝ ਜੀ ਦੀ ਨਿਸ਼ਕਾਮ ਸੇਵਾ ਬਿਰਤੀ ਅਤੇ ਮਾਤਾ ਖੀਵੀ ਜੀ ਦੁਆਰਾ ਲੰਗਰ ਦੀ ਅਣਥੱਕ ਸੇਵਾ ਦੀਆਂ ਸਾਖੀਆਂ ਨੇ ਬਾਲਕ ਨਿਧਾਨ ਸਿੰਘ ਦਾ ਮਨ ਮੋਹ ਲਿਆ। ਬੇਸ਼ਕ ਘਰੇਲੂ ਲੋੜਾਂ ਦੀ ਪੂਰਤੀ ਲਈ ਬਾਲਕ ਨਿਧਾਨ ਨੂੰ ਖੇਤੀਬਾੜੀ ਕਾਰਜਾਂ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ ਪਰ ਵਿਹਲੇ ਸਮੇਂ ਦੌਰਾਨ ਉਸ ਨੂੰ ਗੁਰਬਾਣੀ ਪੜਣ ਤੇ ਸੁਨਣ ਦਾ ਖਾਸ ਸ਼ੌਕ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਨ ਕਥਨ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਸਨ । “”ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ “(ਮ.1, ਪੰਨਾ 61) ਗੁਰਬਾਣੀ ਪ੍ਰੇਮ ਤੋਂ ਇਲਾਵਾ ਨੌਜੁਆਨ ਨਿਧਾਨ ਨੂੰ ਕੁਸ਼ਤੀ ਕਰਨ ਦਾ ਵੀ ਬਹੁਤ ਸ਼ੌਕ ਸੀ।
ਆਪ ਦਾ ਪਿੱਤਰੀ ਪਰਿਵਾਰ ਕਾਫੀ ਵੱਡਾ ਸੀ। ਚਾਰ ਭਰਾਵਾਂ ਵਿਚੋਂ ਆਪ ਸੱਭ ਤੋਂ ਛੋਟੇ ਸਨ। ਉਨੀਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਇਕ ਵੱਡੇ ਪਰਿਵਾਰ ਦੀ ਲੋੜ ਪੂਰਤੀ ਲਈ, ਸਿਰਫ਼ ਖੇਤੀਬਾੜੀ ਪੈਦਾਇਸ਼ ਉੱਤੇ ਨਿਰਭਰਤਾ ਕਾਫੀ ਨਹੀਂ ਸੀ। ਪਰਿਵਾਰ ਦੀਆਂ ਵਿੱਤੀ ਮੁਸ਼ਕਿਲਾਂ ਦੀ ਪੂਰਤੀ ਲਈ ਨੌਜਵਾਨ ਨਿਧਾਨ ਸਿੰਘ ਸੰਨ 1900 ਦੌਰਾਨ, ਝਾਂਸੀ ਪਹੁੰਚ ਕੇ, ਫੌਜ ਦੇ ਰਸਾਲਾ ਨੰਬਰ 5 ਵਿਚ ਭਰਤੀ ਹੋ ਗਿਆ।ਉਥੋ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਪ੍ਰਭੂ ਭਗਤੀ ਵਿਚ ਲਿਪਤ ਉਸ ਦੇ ਮਨ ਨੂੰ ਫੌਜੀ ਨੌਕਰੀ ਰਾਸ ਨਾ ਆਈ। ਉਸ ਦਾ ਮਨ ਤਾਂ ਪ੍ਰਭੂ ਪਿਆਰ ਤੇ ਮਾਨਵਤਾ ਦੀ ਸੇਵਾ ਲਈ ਤੜਪ ਰਿਹਾ ਸੀ। ਝਾਂਸੀ ਵਿਖੇ, ਹਜ਼ੂਰ ਸਾਹਿਬ ਵੱਲ ਜਾਣ ਵਾਲੇ ਜੱਥਿਆਂ ਨੂੰ ਦੇਖ ਕੇ ਉਸ ਦੇ ਮਨ ਵਿਚ ਅਜੀਬ ਧੂਹ ਪੈਂਦੀ ਸੀ। ਅਜਿਹੀ ਮਨੋਵਿਰਤੀ ਕਾਰਣ, ਸੰਨ 1901 ਦੌਰਾਨ ਉਸ ਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਲਦੀ ਹੀ ਨੋਜੁਆਨ ਨਿਧਾਨ ਹਜ਼ੂਰ ਸਾਹਿਬ ਜਾਣ ਵਾਲੇ ਜੱਥੇ ਨਾਲ ਰਲ ਗਿਆ ਅਤੇ ਨਾਂਦੇੜ ਦੀ ਯਾਤਰਾ ਤੇ ਚਲ ਪਿਆ।
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 37 - 45 of 1121 |