"ਇਹ ਵੀ ਕਿਸੇ ਅਜੂਬੇ ਨਾਲੋਂ ਘੱਟ ਨਹੀਂ ਸੀ" |
|
|
ਇਸ
ਸੰਸਾਰ ਚ ਸੱਭ ਤੋਂ ਵੱਡੇ ਅਪਰਾਧੀਆਂ ਚੋਂ ਇੱਕ ਅਮਰੀਕਾ ਵੀ ਹੈ। ਅਮਰੀਕਾ ਹਮੇਸ਼ਾ ਸਿਰਫ
ਆਪਣੇ ਆਰਥਿਕ ਹਿਤ ਲਈ ਯੁੱਧ ਕਰਦਾ ਆਇਆ ਹੈ। ਮੀਡੀਆ ਬੁੱਧੀਜੀਵੀ ਵਰਗ ਤੋਂ ਰਾਸ਼ਟਰ ਅਤੇ
ਆਗੂਆਂ ਨੂੰ ਬਦਨਾਮ ਕਰਦਾ ਰਿਹਾ ਹੈ। ਅੱਜ ਇਕ ਐਸੇ ਨੇਤਾ ਦੀ ਗਲ ਕਰਾਂਗੇ ਜੀਹਨੂੰ ਬਾਹਲੇ ਲੋਕ ਤੇ ਸਾਡੇ ਕਈ ਕਲਾਕਾਰ ਵੀ ਤਾਨਾਸ਼ਾਹ ਮੰਨਦੇ ਸੀ। ਕੈਸੀ ਗਲ ਐ ਜੀਹਨੂੰ ਨੋਬਲ ਐਵਾਰਡ ਮਿਲਣਾ ਚਾਹੀਦਾ ਸੀ ਪਰ ਮਿਲੀ ਮੌਤ ਕਿਉਂਕਿ ਬਹੁਤੇ ਲੋਕਾਂ ਦੀ ਨਜਰ ਚ ਓਹ ਇਕ ਬਹੁਤ ਵਡਾ ਅਪਰਾਧੀ ਸੀ।
|
ਅੱਗੇ ਪੜੋ....
|
|
27 ਮਾਰਚ, 1971 ਵਾਲੇ ਅੱਜ ਦੇ ਦਿਨ ਬੰਗਲਾਦੇਸ਼ ਦੀ ਆਜ਼ਾਦੀ ਦਿਹਾੜੇ' ਤੇ ਵਿਸ਼ੇਸ਼!!!!!!!!!! ਬੰਗਲਾ ਦੇਸ਼ ਕਦੇ ਵੀ ਆਜ਼ਾਦ |
|
|
ਸਾਲ
1970 ਦੇ ਸ਼ੁਰੂਆਤੀ ਦੌਰ ਵਿਚ ਪਾਕਿਸਤਾਨ ਦੀ ਫ਼ੌਜ ਵਲੋਂ, ਪੂਰਬੀ ਪਾਕਿਸਤਾਨ ( ਹੁਣਵੇਂ
ਬੰਗਲਾਦੇਸ਼) ਦੇ ਨਾਗਰਿਕਾਂ ਉਤੇ ਲਗਾਤਾਰ ਅੱਤਿਆਚਾਰਾਂ ਦੇ ਦੌਰ ਸ਼ੁਰੂ ਹੋ ਚੁੱਕੇ
ਸਨ।ਪਾਕਿਸਤਾਨ ਦੀ ਫੌਜ ਨੇ ਜਮ ਕੇ ਪੂਰਬੀ ਪਾਕਿਸਤਾਨ ( ਹੁਣਵੇਂ ਬੰਗਲਾਦੇਸ਼) ਦੇ
ਨਾਗਰਿਕਾਂ ਉਤੇ ਤਸ਼ੱਦਤਾਂ ਦੇ ਐਸੇ ਦੌਰ ਚਲਾਏ ਕਿ ਇਕ ਵਾਰੀ ਤਾਂ ਪੁਰਾਤਨ ਮੁਗਲਾਂ ਦੇ
ਜ਼ੁਲਮਾਂ ਦਾ ਸਮਾਂ ਯਾਦ ਕਰਵਾ ਦ
|
ਅੱਗੇ ਪੜੋ....
|
|
ਪੱਛਮੀ ਸੱਭਿਅਤਾ ਅਤੇ ਪੰਜਾਬੀ ਸੱਭਿਅਤਾ ਲੋਕਾਂ ਦੀ ਜੀਵਨ ਸ਼ੈਲੀ ਜ਼ਮੀਨ ਅਸਮਾਨ ਦਾ ਫਰਕ :——— |
|
|
--15ਸਤੰਬਰ21-(ਮੀਡੀਆਦੇਸਪੰਜਾਬ)--ਸੱਭਿਅਤਾ ਕੇਵਲ ਲਿਬਾਸ ਕੱਪੜਿਆਂ ਵਿੱਚ ਹੀ ਨਹੀ , ਸੋਚ ਕਦਰ ਕੀਮਤਾਂ , ਵਿਸ਼ਵਾਸ ਵਿੱਚ
ਵੀ ਹੈ ਹੋਣੀ ਚਾਹੀਦੀ ਹੈ !
ਸਿੱਖ ਧਰਮ ਵਿੱਚ ਔਰਤ ਮਰਦ ਨੂੰ ਬਰਾਬਰਤਾ ਦਿੰਦਾ ਹੈ , ਅਕਾਲ ਪੁਰਖ ਨੂੰ ਕੇਵਲ ਪੁਰਖ
ਮੰਨੋ ਅਤੇ ਬਾਕੀ ਜੀਵ ਇਸਤਰੀਆ ਹਨ , ਅਨੰਦ ਕਾਰਜ ਲਾਵਾ ਦਾ ਪਾਠ ਪੜਦੇ ਸਮੇਂ ਦੱਸਣਾ
ਚਾਹੀਦਾ ਕਿ ਜੀਵਨ ਭਰ ਤੁਸੀ ਇਕਠੇ ਰਹਿਣਾ ਹੈ ਪਰ ਕਿਸੇ ਵੀ ਕਾਰਨ ਤੁਹਾਡੀ ਅਪਾਸ ਚ ਨਹੀਂ
ਬਣਦੀ ਤਾਂ ਤੁਸੀ ਜੀਵ ਇਸਤਰੀਆ
ਅਕਾਲ ਪੁਰਖ ਨੂੰ ਅਪਣਾ ਪਤੀ ਮੰਨਣਾ ਹੈ ਤੇ ਸਰੀਰਕ ਪਤੀ ਜਾਂ ਪਤਨੀ ਬਦਲਣ
ਦਾ ਹੱਕ ਕੇਵਲ ਮਰਦ ਕੌਲ ਹੀ ਨਹੀਂ ਸਗੋਂ ਅੋਰਤਾ ਵੀ ਬਦਲ ਸਕਦੀਆਂ ਹਨ !
ਪੁਜਾਰੀ ਵਰਗ ਅਕਾਲ ਪੁਰਖ ਦੀ ਕਦਰ ਕਰਨਾ ਤਾਂ ਸਮਝਾਉਦੇ ਹੀ ਨਹੀਂ !
|
ਅੱਗੇ ਪੜੋ....
|
|
......ਵੱਡਾ ਦਿਹਾੜੀ ਲਾਉਣ ਗਿਆ ਪਿੰਡੋਂ ਬਾਹਰ ਹੀ ਨਹਿਰ ਤੋਂ ਚੁੱਕ ਲਿਆ ਗਿਆ.... |
|
|
 ਗੋਹਾ ਫੇਰਦੀ ਨੂੰ ਕੋਈ ਸੁਨੇਹਾ ਦੇ ਗਿਆ..ਮੈਂ ਲਿੱਬੜੇ ਹੱਥਾਂ ਨਾਲ ਹੀ ਬਾਹਰ ਨੂੰ ਭੱਜ ਉਠੀ..!
ਕਿਸੇ ਨੇ ਤੁਰੀ ਜਾਂਦੀ ਨੂੰ ਸਾਈਕਲ ਮਗਰ ਬਿਠਾ ਲਿਆ..ਓਥੇ ਅੱਪੜ ਕੇ ਵੇਖਿਆ..ਪੱਗ ਉਂਝ ਦੀ ਉਂਝ ਹੀ ਬੂਝਿਆਂ ਵਿਚ ਫਸੀ ਪਈ ਸੀ..ਸਣੇ ਫਿਫਟੀ!
ਭਾਵੇਂ ਲੇਬਰ ਦਾ ਕੰਮ ਹੀ ਕਰਦਾ ਸੀ ਤਾਂ ਵੀ ਪੱਗ ਬੜੀ ਹੀ ਸੋਹਣੀ ਜਿਹੀ ਬੰਨ ਕੇ ਹੀ ਘਰੋਂ ਤੁਰਿਆ ਕਰਦਾ!
ਤਰਲਾ ਪਾਇਆ..ਮੈਨੂੰ ਵੀ ਓਧਰ ਨੂੰ ਹੀ ਲੈ ਚੱਲ..ਆਖਣ ਲੱਗਾ ਚਾਚੀ ਕਿਥੇ ਸਾਈਕਲ ਤੇ ਕਿਥੇ ਜਿਪਸੀ..ਉਹ ਤੇ ਸ਼ਹਿਰ ਵੀ ਅੱਪੜ ਗਏ ਹੋਣੇ!
ਅਗਲੇ ਦਿਨ ਅਜੇ ਪੰਚਾਇਤ ਕੱਠੀ ਕਰ ਬੱਸੇ ਬਹਿਣ ਹੀ ਲੱਗੀਂ ਸਾਂ ਕੇ ਥਾਣੇਦਾਰ ਦਾ ਰੁੱਕਾ ਮਿਲ ਗਿਆ..ਜੇ ਮੁੰਡਾ ਛੁਡਾਉਣਾ ਏ ਤਾਂ ਕੱਲੀ ਹੀ ਆਵੀਂ..!
ਫੇਰ ਡਿੱਗਦੀ ਢਹਿੰਦੀ ਕੱਲੀ ਹੀ ਠਾਣੇ ਅੱਪੜੀ..ਦੋ ਘੰਟੇ ਬਾਹਰ ਬਿਠਾਈ ਰੱਖਿਆ..ਉਹ ਆਖਣ ਲੱਗਾ ਛੱਡ ਦਿੰਨੇ ਆ ਪਰ ਨਵਾਂ ਸਕੂਟਰ ਲੈ ਕੇ ਦੇਣਾ ਪਊ..!
ਤਰਲਾ ਲਿਆ ਕੇ ਵਿਗੇ ਪੈਲੀ ਚੋਂ ਏਡੇ ਵੱਡੇ ਪਰਿਵਾਰ ਦਾ ਮਸਾਂ ਰੋਟੀ ਟੁੱਕ ਹੀ ਚੱਲਦਾ..ਸਕੂਟਰ ਕਿਥੋਂ ਲੈ ਦਵਾਂ..ਘਟੋ ਘੱਟ ਉਸਦਾ ਕਸੂਰ ਤਾਂ ਦੱਸ ਦੇਵੋ..ਕੀਤਾ ਕੀ ਏ ਉਸ ਨੇ..?
ਆਖਣ ਲੱਗਾ ਮਾਈਏ ਕਸੂਰ ਪੁੱਛਦੀ ਏਂ ਉਸਦਾ..ਬੇਟ ਇਲਾਕੇ ਦੀਆਂ ਸਾਰੀਆਂ ਵਾਰਦਾਤਾਂ ਇਸਦੇ ਖਾਤੇ ਵਿਚ ਬੋਲਦੀਆਂ..!
ਫੇਰ ਤੁਰਦੀ ਹੋਈ ਨੂੰ ਪਿੱਛੋਂ ਵਾਜ ਮਾਰ ਆਖਣ ਲੱਗਾ..ਗੌਰ ਕਰ ਲਵੀਂ ਨਹੀਂ ਤੇ ਏਦੂੰ ਵੱਧ ਤਾਂ ਸਾਨੂੰ ਸਰਕਾਰ ਨੇ ਹੀ ਦੇ ਦੇਣਾ..!
ਓਹਨਾ ਵੇਲਿਆਂ ਵੇਲੇ ਜਿਉਂਦਾ ਲੱਖ ਦਾ ਤੇ ਮਰਿਆ ਡੇਢ ਲੱਖ ਦਾ ਹੋਇਆ ਕਰਦਾ ਸੀ!
|
ਅੱਗੇ ਪੜੋ....
|
|
ਬਿਜਲੀ ਬੋਰਡ ਦੇ ਸਪਾਈਡਰਮੈਨ ਅਤੇ ਸੇਫ਼ਟੀ ਬੈਲਟ |
|
|
 ਵਾਕਿਆ ਬਟਾਲਾ ਸ਼ਹਿਰ ਦੇ ਉਮਰਪੁਰਾ ਦਾ ਹੈ। ਮੈਂ ਸੜਕ ’ਤੇ ਤੁਰਿਆ ਜਾ ਰਿਹਾ ਸੀ ਕਿ ਸਾਹਮਣੇ ਬਿਜਲੀ ਦੇ ਖੰਬੇ ’ਤੇ ਚੜਿਆ ਇੱਕ ਮੁਲਾਜ਼ਮ ਜ਼ੋਰ ਦੇ ਝਟਕੇ ਨਾਲ ਧੜੰਮ ਕਰਕੇ ਥੱਲੇ ਆ ਡਿੱਗਾ। ਮੇਰੇ ਸਮੇਤ ਕਿਨੇ ਹੋਰ ਰਾਹਗੀਰ ਭੱਜ ਕੇ ਉਸਦੀ ਮਦਦ ਲਈ ਪਹੁੰਚੇ। ਰੱਬ ਦਾ ਸ਼ੁਕਰ ਸੀ ਕਿ ਜਿਥੇ ਉਹ ਬਿਜਲੀ ਮੁਲਾਜ਼ਮ ਡਿੱਗਾ ਸੀ ਓਥੇ ਕੂੜੇ ਦਾ ਢੇਰ ਸੀ ਅਤੇ ਥਾਂ ਪੱਕਾ ਨਾ ਹੋਣ ਕਾਰਨ ਉਹ ਸੱਟੋਂ ਬਚ ਗਿਆ।
ਬਿਜਲੀ ਮੁਲਾਜ਼ਮ ਦੀਆਂ ਤਲੀਆਂ ਝੱਸਦਿਆਂ ਜਦੋਂ ਮੈਂ ਉਸਦਾ ਹਾਲ ਪੁੱਛਿਆ ਤਾਂ ਕਹਿੰਦਾ ‘ਭਾਅ ਜੀ ਮੈਂ ਠੀਕ ਹਾਂ... ਇਹ ਕੋਈ ਨਵੀਂ ਗੱਲ ਨਹੀਂ.... ਸਾਡੇ ਨਾਲ ਤਾਂ ਰੋਜ਼ ਹੀ ਇਵੇਂ ਵਾਪਰਦਾ... ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹ ਹੱਥ ਦੇ ਕੇ ਰੱਖ ਲੈਂਦਾ’। ਪਰ ਅੱਜ ਦਾ ਬਿਜਲੀ ਝਟਕਾ ਕੁਝ ਜਿਆਦਾ ਸੀ... ਪਰ ਚਲੋਂ ਫਿਰ ਵੀ ਬਚਾਅ ਹੋ ਗਿਆ। ਉਹ ਬਿਜਲੀ ਮੁਲਾਜ਼ਮ ਆਪਣੇ ਕੱਪੜੇ ਝਾੜਦਾ ਹੋਇਆ ਉੱਠਿਆ ਤੇ ਫਿਰ ਬਿਜਲੀ ਦੇ ਪੋਲ ’ਤੇ ਚੜਨ ਲੱਗਾ ਤਾਂ ਮੈਂ ਪੁੱਛਿਆ ਭਾਈ ਸਾਹਬ ਹੱਥਾਂ ਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟ ਲਗਾ ਕੇ ਚੜੋ। ਤਾਂ ਅੱਗੋਂ ਉਹ ਬਿਜਲੀ ਮੁਲਾਜ਼ਮ ਕਹਿੰਦਾ ਭਾਅ ਜੀ ਉਹ ਤਾਂ ਹੈ ਨਹੀਂ ਪਰ ਫਾਲਟ ਤਾਂ ਠੀਕ ਕਰਨਾ ਹੈ.... ਨਾਲੇ ਇਸਤੋਂ ਬਾਅਦ ਹੋਰ ਥਾਂ ਵੀ ਤਾਂ ਬਿਜਲੀ ਠੀਕ ਕਰਨ ਜਾਣਾ ਹੈ... ਓਥੋਂ ਵੀ ਲੇਟ ਹੋ ਰਹੇ ਹਾਂ...ਉਪਰੋਂ ਵੱਡੇ ਸਾਹਬ ਫੋਨ ’ਤੇ ਝਿੜਕਾਂ ਮਾਰ ਰਹੇ ਹਨ।
ਇਸਤੋਂ ਪਹਿਲਾਂ ਕਿ ਉਹ ਬਿਜਲੀ ਮੁਲਾਜ਼ਮ ਖੰਬੇ ’ਤੇ ਚੜਦਾ ਮੈਂ ਉਸਨੂੰ ਇੱਕ ਹੋਰ ਸਵਾਲ ਦਾਗ ਦਿੱਤਾ। ਮੈਂ ਕਿਹਾ ‘ਕੀ ਸਰਕਾਰ ਤੁਹਾਨੂੰ ਸੇਫਟੀ ਦਸਤਾਨੇ ਅਤੇ ਸੇਫਟੀ ਬੈਲਟਾਂ ਨਹੀਂ ਦਿੰਦੀ। ਲੰਮਾ ਜਿਹਾ ਹੌਕਾ ਲੈ ਕੇ ਉਹ ਮੁਲਾਜ਼ਮ ਕਹਿਣ ਲੱਗਾ ‘ਭਾਅ ਜੀ ਸਰਕਾਰ ਤਾਂ ਸਭ ਕੁਝ ਦਿੰਦੀ ਪਰ ਸਾਡੇ ਤੱਕ ਨਹੀਂ ਪਹੁੰਚਦਾ’। ਸਰਕਾਰ ਤੋਂ ਇਲਾਵਾ ਸਾਡੇ ਐੱਸ.ਡੀ.ਓ. ਤੇ ਐਕਸੀਅਨ ਵੀ ਇਹ ਸਾਰਾ ਸੇਫਟੀ ਸਮਾਨ ਅਕਸਰ ਹੀ ਖਰੀਦ ਦੇ ਰਹਿੰਦੇ ਹਨ ਪਰ ਸਾਨੂੰ ਕਦੀ ਨਹੀਂ ਦਿੰਦੇ। ਜਦੋਂ ਅਸੀਂ ਐੱਸ.ਡੀ.ਓ. ਕੋਲੋਂ ਸੇਫ਼ਟੀ ਸਮਾਨ ਦੀ ਮੰਗ ਕਰੀਦੇ ਹਾਂ ਤਾਂ ਉਹ ਅੱਗੋਂ ਕਹਿ ਦਿੰਦੇ ਹਨ ਕਿ ਤੁਸੀਂ ਤਾਂ ‘ਸਪਾਈਡਰਮੈਨ’ ਹੋ ਤੁਹਾਨੂੰ ਸੇਫਟੀ ਬੈਲਟਾਂ ਤੇ ਦਸਤਾਨਿਆਂ ਦੀ ਕੀ ਲੋੜ...।
ਮੈਂ ਪੁੱਛਿਆ ਕਿ ਫਿਰ ਤੁਹਾਡੇ ਅਧਿਕਾਰੀ ਉਨ੍ਹਾਂ ਸੇਫਟੀ ਬੈਲਟਾਂ ਅਤੇ ਦਸਤਾਨਿਆਂ ਦਾ ਕਰਦੇ ਕੀ ਹਨ...। ਤਾਂ ਉਹ ਬਿਜਲੀ ਮੁਲਾਜ਼ਮ ਕਹਿਣ ਲੱਗਾ ਭਾਅ ਜੀ ਉਹ ਸੇਫਟੀ ਬੈਲਟਾਂ ਅਧਿਕਾਰੀ ਆਪਣੀ ਕੁਰਸੀ ’ਤੇ ਬੈਠਣ ਸਮੇਂ ਲਗਾਉਂਦੇ ਹਨ... ਕਿ ਮਤੇ ਕੁਰਸੀ ਤੋਂ ਡਿੱਗ ਉਨ੍ਹਾਂ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ ਅਤੇ ਸੇਫਟੀ ਦਸਤਾਨੇ ਤਾਂ ਉਹ ਪਤਾ ਨਹੀਂ ਕਿਸ ਕਰੰਟ ਤੋਂ ਡਰਦੇ ਪਾਉਂਦੇ ਹਨ, ਉਸਦਾ ਸਾਨੂੰ ਵੀ ਨਹੀਂ ਪਤਾ। ਏਨੀ ਗੱਲ ਕਹਿ ਕੇ ਉਹ ਬਿਜਲੀ ਮੁਲਾਜ਼ਮ ਨੰਗੇ ਹੱਥੀਂ ਬਿਨਾਂ ਸੇਫ਼ਟੀ ਬੈਲਟ ਤੋਂ ਮੌਤ ਨਾਲ ਮੱਥਾ ਲਗਾਉਣ ਲਈ ਫਿਰ ਉਸੇ ਬਿਜਲੀ ਦੇ ਖੰਬੇ ’ਤੇ ਜਾ ਚੜਿਆ।
ਉਹ ਬਿਜਲੀ ਮੁਲਾਜ਼ਮ ਆਪਣੇ ਜੁਆਬਾਂ ਦਿੰਦਿਆਂ ਰਮਜ਼-ਰਮਜ਼ ਵਿੱਚ ਬਹੁਤ ਡੂੰਘੀ ਗੱਲ ਕਰ ਗਿਆ ਸੀ। ਮੈਂ ਹੁਣ ਕਦੀ ਖੰਬੇ ’ਤੇ ਚੜ੍ਹੇ ਮੌਤ ਨਾਲ ਜੂਝ ਰਹੇ ਉਸ ਮੁਲਾਜ਼ਮ ਵੱਲ ਦੇਖ ਰਿਹਾ ਸੀ ਅਤੇ ਕਦੀ ਮੇਰੇ ਮਨ ਵਿੱਚ ਵੱਡੇ ਅਧਿਕਾਰੀ ਦੀ ਸੇਫ਼ਟੀ ਬੈਲਟ ਲਗਾ, ਦਸਤਾਨੇ ਪਾ ਕੇ ਕੁਰਸੀ ’ਤੇ ਬੈਠੇ ਦੀ ਤਸਵੀਰ ਅੱਖਾਂ ਅੱਗੇ ਘੁੰਮ ਰਹੀ ਸੀ।
- ਇੰਦਰਜੀਤ ਸਿੰਘ ਹਰਪੁਰਾ।
ਬਟਾਲਾ।
|
|
|
|
<< Start < Prev 1 2 3 4 5 6 7 8 9 10 Next > End >>
|
Results 55 - 63 of 1121 |