ਨਾਲਾਇਕ ਔਲਾਦ ਨੂੰ ਸਬਕ.. |
|
|
 ਮਾਂ ਪਿਓ ਨੇ ਆਪਣੇ ਇਕਲੋਤੇ ਪੁੱਤਰ ਨੂੰ ਚੰਗਾ ਪੜ੍ਹਾਇਆ ਲਿਖਾਇਆ ਉਸਦੀ ਹਰ ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖੁਆਸ਼ ਪੂਰੀ ਕਿਤੀ ਅਤੇ ਫਿਰ ਉਸਦਾ ਵਿਆਹ ਕਿਤਾ, ਇਹ ਸੋਚਕੇ ਕਿ ਹੁਣ ਅਸੀਂ ਬੁਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹੁਣ ਨਹੀ ਹੁੰਦਾ, ਨੂੰਹ ਆਕੇ ਆਪਣੀ ਸੱਸ ਨਾਲ ਘਰਦਾ ਕੰਮ ਕਰੇਗੀ ਅਤੇ ਸਾਡਾ ਮੁੰਡਾ ਸਾਡਾ ਬਿਜ਼ਨਸ ਸੰਭਾਲ ਲਵੇਗਾ.
ਪਰ ਮੁੰਡੇ ਦੇ ਵਿਆਹ ਪਿੱਛੋਂ ਹੋਇਆ ਬਿਲਕੁੱਲ ਉਸਦੇ ਉਲਟ, ਨੂੰਹ ਡੱਕਾ ਤੋੜਕੇ ਰਾਜੀ ਨਹੀਂ ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਅਤੇ ਟੀਵੀ ਦੇਖਣ ਤੋ ਫੁਰਸਤ ਨਹੀਂ, ਕੁੱਝ ਦੇਰ ਬਾਅਦ ਦੋ ਬੱਚੇ ਵੀ ਹੋ ਗਏ. #ਬਲਦੀਪ_ਖੱਖ
ਹੁਣ ਮਾਂ ਪਿਉ ਹੋਰ ਵੀ ਪਰੇਸ਼ਾਨ ਬੁੱਚੀਆਂ ਨੂੰ ਸੰਭਾਲੋ ਅਤੇ ਆਪਣੇ ਨੂੰਹ ਪੁੱਤ ਨੂੰ ਵੀ, ਕਈ ਵਾਰ ਪਿਓ ਨੇ ਆਪਣੀ ਘਰਵਾਲੀ ਨਾਲ ਲੜ ਪੈਣਾ ਕਿ "ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬੁੱਢੇਪੈ ਵਿੱਚ ਸੁੱਖ ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗਏ" ਅਗਿਓ ਪਤਨੀ ਨੇ ਹੱਸਕੇ ਗੱਲ ਨੂੰ ਟਾਲ ਦੇਣਾ ਕਿ "ਕੋਈ ਗੱਲ ਨਹੀਂ ਸਾਡੇ ਪੁੱਤ ਪੋਤਰੇ ਹੀ ਨੇ ਨਾਲੇ ਅਸੀਂ ਵਹਿਲੇਆ ਨੇ ਕਿ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾਂ" ਘਰਵਾਲੀ ਦੀ ਇਹ ਗੱਲਾਂ ਸੁਣ ਪਿਓ ਨੇ ਸ਼ਾਂਤ ਹੋ ਜਾਣਾ.
ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰਹ ਪੁੱਤ ਨੇ ਸਾਂਭ ਸੰਭਾਲ ਤੋ ਦੂਰੀ ਬਣਾਕੇ ਰੱਖੀ ਅਤੇ ਬੁਜ਼ੁਰਗ ਬਾਪ ਆਪਣੀ ਪਤਨੀ ਦੀ ਸਾਂਭ ਸੰਭਾਲ ਕਰਦਾ, ਪਰ ਪਤਨੀ ਬਿਮਾਰੀ ਦਾ ਦੁੱਖ ਨਾ ਸਹਾਰਦੀ ਹੋਈ ਦੁਨੀਆ ਤੋ ਚੱਲ ਵੱਸੀ. #ਬਲਦੀਪ_ਖੱਖ
ਮਾਂ ਜਾਣ ਤੋ ਕੁੱਝ ਦਿਨ ਬਆਦ ਮੁੰਡਾ ਪਿਓ ਨੂੰ ਕਹਿਣ ਲੱਗੀ ਕਿ ਡੈਡੀ ਤੁਹਾਡੀ ਨੂੰਹ ਨੂੰ ਤੁਹਾਡੀ ਮਜੂਦਗੀ ਚ ਘਰਦਾ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਤੁਸੀ ਗੈਰੇਜ਼ ਵਿੱਚ ਸ਼ਿਪਟ ਹੋ ਜਾਓ.
ਪਿਓ ਬਿਨਾ ਕੁੱਝ ਬੋਲਿਆ ਗੈਰੇਜ ਵਿੱਚ ਸ਼ਿਪਟ ਹੋ ਗਿਆ, ਕਰੀਬ ਪੰਦਰਾਂ ਕੁ ਦਿਨਾਂ ਬਾਅਦ ਪਿਓ ਨੇ ਆਪਣੇ ਮੁੰਡੇ ਨੂੰ ਬੁਲਾਕੇ ਉਸਦੇ ਪਰਿਵਾਰ ਲਈ ਬਾਹਰਲੇ ਮੁਲਖ ਦੇ ਟੂਰ ਦਾ ਪਾਸ ਦਿੱਤਾ ਅਤੇ ਕਹਾ ਕਿ ਪੁੱਤ ਜਾ ਬੱਚਿਆਂ ਨੂੰ ਥੋੜਾ ਘੁੰਮਾ ਫਿਰਾ ਕੇ ਲੈ ਆਓਂ ਸਭ ਦਾ ਥੋੜਾ ਮੰਨ ਹਲਕਾ ਹੋ ਜਾਵੇਗਾ.
ਮੁੰਡੇ ਦੇ ਜਾਣ ਦੇ ਪਿੱਛੋ ਪਿਓ ਨੇ ਤੁਰੰਤ ਪੰਜ ਕਰੋੜ ਦੀ ਕੋਠੀ ਤਿੰਨ ਕਰੋੜ ਚ ਵੇਚ ਦਿੱਤੀ ਅਤੇ ਆਪਣੇ ਲਈ ਕਿਸੇ ਹੋਰ ਜਗਾ ਇੱਕ ਅਪਾਰਟਮੈਂਟ ਵਿੱਚ ਵਧਿਆ ਫਲੈਟ ਲੈ ਲਿਆ, ਇੱਕ ਹੋਰ ਮਕਾਨ ਕਰਾਏ ਤੇ ਲੈ ਕੇ ਅਪਣੇ ਮੁੰਡੇ ਦਾ ਸਾਰਾ ਸਮਾਨ ਉੱਥੇ ਸ਼ਿਪਟ ਕਰਾ ਦਿੱਤਾਂ. #ਬਲਦੀਪ_ਖੱਖ
ਜਦੋ ਮੁੰਡਾ ਘੁੰਮ ਕੇ ਵਾਪਸ ਆਇਆ ਤਾ ਕੋਠੀ ਦੇ ਬਾਹਰ ਗਾਰਡ ਬੈਠਾ ਸੀ, ਗਾਰਡ ਨੇ ਦੱਸਿਆ ਕਿ ਇਹ ਕੋਠੀ ਵਿਕ ਚੁੱਕੀ ਹੈ, ਮੁੰਡੇ ਨੇ ਆਪਣੇ ਪਿਓ ਨੂੰ ਫੋਨ ਲਗਾਇਆ ਤਾ ਨੰਬਰ ਬੰਦ ਆ ਰਹਿ ਸੀ, ਮੁੰਡੇ ਨੂੰ ਪਰੇਸ਼ਾਨ ਵੇਖ ਗਾਰਡ ਪੁੱਛਿਆ ਪੁਰਾਣੇ ਮਲਿਕ ਨੂੰ ਫੋਨ ਕਰ ਰਹੇ ਹੋ,
ਮੁੰਡੇ ਦੇ ਹਾਂ ਕਹਿਣ ਤੇ ਗਾਰਡ ਨੇ ਦੱਸਿਆ ਕਿ ਪੁਰਾਣੇ ਮਲਿਕ ਨੇ ਆਪਣਾ ਨੰਬਰ ਬਦਲ ਦਿੱਤਾ ਹੈ ਅਤੇ ਤੁਹਾਡੇ ਆਉਣ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਣ ਲਈ ਕਹਾ ਹੈ, ਗਾਰਡ ਨੇ ਆਪਣੇ ਫੋਨ ਤੋ ਮੁੰਡੇ ਦੇ ਪਿਓ ਨੂੰ ਫੋਨ ਲਾ ਮੁੰਡੇ ਨਾਲ ਗੱਲ ਕਰਾਈ, ਪਿਓ ਨੇ ਕਹਾ ਕਿ ਇਥੇ ਹੀ ਰੁਕੋ ਮੇ ਉਥੇ ਆ ਰਿਹਾ ਹਾਂ,
ਕੁੱਝ ਦੇਰ ਬਆਦ ਉੱਥੇ ਇੱਕ ਕਾਰ ਆਕੇ ਰੁਕੀ ਮੁੰਡੇ ਦਾ ਪਿਓ ਕਾਰ ਵਿਚੋਂ ਬਾਹਰ ਆਇਆ ਤੇ ਮੁੰਡੇ ਨੂੰ ਕਰਾਏ ਦੇ ਮਕਾਨ ਦੀਆ ਚਾਬੀਆਂ ਦੇਂਦਾ ਹੋਇਆ ਬੋਲਿਆ, ਬੇਟਾ ਮੈਂ ਇੱਕ ਸਾਲ ਦਾ ਕਰਾਇਆ ਭਰ ਦਿੱਤਾ ਹੈ ਹੁਣ ਤੇਰੀ ਅਤੇ ਤੇਰੀ ਘਰਦੀ ਦੀ ਮਰਜੀ ਤੁਸੀਂ ਜਿਵੇਂ ਰਹਿਣਾ ਚਾਹੋ ਓਵੇ ਹੀ ਰਹੋ, ਹੁਣ ਤੁਹਾਂਨੂੰ ਮੇਰੇ ਵੱਲੋਂ ਕਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇ ਗੀ,
ਏਨਾ ਕਹਿ ਕੇ ਪਿਓ ਉਥੋ ਚਲਾ ਗਿਆ ਅਤੇ ਮੁੰਡਾ ਅਤੇ ਉਸਦੀ ਘਰਵਾਲੀ ਬਸ ਦੇਖਦੇ ਹੀ ਰਹਿ ਗਏ....
(ਇਹ ਰਾਜਸਥਾਨ ਦੇ ਜੈਪੁਰ ਦੀ ਇੱਕ ਸੱਚੀ ਘਟਨਾ ਹੈ)
|
|
ਪ੍ਰਿਥੀਪਾਲ ਸਿੰਘ ਕਾਰਨ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੂੰ ਬਦਲਣੇ ਪਏ ਆਪਣੇ ਨਿਯਮ, ਜਾਣੋ ਇਸ ਧਾਕੜ ਦੇ ਹੋਰ ਰੋਚਕ ਕਿੱਸੇ |
|
|
ਸਪੋਰਟਸ ਡੈਸਕ– --28,ਜੁਲਾਈ21-(MDP-ਬਿਊਰੋ)-- ਪ੍ਰਿਥੀਪਾਲ ਸਿੰਘ 28 ਜਨਵਰੀ,1932 ਦਾ ਜਨਮ
ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਹੋਇਆ। ਉਸ ਦੇ ਪਿਤਾ ਸ੍ਰੀ ਵਧਾਵਾ ਸਿੰਘ ਅਧਿਆਪਕ ਹੋਣ
ਦੇ ਨਾਲ-ਨਾਲ ਖੇਡਾਂ ਅਤੇ ਖੇਤੀਬਾੜੀ ਵਿੱਚ ਬੜੀ ਦਿਲਚਸਪੀ ਰੱਖਦੇ ਸਨ। ਆਪ ਨੇ ਮੁੱਢਲੀ
ਸਿੱਖਿਆ ਵੀ ਉੱਥੋਂ ਹੀ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਉਸ ਦਾ ਪਰਿਵਾਰ
ਪੂਰਬੀ ਪੰਜਾਬ (ਭਾਰਤ) ਵਿੱਚ ਆ ਗਿਆ।
ਸਿੱਖਿਆ ਅਤੇ ਖੇਡਾਂ
1956 ਵਿੱਚ ਪ੍ਰਿਥੀਪਾਲ ਸਿੰਘ ਨੇ ਐਮ.ਐਸ.ਸੀ. ਦੀ ਡਿਗਰੀ ਖੇਤੀਬਾੜੀ ਕਾਲਜ ਲੁਧਿਆਣਾ ਤੋਂ
ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਉਹਨਾਂ ਨੇ ਵਜੀਫ਼ਾ ਵੀ ਪ੍ਰਾਪਤ
ਕੀਤਾ। 1950 ਤੋਂ 1956 ਤਕ ਉਹ ਖੇਤੀਬਾੜੀ ਕਾਲਜ ਲੁਧਿਆਣਾ ਦੀ ਹਾਕੀ ਟੀਮ ਲਈ ਖੇਡਦੇ
ਰਹੇ। ਇਸੇ ਦੌਰਾਨ 1955 ਵਿੱਚ ਉਹ ਕਾਲਜ ਦੀ ਟੀਮ ਦਾ ਕਪਤਾਨ ਚੁਣੇ ਗਏ। ਪੰਜਾਬ ਖੇਤੀਬਾੜੀ
ਯੂਨੀਵਰਸਿਟੀ (ਲੁਧਿਆਣਾ) ਵਿੱਚ ਉਹਨਾਂ ਅਧਿਆਪਕ ਵਜੋਂ ਪੜ੍ਹਾਇਆ ਅਤੇ ਡਾਇਰੈਕਟਰ ਦੇ
ਆਹੁਦੇ ਤੱਕ ਪਹੁੰਚੇ।
ਹਾਕੀ ਲਈ ਚੋਣ
1957 ਵਿੱਚ ਮੁੰਬਈ ਵਿੱਚ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਲਈ ਪ੍ਰਿਥੀਪਾਲ ਸਿੰਘ ਨੂੰ
ਪਹਿਲੀ ਵਾਰ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉੱਥੇ ਉਸ ਨੇ ਆਪਣੀ ਸ਼ਾਨਦਾਰ
ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇੱਥੋਂ ਹੀ ਉਸ ਦੇ ਅੰਤਰਰਾਸ਼ਟਰੀ ਕਰੀਅਰ ਦੀ
ਸ਼ੁਰੂਆਤ ਹੋਈ।
|
ਅੱਗੇ ਪੜੋ....
|
|
ਓਲੰਪਿਕ: ਜਦੋਂ ਧਿਆਨਚੰਦ ਨੇ ਹਿਟਲਰ ਦੇ ਸਾਹਮਣੇ ਖੇਡੀ ਹਾਕੀ ਤਾਂ ਉਸ ਨੇ ਕੀ ਕਿਹਾ |
|
|
--28,ਜੁਲਾਈ21-(MDP-ਬਿਊਰੋ)--ਇੱਕ ਉੱਚ ਅਧਿਕਾਰੀ ਦਾ ਹੁਕਮ ਸੀ, " ਧਿਆਨ ਚੰਦ, ਤੁਹਾਨੂੰ ਓਲੰਪਿਕ ਕੈਂਪ 'ਚ ਨਹੀਂ ਜਾਣਾ ਚਾਹੀਦਾ ਹੈ।"ਇਸ ਹੁਕਮ ਦਾ ਸਨਮਾਨ ਕਰਦਿਆਂ ਧਿਆਨ ਚੰਦ ਆਪਣੇ ਸਾਥੀ ਸੈਨਿਕਾਂ ਨਾਲ ਕੰਮ 'ਤੇ ਵਾਪਸ ਪਰਤ ਗਏ ਸਨ।ਧਿਆਨ ਚੰਦ ਉੱਥੇ ਫੌਜ 'ਚ ਕੀ ਕਰ ਰਹੇ ਸਨ, ਇਸ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਨੇ ਉਨ੍ਹਾਂ ਨੂੰ ਸਾਲ 1936 ਦੇ ਬਰਲਿਨ ਓਲੰਪਿਕ ਲਈ ਅਭਿਆਸ ਕਰਨ ਲਈ ਭੇਜਿਆ।ਧਿਆਨ ਚੰਦ ਦੇ ਪੁੱਤਰ ਅਤੇ ਸਾਬਕਾ ਭਾਰਤੀ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੇ ਧਿਆਨ ਚੰਦ ਦੇ ਜੀਵਨ ਦੇ ਇੰਨ੍ਹਾਂ ਨਾਜ਼ੁਕ ਅਤੇ ਉਦਾਸੀਨ ਪਲਾਂ ਨੂੰ ਸਾਂਝਾ ਕੀਤਾ।ਕ੍ਰਿਕਟ ਦੇ ਗੌਡਫਾਦਰ ਵੱਜੋਂ ਮਸ਼ਹੂਰ ਡੌਨ ਬ੍ਰੈਡਮੈਨ ਆਮ ਤੌਰ 'ਤੇ ਕਹਿੰਦੇ ਸਨ ਕਿ "ਉਹ ਇਸ ਤਰ੍ਹਾਂ ਗੋਲ ਕਰਦਾ ਹੈ, ਜਿਸ ਤਰ੍ਹਾਂ ਨਾਲ ਕਿ ਅਸੀਂ ਦੌੜਾਂ ਬਣਾਉਂਦੇ ਹਾਂ।"ਪੂਰੀ ਦੁਨੀਆਂ ਦੇ ਲੋਕ ਜਾਣਦੇ ਸਨ ਕਿ ਜਦੋਂ ਧਿਆਨ ਚੰਦ ਹਾਕੀ ਹੱਥ 'ਚ ਫੜਦੇ ਹਨ ਤਾਂ ਉਹ ਇੱਕ ਜਾਦੂਗਰ ਬਣ ਜਾਂਦੇ ਹਨ, ਜੋ ਕਿ ਆਪਣੀ ਹਾਕੀ ਨਾਲੋਂ ਗੇਂਦ ਨੂੰ ਵੱਖ ਹੀ ਨਹੀਂ ਹੋਣ ਦਿੰਦੇ।ਸਾਲ 1936 'ਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ ਜਿਸ ਟੀਮ ਤੋਂ ਹਰ ਕੋਈ ਡਰਦਾ ਸੀ। ਉਹ ਜਹਾਜ਼ ਰਾਹੀਂ ਜਰਮਨੀ ਪਹੁੰਚੀ।ਉਨ੍ਹਾਂ ਨੇ ਜਰਮਨੀ ਪਹੁੰਚਦਿਆਂ ਹੀ ਆਰਾਮ ਕਰਨ ਦੀ ਬਜਾਇ ਅਭਿਆਸ ਮੈਚ ਖੇਡਣ ਦੇ ਪ੍ਰਸਤਾਵ ਨੂੰ ਸਵੀਕਾਰਿਆ ਸੀ।ਭਾਰਤੀ ਹਾਕੀ ਟੀਮ ਨੇ ਜਰਮਨੀ ਹਾਕੀ ਕਲੱਬ ਦੇ ਨਾਲ ਜਰਮਨੀ ਦੀ ਇੱਕ ਸਥਾਨਕ ਟੀਮ ਨਾਲ ਅਭਿਆਸ ਮੈਚ ਖੇਡਣ ਦੀ ਗੁਜ਼ਾਰਿਸ ਕੀਤੀ ਸੀ। ਇਸ ਸਥਾਨਕ ਟੀਮ ਨੇ ਮੈਦਾਨ 'ਚ ਭਾਰਤੀ ਹਾਕੀ ਟੀਮ ਨੂੰ ਤਾਰੇ ਵਿਖਾ ਦਿੱਤੇ ਸਨ।ਸ਼ਫ਼ਰ ਦੀ ਥਕਾਨ ਕਾਰਨ ਭਾਰਤੀ ਖਿਡਾਰੀ ਜਰਮਨੀ ਦਾ ਖਿਡਾਰੀਆਂ ਦੀ ਤਾਲ ਨਾਲ ਤਾਲ ਨਾ ਮਿਲਾ ਸਕੇ।
|
ਅੱਗੇ ਪੜੋ....
|
|
.........ਕਹਾਣੀ- ਪੀੜਾ .....ਮਨਮੋਹਨ ਕੌਰ.... |
|
|
--28,ਜੁਲਾਈ-(MDP-ਬਿਊਰੋ)--  ਭੀੜ ਭੜੱਕੇ ਵਾਲੇ ਸ਼ਹਿਰ ਵਿੱਚੋਂ ਲੰਘਦਿਆਂ ਮੇਰਾ ਰੁੱਗ ਭਰ ਆਇਆ। ਜੀਅ ਕਰੇ
ਕਿ ਇਸ ਸ਼ਹਿਰ ਦੀ ਤਮਾਮ ਟਰੈਫਿਕ ਨੂੰ ਰੋਕਣਾ ਮੇਰੇ ਵੱਸ ਹੁੰਦਾ, ਕੋਈ ਕੀ ਜਾਣੇ ਕਿਉਂ?
ਕਿਉਂਕਿ ਇੱਥੇ ਮੇਰਾ ਬੱਚਾ ਸੌਂ ਰਿਹਾ ਹੈ, ਮੇਰੀ ਕੁੱਖ ਦੀ ਆਂਦਰ ਆਰਾਮ ਕਰ ਰਹੀ ਹੈ। ਸਮਝ
ਨਹੀਂ ਪੈ ਰਹੀ ਕਿ ਮੈਂ ਇਸ ਸ਼ਹਿਰ ਨੂੰ ਨਫ਼ਰਤ ਕਰਾਂ ਜਾਂ ਮੋਹ... ਘ੍ਰਿਣਾ ਇਸ ਲਈ ਕਿ ਇਸ
ਸ਼ਹਿਰ ਵਿੱਚ ਆ ਕੇ ਮੇਰੇ ਬੱਚੇ ਨੂੰ ਜ਼ਿੰਦਗੀ ਨਹੀਂ ਮਿਲੀ ਜਦੋਂ ਕਿ ਵਿਸ਼ਵਾਸ ਕੀਤਾ ਜਾਂਦਾ
ਹੈ ਕਿ ਇਸ ਸ਼ਹਿਰ ਵਿੱਚ ਆ ਕੇ ਮੋਏ ਵੀ ਜਿਉਂਦੇ ਹੋ ਜਾਂਦੇ ਨੇ। ਇਸ ਸ਼ਹਿਰ ਨਾਲ ਮੇਰਾ ਮੋਹ
ਇਸ ਲਈ ਹੈ ਕਿ ਮੇਰੇ ਜਿਸਮ ਦਾ ਟੁਕੜਾ ਇੱਥੇ ਆਰਾਮ ਕਰ ਰਿਹਾ ਹੈ। ਸ਼ਾਇਦ ਮੇਰੀ ਜ਼ਿੰਦਗੀ ਦੇ
ਇਤਿਹਾਸ ਵਿੱਚ ਨਾ ਭੁੱਲਣ ਵਾਲੇ ਪਲ ਨਾ ਭੁੱਲਣ ਵਾਲੀ ਘਟਨਾ ਹੋਵੇ।
|
ਅੱਗੇ ਪੜੋ....
|
|
ਕਰੋ ਅਗਾਜ਼ ਇਕ ਚੰਗੇ ਦੌਰ ਦਾ ਸ੍ਰੀ ਫ਼ਰੈਕਫੋਰਟ ਸਾਹਿਬ ਤੋਂ ! |
|
|
 ਸ੍ਰੀ ਫ਼ਰੈਕਫੋਰਟ ਸਾਹਿਬ :-ਨਸ਼ੇ ਦੀਆਂ ਇਕ ਨਹੀਂ ਅਨੇਕਾਂ ਕਿਸਮਾਂ ਨੇ ਤੇ ਸਾਰੀਆਂ ਹੀ ਘਾਤਕ ! ਪਰ ਜੋ ਸੱਭ ਤੋਂ ਖ਼ਤਰਨਾਕ ਨਸ਼ਾ ਹੈ ਉਹ ਹੈ ਮੈਂ ਦਾ, ਹੱਠ ਦਾ, ਜਿੱਦ ਪੁਗਾਉਣ ਦਾ ਮੁੱਕਦੀ ਗੱਲ ਕੀ ਹੰਕਾਰ ਦਾ । ਬਿਨਾ ਸ਼ੱਕ ਸਤਿਗੁਰਾਂ ਨੇ ਸਾਨੂੰ ਹਰ ਤਰਾਂ ਦੇ ਨਸ਼ੇ ਤਿਆਗਣ ਦੀ ਸਖ਼ਤੀ ਨਾਲ ਤਾਕੀਦ ਕੀਤੀ ਹੈ ਦਿਲਚਸਪ ਗੱਲ ਇਹ ਹੈ ਕਿ ਅਸੀਂ ਜਦੋਂ ਵੀ ਗੁਰੂ ਦਰਬਾਰ ਹਾਜ਼ਰੀ ਭਰਦੇ ਹਾਂ ਤਾਂ ਬੜੀ ਸਾਵਧਾਨੀ ਵਰਤਦੇ ਆਂ ਕਿ ਕਿਸੇ ਪ੍ਰਕਾਰ ਦਾ ਨਸ਼ਾ ਨਾਂ ਕੀਤਾ ਹੋਵੇ ਜਾਂ ਕਿਸੇ ਕਿਸਮ ਦਾ ਨਸ਼ਾ ਗੁਰੂ ਦਰਬਾਰ ਨਾਲ ਨਾਂ ਚੱਲ ਜਾਵੇ । ਪਰ ਇਕ ਹਾਉਮੈ ਦਾ ਨਸ਼ਾ ਹੀ ਹੈ ਜਿਸ ਨਾਂਲ ਧੁੱਤ ਹੋ ਕੇ ਅਸੀਂ ਗੁਰੂ ਘਰ ਪ੍ਰਵੇਸ਼ ਕਰਦੇ ਹਾਂ ਖ਼ਾਸ ਕਰ ਸਿੱਖੀ ਸਰੂਪ ਵਾਲੇ (ਸਾਰੇ ਨਹੀਂ ) । ਦਰਅਸਲ “ਪ੍ਰਗਟ ਗੁਰਾਂ ਕੀ ਦੇਹ” ਅੱਗੇ ਸਿਰ ਝੁੱਕਾ ਅਸੀਂ ਮੱਤ ਗੁਰੂ ਨੂ ਸਮਰਪਿਤ ਕਰਨ ਦਾ ਦਾ ਵਿਖਾਵਾ ਵੀ ਨਸਈ ਮੁਦਰਾ ਚ’ ਕਰ ਰਹੇ ਹੁੰਨੇ ਹਾਂ
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 64 - 72 of 1121 |