----ਰੋਹਤਕ ਦੀ ਦੁਖਦਾਈ ਘਟਨਾ ---- |
|
|
  ਰਾਧਿਕਾ
ਅਤੇ ਨਵੀਨ ਨੂੰ ਅੱਜ ਤਲਾਕ ਦੇ ਪੇਪਰ ਮਿਲ ਗਏ। ਦੋਵੇਂ ਇੱਕੋ ਸਮੇਂ ਅਦਾਲਤ ਤੋਂ ਬਾਹਰ ਆ
ਗਏ। ਦੋਵਾਂ ਦੇ ਪਰਿਵਾਰਕ ਮੈਂਬਰ ਇਕੱਠੇ ਸਨ ਅਤੇ ਉਨ੍ਹਾਂ ਦੇ ਚਿਹਰੇ ਤੇ ਜਿੱਤ ਅਤੇ
ਸ਼ਾਂਤੀ ਦੇ ਨਿਸ਼ਾਨ ਸਾਫ ਝਲਕ ਰਹੇ ਸਨ। ਚਾਰ ਸਾਲ ਲੜਨ ਤੋਂ ਬਾਅਦ ਅੱਜ ਫੈਸਲਾ ਲਿਆ ਗਿਆ।
ਵਿਆਹ ਨੂੰ ਦਸ ਸਾਲ ਹੋ ਗਏ ਸਨ ਪਰ ਅਸੀਂ ਛੇ ਸਾਲ ਹੀ ਇਕੱਠੇ ਰਹਿ ਸਕੇ।
ਚਾਰ ਸਾਲ ਤਲਾਕ ਦੇ ਚੱਕਰ ਚ ਲੰਘ ਗਏ.
ਰਾਧਿਕਾ
ਦੇ ਹੱਥ ਵਿੱਚ ਦਹੇਜ ਦੀਆਂ ਚੀਜ਼ਾਂ ਦੀ ਸੂਚੀ ਸੀ ਜੋ ਨਵੀਨ ਦੇ ਘਰੋਂ ਲੈਣੀ ਸੀ ਅਤੇ
ਨਵੀਨ ਦੇ ਗਹਿਣਿਆਂ ਦੀ ਸੂਚੀ ਸੀ ਜੋ ਉਸਨੇ ਰਾਧਿਕਾ ਤੋਂ ਲੈਣੇ ਸਨ।
ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਨਵੀਨ ਦਸ ਲੱਖ ਰੁਪਏ ਦੀ ਰਾਸ਼ੀ ਏਕਮੁਸ਼ਤਾ ਰਾਧਿਕਾ ਨੂੰ ਅਦਾ ਕਰੇਗਾ।
ਰਾਧਿਕਾ ਅਤੇ ਨਵੀਨ ਦੋਵੇਂ ਇੱਕੋ ਟੈਂਪੂ ਵਿੱਚ ਬੈਠ ਕੇ ਨਵੀਨ ਦੇ ਘਰ ਪਹੁੰਚ ਗਏ। ਰਾਧਿਕਾ ਨੂੰ ਦਾਜ 'ਚ ਦਿੱਤੇ ਸਮਾਨ ਦੀ ਪਛਾਣ ਕਰਨੀ ਪਈ ਭਾਰੀ.
ਤਾਂ ਚਾਰ ਸਾਲ ਬਾਅਦ ਸਹੁਰੇ ਘਰ ਜਾ ਰਹੀ ਸੀ। ਆਖਰੀ ਵਾਰ ਬਸ ਉਸ ਤੋਂ ਬਾਅਦ ਕਦੇ ਉੱਥੇ ਨਹੀਂ ਆਉਣਾ ਪਿਆ।
ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰ ਜਾ ਚੁੱਕੇ ਸਨ। ਸਿਰਫ ਤਿੰਨ ਜਾਨਵਰ ਬਚੇ ਹਨ। ਨਵੀਨ, ਰਾਧਿਕਾ ਅਤੇ ਰਾਧਿਕਾ ਦੀ ਮਾਂ।
ਨਵੀਨ ਘਰ ਵਿੱਚ ਇਕੱਲਾ ਰਹਿੰਦਾ ਸੀ। ਮਾਂ ਬਾਪ ਅਤੇ ਭਰਾ ਅੱਜ ਵੀ ਪਿੰਡ ਵਿੱਚ ਰਹਿੰਦੇ ਹਨ।
|
ਅੱਗੇ ਪੜੋ....
|
|
ਟਾਇਟਨ ਪਣਡੁੱਬੀ: ਸਮੁੰਦਰ ਚੋਂ ਕੱਢੇ ਮਲਬੇ ਚ ਕੀ-ਕੀ ਮਿਲਿਆ, ਮ੍ਰਿਤਕਾਂ ਦੇ ਅਵਸ਼ੇਸ਼ ਮਿਲਣ ਦੀ ਕਿੰਨੀ ਉਮੀਦ |
|
|
ਟਾਇਟੈਨਿਕ ਦੇ ਮਲਬੇ ਨੂੰ ਦੇਖਣ ਲਈ, ਹਾਲ ਹੀ ਵਿੱਚ ਸਮੁੰਦਰ ਦੀਆਂ ਗਹਿਰਾਈਆਂ ''ਚ
ਉਤਰੀ ਟਾਇਟਨ ਪਣਡੁੱਬੀ ਇੱਕ ਧਮਾਕੇ ਵਿੱਚ ਤਬਾਹ ਹੋ ਗਈ ਸੀ, ਜਿਸ ਵਿੱਚ ਸਵਾਰ ਸਾਰੇ ਪੰਜ
ਸੈਲਾਨੀਆਂ ਦੀ ਵੀ ਮੌਕੇ ''ਤੇ ਹੀ ਮੌਤ ਹੋ ਗਈ ਸੀ। ਹੁਣ ਇਸ ਪਣਡੁੱਬੀ ਦੇ ਮਲਬੇ
ਨੂੰ ਸਮੁੰਦਰ ਤਲ ਤੋਂ ਕੱਢਿਆ ਗਿਆ ਹੈ ਤੇ ਇਸ ਵਿਚਕਾਰ ਯੂਐਸ ਕੋਸਟ ਗਾਰਡ ਨੇ ਕਿਹਾ ਹੈ ਕਿ
ਸ਼ਾਇਦ ਪਣਡੁੱਬੀ ਦੇ ਮਲਬੇ ਵਿੱਚ ਮ੍ਰਿਤਕਾਂ ਦੇ ਅਵਸ਼ੇਸ਼ ਪਾਏ ਜਾ ਸਕਦੇ ਹਨ। ਲੰਘੇ ਬੁੱਧਵਾਰ ਨੂੰ ਪਣਡੁੱਬੀ ਦੇ ਕਈ ਹਿੱਸੇ, ਕੈਨੇਡਾ ਦੇ ਸੇਂਟ ਜੌਨਜ਼ ਵਿੱਚ ਕਿਨਾਰੇ ''ਤੇ ਉਤਾਰੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਲਬੇ ਦੇ ਵਿਚਕਾਰ ਪਣਡੁੱਬੀ ਦਾ ਲੈਂਡਿੰਗ ਫਰੇਮ ਅਤੇ ਪਿਛਲਾ ਕਵਰ ਵੀ ਮਿਲਿਆ ਹੈ।ਕੋਸਟ ਗਾਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਐਸ ਦੇ ਡਾਕਟਰੀ ਪੇਸ਼ੇਵਰ ਸੰਭਾਵਿਤ ਅਵਸ਼ੇਸ਼ਾਂ ਦਾ ਰਸਮੀ ਵਿਸ਼ਲੇਸ਼ਣ ਕਰਨਗੇ।
|
ਅੱਗੇ ਪੜੋ....
|
|
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਮੰਦਰ ਦੇ ਪਾਵਨ ਅਸਥਾਨ ਦੇ ਬਾਹਰ ਪੂਜਾ ਕਰਨ ਤੇ ਕਿਉਂ ਛਿੜਿਆ ਵਿਵਾਦ |
|
|
 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ (20 ਜੂਨ) ਨੂੰ ਦਿੱਲੀ
ਦੇ ਸ਼੍ਰੀ ਜਗਨਨਾਥ ਮੰਦਰ ''ਚ ਪੂਜਾ ਕੀਤੀ ਸੀ, ਜਿਸ ਦੀ ਇੱਕ ਤਸਵੀਰ ਨੂੰ ਲੈ ਕੇ ਸੋਸ਼ਲ
ਮੀਡੀਆ ''ਤੇ ਬਹਿਸ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਦਿੱਲੀ
ਦੇ ਹੌਜ਼ ਖਾਸ ਸਥਿਤ ਸ਼੍ਰੀ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਦੀ ਤਸਵੀਰ ਵਾਇਰਲ ਹੋ ਰਹੀ
ਹੈ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਦਰਅਸਲ,
20 ਜੂਨ ਨੂੰ ਆਪਣੇ 65ਵੇਂ ਜਨਮ ਦਿਨ ਅਤੇ ਜਗਨਨਾਥ ਰਥ ਯਾਤਰਾ 2023 ਦੇ ਮੌਕੇ ''ਤੇ
ਰਾਸ਼ਟਰਪਤੀ ਮੁਰਮੂ ਹੌਜ਼ ਖ਼ਾਸ ਸਥਿਤ ਜਗਨਨਾਥ ਮੰਦਰ ਗਏ ਸਨ। ਉੱਥੇ
ਪੂਜਾ ਕਰਦੇ ਹੋਏ ਉਨ੍ਹਾਂ ਦੀ ਇੱਕ ਤਸਵੀਰ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ
ਜਾਰੀ ਕੀਤੀ ਗਈ। ਟਵਿੱਟਰ ''ਤੇ ਉਨ੍ਹਾਂ ਨੇ ਰੱਥ ਯਾਤਰਾ ਦੀ ਸ਼ੁਰੂਆਤ ''ਤੇ ਵਧਾਈ ਵੀ
ਦਿੱਤੀ ਸੀ।
|
ਅੱਗੇ ਪੜੋ....
|
|
ਰਾਜਾ ਵੜਿੰਗ ਨੂੰ ਅਮਰੀਕਾ ’ਚ ਘੇਰਿਆ: ਪੰਜਾਬੀ ਆਗੂਆਂ ਨੂੰ ਵਿਦੇਸ਼ਾਂ ਵਿੱਚ ਘੇਰਨ ਦੇ ਵਰਤਾਰੇ ਨਾਲ ਖੜ੍ਹੇ ਹੁੰਦੇ ਸਵਾਲ |
|
|
 “ਉਹ ਰੈੱਡ ਲਾਇਟ ਉੱਤੇ ਵੀ ਰੁਕਿਆ ਨਹੀਂ, ਸਿੰਘਾਂ ਦੇ .....( ਭੱਦੀ ਸ਼ਬਦਾਵਲੀ ਦੀ
ਵਰਤੋਂ) ਤੋਂ ਡਰਦਾ ਭੱਜ ਗਿਆ, ਸੋ ਅੱਜ ਇਹ ਮੈਸੇਜ ਅਸੀਂ ਅਮਰੀਕਾ ਦੇ ਸਿੱਖਾਂ ਵੱਲੋਂ,
ਨਿਊਯਾਰਕ ਵੱਲੋਂ ਸਪੈਸ਼ਲੀ ਅਸੀਂ ਦੇਣਾ ਚਾਹੁੰਦੇ ਹਾਂ, ਉਨ੍ਹਾਂ ਲੋਕਾਂ ਨੂੰ ਅਤੇ ਪੰਜਾਬ
ਦੀਆਂ ਸਿਆਸੀ ਪਾਰਟੀਆਂ ਨੂੰ, ਜਿਹੜੇ ਸਿੱਖਾਂ ਦੇ ਖ਼ਿਲਾਫ਼ ਭੁਗਤਦੇ ਹਨ।”
ਇਹ
ਸ਼ਬਦ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ
ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੀਪ ਨੂੰ ਘੇਰਨ ਵਾਲੇ ਕੁਝ ਵਿਅਕਤੀਆਂ ਵਿੱਚੋਂ ਇੱਕ ਦੇ
ਹਨ।
ਰਾਜਾ ਵੜਿੰਗ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਦੌਰੇ ਉੱਤੇ ਸਨ।
ਜਿੱਥੇ
ਖ਼ੁਦ ਨੂੰ ਖ਼ਾਲਿਸਤਾਨ ਸਮਰਥਕ ਦੱਸਣ ਵਾਲੇ ਕੁਝ ਲੋਕ ਉਨ੍ਹਾਂ ਦੇ ਸਮਾਗਮਾਂ ਦੇ ਬਾਹਰ
ਜਾਂ ਇੱਕ-ਦੁੱਕਾ ਨੇ ਅੰਦਰ ਜਾ ਕੇ ਖ਼ਾਲਿਸਤਾਨਪੱਖੀ ਨਾਅਰੇਬਾਜ਼ੀ ਕੀਤੀ।
ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਪਾ ਕੇ ਘੇਰਨ ਵਾਲਿਆਂ ਤੋਂ ਡਰ ਕੇ ਭੱਜਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ।
ਉਨ੍ਹਾਂ
ਕਿਹਾ, "ਮੈਂ ਅਮਰੀਕਾ ਵਿੱਚ ਹੀ ਹਾਂ, ਡਰ ਕੇ ਭੱਜਿਆ ਨਹੀਂ, ਮੈਂ ਖ਼ਾਲਿਸਤਾਨ ਦਾ
ਵਿਰੋਧੀ ਕੱਲ ਵੀ ਸਨ ਅਤੇ ਅੱਜ ਵੀ ਹਾਂ, ਨਾ ਖ਼ਾਲਿਸਤਾਨ ਬਣਨਾ ਹੈ ਅਤੇ ਨਾ ਅਸੀਂ ਬਣਨ
ਦੇਣਾ ਹੈ, ਕਿਉਂਕਿ ਖ਼ਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ।"
|
ਅੱਗੇ ਪੜੋ....
|
|
ਜਰਮਨੀ 'ਚ ਭਾਰਤੀ ਮਾਪਿਆਂ ਤੋਂ ਦੂਰ ਰੱਖੀ ਜਾ ਰਹੀ 2 ਸਾਲਾ ਧੀ, ਮਾਂ ਦਾ ਦਰਦ, 'ਮੈਂ ਉਸ ਦੇ ਮੂੰਹੋਂ ਨਿਕਲਿਆ ਪਹਿਲਾ ਸ਼ਬਦ |
|
|
ਧਰਾ
ਅਤੇ ਭਾਵੇਸ਼ ਸਾਲ 2018 ਵਿੱਚ ਜਰਮਨੀ ਗਏ ਸਨ। ਦੋਵਾਂ ਦੀ ਨਿੱਕੀ ਜਿਹੀ ਧੀ ਹੈ, ਜਿਸ ਦਾ
ਨਾਮ ਆਰਿਹਾ ਸ਼ਾਹ ਹੈ। ਪਰਿਵਾਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਅਚਾਨਕ ਕੁਝ
ਅਜਿਹਾ ਹੋਇਆ ਕਿ ਆਰਿਹਾ ਨੂੰ ਉਸ ਦੇ ਮਾਪਿਆਂ ਤੋਂ ਦੂਰ ਜਰਮਨੀ ਦੇ ਹੀ ਇੱਕ ਫੋਸਟਰ ਕੇਅਰ
ਵਿੱਚ ਭੇਜ ਦਿੱਤਾ ਗਿਆ। ਗੁਜਰਾਤੀ
ਮੂਲ ਦੀ ਧਰਾ ਅਤੇ ਭਾਵੇਸ਼ ਸ਼ਾਹ ਦੀ ਧੀ ਆਰਿਹਾ ਪਿਛਲੇ 20 ਮਹੀਨਿਆਂ ਤੋਂ ਇਸ ਫੋਸਟਰ
ਕੇਅਰ (ਬੱਚਿਆਂ ਦੀ ਦੇਖਭਾਲ ਲਈ ਇੱਕ ਥਾਂ) ਵਿੱਚ ਰਹਿ ਰਹੀ ਹੈ ਅਤੇ ਉਸ ਦੀ ਕਸਟਡੀ ਦਾ
ਮਾਮਲਾ ਵਧਦਾ ਹੀ ਜਾ ਰਿਹਾ ਹੈ। ਭਾਰਤ ਸਰਕਾਰ ਦੇ ਕੂਟਨੀਤਕ ਦਬਾਅ ਤੋਂ ਬਾਅਦ ਹੁਣ 59 ਸੰਸਦ ਮੈਂਬਰਾਂ ਨੇ ਆਰਿਹਾ ਸ਼ਾਹ ਦੇ ਸਮਰਥਨ 'ਚ ਜਰਮਨੀ ਦੇ ਰਾਜਦੂਤ ਨੂੰ ਪੱਤਰ ਲਿਖਿਆ ਹੈ। ਆਰਿਹਾ
ਦੇ ਮਾਤਾ-ਪਿਤਾ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਦੇ ਲੋਕਾਂ, ਸੰਸਦ ਮੈਂਬਰਾਂ ਅਤੇ
ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੀ ਬੱਚੀ ਵਾਪਸ ਮਿਲ ਜਾਵੇਗੀ।
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 10 - 18 of 1121 |