ਬਰਜਿੰਦਰ ਸਿੰਘ ਹਮਦਰਦ
ਸੰਪਾਦਕ ਰੋਜ਼ਾਨਾ ‘ਅਜੀਤ’
ਜਲੰਧਰ।
ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਦੇ ਐਲਾਨ ਨੇ ਸਿੱਖ ਕੌਮ ਵਿਚ ਇਕ ਨਵੀਂ ਸਥਿਤੀ ਅਤੇ ਦੁਬਿਧਾ ਪੈਦਾ ਕਰ ਦਿੱਤੀ ਹੈ। ਉਹ ਵਿਅਕਤੀ ਜੋ ਕਦੇ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਿਹਾ ਹੋਵੇ, ਨੂੰ ਹੀ ਭਾਈਚਾਰੇ ’ਚੋਂ ਕੱਢਣ ਦੀ ਕਾਰਵਾਈ ਦੁੱਖਦਾਈ ਹੀ ਕਹੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦੂਸਰੇ ਸਿੰਘ ਸਾਹਿਬਾਨ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਆਪ ਵੀ ਕਾਫ਼ੀ ਦੁਬਿਧਾ ਵਿਚ ਪਏ ਨਜ਼ਰ ਆਉਂਦੇ ਸਨ।