ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ |
|
|
 ਨਵੀਂ ਦਿੱਲੀ --01 ਅਪ੍ਰੈਲ-(ਮੀਡੀਆਦੇਸਪੰਜਾਬ)-- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਕਿਹਾ ਕਿ ਦਿਲ
ਦੀ ਬਾਈਪਾਸ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ
ਡਾਕਟਰਾਂ ਅਤੇ ਦੇਖ-ਰੇਖ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਉਹ
ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਨਾਗਰਿਕਾਂ ਅਤੇ ਨੇਤਾਵਾਂ ਦੇ ਸੰਦੇਸ਼ ਮਿਲ ਰਹੇ ਹਨ, ਜਿਨ੍ਹਾਂ
’ਚ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਗਈ ਹੈ। ਰਾਸ਼ਟਰਪਤੀ ਕੋਵਿੰਦ ਨੇ
ਕਿਹਾ ਕਿ ਇਸ ਲਈ ਤੁਹਾਡੇ ਸਾਰਿਆਂ ਦਾ ਸ਼ਬਦਾਂ ਰਾਹੀਂ ਧੰਨਵਾਦ ਜ਼ਾਹਰ ਕਰਨਾ ਮੁਸ਼ਕਲ ਹੈ।
|
ਅੱਗੇ ਪੜੋ....
|
|
ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ |
|
|
 ਵਾਇਨਾਡ ਕਾਂਗਰਸ -01ਅਪ੍ਰੈਲ-(ਮੀਡੀਆਦੇਸਪੰਜਾਬ)-- ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼
ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਰੋੜਾਂ ਗਰੀਬਾਂ ਨੂੰ ਮਜ਼ਬੂਤ ਬਣਾਉਣ ਦੀ
ਬਜਾਏ ਕੁਝ ਵੱਡੇ ਉਦਯੋਗਪਤੀਆਂ ਦੀ ਮਦਦ ਕਰ ਰਹੇ ਹਨ। ਦਰਅਸਲ ਕੇਰਲ ਵਿਧਾਨ ਸਭਾ ਚੋਣਾਂ
ਵਿਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਰਾਹੁਲ ਆਪਣੇ ਸੰਸਦੀ ਖੇਤਰ ਵਾਇਨਾਡ
ਪੁੱਜੇ ਹੋਏ ਸਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਜੇਕਰ ਤੁਸੀਂ
ਵੱਡੇ ਕਾਰੋਬਾਰਾਂ ’ਚ ਪੈਸੇ ਲਾਓਗੇ ਤਾਂ ਅਰਥਵਿਵਸਥਾ ਰਫ਼ਤਾਰ ਫ਼ੜੇਗੀ ਪਰ ਹੁੰਦਾ ਇਹ ਹੈ ਕਿ
ਇਹ ਸਭ ਵੱਡੇ ਕਾਰੋਬਾਰੀ ਪੈਸੇ ਖ਼ੁਦ ਲੈ ਲੈਂਦੇ ਹਨ।
|
ਅੱਗੇ ਪੜੋ....
|
|
ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ? |
|
|
ਨਵੀਂ ਦਿੱਲੀ --01ਅਪ੍ਰੈਲ-(ਮੀਡੀਆਦੇਸਪੰਜਾਬ)-- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ
ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੁਪਰਸਟਾਰ ਰਜਨੀਕਾਂਤ ਨੂੰ 51ਵੇਂ
ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਜਾਵਡੇਕਰ ਨੇ ਰਜਨੀਕਾਂਤ ਨੂੰ
ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਇੱਕ ਮਹਾਨ ਅਦਾਕਾਰ ਦੱਸਿਆ ਪਰ ਪ੍ਰੈੱਸ ਕਾਨਫਰੰਸ ਵਿਚ
ਇੱਕ ਸਵਾਲ 'ਤੇ ਉਹ ਨਾਰਾਜ਼ ਹੋ ਗਏ।
|
ਅੱਗੇ ਪੜੋ....
|
|
ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ |
|
|
 ਜਲੰਧਰ --31ਮਾਰਚ-(ਮੀਡੀਆਦੇਸਪੰਜਾਬ)-- ਇਹ ਤੁਸੀਂ ਜੋ ਭੀੜ ਵੇਖ ਰਹੇ ਹੋ ਇਹ ਕੋਈ ਮੇਲੇ ਦੀ ਤਸਵੀਰ
ਨਹੀਂ ਹੈ, ਸਗੋਂ ਇਹ ਤਾਂ ਠੇਕੇ ਦੀਆਂ ਤਸਵੀਰਾਂ ਹਨ, ਜਿਥੇ ਠੇਕੇ ਟੁੱਟਣ ਦੌਰਾਨ ਲੋਕਾਂ
ਦੀ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ
ਦੀਆਂ ਧੱਜੀਆਂ ਉਡਾਈਆਂ ਗਈਆਂ, ਜਦੋਂ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ
ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
|
ਅੱਗੇ ਪੜੋ....
|
|
ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ |
|
|
ਨਵੀਂ ਦਿੱਲੀ --31ਮਾਰਚ-(ਮੀਡੀਆਦੇਸਪੰਜਾਬ)-- ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ
ਦੇਸ਼ ਦੀ ਆਜ਼ਾਦੀ ਤੋਂ ਇਲਾਵਾ ਭੇਦਭਾਵ ਦੇ ਖ਼ਿਲਾਫ਼ ਆਪਣੀ ਲੜਾਈ ਲਈ ਵੀ ਇਤਿਹਾਸ ’ਚ ਖ਼ਾਸ
ਨਾਂ ਰੱਖਦੇ ਹਨ। ਅੱਜ ਦਾ ਦਿਨ, ਭਾਵ 31 ਮਾਰਚ ਨੂੰ ਉਨ੍ਹਾਂ ਦੇ ਨਾਂ ਨਾਲ ਇਕ ਖ਼ਾਸ ਸਬੰਧ
ਹੈ। 31 ਮਾਰਚ ਨੂੰ ਹੀ 1990 ’ਚ ਡਾ. ਭੀਮਰਾਓ ਅੰਬੇਡਕਰ ਨੂੰ ਸਰਵਉੱਚ ਨਾਗਰਿਕ ਸਨਮਾਨ
ਭਾਰਤ ਰਤਨ ਨਾਲ ਸਨਮਾਨਿਤ ਕਰਕੇ ਦੇਸ਼ ਅਤੇ ਸਮਾਜ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ
ਯਾਦ ਕੀਤਾ ਗਿਆ ਸੀ।
|
ਅੱਗੇ ਪੜੋ....
|
|
ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ |
|
|
ਇਡੁੱਕੀ--31ਮਾਰਚ-(ਮੀਡੀਆਦੇਸਪੰਜਾਬ)-- ਕੇਰਲ ਦੇ ਇਕ ਸਾਬਕਾ ਐੱਮ. ਪੀ. ਜਾਇਲ ਜਾਰਜ ਵਲੋਂ
ਕੋਚੀ ਦੇ ਇਕ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ
ਗਾਂਧੀ ਤੋਂ ‘ਚੌਕਸ’ ਰਹਿਣ ਬਾਰੇ ਦਿੱਤੇ ਗਏ ਗਏ ਬਿਆਨ ਪਿਛੋਂ ਰੌਲਾ ਪੈ ਗਿਆ ਹੈ। ਜਾਰਜ
ਨੇ ਕਿਹਾ ਸੀ ਕਿ ਰਾਹੁਲ ਗਾਂਧੀ ਸਿਰਫ ਕੁੜੀਆਂ ਦੇ ਕਾਲਜਾਂ ਦਾ ਹੀ ਦੌਰਾ ਕਰਨਗੇ, ਇਸ ਲਈ
ਕੁੜੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ।
|
ਅੱਗੇ ਪੜੋ....
|
|
ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ |
|
|
 ਧਰਮਸ਼ਾਲਾ --31ਮਾਰਚ-(ਮੀਡੀਆਦੇਸਪੰਜਾਬ)-- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕਾਂ ਨੂੰ
ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ ਸਬੰਧੀ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ
ਲੋੜ ਹੈ। ਠਾਕੁਰ ਧਰਮਸ਼ਾਲਾ ਨੇੜੇ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਵਿਚ ਬੈਠਕ ’ਚ
ਸੂਬੇ ਦੀ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।
|
ਅੱਗੇ ਪੜੋ....
|
|
ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ |
|
|
 ਨਵੀਂ ਦਿੱਲੀ --31ਮਾਰਚ-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ
ਨੇ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ (ਸੋਧ) ਕਾਨੂੰਨ 2021 ਦੇ ਵਿਰੋਧ ਵਿੱਚ ਨਾਨ
ਬੀਜੇਪੀ ਲੀਡਰ ਨੂੰ ਚਿੱਠੀ ਲਿਖੀ ਹੈ।
|
ਅੱਗੇ ਪੜੋ....
|
|
ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ |
|
|
 ਬੁਢਲਾਡਾ , --30ਮਾਰਚ-(ਮੀਡੀਆਦੇਸਪੰਜਾਬ)-- ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਆਮ ਚੋਣਾਂ
ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਐਨ ਸੀ ਟੀ ਦਿੱਲੀ ਦੇ ਡਾਇਰੈਕਟੋਰੇਟ ਆਫ
ਗੁਰੁਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਜਾਰੀ ਇੱਕ ਪਬਲਿਕ ਨੋਟਿਸ
ਤਹਿਤ ਚੋਣ ਅਮਲ ਬਾਰੇ ਦੱਸਿਆ ਗਿਆ ਹੈ ਕਿ 31 ਮਾਰਚ ਬੁੱਧਵਾਰ ਤੋਂ 7 ਅਪ੍ਰੈਲ ਤੱਕ ਕਾਗ਼ਜ਼
ਦਾਖਲ ਕੀਤੇ ਜਾ ਸਕਣਗੇ, 8 ਅਪ੍ਰੈਲ ਨੂੰ ਕਾਗ਼ਜ਼ਾਂ ਦੀ ਪੜਤਾਲ, 10 ਅਪ੍ਰੈਲ ਨੂੰ ਕਾਗ਼ਜ਼
ਵਾਪਸੀ , ਵੋਟਾਂ 25 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ 28 ਅਪ੍ਰੈਲ ਨੂੰ ਵੋਟਾਂ ਦੀ
ਗਿਣਤੀ ਹੋਵੇਗੀ ਜਦਕਿ ਸਾਰਾ ਚੋਣ ਅਮਲ 29 ਅਪ੍ਰੈਲ ਤੱਕ ਮੁਕੰਮਲ ਹੋਣ ਦੀ ਗੱਲ ਆਖੀ ਗਈ ਹੈ
।
|
|
ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ |
|
|
ਨਵੀਂ ਦਿੱਲੀ --30ਮਾਰਚ-(ਮੀਡੀਆਦੇਸਪੰਜਾਬ)-- ਮੱਧ ਏਸ਼ੀਆਈ ਦੇਸ਼ ਤਾਜੀਕੀਸਤਾਨ ਵਿੱਚ ਮੰਗਲਵਾਰ
ਨੂੰ ਆਯੋਜਿਤ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸਮਾਗਮ ਵਿੱਚ 15 ਦੇਸ਼ਾਂ ਦੇ ਵਿਦੇਸ਼ ਮੰਤਰੀ
ਸ਼ਾਮਲ ਹੋਣਗੇ। ਇਸ ਮੌਕੇ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਦੁਸ਼ਾਂਬੇ ਵਿੱਚ ਹਨ
ਅਤੇ ਅੱਜ ਦੇ ਬਦਲੇ ਮਾਹੌਲ ਵਿੱਚ ਇੱਕ ਹੀ ਕਮਰੇ ਵਿੱਚ ਆਹਮੋਂ-ਸਾਹਮਣੇ ਹੋਣਗੇ।
|
ਅੱਗੇ ਪੜੋ....
|
|
ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ |
|
|
 ਸ਼੍ਰੀਨਗਰ --30ਮਾਰਚ-(ਮੀਡੀਆਦੇਸਪੰਜਾਬ)-- ਨੈਸ਼ਨਲ ਕਾਨਫਰੰਸ (ਐੱਨ. ਸੀ.) ਪ੍ਰਧਾਨ ਅਤੇ ਸ਼੍ਰੀਨਗਰ ਤੋਂ ਲੋਕ ਸਭਾ
ਮੈਂਬਰ ਫਾਰੂਕ ਅਬਦੁੱਲਾ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਪੁੱਤਰ
ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਹਾਲ ਹੀ ਵਿਚ ਆਪਣੇ ਪਿਤਾ ਦੇ
ਸੰਪਰਕ ’ਚ ਆਏ ਲੋਕਾਂ ਨੂੰ ਜਾਂਚ ਕਰਾਉਣ ਦੀ ਅਪੀਲ ਕੀਤੀ ਪਾਰਟੀ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਟਵੀਟ ਕੀਤਾ
|
ਅੱਗੇ ਪੜੋ....
|
|
ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ |
|
|
 ਨਵੀਂ ਦਿੱਲੀ --30ਮਾਰਚ-(ਮੀਡੀਆਦੇਸਪੰਜਾਬ)-- ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਬਣਾਈ ਗਈ
ਤਿੰਨ ਮੈਂਬਰੀ ਮਾਹਰ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫਾਫੇ ’ਚ ਸੁਪਰੀਮ ਕੋਰਟ ਨੂੰ
ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੂੰ ਇਹ ਰਿਪੋਰਟ 19 ਮਾਰਚ ਨੂੰ ਹੀ
ਸੌਂਪ ਦਿੱਤੀ ਗਈ। ਇਸ ਰਿਪੋਰਟ ਵਿਚ ਸੰਸਦ ਵਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ
ਦੀ ਸਮੀਖਿਆ ਕੀਤੀ ਗਈ ਹੈ।
|
ਅੱਗੇ ਪੜੋ....
|
|
ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ |
|
|
 ਨਵੀਂ ਦਿੱਲੀ --29ਮਾਰਚ-(ਮੀਡੀਆਦੇਸਪੰਜਾਬ)-- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਦਿੱਲੀ ਦੇ ਉਪ
ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਵਾਲੇ ਰਾਸ਼ਟਰੀ ਰਾਜਧਾਨੀ ਖੇਤਰ ਸ਼ਾਸਨ ਸੋਧ ਬਿੱਲ
(ਐੱਨ.ਸੀ.ਟੀ.) 2021 ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਦੇ ਦੋਵੇਂ ਸਦਨ ਇਸ ਬਿੱਲ ਨੂੰ ਪਾਸ
ਕਰ ਚੁੱਕੇ ਹਨ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਮਗਰੋਂ ਇਹ ਬਿੱਲ ਕਾਨੂੰਨ ਬਣ ਗਿਆ ਹੈ।
|
ਅੱਗੇ ਪੜੋ....
|
|
ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’ |
|
|
 ਨਦੀਗ੍ਰਾਮ --29ਮਾਰਚ-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ ਭਾਜਪਾ
ਵਰਕਰ ਦੀ ਮਾਂ ਦੀ ਮੌਤ ਨੂੰ ਲੈ ਕੇ ਪੈਦਾ ਹੋਏ ਗੁੱਸੇ ਦਰਮਿਆਨ ਸੋਮਵਾਰ ਨੂੰ ਕਿਹਾ ਕਿ ਉਹ
ਬੀਬੀਆਂ ਖ਼ਿਲਾਫ਼ ਹਿੰਸਾ ਦਾ ਸਮਰਥਨ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਮੌਤ ਦੀ ਅਸਲੀ ਵਜ੍ਹਾ
ਨਹੀਂ ਪਤਾ। ਬੈਨਰਜੀ ਨੇ ਪੁੱਛਿਆ ਕਿ ਜਦੋਂ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਵਿਚ ਜਨਾਨੀ ਦਾ
ਸ਼ੋਸ਼ਣ ਕਰ ਕੇ ਜਾਨ ਤੋਂ ਮਾਰ ਦਿੱਤਾ ਗਿਆ, ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਉਂ ਚੁੱਪ
ਸਨ।
|
ਅੱਗੇ ਪੜੋ....
|
|
ਮਹਾਰਾਸ਼ਟਰ ’ਚ ਭਾਜਪਾ ਅਤੇ ਰਾਕਾਂਪਾ ਵਿਚਾਲੇ ਪਕ ਰਹੀ ਸਿਆਸੀ ਖਿਚੜੀ? |
|
|
ਨਵੀਂ ਦਿੱਲੀ--29ਮਾਰਚ-(ਮੀਡੀਆਦੇਸਪੰਜਾਬ)-- ਮਹਾਰਾਸ਼ਟਰ ਸਰਕਾਰ ’ਚ ਤਰੇੜ ਦਰਮਿਆਨ ਕੀ ਭਾਰਤੀ
ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿਚਾਲੇ ਕੁਝ ਸਿਆਸੀ
ਖਿਚੜੀ ਪਕ ਰਹੀ ਹੈ? ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਨਾਲ ਮੁਲਾਕਾਤ
ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੁੱਛੇ ਗਏ ਸਵਾਲ ਦੇ ਜਵਾਬ ਨਾਲ ਭੇਤ ਡੂੰਘਾ
ਹੋ ਗਿਆ ਹੈ। ਅਮਿਤ ਸ਼ਾਹ ਵੱਲੋਂ ਐਤਵਾਰ ਨੂੰ ਜਦੋਂ ਇਸ ਮੁਲਾਕਾਤ ਨੂੰ ਲੈ ਕੇ ਸਵਾਲ
ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਭ ਕੁੱਝ ਜਨਤਕ ਨਹੀਂ ਕਰ ਸਕਦੇ।
|
ਅੱਗੇ ਪੜੋ....
|
|
ਕਿਸਾਨਾਂ ਚ ਰੋਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ |
|
|
 ਸੋਨੀਪਤ --29ਮਾਰਚ-(ਮੀਡੀਆਦੇਸਪੰਜਾਬ)-- ਕੁੰਡਲੀ ਸਮੇਤ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ 3 ਖੇਤੀਬਾੜੀ
ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੋਲੀ ਦੇ ਪਵਿੱਤਰ ਮੌਕੇ
’ਤੇ ਹੋਲਿਕਾ ਦਹਿਨ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ
ਪ੍ਰਗਟਾਇਆ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਅੰਦੋਲਨ ਨੂੰ ਅੱਗੇ ਵਧਾਉਣਗੇ,
ਪਿੱਛੇ ਹੱਟਣ ਦਾ ਸਵਾਲ ਹੀ ਨਹੀਂ ਹੈ।
|
ਅੱਗੇ ਪੜੋ....
|
|
ਕਿਸਾਨਾਂ ਨੂੰ ਬੋਲੇ PM ਮੋਦੀ- ਮਧੂ ਮੱਖੀ ਪਾਲਣ ਕਰੋ ਸ਼ੁਰੂ, ਆਮਦਨ ਦੇ ਨਾਲ ਵਧੇਗੀ ਜ਼ਿੰਦਗੀ ’ਚ ਮਿਠਾਸ |
|
|
 ਨਵੀਂ ਦਿੱਲੀ --28ਮਾਰਚ-(ਮੀਡੀਆਦੇਸਪੰਜਾਬ)-- ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ
ਹੋਏ ਹਨ। ਕਿਸਾਨ ਅੰਦੋਲਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਖੇਤਰ ’ਚ
ਆਧੁਨਿਕੀਕਰਨ ਦੀ ਗੱਲ ਆਖੀ ਹੈ। ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਪ੍ਰਧਾਨ
ਮੰਤਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ’ਚ ਨਵੇਂ ਪ੍ਰਯੋਗ ਸਮੇਂ ਦੀ ਮੰਗ ਹਨ। ਅਸੀਂ ਬਹੁਤ
ਸਮਾਂ ਗੁਆ ਚੁੱਕੇ ਹਾਂ।
|
ਅੱਗੇ ਪੜੋ....
|
|
ਸੁਪਰੀਮ ਕੋਰਟ ਨੇ ਕਿਹਾ-ਯਮੁਨਾ ਦੇ ਪਾਣੀ ਦੀ ਸਪਲਾਈ ’ਤੇ ਸਥਿਤੀ ਜਿਓਂ ਦੀ ਤਿਓਂ ਰੱਖੇ ਹਰਿਆਣਾ ਸਰਕਾਰ |
|
|
ਨਵੀਂ ਦਿੱਲੀ--26ਮਾਰਚ-(ਮੀਡੀਆਦੇਸਪੰਜਾਬ)-- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੰਜਾਬ, ਹਰਿਆਣਾ
ਸਰਕਾਰਾਂ ਅਤੇ ਹੋਰਾਂ ਨੂੰ ਸ਼ੁੱਕਰਵਾਰ ਤੱਕ ਦਿੱਲੀ ’ਚ ਯਮੁਨਾ ਦੇ ਪਾਣੀ ਦੀ ਸਪਲਾਈ ’ਤੇ
ਸਥਿਤੀ ਜਿਓਂ ਦੀ ਤਿਓਂ ਬਰਕਰਾਰ ਰੱਖਣ ਦਾ ਹੁਕਮ ਦਿੱਤਾ। ਸੁਪਰੀਮ ਕੋਰਟ ਦਿੱਲੀ ਜਲ ਬੋਰਡ
(ਡੀ. ਜੇ. ਬੀ.) ਵੱਲੋਂ ਦਰਜ ਇਕ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਹਰਿਆਣਾ
ਸਰਕਾਰ ਨੂੰ ਯਮੁਨਾ ’ਚ ਪ੍ਰਦੂਸ਼ਕ ਤੱਤਾਂ ਨੂੰ ਛੱਡੇ ਜਾਣ ਤੋਂ ਰੋਕਣ ਅਤੇ
|
ਅੱਗੇ ਪੜੋ....
|
|
ਸੁਪਰੀਮ ਕੋਰਟ ਦਾ ਚੋਣਾਵੀ ਬਾਂਡ ਦੀ ਵਿਕਰੀ ਤੇ ਰੋਕ ਲਗਾਉਣ ਤੋਂ ਇਨਕਾਰ |
|
|
 ਨਵੀਂ ਦਿੱਲੀ --26ਮਾਰਚ-(ਮੀਡੀਆਦੇਸਪੰਜਾਬ)-- ਸੁਪਰੀਮ ਕੋਰਟ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ
ਚੋਣਾਵੀ ਬਾਂਡ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਸ਼ੁੱਕਰਵਾਰ ਨੂੰ
ਖਾਰਜ ਕਰ ਦਿੱਤੀ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਚੋਣਾਵੀ ਬਾਂਡ
ਦੀ ਅੱਗੇ ਹੋਰ ਵਿਕਰੀ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।
|
ਅੱਗੇ ਪੜੋ....
|
|
PM ਮੋਦੀ ਨੇ ਰਾਸ਼ਟਰਪਤੀ ਕੋਵਿੰਦ ਦੇ ਪੁੱਤਰ ਨੂੰ ਫ਼ੋਨ ਕਰ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ |
|
|
 ਨਵੀਂ ਦਿੱਲੀ --26ਮਾਰਚ-(ਮੀਡੀਆਦੇਸਪੰਜਾਬ)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਦਿਨਾ ਬੰਗਲਾਦੇਸ਼ ਯਾਤਰਾ ਵਿਚਾਲੇ
ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਦੇ
ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਰਾਸ਼ਟਰਪਤੀ ਕੋਵਿੰਦ ਨੂੰ ਸ਼ੁੱਕਰਵਾਰ ਸਵੇਰੇ ਛਾਤੀ
'ਚ ਤਕਲੀਫ਼ ਤੋਂ ਬਾਅਦ ਫ਼ੌਜ ਦੇ ਰਿਸਰਚ ਐਂਡ ਰੈਫੇਰਲ ਹਸਪਤਾਲ 'ਚ ਇਲਾਜ ਲਈ ਦਾਖ਼ਲ
ਕਰਵਾਇਆ ਗਿਆ।
|
ਅੱਗੇ ਪੜੋ....
|
|