ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦੈ: ਮਾਇਆਵਤੀ |
|
|
ਲਖਨਊ- --29ਮਈ-(MDP)--ਭਾਰਤੀ ਕੁਸ਼ਤੀ ਮਹਾਸੰਘ ਦੇ ਆਊਟਗੋਇੰਗ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ
ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਪਹਿਲਵਾਨਾਂ ਦਾ ਸਮਰਥਨ
ਕਰਦਿਆਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ
ਧੀਆਂ ਨੂੰ ਇਨਸਾਫ ਦਿਵਾਉਣ ਲਈ ਕੇਂਦਰ ਸਰਕਾਰ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ।
|
ਅੱਗੇ ਪੜੋ....
|
|
PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ |
|
|
 ਨਵੀਂ ਦਿੱਲੀ- --27ਮਈ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ 'ਨੀਤੀ
ਆਯੋਗ' ਦੀ 8ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। 'ਵਿਕਸਿਤ ਭਾਰਤ
@2047: ਟੀਮ ਇੰਡੀਆ ਦੀ ਭੂਮਿਕਾ' 'ਤੇ ਆਧਾਰਿਤ ਇਹ ਬੈਠਕ ਰਾਸ਼ਟਰੀ ਰਾਜਧਾਨੀ ਦੇ ਪ੍ਰਗਤੀ
ਮੈਦਾਨ ਦੇ ਨਵੇਂ ਕਨਵੈਨਸ਼ਨ ਸੈਂਟਰ 'ਚ ਹੋਈ। ਨੀਤੀ ਆਯੋਗ ਦੇ ਚੇਅਰਮੈਨ ਹੋਣ ਦੇ ਨਾਤੇ
ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਨੇ 2047 ਤੱਕ ਭਾਰਤ ਨੂੰ ਇਕ
ਵਿਕਸਿਤ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਸਿਹਤ, ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ ਅਤੇ
ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ।
|
ਅੱਗੇ ਪੜੋ....
|
|
ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ |
|
|
 ਪਟਨਾ- --27ਮਈ-(MDP)--ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਦੇ ਵਿਰੋਧੀ ਧਿਰ ਦੀ ਅਪੀਲ
ਦਰਮਿਆਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੀ ਕੋਈ
ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਸੰਸਦ
ਭਵਨ ਉਨ੍ਹਾਂ ਲੋਕਾਂ ਵਲੋਂ ਇਤਿਹਾਸ ਲਿਖਣ ਦੀ ਕੋਸ਼ਿਸ਼ ਹੈ, ਜਿਨ੍ਹਾਂ ਨੇ ਆਜ਼ਾਦੀ ਸੰਘਰਸ਼
ਵਿਚ ਕੋਈ ਯੋਗਦਾਨ ਨਹੀਂ ਸੀ। ਕੁਮਾਰ ਨੇ ਇਸ ਸਮਾਰੋਹ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸੱਦਾ ਨਾ ਦਿੱਤੇ ਜਾਣ 'ਤੇ ਨਿਰਾਸ਼ਾ ਜਤਾਈ ਹੈ।
|
ਅੱਗੇ ਪੜੋ....
|
|
ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ ਚ ਕੀਤੀ ਸ਼ਿਕਾਇਤ |
|
|
 ਨਵੀਂ ਦਿੱਲੀ --27ਮਈ-(MDP)-- ਰਾਸ਼ਟਰੀ ਰਾਜਧਾਨੀ ਦੇ ਸਾਊਥ ਐਕਸਟੇਂਸ਼ਨ ਪਾਰਟ-ਵਨ ਸਥਿਤ ਇਕ
ਪੈਟਰੋਲ ਪੰਪ ਦੇ ਕਰਮਚਾਰੀ ਦੇ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ ਕਰਨ 'ਤੇ ਉਸ
ਖ਼ਿਲਾਫ਼ ਇਕ ਵਿਅਕਤੀ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ
ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਕੋਟਲਾ ਪੁਲਸ
ਥਾਣੇ ਨੂੰ ਸ਼ੁੱਕਰਵਾਰ ਨੂੰ ਸ਼ਿਕਾਇਤ ਮਿਲੀ ਸੀ।
|
ਅੱਗੇ ਪੜੋ....
|
|
ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ |
|
|
ਨਵੀਂ ਦਿੱਲੀ, --25ਮਈ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਨੇ ਕਿਹਾ ਹੈ ਕਿ ਬ੍ਰਿਟਿਸ਼ ਹਕੂਮਤ ਵਲੋਂ ਭਾਰਤ ਨੂੰ ਸੌਂਪੀ ਗਈ ਸੱਤਾ ਦਾ ਪ੍ਰਤੀਕ
ਇਤਿਹਾਸਕ ‘ਸੇਂਗੋਲ’ (ਰਾਜਦੰਡ) ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ। ਦੇਸ਼ ਦੇ
ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ‘ਸੇਂਗੋਲ’ ਨੂੰ ਅੰਗਰੇਜ਼ਾਂ ਤੋਂ
ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਲਿਆ ਸੀ।
|
ਅੱਗੇ ਪੜੋ....
|
|
CM ਖੱਟੜ ਨੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਮਨਜ਼ੂਰੀ |
|
|
 ਚੰਡੀਗੜ੍ਹ- --25ਮਈ-(MDP)--ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ 2023-24 ਦੇ ਬਜਟ ਭਾਸ਼ਣ
'ਚ ਪ੍ਰਦੇਸ਼ 'ਚ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ 'ਚ ਅਪਗ੍ਰੇਡ ਕਰਨ ਦੇ ਮੁੱਖ ਐਲਾਨ
ਨੂੰ ਪੂਰਾ ਕਰਦੇ ਹੋਏ ਵੀਰਵਾਰ ਨੂੰ ਸੂਬੇ ਭਰ ਦੇ 113 ਹਾਈ ਸਕੂਲਾਂ ਨੂੰ ਅਪਗ੍ਰੇਡ ਕਰਨ
ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
|
ਅੱਗੇ ਪੜੋ....
|
|
ਕੇਂਦਰ ਦੇ ਆਰਡੀਨੈਂਸ ਖ਼ਿਲਾਫ ਆਪ ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ |
|
|
 ਨਵੀਂ ਦਿੱਲੀ- --25ਮਈ-(MDP)-- ਦਿੱਲੀ 'ਚ ਸੇਵਾਵਾਂ ਦੇ ਕੰਟਰੋਲ 'ਤੇ ਕੇਂਦਰ ਸਰਕਾਰ ਦੇ ਆਰਡੀਨੈਂਸ
ਖ਼ਿਲਾਫ਼ ਸਮਰਥਨ ਜੁਟਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਵਿਆਪੀ ਦੌਰੇ 'ਤੇ
ਹਨ। ਕੇਜਰੀਵਾਲ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨਾਲ
ਮੁੰਬਈ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸ਼ਰਦ ਪਵਾਰ ਨੇ ਕੇਜਰੀਵਾਲ ਨੂੰ ਕੇਂਦਰ
ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਦੇਣ ਦੀ ਗੱਲ ਆਖੀ ਹੈ। ਇਸ ਮਗਰੋਂ ਅੱਜ ਕੇਜਰੀਵਾਲ,
ਮੁੱਖ ਮੰਤਰੀ ਭਗਵੰਤ ਮਾਨ ਅਤੇ NCP ਦੇ ਪ੍ਰਧਾਨ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ਕੀਤੀ।
|
ਅੱਗੇ ਪੜੋ....
|
|
ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ |
|
|
 ਨਵੀਂ ਦਿੱਲੀ- --25ਮਈ-(MDP)-- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ
ਹੈ ਕਿ ਭਾਰਤ 'ਚ ਸਾਲ 2015 ਤੋਂ ਸਾਲ 2022 ਤੱਕ ਟੀਬੀ ਦੇ ਮਾਮਲਿਆਂ 'ਚ 13 ਫੀਸਦੀ ਦੀ
ਕਮੀ ਆਈ ਹੈ। ਬੁੱਧਵਾਰ ਦੇਰ ਸ਼ਾਮ ਜਨੇਵਾ 'ਚ ਆਯੋਜਿਤ 76ਵੀਂ ਵਿਸ਼ਵ ਸਿਹਤ ਅਸੈਂਬਲੀ
ਦੌਰਾਨ ਕਵਾਡ ਪਲੱਸ ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ
ਕਿ ਵਿਸ਼ਵ ਪੱਧਰ 'ਤੇ ਟੀ.ਬੀ ਦੇ ਮਾਮਲਿਆਂ 'ਚ 5.9 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ
ਦਰਜ ਕੀਤੀ ਗਈ ਹੈ ਜਦਕਿ ਭਾਰਤ 'ਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 15 ਫ਼ੀਸਦੀ
ਘਟੀ ਹੈ।
|
ਅੱਗੇ ਪੜੋ....
|
|
2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ |
|
|
ਕੋਲਕਾਤਾ --24ਮਈ-(MDP)-- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ
ਬੈਨਰਜੀ ਨੇ ਮੰਗਲਵਾਰ ਨੂੰ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਭਰੋਸਾ ਦਿੱਤਾ
ਕਿ ਨੌਕਰਸ਼ਾਹਾਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ
ਖ਼ਿਲਾਫ਼ ਲੜਾਈ ਵਿਚ ਤ੍ਰਿਣਮੂਲ ਕਾਂਗਰਸ ਆਮ ਆਦਮੀ ਪਾਰਟੀ ਦਾ ਸਮਰਥਨ ਕਰੇਗੀ।
|
ਅੱਗੇ ਪੜੋ....
|
|
ਕਰਨਾਟਕ ਚ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੇ ਨਵੇਂ ਅੰਦਾਜ ਚ ਚੁੱਕੀ ਸਹੁੰ |
|
|
 ਬੈਂਗਲੁਰੂ- --24ਮਈ-(MDP)--ਸੰਸਦ ਜਾਂ ਵਿਧਾਨ ਸਭਾ ਦੇ ਚੁਣੇ ਜਾਣ ਵਾਲੇ ਨੇਤਾ ਆਮ ਤੌਰ 'ਤੇ ਭਗਵਾਨ
ਜਾਂ ਸੰਵਿਧਾਨ ਨੂੰ ਸਾਕਸ਼ੀ ਮੰਨ ਕੇ ਸਹੁੰ ਚੁੱਕਦੇ ਹਨ ਪਰ ਕਰਨਾਟਕ ਵਿਧਾਨ ਸਭਾ 'ਚ ਇਸ ਦੇ
ਉਲਟ ਨਵੇਂ ਚੁਣੇ ਵਿਧਾਇਕਾਂ ਨੇ ਦੂਜੇ ਰੋਚਕ ਤਰੀਕਿਆਂ ਨਾਲ ਸਹੁੰ ਚੁੱਕੀ। ਦਾਵਣਗੇਰੇ
ਜ਼ਿਲ੍ਹੇ ਦੇ ਚੰਨਾਗਿਰੀ ਸੀਟ ਦੇ ਵਿਧਾਇਕ ਸ਼ਿਵਗੰਗਾ ਬਸਵਰਾਜ ਨੇ ਭਗਵਾਨ ਅਤੇ ਆਪਣੇ
ਰਾਜਨੀਤਕ ਗੁਰੂ ਡੀ.ਕੇ. ਸ਼ਿਵ ਕੁਮਾਰ ਦੇ ਨਾਮ 'ਤੇ ਸਹੁੰ ਚੁੱਕੀ।
|
ਅੱਗੇ ਪੜੋ....
|
|
PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ |
|
|
 ਨਵੀਂ ਦਿੱਲੀ --24ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਤੋਂ ਦਿੱਲੀ ਵਿਚਾਲੇ
ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਵੀਰਵਾਰ ਹਰੀ ਝੰਡੀ ਦਿਖਾ ਕੇ
ਰਵਾਨਾ ਕਰਨਗੇ। ਇਹ ਉੱਤਰਾਖੰਡ 'ਚ ਸ਼ੁਰੂ ਹੋਣ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਜਾਰੀ ਇਕ ਬਿਆਨ 'ਚ ਬੁੱਧਵਾਰ ਨੂੰ ਇਹ
ਜਾਣਕਾਰੀ ਦਿੱਤੀ ਗਈ। ਉਸ ਅਨੁਸਾਰ ਪ੍ਰਧਾਨ ਮੰਤਰੀ ਇਸ ਮੌਕੇ ਨਵੇਂ ਬਿਜਲੀ ਵਾਲੇ ਰੇਲਵੇ
|
ਅੱਗੇ ਪੜੋ....
|
|
ਭਾਰਤੀ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪੁੱਜੀ NIA ਟੀਮ |
|
|
 ਨਵੀਂ ਦਿੱਲੀ- --24ਮਈ-(MDP)-- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਦੀ ਇਕ ਟੀਮ 19 ਮਾਰਚ ਨੂੰ ਲੰਡਨ
ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਦੀ
ਕੋਸ਼ਿਸ਼ ਦੀ ਜਾਂਚ ਦੇ ਸਬੰਧ ਵਿੱਚ ਲੰਡਨ ਪਹੁੰਚ ਗਈ। ਟੀਮ ਸ਼ੱਕੀ ਵਿਅਕਤੀਆਂ ਦੇ ਵੇਰਵੇ
ਅਤੇ ਹਮਲੇ ਦੇ ਸਬੂਤ ਇਕੱਠੇ ਕਰਨ ਲਈ ਇਸ ਹਫਤੇ ਲੰਡਨ 'ਚ ਸਕਾਟਲੈਂਡ ਯਾਰਡ ਅਤੇ
ਮੈਟਰੋਪੋਲੀਟਨ ਪੁਲਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ।
|
ਅੱਗੇ ਪੜੋ....
|
|
ਕੇਦਾਰਨਾਥ ਮੰਦਰ ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ ਚ ਮੰਦਰ |
|
|
 ਚਮੋਲੀ- --21ਮਈ-(MDP)--
25 ਅਪ੍ਰੈਲ 2023 ਤੋਂ ਸ਼ੁਰੂ ਹੋਈ ਕੇਦਾਰਨਾਥ ਯਾਤਰਾ 14 ਨਵੰਬਰ 2023 ਤੱਕ ਚਲੇਗੀ। ਇਸ
ਦੌਰਾਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੇ ਸਾਰੇ ਰਿਕਾਰਡ ਟੁੱਟਣਗੇ। ਇਸ ਦਰਮਿਆਨ
ਕੇਦਾਰਨਾਥ ਮੰਦਰ ਲਈ ਇਕ ਵੱਡਾ ਖ਼ਤਰਾ ਵੀ ਮੰਡਰਾ ਰਿਹਾ ਹੈ।, ਉਹ ਹੈ ਹੈਲੀਕਾਪਟਰਾਂ ਦਾ
ਰੌਲਾ-ਰੱਪਾ। ਰੌਲੇ ਨਾਲ ਘਾਟੀ 'ਚ ਤਰੇੜਾਂ ਅਤੇ ਹੈਲੀਕਾਪਟਰ ਦੇ ਧੂੰਏਂ ਦੇ ਕਾਰਬਨ ਨਾਲ
ਪੂਰਾ ਇਲਾਕਾ ਖ਼ਤਰੇ ਦੀ ਜੱਦ ਵਿਚ ਹੈ। ਕੇਦਾਰਨਾਥ ਲਈ ਹੁਣ ਤੱਕ 9 ਹੈਲੀਪੈਡ ਬਣ ਗਏ ਹਨ।
|
ਅੱਗੇ ਪੜੋ....
|
|
ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- ਪਾਪਾ ਤੁਸੀਂ ਮੇਰੇ ਨਾਲ ਹੀ ਹੋ |
|
|
 ਨਵੀਂ ਦਿੱਲੀ --21ਮਈ-(MDP)-- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਗਾਂਧੀ ਪਰਿਵਾਰ ਦੇ ਮੈਂਬਰਾਂ
ਨੇ ਐਤਵਾਰ ਯਾਨੀ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ
ਮੌਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ
ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਵੱਖ-ਵੱਖ ਨੇਤਾਵਾਂ ਨੇ ਸਾਬਕਾ ਪ੍ਰਧਾਨ
ਮੰਤਰੀ ਰਾਜੀਵ ਗਾਂਧੀ ਦੀ ਸਮਾਧੀ 'ਵੀਰ ਭੂਮੀ' ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ
ਦਿੱਤੀ। ਰਾਹੁਲ ਗਾਂਧੀ ਨੇ ਟਵਿੱਟਰ 'ਤੇ ਆਪਣੇ ਪਿਤਾ ਦਾ ਇਕ ਵੀਡੀਓ ਸਾਂਝਾ ਕਰਦਿਆਂ
ਲਿਖਿਆ, 'ਪਾਪਾ, ਤੁਸੀਂ ਸਦਾ ਮੇਰੀਆਂ ਯਾਦਾਂ 'ਚ ਇਕ ਪ੍ਰੇਰਣਾ ਦੇ ਰੂਪ 'ਚ ਮੇਰੇ ਨਾਲ ਹੀ
ਹੋ।'
|
ਅੱਗੇ ਪੜੋ....
|
|
RBI ਨੇ ਵਾਪਸ ਮੰਗੇ 2000 ਦੇ ਨੋਟ ਤਾਂ ਪੈਟਰੋਲ ਪੰਪਾਂ ਤੇ ਮਾਰਕੀਟ ਚ ਆਏ ਨੋਟ |
|
|
 ਅਹਿਮਦਾਬਾਦ --21ਮਈ-(MDP)-- ਭਾਰਤ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ 2000 ਦੇ ਨੋਟ
'ਤੇ ਪਾਬੰਦੀ ਲਾ ਦਿੱਤੀ ਹੈ। ਜਿਨ੍ਹਾਂ ਕੋਲ 2000 ਦੇ ਨੋਟ ਹਨ, ਉਹ ਆਉਣ ਵਾਲੀ 30 ਸਤੰਬਰ
ਤੱਕ ਬੈਂਕਾਂ 'ਚ ਜਮ੍ਹਾ ਕਰਵਾ ਸਕਦੇ ਹਨ। RBI ਨੇ ਨਵੰਬਰ 2016 'ਚ ਨੋਟਬੰਦੀ ਮਗਰੋਂ
ਸ਼ੁਰੂ ਕੀਤੀ ਗਈ 2000 ਰੁਪਏ ਦੀ ਕਰੰਸੀ ਨੂੰ ਹੁਣ ਵਾਪਸ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਨੋਟ ਹੁਣ ਬਾਜ਼ਾਰ ਤੋਂ ਪੂਰੀ ਤਰ੍ਹਾਂ ਗਾਇਬ ਹੋ ਜਾਵੇਗਾ।
|
ਅੱਗੇ ਪੜੋ....
|
|
ਕਰਨਾਟਕ ਤੋਂ ਬਾਅਦ ਹੁਣ ਇਸ ਸੂਬੇ ਚ ਜਿੱਤਣ ਦੀ ਤਿਆਰੀ ਚ ਕਾਂਗਰਸ, ਮੁਫ਼ਤ ਬਿਜਲੀ ਸਣੇ ਕੀਤੇ ਵੱਡੇ ਐਲਾਨ |
|
|
ਨਵੀਂ ਦਿੱਲੀ---19ਮਈ-(MDP)-- ਕਰਨਾਟਕ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ
ਬਾਅਦ ਕਾਂਗਰਸ ਦੀ ਨਜ਼ਰ ਹੁਣ ਉਨ੍ਹਾਂ ਸੂਬਿਆਂ 'ਤੇ ਹੈ ਜਿੱਥੇ ਕੁਝ ਦਿਨਾਂ ਬਾਅਦ ਚੋਣਾਂ
ਹੋਣ ਵਾਲੀਆਂ ਹਨ। ਕਾਂਗਰਸ ਹੁਣ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਨੂੰ ਲੈ ਕੇ
ਜ਼ਿਆਦਾ ਆਸ਼ਾਵਾਦੀ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ ਨੇਤਾ ਕਮਲਨਾਥ ਨੇ ਐਲਾਨ ਕੀਤਾ
ਹੈ ਕਿ ਹੁਣ ਦੂਜੇ ਚੋਣ ਸੂਬਿਆਂ 'ਚ ਕਾਂਗਰਸ, ਕਰਨਾਟਕ ਵਰਗੇ ਫਾਰਮੂਲੇ ਦਾ ਇਸਤੇਮਾਲ
ਕਰੇਗੀ।
|
ਅੱਗੇ ਪੜੋ....
|
|
IGI ਤੇ ਜੇਵਰ ਹਵਾਈ ਅੱਡੇ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨਾਲ ਜੋੜਨ ਦੀ ਤਿਆਰੀ, 2025 ਤੱਕ ਪੂਰਾ ਹੋਵੇਗਾ ਪ੍ਰਾਜੈਕਟ |
|
|
ਨਵੀਂ ਦਿੱਲੀ:--19ਮਈ-(MDP)-- ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ
ਸਾਹਮਣੇ ਆਈ ਹੈ। ਜਲਦੀ ਹੀ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਜੇਵਰ ਹਵਾਈ
ਅੱਡੇ ਨੂੰ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨਾਲ ਜੋੜਨ ਦੇ
ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਸੜਕ, ਟਰਾਂਸਪੋਰਟ ਅਤੇ ਹਾਈਵੇਅ ਮੰਤਰੀ
|
ਅੱਗੇ ਪੜੋ....
|
|
LIC ਦੀ ਬਜ਼ਾਰ ਪੂੰਜੀ ਚ 35 ਫੀਸਦੀ ਗਿਰਾਵਟ, ਸਰਕਾਰ ਦਾ ਧਿਆਨ ਇਕ ਉਦਯੋਗਪਤੀ ਨੂੰ ਬਚਾਉਣ ਤੇ : ਰਾਹੁਲ |
|
|
 ਨਵੀਂ ਦਿੱਲੀ --18ਮਈ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ
ਦੋਸ਼ ਲਗਾਇਆ ਕਿ ਪਿਛਲੇ ਇਕ ਸਾਲ 'ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੀ ਬਜ਼ਾਰ
ਪੂੰਜੀ 'ਚ 35 ਫੀਸਦੀ ਦੀ ਗਿਰਾਵਟ ਆਈ ਹੈ ਪਰ ਸਰਕਾਰ ਦਾ ਧਿਆਨ ਸਿਰਫ਼ ਇਕ ਉਦਯੋਗਪਤੀ ਨੂੰ
ਬਚਾਉਣ 'ਤੇ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਐੱਲ.ਆਈ.ਸੀ. ਦੀ ਬਜ਼ਾਰ ਪੂੰਜੀ ਮਈ
2022 'ਚ 5.48 ਲੱਖ ਕਰੋੜ ਰੁਪਏ ਸੀ ਅਤੇ ਮਈ 2023 'ਚ 3.59 ਲੱਖ ਕਰੋੜ ਰੁਪਏ ਹੈ।
ਗਿਰਾਵਟ 35 ਫੀਸਦੀ ਦੀ ਹੈ। ਸਾਹਿਬ ਦਾ ਬੱਸ ਇਕ ਹੀ ਫੋਕਸ- ਸੇਠ ਨੂੰ ਕਿਵੇਂ ਬਚਾਈਏ!
ਭਾਵੇਂ ਜਨਤਾ ਦੀ ਮਿਹਨਤ ਦੀ ਕਮਾਈ ਲੁੱਟ ਜਾਵੇ ਜਾਂ ਸ਼ੇਅਰ ਧਾਰਕਾਂ ਦਾ ਨਿਵੇਸ਼ ਡੁੱਬ
ਜਾਵੇ।''
|
ਅੱਗੇ ਪੜੋ....
|
|
ਵੰਦੇ ਭਾਰਤ ਟਰੇਨ ਬਣ ਗਈ ਹੈ ਦੇਸ਼ ਦੀ ਗਤੀ ਤੇ ਤਰੱਕੀ ਦੀ ਪ੍ਰਤੀਕ: PM ਮੋਦੀ |
|
|
 ਪੁਰੀ- --18ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਓਡੀਸ਼ਾ 'ਚ 8,000 ਕਰੋੜ ਰੁਪਏ
ਤੋਂ ਵਧ ਦੇ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਸੂਬੇ ਦੀ ਪਹਿਲੀ ਵੰਦੇ ਭਾਰਤ
ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਟਰੇਨ ਪੁਰੀ ਨੂੰ ਪੱਛਮੀ ਬੰਗਾਲ
ਦੇ ਹਾਵੜਾ ਨਾਲ ਜੋੜੇਗੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ
ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਆਧੁਨਿਕ
|
ਅੱਗੇ ਪੜੋ....
|
|
ਜੰਮੂ-ਕਸ਼ਮੀਰ ਚ ਬੁਨਿਆਦੀ ਅਧਿਕਾਰਾਂ ਨੂੰ ਬਹਾਲ ਕਰਾਉਣਾ ਸਾਡੀ ਤਰਜੀਹ: ਮਹਿਬੂਬਾ ਮੁਫਤੀ |
|
|
 ਸ਼੍ਰੀਨਗਰ- --17ਮਈ-(MDP)-- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ
ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਤਰਜੀਹ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ
ਨਹੀਂ ਸਗੋਂ ਉਨ੍ਹਾਂ ਦੀ ਪਾਰਟੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਤਾ ਦੀਆਂ ਬੁਨਿਆਦੀ
ਅਧਿਕਾਰਾਂ ਦੀ ਬਹਾਲੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੇਗੀ। ਮਹਿਬੂਬਾ ਨੇ ਸ਼੍ਰੀਨਗਰ 'ਚ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਤਾਂ ਦੂਰ ਦੀ ਗੱਲ ਹੈ।
|
ਅੱਗੇ ਪੜੋ....
|
|