ਹਿਮਾਚਲ ਪ੍ਰਦੇਸ਼ ਚ ਮੀਂਹ ਅਤੇ ਬਰਫ਼ਬਾਰੀ ਕਾਰਨ 265 ਸੜਕਾਂ ਹੋਈਆਂ ਬੰਦ |
|
|
 ਸ਼ਿਮਲਾ --25ਜਨਵਰੀ-(MDP)-- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ, ਚੰਬਾ, ਕਿਨੌਰ, ਸ਼ਿਮਲਾ ਅਤੇ ਕੁੱਲੂ
ਜ਼ਿਲ੍ਹਿਆਂ ਵਿਚ ਬਰਫ਼ਬਾਰੀ ਕਾਰਨ 265 ਸੜਕਾਂ ਬੰਦ ਹੋ ਗਈਆਂ। ਉੱਥੇ ਹੀ ਸੂਬੇ ਦੇ ਕਈ
ਹੋਰ ਹਿੱਸਿਆਂ 'ਚ ਬੁੱਧਵਾਰ ਨੂੰ ਮੀਂਹ ਪਿਆ। ਮੌਸਮ ਵਿਗਿਆਨ ਵਿਭਾਗ ਮੁਤਾਬਕ ਸੂਬੇ 'ਚ
ਘੱਟ ਤੋਂ ਘੱਟ ਤਾਪਮਾਨ 3 ਤੋਂ 5 ਡਿਗਰੀ ਦਾ ਵਾਧਾ ਹੋਇਆ।
|
ਅੱਗੇ ਪੜੋ....
|
|
J&K ਦੇ ਕਠੂਆ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸਖ਼ਤ ਸੁਰੱਖਿਆ ਚ ਚੱਲ ਰਹੇ ਰਾਹੁਲ ਗਾਂਧੀ |
|
|
 ਕਠੂਆ/ਜੰਮੂ- --22ਜਨਵਰੀ-(MDP)-- ਜੰਮੂ ਵਿਚ ਸ਼ਨੀਵਾਰ ਨੂੰ ਹੋਏ ਦੋਹਰੇ ਧਮਾਕਿਆਂ ਦੇ ਮੱਦੇਨਜ਼ਰ ਸਖ਼ਤ
ਸੁਰੱਖਿਆ ਦਰਮਿਆਨ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਤੋਂ ਕਾਂਗਰਸ ਆਗੂ
ਰਾਹੁਲ ਗਾਂਧੀ ਦੀ ਅਗਵਾਈ 'ਚ ‘ਭਾਰਤ ਜੋੜੋ ਯਾਤਰਾ’ ਐਤਵਾਰ ਸਵੇਰੇ ਮੁੜ ਸ਼ੁਰੂ ਹੋਈ। ਇਹ
ਪੈਦਲ ਯਾਤਰਾ ਦਿਨ ਦੇ ਆਰਾਮ ਤੋਂ ਬਾਅਦ ਜੰਮੂ-ਪਠਾਨਕੋਟ ਹਾਈਵੇ 'ਤੇ ਕੌਮਾਂਤਰੀ ਸਰਹੱਦ
ਨੇੜੇ ਹੀਰਾਨਗਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ। ਪੁਲਸ ਅਤੇ ਹੋਰ ਸੁਰੱਖਿਆ ਦਸਤਿਆਂ ਨੇ
ਪੂਰੇ ਹਾਈਵੇਅ ਨੂੰ ਸੀਲ ਕਰ ਦਿੱਤਾ ਹੈ।
|
ਅੱਗੇ ਪੜੋ....
|
|
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ |
|
|
 ਨਵੀਂ ਦਿੱਲੀ- --22ਜਨਵਰੀ-(MDP)-- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇਸ਼ ਦੇ 11 ਬੱਚਿਆਂ ਨੂੰ ਉਨ੍ਹਾਂ ਦੀਆਂ
ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) 2023
ਪ੍ਰਦਾਨ ਕਰਨਗੇ। ਇਕ ਅਧਿਕਾਰਤ ਬਿਆਨ ਅਨੁਸਾਰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਸਮ੍ਰਿਤੀ ਇਰਾਨੀ ਵੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਮੁੰਜਪਾਰਾ ਮਹਿੰਦਰਭਾਈ ਦੀ
ਮੌਜੂਦਗੀ ਵਿਚ ਜੇਤੂ ਬੱਚਿਆਂ ਨਾਲ ਗੱਲਬਾਤ ਕਰੇਗੀ ਅਤੇ ਵਧਾਈ ਦੇਵੇਗੀ। ਉੱਥੇ ਹੀ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ PMRBP ਜੇਤੂਆਂ ਨਾਲ ਗੱਲਬਾਤ ਕਰਨਗੇ।
|
ਅੱਗੇ ਪੜੋ....
|
|
ਇਸ ਸੂਬੇ ਦੀਆਂ ਜੇਲ੍ਹਾਂ ਚ ਬੰਦ 189 ਕੈਦੀਆਂ ਨੂੰ ਗਣਤੰਤਰ ਦਿਵਸ ਤੇ ਕੀਤਾ ਜਾਵੇਗਾ ਰਿਹਾਅ |
|
|
ਠਾਣੇ- --22ਜਨਵਰੀ-(MDP)--ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ਦੀ ਵਿਸ਼ੇਸ਼ ਛੋਟ
ਪ੍ਰੋਗਰਾਮ ਤਹਿਤ ਗਣਤੰਤਰ ਦਿਵਸ 'ਤੇ ਮਹਾਰਾਸ਼ਟਰ ਦੀਆਂ ਜੇਲ੍ਹਾਂ ਵਿਚੋਂ ਕੁੱਲ 189
ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਛੋਟ ਪ੍ਰੋਗਰਾਮ ਤਹਿਤ
ਕੁਝ ਕੈਦੀਆਂ ਨੂੰ ਸਜ਼ਾ ਦੌਰਾਨ ਚੰਗੇ ਵਤੀਰੇ ਲਈ 26 ਜਨਵਰੀ ਅਤੇ 15 ਅਗਸਤ ਨੂੰ ਰਿਹਾਅ
ਕੀਤਾ ਜਾਵੇਗਾ।
|
ਅੱਗੇ ਪੜੋ....
|
|
ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡੁੱਬਕੀ |
|
|
 ਪ੍ਰਯਾਗਰਾਜ- --21ਜਨਵਰੀ-(MDP)--ਮਾਘ ਮੇਲੇ ਦੇ ਤੀਜੇ ਇਸ਼ਨਾਨ ਮੌਕੇ ਮੱਸਿਆ 'ਤੇ ਸ਼ਨੀਵਾਰ ਨੂੰ ਡੇਢ
ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ 'ਚ ਆਸਥਾ ਦੀ ਡੁੱਬਕੀ ਲਾਈ। ਇਸ ਦੌਰਾਨ ਮੇਲਾ
ਪ੍ਰਸ਼ਾਸਨ ਨੇ ਹੈਲੀਕਾਪਟਰ ਤੋਂ ਸਾਧੂ-ਸੰਤਾਂ ਅਤੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ
ਕੀਤੀ। ਮੱਸਿਆ ਅਤੇ ਸ਼ਨੀ ਮੱਸਿਆ ਦੇ ਮਹਾਯੋਗ ਕਾਰਨ ਸ਼ੁੱਕਰਵਾਰ ਤੋਂ ਹੀ ਵੱਡੀ ਗਿਣਤੀ
ਵਿਚ ਸ਼ਰਧਾਲੂ ਮੇਲਾ ਖੇਤਰ ਵਿਚ ਆਉਣਾ ਸ਼ੁਰੂ ਹੋ ਗਏ ਸਨ।
|
ਅੱਗੇ ਪੜੋ....
|
|
ਕਸ਼ਮੀਰ ਦੇ ਕਈ ਹਿੱਸਿਆਂ ਚ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਹਾਈਵੇਅ ਬੰਦ |
|
|
 ਸ਼੍ਰੀਨਗਰ- --21ਜਨਵਰੀ-(MDP)-- ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ ਵਿਚ
ਕਮੀ ਦਰਮਿਆਨ ਸ਼ਨੀਵਾਰ ਤੜਕੇ ਕੁਝ ਇਲਾਕਿਆਂ ਵਿਚ ਰੁੱਕ-ਰੁੱਕ ਕੇ ਬਰਫ਼ਬਾਰੀ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਦੇ ਚੱਲਦੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਨੂੰ
ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਕਸ਼ਮੀਰ ਘਾਟੀ ਦੇ ਕੁਝ ਇਲਾਕਿਆਂ ਖ਼ਾਸ ਕਰ
ਕੇ ਉੱਪਰੀ ਇਲਾਕਿਆਂ 'ਚ ਸ਼ਨੀਵਾਰ ਤੜਕੇ ਬਰਫ਼ਬਾਰੀ ਹੋਈ।
|
ਅੱਗੇ ਪੜੋ....
|
|
ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ |
|
|
ਨਵੀਂ ਦਿੱਲੀ --20ਜਨਵਰੀ-(MDP)-- ਪੈਰਿਸ ਤੋਂ ਦਿੱਲੀ ਆ ਰਹੇ
ਏਅਰ ਇੰਡੀਆ ਦੇ ਜਹਾਜ਼ ’ਚ ਇਕ ਯਾਤਰੀ ’ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦਾ ਦੋਸ਼
ਲੱਗਾ ਹੈ। ਇਸ ਦੋਸ਼ ’ਚ ਦਿੱਲੀ ਪਹੁੰਚਣ ਤੋਂ ਬਾਅਦ ਮਿਲੀ ਸ਼ਿਕਾਇਤ ’ਤੇ ਆਈ.ਜੀ.ਆਈ.
ਏਅਰਪੋਰਟ ਥਾਣਾ ਪੁਲਸ ਨੇ ਮੁਲਜ਼ਮ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ’ਤੇ ਸਫਰ
ਦੌਰਾਨ ਏਅਰ ਹੋਸਟੈੱਸ ਨੂੰ ਅੱਖਾਂ ਤੇ ਹੱਥਾਂ ਨਾਲ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲੱਗਾ
ਹੈ। ਜਦੋਂ ਏਅਰ ਹੋਸਟੈੱਸ ਨੇ ਉਸ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਜਹਾਜ਼
ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵੀ. ਬਾਲੂ ਵਜੋਂ ਹੋਈ ਹੈ।
|
ਅੱਗੇ ਪੜੋ....
|
|
ਸੁਪਰੀਮ ਕੋਰਟ ’ਚ ਕੇਂਦਰ ਦੀ ਦੋ-ਟੁੱਕ, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਪ੍ਰਕਿਰਿਆ ਜਾਰੀ |
|
|
ਨਵੀਂ ਦਿੱਲੀ --20ਜਨਵਰੀ-(MDP)-- ਕੇਂਦਰ ਨੇ ਵੀਰਵਾਰ ਸੁਪਰੀਮ ਕੋਰਟ ਨੂੰ
ਸਪੱਸ਼ਟ ਦੱਸਿਆ ਕਿ ਉਹ ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨਣ ਦੇ ਮੁੱਦੇ ’ਤੇ
ਵਿਚਾਰ ਕਰ ਰਿਹਾ ਹੈ। ਇਸ ਮੁੱਦੇ ’ਤੇ ਰਾਜ ਸਭਾ ਦੇ ਸਾਬਕਾ ਮੈਂਬਰ ਸੁਬਰਾਮਨੀਅਮ ਸਵਾਮੀ
ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ
ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸਵਾਮੀ ਨੂੰ ਕਿਹਾ ਕਿ ਜੇ ਉਹ ਚਾਹੁਣ ਤਾਂ
ਸਰਕਾਰ ਨੂੰ ਅਰਜ਼ੀ ਦੇਣ।
|
ਅੱਗੇ ਪੜੋ....
|
|
ਫ਼ੌਜ ’ਚ ਪਹਿਲੀ ਵਾਰ 108 ਮਹਿਲਾ ਅਧਿਕਾਰੀ ਬਣਨਗੀਆਂ ਕਰਨਲ |
|
|
 ਨਵੀਂ ਦਿੱਲੀ --20ਜਨਵਰੀ-(MDP)-- ਫ਼ੌਜ ’ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਣ ਤੋਂ ਬਾਅਦ
ਪਹਿਲੀ ਵਾਰ ਲੈਫਟੀਨੈਂਟ ਕਰਨਲ ਦੇ ਰੈਂਕ ਤੋਂ ਕਰਨਲ ਤੱਕ ਤਰੱਕੀ ਦੇਣ ਲਈ ਵਿਸ਼ੇਸ਼
ਮਹਿਲਾ ਚੋਣ ਬੋਰਡ 'ਚ 244 ਮਹਿਲਾ ਅਧਿਕਾਰੀਆਂ ਦੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ
'ਚ 108 ਮਹਿਲਾ ਅਫਸਰਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਕਮਾਂਡ ਸੰਭਾਲਣ ਦੀ ਜ਼ਿੰਮੇਵਾਰੀ
ਦਿੱਤੀ ਜਾਵੇਗੀ।
|
ਅੱਗੇ ਪੜੋ....
|
|
ਗੁਜਰਾਤ ਚੋਣਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਜੌਹਰੀ ਨੇ ਬਣਾਈ PM ਮੋਦੀ ਦੀ ਸੋਨੇ ਦੀ ਮੂਰਤੀ |
|
|
 ਸੂਰਤ --20ਜਨਵਰੀ-(MDP)-- ਗੁਜਰਾਤ 'ਚ ਸੂਰਤ ਸ਼ਹਿਰ ਦੇ ਇਕ ਜੌਹਰੀ ਨੇ ਹਾਲ 'ਚ ਹੋਈਆਂ ਰਾਜ
ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੀ 156 ਗ੍ਰਾਮ ਭਾਰੀ ਸੋਨੇ ਦੀ ਮੂਰਤੀ ਬਣਾਈ ਹੈ। ਗਹਿਣੇ ਨਿਰਮਾਤਾ
ਕੰਪਨੀ 'ਰਾਧਿਕਾ ਚੇਨਜ਼' ਦੇ ਮਾਲਕ ਬਸੰਤ ਬੋਹਰਾ ਨੇ ਕਿਹਾ ਕਿ 18 ਕੈਰੇਟ ਦੇ ਸੋਨੇ ਨਾਲ
ਬਣੀ ਇਹ ਮੂਰਤੀ 156 ਗ੍ਰਾਮ ਭਾਰੀ ਹੈ।
|
ਅੱਗੇ ਪੜੋ....
|
|
ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ |
|
|
 ਬਸਤੀ (ਉੱਤਰ ਪ੍ਰਦੇਸ਼) --19ਜਨਵਰੀ-(MDP)--
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਖੇਡਾਂ ਨੂੰ ਸਿਰਫ਼ ‘ਟਾਈਮ
ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ ਪਰ ਪਿਛਲੇ 8
ਸਾਲਾਂ ਵਿਚ ਦੇਸ਼ ਨੇ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਖੇਡਾਂ ਲਈ ਬਿਹਤਰ ਮਾਹੌਲ
ਬਣਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਸਤੀ ਜ਼ਿਲ੍ਹੇ ਵਿਚ ਆਯੋਜਿਤ ‘ਸਾਂਸਦ ਖੇਡ
ਮਹਾਕੁੰਭ’ ਦੇ ਵਰਚੂਅਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ, ‘‘ਇਕ ਸਮਾਂ
ਸੀ ਜਦੋਂ ਖੇਡਾਂ ਨੂੰ ਪਾਠਕ੍ਰਮ ਤੋਂ ਬਾਹਰ ਦੀ ਗਤੀਵਿਧੀ ਵਜੋਂ ਗਿਣਿਆ ਜਾਂਦਾ ਸੀ, ਯਾਨੀ
ਇਸ ਨੂੰ ਪੜ੍ਹਾਈ ਤੋਂ ਵੱਖ ਸਿਰਫ਼ ਟਾਈਮ ਪਾਸ ਦਾ ਜ਼ਰੀਆ ਸਮਝਿਆ ਜਾਂਦਾ ਸੀ।’’
|
ਅੱਗੇ ਪੜੋ....
|
|
ਕਤਰ ਚ ਹਿਰਾਸਤ ਚ ਲਏ ਗਏ ਜਲ ਸੈਨਾ ਦੇ 8 ਕਰਮੀਆਂ ਨਾਲ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਕੀਤੀ ਮੁਲਾਕਾਤ |
|
|
 ਨਵੀਂ ਦਿੱਲੀ --19ਜਨਵਰੀ-(MDP)-- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕਤਰ 'ਚ ਭਾਰਤੀ ਦੂਤਘਰ ਦੇ
ਅਧਿਕਾਰੀਆਂ ਨੇ ਪਿਛਲੇ ਦਿਨੀਂ ਉੱਥੇ ਹਿਰਾਸਤ 'ਚ ਲਏ ਗਏ ਭਾਰਤੀ ਜਲ ਸੈਨਾ ਦੇ 8 ਸਾਬਕਾ
ਕਰਮੀਆਂ ਨਾਲ ਤੀਜੀ ਵਾਰ ਮੁਲਾਕਾਤ ਕੀਤੀ ਹੈ ਅਤੇ ਇਸ ਮੁੱਦੇ ਨੂੰ ਨਿਯਮਿਤ ਰੂਪ ਨਾਲ ਕਤਰ
ਪ੍ਰਸ਼ਾਸਨ ਦੇ ਸਾਹਮਣੇ ਉਠਾ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ
ਪ੍ਰੈੱਸ ਵਾਰਤਾ 'ਚ ਕਿਹਾ ਕਿ ਅਸੀਂ ਕਤਰ 'ਚ ਭਾਰਤੀਆਂ ਨੂੰ
|
ਅੱਗੇ ਪੜੋ....
|
|
PM ਮੋਦੀ ਅੱਜ ਕਰਨਗੇ ਸੰਸਦ ਖੇਡ ਮਹਾਕੁੰਭ ਦੇ ਦੂਜੇ ਪੜਾਅ ਦਾ ਉਦਘਾਟਨ, ਨੌਜਵਾਨਾਂ ਨੂੰ ਮਿਲੇਗਾ ਹੁਨਰ ਵਿਖਾਉਣ ਦਾ ਮੌਕਾ |
|
|
 ਨਵੀਂ ਦਿੱਲੀ- --18ਜਨਵਰੀ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ
ਬਸਤੀ ਜ਼ਿਲ੍ਹੇ ਵਿਚ ਸੰਸਦ ਖੇਡ ਮਹਾਕੁੰਭ ਦੇ ਦੂਜੇ ਪੜਾਅ ਦਾ ਉਦਘਾਟਨ ਕਰਨਗੇ। ਪ੍ਰਧਾਨ
ਮੰਤਰੀ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੇ ਬਸਤੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ
ਸੰਸਦ ਖੇਡ ਮਹਾਕੁੰਭ ਨੂੰ ਲੈ ਕੇ ਨੌਜਵਾਨਾਂ ਵਿਚ ਉਤਸ਼ਾਹ ਹੈ। ਉੱਭਰਦੇ ਖੇਡ ਹੁਨਰ ਲਈ ਇਹ
ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ। ਦੁਪਹਿਰ ਇਕ ਵਜੇ ਵੀਡੀਓ ਕਾਨਫਰੰਸ ਜ਼ਰੀਏ ਇਸ ਦੇ
ਦੂਜੇ ਪੜਾਅ ਦੇ ਉਦਘਾਟਨ ਦਾ ਮੌਕਾ ਮਿਲੇਗਾ।
|
ਅੱਗੇ ਪੜੋ....
|
|
RP ਸਿੰਘ ਨੇ ਤੋਪਾਂ ਅੱਗੇ ਹਿੱਕਾਂ ਤਾਣਨ ਵਾਲੇ ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਕੀਤਾ ਯਾਦ, ਨਿਸ਼ਾਨੇ ਤੇ ਕਾਂਗਰਸ |
|
|
 ਨਵੀਂ ਦਿੱਲੀ- --18ਜਨਵਰੀ-(MDP)-- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਆਰ.ਪੀ. ਸਿੰਘ ਨੇ ਤੋਪਾਂ
ਨਾਲ ਉਡਾਏ ਏ 66 ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਆਰ.ਪੀ. ਸਿੰਘ ਨੇ
ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,''ਤੋਪਾਂ ਨਾਲ ਉਡਾਏ ਗਏ 66 ਨਾਮਧਾਰੀ ਸਿੱਖਾਂ ਦੇ
ਵੀਰਤਾਪੂਰਨ ਬਲੀਦਾਨ ਨੂੰ ਯਾਦ ਕਰਦੇ ਹੋਏ। ਘੱਟ ਹੀ ਲੋਕ ਜਾਣਦੇ ਹਨ ਕਿ 1885 'ਚ
ਅੰਗਰੇਜ਼ਾਂ ਵਲੋਂ ਕਾਂਗਰਸ ਦੀ ਸਥਾਪਨਾ ਤੋਂ 13 ਸਾਲ ਪਹਿਲਾਂ 17 ਜਨਵਰੀ 1872 ਨੂੰ
ਨਾਮਧਾਰੀਆਂ ਨੇ ਆਪਣੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਦੀ ਅਗਵਾਈ 'ਚ ਦੇਸ਼ ਦੀ ਆਜ਼ਾਦੀ ਲਈ
ਆਪਣੀ ਜਾਨ ਦੇ ਦਿੱਤੀ ਸੀ।''
|
ਅੱਗੇ ਪੜੋ....
|
|
ਵਿਕੀਪੀਡੀਆ ਵਰਗੇ ਆਨਲਾਈਨ ਸਰੋਤਾਂ ਤੇ ਪੂਰੀ ਤਰ੍ਹਾਂ ਨਹੀਂ ਹੋਇਆ ਜਾ ਸਕਦੈ ਨਿਰਭਰ : SC |
|
|
 ਨਵੀਂ ਦਿੱਲੀ --18ਜਨਵਰੀ-(MDP)-- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਕੀਪੀਡੀਆ ਵਰਗੇ ਆਨਲਾਈਨ
ਸਰੋਤ 'ਕਰਾਊਡ ਸੋਰਸਡ' (ਵੱਖ-ਵੱਖ ਲੋਕਾਂ ਤੋਂ ਪ੍ਰਾਪਤ ਜਾਣਕਾਰੀ) ਅਤੇ ਉਪਭੋਗਤਾ ਦੁਆਰਾ
ਤਿਆਰ ਸੰਪਾਦਨ ਮਾਡਲ 'ਤੇ ਆਧਾਰਿਤ ਹਨ ਜੋ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ ਅਤੇ
ਗੁੰਮਰਾਹ ਕਰਨ ਵਾਲੀ ਜਾਣਕਾਰੀ ਫੈਲਾ ਸਕਦੇ ਹਨ। ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੀ
ਬੈਂਚ ਨੇ ਕਿਹਾ ਕਿ ਉਹ ਉਨ੍ਹਾਂ ਪਲੇਟਫਾਰਮਾਂ ਦੀ
|
ਅੱਗੇ ਪੜੋ....
|
|
ਰਾਹੁਲ ਗਾਂਧੀ ਦੀ ਯਾਤਰਾ ਨਾਲ ਮੁਸ਼ਕਿਲਾਂ |
|
|
ਨਵੀਂ ਦਿੱਲੀ --15ਜਨਵਰੀ-(MDP)-- ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਕਾਂਗਰਸ ਦੇ
ਮੌਜੂਦਾ ਸੰਸਦ ਮੈਂਬਰ ਦੀ ਮੌਤ ਨੇ ਇਕ ਵਾਰ ਫਿਰ ਪਾਰਟੀ ਦੇ ਹਥਿਆਰਾਂ ’ਚ ਕਮੀਆਂ ਨੂੰ
ਦਰਸਾ ਦਿੱਤਾ ਹੈ। ਰਾਹੁਲ ਗਾਂਧੀ ਖੁਦ ਇੰਨੇ ਫਿੱਟ ਹੋ ਸਕਦੇ ਹਨ ਕਿ ਤੇਜ਼ੀ ਨਾਲ ਚੱਲ ਸਕਣ
ਅਤੇ ਇਕ ਦਿਨ ’ਚ 30-40 ਕਿਲੋਮੀਟਰ ਵੀ ਤੈਅ ਕਰ ਸਕਣ ਪਰ ਹੋਰ ਲੋਕਾਂ ਨੂੰ ਭਾਰੀ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
|
ਅੱਗੇ ਪੜੋ....
|
|
ਹਥਿਆਰਬੰਦ ਬਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ : ਮਨੋਜ ਪਾਂਡੇ |
|
|
ਨਵੀਂ ਦਿੱਲੀ --15ਜਨਵਰੀ-(MDP)-- ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ
ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਸਰਵੋਤਮ ਬਲਾਂ ’ਚੋਂ ਇਕ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਬਹੁਤ ਹੀ ਪੇਸ਼ੇਵਰ ਹਨ ਅਤੇ ਸਾਬਕਾ ਜਵਾਨਾਂ ਦੀ
ਅਥਾਹ ਹਿੰਮਤ ਅਤੇ ਉਨ੍ਹਾਂ ਦੀ ਕੁਰਬਾਨੀ ਕਾਰਨ ਇਹ ਬਲ ਦੁਨੀਆ ਦੇ ਸਰਵੋਤਮ ਬਲਾਂ ’ਚ
ਸ਼ੁਮਾਰ ਹੈ।
|
ਅੱਗੇ ਪੜੋ....
|
|
ਦੇਸ਼ ਨੂੰ ਮਿਲੀ ਵੰਦੇ ਭਾਰਤ ਐਕਸਪ੍ਰੈੱਸ ਦੀ ਸੌਗਾਤ, PM ਮੋਦੀ ਨੇ ਵਿਖਾਈ ਹਰੀ ਝੰਡੀ |
|
|
 ਹੈਦਰਾਬਾਦ- --15ਜਨਵਰੀ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਸਿਕੰਦਰਾਬਾਦ
ਤੋਂ ਵਿਸ਼ਾਖ਼ਾਪਟਨਮ ਤੱਕ ਚੱਲਣ ਵਾਲੀ 8ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ
ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਤੋਂ ਵਰਚੂਅਲ ਰੂਪ ਨਾਲ ਟਰੇਨ ਨੇ
ਹਰੀ ਝੰਡੀ ਵਿਖਾਈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਕਦਰਾਬਾਦ ਅਤੇ
ਵਿਸ਼ਾਖ਼ਾਪਟਨਮ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਖੁਸ਼ੀ ਹੋਈ।
ਉਨ੍ਹਾਂ ਕਿਹਾ ਕਿ ਇਸ ਨਾਲ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਅਰਥਵਿਵਸਥਾ ਨੂੰ
ਫਾਇਦਾ ਪਹੁੰਚੇਗਾ।
|
ਅੱਗੇ ਪੜੋ....
|
|
ਥਰੂਰ ਬੋਲੇ- 2024 ’ਚ ਭਾਜਪਾ ਨੂੰ ਬਹੁਮੱਤ ਮੁਸ਼ਕਿਲ, 50 ਸੀਟਾਂ ਹਾਰ ਸਕਦੀ ਹੈ ਪਾਰਟੀ |
|
|
ਕੰਨੂਰ (ਕੇਰਲ), --15ਜਨਵਰੀ-(MDP)-- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ
ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਲਈ 2019 ਵਰਗਾ ਪ੍ਰਦਰਸ਼ਨ ਕਰਨਾ ਅਸੰਭਵ
ਹੋਵੇਗਾ। ਆਉਣ ਵਾਲੀਆਂ ਆਮ ਚੋਣਾਂ ’ਚ ਭਾਜਪਾ ਆਪਣੀਆਂ ਮੌਜੂਦਾ 50 ਸੀਟਾਂ ਹਾਰ ਸਕਦੀ
ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਭਾਜਪਾ ਕਈ ਸੂਬਿਆਂ ’ਚ ਸੱਤਾ ਗੁਆ ਚੁੱਕੀ ਹੈ। ਹੁਣ
ਲੋਕ ਸਭਾ ਚੋਣਾਂ ’ਚ ਵੀ ਭਾਜਪਾ ਬਹੁਮੱਤ ਹਾਸਲ ਨਹੀਂ ਕਰ ਸਕੇਗੀ। ਇਹ ਵੀ ਅਸੰਭਵ ਨਹੀਂ ਹੈ
ਕਿ 2024 ’ਚ ਭਾਜਪਾ ਸਰਕਾਰ ਹੀ ਨਾ ਬਣਾ ਸਕੇ।
|
ਅੱਗੇ ਪੜੋ....
|
|
PM ਮੋਦੀ ਨੇ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੇ ਪ੍ਰਗਟਾਇਆ ਦੁੱਖ |
|
|
 ਨਵੀਂ ਦਿੱਲੀ --14ਜਨਵਰੀ-(MDP)-- ਪਾਰਟੀ ਆਗੂ ਅਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਸ਼ਨੀਵਾਰ ਯਾਨੀ
ਕਿ ਅੱਜ ਦਿਹਾਂਤ ਹੋ ਗਿਆ। ਉਹ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਸਨ, ਜਿਸ ਦੌਰਾਨ
ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਹ 76 ਸਾਲ ਦੇ ਸਨ। ਸੰਤੋਖ ਚੌਧਰੀ ਦੇ ਦਿਹਾਂਤ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ
ਕਰ ਕੇ ਕਿਹਾ, ''ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ।
ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਯਾਦ ਕੀਤਾ
ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ। ਓਮ ਸ਼ਾਂਤੀ।''
|
ਅੱਗੇ ਪੜੋ....
|
|