:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਕੀੜੇ ਮਾਰ ਦਵਾਈਆਂ ਬਣਾਉਣ ਵਾਲੀ ਫਰਮ 'ਤੇ ਛਾਪੇਮਾਰੀ PRINT ਈ ਮੇਲ
ਕੋਟਕਪੂਰਾ, 20ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  ਸੈਂਟਰਲ ਐਕਸਾਈਜ਼ ਵਿਭਾਗ ਲੁਧਿਆਣਾ ਦੀ ਇਕ ਟੀਮ ਵੱਲੋਂ ਕੱਲ੍ਹ ਦੇਰ ਰਾਤ ਇਸ ਸ਼ਹਿਰ ਵਿਚ ਕੀੜੇਮਾਰ ਦਵਾਈਆਂ ਬਣਾਉਣ ਤੇ ਵੇਚਣ ਵਾਲੀ ਪ੍ਰਸਿੱਧ ਫਰਮ 'ਤੇ ਅਚਾਨਕ ਛਾਪਾ ਮਾਰ ਕੇ ਫਰਮ ਦਾ ਰਿਕਾਰਡ ਜ਼ਬਤ ਕਰਨ ਦਾ ਸਮਾਚਾਰ ਮਿਲਿਆ ਹੈ। ਟੀਮ ਨੇ ਫਰਮ ਦੇ ਸੈਲਜ਼ ਸੈਂਟਰ, ਗੋਦਾਮ ਅਤੇ ਮਾਲਕ ਦੀ ਰਿਹਾਇਸ਼ ਲਾਜਪਤ ਨਗਰ ਵਿਖੇ ਛਾਪਾ ਮਾਰਿਆ। ਦੇਰ ਰਾਤ ਤੱਕ ਟੀਮ ਵੱਲੋਂ ਫਰਮ ਦੇ ਰਿਕਾਰਡ ਦੀ ਘੋਖ ਜਾਰੀ ਰਹੀ। ਟੀਮ ਦੇ ਕਿਸੇ ਵੀ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ। ਇਸ ਮਾਮਲੇ ਨੂੰ ਮੀਡੀਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਟੀਮ ਨੇ ਬੰਦ ਕਮਰੇ ਵਿਚ ਜਾਂਚ ਕੀਤੀ ਤੇ ਬਾਹਰ ਆਉਣ ਉਪਰੰਤ ਪੱਤਰਕਾਰਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਵਾਪਸ ਪਰਤ ਗਈ। ਪੱਤਰਕਾਰਾਂ ਦਾ ਅੱਜ ਸਾਰਾ ਦਿਨ ਆਬਕਾਰੀ ਵਿਭਾਗ ਲੁਧਿਆਣਾ ਦੇ ਅਧਿਕਾਰੀਆਂ ਨਾਲ ਸੰਪਰਕ ਜਾਰੀ ਰਿਹਾ ਪਰੰਤੂ ਕੋਈ ਕਿਸੇ ਵੀ ਅਧਿਕਾਰੀ ਨੇ ਸਥਾਨਕ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਰਬਾਰਾ ਸਿੰਘ ਨਾਲ ਜਦੋਂ ਪੱਤਰਕਾਰਾਂ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਇਸ ਕਾਰਵਾਈ ਸਬੰਧੀ ਅਗਿਆਨਤਾ ਪ੍ਰਗਟਾਉਂਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਪੁਸ਼ਟ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਨੇ ਇਸ ਫਰਮ ਦੇ ਕੋਟਕਪੂਰਾ ਸੇਲਜ਼ ਸੈਂਟਰ, ਗੋਦਾਮ ਤੇ ਮਾਲਕ ਦੀ ਰਿਹਾਇਸ਼ 'ਤੇ ਛਾਪਾ ਮਾਰਨ ਤੋਂ ਇਲਾਵਾ ਫਰਮ ਦੇ ਜੰਮੂ ਤੇ ਹੋਰ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ ਹੈ।
 
ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ : ਪ੍ਰਧਾਨ ਮੰਤਰੀ PRINT ਈ ਮੇਲ
man.jpegਨਵੀਂ ਦਿੱਲੀ, 20 ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-ਮੁੱਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਮੰਗ ਕੀਤੀ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਮਹਿੰਗਾਈ ਦੇ ਮੁੱਦੇ ਉਤੇ ਚਰਚਾ ਕੀਤੀ ਜਾਵੇ। ਭਾਜਪਾ ਨੇ ਕਿਹਾ ਕਿ ਜੇਕਰ ਮਹਿੰਗਾਈ ਉਤੇ ਚਰਚਾ ਹੁੰਦੀ ਹੈ ਤਾਂ ਤਦ ਹੀ ਸੰਸਦ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਸੰਸਦ ਵਿਚ ਸਾਰੇ ਮੁੱਦਿਆਂ ਉਤੇ ਚਰਚਾ ਲਈ ਤਿਆਰ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਵੱਲੋਂ ਸੱਦੀ ਗਈ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਦੀ ਮੀਟਿੰਗ ਵਿਚ ਮੁੱਖ ਵਿਰੋਧੀ ਦਲ ਭਾਜਪਾ ਤੋਂ ਇਲਾਵਾ ਖੱਬੇ ਪੱਖੀ, ਤ੍ਰਿਣਮੂਲ ਕਾਂਗਰਸ, ਦ੍ਰਮੁਕ, ਅੰਨਾਦ੍ਰਮੁਕ ਅਤੇ ਤੇਦੇਪਾ ਵਰਗੇ ਦਲਾਂ ਨੇ ਮਹਿੰਗਾਈ ਮੁੱਦੇ ਦੇ ਨਾਲ ਦੇਸ਼ ਦੀ ਸੁਰੱਖਿਆ ਅਤੇ ਪਾਕਿਸਤਾਨ ਨਾਲ ਗੱਲਬਾਤ ਆਦਿ ਮੁੱਦਿਆਂ ਉਤੇ ਵਿਸਥਾਰ ਨਾਲ ਚਰਚਾ ਕਰਾਉਣ ਦੀ ਮੰਗ ਕੀਤੀ। ਮੀਟਿੰਗ ਤੋਂ ਬਾਅਦ ਭਾਜਪਾ ਦੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਰੇ ਵਿਰੋਧੀ ਦਲ ਇਸ ਗੱਲ ਉਤੇ ਸਹਿਮਤ ਹਨ ਕਿ ਮਹਿੰਗਾਈ ਮੁੱਦੇ ਉਤੇ ਤੁਰੰਤ ਚਰਚਾ ਹੋਣੀ ਚਾਹੀਦੀ ਹੈ ਅਤੇ ਇਹ 23 ਫਰਵਰੀ ਨੂੰ ਹੀ ਹੋਵੇ। ਦੂਸਰੇ ਪਾਸੇ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਸਾਰੇ ਮੁੱਦਿਆਂ ਉਤੇ ਚਰਚਾ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਸੈਸ਼ਨ ਦੀ ਕਾਰਵਾਈ 22 ਫਰਵਰੀ ਨੂੰ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਦੇ ਸੰਬੋਧਨ ਨਾਲ ਸ਼ੁਰੂ ਹੋ ਜਾਵੇਗੀ। ਇਹ ਸੈਸ਼ਨ 7 ਮਈ ਤੱਕ ਚੱਲੇਗਾ। ਸਰਕਾਰ 2010-11 ਦਾ ਆਮ ਬਜਟ 26 ਫਰਵਰੀ ਨੂੰ ਪੇਸ਼ ਕਰੇਗੀ ਜਦੋਂ ਰੇਲ ਬਜਟ 24 ਫਰਵਰੀ ਅਤੇ ਆਰਥਿਕ ਸਮੀਖਿਆ 25 ਫਰਵਰੀ ਨੂੰ ਪੇਸ਼ ਕੀਤੀ ਜਾਵੇਗੀ।
 
ਬਿਹਾਰ 'ਚ ਹਮਲਿਆਂ ਲਈ ਨਕਸਲੀਆਂ ਨੇ ਬੱਚਿਆਂ ਦਾ ਸਹਾਰਾ ਲਿਆ : ਪੁਲਿਸ PRINT ਈ ਮੇਲ
ਪਟਨਾ, 20ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- ਬੀਤੀ 17 ਫਰਵਰੀ ਨੂੰ ਬਿਹਾਰ ਦੇ ਮੁਈ ਜ਼ਿਲ੍ਹੇ ਵਿਚ ਨਕਸਲੀਆਂ ਵੱਲੋਂ ਕੀਤੇ ਗਏ ਹਮਲੇ ਸਬੰਧੀ ਪੁਲਿਸ ਨੇ ਇਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਬੀਤੇ ਦਿਨੀਂ ਬਿਹਾਰ ਤੇ ਕਈ ਹੋਰ ਰਾਜਾਂ ਵਿਚ ਹਿੰਸਕ ਹਮਲੇ ਕਰਨ ਲਈ ਨਕਸਲੀਆਂ ਨੇ ਛੋਟੇ-ਛੋਟੇ ਬੱਚਿਆਂ ਦਾ ਇਸਤੇਮਾਲ ਕੀਤਾ ਹੈ।ਪੁਲਿਸ ਨੇ ਦੱਸਿਆ ਕਿ 14 ਤੋਂ 16 ਸਾਲ ਦੇ ਕਈ ਬੱਚਿਆਂ ਨੇ ਜਮੁਈ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਟ੍ਰੇਨਿੰਗ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਨਕਸਲੀਆਂ ਨੇ ਪੱਛਮੀ ਬੰਗਾਲ ਦੇ ਸਿਲਦਾ ਵਿਚ ਹਮਲੇ ਲਈ ਔਰਤਾਂ ਨੂੰ ਇਸਤੇਮਾਲ ਕੀਤਾ ਸੀ। ਇਸ ਹਮਲੇ ਵਿਚ 24 ਜਵਾਨਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ 17 ਫਰਵਰੀ ਨੂੰ ਬਿਹਾਰ ਦੇ ਕੋਰਾਸੀ ਪਿੰਡ ਵਿਚ 11 ਪਿੰਡ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
 
ਬਟਾਲਾ 'ਚ ਅਣਮਿਥੇ ਸਮੇਂ ਲਈ ਕਰਫਿਊ PRINT ਈ ਮੇਲ
ਬਟਾਲਾ, 20 ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਬੀਤੇ ਦਿਨ ਜਲੰਧਰ ਵਿਖੇ ਖੜੇ ਹੋਏ ਵਿਵਾਦ ਜਿਸ ਵਿਚ ਈਸਾਈ ਭਾਈਚਾਰੇ ਦੇ ਭਗਵਾਨ ਯਿਸ਼ੂ ਮਸੀਹ ਦੇ ਇਤਰਾਜ਼ਯੋਗ ਪੋਸਟਰਾਂ ਤੋਂ ਬਾਅਦ ਬਣੀ ਸਥਿਤੀ ਤੋਂ ਬਾਅਦ ਸ਼ਨੀਵਾਰ ਨੂੰ ਬਟਾਲਾ ਵਿਖੇ ਈਸਾਈ ਭਾਈਚਾਰੇ ਦੇ ਲੋਕਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਸਵੇਰ ਕਰੀਬ 9 ਵਜੇ ਵੱਖ- ਵੱਖ ਪਿੰਡਾਂ ਵਿਚੋਂ ਇੱਕਠੇ ਹੋ ਕੇ ਆਈ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਵਿਚ ਆਉਂਦਿਆਂ ਹੀ ਬੱਸਾਂ, ਕਾਰਾਂ, ਲੋਕਾਂ ਦੀਆਂ ਦੁਕਾਨਾਂ 'ਤੇ ਹਮਲਾ ਬੋਲ ਦਿੱਤਾ। ਭੜਕੀ ਹੋਈ ਭੀੜ ਨੇ ਹੱਥਾਂ ਵਿਚ ਮਾਰੂ ਹਥਿਆਰ ਜਿਨ੍ਹਾਂ ਵਿਚ ਕਿਰਪਾਨਾਂ, ਟੱਕੂਏ, ਦਰਾਟ ਸਮੇਤ ਹੋਰ ਕਈ ਹਥਿਆਰ ਹੱਥਾਂ ਵਿਚ ਲੈ ਕੇ ਸ਼ਹਿਰ ਵਿਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਹੁਲੜਬਾਜ਼ਾਂ ਨੇ ਸ਼ਹਿਰ ਦੇ ਗਾਂਧੀ ਚੌਂਕ ਵਿਚ ਆ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਫੈਲ ਗਏ। ਮੋਟਰ ਸਾਇਕਲ, ਸਕੂਟਰਾਂ
ਅੱਗੇ ਪੜੋ....
 
ਕੇਂਦਰ ਸਿੱਖ ਖਾੜਕੂਆਂ ਦਾ ਮਸਲਾ ਵਿਚਾਰਨ ਨੂੰ ਤਿਆਰ : ਪੀ. ਚਿਦੰਬਰਮ PRINT ਈ ਮੇਲ
kali.jpgਵਾਹਗਾ ਸਰਹੱਦ, 20 ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-: ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਕਿਹਾ ਕਿ ਸਿੱਖ ਖਾੜਕੂ ਖਾਲਿਸਤਾਨ ਦੀ ਮੰਗ ਛੱਡਣ ਅਤੇ ਖਾੜਕੂਵਾਦ ਤਿਆਗਣ ਤਾਂ ਕਸ਼ਮੀਰੀ ਖਾੜਕੂਆਂ ਵਾਂਗ ਸਰਕਾਰ ਉਨ੍ਹਾਂ ਦੇ ਮੁੱਖ ਧਾਰਾ ਵਿਚ ਪਰਤਣ 'ਤੇ ਵਿਚਾਰ ਕਰ ਸਕਦੀ ਹੈ ਗ੍ਰਹਿ ਮੰਤਰੀ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਵਿਖੇ ਦੇਸ਼ ਦੀ ਪਹਿਲੀ ਚੈਕ ਪੋਸਟ ਜੋ ਕਿ 150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣੀ ਹੈ, ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਕੋਲ ਕਈ ਅਹਿਮ ਮੰਗਾਂ ਰੱਖੀਆਂ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਛੱਡਣ ਅਤੇ ਖਾੜਕੂਵਾਦ ਤਿਆਗਣ ਦੀ ਸੂਰਤ ਵਿਚ ਮਕਬੂਜ਼ਾ ਕਸ਼ਮੀਰ ਤੋਂ ਕਸ਼ਮੀਰੀ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਤਰਜ਼ ਉਤੇ ਸਿੱਖ ਖਾੜਕੂਆਂ ਦਾ ਮਸਲਾ ਵੀ ਸਰਕਾਰ ਵਿਚਾਰਨ ਨੂੰ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਇਕ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ਭਾਵੇਂ ਪਾਕਿਸਤਾਨ ਮੁੱਕਰ ਗਿਆ ਹੈ ਪਰ ਇਹ ਗੱਲ ਪੱਕੀ ਹੈ ਕਿ ਰਾਕੇਟ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿਚ ਆ ਕੇ ਡਿੱਗੇ ਹਨ। ਸ੍ਰ. ਬਾਦਲ ਨੇ ਕਿਹਾ ਕਿ ਸ੍ਰੀ ਚਿਦੰਬਰਮ ਚੰਗੇ ਸੁਭਾਅ ਵਾਲੇ ਮੰਤਰੀ ਹਨ, ਜਿਨ੍ਹਾਂ ਨੇ ਅੱਜ ਚੈਕ ਪੋਸਟ ਦਾ ਨੀਂਹ ਪੱਥਰ ਰੱਖਿਆ ਹੈ। ਇਸਦੇ ਟੈਂਡਰ ਹੋ ਗਏ ਹਨ ਅਤੇ ਭਲਕੇ ਤੋਂ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਵਿਚ ਇਹੋ ਜਿਹੀਆਂ 13 ਚੈਕ ਪੋਸਟਾਂ ਬਣਾਉਣੀਆਂ ਹਨ ਪਰ ਪੰਜਾਬ ਨੂੰ ਪਹਿਲ ਦੇ ਆਧਾਰ 'ਤੇ ਰੱਖਦਿਆਂ ਇਸ ਚੈਕ ਪੋਸਟ ਵਿਚ ਪੂਰੇ ਟਰੰਕ ਦੀ ਸਕਰੀਨਿੰਗ ਹੋ ਜਾਇਆ ਕਰੇਗੀ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਪਾਸੋਂ ਕੰਡਿਆਲੀ ਤਾਰ ਤੋਂ ਪਾਰ ਵਾਲੀ ਕਿਸਾਨਾਂ ਦੀ ਜ਼ਮੀਨ 'ਤੇ 2500 ਰੁਪਏ ਇਕ ਕਿੱਲੇ ਦਾ ਮੁਆਵਜ਼ਾ ਦੇਣ ਦੀ ਮੰਗ ਤੋਂ ਇਲਾਵਾ ਸ੍ਰ. ਬਾਦਲ ਨੇ ਅੰਮ੍ਰਿਤਸਰ ਤੋਂ ਅਟਾਰੀ ਸੜਕ ਉਪਰ ਬੈਰੀਅਰ ਜਿਸ 'ਤੇ ਇਕ ਵਾਹਨ ਦੇ ਇਕ ਪਾਸੇ ਦੇ 80 ਰੁਪਏ ਲੈਣ ਦੀ ਸੰਭਾਵਨਾ ਹੈ, ਨੂੰ ਬੰਦ ਕਰਨ ਦੀ ਗੱਲ ਕਹੀ। ਸ੍ਰ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਦੱਸਿਆ ਕਿ ਸਰਹੱਦ 'ਤੇ ਦਰਸ਼ਕਾਂ ਦੇ ਬੈਠਣ ਲਈ ਗੈਲਰੀ ਨੂੰ ਜਲਦੀ ਹੀ ਵੱਡਾ ਕੀਤਾ ਜਾਵੇਗਾ। ਇਸ ਮੌਕੇ ਸ੍ਰ. ਬਾਦਲ ਨੇ ਸ੍ਰੀ ਚਿਦੰਬਰਮ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਭੇਂਟ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ, ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ, ਡਾ. ਰਤਨ ਸਿੰਘ, ਰਾਜਮਹਿੰਦਰ ਸਿੰਘ ਸਮੇਤ ਸਾਰੇ ਐਮ. ਪੀ., ਸ੍ਰ. ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ, ਡੀ. ਜੀ. ਪੀ. ਪਰਮਜੀਤ ਸਿੰਘ ਆਦਿ ਅਧਿਕਾਰੀ ਮੌਜੂਦ ਸਨ।
 
ਮਹਿੰਗਾਈ ਨੂੰ ਕੰਟਰੋਲ ਕਰਨ ਦੀ 75 ਫ਼ੀਸਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ PRINT ਈ ਮੇਲ

ਸੂਬੇ ਦੇ ਲੋਕਾਂ ਨੂੰ ਮਹਿੰਗਾਈ ਤੋਂ ਨਿਜਾਤ ਦਿਵਾਉਣ ਲਈ ਜਮ੍ਹਾਂਖੋਰਾਂ ਨੂੰ ਨੱਥ ਪਾਈ ਜਾਵੇ : ਭੱਠਲ

bh.jpgਧਨੌਲਾ, 19 à¨«à¨°à¨µà¨°à©€ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਹੈ ਕਿ ਉਹ ਜਮਹੂਰੀਅਤ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਬਾਦਲ ਤਾਂ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪ੍ਰਧਾਨਾਂ ਦੀਆਂ ਪਰਚੀਆਂ ਜੇਬ ਵਿਚੋਂ ਕੱਢਦੇ ਹਨ ਪਰ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦੀ ਚੋਣ ਜੁਲਾਈ ਵਿਚ ਵੋਟਾਂ ਰਾਹੀਂ ਕੀਤੀ ਜਾਵੇਗੀ ਜਿਸ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। à¨‡à¨¹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਪੇਕੇ ਪਿੰਡ ਭੱਠਲਾਂ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। à¨¬à©€à¨¬à©€ ਭੱਠਲ ਨੇੜਲੇ ਪਿੰਡ ਫਰਵਾਹੀ ਵਿਖੇ ਚੱਲ ਰਹੇ ਟੂਰਨਾਂਮੈਂਟ ਵਿਚ ਸ਼ਾਮਲ ਹੋਣ ਲਈ ਆਏ ਹੋਏ ਸਨ। à¨‰à¨¨à©à¨¹à¨¾à¨‚ ਕਿਹਾ ਕਿ ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਗਏ ਪੰਜਾਬ ਦੇ ਨੌਜਵਾਨਾਂ ਦੇ ਆਏ ਦਿਨ ਹੋ ਰਹੇ ਕਤਲਾਂ ਸਬੰਧੀ

।

ਅੱਗੇ ਪੜੋ....
 
ਪਿਛਲੇ 22 ਮਹੀਨਿਆਂ ਤਨਖਾਹ ਨਾ ਮਿਲਣ ਦੇ ਰੋਸ ਵੱਜੌ ਧਰਨਾ ਜਾਰੀ , ਛੇ ਵਿਅਕਤੀਆਂ ਵੱਲੋਂ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਆਤਮ ਦਾਹ ਕਰਨ ਦੀ ਧਮਕੀ PRINT ਈ ਮੇਲ
ਕੋਟਕਪੂਰਾ 19ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- à¨ªà¨¿à¨›à¨²à©‡ ਲਮੇ ਸਮੇਂ ਤੋਂ ਬੰਦ ਪਈ ਫਰੀਦਕੋਟ ਖੰਡ ਮਿੱਲ ਦੇ ਸੈਕੜੇਂ ਮੁਲਾਜਮ ਪਿਛਲੇ 22 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕਮ ਕਰ ਰਹੇ ਹਨ ਤੇ ਕਈ ਵਾਰ ਆਪਣੀਆਂ ਜਰੂਰੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹਨ ਕਦੀ ਮਿੱਲ ਨੂੰ ਚਲਾਉਣ ਦੇ ਮੁੱਦੇ ਨੂੰ , ਕਦੀ ਪ੍ਰਾਈਵੇਟ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਤੇ ਕਦੀ ਆਪਣੀਆਂ ਤਨਖਾਹਾਂ ਦੀ ਮੰਗ ਨੂੰ ਲੈਕੇ ਅਕਸਰ ਹੀ ਲਾਲ ਝੰਡੇ ਦੇ ਸਾਏ ਹੇਠ ਮਿਲ ਮੁਲਾਜਮ ਬੰਦ ਪਈ ਮਿੱਲ ਦੇ ਗੇਟ ਅੱਗੇ ਦਰੀਆਂਵਿਛਾ ਕੇ ਬੈਠੇ ਨਜਰਆਉਂਦੇ ਸਨ ਪਿਛਲੇ ਸਮੇਂ ਪੂਰੀ ਜਦੋ ਜਹਿਦ ਤੋ ਬਾਅਦ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਤੇ ਹਲਕਾ ਲੀਡਰਾਂ ਦੀ ਦਖਲ ਅੰਦਾਜੀ ਨਾਲ ਸਰਕਾਰ ਨੇ ਇੱਕ ਮਿੱਠੀ ਗੋਲੀ ਤਾਂ ਖੁਆਈ ਸੀ ਪਰ ਸਮਾਂ ਆਉਣ ਤੇ ਅੱਜ ਉਹ ਵੀ ਸਰਕਾਰ ਦੇ ਗਲੇ ਦੀ ਹੱਡੀ ਉਸ ਵੇਲੇ ਬਣ ਗਈ ਜਦੋਂ ਸਵੇਰੇ ਤੋਂ ਮਿੱਲ ਅੱਗੇ ਧਰਨਾਂ ਦੇਈ ਬੈਠੇ ਕੁਝ ਕਰਮਚਾਰੀਆਂ
 

ਅੱਗੇ ਪੜੋ....
 
ਭਾਰਤੀ ਜਲ ਸੈਨਾ ਦੇ ਬੇੜੇ 'ਚ ਮਿੱਗ-29 ਸ਼ਾਮਲ PRINT ਈ ਮੇਲ
mig.jpg
ਡਾਬੋਲਿਨ, 19ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਉਸਾਰੀ ਅਧੀਨ ਜਹਾਜ਼ ਵਾਹਕ ਬੇੜੇ ਐਡਮਿਰਲ ਗੋਰਸ਼ਕੋਵ 'ਤੇ ਤਾਇਨਾਤ ਹੋਣ ਵਾਲੇ ਰੂਸ ਤੋਂ ਬਣੇ ਅਤਿ ਆਧੁਨਿਕ ਮਿੱਗ-29 ਦੇ ਲੜਾਕੂ ਜਹਾਜ਼ਾਂ ਨੂੰ ਅੱਜ ਇਥੇ ਰੱਖਿਆ ਮੰਤਰੀ ਏ.ਕੇ. ਐਂਟਨੀ ਦੀ ਮੌਜੂਦਗੀ ਵਿਚ ਜਲ ਸੈਨਾ ਦੇ ਬੇੜੇ ਵਿਚ ਰਸਮੀ ਤੌਰ 'ਤੇ ਸ਼ਾਮਲ ਕਰ ਲਿਆ ਗਿਆ। à¨‡à¨• ਸਮਾਗਮ ਵਿਚ 'ਬਲੈਕ ਪੈਂਥਰਜ਼' ਸਕੁਆਡਰਨ ਦੇ ਇਨ੍ਹਾਂ ਚਾਰ ਮਿੱਗ 29 ਜਹਾਜ਼ਾਂ ਨੂੰ ਬੇੜੇ ਵਿਚ ਸ਼ਾਮਲ ਕੀਤਾ ਗਿਆ। à¨‡à¨¸ ਮੌਕੇ ਜਲ ਸੈਨਾ ਮੁਖੀ ਐਡਮਿਰਲ ਨਿਰਮਲ ਵਰਮਾ ਵੀ ਮੌਜੂਦ ਸਨ। à¨­à¨¾à¨°à¨¤ ਨੇ 04 ਵਿਚ ਰੂਸ ਤੋਂ ਐਡਮਿਰਲ ਗੋਰਸ਼ਕੋਵ ਜਹਾਜ਼ ਵਾਹਕ ਬੇੜੇ ਦੇ ਨਾਲ ਹੀ 16 ਮਿੱਗ-29 ਜਹਾਜ਼ਾਂ ਦਾ ਵੀ ਆਰਡਰ ਦਿੱਤਾ ਸੀ। à¨‡à¨¨à©à¨¹à¨¾à¨‚ ਵਿਚੋਂ ਚਾਰਜ ਜਹਾਜ਼ ਬੀਤੇ ਸਾਲ ਦਸੰਬਰ ਵਿਚ ਭਾਰਤ ਆਏ। à¨œà¨² ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਈ ਐਨ ਐਸ ਵਿਕਰਮਾਦਿੱਤਯ ਦੇ ਰੂਪ ਵਿਚ ਸ਼ਾਮਲ ਕੀਤੇ ਜਾਣ ਵਾਲੇ ਗੋਰਸ਼ਕੋਵ ਦੀ 2012 ਵਿਚ ਸਪੁਰਦਗੀ ਹੋਣ ਤੱਕ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਆਈ ਐਨ ਐਸ ਹੰਸ ਦੀ ਤਟਵਰਤੀ ਪ੍ਰੀਖਣ ਸੁਵਿਧਾ 'ਤੇ ਤਕਰੀਬਨ 2 ਸਾਲ ਲਈ ਰੱਖਿਆ ਜਾਵੇਗਾ। à¨‰à¨¨à©à¨¹à¨¾à¨‚ ਕਿਹਾ ਕਿ ਜਹਾਜ਼ ਚਾਲਕਾਂ ਨੂੰ ਤੇਜ਼ ਉਡਾਣ ਲਈ ਪ੍ਰੀਖਣ ਇਕਾਈ ਵਿਚ ਸਿਖਲਾਈ ਦਿੱਤੀ ਜਾਵੇਗੀ। à¨œà¨¹à¨¾à¨œà¨¼ ਉਡਾ ਸਕਣ ਵਾਲੇ ਭਵਿੱਖ ਦੇ ਪਾਇਲਟਾਂ ਲਈ ਇਕ ਸਿਲੇਬਸ ਵੀ ਤਿਆਰ ਕੀਤਾ ਗਿਆ ਹੈ।ਅਧਿਕਾਰੀ ਨੇ ਦੱਸਿਆ ਕਿ ਬਾਕੀ 12 ਜਹਾਜ਼ਾਂ ਵਿਚੋਂ ਦੋ ਭਾਰਤ ਪਹੁੰਚ ਚੁੱਕੇ ਹਨ ਪਰ ਬੇੜੇ ਵਿਚ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਤਿਆਰ ਕੀਤਾ ਜਾਣਾ ਬਾਕੀ ਹੈ।ਬਾਕੀ ਬਚੇ ਜਹਾਜ਼ ਭਵਿੱਖ ਵਿਚ ਵੱਖ ਵੱਖ ਜਥਿਆਂ ਵਿਚ ਇਥੇ ਪਹੁੰਚਣਗੇ
 
ਸਰਕਾਰ ਦੀ ਸਾਰੀ ਤਾਕਤ ਸੋਨੀਆ ਦੇ ਹੱਥ ਹੋਣ ਕਾਰਨ ਹੀ ਮਹਿੰਗਾਈ ਵਧੀ : ਭਾਜਪਾ PRINT ਈ ਮੇਲ
b_j_p.jpg
ਇੰਦੌਰ, 19ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-: ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਵਿਚ ਮਹਿੰਗਾਈ ਇਸ ਲਈ ਬੇਕਾਬੂ ਹੋਈ ਹੈ ਕਿਉਂਕਿ ਸਿਆਸੀ ਤੌਰ ਤੋਂ ਅਸੰਤੁਲਤ ਯੂ ਪੀ ਏ ਸਰਕਾਰ ਦੀ ਤਾਕਤ ਕਾਂਗਰਸ ਮੁਖੀ ਸੋਨੀਆ ਗਾਂਧੀ ਕੋਲ ਹੈ ਅਤੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਕੋਹਾਂ ਦੂਰ ਹੈ, ਜਿਸ ਨੇ ਭਾਰਤੀ ਵਿੱਤ ਵਿਵਸਥਾ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। à¨ªà¨¾à¨°à¨Ÿà©€ ਦੀ ਤਿੰਨ ਦਿਨਾਂ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਅੱਜ ਪਾਸ ਹੋਏ ਆਰਥਿਕ ਮਤੇ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਤੇਜ਼ ਵਿਕਾਸ ਦਰ ਨਾਲ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਰਥ ਵਿਵਸਥਾ ਨੂੰ ਤਿਆਰ ਨਹੀਂ ਕੀਤਾ ਸੀ। à¨…ਸਹਿ ਮੁੱਲ ਵਾਧੇ ਸਮੇਤ 
ਅੱਗੇ ਪੜੋ....
 
14.5 ਮੈਗਾਵਾਟ ਬਾਇਓਮਾਸ ਬਿਜਲੀ ਘਰ ਦਾ ਉਦਘਾਟਨ PRINT ਈ ਮੇਲ
powar.jpg
ਚੰਨੋ (ਮੁਕਤਸਰ), 19ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- à¨¦à©‡à¨¸à¨¼ ਦੀ ਅੰਨ ਦੀ ਟੋਕਰੀ ਵਜੋਂ ਜਾਣੇ ਜਾਂਦੇ ਪੰਜਾਬ ਨੇ ਇਥੇ ਦੇਸ਼ ਦੇ ਸਾਹਮਣੇ ਇਕ ਹੋਰ ਮੀਲ ਪੱਥਰ ਉਸ ਸਮੇਂ ਕਾਇਮ ਕੀਤਾ ਜਦੋਂ ਕੇਂਦਰੀ ਨਵਿਆਉਣਯੋਗ ਊਰਜਾ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਖੇਤੀਬਾੜੀ ਰਹਿੰਦ ਖੂੰਦ ਤੋਂ ਬਿਜਲੀ ਪੈਦਾ ਕਰਨ ਵਾਲਾ 14.5 ਮੈਗਾਵਾਟ ਬਿਜਲੀ ਘਰ ਦੇਸ਼ ਨੂੰ ਸਮੱਰਪਿਤ ਕੀਤਾ। à¨‰à¨ª ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਦੀ ਪੰਜਾਬ ਨੂੰ ਬਿਜਲੀ ਉਤਪਾਦਨ 'ਚ ਸਰਪਲਸ ਬਨਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚੋਂ ਇਕ 80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਪਲਾਂਟ 400 ਮੈਗਾਵਾਟ ਬਿਜਲੀ ਉਤਪਾਦਨ ਲਈ ਲਗਾਏ
ਅੱਗੇ ਪੜੋ....
 
ਮੀਡੀਆ 'ਤੇ ਵਰ੍ਹੇ ਐਸ਼ ਤੇ ਅਭੀ PRINT ਈ ਮੇਲ
a_a.jpg

ਮੁੰਬਈ, 19 à¨«à¨°à¨µà¨°à©€ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਬਾਲੀਵੁੱਡ ਅਭਿਨੇਤਰੀ ਅਤੇ ਅਮਿਤਾਬ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਨੇ ਬਿਮਾਰੀ ਦੇ ਕਾਰਨ ਮਾਂ ਨਾ ਬਣ ਪਾਉਣ ਨੂੰ ਲੈ ਕੇ ਮੀਡੀਆ ਵਿਚ ਜਾਰੀ ਰਿਪੋਰਟਾਂ ਨੂੰ ਬਕਵਾਸ ਕਰਾਰ ਦਿੱਤਾ ਹੈ। ਐਸ਼ਵਰਿਆ ਨੇ ਸਥਾਨਕ ਅਖ਼ਬਾਰ 'ਮੁੰਬਈ ਮਿਰਰ' ਜਿਸ ਵਿਚ ਇਹ ਖ਼ਬਰ ਸਪ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਸੀ, ਨੂੰ ਗੁੱਸੇ ਵਿਚ ਲਿਖੀ ਇਕ ਚਿੱਠੀ ਵਿਚ ਮੀਡੀਆ 'ਤੇ ਵਰ੍ਹਦਿਆਂ ਪੁੱਛਿਆ ਕਿ ਬਿਨਾਂ ਪੁਸ਼ਟੀ ਦੇ ਤੁਸੀਂ ਇਸ ਤਰ੍ਹਾਂ ਦੀ ਖ਼ਬਰ ਕਿਵੇਂ ਪ੍ਰਕਾਸ਼ਿਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਮੀਡੀਆ ਵਿਚ ਕੱਲ੍ਹ ਖ਼ਬਰਾਂ ਆਈਆਂ ਸਨ ਕਿ ਐਸ਼ਵਰਿਆ ਰਾਏ ਟੀਬੀ ਹੋਣ ਕਾਰਨ ਫਿਲਹਾਲ ਮਾਂ ਨਹੀਂ ਬਣ ਸਕਦੀ। ਐਸ਼ਵਰਿਆ ਨੇ ਲਿਖਿਆ ਹੈ ਕਿ ਮੇਰੇ ਬਾਰੇ ਇਸ ਤਰ੍ਹਾਂ ਦੀਆਂ ਛਪੀਆਂ ਖ਼ਬਰਾਂ ਤੋਂ ਮੈਂ ਹੈਰਾਨ ਹਾਂ। ਇਹ ਇਕ ਮਨਘੜਤ ਅਤੇ ਝੂਠੀ ਖ਼ਬਰ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਛਾਪਣ ਤੋਂ ਪਹਿਲਾਂ 

ਅੱਗੇ ਪੜੋ....
 
ਮਹਾਰਾਸ਼ਟਰ 'ਚ ਸੜਕ ਹਾਦਸਾ, 12 ਮੌਤਾਂ PRINT ਈ ਮੇਲ
acsi.jpg
ਰਾਏਗੜ੍ਹ, 19 à¨«à¨°à¨µà¨°à©€ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਮਹਾਰਾਸ਼ਟਰ ਦੇ ਨਾਗੋਥਾਣੇ ਵਿਚ ਅੱਜ ਤੜਕੇ ਇਕ ਸੜਕ ਹਾਦਸੇ ਵਿਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਲੋਕਾਂ ਨੂੰ ਲੈ ਜਾ ਰਹੀ ਇਕ ਟਾਟਾ ਸੂਮੋ ਟਰੱਕ ਨਾਲ ਟਕਰਾ ਗਈ। ਇਹ ਸਾਰੇ ਲੋਕ ਮੁੰਬਈ ਦੇ ਰਹਿਣ ਵਾਲੇ ਸਨ ਅਤੇ ਇਕ ਵਿਆਹ ਸਮਾਗਮ ਵਿਚ ਜਾ ਰਹੇ ਸਨ। à¨‰à¨¨à©à¨¹à¨¾à¨‚ ਦੱਸਿਆ ਕਿ ਅੱਜ ਤੜਕੇ ਢਾਈ ਵਜੇ ਸੂਮੋ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। 11 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਇਕ ਵਿਅਕਤੀ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ। ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹਨ।
 
ਸੂਰਤ ਗੈਂਗਰੇਪ ਮਾਮਲੇ 'ਚ ਤਿੰਨਾਂ ਦੋਸ਼ੀਆਂ ਨੂੰ ਉਮਰਕੈਦ PRINT ਈ ਮੇਲ
gaing.jpg
ਸੂਰਤ, 19 à¨«à¨°à¨µà¨°à©€ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਸੂਰਤ ਦੇ ਪ੍ਰਸਿੱਧ ਗੈਂਗਰੇਪ ਮਾਮਲੇ ਵਿਚ ਅੱਜ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਪੀ. ਢੋਲਕੀਆ ਨੇ ਇਨ੍ਹਾਂ ਤਿੰਨਾਂ ਸ਼ਈਦ, ਤਾਰਿਕ ਅਤੇ ਅਬੂ ਬਕਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਐਲਾਨ ਕੀਤਾ। ਤਿੰਨਾਂ ਦੋਸ਼ੀਆਂ ਨੂੰ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ। à¨µà¨°à¨£à¨¨à¨¯à©‹à¨— ਹੈ ਕਿ ਬੀਤੇ ਸਾਲ 12 ਜੂਨ ਨੂੰ ਇਕ ਵਿਦਿਆਰਥਣ ਨਾਲ ਇਨ੍ਹਾਂ ਤਿੰਨਾਂ ਉਕਤ ਦੋਸ਼ੀਆਂ ਨੇ ਚਲਦੀ ਕਾਰ ਵਿਚ ਬਲਾਤਕਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿਚ ਸਨਸਨੀ ਫੈਲ ਗਈ ਸੀ। ਲੋਕਾਂ ਨੇ ਦੋਸ਼ੀਆਂ ਦੀ ਕਾਫੀ ਕੁਟਾਈ ਵੀ ਕੀਤੀ ਸੀ।
 
ਸ਼ਾਇਨੀ ਆਹੂਜਾ ਖ਼ਿਲਾਫ ਦੋਸ਼ ਤੈਅ PRINT ਈ ਮੇਲ
ਮੁੰਬਈ, 19 à¨«à¨°à¨µà¨°à©€ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਨੌਕਰਾਣੀ ਨਾਲ ਬਲਾਤਕਾਰ ਦੇ ਦੋਸ਼ੀ ਬਾਲੀਵੁੱਡ ਅਭਿਨੇਤਾ ਸ਼ਾਇਨੀ ਆਹੂਜਾ ਖ਼ਿਲਾਫ ਇੱਕ ਫਾਸਟ ਟਰੈਕ ਕੋਰਟ ਨੇ ਦੋਸ਼ ਤੈਅ ਕਰ ਦਿੱਤੇ ਹਨ। 36 ਸਾਲਾ ਸ਼ਾਇਨੀ ਆਹੂਜਾ ਨੂੰ ਪਿਛਲੇ ਸਾਲ  15 ਜੁਲਾਈ ਨੂੰ ਆਪਣੀ 20 ਸਾਲਾ  ਨੌਕਰਾਣੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਬਈ ਦੀ ਸ਼ਿਵਰੀ ਅਦਾਲਤ ਵਿੱਚ ਸ਼ਾਇਨੀ ਆਹੂਜਾ 'ਤੇ ਆਈ.ਪੀ.ਸੀ. ਦੀ ਧਾਰਾ 376, 341 ਅਤੇ 506 ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਹਾਲਾਂਕਿ, ਸ਼ਾਇਨੀ ਆਹੂਜਾ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਟਰਾਇਲ ਲਈ ਤਿਆਰ ਹੈ। ਇਸ ਦੌਰਾਨ ਕੋਰਟ ਵਿੱਚ ਸਰਕਾਰੀ ਵਕੀਲ ਨੂੰ 8 ਮਾਰਚ ਤੱਕ ਇਸ ਮਾਮਲੇ ਦੇ ਗਵਾਹਾਂ ਅਤੇ ਸਬੂਤਾਂ ਦੀ ਸੂਚੀ ਸੌਂਪਣ ਨੂੰ ਕਿਹਾ ਹੈ, ਜਿਸ ਦੇ ਆਧਾਰ 'ਤੇ ਸੁਣਵਾਈ ਕਰਾਈ ਜਾਵੇਗਾ। ਸ਼ਾਇਨੀ ਫਿਲਹਾਲ ਜ਼ਮਾਨਤ 'ਤੇ ਹਨ ਅਤੇ ਕੋਰਟ ਦੇ ਆਦੇਸ਼ ਦੇ ਤਹਿਤ ਦਿੱਲੀ ਵਿੱਚ ਰਹਿ ਰਹੇ ਹਨ।

 
ਸਾਂਝੇ ਦੁਸ਼ਮਣ ਦਾ ਸਾਹਮਣਾ ਕਰ ਰਹੇ ਨੇ ਭਾਰਤ ਤੇ ਅਮਰੀਕਾ : ਰੋਮਰ PRINT ਈ ਮੇਲ
usaind.jpg

ਬੰਗਲੌਰ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨­à¨¾à¨°à¨¤ ਵਿਚ ਅਮਰੀਕੀ ਰਾਜਦੂਤ ਤਿਮੋਥੀ ਜੇ ਰੋਮਰ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਇਕ ਸਾਂਝੇ ਦੁਸ਼ਮਣ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਦਾ ਅਤਿਵਾਦੀ ਸੰਗਠਨਾਂ ਤੋਂ ਖਤਰੇ ਨੂੰ ਲੈ ਕੇ ਇਕੋ ਜਿਹਾ ਦ੍ਰਿਸ਼ਟੀਕੋਣ ਹੈ।ਰੋਮਰ ਨੇ ਕਿਹਾ ਕਿ ਅਤਿਵਾਦੀ ਕਦੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹਮਲਾ ਕਰ ਸਕਦੇ ਹਨ। ਇਹ ਇਕ ਅਜਿਹੀ ਚੀਜ਼ ਹਨ, ਜਿਸ ਨੂੰ ਸਾਡੀ ਰਾਸ਼ਟਰਪਤੀ ਅਤੇ ਤੁਹਾਡੇ ਪ੍ਰਧਾਨ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ ਸੁਰੱਖਿਆ ਵਧਾਉਣ ਦੇ ਲਈ ਨੇੜਤਾ ਨਾਲ ਕੰਮ ਕਰ ਰਹੇ ਹਨ। ਰੋਮਰ ਨੇ । ਕਿਹਾ ਕਿ ਦੋਵੇਂ ਦੇਸ਼ ਸੂਚਨਾ ਇਕੱਠੀ ਕਰਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਨੂੰ ਸਾਂਝਾ ਕਰਨ ਦੇ ਮਾਮਲੇ ਵਿਚ ਇਕ ਦੂਜੇ ਦਾ ਸਹਿਯੋਗ ਕਰ ਰਹੇ ਹਨ।ਰੋਮਰ ਨੇ ਕਿਹਾ ਕਿ ਭਾਰਤੀ ਗ੍ਰਹਿ ਮੰਤਰੀ ਦੀ ਹਾਲ ਹੀ ਦੀ ਅਮਰੀਕਾ ਯਾਤਰਾ ਬਹੁਤ ਸਫ਼ਲ

ਅੱਗੇ ਪੜੋ....
 
ਗ੍ਰਹਿ ਮੰਤਰਾਲੇ ਵੱਲੋਂ ਕਾਨਫਰੰਸ ਵੀਜ਼ਾ ਦੇਣ ਲਈ ਸੋਧੀ ਪ੍ਰਕ੍ਰਿਆ 'ਤੇ ਪੂਰਾ ਅਮਲ ਕਰਨ ਲਈ ਹਦਾਇਤ ਜਾਰੀ PRINT ਈ ਮੇਲ
ihm.jpg

ਨਵੀਂ ਦਿੱਲੀ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨•à©‡à¨‚ਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਕੇਂਦਰੀ ਮੰਤਰਾਲਿਆਂ, ਵਿਭਾਗਾਂ ਤੇ ਰਾਜ ਸਰਕਾਰਾਂ ਦੇ ਪ੍ਰੁਮੱਖ ਸਕੱਤਰਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਤਾਜ਼ਾ ਹਦਾਇਤਾਂ ਜਾਰੀ ਕਰਕੇ ਕੌਮਾਂਤਰੀ ਕਾਨਫਰੰਸਾਂ, ਸੈਮੀਨਾਰ ਤੇ ਵਰਕਸ਼ਾਪਾਂ ਵਿੱਚ ਸ਼ਾਮਿਲ ਹੋਣ ਲਈ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਕਾਨਫਰੰਸ ਵੀਜ਼ਾ ਦੇਣ ਵਾਸਤੇ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਉਤੇ ਪੂਰਾ ਅਮਲ ਕਰਨ ਲਈ ਕਿਹਾ ਹੈ। ਇਹ ਦਿਸ਼ਾ ਨਿਰਦੇਸ਼ ਪਿਛਲੇ ਸਾਲ 15 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਸੋਧੀ ਹੋਈ ਪ੍ਰਕ੍ਰਿਆ ਅਨੁਸਾਰ ਅਫਗਾਨਿਸਤਾਨ, ਬੰਗਲਾਦੇਸ਼, ਚੀਨ, ਇਰਾਕ, ਇਰਾਨ, ਪਾਕਿਸਤਾਨ, ਸ਼੍ਰੀਲੰਕਾ, ਤੇ ਸੁਡਾਨ ਤੋਂ ਆਉਣ ਵਾਲੇ ਵਿਦੇਸ਼ੀਆਂ ਨੂੰ ਕਾਨਫਰੰਸ ਵੀਜ਼ਾ ਦੇਣ ਦੀ ਮਨਜ਼ੂਰੀ ਗ੍ਰਹਿ ਮੰਤਰਾਲੇ ਦੇ ਵਿਦੇਸ਼ੀ ਡਵੀਜ਼ਨ ਵੱਲੋਂ ਦਿੱਤੀ ਜਾਂਦੀ ਹੈ ਜਦ ਕਿ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਵਾਲੇ ਸਰਟੀਫਿਕੇਟ ਪੇਸ਼ ਕਰਕੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਵਾਸਾਂ ਤੋਂ ਕਾਨਫਰੰਸ ਵੀਜ਼ਾ ਹਾਸਿਲ ਕਰ ਸਕਦੇ ਹਨ। ਇਸ ਲਈ ਪ੍ਰਬੰਧਕਾਂ ਦਾ ਸੱਦਾ ਪੱਤਰ ਗ੍ਰਹਿ ਮੰਤਰਾਲੇ ਵੱਲੋਂ ਕਾਨਫਰੰਸ ਕਰਵਾਏ ਜਾਣ ਦੀ ਮਨਜ਼ੂਰੀ ਸਬੰਧਤ ਮੰਤਰਾਲੇ ਵੱਲੋਂ ਪ੍ਰਸ਼ਾਸਕੀ ਮਨਜ਼ੂਰੀ ਵਿਦੇਸ਼ੀ ਮੰਤਰਾਲੇ ਵੱਲੋਂ ਸਿਆਸੀ ਕਲੀਅਰੈਂਸ ਆਦਿ ਦੇ ਦਸਤਾਵੇਜ਼ ਸ਼ਾਮਿਲ ਹਨ।

 
ਮੈਡੀਕਲ ਕਾਲਜਾਂ ਦੇ ਵਿਸਥਾਰ ਤੇ ਮਜ਼ਬੂਤੀ ਦੀ ਪ੍ਰਵਾਨਗੀ PRINT ਈ ਮੇਲ
mc.jpg

ਨਵੀਂ ਦਿੱਲੀ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨®à©°à¨¤à¨°à©€ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 11ਵੀਂ ਯੋਜਨਾ ਦੌਰਾਨ ਰਾਜਾਂ ਦੇ ਮੈਡੀਕਲ ਕਾਲਜਾਂ ਲਈਂ ਵਿਸਥਾਰ ਅਤੇ ਮਜ਼ਬੂਤੀ ਲਈ ਕੇਂਦਰੀ ਸਹਾਇਤਾ ਨਾਲ ਪੋਸਟ ਗ੍ਰੈਜੂਏਟ ਪੱਧਰ ਦੀਆਂ ਹੋਰ ਸੀਟਾਂ ਭਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਜਵੀਜ਼ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਸਰਕਾਰਾਂ ਵੱਲੋਂ ਚਲ ਰਹੇ 148 ਮੈਡੀਕਲ ਕਾਲਜਾਂ ਨੂੰ 1350 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਇਸ ਦਾ 75 ਫੀਸਦੀ ਕੇਂਦਰ ਸਰਕਾਰ ਤੇ ਬਾਕੀ ਦਾ 25 ਫੀਸਦੀ ਰਾਜ ਸਰਕਾਰਾਂ ਵੱਲੋਂ ਦਿੱਤਾ ਜਾਵੇਗਾ। ਇਸ ਪ੍ਰਵਾਨਗੀ ਨਾਲ ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਵਿੱਚ ਪੀ.ਜੀ. ਕੋਰਸਾਂ ਵਿੱਚ 5000 ਸੀਟਾਂ ਦਾ ਹੋਰ ਵਾਧਾ ਹੋ ਜਾਵੇਗਾ।

 
ਬਿਹਾਰ 'ਚ ਨਕਸਲੀ ਹਮਲਾ, 12 ਮਰੇ PRINT ਈ ਮੇਲ
naksli.jpg

ਪਟਨਾ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨ªà©±à¨›à¨®à©€ ਬੰਗਾਲ ਦੇ ਮਿਦਨਾਪੁਰ ਵਿਚ ਪੁਲਿਸ ਕੈਂਪ ਉਤੇ ਹਮਲਾ ਕਰਕੇ 24 ਜਵਾਨਾਂ ਨੂੰ ਮਾਰਨ ਤੋਂ ਬਾਅਦ ਅੱਜ ਮਾਓਵਾਦੀਆਂ ਨੇ ਬਿਹਾਰ ਵਿਚ 11 ਲੋਕਾਂ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਫੁਲਵਰਿਆ ਕੋਰਾਸੀ ਪਿੰਡ ਵਿਚ ਮਾਓਵਾਦੀਆਂ ਦੇ ਹਮਲੇ ਵਿਚ 11 ਲੋਕ ਮਾਰੇ ਗਏ। ਇਥੇ ਲਗਪਗ ਸੌ ਹਥਿਆਰਬੰਦ ਮਾਓਵਾਦੀਆਂ ਨੇ ਪਿੰਡ ਵਿਚ ਅਚਾਨਕ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮਕਾਨਾਂ ਨੂੰ ਅੱਗ ਲੱਗਾ ਦਿੱਤੀ। ਇਸ ਸਬੰਧੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਮਾਓਵਾਦੀਆਂ ਨੇ ਇਸ ਪਿੰਡ ਦੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਅਤੇ ਕਈ ਮਕਾਨਾਂ ਨੂੰ ਬੰਬ ਧਮਾਕਿਆਂ ਨਾਲ ਤਬਾਹ ਕਰ ਦਿੱਤਾ। ਨਕਸਲੀਆਂ ਨੇ ਦਰਜਨ ਭਰ ਲੋਕਾਂ ਨੂੰ ਅਗਵਾ ਵੀ ਕੀਤਾ ਹੈ। ਪਿਛਲੇ ਹਫ਼ਤੇ ਪਿੰਡ ਵਾਲਿਆਂ ਨੇ ਅੱਠ ਨਕਸਲੀਆਂ ਨੂੰ ਮਾਰਿਆ ਸੀ ਜਿਸ ਦੇ ਬਾਅਦ ਬਦਲੇ ਦੀ ਕਾਰਵਾਈ ਕਰਦੇ ਹੋਏ ਨਕਸਲੀਆਂ ਨੇ ਪਿੰਡ ਵਾਲਿਆਂ 'ਤੇ ਇਹ ਕਹਿਰ ਬਰਪਾਇਆ ਹੈ।

 
ਓਬਾਮਾ ਨੇ ਕੀਤੀ ਫੋਨ 'ਤੇ ਮਨਮੋਹਨ ਨਾਲ ਗੱਲਬਾਤ, ਧਮਾਕੇ ਦੀ ਨਿਖੇਧੀ PRINT ਈ ਮੇਲ
om.jpg

ਨਵੀਂ ਦਿੱਲੀ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨…ਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਅਤੇ ਪਿਛਲੇ ਹਫ਼ਤੇ ਪੁਣੇ ਵਿੱਚ ਹੋਏ ਬੰਬ ਧਮਾਕੇ ਦੀ ਨਿਖੇਧੀ ਕੀਤੀ ਜਿਸ ਵਿੱਚ 11 ਲੋਕ ਮਾਰੇ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਫੋਨ 'ਤੇ ਹੋਈ ਗੱਲਬਾਤ ਵਿੱਚ ਓਬਾਮਾ ਨੇ ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ। ਦਫ਼ਤਰ ਨੇ ਕਿਹਾ ਕਿ ਦੋਵੇਂ ਨੇਤਾਵਾਂ ਨੇ ਭਾਰਤ ਅਮਰੀਕਾ ਸੰਬੰਧ ਵਿੱਚ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਓਬਾਮਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਜਰਮਨ ਬੇਕਰੀ ਵਿੱਚ ਹੋਏ ਧਮਾਕੇ ਦੀ ਜਾਂਚ ਵਿੱਚ ਐਫ.ਬੀ.ਆਈ. ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਅੱਤਵਾਦ ਅਤੇ ਕੱਟੜਪੰਥੀ ਸਮੂਹਾਂਤੋਂ ਤਿੰਨਾਂ ਦੇਸ਼ਾਂ ਨੂੰ ਖ਼ਤਰੇ ਦੇ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਨਾਲ ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਕਾਰਜਵਾਹਕ ਬੁਲਾਰੇ ਗਾਰਡਨ ਡੁਗਾਇਡ ਨੇ ਕਿਹਾ ਕਿ ਅਸੀਂ ਆਪਣੇ ਦੋ ਸਮਾਜਾਂ ਨੂੰ ਇਸ ਤਰ੍ਹਾਂ ਦੇ ਹਮਲਿਆਂ ਤੋਂ ਬਚਣ ਲਈ ਲਗਾਤਾਰ ਭਾਰਤ ਦੇ ਨਾਲ ਕੰਮ ਕਰਨ ਦੀ ਇੱਛਾ ਰੱਖਦੇ ਹਾਂ।

 
ਚਿਤੌੜਗੜ੍ਹ ਜੇਲ੍ਹ 'ਚੋਂ 23 ਕੈਦੀ ਫਰਾਰ PRINT ਈ ਮੇਲ

ਜੈਪੁਰ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  à¨°à¨¾à¨œà¨¸à¨¥à¨¾à¨¨ ਦੇ ਚਿਤੌੜਗੜ੍ਹ ਜੇਲ੍ਹ ਤੋਂ ਅੱਜ 23 ਕੈਦੀ ਫਰਾਰ ਹੋ ਗਏ। ਸਵੇਰੇ ਪੌਣੇ ਸੱਤ ਵਜੇ ਲਗਭਗ ਦੋ ਦਰਜਨ ਕੈਦੀਆਂ ਨੇ ਸੰਤਰੀ ਦੀ ਰਾਈਫਲ ਖੋਹ ਲਈ ਅਤੇ ਰਾਇਫਲ ਨਾਲ ਗੇਟ 'ਤੇ ਤਾਇਨਾਤ ਹੈਡਕਾਂਸਟੇਬਲ ਸਮੇਤ ਦੋ ਜੇਲ੍ਹ ਕਰਮੀਆਂ ਦੀ ਕੁਟਾਈ ਕਰਕੇ ਫਰਾਰ ਹੋ ਗਏ। ਜੇਲ੍ਹ ਤੋਂ ਇਨ੍ਹਾਂ ਕੈਦੀਆਂ ਦੇ ਫਰਾਰ ਹੋ ਜਾਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਵਿਚ ਹਾਹਾਕਰ ਮਚ ਗਈ। ਫਰਾਰ ਕੈਦੀਆਂ ਦੀ ਭਾਲ ਵਿਚ ਸੂਬੇ ਭਰ ਵਿਚ ਹਾਈ ਐਲਰਟ ਜਾਰੀ ਕੀਤਾ ਗਿਆ ਹੈ। ਫਰਾਰ ਕੈਦੀਆਂ ਵਿਚ ਚਾਰ ਹੱਤਿਆ ਅਤੇ ਅੱਠ ਕੈਦੀ ਨਸ਼ੀਲੇ ਪਦਾਰਥਾਂ ਦੇ ਖ਼ਤਰਨਾਕ ਤਸਕਰ ਦੱਸੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਜੇਲ੍ਹ ਵਿਚ 276 ਕੈਦੀ ਮੌਜੂਦ ਹਨ, ਜਿਨ੍ਹਾਂ ਦੀ ਸੁਰੱਖਿਆ ਕੇਵਲ 7 ਸੁਰੱਖਿਆ ਕਰਮੀ ਕਰਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਿਤੌੜ ਜ਼ਿਲ੍ਹਾ ਜੇਲ੍ਹ ਵਿਚ ਸਵੇਰੇ ਹਰ ਰੋਜ਼ ਦੀ ਤਰ੍ਹਾਂ ਜੇਲ੍ਹ ਇੰਚਾਰਜ ਚਾਹ-ਦੁੱਧ ਦੇ ਲਈ ਕੈਦੀਆਂ ਦੇ ਬੈਰਕ ਦੇ ਕੋਲ ਗਿਆ, ਤਦ ਕੁਝ ਕੈਦੀ ਬੈਰਕ ਦਾ ਜਿੰਦਾ ਖੋਲ੍ਹ ਕੇ ਬਾਹਰ ਆ ਗਏ।ਕੈਦੀਆਂ ਨੂੰ ਬੈਰਕ ਦੇ ਬਾਹਰ ਦੇਖ ਕੇ ਸੰਤਰੀ ਨੇ ਉਨ੍ਹਾਂ ਵੱਲ ਰਾਈਫਲ ਤਾਣੀ, ਪਰ ਕੈਦੀਆਂ ਨੇ ਉਸ ਉਤੇ ਹਮਲੇ ਕਰਕੇ ਉਸ ਤੋਂ ਰਾਈਫਲ ਖੋਹ ਲਈ ਤੇ ਫਰਾਰ ਹੋ ਗਏ।

 
ਸੱਜਣ ਕੁਮਾਰ ਦੀ ਗ੍ਰਿਫ਼ਤਾਰੀ ਕਿਸੇ ਸਮੇਂ ਵੀ ਸੰਭਵ PRINT ਈ ਮੇਲ
sk.jpg

ਨਵੀਂ ਦਿੱਲੀ, 18ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-   1984 ਦੇ ਸਿੱਖ ਵਿਰੋਧੀ ਦੰਗਿਆਂਦੇ ਮਾਮਲੇ ਵਿਚ ਗ੍ਰਿਫ਼ਤਾਰੀ ਦੇ ਸੰਕਟ ਦਾ ਸਹਾਮਣਾ ਕਰ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਏ.ਕੇ. ਪਟਨਾਇਕ ਨੇ ਵੀਰਵਾਰ ਨੂੰ ਕੁਮਾਰ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ 'ਤੇ ਸੁਣਵਾਈਕਰਦਿਆਂ ਇਸ ਬੇਨਤੀ ਨੂੰ ਨਾ ਮਨਜ਼ੂਰ ਕਰ ਦਿੱਤਾ, ਕੀ ਨੇਤਾ ਨੂੰ ਗ੍ਰਿਫ਼ਤਾਰ ਕਰਨ ਲਈ ਸੀ ਬੀ ਆਈ ਨੂੰ ਸੋਮਵਾਰ ਤੱਕ ਲਈ ਰੋਕਿਆ ਜਾਵੇ। ਸੱਜਣ ਕੁਮਾਰ ਵਲੋਂ ਹਾਜ਼ਰ ਵਕੀਲ ਆਈ ਯੂ ਖਾਨ ਨੇ ਦਲੀਲ ਦਿੱਤੀ ਸੀ ਕਿ ਹਾਈ ਕੋਰਟ ਨੂੰ ਸੀ ਬੀ ਆਈ ਨੂੰ ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਇਹ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮਾਮਲੇ ਵਿਚ ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ

ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 451 452 453 454 455 456 457 458 459 460 Next > End >>

Results 13982 - 14012 of 16218

Advertisements