:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਸ਼ਟਰੀ ਖ਼ਬਰਾਂ
ਡੱਬਵਾਲੀ ਨੇੜੇ 35 ਗਊਆਂ ਦੀ ਹੱਤਿਆ PRINT ਈ ਮੇਲ

ਮੰਡੀ ਡੱਬਵਾਲੀ, 11 ਜੁਲਾਈ  : ਇਥੋਂ ਤਿੰਨ ਕਿਲੋਮੀਟਰ ਦੂਰ ਬਰਾਨੀ ਟਿੱਬਿਆਂ ਵਿਚ ਬਣੀ ਚਾਰ ਦਿਵਾਰੀ ਵਿਚ 35 ਗਊਆਂ ਦੀ ਕਿਸੇ ਨੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਨੂੰ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੰਖਿਆ ਵਿਚ ਪੁਲਿਸ ਤਾਇਨਾਤ ਕਰ ਦਿੱਤੀ।
ਅੱਜ ਸਵੇਰੇ ਕਿਸੇ ਵਿਅਕਤੀ ਨੇ ਇਸ ਘਟਨਾ ਨੂੰ ਦੇਖਿਆ ਕਿ ਵੱਡੀ ਗਿਣਤੀ ਵਿਚ ਗਊਆਂ ਦੇ ਸਿਰ ਵੱਢੇ ਹੋਏ ਹਨ ਅਤੇ ਉਨ੍ਹਾਂ ਦੇ ਮੂੰਹ ਵੀ ਰੱਸਿਆਂ ਨਾਲ ਬੰਨ੍ਹੇ ਹੋਏ ਹਨ। ਕਈ ਗਊਆਂ ਦੀ ਖੱਲ ਵੀ ਉਤਾਰੀ ਹੋਈ ਹੈ ਅਤੇ ਕਈ ਗਊਆਂ ਦਾ ਮਾਂਸ ਵੀ ਵਿਚੋਂ ਕੱਢਿਆ ਹੋਇਆ ਹੈ। ਉਸ ਵਿਅਕਤੀ ਨੇ ਇਸ ਘਟਨਾ ਬਾਰੇ ਆਪਣੇ ਕੁਝ ਹੋਰ ਸਾਥੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਇਕੱਠੇ ਹੋ ਕੇ ਪੁਲਿਸ ਅਤੇ

ਅੱਗੇ ਪੜੋ....
 
ਮੁੰਬਈ ਦੇ ਰੇਲਵੇ ਸਟੇਸ਼ਨਾਂ ਨੂੰ ਅੱਤਵਾਦੀਆਂ ਤੋਂ ਖ਼ਤਰਾ PRINT ਈ ਮੇਲ

ਮੁੰਬਈ,11, ਜੁਲਾਈ  : ਅਲਕਾਇਦਾ ਤੇ ਲਸ਼ਕਰ-ਏ-ਤੋਇਬਾ ਦੇ ਲੜਾਕੂਆਂ ਨੇ ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ ਦੇ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉੜਾ ਦੇਣ ਦੀ ਧਮਕੀ ਦਿੱਤੀ ਹੈ। ਇਹ ਸ਼ਹਿਰ ਪਹਿਲਾਂ ਹੀ ਅੱਤਿਵਾਦੀਆਂ ਦੇ ਨਿਸ਼ਾਨੇ ਉਤੇ ਹੈ। ਅੱਤਿਵਾਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਉੜਾਉਣ ਦੀ ਦਿੱਤੀ ਗਈ ਧਮਕੀ ਦੇ ਕਾਰਨ ਇਥੇ ਹਫੜਾ-ਦਫ਼ੜੀ ਮਚੀ ਹੋਈ ਹੈ। ਸਰਕਾਰ ਨੇ ਅੱਤਿਵਾਦੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਧਮਕੀ ਨੂੰ ਧਿਆਨ ਵਿਚ ਰੱਖਕੇ ਮੁੰਬਈ ਦੇ ਆਲੇ-ਦੁਆਲੇ ਦੇ ਸਾਰੇ ਰੇਲਵੇ ਸਟੇਸ਼ਨਾਂ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰਤ ਦੀ ਵਪਾਰਕ ਰਾਜਧਾਨੀ ਹੋਣ ਕਰਕੇ ਸਰਕਾਰ ਨੇ ਇਸ ਧਮਕੀ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।

 
ਖਰਚਾ 1500 ਕਰੋੜ ਤੇ ਤਿਆਰੀ ਅੱਧੀ PRINT ਈ ਮੇਲ

ਨਵੀਂ ਦਿੱਲੀ, 11 ਜੁਲਾਈ  : ਅਗਲੇ ਸਾਲ ਅਕਤੂਬਰ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਹੁਣ ਤੱਕ ਵੱਖ-ਵੱਖ ਸਟੇਡੀਅਮਾਂ ਦੇ ਨਿਰਮਾਣ 'ਚ 1493 ਕਰੋੜ ਰੁਪਏ ਖ਼ਰਚ ਕਰ ਦਿੱਤੇ ਗਏ ਹਨ ਪਰ ਹਾਲੇ ਤੱਕ ਅੱਧਾ ਕੰਮ ਵੀ ਨਹੀਂ ਹੋ ਸਕਿਆ ਹੈ ਅਤੇ ਇਸ ਦਰਮਿਆਨ ਅਨੁਮਾਨਿਤ ਬਜਟ ਵੀ ਕਈ ਅਰਬ ਵਧ ਗਿਆ ਹੈ। ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਪਿਛਲੇ ਇੱਕ ਸਾਲ ਤੋਂ ਜ਼ੋਰਾਂ 'ਤੇ ਚੱਲ ਰਹੀ ਹੈ ਪਰ ਆਪ ਖੇਡ ਮੰਤਰੀ ਨੇ ਸੰਸਦ 'ਚ ਮੰਨਿਆ ਕਿ ਜ਼ਿਆਦਾਤਰ ਸਟੇਡੀਅਮਾਂ 'ਚ ਹਾਲੇ ਅੱਧਾ ਕੰਮ ਹੀ ਹੋ ਸਕਿਆ ਹੈ। ਉਂਝ ਖੇਡ ਮੰਤਰਾਲੇ ਅਨੁਸਾਰ ਇਸ ਕੰਮ 'ਚ ਵੀ ਲਗਭਗ 1493 ਕਰੋੜ ਰੁਪਏ ਖ਼ਰਚ ਹੋ ਗਏ ਹਨ। ਇਹੀ ਨਹੀਂ ਜਦੋਂ ਇਨ੍ਹਾਂ ਸਟੇਡੀਅਮਾਂ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਤਾਂ ਇਸ ਲਈ 3792 ਕਰੋੜ ਰੁਪਏ ਵੰਡੇ ਗਏ ਸਨ ਪਰ ਹੁਣ ਇਹ ਖ਼ਰਚ ਵਧ ਕੇ 4644 ਕਰੋੜ ਹੋ ਗਿਆ ਹੈ।
 ਭਾਵ ਹੁਣ ਅੰਦਾਜੇ ਅਨੁਸਾਰ ਲਾਗਤ 'ਚ 852 ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿਕਾਸ ਅਥਾਰਟੀ ਨਾਲ ਮਿਲ ਕੇ ਬਣਾਏ ਜਾ ਰਹੇ ਖੇਲ ਗਾਂਵ 'ਤੇ ਅੰਦਾਜ਼ੇ ਅਨੁਸਾਰ ਕਰੀਬ ਦੋ ਗੁਣਾ ਜ਼ਿਆਦਾ ਖ਼ਰਚ ਹੋਣ ਦੀ ਉਮੀਦ ਹੈ ਖੇਲ ਗਾਂਵ ਬਣਾਉਣ ਲਈ 325 ਕਰੋੜ ਦਾ ਅੰਦਾਜ਼ਾ ਲਾ ਕੇ ਪੈਸਾ ਵੰਡਿਆ ਗਿਆ ਸੀ। ਜਿਸ 'ਚੋਂ 276 ਕਰੋੜ ਰੁਪਏ ਖ਼ਰਚ ਕੀਤਾ ਜਾ ਚੁੱਕਾ ਹੈ ਅਤੇ

ਅੱਗੇ ਪੜੋ....
 
ਭਾਰਤੀ ਬੰਦੀਆਂ ਨੂੰ ਨਾਈਜੀਰੀਆ ਦੇ ਕਬਜ਼ੇ 'ਚੋਂ ਛੁਡਾਉਣ ਦੀਆਂ ਕੋਸ਼ਿਸ਼ਾਂ ਤੇਜ਼ PRINT ਈ ਮੇਲ

ਅਬੂਜਾ, 9 ਜੁਲਾਈ  : ਨਾਈਜੀਰੀਆ ਦੀ ਫੌਜ ਨੇ ਰਸਾਇਣਾਂ ਨਾਲ ਲੱਦੇ ਜਹਾਜ਼ ਦੇ ਭਾਰਤੀ ਪਾਇਲਟ ਸਮੇਤ ਚਾਲਕ ਦਲ ਦੇ ਪੰਜ ਹੋਰਨਾਂ ਵਿਦੇਸ਼ੀ ਮੈਂਬਰਾਂ ਨੂੰ ਵਿਦਰੋਹੀਆਂ ਦੇ ਕਬਜ਼ੇ 'ਚੋਂ ਛੁਡਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਿਦਰੋਹੀਆਂ ਨੇ ਬੀਤੀ ਐਤਵਾਰ ਨਾਈਜਰ ਡੈਲਟਾ ਖੇਤਰ 'ਚੋਂ ਇਸ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ। ਸਾਂਝੀ ਫੌਜੀ ਦਸਤੇ ਦੇ ਬੁਲਾਰੇ ਰਾਬੇ ਅਬੂਬਕਰ ਨੇ ਦੱਸਿਆ ਕਿ ਨਾਈਜੀਰੀਆ ਦੀ ਫੌਜ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀੇਹੇਮ ਪੀਸ ਨਾਮ ਇਸ ਜਹਾਜ਼ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਇਸ 'ਤੇ ਸਵਾਰ ਭਾਰਤੀ ਪਾਇਲਟ ਬਨਜੀਤ ਸਿੰਘ ਢੀਂਡਸਾ ਸਮੇਤ ਚਾਲਕ ਦੇ ਦਲ ਮੈਂਬਰ ਵਿਦਰੋਹੀਆਂ ਦੇ ਕਬਜ਼ੇ 'ਚ ਹਨ। ਜਹਾਜ਼ ਨੂੰ ਮੂਵਮੈਂਟ ਫਾਰ ਦੀ ਇਮਾਂਸਪੇਸ਼ਨ ਆਫ ਨਾਈਜਰ ਡੈਲਟਾ ਵਿਦਰੋਹੀਆਂ ਨੇ ਅਗਵਾਹ ਕੀਤਾ ਸੀ। ਅਬੂਬਕਰ ਨੇ ਦੱਸਿਆ ਕਿ ਵਿਦਰੋਹੀਆਂ ਵਿਰੁੱਧ ਚਲਾਈ ਗਈ ਮੁਹਿੰਮ 'ਚ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਪੈ ਰਹੀ ਹੈ

ਅੱਗੇ ਪੜੋ....
 
ਸ਼ੌਪੀਆਂ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਉੱਠੀ PRINT ਈ ਮੇਲ

ਨਵੀਂ ਦਿੱਲੀ, 9 ਜੁਲਾਈ : ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਔਰਤਾਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਨਿਆਂਇਕ ਜਾਂਚ ਦੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਗਈ ਹੈ। ਜਾਂਚ ਕਮਿਸ਼ਨ ਨੇ ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੌਪੀਆਂ ਦੀ ਦੋ ਔਰਤਾਂ ਦੇ 29 ਮਈ ਨੂੰ ਲਾਪਤਾ ਹੋਣ ਦੀ ਖਬਰ ਆਈ ਸੀ ਅਤੇ ਫਿਰ ਅਗਲੇ ਦਿਨ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਪੁਲਿਸ ਜਾਂਚ ਵਿਚ ਇਨ੍ਹਾਂ ਔਰਤਾਂ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਪਿਛਲੇ ਲਗਭਗ 40 ਦਿਨ ਤੋਂ ਸ਼ੌਪੀਆਂ ਜ਼ਿਲ੍ਹੇ 'ਚ ਇਸ ਮੁੱਦੇ 'ਤੇ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਪੁਲਿਸ ਨਾਲ ਝੜੱਪਾਂ ਕਰ ਰਹੇ ਹਨ। ਉਨ੍ਹਾਂ ਨਿਆਂਇਕ ਜਾਂਚ 'ਚ ਬੇਭਰੋਸਗੀ ਜਤਾਈ ਸੀ । ਇਸੇ ਲਈ ਸ਼ਾਇਦ ਜਾਂਚ ਕਮਿਸ਼ਨ ਨੇ ਰਿੋਪਰਟ ਨੂੰ ਜਨਤਕ ਕਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਬਹਾਲ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਆਪਣੀ ਡੇਢ ਸੌ ਪੰਨਿਆਂ ਦੀ

ਅੱਗੇ ਪੜੋ....
 
ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਖੁਰ ਰਿਹੈ PRINT ਈ ਮੇਲ

ਨਵੀਂ ਦਿੱਲੀ, 9 ਜੁਲਾਈ  :  ਵਾਤਾਵਰਣ ਤੇ ਜੰਗਲਾਤ ਮੰਤਰੀ ਜੈਰਾਮ ਰਮੇਸ਼ ਨੇ ਅੱਜ ਦੱਸਿਆ ਕਿ 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਘਟਿਆ ਸੀ। ਉਨ੍ਹਾਂ ਦੱਸਿਆ ਕਿ ਜਿਓਲੋਜੀਕਲ ਸਰਵੇ ਆਫ ਇੰਡੀਆ ਜੀ ਐਸ ਆਈ ਵੱਲੋਂ ਕੀਤੇ ਅਧਿਐਨਾਂ ਤੋਂ ਸਰਵੇਖਣਾਂ ਮੁਤਾਬਕ ਗੰਗੋਤਰੀ ਸਮੇਤ ਹਿਮਾਲਿਆ ਦੇ ਗਲੇਸ਼ੀਅਰਾਂ ਵੱਖ ਵੱਖ ਖਿੱਤਿਆਂ 'ਚ ਵੱਖ-ਵੱਖ ਰਫਤਾਰ ਨਾਲ ਘੱਟ ਰਹੇ ਹਨ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਕੰਮ ਅਨੁਸਾਰ 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪ੍ਰਤੀ ਸਾਲ ਘਟਿਆ।  ਅਰਥ ਸਾੲੰਸਿਜ਼ ਦੇ ਕੇਂਦਰੀ ਰਾਜ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਅੰਟਾਰਕਟਿਕਾ 'ਚ ਕੰਮ ਕਰ ਰਹੇ ਭਾਰਤੀ ਵਿਗਿਆਨੀਆਂ ਅਨੁਸਾਰ ਇਸ ਪੱਛਮੀ ਸ਼ਿਰਮੇਕਰ ਰੇਂਜ 'ਚ ਬਰਫ ਦੇ ਘਾਣ ਦਾ ਅਧਿਐਨ ਕਰ ਰਹੇ

ਅੱਗੇ ਪੜੋ....
 
ਪਾਕਿ 'ਤੇ ਭਾਰਤ ਦਾ 300 ਕਰੋੜ ਰੁਪਏ 60 ਸਾਲ ਤੋਂ ਬਾਕਾਇਦਾ PRINT ਈ ਮੇਲ
ਨਵੀਂ ਦਿੱਲੀ, 7 ਜੁਲਾਈ  : ਪਾਕਿਸਤਾਨ ਤੋਂ ਭਾਰਤ ਨੇ ਅਜੇ ਵੀ ਵੰਡ ਤੋਂ ਪਹਿਲਾਂ ਦਾ 300 ਕਰੋੜ ਰੁਪੲੈ ਦ ਕਰਜ਼ਾ ਵਸੂਲਣਾ ਹੈ। ਇਹ ਕਰਜ਼ਾ ਉਸ ਵੇਲੇ ਤੋਂ ਸਾਲ-ਦਰ-ਸਾਲ ਉਸੇ ਤਰ੍ਹਾਂ ਖੜਾ ਹੈ ਅਤੇ ਸਰਕਾਰੀ ਬਜਟ ਵਿਚ ਉਸ ਨੂੰ ਦੇਣਦਾਰੀ ਵਿਸ਼ੇ ਅਧੀਨ ਦਰਸਾਇਆ ਜਾਂਦਾ ਹੈ। ਬਜਟ ਵਿਚ ਇਸਦਾ ਜ਼ਿਕਰ ਪਾਕਿਸਤਾਨ 'ਤੇ ਵੰਡ ਤੋਂ ਪਹਿਲਾਂ ਦੇ ਕਰਜ਼ੇ ਦੀ ਹਿੱਸੇਦਾਰੀ ਦੀ ਰਕਮ ਵਜੋਂ ਕੀਤਾ ਗਿਆ ਹੈ ਅਤੇ ਰਕਮ 300 ਕਰੋੜ ਰੁਪਏ ਦਿਖਾਈ ਗਈ ਹੈ। ਪਕਿਸਤਾਨ ਨੇ ਭਾਵੇਂ ਕਰਜ਼ੇ ਦੀ ਇੱਕ ਰਕਮ ਹੁਣ ਤੱਕ ਨਾ ਅਦਾ ਕੀਤੀ ਹੋਵੇ ਪਰ ਭਾਰਤ ਨੇ ਵੰਡ ਤੋਂ ਪਹਿਲਾਂ ਦੇ ਆਪਣੇ 50 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ 1947 ਵਿਚ ਹੀ ਕਰ ਦਿੱਤਾ ਸੀ। ਆਜ਼ਾਦ ਭਾਰਤ ਵਿਚ ਪਹਿਲੀ ਵਾਰੀ 1950-51 ਦੇ ਬਜਟ ਵਿਚ ਇਹ 300 ਕਰੋੜ ਰੁਪਏ ਦੀ ਰਕਮ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਹਕਰਜ਼ਾ ਜਿਓਂ ਦਾ ਤਿਓਂ ਖੜ੍ਹਾ ਹੈ।
 
ਥਾਈਲੈਂਡ ਤੋਂ ਪਰਤੇ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ PRINT ਈ ਮੇਲ
ਜਲੰਧਰ, 7 ਜੁਲਾਈ : ਸਥਾਨਕ ਮਾਡਲ ਟਾਊਨ ਨਿਵਾਸੀ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ। ਇਹ ਜੋੜ ਜਲੰਧਰ ਦੇ ਰਹਿਣ ਵਾਲੇ ਉਨ੍ਹਾਂ 12 ਵਿਅਕਤੀਆਂ ਵਿਚੋਂ ਹੈ ਜੋ ਥਾਈਲੈਂਡ ਘੁੰਮਣ ਗਏ ਸਨ ਅਤੇ ਲੰਘੀ ਤਾਰੀਕ ਨੂੰ ਵਾਪਸ ਪਰਤੇ। ਵਾਪਸ ਪਰਤਣ 'ਤੇ ਗਰੁੱਪ ਵਿਚੋਂ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੇ ਸਥਾਨਕ ਸਿਵਲ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ 12 ਵਿਅਕਤੀਆਂ ਵਿਚੋਂ 3 ਸੈਂਪਲ ਦਿੱਲੀ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਪਤੀ-ਪਤਨੀ ਦੇ ਸੈਂਪਲ ਪਾਜ਼ੇਟਿਵ ਪਾਏ ਗਹੇ ਜਦਕਿ ਤੀਸਰੇ ਵਿਅਕਤੀ ਦੇ ਟੈਸਟ ਨੈਗੇਟਿਵ ਪਾਏ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਰੂਪ ਲਾਲ ਨੇ ਦੱਸਿਆ ਕਿ ਬਾਕੀ 9 ਵਿਅਕਤੀਆਂ ਵਿਚੋਂ ਦੋ ਵਿਅਕਤੀ ਬਿਲਕੁੱਲ ਠੀਕ-ਠਾਕ ਜਦ ਕਿ ਬਾਕੀ ਵਿਅਕਤੀਆਂ ਦੇ ਸੈਂਪਲ ਦਿੱਲੀ ਭੇਜੇ ਗਏ ਹਨ, ਜਿਨ੍ਹਾ ਦੀ ਰਿਪੋਰਟ ਉਡੀਕੀ ਜਾ ਰਹੀ ਹੈ। 
 
ਅੱਗੇ ਪੜੋ....
 
ਫੋਨ ਬਠਿੰਡੇ ਚੱਲਦੇ, ਬਿੱਲ ਨਥੇਹੇ ਪਹੁੰਚੇ PRINT ਈ ਮੇਲ
ਸੀਂਗੋ ਮੰਡੀ, 7 ਜੁਲਾਈ  : ਇਸ ਨੂੰ ਰਿਲਾਇੰਸ ਅਧਿਕਾਰੀਆਂ ਦੀ ਅਣਗਹਿਲੀ ਦਾ ਨਤੀਜਾ ਸਮਝਿਆ ਜਾਵੇ ਜਾਂ ਕੁਝ ਹੋਰ ਕਿ ਬਠਿੰਡਾ ਦੇ ਫੋਨ ਏਰੀਆ ਕੋਡ 0164 ਅੰਦਰ ਚੱਲ ਰਹੇ ਰਿਲਾਇੰਸ ਦੇ ਫੋਨ ਨੰਬਰ 3204553 ਦਾ ਬਿੱਲ ਤਹਿਸੀਲ ਤਲਵੰਡੀ ਸਾਬੋ ਦੇ ਫੋਨ ਏਰੀਆ ਕੋਡ 01665 ਅਧੀਨ ਆਉਂਦੇ ਹਨ। ਪਿੰਡ ਨਥੇਹਾ ਦੀ ਵਸਨੀਕ ਕਰਮਜੀਤ ਕੌਰ ਪਤਨੀ ਬਲਵੀਰ ਸਿੰਘ ਨਥੇਹਾ ਦੇ ਨਾਂਅ ਉਪਰ ਆ ਗਿਆ। ਕਿਸੇ ਅਣਹੋਣੀ ਦੇ ਡਰੋਂ ਸਮੇਤ ਬਿੱਲ ਇਸ ਪੱਤਰਕਾਰ ਕੋਲ ਪਹੁੰਚੇ ਉਕਤ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦੋ ਢਾਈ ਸਾਲ ਪਹਿਲਾਂ ਰਿਲਾਇੰਸ ਦਾ ਇਕ ਨੰਬਰ 01655-320520 ਆਪਣੇ ਘਰ ਲਵਾਇਆ ਸੀ, ਜੋ ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਨੇ ਕੰਪਨੀ ਦੇ ਬਠਿੰਡਾ ਸਥਿਤ ਦਫਤਰ ਵਿਚ ਹਾਜ਼ਰ ਅਧਿਕਾਰੀਆਂ ਗੁਰਸਵੇਕ ਸਿੰਘ ਅਤੇ ਨਰੇਸ਼ ਕੁਮਾਰ ਕੋਲ ਜਮ੍ਹਾਂ ਕਰਵਾ ਦਿੱਤਾ ਸੀ, ਪ੍ਰੰਤੂ ਹੁਣ ਉਸ ਸਮੇਂ ਉਨ੍ਹਾਂ ਦੀਪਤਨੀ ਸਮੇਤ ਸਾਰੇ ਪਰਿਵਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕੰਪਨੀ ਦੇ ਦੋ ਮੁਲਜ਼ਮ ਛੇ ਸੌ ਛੇਤੀ ਰੁਪਏ ਦਾ ਬਿਲ ਫੋਨ ਨੰਬਰ 0164-3204533 ਲੈ ਕੇ ਉਨ੍ਹਾਂ ਦੇ ਘਰ ਆਏ ਅਤੇ ਇਸ ਫੋਨ ਦਾ ਬਿੱਲ ਭਰਨ ਲਈ ਕਹਿਣ ਲੱਗੇ।
 ਬਿੱਲ ਦੇਖਣ ਤੋਂ ਪਤਾ ਲੱਗਿਆ ਕਿ ਬਠਿੰਡਾ ਦੇ
ਅੱਗੇ ਪੜੋ....
 
ਕਮਾਲ ਹੋ ਗਈ! ਮਰਨ ਤੋਂ ਡੇਢ ਸਾਲ ਬਾਅਦ ਕਰਵਾ ਗਿਆ ਜਸਵੀਰ ਸਿੰਘ ਰਜਿਸਟਰੀ PRINT ਈ ਮੇਲ
ਬਠਿੰਡਾ,  7 ਜੁਲਾਈ:  ਕੀ ਮੌਤ ਤੋਂ ਡੇਢ ਸਾਲ ਬਾਅਦ ਕੋਈ ਵਿਅਕਤੀ ਤਹਿਸੀਲਦਾਰ ਦੇ ਦਫਤਰ ਵਿਚ ਹਾਜ਼ਰ ਹੋ ਕੇ ਰਜਿਸਟਰੀ ਕਰਵਾ ਸਕਦਾ ਹੈ? ਇਸ ਸਵਾਲ ਦਾ ਜਵਾਬ ਤਾਂ ਭਾਵੇਂ ਨਾਂਹ ਵਿਚ ਹੀ ਮਿਲੇਗਾ, ਪਰ ਮਾਲ ਵਿਭਾਗ ਦੇ ਬਠਿੰਡਾ ਦੇ ਦਫਤਰ ਦਾ ਰਿਕਾਰਡ ਤਾਂ ਇਸ ਝੁਠੇ ਤੱਕ ਦੀ ਪੁਸ਼ਟੀ ਕਰਦਾ ਹੈ।
 ਜਾਣਕਾਰੀ ਅਨੁਸਾਰ ਸਥਾਨਕ ਚੰਦਰਸ ਬਸਤੀ ਦੇ ਵਸਨੀਕ ਜਸਵੀਰ ਸਿੰਘ ਪੁਤਰ ਜੱਗਰ ਸਿੰਘ ਦੀ ਮਿਤੀ 28 ਅਪ੍ਰੈਲ 2007 ਨੂੰ ਮੌਤ ਹੋ ਗਈ ਸੀ,ਜਿਸ ਸਬੰਧੀ ਰਜਿਸਟਰਾਰ ਜਨਮ ਤੋਂ ਮੌਤ ਬਠਿੰਡਾ ਦੇ ਰਜਿਸਟਰ ਨੰਬਰ 258 ਦੇ ਪੰਨਾ 13 'ਤੇ ਇੰਦਰਾਜ਼ ਦਰਜ ਹੈ। ਜਸਵੀਰ ਸਿੰਘ ਦੀ ਮੌਤ ਤੋਂ ਕਰੀਬ ਡੇਢ ਸਾਲ ਬਾਅਦ ਉਸ ਦੇ ਲਾਲ ਸਿੰਘ ਬਸਤੀ ਸਥਿਤ ਪਲਾਟ ਖਸਰਾ ਨੰਬਰ 4380-1 ਮਿਨ ਅਤੇ 4380-3 ਮਿਨ ਵਿਚੋਂ 275 ਮੁਰੱਬਾ ਗਜ਼ ਦੀ ਰਜਿਸਟਰੀ ਹਰਦੀਪ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਦੇ ਹੱਕ ਵਿਚ ਕੀਤੀ ਗਈ ਹੈ।  ਸਬ ਰਜਿਸਟਰਾਰ ਕਰਨੈਲ ਸਿੰਘ ਭੁੱਲਰ ਵੱਲੋਂ 2,75,000 ਰੁਪਏ ਵਿਚ ਵੇਚੇ ਇਸ ਪਲਾਟ ਦੀ ਆਪਣੇ ਦਸਤਖਤਾਂ ਹੇਠਾਂ ਕੀਤੀ ਇਸ ਰਜਿਸਟਰੀ ਉਪਰ ਵੇਚਕਾਰ ਵਜੋਂ ਜਸਵੀਰ ਸਿੰਘ ਦੇ ਹਸਤਾਖਰ ਹੀ ਨਹੀਂ ਕੰਪਿਊਟਰਾਈਜ਼ ਫੋਟੋ ਵੀ ਹੈ, ਜਦਕਿ
ਅੱਗੇ ਪੜੋ....
 
ਪੱਖਪਾਤੀ ਰਵੱਈਏ ਕਾਰਨ ਲੋਕ ਪਾਣੀ ਨੂੰ ਤਰਸੇ PRINT ਈ ਮੇਲ
ਬਨੂੜ, 7 ਜੁਲਾਈ :  ਇੱਥੋਂ ਨਜ਼ਦੀਕੀ ਪਿੰਡ ਘੜਾਮਾ ਵਿਖੇ ਟਿਊਬਵੈਲ ਅਪਰੇਟਰ ਦੇ ਪੱਖਪਾਤੀ ਰਵੱਈਏ ਕਾਰਨ ਅੱਧੇ ਪਿੰਡ ਦੇ ਲੋਕ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਹਾਉਣ ਜਾਂ ਕੱਪੜੇ ਧੋਣ ਤਾਂ ਦੂਰ ਦੀ ਗੱਲ ਸਾਨੂੰ ਪੀਣ ਲਈ ਪਾਣੀ ਦੀ ਬੂੰਦ ਬੂੰਦ ਨੂ ਤਰਸ ਰਹੇ ਹਾਂ। ਲੋਕ ਘਰਾਂ ਵਿਚ ਪਾਲੇ ਪਾਲਤੂ ਦੁਧਾਰੂ ਪਸ਼ੂਆਂ ਆਦਿ ਨੂੰ ਪਾਣੀ ਪਿਲਾਉਣ ਤੋਂ ਵੀ ਆਵਾਜ਼ਾਰ ਹਨ।  ਉਨ੍ਹਾਂ ਨੇ ਕਿਹਾ ਕਿ ਪਿੰਡ ਘੜਾਮਾ ਨੂੰ ਪਾਣੀ ਦੀ ਸਪਲਾਈ ਜਨਸਿਹਤ ਵਿਭਾਗ ਵੱਲੋਂ ਲਗਾਏ ਸਰਕਾਰੀ ਟਿਊਬਵੈਲ ਨੂੰ ਚਲਾਉਣ ਵਾਲਾ ਉਪਰੇਟਰ ਮੋਹਨ ਸਿੰਘ ਜੋ ਕਿ ਪਿੰਡ ਘੜਾਮਾ ਦਾ ਵਸਨੀਕ ਹੈ। ਆਪਣੀ ਚਲਾਕੀ ਅਤੇ ਪੱਖਪਾਤੀ ਰਵੱਈਏ ਸਦਕਾ ਪਿੰਡ ਵਾਸੀਆਂ ਨੂੰ ਪਿਛਲੇ ਇਕ ਮਹੀਨੇ ਤੋਂ ਅੱਧੇ ਪਿੰਡ ਵਿਚ ਪਾਣੀ ਨਾ ਛੱਡ ਕੇ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੂੰ ਮਜਬੂਰਨ ਪਾਣੀ ਦੇ ਟੈਂਕਰ ਖਰੀਦ ਕੇ, ਮੋਟਰਾਂ ਆਦਿ ਤੋਂ ਪਾਣੀ ਭਰ ਕੇ ਡੰਗ ਟਪਾ ਰਹੇ ਹਨ, ਪਰ ਇਸ ਉਪਰੇਟਰ ਨੂੰ ਕੋਈ ਫਰਕ ਨਹੀਂ ਹੈ। 
 
ਅੱਗੇ ਪੜੋ....
 
ਸਮਲਿੰਗੀ ਸਬੰਧਾਂ ਨੂੰ ਠੀਕ ਦੱਸਣ ਨੂੰ ਜਿਥੇ ਕੁਦਰਤੀ ਨੇਮਾਂ ਅਤੇ ਸਿੱਖੀ ਅਸੂਲਾਂ ਦੇ ਵਿਰੁੱਧ ਕਰਾਰ ਦਿੱਤਾ- ਸਿਮਰਨਜੀਤ ਸਿ PRINT ਈ ਮੇਲ

ਬਰਨਾਲਾ, 7 ਜੁਲਾਈ (ਅੰਮ੍ਰਿਤਪਾਲ ਸਿੰਘ ਦੁੱਗ)


 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਉਚ ਅਦਾਲਤ ਵੱਲੋਂ ਸਮਲਿੰਗੀ ਸਬੰਧਾਂ ਨੂੰ ਠੀਕ ਦੱਸਣ ਨੂੰ ਜਿਥੇ ਕੁਦਰਤੀ ਨੇਮਾਂ ਅਤੇ ਸਿੱਖੀ ਅਸੂਲਾਂ ਦੇ ਵਿਰੁੱਧ ਕਰਾਰ ਦਿੱਤਾ ਹੈ, ਉਥੇ ਇਸ ਬਾਰੇ ਰਵਾਇਤੀ ਸਿੱਖ ਲੀਡਰਸ਼ਿਪ ਵੱਲੋਂ ਧਾਰੀ ਚੁੱਪ ਦੀ ਵੀ ਸ਼ਖਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਅਸਲ ਵਿਚ 1947 ਤੋਂ ਪਿਛੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਛੱਡ ਕੇ, ਬਾਕੀ ਸਿੱਖ ਲੀਡਰਸ਼ਿਪ ਕਿਸੇ ਨਾ ਕਿਸੇ ਰੂਪ ਵਿਚ ਕੇਂਦਰੀ ਸਰਕਾਰ ਦੇ ਹੇਠਾਂ ਲੱਗ ਕੇ ਚੱਲਦੀ ਰਹੀ ਹੈ, ਇਸ ਲਈ ਉਹ ਅਦਾਲਤ ਦੇ ਇਸ ਫੈਸਲੇ ਬਾਰੇ ਚੁੱਪ ਹੈ। ਅਸਲ ਵਿਚ ਇਹ ਲੀਡਰਸ਼ਿਪ ਰਾਜਸੀ ਖੇਤਰ ਵਿਚ 377 ਦੀ ਕਾਰਵਾਈ ਕਰਵਾਉਂਦੀ ਆ ਰਹੀ ਹੈ, ਅਦਾਲਤੀ ਫੈਸਲੇ ਉਪਰੰਤ ਉਸ ਨੂੰ ਮਾਨਤਾ ਮਿਲੀ ਸਮਝਦੀ ਹੈ। ਇਕ ਸਵਾਲ ਦੇ ਉਤਰ ਵਿਚ ਕਿਹਾ ਕਿ 377 ਦੀ ਕਾਰਵਾਈ ਬਾਰੇ ਚੁੱਪ ਧਾਰਨਵਾਲਿਆਂ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ, ਕੈਪਟਨ ਅਮਰਿੰਦਰ ਸਿੰਘ, ਦਿੱਲੀ ਵਾਲੇ ਸਰਨੇ ਭਾਜਪਾ ਵਿਚਲੇ ਸਿੱਖ ਅਤੇ ਹੋਰ ਪਾਰਟੀਆਂ ਵਿਚਲੇ ਸਿੱਖ, ਇਕੋ ਲਾਈਨ ਵਿਚ ਖੜੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਨਾ 377 ਵਾਲੀ ਕਾਰਵਾਈ ਰਾਜਨੀਤਕ ਪਿੜ ਵਿਚ ਕਰਦਾ ਹੈ ਅਤੇ ਨਾ ਹੀ ਇਸ ਗੈਰ ਕੁਦਰਤੀ ਅਮਲ ਬਾਰੇ ਕਿਸੇ ਫੈਸਲੇ ਨੂੰ ਪ੍ਰਵਾਨ ਕਰਦਾ ਹੈ। ਜੇ 377 ਦੀ ਪ੍ਰਧਾਨਤਾ ਹੁੰਦੀ ਤਾਂ ਇਸ ਨੂੰ ਸਹੀ ਕਹਿਣ ਵਾਲੇ ਜੱਜ ਕਿਵੇਂ ਪੈਦਾ ਹੁੰਦੇ। ਸ੍ਰੀ ਮਾਨ ਜੋ ਪਾਰਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਗੁਰਿੰਦਰਪਾਲ ਸਿੰਘ ਧਨੌਲਾ ਦੇ ਨਿਵਾਸ ਉਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਲਾਹ ਨਾ ਕਰਨ ਦਾ ਵਤੀਰਾ ਹਿੰਦੂਵਾਦੀ ਦ੍ਰਿਸ਼ਟੀ ਤੋਂ ਹੈ। ਇਹ ਸਾਨੂੰ ਸਿੱਖਾਂ ਨੂੰ, ਪੰਜਾਬੀਆਂ ਨੂੰ ਵਾਰਾ ਨਹੀਂ ਖਾਂਦਾ। ਸਾਡੀ ਬੋਲੀ, ਸਭਿਆਚਾਰ, ਇਤਿਹਾਸ ਪਾਕਿ ਦੇ ਲੋਕਾਂ ਨਾਲ ਸਾਂਝਾ ਹੈ। ਅਸੀਂ ਦੋਹਾਂ ਦੇਸ਼ਾਂ ਵਿਚ ਗੱਲਬਾਤ ਚਾਹੁੰਦੇ ਹਾਂ। ਉਹਨਾਂ ਕਿਹਾ ਕਿ 1947 ਵੇਲੇ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦਾ ਝੰਡਾ ਪਾੜਿਆ ਜਿਸ ਕਾਰਨ ਕਟਾ ਵਡੀ ਸ਼ੁਰੂ ਹੋਈ। ਹੁਣ ਉਹੋ ਜਿਹੀ ਹੀ ਗਲਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰੂਸੀ ਦੌਰੇ ਸਮੇਂ ਪਾਕਿਸਤਾਨ ਦੇ ਪ੍ਰਧਾਨ ਜ਼ਰਦਾਰੀ ਨੂੰ ਮਿਲਣ ਬਾਰੇ ਵੋਟਰਾਂ ਦਾ ਫਤਵਾ ਨਾ ਹੋਣ ਦੀ ਗੱਲ ਕਰਕੇ, ਕੀਤੀ ਹੈ। ਉਹਨਾਂ ਸੰਤ ਬਲਬੀਰ ਸਿੰਘ ¦ਮੇ ਜੱਟਪੁਰਾ ਦੀ ਗ੍ਰਿਫਤਾਰੀ ਅਤੇ ਉਹਨਾਂ ਉਤੇ ਕੀਤੇ ਜਾ ਰਹੇ ਤਸ਼ੱਦਦ ਦੀ ਸ਼ਖਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕਿਸੇ ਸੋਚੀ ਸਮਝੀ ਨੀਤੀ ਤਹਿਤ ਸਿੱਖਾਂ ਉਤੇ ਗਲਤ ਇਲਜਾਮ ਲਾ ਰਹੀ ਹੈ। ਪਹਿਲਾਂ ਜਥੇਦਾਰ ਰੋਡੇ, ਰਵੀਇੰਦਰ ਸਿੰਘ ਆਦਿ ਉਤੇ ਹੁਸ਼ਿਆਰਪੁਰ ਵਿਚ ਕੇਸ ਬਣਾਇਆ ਸੀ। ਉਹਨਾਂ ਕਿਹਾ ਕਿ ਹੁਣ ਜੋ ਰਿਕਵਰੀ ਵਿਖਾਈ ਹੈ, ਇਹ ਪੁਰਾਣੀ ਹੀ ਹੈ। ਉਹਨਾਂ ਮੰਗ ਕੀਤੀ ਕਿ ¦ਮੇ ਜੱਟਪੁਰਾ ਤੋਂ ਗ੍ਰਿਫਤਾਰ ਕੀਤੇ ਸਾਰੇ ਵਿਅਕਤੀ ਤੁਰੰਤ ਅਦਾਲਤ ਵਿਚ ਪੇਸ਼ ਕੀਤੇ ਜਾਣ ਅਤੇ ਤਸ਼ੱਦਦ ਲਈ ਰਿਮਾਂਡ ਲੈਣੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਸਰਕਾਰ ਨੂੰ ਸਿੱਖ ਰਾਜਸੀ ਕੈਦੀਆਂ ਨਾਲ ਠੀਕ ਵਰਤਾਓ ਕਰੇ। ਗੁਰੂ ਗੋਬਿੰਦ ਸਿੰਘ ਦੀ ਕਲਗੀ ਵਿਵਾਦ ਬਾਰੇ ਪੁੱਛੇ ਸਵਾਲਾਂ ਦੇ ਉਤਰ ਵਿਚ ਸ੍ਰੀ ਮਾਨ ਨੇ ਕਿਹਾ ਕਿ ਜੋ ਲੈ ਕੇ ਆਏ ਹਨ, ਪਹਿਲਾਂ ਤਾਂ ਇਹ ਸਪੱਸ਼ਟ ਕਰਨ ਕਿ ਇਹ ਕਿਥੋਂ ਤੇ ਉਹਨਾਂ ਪਾਸ ਕਿਵੇਂ ਆਈ। ਹੁਣ ਤੱਕ ਕਿਥੇ ਰੱਖੀ ਹੋਈ ਸੀ। ਪ੍ਰੈਸ ਕਾਨਫਰੰਸ ਮੌਕੇ ਵਰਕਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਨਾਰੀਕੇ, ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੱਦੋਵਾਲੀਆ, ਧੰਨਾ ਸਿੰਘ ਠੀਕਰੀਵਾਲਾ, ਜੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ ਸੰਘੇੜਾ, ਜਗਤਾਰ ਸਿੰਘ ਸਹਿਜੜਾ, ਬਚਿੱਤਰ ਸਿੰਘ ਸੰਘੇੜਾ, ਜਥੇਦਾਰ ਸਰਬਜੀਤ ਸਿੰਘ, ਮਨਜੀਤ ਸਿੰਘ ਮਰਾਦੀਆ ਆਦਿ ਆਗੂ ਵੀ ਮੌਜੂਦ ਸਨ।
                                          

 
ਵਿਸ਼ੇਸ਼ ਆਰਥਿਕ ਜ਼ੋਨ ਨੂੰ ਹਰੀ ਝੰਡੀ PRINT ਈ ਮੇਲ

ਚੰਡੀਗੜ੍ਹ : 7 ਜੁਲਾਈ-ਨਿਰਮਲ ਸਿੰਘ ਮਾਨਸ਼ਾਹੀਆ


ਪੰਜਾਬ ਮੰਤਰੀ ਪ੍ਰੀਸ਼ਦ ਨੇ ਅੱਜ ਪੰਜਾਬ ਵਿਚ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕਰਨ, ਆਰੰਭ ਕਰਨ ਅਤੇ ਸਥਿਰ ਵਿਕਾਸ ਲਈ ਮਜ਼ਬੂਤ ਢਾਂਚਾ ਤਿਆਰ ਕਰਨ ਲਈ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ ਐਕਟ-2009 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ।ਇਸ ਸੰਬਧੀ ਫ਼ੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਅੱਜ ਸ਼ਾਮ ਹੋਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਲਿਆ ਗਿਆ। ਹੋਰ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਮਹਾਰਾਸ਼ਟਰਾ, ਗੁਜਰਾਤ,ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਵਿਸ਼ੇਸ ਆਰਥਿਕ ਜ਼ੋਨ (ਐਸ ਈ ਜ਼ੈਡ) ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਪੰਜਵਾਂ ਰਾਜ ਹੋਵੇਗਾ। ਮੰਤਰੀ ਪ੍ਰੀਸ਼ਦ ਵਲੋਂ ਪੰਜਾਬ ਵਿਸ਼ੇਸ਼ ਆਰਥਿਕ ਜ਼ੋਨ ਬਿਲ-2009 ਦਾ ਸੰਭਾਵੀ ਖਰੜਾ ਬਜਟ ਸੈਸ਼ਨ ‘ਚ ਪੰਜਾਬ ਵਿਧਾਨ ਵਿਚ ਪੇਸ਼ ਕੀਤਾ ਜਾਵੇਗਾ।ਮੰਤਰੀ ਪ੍ਰੀਸ਼ਦ ਵੱਲੋਂ ਆਸਟਰੀਆ (ਵਿਆਨਾ) ਵਿਖੇ ਡੇਰਾ ਸੱਚ ਖੰਡ ਬੱਲਾਂ ਦੇ ਸੰਤ ਰਾਮਾ ਨੰਦ ਦੀ ਮੌਤ ਉਪਰੰਤ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਸੰਪਤੀ/ਗੱਡੀਆਂ ਦੇ ਨੁਕਸਾਨ ਸੰਬਧੀ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ 3.59 ਕਰੋੜ ਰੁਪਏ ਦੀ ਗ੍ਰਾਂਟ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਇਨ੍ਹਾਂ ਹਿੰਸਕ ਵਾਰਦਾਤਾਂ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਮੁਕਤਸਰ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ ਅਤੇ ਸੰਗਰੂਰ ਜ਼ਿਲ੍ਹਿਆਂ ‘ਚ ਪ੍ਰਾਈਵੇਟ ਸੰਪਤੀ ਅਤੇ ਗੱਡੀਆਂ ਦੇ ਨੁਕਸਾਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਸਨ। ਮੁਆਵਜ਼ੇ ਦਾ ਭੁਗਤਾਨ ਯਕਮੁਸ਼ਤ ਹੀ ਕੀਤਾ ਜਾਵੇਗਾ। ਇਨ੍ਹਾਂ ਜ਼ਿਲ੍ਹਿਆ ਵਿਚ ਨਿੱਜੀ ਸੰਪਤੀ ਦੇ ਨਾਲ-ਨਾਲ 26.20 ਕਰੋੜ ਰੁਪਏ ਦੀ ਕੇਂਦਰ ਸਰਕਾਰ ਦੀ ਸੰਪਤੀ ਅਤੇ 2.42 ਕਰੋੜ ਰੁਪਏ ਦੀ ਰਾਜ ਸਰਕਾਰ ਦੀ ਸੰਪਤੀ ਦੇ ਨੁਕਸਾਨ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ।ਮੰਤਰੀ ਪ੍ਰੀਸ਼ਦ ਨੇ ਤਕਨੀਕੀ ਸਿਖਿਆ ਵਿਭਾਗ ਵਿਚ ਠੇਕੇ ਦੇ ਅਧਾਰ ‘ਤੇ ਕੰਮ ਕਰ ਰਹੇ 42 ਲੈਕਚਰਾਰਾਂ/ਫੈਸ਼ਨ ਡਿਜਾਇਨਰਾਂ/ਪ੍ਰੋਗਰਾਮਰਾਂ ਦੀ ਸੇਵਾਵਾਂ ਨੂੰ ਤੁਰੰਤ ਨਿਯਮਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਜਿਹੜੇ ਕਿ ਪਹਿਲਾਂ ਹੀ ਇਸ ਵਿਭਾਗ ਵਿਚ ਐਡਹਾਕ ਲੈਕਚਰਾਰਾਂ/ ਫੈਸ਼ਨ ਡਿਜਾਇਨਰਾਂ/ਪ੍ਰੋਗਰਾਮਰਾਂ ਦੇ ਬਰਾਬਰ ਲਾਭ ਲੈ ਰਹੇ ਹਨ। ਇਹਨਾਂ ਨੂੰ ਨਿਯਮਤ ਕਰਨ ਦੀ ਮਿਤੀ ਤੋਂ ਬਣਦਾ ਪੈਨਸ਼ਨ ਲਾਭ ਵੀ ਦਿੱਤਾ ਜਾਵੇਗਾ। ਮੰਤਰੀ ਪ੍ਰੀਸ਼ਦ ਨੇ ਪੰਜਾਬ ਖੇਤੀਬਾੜੀ ਕਰੈਡਿਟ ਆਪਰੇਸ਼ਨ ਅਤੇ ਫੁਟਕਲ ਪ੍ਰੋਵੀਜ਼ਿਨਸ (ਬੈਂਕਾਂ) ਨਿਯਮ-1979 ਵਿਚ ਸੋਧ ਨੂੰ ਪ੍ਰਵਾਨਗੀ ਵੀ ਦਿੱਤੀ। 

 
ਬਜ਼ਟ 2009-10 : ਮੁੱਖ ਬਿੰਦੂ PRINT ਈ ਮੇਲ

ਸੋਮਵਾਰ, 6 ਜੁਲਾਈ 


 
* ਪ੍ਰਣਬ ਦਾ ਬਜ਼ਟ ਭਾਸ਼ਣ ਸ਼ੁਰੂ
* ਚੌਥੀ ਵਾਰ ਪੇਸ਼ ਕਰ ਰਹੇ ਹਨ ਪ੍ਰਣਬ ਬਜ਼ਟ
* ਹੁਣ ਤੱਕ ਦਾ ਸਭ ਤੋਂ ਵੱਡਾ ਬਜ਼ਟ
* ਹਰੇਕ ਵਰ੍ਹੇ 1.2 ਕਰੋੜ ਨਵੀਆਂ ਨੌਕਰੀਆਂ ਦਿਆਂਗਾ
* ਲੰਮੇ ਸਮੇਂ ਤੱਕ 9 ਫੀਸਦੀ ਵਿਕਾਸ ਚਾਹੀਦੀ ਹੈ
*ਪ੍ਰਾਇਮਰੀ ਹੈਥਲ ਢਾਂਚਾ ਮਜ਼ਬੂਤ ਕਰਨਾ
* ਆਰਥਿਕ ਮੰਦੀ ਕਰਕੇ ਨੌਕਰੀਆਂ ‘ਤੇ ਅਸਰ
* ਖੇਤੀ ਵਿਕਾਸ ਦਰ ਦਾ ਟੀਚਾ ਚਾਰ ਫੀਸਦੀ ਮਿਥਿਆ
* ਵਿਦੇਸ਼ੀ ਮੁਦਰਾ ਭੰਡਾਰ ਵੱਧਿਆ
* ਘਰੇਲੂ ਬਚਤ ਵਿੱਚ ਵਾਧਾ
* ਰੇਲ ਅਤੇ ਸੜਕਾਂ ਦੇ ਲਈ 26 ਫੀਸਦੀ ਵਾਧੂ ਬਜ਼ਟ ਵਿਵਸਥਾ
* ਅਗਲੇ ਪੰਜ ਸਾਲਾਂ ‘ਚ ਹੋਵੇਗਾ ਝੁੱਗੀ ਮੁਕਤ ਭਾਰਤ
* ਰਾਜ ਕੋਸ਼ੀ ਘਾਟਾ 1.83 ਹਜਾਰ ਕਰੋੜ ਰੁਪਏ
* ਮੰਦੀ ਤੋਂ ਉਭਰ ਰਿਹਾ ਹੈ ਭਾਰਤ
* ਗਰੀਬਾਂ ਲਈ ਮਕਾਨ ਯੋਜਨਾ
* ਬਿਜਲੀ ਲਈ 160 ਫੀਸਦੀ ਜਿਆਦਾ ਬਜ਼ਟ ਵਿਵਸਥਾ
* ਮੰਦੀ ਨਾਲ ਨਜਿੱਠਣਾ ਸਾਡਾ ਪਹਿਲਾ ਫਰਜ਼
* ਕਿਸਾਨਾਂ ਲਈ ਸਸਤੇ ਕਰਜ਼ੇ ਦੀ ਯੋਜਨਾ
* ਖੇਤੀ ਕਰਜ਼ੇ ਲਈ 3.25 ਲੱਖ ਕਰੋੜ ਦੀ ਬਜ਼ਟ ਵਿਵਸਥਾ
* ਕਿਸਾਨਾਂ ਦੇ 71 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ਼
* ਦੇਸ਼ ਦੀ 60 ਫੀਸਦੀ ਆਬਾਦੀ ਖੇਤੀ ‘ਤੇ ਨਿਰਭਰ
* ਕਿਸਾਨਾਂ ਨੂੰ ਕਰਜ਼ਾ ਸੱਤ ਫੀਸਦੀ ਵਿਆਜ਼ ਦਰ ‘ਤੇ
* ਖੇਤੀ ਲਈ 1000 ਕਰੋੜ ਰੁਪਏ ਦੀ ਵਾਧੂ ਵਿਵਸਥਾ
* ਨਿਰਯਾਤਕਾਂ ਲਈ ਰਾਹਤ ਯੋਜਨਾ
* ਛੋਟੇ ਨਿਰਯਾਤਕਾਂ ਦੇ ਲਈ ਵੀ ਰਾਹਤ ਯੋਜਨਾ
* ਨਿਰਯਾਤ ਦੇ ਲਈ ਨਵੇਂ ਬਾਜ਼ਾਰ ਖੋਜੇ ਜਾਣਗੇ
* ਮਾਰਚ-10 ਤੱਕ ਰਹੇਗੀ ਨਿਰਯਾਤਕਾਂ ਲਈ ਰਾਹਤ ਯੋਜਨਾ
* ਪ੍ਰਿੰਟ ਮੀਡੀਆ ਲਈ ਰਾਹਤ ਯੋਜਨਾ ਛੇ ਮਹੀਨਿਆਂ ਲਈ ਵੱਧੀ
* ਸਮੇਂ ਉੱਤੇ ਕਰਜ਼ੇ ਮੋੜ੍ਹਣ ‘ਤੇ ਇੱਕ ਫੀਸਦੀ ਦੀ ਛੂਟ
* ਨਹਿਰੂ ਅਰਬਨ ਵਿਕਾਸ ਮਿਸ਼ਨ ਦਾ ਬਜ਼ਟ 80 ਫੀਸਦੀ ਵੱਧਿਆ
* ਮੁੰਬਈ ਬੁਨਿਆਦੀ ਢਾਂਚੇ 500 ਕਰੋੜ ਰੁਪਏ ਦਾ ਪ੍ਰਬੰਧ
* ਕਰਜ਼ਾ ਮੁਆਫ਼ੀ ਯੋਜਨਾ ਦੀ ਸਮੇਂ ਸੀਮਾ ਛੇ ਮਹੀਨੇ ਵੱਧੀ
* ਖਾਦ ਉੱਤੇ ਸਬਸਿਡੀ ਸਿੱਧੀ ਕਿਸਾਨਾਂ ਨੂੰ ਮਿਲੇਗੀ
* ਇਨਕਮ ਟੈਕਸ ਰਿਟਰਨ ਲਈ ਸਰਲ-2 ਫਾਰਮ ਸ਼ੁਰੂ ਹੋਵੇਗਾ
* ਸਰਕਾਰੀ ਬੈਂਕਾਂ ਨੂੰ ਪੂਰੀ ਤਰ੍ਹਾਂ ਦਾ ਵਾਅਦਾ
* ਬੈਂਕਾਂ ਅਤੇ ਬੀਮਾ ਕੰਪਨੀ ਨੂੰ ਮਦਦ ਦਾ ਐਲਾਨ
* ਅਨਾਜ ਉਤਪਾਦਨ ਪੱਧਰ ਡਿੱਗਿਆ
* ਬਜ਼ਟ ਤੋਂ ਪਹਿਲਾਂ ਹੋਵੇਗੀ ਰਾਜਾਂ ਨਾਲ ਗੱਲਬਾਤ
* ਪੀਐੱਸਯੂ, ਬੈਂਕਾਂ ਅਤੇ ਬੀਮਾ ਕੰਪਨੀ ਵਿੱਚ ਵਿਦੇਸ਼ੀ-ਨਿਵੇਸ਼ ਦੀ ਯੋਜਨਾ
* ਸ਼ੇਅਰ ਬਾਜ਼ਾਰਾਂ ਰਾਹੀਂ ਹੋਵੇਗਾ ਵਿਦੇਸ਼ੀ ਨਿਵੇਸ਼
* ਤੇਲ ਕੀਮਤਾਂ ਨਿਰਧਾਰਣ ਲਈ ਮਾਹਿਰਾਂ ਦੀ ਕਮੇਟੀ
* ਨਰੇਗਾ ਦੇ ਲਈ 39 ਹਜਾਰ ਇੱਕ ਸੌ ਕਰੋੜ ਰੁਪਏ
* ਨਰੇਗਾ ਦਾ ਬਜ਼ਟ ਢਾਈ ਗੁਣਾ ਵੱਧਿਆ
* ਭਾਰਤ ਨਿਰਮਾਣ ਯੋਜਨਾ ਦਾ ਬਜ਼ਟ 45 ਫੀਸਦੀ ਵੱਧਿਆ
* ਦਲਿਤ ਪਿੰਡਾਂ ਦੇ ਵਿਕਾਸ ਲਈ ਯੋਜਨਾ
* ਖਾਧ ਸੁਰੱਖਿਆ ਬਿਲ ਲਿਆਂਦਾ ਜਾਵੇਗਾ
* 12 ਹਜਾਰ ਕਰੋੜ ਰੁਪਏ ਪੇਂਡੂ ਸੜਕਾਂ ਲਈ
* ਇੱਕ ਹਜਾਰ ਦਲਿਤ ਪਿੰਡਾਂ ਦੇ ਲਈ ਆਦਰਸ਼ ਪਿੰਡ ਯੋਜਨਾ
* ਇੰਦਰਾ ਵਿਕਾਸ ਯੋਜਨਾ ਦੇ ਲਈ 8 ਹਜਾਰ ਕਰੋੜ ਰੁਪਏ
* ਨਰੇਗਾ ਨਾਲ ਸਵਾ ਚਾਰ ਕਰੋੜ ਲੋਕਾਂ ਨੂੰ ਮਿਲੇਗਾ ਰੁਜ਼ਗਾਰ
* ਆਨਲਾਈਨ ਹੋਣਗੇ ਰੁਜ਼ਗਾਰ ਦਫ਼ਤਰ
* ਮਹਿਲਾ ਸ਼ਾਖ਼ਰਤਾ ਦੇ ਲਈ ਨਵੀਂ ਯੋਜਨਾ
* ਪਿੰਡਾਂ ਵਿੱਚ ਘਰਾਂ ਲਈ 2000 ਕਰੋੜ ਰੁਪਏ
* ਮੌਸਮ ਬਦਲਾਅ ਲਈ ਰਾਸ਼ਟਰੀ ਕਾਰਜ ਯੋਜਨਾ
* ਪੇਂਡੂ ਬਿਜ਼ਲੀ ਯੋਜਨਾ ਦੇ ਲਈ ਸੱਤ ਹਜਾਰ ਕਰੋੜ ਰੁਪਏ
* ਰੈਵਨਿਊ ਅਤੇ ਨਿਵੇਸ਼ ਵਿੱਚ ਵਾਧਾ
* 46 ਲੱਖ ਗਰੀਬ ਪਰਿਵਾਰਾਂ ਦਾ ਬੀਮਾ ਹੋਵੇਗਾ
* ਯੂਨਿਕ ਆਈਡੀ ਕਾਰਡ ਦੇ ਲਈ 120 ਕਰੋੜ ਰੁਪਏ
* ਪੁਲਿਸ ਆਧੁਨਿਕੀਕਰਨ ਦੇ ਲਈ 430 ਕਰੋੜ ਰੁਪਏ
* ਅਰਧ ਸੈਨਿਕ ਬਲਾਂ ਦੇ ਲਈ 1 ਲੱਖ ਨਵੇਂ ਘਰ
* ਸੈਨਾ ਦੇ ਜੂਨੀਅਰ ਅਧਿਕਾਰੀਆਂ ਲਈ ਇੱਕ ਰੈਂਕ ਇੱਕ ਪੈਂਸ਼ਨ
* ਹਰ ਰਾਜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ
* ਪੈਂਸ਼ਨ ਯੋਜਨਾ ਦਾ 12 ਲੱਖ ਸਾਬਕਾ ਫੌਜੀਆਂ ਨੂੰ ਮਿਲੇਗਾ ਫਾਇਦਾ
* ਉਚੇਚੀ ਸਿੱਖਿਆ ਦੇ ਲਈ 2010 ਤੱਕ 2000 ਕਰੋੜ ਰੁਪਏ
* ਰਾਸ਼ਟਰ ਮੰਡਲ ਖੇਡਾਂ ਲਈ 3472 ਕਰੋੜ ਰੁਪਏ
* ਸ਼੍ਰੀਲੰਕਾਈ ਸ਼ਰਨਾਰਥੀਆਂ ਦੇ ਲਈ 500 ਕਰੋੜ
* ਆਈਲਾ ਤੂਫ਼ਾਨ ਪੀੜ੍ਹਤਾਂ ਦੇ ਲਈ 1000 ਕਰੋੜ ਰੁਪਏ
* ਰਾਸ਼ਟਰੀ ਗੰਗਾ ਪ੍ਰੋਜੈਕਟ ਦੇ ਲਈ 562 ਕਰੋੜ ਰੁਪਏ
* ਘੱਟ ਗਿਣਤੀ ਮੰਤਰਾਲੇ ਦੇ ਲਈ 1740 ਕਰੋੜ ਰੁਪਏ
*ਰੱਖਿਆ ਖਰਚ ਵਧਾ ਕੇ 1.41 ਲੱਖ ਕਰੋੜ ਰੁਪਏ
* ਬਜਟ ਅਨੁਮਾਨ 10 ਲੱਖ ਕਰੋੜ ਰੁਪਏ ਦਾ
* ਸਰਕਾਰੀ ਖ਼ਰਚ 36 ਫੀਸਦੀ ਵੱਧਿਆ
* ਕੁੱਲ ਬਜ਼ਟ ਸਹਾਇਤਾ ਰਾਸ਼ੀ 40000 ਕਰੋੜ ਰੁਪਏ ਵੱਧਾਈ
* 6.41 ਲੱਖ ਕਰੋੜ ਰੁਪਏ ਦੀ ਟੈਕਸ ਆਮਦਨ
* ਰਾਜਕੋਸ਼ੀ ਘਾਟਾ ਚਿੰਤਾ ਦਾ ਵਿਸ਼ਾ
* ਰਾਜਕੋਸ਼ੀ ਘਾਟਾ 6.8 ਫੀਸਦੀ ਰਹਿਣ ਦਾ ਅਨੁਮਾਨ
* ਰੈਵਨਿਊ ਘਾਟਾ 4.8 ਫੀਸਦੀ ਰਹਿਣ ਦਾ ਅਨੁਮਾਨ
* 45 ਦਿਨਾਂ ਵਿੱਚ ਨਵਾਂ ਡਾਇਰੈਕਟ ਟੈਕਸ ਕੋਡ
* ਅਪ੍ਰੈਲ 2010 ਤੋਂ ਵੈਟ ਦੀ ਥਾਂ ਜਨਰਲ ਸੇਲਜ਼ ਟੈਕਸ
* ਕਾਰਪੋਰੇਟ ਟੈਕਸ ‘ਚ ਕੋਈ ਬਦਲਾਅ ਨਹੀਂ
* 1.60 ਲੱਖ ਤੱਕ ਆਮ ਆਦਮੀ ਨੂੰ ਟੈਕਸ ਵਿੱਚ ਛੋਟ
* ਮਹਿਲਾਵਾਂ ਦੇ ਲਈ 1.90 ਲੱਖ ਤੱਕ ਆਮਦਨੀ ਟੈਕਸ ਵਿੱਚ ਛੋਟ
* ਬਜ਼ੁਰਗਾਂ ਲਈ 2.40 ਲੱਖ ਤੱਕ ਆਮਦਨ ਕਰ ਵਿੱਚ ਛੋਟ
* ਆਮਦਨ ਕਰ ‘ਤੇ ਲੱਗਦਾ 10% ਸਰਚਾਰਜ ਹਟਾਇਆ
* ਬਜ਼ਟ ਤੋਂ ਐੱਫ਼ਬੀਟੀ ਹਟਾਇਆ
* ਕੋਮੋਡਿਟੀ ਟਰਾਂਜੈਕਸ਼ਨ ਟੈਕਸ ਹਟਾਇਆ
* ਪੈਂਸ਼ਨ ਸਕੀਮ ਦੀ ਮੈਚਿਊਰਿਟੀ ‘ਤੇ ਟੈਕਸ ਲਾਗੂ
* ਚੋਣਾਂ ਲਈ ਚੰਦੇ ਉੱਤੇ 100% ਛੂਟ
* ਨਿਵੇਸ਼ ਉੱਪਰ ਕਰ ਰਾਹਤ ਲਈ ਬਣੇਗੀ ਯੋਜਨਾ
* ਸੈੱਟ ਟੋਪ ਬੌਕਸ ਮਹਿੰਗਾ
* ਐੱਲਸੀਡੀ ਟੀਵੀ ਸਸਤਾ
* 9 ਜੀਵਨ ਬਚਾਊ ਦਵਾਈਆਂ ਸਸਤੀਆਂ
* ਸੋਨੇ ਦਾ ਆਯਾਤ ਮਹਿੰਗਾ
* 40 ਲੱਖ ਕਾਰੋਬਾਰੀਆਂ ਨੂੰ ਰਾਹਤ
* ਵਹੀ ਖਾਤੇ ਦਾ ਹਿਸਾਬ ਰੱਖਣ ਦੀ ਲੋੜ ਨਹੀਂ
* ਅਡਵਾਂਸ ਟੈਕਸ ਤੋਂ ਛੋਟ
* ਸੀਐੱਫ਼ਐੱਲ, ਕੂਕਰ, ਵਾਟਰ ਪਿਊਰੀਫਾਇਰ ਸਸਤੇ
* ਵਕੀਲਾਂ ਉੱਤੇ ਸਰਵਿਸ ਟੈਕਸ ਲਾਗੂ
* ਐੱਲਸੀਡੀ ਦੇ 1500-4500 ਤੋਂ ਤੱਕ ਭਾਅ ਸਸਤੇ
* ਡਾਕਟਰਾਂ ਉੱਤੇ ਸਰਵਿਸ ਟੈਕਸ ਲਾਗੂ
* ਪੈਟਰੋਲ ਟੱਰਕ ਸਸਤੇ
* ਮੋਬਾਇਲ ਅਤੇ ਕੰਪਿਊਟਰ ਸਸਤਾ

 
ਰੇਲ ਬਜ਼ਟ : ਆਮ ਆਦਮੀ ਦਾ ਰੱਖਿਆ ਖਿਆਲ PRINT ਈ ਮੇਲ
ਨਵੀਂ ਦਿੱਲੀ,3 ਜੁਲਾਈ   :ਬਿਨ੍ਹਾਂ ਕਿਸੇ ਯਾਤਰੀ ਕਿਰਾਏ ਤੇ ਮਾਲ ਭਾੜੇ 'ਚ ਵਾਧੇ ਦੇ ਆਮ ਆਦਮੀ ਦਾ ਧਿਆਨ ਰੱਖਦਿਆਂ ਦੇਸ਼ ਦੀ ਰੇਲ ਮੰਤਰੀ ਮਮਤਾ ਬੈਨਰਜ਼ੀ ਨੇ ਅੱਜ ਸੰਸਦ 'ਚ ਸਾਲ 2009-10 ਦਾ ਰੇਲ ਬਜ਼ਟ ਪੇਸ਼ ਕੀਤਾ। ਦੇਸ਼ ਦੀ ਦੂਜੀ ਮਹਿਲਾ ਰੇਲ ਮੰਤਰੀ ਮਮਤਾ ਬੈਨਰਜ਼ੀ ਨੇ ਰੇਲ ਬਜ਼ਟ 'ਚ ਰੇਹੜੀ-ਫੜ੍ਹੀ ਵਾਲੇ, ਔਰਤਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ। ਬਜ਼ਟ ਪੇਸ਼ ਕਰਦਿਆਂ ਮਹਿਲਾ ਰੇਲ ਮੰਤਰੀ ਨੇ ਕਿਹਾ ਕਿ, '' ਮੈਂ ਰੇਲ ਦੇ ਕਿਸੇ ਵੀ ਦਰਜੇ ਜਾਂ ਸ਼੍ਰੇਣੀ ਦੇ ਯਾਤਰੀ ਕਿਰਾਏ 'ਚ ਵਾਧੇ ਦੀ ਤਜਵੀਜ਼ ਨਹੀਂ ਰੱਖੀ ਹੈ।''
ਰੇਲਵੇ ਬਜ਼ਟ 'ਚ ਦੇਸ਼ ਦੇ 50 ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਵਿਸ਼ਵਪੱਧਰੀ ਬਣਾਉਣ ਅਤੇ 375 ਰੇਲਵੇ ਸਟੇਸ਼ਨਾਂ ਨੂੰ ਆਦਰਸ਼ ਸਟੇਸ਼ਨਾਂ ਦੇ ਰੂਪ 'ਚ ਵਿਕਸਿਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ। ਬਜ਼ਟ ਅਨੁਸਾਰ ਧਾਰਮਿਕ ਮਹੱਤਵ ਵਾਲੇ 50 ਰੇਲਵੇ ਸਟੇਸ਼ਨਾਂ ਨੂੰ ਆਪਸ ਵਿਚ ਜੋੜਿਆ ਜਾਵੇਗਾ।
ਅੱਗੇ ਪੜੋ....
 
ਉਤਰਾਖੰਡ 'ਚ ਬੱਸ ਨਦੀ 'ਚ ਡਿੱਗੀ, 25 ਮਰੇ PRINT ਈ ਮੇਲ

ਉਤਰਾਕਾਸ਼ੀ,3 ਜੁਲਾਈ  : ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲ੍ਹੇ 'ਚ ਭਟਵਾੜੀ ਖੇਤਰ 'ਚ ਅੱਜ ਤੜਕੇ ਇਕ ਯਾਤਰੂ ਬੱਸ ਦੇ ਭਾਗੀਰਥੀ ਨਦੀ 'ਚ ਡਿੱਗਣ ਕਾਰਨ 25 ਯਾਤਰੀਆਂ ਦੇ ਮਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ, ਜਦੋਂ ਕਿ 10 ਵਿਅਕਤੀ ਜ਼ਖਮੀ ਹੋਏ ਹਨ। ਜ਼ਿਲ੍ਹੇ ਦੇ ਐਸ ਪੀ ਮੁਖਤਾਰ ਮੋਹਸਿਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਉਤਰਾਕਾਸ਼ੀ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਉਤਰਾਕਾਸ਼ੀ ਤੋ ਗੰਗੋਤਰੀ ਜਾ ਰਹੀ ਸੀ ਅਤੇ ਭਟਵਾੜੀ ਦੇ ਕੋਲ ਥੇਰਾਂਗ ਨੇੜੇ ਇਕ ਮੋੜ 'ਤੇ ਡਰਾਈਵਰ ਦੀ ਅਣਗਹਿਲੀ ਕਾਰਨ ਬੱਸ ਭਾਗੀਰਥੀ ਨਦੀ 'ਚ ਜਾ ਡਿੱਗੀ।

 
ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਤਾੜਨਾ PRINT ਈ ਮੇਲ

ਨਵੀਂ ਦਿੱਲੀ,3 ਜੁਲਾਈ   : ਉਡਾਨਾਂ 'ਚ ਅੜਿੱਕਾ ਪੈਣ ਦੇ ਡਰ ਤੋਂ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਤਨਖਾਹ ਦੇ ਭੁਗਤਾਨ 'ਚ ਹੋ ਰਹੀ ਦੇਰੀ ਵਿਰੁੱਧ ਅੱਜ ਦੀ ਦੋ ਘੰਟੇ ਦੀ ਗੈਰ ਕਾਨੂੰਨੀ ਹੜਤਾਲ 'ਚ ਭਾਗ ਲਿਆ ਤਾਂ ਉਨ੍ਹਾਂ ਦੀ ਤਨਖਾਹ ਅਤੇ ਭੱਤਿਆਂ 'ਚ ਕਟੌਤੀ ਕਰ ਲਈ ਜਾਵੇਗੀ। ਹਵਾਬਾਜ਼ੀ ਉਦਯੋਗ ਕਰਮਚਾਰੀ ਗਿਲਡ, ਏਅਰ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਅਤੇ ਕੁਝ ਹੋਰ ਯੂਨੀਅਨਾਂ ਨੇ ਅੱਜ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦੇਸ਼ ਭਰ ਦੇ ਦਫਤਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਅੰਦੋਲਨ ਤੋਂ ਕੁਝ ਘੰਟੇ ਪਹਿਲਾਂ ਏਅਰ ਇੰਡੀਆ ਮੈਨੇਜਮੈਂਟ ਨੇ ਕਰਮਚਾਰੀਆਂ ਨੂੰ ਇਕ ਨੋਟਿਸ ਜਾਰੀ ਕਰਕੇ ਗੈਰ ਕਾਨੂੰਨੀ ਹੜਤਾਲ 'ਚ ਸ਼ਾਮਲ ਨਾ ਹੋਣ ਗੱਲ ਕਹੀ ਹੈ। ਗਿਣਤੀ 'ਚ ਵਾਧਾ ਹੋ ਸਕਦਾ ਹੈ।
ਯੁਕਿਆ ਅਮਾਨੋ ਬਣੇ ਆਈ ਏ ਈ ਏ ਦੇ ਨਵੇਂ ਮੁਖੀ
 

ਅੱਗੇ ਪੜੋ....
 
ਸੇਵਾਮੁਕਤੀ ਬਾਅਦ ਪੰਜਾਬ ਦੀ ਸਿਆਸਤ ਵਿਚ ਨਹੀਂ ਆਵਾਂਗਾ : ਵਿਰਕ PRINT ਈ ਮੇਲ

ਮੁਹਾਲੀ, 3 ਜੁਲਾਈ   : ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਦਰਜ ਕੀਤੇ ਮਾਮਲੇ ਵਿਚ ਨਾਮਜਜ਼ਦ ਪੰਜਾਬ ਦੇ ਸਾਬਕਾ ਅਤੇ ਮਹਾਰਾਰਸ਼ਟਰ ਦੇ ਮੌਜੂਦਾ ਪੁਲੀਸ ਮੁਖੀ ਸਰਬਦੀਪ ਸਿੰਘ ਵਿਰਕ ਅੱਜ ਮੁਹਾਲੀ ਅਦਾਲਤ ਵਿਚ ਪੇਸ਼ ਹੋਏ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੈਜ ਜੇ ਐਸ ਕੁਲਾਰ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਧਰੀਕ ਇਕ ਅਗਸਤ ਨਿਰਧਾਰਤ ਕੀਤੀ ਹੈ।  ਸ੍ਰੀ ਵਿਰਕ ਨੇ ਅੱਜ ਆਪਣੇ ਵਕੀਲ ਏ ਐਸ ਸੁਖੀਜਾ ਰਾਹੀਂ ਅਦਾਲਤ ਵਿਚ ਪੇਸ਼ ਹੋਏ ਅਤੇ ਇਕ ਅਰਜ਼ੀ ਦੇ ਕੇ ਅਦਾਲਤ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਦਿੱਲੀ ਤੋਂ ਵਕੀਲ ਕਰਨਾ ਹੈ। ਇਸ ਅਰਜ਼ੀ ਨੂੰ ਮਨਜ਼ੂਰੀ ਦਿੰਦਿਆਂ ਮੁਹਾਲੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਅੱਜ ਸ੍ਰੀ ਵਿਰਕ 'ਤੇ ਦੋਸ਼ ਆਇਦ ਹੋਣ ਸਬੰਧੀ ਬਹਿਸ ਹੋਣੀ ਸੀ ਜਿਹੜੀ ਕਿ ਸਰਕਾਰੀ ਵਕੀਲ ਪਰਦੀਪ ਮਹਿਤਾ ਦੇ ਮੌਜੂਦ ਨਾ ਹੋਣ ਕਾਰਨ ਨਹੀਂ ਹੋ ਸਕੀ।  ਜ਼ਿਕਰਯੋਗ ਹੈ ਕਿ ਸਾਬਕਾ ਡੀ ਜੀ ਪੀ ਪੰਜਾਬ ਸਰਬਜੀਤ ਸਿੰਘ ਵਿਰਕ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਦੇ ਫੇਜ਼ 8 ਵਿਜੀਲੈਂਸ ਥਾਣਾ ਵਿਚ ਆਮਦਨ ਸਰੋਤਾ ਤੋਂ

ਅੱਗੇ ਪੜੋ....
 
ਸ਼ੋਂਕ ਆਪੋ ਆਪਣੇ-ਸ਼ੋਂਕ ਦਾ ਕੋਈ ਮੂਲ ਨਹੀ PRINT ਈ ਮੇਲ
bild_309.jpg
ਜਲੰਧਰ ਸ਼ੈਹਿਰ ਦੇ ਮਿਲਾਪ ਚੋਕ ਦੇ ਲਾਗੇ ਏਹ ਵਿਅਕਤੀ ਸੈਕਲਾਂ ਨੂੰ ਪੈਂਚਰ ਲਗੋਦਾਂ ਹੈ ਦੋਨਾਂ ਹਥਾਂ ਵਿਚ ਮੋਟੇ ਸੋਨੇ ਦੇ ਕੰਗਣ ਪਾਕੇ ਵੀ ਮੇਹਨਤ ਕਰਨ ਦਾ ਕੀ ਮੇਹਣਾ ਆਖਦਾ ਹੈ ਗਲ ਤਾਂ ਸੱਚੀ ਹੈ ਕੰਮ ਵਾਲੇ ਕਪੜੇ ਪਾਈ ਬੈਠਾ ਖਬੇ ਪੱਟ ਸੈਕਲ ਦੀ ਟਿਯੂਬ ਰੱਖ ਕੇ ਪਹਿਲਾਂ ਰੇਤੀ ਨਾਲ ਟਿਯੁਬ ਨੂ ਰਗੜਦਾ ਪਰ ਪੈਂਚਰ ਵਾਲੇ ਸ਼ੇਕ ਦਾ ਧਿਆਂਨ ਰਖਦਾ ਹੋਇਆ ਸ਼ਰੇਸ਼ ਲਗਾ ਕੇ ਦੂਸਰਾ ਟੂਕੜਾ ਜੋੜਦਾ ਅਤੇ
ਅੱਗੇ ਪੜੋ....
 
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾਇਆ PRINT ਈ ਮੇਲ
ਅੰਮ੍ਰਿਤਸਰ,2 ਜੁਲਾਈ  :ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਹਰੇਕ ਸਿੱਖ ਦੇ ਹਿਰਦੇ 'ਚ ਵਿਸ਼ੇਸ਼ ਸਥਾਨ ਹੈ ਅਤੇ ਸਿੱਖ ਮਾਨਸਿਕਤਾ ਦੀ ਪ੍ਰਭੂਸੱਤਾ ਦਾ ਕੇਂਦਰੀ ਧੁਰਾ ਵੀ ਹੈ। ਇਸ ਪਾਵਨ ਅਸਥਾਨ ਤੋਂ ਜਾਰੀ ਹੋਏ ਆਦੇਸ਼, ਸੰਦੇਸ਼ ਤੇ ਹੁਕਮਨਾਮਿਆਂ ਨੂੰ ਹਰ ਸਿੱਖ ਮਨ, ਬਚਨ ਤੇ ਕਰਮ ਕਰਕੇ ਪ੍ਰਵਾਨ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਦੀਵਾਨ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ।  ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਅੱਗੇ ਪੜੋ....
 
15ਵੀਂ ਲੋਕ ਸਭਾ 'ਚ ਪਲੇਠਾ ਬਜ਼ਟ ਸੈਸ਼ਨ ਸ਼ੁਰੂ PRINT ਈ ਮੇਲ
ਨਵੀਂ ਦਿੱਲੀ,2 ਜੁਲਾਈ   : ਲੋਕ ਸਭਾ ਦਾ ਬਜ਼ਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਪ੍ਰਣਬ ਮੁਖ਼ਰਜ਼ੀ ਨੇ ਆਰਥਿਕ ਸਰਵੇ ਪੇਸ਼ ਕੀਤਾ। ਇਸ ਦੌਰਾਨ ਹੀ ਵਿੱਤ ਮੰਤਰੀ ਨੇ ਦੇਸ਼ ਦੀ ਵਿਕਾਸ ਦਰ 'ਚ 2.1 ਪ੍ਰਤੀਸ਼ਤ ਦੀ ਕਮੀ ਹੋਣ ਦੀ ਪੁਸ਼ਟੀ ਕੀਤੀ। ਇਹ ਬਜ਼ਟ ਸੈਸ਼ਨ 15ਵੀਂ ਲੋਕ ਸਭਾ ਦਾ ਪਲੇਠਾ ਸੈਸ਼ਨ ਹੈ, ਪਰ ਇਸ ਬਜ਼ਟ ਤੋਂ ਆਮ ਲੋਕਾਂ ਦੀਆਂ ਉਮੀਦਾਂ ਤੇ ਸੰਭਾਵਨਾਵਾਂ ਮੱਠੀਆਂ ਪੈ ਗਈਆਂ ਜਦੋਂ ਬਜ਼ਟ ਸੈਸ਼ਨ ਤੋਂ ਇਕ ਦਿਨ ਪਹਿਲਾਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਦਿੱਤੇ ਗਏ। ਅੱਜ ਬਜ਼ਟ ਸੈਸ਼ਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਵੇਰ ਤੋਂ ਹੀ ਸੰਸਦ 'ਚ ਪਹੁੰਚ ਗਏ ਸਨ। ਇਸ ਦੌਰਾਨ ਸਰਕਾਰ ਨੇ ਨਵੀਆਂ ਵਿਕਾਸ ਨੀਤੀਆਂ, ਆਰਥਿਕ ਤੇ ਹੋਰ ਮੁੱਦਿਆਂ 'ਤੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ।
 
<< Start < Prev 491 492 493 Next > End >>

Results 15191 - 15221 of 15278

Advertisements

Advertisement
Advertisement
Advertisement
Advertisement
Advertisement