ਸੈਨਾ ਨੂੰ ਮਿਲਣਗੇ 77 ਹੋਰ ਅਰਜੁਨ ਟੈਂਕ |
|
|
ਨਵੀਂ ਦਿੱਲੀ,13 ਜੁਲਾਈ:ਦੇਸ਼ ਵਿੱਚ ਵਿਕਸਤ ਅਤੇ ਨਿਰਮਿਤ ਅਰਜੁਨ ਟੈਂਕ ਦੀ ਇੱਕ ਰੈਜੀਮੈਂਟ ਦਾ ਸੈਨਾ ਵਿੱਚ ਗਠਨ ਕੀਤਾ ਜਾ ਚੁੱਕਿਆ ਹੈ ਅਤੇ 77 ਹੋਰ ਟੈਂਕਾਂ ਦੀ ਸਪਲਾਈ ਮਾਰਚ 2010 ਤੱਕ ਕਰ ਦਿੱਤੀ ਜਾਵੇਗੀ। ਰੱਖਿਆ ਰਾਜ ਮੰਤਰੀ ਐੱਮ ਐੱਮ ਪੱਲਮਰਾਜੂ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨਕਾਲ ਦੇ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਸੈਨਾ ਤੋਂ ਇਹਨਾਂ ਟੈਂਕਾਂ ਦੀ ਸਪਲਾਈ ਦੇ ਆਰਡਰ ਮਿਲਣਗੇ।
ਉਹਨਾਂ ਨੇ ਦੱਸਿਆ ਕਿ ਅਵਾਡੀ ਸਥਿਤ ਭਾਰੀ ਮਸ਼ੀਨਰੀ ਫੈਕਟਰੀ ਨੂੰ 124 ਅਰਜੁਨ ਟੈਂਕ ਦੀ ਸਪਲਾਈ ਦਾ ਆਰਡਰ ਮਿਲਿਆ ਸੀ, ਜਿਸ ਵਿੱਚੋਂ 47 ਟੈਂਕ ਸੈਨਾ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ 77 ਟੈਂਕ ਮਾਰਚ 2010 ਤੱਕ ਉਪਲਬੱਧ ਕਰਵਾ ਦਿੱਤੇ ਜਾਣਗੇ।
|
ਅੱਗੇ ਪੜੋ....
|
|
ਥ੍ਰੀ ਵੀਲ੍ਹਰ ਨਹਿਰ 'ਚ ਡਿੱਗਿਆ, 4 ਦੀ ਮੌਤ |
|
|
ਖਨੌਰੀ 12 ਜੁਲਾਈ ਨੇੜਲੇ ਪਿੰਡ ਨਾਈਵਾਲਾ ਪੁੱਲ ਕੋਲ ਭਾਖੜਾ ਨਹਿਰ ਵਿਚ ਇੱਕ ਥ੍ਰੀਵੀਲ੍ਹਰ ਦੇ ਡਿੱਗ ਜਾਣ ਕਾਰਨ ਉਸ ਵਿਚ ਸਵਾਰ ਇੱਕੋ ਪਰਿਵਾਰ ਦੇ 6 ਮੈਂਬਰਾਂ ਵਿਚੋਂ 4 ਦੀ ਮੌਤ ਹੋ ਗਈ ਅਤੇ 2 ਨੂੰ ਜ਼ਿੰਦਾ ਬਾਹਰ ਕੱਢ ਲਏ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਥ੍ਰੀਵੀਲਰ ਨਾਈਵਾਲਾ ਪਿੰਡ ਵੱਲੋਂ ਮੇਨ ਸੜਕ ਖਨੌਰੀ ਪਾਤੜਾਂ ਵੱਲ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਭਾਖੜਾ ਨਹਿਰ ਦੇ ਪੁੱਲ ਕੋਲ ਪਹੁੰਚਿਆ ਤਾਂ ਉਹ ਸਿੱਧਾ ਭਾਖੜਾ ਨਹਿਰ ਵਿਚ ਜਾ ਡਿੱਗਾ। ਥ੍ਰੀਵੀਲਰ ਨੂੰ ਭਾਖੜਾ ਨਹਿਰ ਵਿਚ ਡਿਗਦਿਆਂ ਵੇਖ ਉਥੋਂ ਲੰਘ ਰਹੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ 'ਤੇ ਉਥੇ ਲੰਘ ਰਹੇ ਮੋਟਰਸਾਈਕਲ ਤੇ ਦੋ ਨੌਜਵਾਨ ਬਿੰਦਰ ਤੇ ਸੁਰੇਸ਼ ਨੇ ਉਨ੍ਹਾਂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਇੱਕ ਔਰਤ ਅਤੇ ਇੱਕ ਲੜਕੀ ਨੂੰ ਜ਼ਿੰਦਾ ਬਾਹਰ ਕੱਢ ਤੁਰੰਤ ਪੁਲਿਸ ਚੌਂਕੀ ਸ਼ੁਤਰਾਣਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ ਬਚੀਆਂ ਸਾਵਿਤਰੀ ਦੇਵੀ ਪਤਨੀ ਚਾਂਦੀ ਰਾਮ ਤੇ ਉਸਦੀ ਲੜਕੀ ਮੰਜੂ 12 ਸਾਲ ਨੇ ਦੱਸਿਆ ਕਿ ਉਹ ਹਰਿਆਣਾ ਰਾਜ ਲਾਂਬਾ ਖੇੜੀ ਜ਼ਿਲ੍ਹਾ ਕੈਥਲ ਦੇ ਰਹਿਣ ਵਾਲੇ ਹਨ।
|
|
ਮੈਟਰੋ ਦਾ ਪੁੱਲ ਡਿੱਗਿਆ, ਪੰਜ ਮਜ਼ਦੂਰਾਂ ਦੀ ਮੌਤ |
|
|
ਨਵੀਂ ਦਿੱਲੀ, 12 ਜੁਲਾਈ : ਰਾਜਧਾਨੀ ਦਿੱਲੀ ਵਿਚ ਅੱਜ ਸਵੇਰੇ ਮੈਟਰੋ ਰੇਲ ਦੇ ਨਿਰਮਾਣ ਅਧੀਨ ਪੁੱਲ ਦੇ ਡਿੱਗ ਜਾਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਮਜ਼ਦੂਰ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 5.00 ਵਜੇ ਦੱਖਣੀ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਦੇ ਨਜ਼ਦੀਕ ਵਾਪਰਿਆ।
ਜ਼ਖਮੀਆਂ ਨੂੰ ਏਮਜ਼ ਦੇ ਟ੍ਰੋਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਸਥਾਨ 'ਤੇ ਪੁਲਿਸ ਅਤੇ ਨਾਗਰਿਕ ਸੁਰੱਖਿਆ ਦੇ ਲੋਕ ਬਚਾਅ ਦੇ ਕੰਮਾਂ ਵਿਚ ਲੱਗੇ ਹੋਏ ਹਨ। ਦਿੱਲੀ ਮੈਟਰੋ ਦੇ ਬੁਲਾਰੇ ਅਰਜੁਨ ਦਿਆਲ ਨੇ ਦੱਸਿਆ ਕਿ ਇਹ ਹਾਦਸਾ ਨਿਰਮਾਣ ਅਧੀਨ ਪੁੱਲ ਦੇ ਸਤੰਭ ਨੰ. 66 ਅਤੇ 68 ਦੇ ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਹਾਦਸਾ ਪੁੱਲ ਦੇ ਡਿਜ਼ਾਇਨ ਵਿਚ ਕਮੀ ਹੋਣ ਕਾਰਨ ਹੋਇਆ। ਮੈਟਰੋ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਇਸ ਦੇ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
|
ਅੱਗੇ ਪੜੋ....
|
|
ਮੈਟਰੋ ਹਾਦਸੇ ਦੀ ਜਾਂਚ ਦੇ ਹੁਕਮ |
|
|
ਨਵੀਂ ਦਿੱਲੀ, 12 ਜੁਲਾਈ : ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਮੈਟਰੋ ਦੇ ਇੱਕ ਨਿਰਮਾਣ ਅਧੀਨ ਪੁਲ ਦੇ ਢਹਿ ਜਾਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਵਿਚ ਜੁਆਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਏਮਜ਼ ਵਿਚ ਇਲਾਜ ਦੇ ਲਈ ਭਰਤੀ ਕੀਤੇ ਗਏ ਜ਼ਖਮੀਆਂ ਨੂੰ ਦੇਖਣ ਦੇ ਲਈ ਗਈ ਸ਼ੀਲਾ ਦੀਕਸ਼ਿਤ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦੀ ਰਾਸ਼ੀ ਦਾ ਭੁਗਤਾਨ ਦਿੱਲੀ ਮੈਟਰੋ ਕਰੇਗਾ। ਦੱਖਣ ਦਿੱਲੀ ਦੇ ਲਾਜਪਤ ਨਗਰ ਦੇ ਜਮਰੂਤ ਇਲਾਕੇ ਵਿਚ ਹੋਈ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਜਿਥੇ ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਉਥੇ ਹੀ ਗੰਭੀਰ ਰੂਪ ਵਿਚ ਜ਼ਖਮੀ ਲੋਕਾਂ ਨੂੰ 2-2 ਲੱਖ ਦੀ ਸਹਾਇਤਾ ਦਿੱਤੀ ਜਾਵੇਗੀ।
|
|
ਮੈਟਰੋ ਚੀਫ ਸ਼੍ਰੀਧਰਨ ਵੱਲੋਂ ਅਸਤੀਫ਼ਾ |
|
|
ਨਵੀਂ ਦਿੱਲੀ, 12 ਜੁਲਾਈ : ਮੈਟਰੋ ਰੇਲ ਯੋਜਨਾ ਦੇ ਮੁਖੀ ਸ਼੍ਰੀਧਰਨ ਨੇ ਅੱਜ ਹੋਏ ਮੈਟਰੋ ਰੇਲ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਰਨਣਯੋਗ ਹੈ ਕਿ ਐਤਵਾਰ ਨੂੰ ਦਿੱਲੀ ਮੈਟਰੋ ਦੇ ਇੱਕ ਨਿਰਮਾਣ ਅਧੀਨ ਪੁੱਲ ਢਹਿ ਗਿਆ ਜਿਸ ਵਿਚ ਇੱਕ ਇੰਜੀਨੀਅਰ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦਾ ਇੱਕ ਹੋਰ ਹਾਦਸਾ ਅੱਠ ਮਹੀਨੇ ਪਹਿਲਾਂ ਹੋਇਆ ਸੀ।
|
|
ਪ੍ਰਧਾਨ ਮੰਤਰੀ ਅੱਜ ਫਰਾਂਸ ਤੇ ਮਿਸਰ ਦੀ ਯਾਤਰਾ ਲਈ ਰਵਾਨਾ ਹੋਣਗੇ |
|
|
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਗਿਲਾਨੀ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ, 12 ਜੁਲਾਈ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਫਰਾਂਸ ਅਤੇ ਮਿਸਰ ਦੀ ਯਾਤਰਾ ਲਈ ਰਵਾਨਾ ਹੋਣਗੇ। ਜਿਥੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨਾਲ ਵੀ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਰਹੱਦੋਂ ਪਾਰ ਅਤਿਵਾਦ ਨੂੰ ਰੋਕਣ ਦੇ ਸਬੰਧ ਵਿਚ ਆਪਣੀ ਪ੍ਰਤੀਬੱਧਤਾ ਪ੍ਰਗਟ ਕਰੇਗਾ। ਗੁਟ ਨਿਰਲੇਪ ਅੰਦੋਲਨ ਸੰਮੇਲਨ ਦੀ ਬੈਠਕ ਦੇ ਦੌਰਾਨ ਮਿਸਰ ਦੇ ਸਰਮ ਅਲ ਸ਼ੇਖ ਵਿਚ ਆਪਣੀ ਮੁਲਾਕਾਤ ਤੋਂ ਪਹਿਲਾ ਡਾ. ਮਨਮੋਹਨ ਸਿੰਘ ਨੇ ਸਪਸ਼ੱਟ ਕੀਤਾ ਕਿ ਜੇਕਰ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀਆਂ ਤੱਤਾਂ ਦੇ ਖਿਲਾਫ ਪਾਕਿਸਤਾਨ ਭਰੋਸੇਮੰਦ ਕਾਰਵਾਈ ਕਰਦਾ ਹੈ ਤਾਂ ਭਾਰਤ ਸਾਰੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦੇ ਹੱਲ ਲਈ ਹਰ ਜ਼ਰੂਰੀ ਕਦਮ ਉਠਾਏਗਾ। ਗਿਲਾਨੀ ਦੇ ਨਾਲ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਡਾ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੁੰਬਈ ਹਮਲਿਆਂ ਦੇ ਦੋਸ਼ੀ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਤੇ ਆਪਣੀ ਧਰਤੀ ਦਾ ਇਸਤੇਮਾਲ ਭਾਰਤ ਦੇ ਖਿਲਾਫ ਅਤਿਵਾਦੀ ਸਰਗਰਮੀਆਂ ਨਾ ਕਰਨ
|
ਅੱਗੇ ਪੜੋ....
|
|
ਬੇਹੋਸ਼ੀ ਤੋਂ ਬਾਅਦ ਜੋਯਤੀ ਬਾਸੂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ |
|
|
ਕੋਲਕਾਤਾ, 12 ਜੁਲਾਈ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇਤਾ ਜੋਯਤੀ ਬਾਸੂ ਅੱਜ ਸਵੇਰੇ ਆਪਣੇ ਨਿਵਾਸ ਸਥਾਨ 'ਤੇ ਬੇਹੋਸ਼ ਹੋ ਗਏ, ਜਿਸ ਦੇ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ। ਹਸਪਤਾਲ ਦੇ ਮੁੱਖ ਚਕਿਤਸਾ ਅਧਿਕਾਰੀ ਦੇਵਾਸ਼ੀਸ਼ ਸ਼ਰਮਾ ਨੇ ਦੱਸਿਆ ਕਿ ਸ੍ਰੀ ਬਾਸੂ ਥੋੜੀ ਦੇਰ ਦੇ ਲਈ ਬੇਹੋਸ਼ ਹੋ ਗਏ ਸਨ ਉਨ੍ਹਾਂ ਨੂੰ ਏ. ਐਮ. ਆਰ. ਆਈ. ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ, ਉਨ੍ਹਾਂ ਦੱਸਿਆ ਕਿ 8 ਜੁਲਾਈ ਨੂੰ 96 ਸਾਲਾ ਦੇ ਹੋਏ ਸ੍ਰੀ ਬਾਸੂ ਦੇ ਟੈਸਟ ਲਏ ਜਾ ਰਹੇ ਹਨ ਅਤੇ ਤਿੰਨ ਡਾਕਟਰਾਂ ਦਾ ਇੱਕ ਮੈਡੀਕਲ ਬੋਰਡ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ ਕਰਵਾਉਣ ਤੋਂ ਪਹਿਲਾਂ ਸ੍ਰੀ ਬਾਸੂ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ।
|
|
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ |
|
|
ਖਰੜ, 12 ਜੁਲਾਈ : ਅੱਜ ਸਵੇਰੇ ਖਰੜ ਮੋਹਾਲੀ ਮੇਨ ਸੜਕ ਉਤੇ ਸਥਿਤ ਪਿੰਡ ਮੁੰਡੀ ਖਰੜ ਵਿਖੇ ਇੱਕ ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10.30 ਵਜੇ ਧਰਮ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਵਿਚ ਸਨ ਅਤੇ ਆਪਣੀ ਪਤਨੀ ਹਰਬੰਸ ਕੌਰ ਨਾਲ ਮੋਟਰ ਸਾਈਕਲ ਉਤੇ ਚੰਡੀਗੜ੍ਹ ਤੋਂ ਖਰੜ ਵੱਲ ਆ ਰਹੇ ਸਨ ਕਿ ਮੁੰਡੀ ਖਰੜ ਸਥਿਤ ਗੁਰਦੁਆਰਾ ਸ਼ੀਸ ਮਾਰਗ ਸਾਹਿਬ ਨੇੜੇ ਪਿਛੋਂ ਆਉਂਦੀ ਇੱਕ ਸਰਕਾਰੀ ਬੱਸ ਨੇ ਉਨ੍ਹਾਂ ਨੂੰ ਫੇਟ ਮਾਰੀ ਜਿਸ ਕਾਰਨ ਉਕਤ ਦੋਨੋਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ ਹਨ। ਪੁਲਿਸ ਨੇ ਉਨ੍ਹਾਂ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
|
|
ਅਤਿਵਾਦ ਖ਼ਿਲਾਫ ਪਾਕਿ ਦੀ ਕਾਰਵਾਈ ਨਿਰਾਸ਼ਾਜਨਕ : ਭਾਰਤ |
|
|
ਨਵੀਂ ਦਿੱਲੀ 12 ਜੁਲਾਈ : ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਸਮੁੱਚੀ ਵਾਰਤਾ ਦੇ ਆਧਾਰ ਦੇ ਦਾਇਰੇ ਨੂੰ ਕੱਟਿਆ ਹੈ, ਪਾਕਿਸਤਾਨ ਨੂੰ ਲੰਬੇ ਹੱਥੀ ਲੈਂਦੇ ਹੋਏ ਭਾਰਤ ਨੇ ਕਿਹਾ ਹੈ ਕਿ ਇਸਲਾਮਾਬਾਦ ਨੇ ਆਪਣੀ ਜ਼ਮੀਨ ਤੋਂ ਪੈਦਾ ਹੋਣ ਵਾਲੇ ਅਤਿਵਾਦ 'ਤੇ ਲਗਾਮ ਕੱਸਣ ਦੇ ਲਈ ਜੋ ਕਾਰਵਾਈ ਕੀਤੀ ਹੈ, ਉਹ ਨਿਰਾਸ਼ਾਜਨਕ ਰਹੀ ਹੈ। ਭਾਰਤ ਨੇ ਕਿਹਾ ਕਿ 2004 ਵਿਚ ਕੁਝ ਖੇਤਰਾਂ ਵਿਚ ਉਪਲਬਧੀਆਂ ਹਾਸਲ ਹੋਈਆਂ ਸਨ, ਜਦੋਂ ਪ੍ਰਤੀਬੱਧਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਕੰਟਰੋਲ ਵਾਲੇ ਖੇਤਰ ਦਾ ਇਸਤੇਮਾਲ ਕਿਸੇ ਵੀ ਕਿਸਮ ਦੇ ਅਤਿਵਾਦ ਦੇ ਸਮਰਥਨ ਵਿਚ ਨਹੀਂ ਹੋਣ ਦੇਵੇਗਾ। ਭਾਰਤ ਨੇ ਕਿਹਾ ਕਿ ਫਿਲਹਾਲ ਅਤਿਵਾਦ ਅਤੇ ਇਸਦੀ ਪ੍ਰਤੀਬੱਧਤਾ ਦੇ ਆਪਸੀ ਤਾਲਮੇਲ ਨਾ ਹੋਣ ਕਾਰਨ ਵਾਰਤਾ ਪ੍ਰਕਿਰਿਆ 'ਤੇ ਆਧਾਰ ਦਾਇਰੇ ਨੂੰ ਘੱਟ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਸਲਾਨਾ ਰਿਪੋਰਟ 2008-09 ਵਿਚ ਕਿਹਾ ਹੈ ਕਿ ਭਾਰਤ ਵਿਚ ਅਤਿਵਾਦੀ ਹਮਲੇ ਅਤੇ ਜੁਲਾਈ 2008 ਵਿਚ ਕਾਬੁਲ ਦੇ ਵਿਚ ਭਾਰਤੀ ਦੂਤਘਰ 'ਤੇ ਹਮਲਾ, ਯੁੱਧਬੰਦੀ ਦੀ ਉਲੰਘਣਾ ਵਿਚ ਵਾਧਾ ਅਤੇ ਕੰਟਰੋਲ ਰੇਖਾ ਦੇ ਆਰ-ਪਾਰ ਜਾਰੀ ਘੁਸਪੈਠ ਨੇ ਵਿਸ਼ੇਸ਼ ਤੌਰ 'ਤੇ ਵਾਰਤਾ ਪ੍ਰਕਿਰਿਆ ਵਿਚ ਰੋਕ ਲਗਾਈ ਹੈ।
|
|
ਸਤਾਰਵਾਂ ਸ਼ਹੀਦੀ ਜਥਾ ਵੀ ਰਵਾਨਗੀ ਤੋਂ ਬਾਅਦ ਗ੍ਰਿਫ਼ਤਾਰ |
|
|
ਤਲਵੰਡੀ ਸਾਬੋ 12 ਜੁਲਾਈ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ ਦੇ ਪ੍ਰੇਮੀਆਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਜਥੇਬੰਦੀ ਵੱਲੋਂ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹਰ ਹਫ਼ਤੇ ਰਵਾਨਾ ਕੀਤਾ ਜਾਂਦੇ ਸ਼ਹੀਦੀ ਜਥਿਆਂ ਦੀ ਲੜੀ ਅਨੁਸਾਰ ਅੱਜ ਸਤਾਰਵਾਂ ਸ਼ਹੀਦੀ ਜਥਾ ਰਵਾਨਾ ਕੀਤਾ ਗਿਆ, ਜਿਸਨੂੰ ਪੁਲਿਸ ਥਾਣੇ ਕੋਲ ਪਹੁੰਚਦਿਆਂ ਐਸ. ਐਚ. ਓ. ਸ੍ਰ. ਜਨਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ।
ਡੇਰਾ ਸਿਰਸਾ ਦੇ ਕੱਟੜ ਵਿਰੋਧੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ ਵਾਲੇ ਭਾਵੇਂ ਵਿਦੇਸ਼ ਗਏ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ ਪ੍ਰੰਤੂ ਉਨ੍ਹਾਂ ਦੇ ਜਥੇ ਦੇ ਸਿੰਘ ਇਸ ਮੌਕੇ ਹਾਜ਼ਰ ਸਨ। ਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਅਸੀਂ ਦੂਜੇ ਰਾਜਾਂ ਦੇ ਅਧਿਕਾਰੀਆਂ ਨੂੰ ਮਿਲਕੇ 'ਡੇਰਾ ਪ੍ਰੇਮੀਆਂ' ਵਿਰੁੱਧ ਕੋਈ ਸ਼ਿਕਾਇਤ ਕਰਦੇ ਹਾਂ ਤਾਂ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਤੁਹਾਡੇ ਆਪਣੇ ਰਾਜ ਵਿਚ ਤਾਂ ਪੰਥਕ ਸਰਕਾਰ ਨਾਮ
|
ਅੱਗੇ ਪੜੋ....
|
|
ਸਮਲਿੰਗਤਾ ਸਬੰਧੀ ਅਦਾਲਤ ਦਾ ਫੈਸਲਾ ਸਵਾਗਤਯੋਗ : ਗੁਲਪਨਾਗ |
|
|
ਨਵੀਂ ਦਿੱਲੀ, 12 ਜੁਲਾਈ : ਸਾਬਕਾ ਮਿਸ ਇੰਡੀਆ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੇ ਸਮਲਿੰਗਤਾ 'ਤੇ ਦਿੱਲੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਲਿੰਗਕਤਾ ਬੇਹੱਦ ਨਿੱਜੀ ਮਾਮਲਾ ਹੈ ਜਿਸ ਵਿਚ ਕਿਸੇ ਨੂੰ ਵੀ ਦਖ਼ਲ ਨਹੀਂ ਦੇਣਾ ਚਾਹੀਦਾ। ਕਸ਼ਮੀਰੀ ਮੂਲ ਦੀ ਗੁਲ ਮੰਨਦੀ ਹੈ ਕਿ ਸਮਲਿੰਗਕਤਾ 'ਤੇ ਦਿੱਲੀ ਹਾਈਕੋਰਟ ਨੇ ਜੋ ਹੁਕਮ ਦਿੱਤਾ ਹੈ ਉਹ ਸਵਾਗਤਯੋਗ ਹੈ। 'ਡੋਰ' ਜਿਹੀ ਸੰਵੇਦਨਸ਼ੀਲ ਫਿਲਮ ਵਿਚ ਅਦਾਕਾਰੀ ਕਰ ਚੁੱਕੀ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਸਮਲਿੰਗਕਤਾ ਇੱਕ ਨਿੱਜੀ ਮਾਮਲਾ ਹੈ।
|
|
ਛੇ ਭਾਰਤੀਆਂ ਦੇ ਮਰਨ ਦੀ ਖਬਰ ਦਾ ਖੰਡਨ |
|
|
ਨਵੀਂ ਦਿੱਲੀ,11 ਜੁਲਾਈ : ਕੇਂਦਰ ਸਰਕਾਰ ਨੇ ਅੱਜ ਪਾਕਿਸਤਾਨੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਸ 'ਚ ਕਿਹਾ ਗਿਆ ਸੀ ਕਿ ਅਫਗਾਨਿਸਤਾਨ 'ਚ ਹੋਏ ਅਤਿਵਾਦੀ ਹਮਲੇ ਵਿਚ ਛੇ ਭਾਰਤੀ ਨਾਗਰਿਕ ਮਾਰੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਹੋਏ ਕਿਸੇ ਹਮਲੇ 'ਚ ਕੋਈ ਭਾਰਤੀ ਨਹੀਂ ਮਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਅਸੀਂ ਇਸ ਬਾਰੇ ਘੋਖ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਰਿਪੋਰਟ ਗਲਤ ਹੈ। ਪਾਕਿਸਤਾਨ ਦੇ ਡਾਨ ਨਿਊਜ਼ ਚੈਨਲ ਨੇ ਕੱਲ ਰਾਤ ਦਾਅਵਾ ਕੀਤਾ ਕਿ ਅਫਗਾਨਿਸਤਾਨ ਦੇ ਪੰਕਤੀਆ ਸੂਬੇ 'ਚ ਤਾਲਿਬਾਨ ਹਮਲੇ 'ਚ ਮਾਰੇ ਗਏ 18 ਲੋਕਾਂ ਵਿਚੋਂ 6 ਭਾਰਤੀ ਵੀ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਪਹਿਲਾਂ ਵੀ ਪਾਕਿਸਤਾਨੀ ਮੀਡੀਆ ਵੱਲੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਾਰੀ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਮਹਿਸੂਸ ਕਰਦਾ ਹੈ ਕਿ ਅਜਿਹੀ ਰਿਪੋਰਟ ਅਫਗਾਨਿਸਤਾਨ 'ਚ ਮੁੜ ਵਸੇਬੇ ਅਤੇ ਵਿਕਾਸ ਗਤੀਵਿਧੀਆਂ 'ਚ ਲੱਗੇ ਭਾਰਤੀਆਂ ਨੂੰ ਡਰਾ ਕੇ ਉਥੋਂ ਵਾਪਸ ਮੁੜਨ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਜਾਰੀ ਕੀਤੀ ਗਈ ਹੈ।
|
|
ਡੱਬਵਾਲੀ ਨੇੜੇ 35 ਗਊਆਂ ਦੀ ਹੱਤਿਆ |
|
|
ਮੰਡੀ ਡੱਬਵਾਲੀ, 11 ਜੁਲਾਈ : ਇਥੋਂ ਤਿੰਨ ਕਿਲੋਮੀਟਰ ਦੂਰ ਬਰਾਨੀ ਟਿੱਬਿਆਂ ਵਿਚ ਬਣੀ ਚਾਰ ਦਿਵਾਰੀ ਵਿਚ 35 ਗਊਆਂ ਦੀ ਕਿਸੇ ਨੇ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕਾਂ ਨੂੰ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਲਈ ਭਾਰੀ ਸੰਖਿਆ ਵਿਚ ਪੁਲਿਸ ਤਾਇਨਾਤ ਕਰ ਦਿੱਤੀ।
ਅੱਜ ਸਵੇਰੇ ਕਿਸੇ ਵਿਅਕਤੀ ਨੇ ਇਸ ਘਟਨਾ ਨੂੰ ਦੇਖਿਆ ਕਿ ਵੱਡੀ ਗਿਣਤੀ ਵਿਚ ਗਊਆਂ ਦੇ ਸਿਰ ਵੱਢੇ ਹੋਏ ਹਨ ਅਤੇ ਉਨ੍ਹਾਂ ਦੇ ਮੂੰਹ ਵੀ ਰੱਸਿਆਂ ਨਾਲ ਬੰਨ੍ਹੇ ਹੋਏ ਹਨ। ਕਈ ਗਊਆਂ ਦੀ ਖੱਲ ਵੀ ਉਤਾਰੀ ਹੋਈ ਹੈ ਅਤੇ ਕਈ ਗਊਆਂ ਦਾ ਮਾਂਸ ਵੀ ਵਿਚੋਂ ਕੱਢਿਆ ਹੋਇਆ ਹੈ। ਉਸ ਵਿਅਕਤੀ ਨੇ ਇਸ ਘਟਨਾ ਬਾਰੇ ਆਪਣੇ ਕੁਝ ਹੋਰ ਸਾਥੀਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਇਕੱਠੇ ਹੋ ਕੇ ਪੁਲਿਸ ਅਤੇ
|
ਅੱਗੇ ਪੜੋ....
|
|
ਮੁੰਬਈ ਦੇ ਰੇਲਵੇ ਸਟੇਸ਼ਨਾਂ ਨੂੰ ਅੱਤਵਾਦੀਆਂ ਤੋਂ ਖ਼ਤਰਾ |
|
|
ਮੁੰਬਈ,11, ਜੁਲਾਈ : ਅਲਕਾਇਦਾ ਤੇ ਲਸ਼ਕਰ-ਏ-ਤੋਇਬਾ ਦੇ ਲੜਾਕੂਆਂ ਨੇ ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ ਦੇ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉੜਾ ਦੇਣ ਦੀ ਧਮਕੀ ਦਿੱਤੀ ਹੈ। ਇਹ ਸ਼ਹਿਰ ਪਹਿਲਾਂ ਹੀ ਅੱਤਿਵਾਦੀਆਂ ਦੇ ਨਿਸ਼ਾਨੇ ਉਤੇ ਹੈ। ਅੱਤਿਵਾਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਉੜਾਉਣ ਦੀ ਦਿੱਤੀ ਗਈ ਧਮਕੀ ਦੇ ਕਾਰਨ ਇਥੇ ਹਫੜਾ-ਦਫ਼ੜੀ ਮਚੀ ਹੋਈ ਹੈ। ਸਰਕਾਰ ਨੇ ਅੱਤਿਵਾਦੀ ਜਥੇਬੰਦੀਆਂ ਵੱਲੋਂ ਦਿੱਤੀ ਗਈ ਧਮਕੀ ਨੂੰ ਧਿਆਨ ਵਿਚ ਰੱਖਕੇ ਮੁੰਬਈ ਦੇ ਆਲੇ-ਦੁਆਲੇ ਦੇ ਸਾਰੇ ਰੇਲਵੇ ਸਟੇਸ਼ਨਾਂ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰਤ ਦੀ ਵਪਾਰਕ ਰਾਜਧਾਨੀ ਹੋਣ ਕਰਕੇ ਸਰਕਾਰ ਨੇ ਇਸ ਧਮਕੀ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।
|
|
ਖਰਚਾ 1500 ਕਰੋੜ ਤੇ ਤਿਆਰੀ ਅੱਧੀ |
|
|
ਨਵੀਂ ਦਿੱਲੀ, 11 ਜੁਲਾਈ : ਅਗਲੇ ਸਾਲ ਅਕਤੂਬਰ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਹੁਣ ਤੱਕ ਵੱਖ-ਵੱਖ ਸਟੇਡੀਅਮਾਂ ਦੇ ਨਿਰਮਾਣ 'ਚ 1493 ਕਰੋੜ ਰੁਪਏ ਖ਼ਰਚ ਕਰ ਦਿੱਤੇ ਗਏ ਹਨ ਪਰ ਹਾਲੇ ਤੱਕ ਅੱਧਾ ਕੰਮ ਵੀ ਨਹੀਂ ਹੋ ਸਕਿਆ ਹੈ ਅਤੇ ਇਸ ਦਰਮਿਆਨ ਅਨੁਮਾਨਿਤ ਬਜਟ ਵੀ ਕਈ ਅਰਬ ਵਧ ਗਿਆ ਹੈ। ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਪਿਛਲੇ ਇੱਕ ਸਾਲ ਤੋਂ ਜ਼ੋਰਾਂ 'ਤੇ ਚੱਲ ਰਹੀ ਹੈ ਪਰ ਆਪ ਖੇਡ ਮੰਤਰੀ ਨੇ ਸੰਸਦ 'ਚ ਮੰਨਿਆ ਕਿ ਜ਼ਿਆਦਾਤਰ ਸਟੇਡੀਅਮਾਂ 'ਚ ਹਾਲੇ ਅੱਧਾ ਕੰਮ ਹੀ ਹੋ ਸਕਿਆ ਹੈ। ਉਂਝ ਖੇਡ ਮੰਤਰਾਲੇ ਅਨੁਸਾਰ ਇਸ ਕੰਮ 'ਚ ਵੀ ਲਗਭਗ 1493 ਕਰੋੜ ਰੁਪਏ ਖ਼ਰਚ ਹੋ ਗਏ ਹਨ। ਇਹੀ ਨਹੀਂ ਜਦੋਂ ਇਨ੍ਹਾਂ ਸਟੇਡੀਅਮਾਂ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ ਤਾਂ ਇਸ ਲਈ 3792 ਕਰੋੜ ਰੁਪਏ ਵੰਡੇ ਗਏ ਸਨ ਪਰ ਹੁਣ ਇਹ ਖ਼ਰਚ ਵਧ ਕੇ 4644 ਕਰੋੜ ਹੋ ਗਿਆ ਹੈ।
ਭਾਵ ਹੁਣ ਅੰਦਾਜੇ ਅਨੁਸਾਰ ਲਾਗਤ 'ਚ 852 ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿਕਾਸ ਅਥਾਰਟੀ ਨਾਲ ਮਿਲ ਕੇ ਬਣਾਏ ਜਾ ਰਹੇ ਖੇਲ ਗਾਂਵ 'ਤੇ ਅੰਦਾਜ਼ੇ ਅਨੁਸਾਰ ਕਰੀਬ ਦੋ ਗੁਣਾ ਜ਼ਿਆਦਾ ਖ਼ਰਚ ਹੋਣ ਦੀ ਉਮੀਦ ਹੈ ਖੇਲ ਗਾਂਵ ਬਣਾਉਣ ਲਈ 325 ਕਰੋੜ ਦਾ ਅੰਦਾਜ਼ਾ ਲਾ ਕੇ ਪੈਸਾ ਵੰਡਿਆ ਗਿਆ ਸੀ। ਜਿਸ 'ਚੋਂ 276 ਕਰੋੜ ਰੁਪਏ ਖ਼ਰਚ ਕੀਤਾ ਜਾ ਚੁੱਕਾ ਹੈ ਅਤੇ
|
ਅੱਗੇ ਪੜੋ....
|
|
ਭਾਰਤੀ ਬੰਦੀਆਂ ਨੂੰ ਨਾਈਜੀਰੀਆ ਦੇ ਕਬਜ਼ੇ 'ਚੋਂ ਛੁਡਾਉਣ ਦੀਆਂ ਕੋਸ਼ਿਸ਼ਾਂ ਤੇਜ਼ |
|
|
ਅਬੂਜਾ, 9 ਜੁਲਾਈ : ਨਾਈਜੀਰੀਆ ਦੀ ਫੌਜ ਨੇ ਰਸਾਇਣਾਂ ਨਾਲ ਲੱਦੇ ਜਹਾਜ਼ ਦੇ ਭਾਰਤੀ ਪਾਇਲਟ ਸਮੇਤ ਚਾਲਕ ਦਲ ਦੇ ਪੰਜ ਹੋਰਨਾਂ ਵਿਦੇਸ਼ੀ ਮੈਂਬਰਾਂ ਨੂੰ ਵਿਦਰੋਹੀਆਂ ਦੇ ਕਬਜ਼ੇ 'ਚੋਂ ਛੁਡਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਿਦਰੋਹੀਆਂ ਨੇ ਬੀਤੀ ਐਤਵਾਰ ਨਾਈਜਰ ਡੈਲਟਾ ਖੇਤਰ 'ਚੋਂ ਇਸ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ। ਸਾਂਝੀ ਫੌਜੀ ਦਸਤੇ ਦੇ ਬੁਲਾਰੇ ਰਾਬੇ ਅਬੂਬਕਰ ਨੇ ਦੱਸਿਆ ਕਿ ਨਾਈਜੀਰੀਆ ਦੀ ਫੌਜ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀੇਹੇਮ ਪੀਸ ਨਾਮ ਇਸ ਜਹਾਜ਼ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਇਸ 'ਤੇ ਸਵਾਰ ਭਾਰਤੀ ਪਾਇਲਟ ਬਨਜੀਤ ਸਿੰਘ ਢੀਂਡਸਾ ਸਮੇਤ ਚਾਲਕ ਦੇ ਦਲ ਮੈਂਬਰ ਵਿਦਰੋਹੀਆਂ ਦੇ ਕਬਜ਼ੇ 'ਚ ਹਨ। ਜਹਾਜ਼ ਨੂੰ ਮੂਵਮੈਂਟ ਫਾਰ ਦੀ ਇਮਾਂਸਪੇਸ਼ਨ ਆਫ ਨਾਈਜਰ ਡੈਲਟਾ ਵਿਦਰੋਹੀਆਂ ਨੇ ਅਗਵਾਹ ਕੀਤਾ ਸੀ। ਅਬੂਬਕਰ ਨੇ ਦੱਸਿਆ ਕਿ ਵਿਦਰੋਹੀਆਂ ਵਿਰੁੱਧ ਚਲਾਈ ਗਈ ਮੁਹਿੰਮ 'ਚ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਪੈ ਰਹੀ ਹੈ
|
ਅੱਗੇ ਪੜੋ....
|
|
ਸ਼ੌਪੀਆਂ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਉੱਠੀ |
|
|
ਨਵੀਂ ਦਿੱਲੀ, 9 ਜੁਲਾਈ : ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਦੋ ਔਰਤਾਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਨਿਆਂਇਕ ਜਾਂਚ ਦੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਗਈ ਹੈ। ਜਾਂਚ ਕਮਿਸ਼ਨ ਨੇ ਇਸ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੌਪੀਆਂ ਦੀ ਦੋ ਔਰਤਾਂ ਦੇ 29 ਮਈ ਨੂੰ ਲਾਪਤਾ ਹੋਣ ਦੀ ਖਬਰ ਆਈ ਸੀ ਅਤੇ ਫਿਰ ਅਗਲੇ ਦਿਨ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਪੁਲਿਸ ਜਾਂਚ ਵਿਚ ਇਨ੍ਹਾਂ ਔਰਤਾਂ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਪਿਛਲੇ ਲਗਭਗ 40 ਦਿਨ ਤੋਂ ਸ਼ੌਪੀਆਂ ਜ਼ਿਲ੍ਹੇ 'ਚ ਇਸ ਮੁੱਦੇ 'ਤੇ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਪੁਲਿਸ ਨਾਲ ਝੜੱਪਾਂ ਕਰ ਰਹੇ ਹਨ। ਉਨ੍ਹਾਂ ਨਿਆਂਇਕ ਜਾਂਚ 'ਚ ਬੇਭਰੋਸਗੀ ਜਤਾਈ ਸੀ । ਇਸੇ ਲਈ ਸ਼ਾਇਦ ਜਾਂਚ ਕਮਿਸ਼ਨ ਨੇ ਰਿੋਪਰਟ ਨੂੰ ਜਨਤਕ ਕਰਨ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਬਹਾਲ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਆਪਣੀ ਡੇਢ ਸੌ ਪੰਨਿਆਂ ਦੀ
|
ਅੱਗੇ ਪੜੋ....
|
|
ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਖੁਰ ਰਿਹੈ |
|
|
ਨਵੀਂ ਦਿੱਲੀ, 9 ਜੁਲਾਈ : ਵਾਤਾਵਰਣ ਤੇ ਜੰਗਲਾਤ ਮੰਤਰੀ ਜੈਰਾਮ ਰਮੇਸ਼ ਨੇ ਅੱਜ ਦੱਸਿਆ ਕਿ 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਘਟਿਆ ਸੀ। ਉਨ੍ਹਾਂ ਦੱਸਿਆ ਕਿ ਜਿਓਲੋਜੀਕਲ ਸਰਵੇ ਆਫ ਇੰਡੀਆ ਜੀ ਐਸ ਆਈ ਵੱਲੋਂ ਕੀਤੇ ਅਧਿਐਨਾਂ ਤੋਂ ਸਰਵੇਖਣਾਂ ਮੁਤਾਬਕ ਗੰਗੋਤਰੀ ਸਮੇਤ ਹਿਮਾਲਿਆ ਦੇ ਗਲੇਸ਼ੀਅਰਾਂ ਵੱਖ ਵੱਖ ਖਿੱਤਿਆਂ 'ਚ ਵੱਖ-ਵੱਖ ਰਫਤਾਰ ਨਾਲ ਘੱਟ ਰਹੇ ਹਨ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਕੰਮ ਅਨੁਸਾਰ 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪ੍ਰਤੀ ਸਾਲ ਘਟਿਆ। ਅਰਥ ਸਾੲੰਸਿਜ਼ ਦੇ ਕੇਂਦਰੀ ਰਾਜ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਅੰਟਾਰਕਟਿਕਾ 'ਚ ਕੰਮ ਕਰ ਰਹੇ ਭਾਰਤੀ ਵਿਗਿਆਨੀਆਂ ਅਨੁਸਾਰ ਇਸ ਪੱਛਮੀ ਸ਼ਿਰਮੇਕਰ ਰੇਂਜ 'ਚ ਬਰਫ ਦੇ ਘਾਣ ਦਾ ਅਧਿਐਨ ਕਰ ਰਹੇ
|
ਅੱਗੇ ਪੜੋ....
|
|
ਪਾਕਿ 'ਤੇ ਭਾਰਤ ਦਾ 300 ਕਰੋੜ ਰੁਪਏ 60 ਸਾਲ ਤੋਂ ਬਾਕਾਇਦਾ |
|
|
ਨਵੀਂ ਦਿੱਲੀ, 7 ਜੁਲਾਈ : ਪਾਕਿਸਤਾਨ ਤੋਂ ਭਾਰਤ ਨੇ ਅਜੇ ਵੀ ਵੰਡ ਤੋਂ ਪਹਿਲਾਂ ਦਾ 300 ਕਰੋੜ ਰੁਪੲੈ ਦ ਕਰਜ਼ਾ ਵਸੂਲਣਾ ਹੈ। ਇਹ ਕਰਜ਼ਾ ਉਸ ਵੇਲੇ ਤੋਂ ਸਾਲ-ਦਰ-ਸਾਲ ਉਸੇ ਤਰ੍ਹਾਂ ਖੜਾ ਹੈ ਅਤੇ ਸਰਕਾਰੀ ਬਜਟ ਵਿਚ ਉਸ ਨੂੰ ਦੇਣਦਾਰੀ ਵਿਸ਼ੇ ਅਧੀਨ ਦਰਸਾਇਆ ਜਾਂਦਾ ਹੈ। ਬਜਟ ਵਿਚ ਇਸਦਾ ਜ਼ਿਕਰ ਪਾਕਿਸਤਾਨ 'ਤੇ ਵੰਡ ਤੋਂ ਪਹਿਲਾਂ ਦੇ ਕਰਜ਼ੇ ਦੀ ਹਿੱਸੇਦਾਰੀ ਦੀ ਰਕਮ ਵਜੋਂ ਕੀਤਾ ਗਿਆ ਹੈ ਅਤੇ ਰਕਮ 300 ਕਰੋੜ ਰੁਪਏ ਦਿਖਾਈ ਗਈ ਹੈ। ਪਕਿਸਤਾਨ ਨੇ ਭਾਵੇਂ ਕਰਜ਼ੇ ਦੀ ਇੱਕ ਰਕਮ ਹੁਣ ਤੱਕ ਨਾ ਅਦਾ ਕੀਤੀ ਹੋਵੇ ਪਰ ਭਾਰਤ ਨੇ ਵੰਡ ਤੋਂ ਪਹਿਲਾਂ ਦੇ ਆਪਣੇ 50 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ 1947 ਵਿਚ ਹੀ ਕਰ ਦਿੱਤਾ ਸੀ। ਆਜ਼ਾਦ ਭਾਰਤ ਵਿਚ ਪਹਿਲੀ ਵਾਰੀ 1950-51 ਦੇ ਬਜਟ ਵਿਚ ਇਹ 300 ਕਰੋੜ ਰੁਪਏ ਦੀ ਰਕਮ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਹਕਰਜ਼ਾ ਜਿਓਂ ਦਾ ਤਿਓਂ ਖੜ੍ਹਾ ਹੈ।
|
|
ਥਾਈਲੈਂਡ ਤੋਂ ਪਰਤੇ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ |
|
|
ਜਲੰਧਰ, 7 ਜੁਲਾਈ : ਸਥਾਨਕ ਮਾਡਲ ਟਾਊਨ ਨਿਵਾਸੀ ਪਤੀ-ਪਤਨੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ। ਇਹ ਜੋੜ ਜਲੰਧਰ ਦੇ ਰਹਿਣ ਵਾਲੇ ਉਨ੍ਹਾਂ 12 ਵਿਅਕਤੀਆਂ ਵਿਚੋਂ ਹੈ ਜੋ ਥਾਈਲੈਂਡ ਘੁੰਮਣ ਗਏ ਸਨ ਅਤੇ ਲੰਘੀ ਤਾਰੀਕ ਨੂੰ ਵਾਪਸ ਪਰਤੇ। ਵਾਪਸ ਪਰਤਣ 'ਤੇ ਗਰੁੱਪ ਵਿਚੋਂ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੇ ਸਥਾਨਕ ਸਿਵਲ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ 12 ਵਿਅਕਤੀਆਂ ਵਿਚੋਂ 3 ਸੈਂਪਲ ਦਿੱਲੀ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਪਤੀ-ਪਤਨੀ ਦੇ ਸੈਂਪਲ ਪਾਜ਼ੇਟਿਵ ਪਾਏ ਗਹੇ ਜਦਕਿ ਤੀਸਰੇ ਵਿਅਕਤੀ ਦੇ ਟੈਸਟ ਨੈਗੇਟਿਵ ਪਾਏ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਰੂਪ ਲਾਲ ਨੇ ਦੱਸਿਆ ਕਿ ਬਾਕੀ 9 ਵਿਅਕਤੀਆਂ ਵਿਚੋਂ ਦੋ ਵਿਅਕਤੀ ਬਿਲਕੁੱਲ ਠੀਕ-ਠਾਕ ਜਦ ਕਿ ਬਾਕੀ ਵਿਅਕਤੀਆਂ ਦੇ ਸੈਂਪਲ ਦਿੱਲੀ ਭੇਜੇ ਗਏ ਹਨ, ਜਿਨ੍ਹਾ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
|
ਅੱਗੇ ਪੜੋ....
|
|