ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਚ ਵਿਦੇਸ਼ ਮੰਤਰਾਲਾ ਚ ਤਾਇਨਾਤ ਡਰਾਈਵਰ ਗ੍ਰਿਫ਼ਤਾਰ |
|
|
 ਨਵੀਂ ਦਿੱਲੀ- --18ਨਵੰਬਰ-(MDP)-- ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲਾ 'ਚ ਤਾਇਨਾਤ ਇਕ
ਡਰਾਈਵਰ ਨੂੰ ਗੁਪਤ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਵਿਦੇਸ਼ ਮੰਤਰਾਲਾ 'ਚ ਤਾਇਨਾਤ ਡਰਾਈਵਰ ਸ਼੍ਰੀਕ੍ਰਿਸ਼ਨ ਨੂੰ ਦਿੱਲੀ ਪੁਲਸ
ਨੇ ਸੁਰੱਖਿਆ ਏਜੰਸੀ ਦੀ ਮਦਦ ਨਾਲ ਪਾਕਿਸਤਾਨ ਦੀ ਆਈ.ਐੱਸ.ਆਈ. ਨੂੰ ਸੰਵੇਦਨਸ਼ੀਲ
ਸੂਚਨਾਵਾਂ ਲੀਕ ਕਰਨ ਦੇ ਦੋਸ਼ 'ਚ ਫੜਿਆ ਸੀ।
|
ਅੱਗੇ ਪੜੋ....
|
|
ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਵੱਖ-ਵੱਖ ਮੁੱਦਿਆਂ ਤੇ ਹੋਈ ਚਰਚਾ |
|
|
ਫਨੋਮ ਪੇਨ --13ਨਵੰਬਰ-(MDP)-- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਭਾਵ
ਐਤਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ
ਯੂਕ੍ਰੇਨ ਵਿਚ ਯੁੱਧ, ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧਾਂ 'ਤੇ ਚਰਚਾ
ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ 'ਚ
ਆਸੀਆਨ-ਭਾਰਤ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਦੌਰੇ
'ਤੇ ਹਨ, ਜੋ ਇੱਥੇ ਆਸੀਆਨ-ਭਾਰਤ ਸੰਮੇਲਨ ਅਤੇ 17ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਭਾਰਤੀ
ਵਫਦ ਦੀ ਅਗਵਾਈ ਕਰ ਰਹੇ ਹਨ। ਜੈਸ਼ੰਕਰ ਨੇ ਟਵੀਟ ਕੀਤਾ ਕਿ ਅਮਰੀਕੀ ਵਿਦੇਸ਼ ਮੰਤਰੀ
ਐਂਟਨੀ ਬਲਿੰਕਨ ਨਾਲ ਚੰਗੀ ਮੁਲਾਕਾਤ ਹੋਈ। ਯੂਕ੍ਰੇਨ, ਇੰਡੋ-ਪੈਸੀਫਿਕ, ਊਰਜਾ, ਜੀ-20
ਅਤੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ ਗਈ।
|
ਅੱਗੇ ਪੜੋ....
|
|
PM ਮੋਦੀ ਨੇ ਬੈਂਗਲੁਰੂ ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ |
|
|
 ਬੈਂਗਲੁਰੂ - --11ਨਵੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ
ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ।
'ਵਰਲਡ ਬੁੱਕ ਆਫ਼ ਰਿਕਾਰਡਜ਼' ਅਨੁਸਾਰ ਇਹ ਸ਼ਹਿਰ ਦੇ ਸੰਸਥਾਪਕ ਦੀ ਪਹਿਲੀ ਅਤੇ ਸਭ ਤੋਂ
ਉੱਚੀ ਕਾਂਸੀ ਦੀ ਮੂਰਤੀ ਹੈ। 'ਸਟੈਚੂ ਆਫ਼ ਪ੍ਰਾਸਪੇਰਿਟੀ' (ਖ਼ੁਸ਼ਹਾਲੀ ਦੀ ਮੂਰਤੀ) ਨਾਮੀ
ਇਹ ਮੂਰਤੀ ਬੈਂਗਲੁਰੂ ਦੇ ਵਿਕਾਸ 'ਚ ਕੇਮਪੇਗੌੜਾ ਦੇ ਯੋਗਦਾਨ ਦੀ
|
ਅੱਗੇ ਪੜੋ....
|
|
ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ |
|
|
ਨਵੀਂ ਦਿੱਲੀ - --11ਨਵੰਬਰ-(MDP)-- ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ
ਗਾਂਧੀ ਦੇ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦਾ
ਆਦੇਸ਼ ਦਿੱਤਾ ਹੈ। ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਇਨ੍ਹਾਂ ਦੋਸ਼ੀਆਂ ’ਤੇ ਕੋਈ ਹੋਰ
ਮਾਮਲਾ ਨਹੀਂ ਹੈ ਤਾਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ।
|
ਅੱਗੇ ਪੜੋ....
|
|
ਸੁਪਰੀਮ ਕੋਰਟ ਨੇ ਨੋਟਬੰਦੀ ਦੇ ਫ਼ੈਸਲੇ ਖ਼ਿਲਾਫ ਪਟੀਸ਼ਨਾਂ ਤੇ ਸੁਣਵਾਈ 24 ਨਵੰਬਰ ਤੱਕ ਮੁਲਤਵੀ ਕੀਤੀ |
|
|
 ਨਵੀਂ ਦਿੱਲੀ --09ਨਵੰਬਰ-(MDP)-- ਸੁਪਰੀਮ ਕੋਰਟ ਨੇ 500 ਰੁਪਏ ਅਤੇ 1000 ਰੁਪਏ ਮੁੱਲ ਦੇ
ਨੋਟਾਂ ਨੂੰ ਚਲਨ ਤੋਂ ਬਾਹਰ ਕਰਨ ਦੇ ਕੇਂਦਰ ਸਰਕਾਰ ਦੇ 2016 ਦੇ ਫ਼ੈਸਲੇ ਨੂੰ ਚੁਣੌਤੀ
ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਬੁੱਧਵਾਰ ਨੂੰ 24 ਨਵੰਬਰ ਨੂੰ ਮੁਲਤਵੀ ਕਰ ਦਿੱਤੀ।
ਜੱਜ ਐੱਸ.ਏ. ਨਜ਼ੀਰ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਨੇ ਸੁਣਵਾਈ
ਮੁਲਤਵੀ ਕੀਤੀ। ਇਸ ਤੋਂ ਪਹਿਲਾਂ ਅਟਾਰਨੀ ਜਨਰਲ ਆਰ.
|
ਅੱਗੇ ਪੜੋ....
|
|
ਅਸੀਂ PM ਦੀ ਤਰ੍ਹਾਂ ਵਾਅਦੇ ਨਹੀਂ ਕਰਦੇ, ਜੋ ਕਿਹਾ ਹੈ ਉਸ ਨੂੰ ਹਿਮਾਚਲ ਚ ਪੂਰਾ ਕਰਾਂਗੇ : ਮਲਿਕਾਰਜੁਨ ਖੜਗੇ |
|
|
 ਸ਼ਿਮਲਾ --09ਨਵੰਬਰ-(MDP)-- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ
ਕਿ ਹਿਮਾਚਲ ਪ੍ਰਦੇਸ਼ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਤੋਂ ਬਾਅਦ
ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਸਮੇਤ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ
ਸ਼ਿਮਲਾ ਦੇ ਬਨੂਟੀ 'ਚ ਇਕ ਜਨਸਭਾ 'ਚ ਇਹ ਵੀ ਕਿਹਾ ਕਿ ਕਾਂਗਰਸ, ਭਾਜਪਾ ਅਤੇ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਅਜਿਹੇ ਵਾਅਦੇ ਨਹੀ
|
ਅੱਗੇ ਪੜੋ....
|
|
PM ਮੋਦੀ ਨੇ CJI ਰੂਪ ’ਚ ਸਹੁੰ ਚੁੱਕਣ ’ਤੇ ਜਸਟਿਸ ਚੰਦਰਚੂੜ ਨੂੰ ਦਿੱਤੀ ਵਧਾਈ |
|
|
 ਨਵੀਂ ਦਿੱਲੀ- --09ਨਵੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਜਸਟਿਸ ਡੀ.
ਵਾਈ. ਚੰਦਰਚੂੜ ਨੂੰ ਭਾਰਤ ਦੇ ਚੀਫ਼ ਜਸਟਿਸ (CJI) ਦੇ ਰੂਪ ਵਿਚ ਸਹੁੰ ਚੁੱਕਣ ’ਤੇ
ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਦੀ ਕਾਮਨਾ ਕੀਤੀ। ਦੱਸ ਦੇਈਏ ਕਿ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਸਟਿਸ ਚੰਦਰਚੂੜ ਨੂੰ ਦੇਸ਼ ਦੇ 50ਵੇਂ ਚੀਫ਼ ਜਸਟਿਸ ਦੇ
ਰੂਪ ’ਚ ਸਹੁੰ ਚੁਕਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ,
|
ਅੱਗੇ ਪੜੋ....
|
|
‘ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ DSGMC ਵਲੋਂ ਸਜਾਇਆ ਗਿਆ ਨਗਰ ਕੀਰਤਨ (ਵੇਖੋ ਤਸਵੀਰਾਂ) |
|
|
 ਨਵੀਂ ਦਿੱਲੀ --07ਨਵੰਬਰ-(MDP)-- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ
ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਕ, ਫਤਿਹਪੁਰੀ, ਖਾਰੀ ਬਾਵਲੀ,
ਲਾਹੌਰੀ ਗੇਟ, ਕੁਤੁਬ ਰੋਡ, ਤੇਲੀਵਾੜਾ, ਆਜ਼ਾਦ ਮਾਰਕੀਟ, ਪੁਲ ਬੰਗਸ, ਰੌਸ਼ਨਾਰਾ ਰੋਡ,
ਘੰਟਾਘਰ, ਸਬਜ਼ੀ ਮੰਡੀ, ਗੁੜ ਮੰਡੀ, ਰਾਣਾ ਪ੍ਰਤਾਪ ਬਾਗ, ਬੇਬੇ ਨਾਨਕੀ ਚੌਕ ਤੋਂ ਹੁੰਦਾ
ਹੋਇਆ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਉ ਸਾਹਿਬ ਪਹੁੰਚੇਗਾ।
|
ਅੱਗੇ ਪੜੋ....
|
|
PM ਮੋਦੀ 11 ਨਵੰਬਰ ਨੂੰ ਕਰਨਾਟਕ ਚ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ |
|
|
 ਬੈਂਗਲੁਰੂ --07ਨਵੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਨਵੰਬਰ ਨੂੰ ਕਰਨਾਟਕ ਦਾ
ਦੌਰਾ ਕਰਨਗੇ ਅਤੇ ਸੂਬੇ ਭਰ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਅਧਿਕਾਰੀਆਂ ਨੇ
ਕਿਹਾ ਕਿ ਪੀ.ਐੱਮ. ਮੋਦੀ 11 ਨਵੰਬਰ ਨੂੰ ਜਿਨ੍ਹਾਂ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਜਾ ਰਹੇ
ਹਨ, ਇਨ੍ਹਾਂ 'ਚ ਐੱਸ.ਬੀ.ਸੀ. ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ (ਚੇਨਈ-ਮੈਸੂਰ-ਬੈਂਗਲੁਰੂ)
ਰੇਲ ਗੱਡੀ ਦਾ ਸ਼ੁੱਭ ਆਰੰਭ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ
|
ਅੱਗੇ ਪੜੋ....
|
|
ਗਡਕਰੀ ਵੱਲੋਂ ਮੱਧ ਪ੍ਰਦੇਸ਼ ਨੂੰ ਸੌਗਾਤ, 329 ਕਿਲੋਮੀਟਰ ਸੜਕ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ |
|
|
 ਮੰਡਲਾ --07ਨਵੰਬਰ-(MDP)-- ਮੱਧ ਪ੍ਰਦੇਸ਼ ਦੇ ਮਹਾਕੌਸ਼ਲ ਜ਼ੋਨ ’ਚ ਆਉਣ ਵਾਲੇ ਮੰਡਲਾ ’ਚ ਕੇਂਦਰੀ ਸੜਕ
ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ 1261
ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 329 ਕਿਲੋਮੀਟਰ ਦੇ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ
ਰੱਖਿਆ। ਗਡਕਰੀ ਨੇ ਮੁੱਖ ਮਹਿਮਾਨ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ
ਦੀ ਪ੍ਰਧਾਨਗੀ ’ਚ ਪੁਲਸ ਗਰਾਊਂਡ, ਮੰਡਲਾ ’ਚ 1261 ਕਰੋੜ ਰੁਪਏ ਦੀ ਲਾਗਤ ਨਾਲ 329
ਕਿਲੋਮੀਟਰ ਲੰਬੀ ਸੜਕ ਦੀ ਸੌਗਾਤ ਦਿੱਤੀ।
|
ਅੱਗੇ ਪੜੋ....
|
|
ਚੰਦਰ ਗ੍ਰਹਿਣ ਦੌਰਾਨ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਘਰੇਲੂ ਕਲੇਸ਼ ਤੋਂ ਮਿਲੇਗਾ ਛੁਟਕਾਰਾ ਤੇ ਹੋਵੇਗੀ ਧਨ ਦੀ ਪ੍ਰਾ |
|
|
ਨਵੀਂ ਦਿੱਲੀ --07ਨਵੰਬਰ-(MDP)-- ਦੇਸ਼ 'ਚ ਇਸ ਸਾਲ ਦਾ ਆਖ਼ਰੀ ਚੰਦਰ
ਗ੍ਰਹਿਣ 8 ਨਵੰਬਰ ਯਾਨੀਕਿ ਕੱਲ ਮੰਗਲਵਾਰ ਨੂੰ ਲੱਗਣ ਜਾ ਰਿਹਾ ਹੈ। ਚੰਦਰਮਾ ਚੜ੍ਹਨ ਦੇ
ਸਮੇਂ ਭਾਰਤ 'ਚ ਸਾਰੇ ਸਥਾਨਾਂ 'ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ ਭੂ ਵਿਗਿਆਨ
ਮੰਤਰਾਲਾ ਦੇ ਬਿਆਨ 'ਚ ਦਿੱਤੀ ਗਈ ਹੈ। ਮੰਤਰਾਲਾ ਦੇ ਬਿਆਨ ਅਨੁਸਾਰ, ''ਗ੍ਰਹਿਣ ਦੀ
ਅੰਸ਼ਿਕ ਅਤੇ ਪੂਰਨ ਅਵਸਥਾ ਦੀ ਸ਼ੁਰੂਆਤ ਭਾਰਤ 'ਚ ਕਿਸੇ ਵੀ ਥਾਂ ਤੋਂ ਵਿਖਾਈ
|
ਅੱਗੇ ਪੜੋ....
|
|
ਦਿੱਲੀ ਸ਼ਰਾਬ ਨੀਤੀ ਮਾਮਲਾ: ਸਰਕਾਰੀ ਗਵਾਹ ਬਣਨਗੇ ਮਨੀਸ਼ ਸਿਸੋਦੀਆ ਦੇ ਸਹਿਯੋਗੀ ਦਿਨੇਸ਼ ਅਰੋੜਾ |
|
|
 ਨਵੀਂ ਦਿੱਲੀ- --07ਨਵੰਬਰ-(MDP)--ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲਈ ਨਵੀਂ ਮੁਸੀਬਤ ਖੜ੍ਹੀ ਹੁੰਦੀ
ਨਜ਼ਰ ਆ ਰਹੀ ਹੈ। ਦਿੱਲੀ ਦੀ ਨਵੀਂ ਸ਼ਰਾਬ ਨੀਤੀ ਘਪਲੇ ਮਾਮਲੇ ’ਚ ਸੀ. ਬੀ. ਆਈ. ਮਾਮਲੇ
'ਚ ਇਕ ਦੋਸ਼ੀ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ। ਅਰੋੜਾ
ਇਸ ਕੇਸ ’ਚ ਮੁੱਖ ਦੋਸ਼ੀ ਮਨੀਸ਼ ਸਿਸੋਦੀਆ ਦੇ ਕਰੀਬੀ ਅਤੇ ਸਹਿਯੋਗੀ ਵੀ ਰਹੇ ਹਨ। ਦਿਨੇਸ਼
ਅਰੋੜਾ ਨੂੰ ਹਾਲ ਹੀ ’ਚ ਇਸ ਕੇਸ ’ਚ
|
ਅੱਗੇ ਪੜੋ....
|
|
ਕਸ਼ਮੀਰ ’ਚ ਇਕ ਅੱਤਵਾਦੀ ਗ੍ਰਿਫਤਾਰ, ਗੋਲਾ-ਬਾਰੂਦ ਬਰਾਮਦ |
|
|
ਸ਼੍ਰੀਨਗਰ --03ਨਵੰਬਰ-(MDP)-- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪੁਲਵਾਮਾ
ਜ਼ਿਲ੍ਹਏ ’ਚ ਗੈਰ-ਸਥਾਨਕ ਲੋਕਾਂ ਅਤੇ ਸੁਰੱਖਿਆ ਫੋਰਸ ਨੂੰ ਨਿਸ਼ਾਨਾ ਬਣਾਉਣ ਲਈ ਭੇਜੇ ਗਏ
ਲਸ਼ਕਰ-ਏ-ਤੌਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਵੀਰਵਾਰ
ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੁਲਵਾਮਾ ਦੇ ਅਰਿਗਾਮ ਪਿੰਡ ਦੇ ਜ਼ੁਬੈਰ ਅਹਿਮਦ ਡਾਰ ਨੂੰ
ਸੁਰੱਖਿਆ ਫੋਰਸ ਨੇ ਸ਼ਹਿਰ ਦੇ ਖਮਰੀ ਚੌਂਕ ’ਤੇ
|
ਅੱਗੇ ਪੜੋ....
|
|
ਰਾਸ਼ਟਰਪਤੀ ਮੁਰਮੂ ਨੇ ਆਈਜ਼ੌਲ ਚ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਕੈਂਪਸ ਦਾ ਕੀਤਾ ਉਦਘਾਟਨ |
|
|
ਜੈਤੋ --03ਨਵੰਬਰ-(MDP)-- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ
ਵੀਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਪਣੇ ਮਿਜ਼ੋਰਮ
ਦੌਰੇ 'ਤੇ ਮਿਜ਼ੋਰਮ ਯੂਨੀਵਰਸਿਟੀ ਵਿਖੇ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਮਾਸ
ਕਮਿਊਨੀਕੇਸ਼ਨ ਨਾਰਥ ਈਸਟਰਨ ਕੈਂਪਸ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ। IIMC
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇਕ ਖੁਦਮੁਖਤਿਆਰ ਸੰਸਥਾ ਹੈ।
|
ਅੱਗੇ ਪੜੋ....
|
|
ਦੇਸ਼ ਦੀ ਮਜ਼ਬੂਤੀ ਲਈ ਰਲ-ਮਿਲ ਕੇ ਅੱਗੇ ਵਧਣ ਦੀ ਲੋੜ : ਨਰਿੰਦਰ ਤੋਮਰ |
|
|
ਜੈਤੋ --03ਨਵੰਬਰ-(MDP)-- ਕੇਂਦਰੀ ਖੇਤੀਬਾੜੀ ਅਤੇ ਕਿਸਾਨ
ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਦੇਸ਼ ਹਾਂ ਪੱਖੀ ਬਦਲਾਅ ਦੀ ਦਿਸ਼ਾ
ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਵੇਲੇ ਦੇਸ਼ ਵਿਚ ਮਾਹੌਲ ਬਦਲਿਆ ਹੋਇਆ ਹੈ
ਅਤੇ ਭਾਰਤ ਲਈ ਦੁਨੀਆ ਵਿਚ ਵੀ ਤਬਦੀਲੀ ਹੋਈ ਹੈ। ਅੱਜ ਸਾਡੇ ਕੋਲ ਦੇਸ਼ ਨੂੰ ਹਰ ਪੱਖੋਂ
ਮਜ਼ਬੂਤ ਬਣਾਉਣ ਦਾ ਮੌਕਾ ਹੈ ਅਤੇ ਇਸ ਦਿਸ਼ਾ ਵਿਚ ਸਾਨੂੰ ਰਲ਼ ਕੇ ਅੱਗੇ ਵਧਣ ਦੀ ਲੋੜ
ਹੈ।
|
ਅੱਗੇ ਪੜੋ....
|
|
2024 ਤੱਕ ਹਰ ਸੂਬੇ ’ਚ ਹੋਵੇਗੀ NIA ਦੀ ਬਰਾਂਚ: ਅਮਿਤ ਸ਼ਾਹ |
|
|
 ਨਵੀਂ ਦਿੱਲੀ- --27ਅਕਤੂਬਰ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਯਾਨੀ ਕਿ ਅੱਜ ਵੱਡਾ
ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (NIA) ਦੀ ਬਰਾਂਚ ਹਰ ਸੂਬੇ ’ਚ
ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ, ਨਸ਼ੀਲੇ ਪਦਾਰਥਾਂ, ਸਰਹੱਦ ਪਾਰ
ਅੱਤਵਾਦ, ਦੇਸ਼ਧ੍ਰੋਹ ਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਇਕ ਸਾਂਝੀ ਯੋਜਨਾ ਬਣਾਈ ਜਾ ਰਹੀ
ਹੈ। ਏਜੰਸੀ ਦੇ ਇਸ ਸਮੇਂ 8 ਖੇਤਰੀ ਦਫ਼ਤਰ ਜੋ ਕਿ ਹੈਦਰਾਬਾਦ, ਗੁਹਾਟੀ, ਕੋਚੀ, ਲਖਨਊ,
ਮੁੰਬਈ, ਕੋਲਕਾਤਾ, ਰਾਏਪੁਰ ਅਤੇ ਜੰਮੂ ’ਚ ਹਨ। ਗ੍ਰਹਿ ਮੰਤਰੀ ਸ਼ਾਹ ਨੇ ਹਰਿਆਣਾ ਦੇ
ਸੂਰਜਕੁੰਡ ’ਚ ਦੋ ਦਿਨਾਂ ‘ਚਿੰਤਨ ਕੈਂਪ’ ਦੇ ਉਦਘਾਟਨੀ ਸੈਸ਼ਨ ’ਚ ਇਹ ਗੱਲ ਆਖੀ।
|
ਅੱਗੇ ਪੜੋ....
|
|
ਖੜਗੇ ਦੇ ਸਹੁੰ ਚੁੱਕ ਸਮਾਗਮ ਚ ਪਹੁੰਚੇ ਜਗਦੀਸ਼ ਟਾਈਟਲਰ, ਭਾਜਪਾ ਨੇ ਚੁੱਕੇ ਸਵਾਲ |
|
|
ਨੈਸ਼ਨਲ ਡੈਸ਼ਕ --27ਅਕਤੂਬਰ-(MDP)-- ਭਾਜਪਾ ਨੇ ਕਾਂਗਰਸ ਦੇ ਨਵੇਂ ਪ੍ਰਧਾਨ
ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਕਾਂਗਰਸ ਦੀ ਰਵਾਇਤੀ ਕਾਰਜਸ਼ੈਲੀ
'ਤੇ ਇਕ ਵਾਰ ਫਿਰ ਸਵਾਲ ਚੁੱਕੇ ਹਨ। 1984 ਦੇ ਸਿੱਖ ਕਤਲੇਆਮ ਕੇਸ ਦੇ ਦੋਸ਼ੀ ਜਗਦੀਸ਼
ਟਾਈਟਲਰ ਨੇ ਵੀ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
|
ਅੱਗੇ ਪੜੋ....
|
|
PM ਮੋਦੀ ਨੇ ‘ਰੁਜ਼ਗਾਰ ਮੇਲੇ’ ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ |
|
|
 ਨਵੀਂ ਦਿੱਲੀ --23ਅਕਤੂਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ 10 ਲੱਖ
ਕਰਮੀਆਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲਾ’ ਦਾ ਸ਼ੁੱਭ ਆਰੰਭ ਕੀਤਾ। ਇਸ ਰੁਜ਼ਗਾਰ ਮੇਲੇ
ਦਾ ਮਕਸਦ ਦੇਸ਼ ਭਰ ’ਚ 10 ਲੱਖ ਸਰਕਾਰੀ ਅਹੁਦਿਆਂ ’ਤੇ ਅਗਲੇ ਸਾਲ ਭਰਤੀ ਕੀਤੀ ਜਾਣੀ ਹੈ।
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਜ਼ਰੀਏ ਰੁਜ਼ਗਾਰ ਮੇਲਾ ਦਾ ਸ਼ੁੱਭ ਆਰੰਭ ਕੀਤਾ। ਇਸ
ਮੌਕੇ 75,000 ਨੌਜਵਾਨਾਂ ਨੂੰ
|
ਅੱਗੇ ਪੜੋ....
|
|
ਭਾਜਪਾ ਸਰਕਾਰ ਦੇ 8 ਸਾਲਾਂ ਚ ਔਰਤਾਂ ਦੀ ਸਥਿਤੀ ਹੋਈ ਖ਼ਰਾਬ : ਰਾਹੁਲ ਗਾਂਧੀ |
|
|
 ਨਵੀਂ ਦਿੱਲੀ --23ਅਕਤੂਬਰ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ
ਪਾਰਟੀ (ਭਾਜਪਾ) ਨੂੰ ਮਹਿਲਾ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ 8 ਸਾਲ ਦੇ ਉਸ ਦੇ
ਸ਼ਾਸਨ 'ਚ ਔਰਤਾਂ ਦੀ ਸਥਿਤੀ ਖ਼ਰਾਬ ਹੋਈ ਹੈ। ਰਾਹੁਲ ਨੇ ਇਕ ਫੇਸਬੁੱਕ ਪੋਸਟ 'ਚ ਗੁਜਰਾਤ
'ਚ ਜਬਰ ਜ਼ਿਨਾਹ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਨੂੰ ਲੈਕੇ ਭਾਜਪਾ ਸਰਕਾਰ 'ਤੇ ਹਮਲਾ ਕੀਤਾ
ਅਤੇ ਕਿਹਾ 'ਜ਼ਰਾ ਸੋਚੋ। ਕੀ ਵਿਸ਼ਵ 'ਚ
|
ਅੱਗੇ ਪੜੋ....
|
|
ਇਸਰੋ ਦਾ ਸਭ ਤੋਂ ਭਾਰੀ ਰਾਕੇਟ ਕਰੇਗਾ 36 ਸੈਟੇਲਾਈਟ ਲਾਂਚ |
|
|
 ਬੈਂਗਲੁਰੂ --23ਅਕਤੂਬਰ-(MDP)-- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਸਭ ਤੋਂ ਭਾਰੀ ਰਾਕੇਟ
ਲਾਂਚ ਵਾਹਨ ਮਾਰਕ-3 (ਐੱਲ. ਵੀ. ਐੱਮ-3) ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ 36
ਬ੍ਰਾਡਬੈਂਡ ਸੰਚਾਰ ਉਪਗ੍ਰਹਿ ਲਾਂਚ ਕਰੇਗਾ। ਇਸ ਦੀ ਉਲਟੀ ਗਿਣਤੀ ਸ਼ਨੀਵਾਰ ਨੂੰ ਆਂਧਰਾ
ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ 'ਚ ਸ਼ੁਰੂ ਹੋਈ। ਲਗਭਗ 43.5
ਮੀਟਰ ਲੰਬੇ ਰਾਕੇਟ ਦਾ ਲਾਂਚ ਐਤਵਾਰ ਰਾਤ 12.07 ਵਜੇ ਤੈਅ ਹੈ। ਇਸ ਨੂੰ 8 ਹਜ਼ਾਰ
ਕਿਲੋਗ੍ਰਾਮ ਤੱਕ ਦੇ ਸੈਟੇਲਾਈਟ ਲਿਜਾਉਣ ਦੀ ਸਮਰੱਥਾ ਵਾਲੇ ਸਭ ਤੋਂ ਭਾਰੀ ਸੈਟੇਲਾਈਟਾਂ
'ਚੋਂ ਇਕ ਦੇ ਰੂਪ 'ਚ ਕਰਾਰ ਦਿੱਤਾ ਗਿਆ ਹੈ।
|
ਅੱਗੇ ਪੜੋ....
|
|