ਕਸ਼ਮੀਰ ’ਚੋਂ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਦਾ ਲਿਆ ਅਹਿਦ |
|
|
ਸ਼੍ਰੀਨਗਰ --07ਅਕਤੂਬਰ-(MDP)--ਸੈਂਟਰ ਫਾਰ ਯੂਥ ਡਿਵੈੱਲਪਮੈਂਟ (ਸੀ.
ਵਾਈ. ਡੀ.) ਅਤੇ ਡਾਊਨਟਾਊਨ ਕੋਆਰਡੀਨੇਸ਼ਨ ਕਮੇਟੀ ਨੇ ਸੰਗਰਮਲ ਸ਼੍ਰੀਨਗਰ ਵਿਖੇ ‘ਨਸ਼ੇ
ਵਾਲੀਆਂ ਦਵਾਈਆਂ ਦੀ ਵਧ ਰਹੀ ਦੁਰਵਰਤੋਂ ਅਤੇ ਸਿਵਲ ਸੁਸਾਇਟੀ ਦੀ ਭੂਮਿਕਾ’ ਵਿਸ਼ੇ ’ਤੇ
ਪ੍ਰੋਗਰਾਮ ਦਾ ਆਯੋਜਨ ਕੀਤਾ। ਗ੍ਰੈਂਡ ਮੁਫਤੀ ਨਾਸਿਰ ਉਲ ਇਸਲਾਮ, ਰਿਟਾਇਰਡ ਜਸਟਿਸ ਬਿਲਾਲ
ਨਾਜ਼ਕੀ, ਪ੍ਰਸ਼ਾਸਨਿਕ ਅਧਿਕਾਰੀ ਅਬਦੁਲ ਸਲਾਮ ਮੀਰ, ਡਾ. ਅਬਦੁਲ ਵਾਹਿਦ, ਸ਼ੇਖ ਆਸ਼ਿਕ,
ਓਵੈਸ ਵਾਨੀ, ਮਹਿਲਾ ਪੱਤਰਕਾਰ ਫਰਜ਼ਾਨਾ ਮੁਮਤਾਜ਼, ਡਾ. ਫਜ਼ਲ, ਡਾ. ਮਨਜ਼ੂਰ ਨਜ਼ਰ,
ਸ਼ੱਬੀਰ ਅਹਿਮਦ ਉੱਘੇ ਨਸ਼ਾ ਛੁਡਾਊ ਕਾਰਕੁਨ ਹਾਜ਼ਰ ਸਨ।
|
ਅੱਗੇ ਪੜੋ....
|
|
ਸਿਸੋਦੀਆ ਖ਼ਿਲਾਫ਼ ਸਬੂਤ ਲੱਭਣ ਲਈ ਲਾਏ ਗਏ ਹਨ 300 ਤੋਂ ਵੱਧ ਅਧਿਕਾਰੀ : ਕੇਜਰੀਵਾਲ |
|
|
 ਨਵੀਂ ਦਿੱਲੀ --07ਅਕਤੂਬਰ-(MDP)--ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਿੱਲੀ ਦੀ ਆਬਕਾਰੀ
ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਤਾਜ਼ਾ ਛਾਪੇਮਾਰੀ
ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਖ਼ਿਲਾਫ਼
ਸਬੂਤ ਲੱਭਣ ਲਈ 300 ਤੋਂ ਵੱਧ ਅਧਿਕਾਰੀ ਲਗਾਏ ਗਏ ਹਨ ਪਰ ਅਜੇ ਤੱਕ ਕੁਝ ਨਹੀਂ ਮਿਲਿਆ,
ਕਿਉਂਕਿ ਉਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਹੈ।
|
ਅੱਗੇ ਪੜੋ....
|
|
ਜੈਸਿੰਡਾ ਅਰਡਰਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਜ਼ੀਲੈਂਡ ਆਉਣ ਦਾ ਦਿੱਤਾ ਸੱਦਾ |
|
|
ਵੈਲਿੰਗਟਨ --07ਅਕਤੂਬਰ-(MDP)--- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ
ਜੈਸਿੰਡਾ ਅਰਡਰਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਆਉਣ ਦਾ
ਸੱਦਾ ਦਿੱਤਾ ਹੈ।ਉਸ ਨੇ 'ਵਿਸ਼ਵ ਸਦਭਾਵਨਾ' ਸਮਾਗਮ ਵਿੱਚ ਹਿੱਸਾ ਲੈਣ ਦੌਰਾਨ ਇਹ ਸੱਦਾ
ਦਿੱਤਾ ਜੋ ਕਿ ਕੀਵੀ ਇੰਡੀਅਨ ਹਾਲ ਆਫ ਫੇਮ ਪੁਰਸਕਾਰਾਂ ਦਾ ਹਿੱਸਾ ਸੀ।ਇਸ ਸਮਾਗਮ ਨੂੰ
ਐਨਆਈਡੀ ਫਾਊਂਡੇਸ਼ਨ ਅਤੇ ਆਕਲੈਂਡ ਵਿਚ ਇੰਡੀਅਨ ਵੀਕੈਂਡਰ ਦੁਆਰਾ ਸਾਂਝੇ ਤੌਰ 'ਤੇ
ਆਯੋਜਿਤ ਕੀਤਾ ਗਿਆ ਸੀ, ਜਿੱਥੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਮੌਜੂਦਗੀ ਵਿੱਚ
ਪ੍ਰਧਾਨ ਮੰਤਰੀ ਮੋਦੀ ਦੇ ਵਿਲੱਖਣ ਅਤੇ ਸ਼ਾਨਦਾਰ ਸ਼ਾਸਨ ਨੂੰ ਦਰਸਾਉਂਦੀਆਂ ਦੋ ਕਿਤਾਬਾਂ
ਲਾਂਚ ਕੀਤੀਆਂ ਗਈਆਂ।
|
ਅੱਗੇ ਪੜੋ....
|
|
10 ਕਰੋੜ ਚ ਕਰਵਾਇਆ ਸੀ ਸੋਨਾਲੀ ਫੋਗਾਟ ਦਾ ਕਤਲ! 2 ਬੇਨਾਮ ਚਿੱਠੀਆਂ ਚ ਖੁੱਲ੍ਹੇ ਕਈ ਰਾਜ਼ |
|
|
ਮੁੰਬਈ --07ਅਕਤੂਬਰ-(MDP)-- ਟਿਕ-ਟਾਕ ਸਟਾਰ ਭਾਜਪਾ ਨੇਤਾ ਸੋਨਾਲੀ ਫੋਗਾਟ
ਦੇ ਕਤਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸੋਨਾਲੀ ਦੇ ਕਤਲ ਨੂੰ ਲੈ
ਕੇ ਉਸ ਦੇ ਪਰਿਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ, ਜਿਸ 'ਚ ਸੋਨਾਲੀ ਦੇ
ਕਤਲ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਲਗਾਤਾਰ ਆ ਰਹੀਆਂ ਖ਼ਬਰਾਂ 'ਚ ਦਾਅਵਾ
ਕੀਤਾ ਜਾ ਰਿਹਾ ਹੈ ਕਿ ਸੋਨਾਲੀ ਦਾ ਕਤਲ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਪੀਏ ਸੁਧੀਰ
ਸਾਂਗਵਾਨ ਨੂੰ 10 ਕਰੋੜ ਦੇ ਕੇ ਕੀਤਾ ਗਿਆ ਸੀ।
|
ਅੱਗੇ ਪੜੋ....
|
|
ਦਿੱਲੀ ਪੁਲਸ ਵਲੋਂ CDS ਜਨਰਲ ਅਨਿਲ ਚੌਹਾਨ ਨੂੰ ‘Z+’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ |
|
|
 ਨਵੀਂ ਦਿੱਲੀ- --03ਅਕਤੂਬਰ-(MDP)-- ਦਿੱਲੀ ਪੁਲਸ ਨੇ ਗ੍ਰਹਿ ਮੰਤਰਾਲਾ ਦੇ ਹੁਕਮ ’ਤੇ ਚੀਫ ਆਫ ਡਿਫੈਂਸ
ਸਟਾਫ਼ (CDS) ਜਨਰਲ ਅਨਿਲ ਚੌਹਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ। ਦੱਸ
ਦੇਈਏ ਕਿ ਅਨਿਲ ਚੌਹਾਨ ਨੇ ਭਾਰਤ ਦੇ ਦੂਜੇ CDS ਦੇ ਤੌਰ ’ਤੇ ਸ਼ੁੱਕਰਵਾਰ ਨੂੰ ਅਹੁਦਾ
ਸੰਭਾਲਿਆ ਸੀ। ਸਰਕਾਰ ਨੇ ਨਵੇਂ ਚੁਣੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੂੰ
ਦਿੱਲੀ ਪੁਲਸ ਦਾ ਜ਼ੈੱਡ ਸ਼੍ਰੇਣੀ ਦਾ ਹਥਿਆਰਬੰਦ
|
ਅੱਗੇ ਪੜੋ....
|
|
ਤਰਸ ਦੇ ਆਧਾਰ ’ਤੇ ਨਿਯੁਕਤੀ ਅਧਿਕਾਰ ਨਹੀਂ ਰਿਆਇਤ : ਸੁਪਰੀਮ ਕੋਰਟ |
|
|
 ਨਵੀਂ ਦਿੱਲੀ --03ਅਕਤੂਬਰ-(MDP)-- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਰਸ ਦੇ ਆਧਾਰ ’ਤੇ ਨਿਯੁਕਤੀ
ਕੋਈ ਅਧਿਕਾਰ ਨਹੀਂ ਸਗੋਂ ਰਿਆਇਤ ਹੈ ਅਤੇ ਅਜਿਹੀ ਨੀਤੀ ਦਾ ਉਦੇਸ਼ ਪ੍ਰਭਾਵਿਤ ਪਰਿਵਾਰ ਨੂੰ
ਅਚਾਨਕ ਆਏ ਸੰਕਟ ਤੋਂ ਉਭਾਰਣ ’ਚ ਮਦਦ ਕਰਨਾ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਪਿਛਲੇ
ਹਫ਼ਤੇ ਕੇਰਲ ਹਾਈ ਕੋਰਟ ਦੀ ਇਕ ਡਵੀਜ਼ਨ ਬੈਂਚ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਡਵੀਜ਼ਨ
ਬੈਂਚ ਦੇ ਫ਼ੈਸਲੇ ’ਚ ਸਿੰਗਲ ਜੱਜ ਦੇ ਉਸ
|
ਅੱਗੇ ਪੜੋ....
|
|
ਰਾਸ਼ਟਰਪਤੀ ਮੁਰਮੂ ਵਲੋਂ ਸਾਬਰਮਤੀ ਆਸ਼ਰਮ ’ਚ ਬਾਪੂ ਗਾਂਧੀ ਨੂੰ ਸ਼ਰਧਾਂਜਲੀ, ਕੱਤਿਆ ਚਰਖਾ |
|
|
 ਅਹਿਮਦਾਬਾਦ- --03ਅਕਤੂਬਰ-(MDP)-- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਦੀ ਆਪਣੀ ਪਹਿਲੀ ਯਾਤਰਾ ਦੌਰਾਨ
ਸਾਬਰਮਤੀ ’ਚ ਮਹਾਤਮਾ ਗਾਂਧੀ ਦੇ ਆਸ਼ਰਮ ਦਾ ਦੌਰਾ ਕੀਤਾ ਅਤੇ ਕਿਹਾ ਕਿ ਇੱਥੇ ਆ ਕੇ
ਉਨ੍ਹਾਂ ਨੂੰ ਸ਼ਾਂਤੀ ਅਤੇ ਪ੍ਰੇਰਣਾ ਦੇ ਸੰਚਾਰ ਦਾ ਅਹਿਸਾਸ ਹੋਇਆ ਹੈ। ਆਸ਼ਰਮ ’ਚ ਵਿਜ਼ੀਟਰ
ਬੁੱਕ ’ਚ ਰਾਸ਼ਟਰਪਤੀ ਮੁਰਮੂ ਨੇ ਹਿੰਦੀ ’ਚ ਲਿਖਿਆ ਕਿ ਉਨ੍ਹਾਂ ਨੂੰ ਅਦੁੱਤੀ ਸ਼ਰਧਾ,
ਡੂੰਘੀ ਸ਼ਾਂਤੀ ਅਤੇ ਪ੍ਰੇਰਨਾ ਦੇ ਸੰਚਾਰ ਦਾ ਅਹਿਸਾਸ ਹੋਇਆ। ਇੱਥੇ ਬਾਪੂ ਦੇ ਜੀਵਨ ਕਾਲ
ਨਾਲ ਜੁੜੇ ਇਤਿਹਾਸ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਉਹ ਸਾਬਰਮਤੀ ਆਸ਼ਰਮ
ਦਾ ਰੱਖ-ਰਖਾਅ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੀ ਹੈ। ਉਨ੍ਹਾਂ ਨੇ ਆਸ਼ਰਮ ’ਚ ਚਰਖਾ
ਵੀ ਕੱਤਿਆ।
|
ਅੱਗੇ ਪੜੋ....
|
|
5 ਅਕਤੂਬਰ ਨੂੰ PM ਮੋਦੀ ਹਿਮਾਚਲ ਦੌਰੇ ’ਤੇ, ਬਿਲਾਸਪੁਰ ਨੂੰ ਦੇਣਗੇ ਏਮਜ਼ ਦਾ ਤੋਹਫ਼ਾ |
|
|
 ਨਵੀਂ ਦਿੱਲੀ- --03ਅਕਤੂਬਰ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ 5 ਅਕਤੂਬਰ ਹਿਮਾਚਲ
ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਉੱਥੇ ਬਿਲਾਸਪੁਰ ’ਚ ਨਵੇਂ ਬਣੇ ਏਮਜ਼ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ (PMO) ਵਲੋਂ ਜਾਰੀ ਬਿਆਨ ਮੁਤਾਬਕ ਇਸ ਦੌਰਾਨ ਮੋਦੀ 3,650 ਕਰੋੜ
ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
|
ਅੱਗੇ ਪੜੋ....
|
|
ਗੁਜਰਾਤ ਦੌਰੇ ਤੇ ਅਰਵਿੰਦ ਕੇਜਰੀਵਾਲ, ਸਿੱਖਿਆ ਅਤੇ ਪਾਣੀ ਨੂੰ ਲੈ ਕੇ ਕੀਤੇ ਵੱਡੇ ਵਾਅਦੇ |
|
|
 ਅਹਿਮਦਾਬਾਦ - --01ਅਕਤੂਬਰ-(MDP)-- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ
ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ 'ਚ ਸੱਤਾ 'ਚ ਆਉਣ 'ਤੇ ਹਰ ਪਿੰਡ 'ਚ ਸਰਕਾਰੀ
ਸਕੂਲਾਂ ਦਾ ਨਿਰਮਾਣ ਕਰੇਗੀ ਅਤੇ ਕੱਛ ਜ਼ਿਲ੍ਹੇ ਦੇ ਹਰ ਕੋਨੇ 'ਚ ਨਰਮਦਾ ਦਾ ਪਾਣੀ
ਪਹੁੰਚਾਏਗੀ। ਗੁਜਰਾਤ ਵਿਧਾਨ ਸਭਾ ਚੋਣਾਂ ਦਸੰਬਰ 'ਚ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ
ਮੁੱਖ ਮੰਤਰੀ ਭਗਵੰਤ ਮਾਨ ਨਾਲ ਸੂਬੇ ਦੇ 2 ਦਿਨਾਂ ਦੌਰੇ 'ਤੇ ਆਏ
|
ਅੱਗੇ ਪੜੋ....
|
|
ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ’ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ |
|
|
 ਨਵੀਂ ਦਿੱਲੀ- --01ਅਕਤੂਬਰ-(MDP)-- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੇ ਆਖਰੀ
ਦਿਨ ਸ਼ਨੀਵਾਰ ਨੂੰ ਦੋਹਾਂ ਉਮੀਦਵਾਰਾਂ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ
ਨਾਮਜ਼ਦਗੀ ਪੱਤਰ ਜਾਇਜ਼ ਪਾਏ ਗਏ ਅਤੇ ਹੁਣ ਚੋਣਾਂ ’ਚ ਇਹ ਉਮੀਦਵਾਰ ਬਾਕੀ ਰਹਿ ਗਏ ਹਨ।
ਅੱਜ ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਚੋਣ ਵਿਭਾਗ ਦੇ ਇੰਚਾਰਜ ਮਧੂਸੂਦਨ ਮਿਸਤਰੀ ਨੇ
ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ
|
ਅੱਗੇ ਪੜੋ....
|
|
ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ |
|
|
 ਲਖਨਊ- --01ਅਕਤੂਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਨੀਵਾਰ ਨੂੰ ਇੰਟਰਨੈੱਟ ਸਹੂਲਤ ਦੇਣ
ਵਾਲੀ 5ਜੀ ਸੇਵਾ ਦੀ ਸ਼ੁਰੂਆਤ ’ਤੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ
ਤੰਜ਼ ਕੱਸਿਆ। ਯਾਦਵ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਜਨਤਾ ਨੂੰ 5ਜੀ ਸੇਵਾ ਪਹਿਲਾਂ ਤੋਂ
ਹੀ ਮਿਲ ਰਹੀ ਹੈ। ਅਖਿਲੇਸ਼ ਯਾਦਵ ਨੇ ‘5ਜੀ’ ਦਾ ਮਤਲਬ ਗਰੀਬੀ, ਘੋਟਾਲਾ, ਘਪਲਾ, ਘਾਲਮੇਲ
ਅਤੇ ਧੋਖਾਧੜੀ ਦੱਸਿਆ। ਸਪਾ ਮੁਖੀ ਅਖਿਲੇਸ਼
|
ਅੱਗੇ ਪੜੋ....
|
|
PM ਮੋਦੀ ਭਲਕੇ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ’ਚ ਪਹਿਲੀ ਵਾਰ ਕਰਨਗੇ ਸਫ਼ਰ |
|
|
 ਅਹਿਮਦਾਬਾਦ- --29ਸਤੰਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਤਮਨਿਰਭਰ ਭਾਰਤ ਦੀ
ਨਵੀਂ ਪਛਾਣ ਬਣੀ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ਵਿਚ ਪਹਿਲੀ ਵਾਰ ਇਕ ਸਟੇਸ਼ਨ ਤੋਂ ਦੂਜੇ
ਸਟੇਸ਼ਨ ਤੱਕ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਗੁਜਰਾਤ ਦੀ ਰਾਜਧਾਨੀ ’ਚ ਗਾਂਧੀਨਗਰ
ਕੈਪੀਟਲ ਤੋਂ ਮੁੰਬਈ ਸੈਂਟਰਲ ਦੀ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਸ਼ੁੱਭ ਆਰੰਭ ਕਰਨਗੇ ਅਤੇ
ਉਸੇ ਤੋਂ ਅਹਿਮਦਾਬਾਦ ਰੇਲਵੇ ਸਟੇਸ਼ਨ ਤੱਕ ਯਾਤਰਾ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ
ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ’ਤੇ ਇਕ ਸਮਾਰੋਹ ’ਚ ਸਵੇਰੇ 10.30 ਵਜੇ ਵੰਦੇ ਭਾਰਤ
ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣਗੇ।
|
ਅੱਗੇ ਪੜੋ....
|
|
ਪ੍ਰਚਾਰ ਤੇ ਖਰਚ ਕੀਤੇ ਬਿਨਾਂ ਗੁਜਰਾਤ ਚ ਵਿਕਾਸ ਪ੍ਰਾਜੈਕਟ ਲਾਗੂ ਕੀਤੇ: PM ਮੋਦੀ |
|
|
 ਭਾਵਨਗਰ- --29ਸਤੰਬਰ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ’ਚ
ਭਾਜਪਾ ਦੀ ਸਰਕਾਰ ਨੇ ਪ੍ਰਚਾਰ ’ਤੇ ਖਰਚ ਕੀਤੇ ਬਿਨਾਂ ਗੁਜਰਾਤ ’ਚ ਕਈ ਮੈਗਾ ਪ੍ਰਾਜੈਕਟ
ਲਾਗੂ ਕੀਤੇ ਹਨ। ਸੌਰਾਸ਼ਟਰ ਖੇਤਰ ਦੇ ਭਾਵਨਗਰ ਕਸਬੇ ’ਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ
ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ
ਨੇ ਕਿਹਾ ਕਿ ਸੌਰਾਸ਼ਟਰ ਨਰਮਦਾ ਲੈਂਡਿੰਗ ਸਿੰਚਾਈ (ਸੌਨੀ) ਯੋਜਨਾ ਨੂੰ ਲਾਗੂ ਕਰ ਕੇ
ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਕੰਮ ਕਿਸੇ
ਰੌਲੇ-ਰੱਪੇ ਦੇ ਅਤੇ ਪ੍ਰਚਾਰ ’ਚ ਖਰਚ ਕੀਤੇ ਬਿਨਾਂ ਕੀਤਾ। ਸਾਡੇ ਲੋਕਾਂ ਲਈ ਸੱਤਾ ਦਾ
ਮਤਲਬ ਸੇਵਾ ਕਰਨਾ ਹੈ।
|
ਅੱਗੇ ਪੜੋ....
|
|
PFI ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ |
|
|
 ਹੈਦਰਾਬਾਦ --28ਸਤੰਬਰ-(MDP)-- ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਿਮੀਨ
(ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਵੇਂ
ਉਨ੍ਹਾਂ ਨੇ ਹਮੇਸ਼ਾ ਹੀ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦੇ ਦ੍ਰਿਸ਼ਟੀਕੋਣ ਦਾ
ਵਿਰੋਧ ਕੀਤਾ ਹੈ ਪਰ ਕੱਟੜਪੰਥੀ ਸੰਗਠਨ 'ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ।
ਸਰਕਾਰ ਨੇ ਅੱਤਵਾਦੀ ਗਤੀਵਿਧੀਆਂ 'ਚ ਸ਼ਮੂਲੀਅਤ ਅਤੇ
|
ਅੱਗੇ ਪੜੋ....
|
|
7 ਸੂਬਿਆਂ ਚ ਭਗਵਾਨ ਜਗਨਨਾਥ ਦੀ 60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦਾ ਹੋਵੇਗਾ ਡਿਜੀਟਲੀਕਰਨ |
|
|
 ਪੁਰੀ --28ਸਤੰਬਰ-(MDP)-- ਓਡੀਸ਼ਾ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਭਗਵਾਨ ਜਗਨਨਾਥ ਦੇ ਨਾਂ 'ਤੇ
60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦੇ ਦਸਤਾਵੇਜ਼ਾਂ ਦਾ ਡਿਜੀਟਲੀਕਰਨ ਕੀਤਾ ਜਾਵੇਗਾ। ਇਕ
ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.)
ਦੇ ਮੁੱਖ ਪ੍ਰਸ਼ਾਸਕ ਵੀ.ਵੀ.ਯਾਦਵ ਨੇ ਪੁਰੀ ਦੇ ਗਜਪਤੀ ਮਹਾਰਾਜਾ ਦਿਵਿਆ ਸਿੰਘ ਦਿਓ ਦੀ
ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਮਹਾਪ੍ਰਭੂ
ਜਗਨਨਾਥ ਬੀਜੇ ਦੇ ਨਾਮ 'ਤੇ ਓਡੀਸ਼ਾ 'ਚ 60,426 ਏਕੜ ਜ਼ਮੀਨ ਹੈ ਅਤੇ 6 ਹੋਰ ਸੂਬਿਆਂ 'ਚ
395.252 ਏਕੜ ਜ਼ਮੀਨ ਹੈ।
|
ਅੱਗੇ ਪੜੋ....
|
|
ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ |
|
|
 ਨਵੀਂ ਦਿੱਲੀ --28ਸਤੰਬਰ-(MDP)-- ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਉਸ
ਪਟੀਸ਼ਨ 'ਤੇ ਕੇਂਦਰ ਸਰਕਾਰ ਵਲੋਂ ਅਜੇ ਤੱਕ ਕੋਈ ਫ਼ੈਸਲਾ ਨਹੀਂ ਲੈਣ ਨੂੰ ਲੈ ਕੇ ਬੁੱਧਵਾਰ
ਨੂੰ ਨਾਖ਼ੁਸ਼ੀ ਜਤਾਈ, ਜਿਸ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995
'ਚ ਹੋਏ ਕਤਲ ਦੇ ਮਾਮਲੇ 'ਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਅਪੀਲ
ਕੀਤੀ ਗਈ ਹੈ। ਰਾਜੋਆਣਾ ਨੇ 26 ਸਾਲ ਦੀ ਲੰਮੀ ਕੈਦ ਦੇ ਆਧਾਰ 'ਤੇ ਮੌਤ ਦੀ ਸਜ਼ਾ
|
ਅੱਗੇ ਪੜੋ....
|
|
ਸੁਪਰੀਮ ਕੋਰਟ ਨੇ EWS ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ |
|
|
 ਨਵੀਂ ਦਿੱਲੀ- --27ਸਤੰਬਰ-(MDP)--ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿੱਦਿਅਕ ਸੰਸਥਾਵਾਂ ’ਚ ਦਾਖ਼ਲੇ ਅਤੇ
ਸਰਕਾਰੀ ਨੌਕਰੀਆਂ ’ਚ ਆਰਥਿਕ ਤੌਰ ’ਤੇ ਕਮਜ਼ੋਰ ਵਰਗਾ (EWS) ਲਈ ਫ਼ੈਸਲਾ ਸੁਰੱਖਿਅਤ
ਰੱਖ ਲਿਆ ਹੈ। ਇਸ ’ਚ 10 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਵਾਲੇ ਸੰਵਿਧਾਨ ਦੇ
103ਵੀਂ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਗਈ।
ਚੀਫ਼ ਜਸਟਿਸ ਯੂ. ਯੂ. ਲਲਿਤ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਕ ਬੈਂਚ ਨੇ
ਅਟਾਰਨੀ ਜਰਨਲ ਕੇ. ਕੇ. ਵੇਣੂਗੋਪਾਲ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਹੋਰ
ਸੀਨੀਅਰ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਇਸ ਕਾਨੂੰਨੀ ਪ੍ਰਸ਼ਨ ’ਤੇ ਆਪਣਾ ਫ਼ੈਸਲਾ
ਸੁਰੱਖਿਅਤ ਰੱਖ ਲਿਆ।
|
ਅੱਗੇ ਪੜੋ....
|
|
ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ |
|
|
 ਨਵੀਂ ਦਿੱਲੀ --27ਸਤੰਬਰ-(MDP)-- ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਦੀ ਦੇ ਮੌਸਮ 'ਚ ਹਵਾ ਪ੍ਰਦੂਸ਼ਣ ਦੀ
ਸਮੱਸਿਆ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ 15 ਸੂਤਰੀ ਕਾਰਜ ਯੋਜਨਾ 30 ਸਤੰਬਰ ਨੂੰ ਜਾਰੀ
ਕਰਨਗੇ। ਇੱਥੇ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਗੋਪਾਲ ਰਾਏ ਨੇ
ਕਿਹਾ,''ਦਿੱਲੀ ਸਰਕਾਰ ਨੇ 5000 ਵਰਗ ਮੀਟਰ ਤੋਂ ਵੱਧ ਖੇਤਰ ਵਾਲੇ ਨਿਰਮਾਣ ਅਤੇ ਢਾਹੁਣ
ਵਾਲੀਆਂ ਸਾਰੀਆਂ ਥਾਂਵਾਂ 'ਤੇ ਐਂਟੀ-ਸਮੋਗ ਉਪਕਰਣ ਦੀ ਤਾਇਨਾਤੀ ਜ਼ਰੂਰੀ ਕਰ ਦਿੱਤੀ
ਹੈ।''ਉਨ੍ਹਾਂ ਕਿਹਾ ਕਿ ਇਸ ਨਿਰਦੇਸ਼ ਦੇ ਉਲੰਘਣਾ ਕਰਨ 'ਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
|
ਅੱਗੇ ਪੜੋ....
|
|
ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ |
|
|
 ਨਵੀਂ ਦਿੱਲੀ --27ਸਤੰਬਰ-(MDP)-- ਹੁਣ ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਕੋਈ ਵੀ
ਕਮਰਸ਼ੀਅਲ ਗਤੀਵਿਧੀ ਨਹੀਂ ਹੋ ਸਕੇਗੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਗਰਾ ਵਿਕਾਸ
ਅਥਾਰਟੀ ਨੂੰ ਇਹ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਾਜ ਮਹੱਲ ਦੀ ਬਾਹਰੀ
ਦੀਵਾਰ ਤੋਂ 500 ਮੀਟਰ ਦੇ ਘੇਰੇ ’ਚ ਸਾਰੀਆਂ ਕਮਰਸ਼ੀਅਲ ਗਤੀਵਿਧੀਆਂ ਨੂੰ ਤੁਰੰਤ ਰੋਕਿਆ
ਜਾਵੇ। ਸੁਪਰੀਮ ਕੋਰਟ ਦੇ ਜੱਜ ਸੰਜੇ ਕਿਸ਼ਨ ਕੌਲ ਅਤੇ ਏ.ਐੱਸ.
|
ਅੱਗੇ ਪੜੋ....
|
|
ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ |
|
|
 ਨਵੀਂ ਦਿੱਲੀ --24ਸਤੰਬਰ-(MDP)-- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਣੀ ਦੇ
ਬਿੱਲਾਂ 'ਚ 20 ਕਰੋੜ ਰੁਪਏ ਦੇ ਕਥਿਤ ਗਬਨ ਦੇ ਦੋਸ਼ ਹੇਠ ਦਿੱਲੀ ਜਲ ਬੋਰਡ
(ਡੀ.ਜੇ.ਬੀ.), ਇਕ ਬੈਂਕ ਅਤੇ ਇਕ ਨਿੱਜੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ.
ਦਰਜ ਕਰਨ ਦਾ ਹੁਕਮ ਦਿੱਤਾ ਹੈ। ਉੱਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਸ਼ਨੀਵਾਰ ਇਹ
ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਪਹਿਲੀ ਵਾਰ 2019 ’ਚ
|
ਅੱਗੇ ਪੜੋ....
|
|