ਨਿਤੀਸ਼ ਨੇ ਖੁਦ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਦੱਸਿਆ |
|
|
ਪਟਨਾ --03ਸਤੰਬਰ-(MDP)-- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਲਈ ਧਰੁਵੀਕਰਨ ਦਾ
ਮਜ਼ਾਕ ਉਡਾਉਣ ’ਤੇ ਨਿਸ਼ਾਨਾ ਵਿਨ੍ਹਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਯਾਦ ਦਿਵਾਉਣ
ਦੀ ਕੋਸ਼ਿਸ਼ ਕੀਤੀ ਕਿ ਉਹ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਮੰਤਰੀ
ਸਨ।
|
ਅੱਗੇ ਪੜੋ....
|
|
ਓਮ ਪ੍ਰਕਾਸ਼ ਚੌਟਾਲਾ ਦਾ ਦਾਅਵਾ- 2024 ਚ ਹਰਿਆਣਾ ਚ ਬਣੇਗੀ ਇਨੈਲੋ ਦੀ ਸਰਕਾਰ |
|
|
 ਜੀਂਦ --03ਸਤੰਬਰ-(MDP)-- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਦਾਅਵਾ
ਕੀਤਾ ਹੈ ਕਿ ਸੂਬੇ ਦੀ ਆਦਮਪੁਰ ਵਿਧਾਨ ਸਭਾ ਸੀਟ 'ਤੇ ਹੋਣ ਵਾਲੀਆਂ ਉਪ ਚੋਣਾਂ ਵਿਚ
ਇਨੈਲੋ ਉਮੀਦਵਾਰ ਦੀ ਜਿੱਤ ਯਕੀਨੀ ਹੈ। ਚੌਟਾਲਾ ਨੇ ਕਿਹਾ ਕਿ ਇਨੈਲੋ ਵੱਲੋਂ 25 ਸਤੰਬਰ
ਨੂੰ ਫਤਿਹਾਬਾਦ ਵਿਚ ਸਾਬਕਾ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਸਨਮਾਨ ਦਿਵਸ ਸਮਾਗਮ ਦਾ
ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਦੇਸ਼ ਅਤੇ ਸੂਬੇ ਦੇ ਕਈ
|
ਅੱਗੇ ਪੜੋ....
|
|
ਪੰਜਾਬ ਸਰਕਾਰ ਨੇ ਬਜ਼ੁਰਗਾਂ ਲਈ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ NGOs ਤੋਂ ਮੰਗੀਆਂ ਅਰਜ਼ੀਆਂ |
|
|
ਚੰਡੀਗੜ੍ਹ --02ਸਤੰਬਰ-(MDP)-- ਬਜ਼ੁਰਗਾਂ ਦੀ ਭਲਾਈ ਲਈ ਪੰਜਾਬ ਸਰਕਾਰ
ਲਗਾਤਾਰ ਯਤਨ ਕਰ ਰਹੀ ਹੈ ਅਤੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ
ਨੁੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਰਜਿਸਟਰਡ ਐਨ.ਜੀ.ਓਜ਼, ਸਵੈ-ਇੱਛੁਕ
ਸੰਸਥਾਵਾਂ/ਟਰੱਸਟ/ਰੈਡ ਕਰਾਸ ਸੁਸਾਇਟੀ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਸਬੰਧੀ ਇਛੁੱਕ
ਸੰਸਥਾਵਾ ਤੋਂ 25 ਸਤੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ।
|
ਅੱਗੇ ਪੜੋ....
|
|
ਈਸਾਈਆਂ ’ਤੇ ਹਮਲਿਆਂ ਦਾ ਮਾਮਲਾ; SC ਦਾ ਨਿਰਦੇਸ਼- ਯੂ. ਪੀ. ਸਮੇਤ 8 ਸੂਬਿਆਂ ਤੋਂ ਡਾਟਾ ਇਕੱਠਾ ਕਰੇ ਕੇਂਦਰ |
|
|
 ਨਵੀਂ ਦਿੱਲੀ- --02ਸਤੰਬਰ-(MDP)-- ਸੁਪਰੀਮ ਕੋਰਟ ਨੇ ਈਸਾਈ ਸੰਸਥਾਵਾਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ
ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਰਿਆਣਾ, ਕਰਨਾਟਕ, ਓਡਿਸ਼ਾ, ਛੱਤੀਸਗੜ੍ਹ ਅਤੇ
ਝਾਰਖੰਡ ਵਰਗੇ ਸੂਬਿਆਂ ਕੋਲੋਂ ਰਿਪੋਰਟ ਤਲਬ ਕਰਨ ਦਾ ਕੇਂਦਰੀ ਗ੍ਰਹਿ ਮੰਤਰਾਲਾ ਨੂੰ
ਨਿਰਦੇਸ਼ ਦਿੱਤਾ। ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ
ਕਿਹਾ ਕਿ ਵਿਅਕਤੀਆਂ ’ਤੇ ਹਮਲੇ ਦਾ ਮਤਲਬ ਇਹ ਨਹੀਂ ਹੈ ਕਿ
|
ਅੱਗੇ ਪੜੋ....
|
|
SC ਦਾ ਐਲਾਨ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਮਿਲੇਗਾ ਗ੍ਰੈਚੁਟੀ ਦਾ ਲਾਭ |
|
|
 ਨਵੀਂ ਦਿੱਲੀ- --01ਸਤੰਬਰ-(MDP)--ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਖੁਸ਼ਖਬਰੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿਚ ਕੰਮ ਕਰਨ ਵਾਲੇ ਅਧਿਆਪਕ ਕਰਮਚਾਰੀ
ਹਨ ਅਤੇ ਉਹ ਕੇਂਦਰ ਸਰਕਾਰ ਦੁਆਰਾ 2009 ਵਿਚ ਸੋਧੇ ਗਏ ਗ੍ਰੈਚੁਟੀ ਕਾਨੂੰਨ ਦੇ ਤਹਿਤ
ਗ੍ਰੈਚੁਟੀ ਦੇ ਹੱਕਦਾਰ ਹਨ। ਤੁਹਾਨੂੰ ਦੱਸ ਦੇਈਏ ਕਿ ਪੀ.ਏ.ਜੀ. ਐਕਟ 16 ਸਤੰਬਰ 1972
ਤੋਂ ਲਾਗੂ ਹੈ। ਇਸ ਤਹਿਤ ਸੇਵਾਮੁਕਤੀ, ਅਸਤੀਫਾ
|
ਅੱਗੇ ਪੜੋ....
|
|
ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰ-ਰਾਸ਼ਟਰੀ ਤੇ ਕਾਰਗੋ ਉਡਾਨਾਂ ‘ਚ ਜਲਦ ਹੋਵੇਗਾ ਵਾਧਾ: ਵਿਕਰਮਜੀਤ ਸਾਹਨੀ |
|
|
 ਨਵੀਂ ਦਿੱਲੀ --01ਸਤੰਬਰ-(MDP)-- ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੀ ਨੇ
ਬੁੱਧਵਾਰ ਨੂੰ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਜਿਓਤਿਰਾਦਿਤਿਆ ਸਿੰਧੀਆ ਨਾਲ
ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਅਤੇ
ਕਾਰਗੋ ਉਡਾਨਾਂ ਵਧਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਸਿੰਧੀਆ ਜੀ ਨੂੰ ਬੇਨਤੀ ਕੀਤੀ
ਗਈ ਕਿ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੋਹਾਲੀ ਹਵਾਈ ਅੱਡੇ ਤੋਂ
|
ਅੱਗੇ ਪੜੋ....
|
|
ਰਾਘਵ ਚੱਢਾ ਬੋਲੇ- BJP ਹੁਣ ਗੁੰਡਾਗਰਦੀ ਦੀ ਸਿਆਸਤ ’ਤੇ ਉਤਰ ਆਈ, ਸਾਡੇ ਨੇਤਾ ’ਤੇ ਬੇਰਹਿਮੀ ਨਾਲ ਹਮਲਾ ਕੀਤਾ |
|
|
 ਗੁਜਰਾਤ- --31ਅਗਸਤ-(MDP)-- ਗੁਜਰਾਤ ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ’ਤੇ ਬੀਤੇ ਕੱਲ ਹੋਏ ਹਮਲੇ
ਨੂੰ ਲੈ ਕੇ ਸੰਸਦ ਮੈਂਬਰ ਰਾਘਵ ਚੱਢਾ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ
ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੇ ਤੇਜ਼ੀ ਨਾਲ ਵੱਧਦੇ ਕਦਮ
ਵੇਖ ਕੇ ਭਾਜਪਾ ਹੁਣ ਗੁੰਡਾਗਰਦੀ ਦੀ ਸਿਆਸਤ ’ਤੇ ਉਤਰ ਗਈ ਹੈ। ਸਾਡੇ ਨੇਤਾ ਮਨੋਜ
ਸੋਰਾਥੀਆ ’ਤੇ ਕੱਲ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ
|
ਅੱਗੇ ਪੜੋ....
|
|
ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ਨਾਲ ਜੁੜੇ ਮਾਮਲਿਆਂ ਨੂੰ ਕੀਤਾ ਬੰਦ |
|
|
 ਨਵੀਂ ਦਿੱਲੀ --31ਅਗਸਤ-(MDP)-- ਗੁਜਰਾਤ ਵਿਚ 2002 ਵਿਚ ਹੋਏ ਦੰਗਿਆਂ ਦੇ ਮਾਮਲਿਆਂ ਵਿਚ
ਸੁਤੰਤਰ ਜਾਂਚ ਲਈ ਲਗਭਗ 20 ਸਾਲ ਪਹਿਲਾਂ ਦਾਇਰ 11 ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ
ਮੰਗਲਵਾਰ ਨੂੰ ਅਪ੍ਰਸੰਗਿਕ ਦੱਸਦੇ ਹੋਏ ਬੰਦ ਕਰ ਦਿੱਤਾ। ਇਨ੍ਹਾਂ ਵਿਚ ਰਾਸ਼ਟਰੀ ਮਨੁੱਖੀ
ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.), ਤੀਸਤਾ ਸੀਤਲਵਾੜ ਦਾ ਸਿਟੀਜ਼ਨਸ ਫਾਰ ਜਸਟਿਸ
ਐਂਡ ਪੀਸ (ਸੀ. ਜੇ. ਪੀ.) ਵਰਗੇ ਸੰਗਠਨ ਸ਼ਾਮਲ ਹਨ,
|
ਅੱਗੇ ਪੜੋ....
|
|
ਨੌਕਰਾਣੀ ਨੂੰ ਗਰਮ ਤਵੇ ਨਾਲ ਸਾੜਨ ਵਾਲੀ ਮੁਅੱਤਲ ਭਾਜਪਾ ਨੇਤਾ ਸੀਮਾ ਪਾਤਰਾ ਗ੍ਰਿਫ਼ਤਾਰ |
|
|
 ਰਾਂਚੀ– --31ਅਗਸਤ-(MDP)-- ਆਪਣੀ ਨੌਕਰਾਣੀ ’ਤੇ ਕਥਿਤ ਰੂਪ ਨਾਲ ਤਸ਼ੱਦਦ ਕਰਨ ਨੂੰ ਲੈ ਕੇ ਸਾਬਕਾ
ਆਈ.ਏ.ਐੱਸ. ਅਧਿਕਾਰੀ ਦੀ ਪਤਨੀ ਅਤੇ ਮੁਅੱਤਲ ਭਾਜਪਾ ਨੇਤਾ ਸੀਮਾ ਪਾਤਰਾ ਨੂੰ ਗ੍ਰਿਫ਼ਤਾਰ
ਕਰ ਲਿਆ ਗਿਆ ਹੈ। ਝਾਰਖੰਡ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੀਮਾ ਪਾਤਰਾ ਨੂੰ
ਆਦਿਵਾਸੀ ਘਰੇਲੂ ਨੌਕਰਾਣੀ ਸੁਨੀਤਾ (29) ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਬੁੱਧਵਾਰ ਨੂੰ
ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਾਤਰਾ, ਭਾਰਤੀ ਪ੍ਰਬੰਧਕੀ ਸੇਵਾ
(ਆਈ.ਏ.ਐੱਸ.) ਦੇ ਇਕ ਰਿਟਾਇਰਡ ਅਧਿਕਾਰੀ ਦੀ ਪਤਨੀ ਹੈ।
|
ਅੱਗੇ ਪੜੋ....
|
|
ਹਾਈ ਕੋਰਟ ਵੱਲੋਂ ਚੈੱਕ ਬਾਊਂਸ ਮਾਮਲਿਆਂ ਦੀ ਸੁਣਵਾਈ ਲਈ ਜੱਜਾਂ ਦੀ ਨਿਯੁਕਤੀ |
|
|
ਨਵੀਂ ਦਿੱਲੀ:--31ਅਗਸਤ-(MDP)-- ਦਿੱਲੀ ਹਾਈ ਕੋਰਟ ਨੇ ਚੈੱਕ ਬਾਊਂਸ ਦੇ ਮਾਮਲਿਆਂ
ਦੀ ਸੁਣਵਾਈ ਲਈ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਐਨ.ਆਈ.ਐਕਟ. ਅਧੀਨ ਸਥਾਪਤ ਵਿਸ਼ੇਸ਼
ਅਦਾਲਤਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਵਜੋਂ ਪੰਜ ਸੇਵਾਮੁਕਤ ਜੱਜਾਂ ਨੂੰ ਨਿਯੁਕਤ ਕੀਤਾ
ਹੈ।
|
ਅੱਗੇ ਪੜੋ....
|
|
ਚੀਨੀ ਫੌਜੀਆਂ ਨੇ ਫਿਰ ਦਿਖਾਈ ਦਾਦਾਗਿਰੀ, ਲੱਦਾਖ ਵਿਚ ਭਾਰਤੀ ਚਰਵਾਹਿਆਂ ਨੂੰ ਰੋਕਿਆ |
|
|
 ਨਵੀਂ ਦਿੱਲੀ– --30ਅਗਸਤ-(MDP)-- ਭਾਰਤ-ਚੀਨ ਸਰਹੱਦ ’ਤੇ ਚੀਨੀ ਫੌਜੀਆਂ ਦੀ ਇਕ ਵਾਰ ਫਿਰ ਦਾਦਾਗਿਰੀ
ਦੇਖਣ ਨੂੰ ਮਿਲੀ ਹੈ। ਇਥੇ ਚੀਨੀ ਫੌਜੀਆਂ ਨੇ ਲੱਦਾਖ ਦੇ ਡੇਮਚੌਕ ਵਿਚ ਭਾਰਤੀ ਚਰਵਾਹਿਆਂ
ਨੂੰ ਰੋਕਿਆ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ
(ਪੀ. ਐੱਲ. ਏ.) ਨੇ ਡੇਮਚੌਕ ਵਿਚ ਸੀ. ਐੱਨ. ਐੱਨ. ਜੰਕਸ਼ਨ ’ਤੇ ਸੈਡਲ ਨੇੜੇ ਭਾਰਤੀ
ਚਰਵਾਹਿਆਂ ਦੀ ਮੌਜੂਦਗੀ ’ਤੇ ਇਤਰਾਜ਼ ਪ੍ਰਗਟਾਇਆ। ਇਸ ਘਟਨਾ ਤੋਂ ਬਾਅਦ ਭਾਰਤੀ ਫੌਜ ਦੇ ਕਮਾਂਡਰਾਂ ਅਤੇ ਚੀਨੀ ਫੌਜੀਆਂ ਦਰਮਿਆਨ ਇਸ
ਮੁੱਦੇ ਨੂੰ ਸੁਲਝਾਉਣ ਲਈ ਕੁਝ ਬੈਠਕਾਂ ਵੀ ਹੋਈਆਂ ਹਨ। ਇਸ ਤੋਂ ਪਹਿਲਾਂ 21 ਅਗਸਤ ਨੂੰ
ਵੀ ਲੱਦਾਖ ਦੇ ਡੇਮਚੌਕ ਵਿਚ ਚੀਨੀ ਫੌਜ ਨੇ ਭਾਰਤੀ ਚਰਵਾਹਿਆਂ ਨੂੰ ਰੋਕਿਆ ਸੀ।
|
|
9 ਸੂਬਿਆਂ ਨੂੰ ‘ਹਿੰਦੂ ਘੱਟ ਗਿਣਤੀ’ ਐਲਾਨ ਕਰਨ ਦੀ ਮੰਗ, SC ਨੇ ਕੇਂਦਰ ਤੋਂ ਮੰਗਿਆ ਜਵਾਬ |
|
|
ਨਵੀਂ ਦਿੱਲੀ–--30ਅਗਸਤ-(MDP)-- ਕੁਝ ਸੂਬਿਆਂ ’ਚ ਹਿੰਦੂਆਂ ਨੂੰ ਘੱਟ ਗਿਣਤੀ ਐਲਾਨ
ਕਰਨ ਦੀ ਮੰਗ ਇਕ ਵਾਰ ਫਿਰ ਉੱਠਣ ਲੱਗੀ ਹੈ। ਪੰਜਾਬ ਸਮੇਤ 9 ਸੂਬਿਆਂ ’ਚ ਹੁੰਦੀਆਂ ਨੂੰ
ਘੱਟ ਗਿਣਤੀ ਐਲਾਨ ਕਰਨ ਨੂੰ ਲੈ ਕੇ ਫਿਰ ਤੋਂ ਸੁਪਰੀਮ ਕੋਰਟ ’ਚ ਹਲਫਨਾਮਾ ਦਾਖਲ ਕੀਤਾ
ਗਿਆ ਹੈ। ਇਹ ਹਲਫਨਾਮਾ ਕੇਂਦਰ ਸਰਕਾਰ ਨੇ ਦਾਖਲ ਕੀਤਾ ਹੈ। ਸਰਕਾਰ ਨੇ ਕੋਰਟ ਦੇ ਸਾਹਮਣੇ
ਹਲਫਨਾਮਾ ਦਾਖਲ ਕਰਕੇ ਕਿਹਾ ਕਿ ਇਸ ਮਾਮਲੇ ’ਚ ਅਜੇ ਕਈ ਸੂਬਿਆਂ ਦੀ ਪ੍ਰਤੀਕਿਰਿਆ ਦਾ
ਇੰਤਜ਼ਾਰ ਹੈ। ਜਦੋਂ ਤਕ ਪ੍ਰਤੀਕਿਰਿਆ ਨਹੀਂ ਆ ਜਾਂਦੀ, ਉਦੋਂ ਤਕ ਲਈ ਸੁਣਵਾਈ ਟਾਲ ਦਿੱਤੀ
ਜਾਵੇ।
|
ਅੱਗੇ ਪੜੋ....
|
|
ਪੁਲਸ ਨੇ ਫੜ੍ਹਿਆ ਦੇਸ਼ ਦਾ ਸਭ ਤੋਂ ਵੱਡਾ ਸਾਈਬਰ ਫਰਾਡ ਗੈਂਗ; 10 ਕਰੋੜ ਜ਼ਬਤ |
|
|
 ਹੈਦਰਾਬਾਦ– --30ਅਗਸਤ-(MDP)-- ਪੁਲਸ ਨੇ ਅੰਤਰਰਾਜੀ ਸਾਈਬਰ ਧੋਖੇਬਾਜ਼ਾਂ ਦੇ ਇਕ ਵੱਡੇ ਗੈਂਗ ਦਾ ਭਾਂਡਾ
ਭੰਨ੍ਹਦੇ ਹੋਏ 10 ਕਰੋੜ ਰੁਪਏ ਜ਼ਬਤ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿਚ ਸਾਈਬਰ
ਅਪਰਾਧ ਦੇ ਮਾਮਲੇ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਪੁਲਸ ਨੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਾਸੂਮ ਲੋਕਾਂ ਨੂੰ
‘ਮਾਰਕੀਟ ਬਾਕਸ’ ਟ੍ਰੇਡਿੰਗ ਐਪਲੀਕੇਸ਼ਨ ਰਾਹੀਂ ਆਨਲਾਈਨ ਟ੍ਰੇਡਿੰਗ ਦੇ ਨਾਂ ’ਤੇ ਆਪਣਾ
ਸ਼ਿਕਾਰ ਬਣਾਉਂਦੇ ਸਨ। ਪੁਲਸ ਮੁਤਾਬਕ ਧੋਖੇਬਾਜ਼ਾਂ ਨੇ ਸ਼ਿਕਾਇਤਕਰਤਾ ਨਾਲ 27.90 ਲੱਖ
ਰੁਪਏ ਦੀ ਧੋਖਾਦੇਹੀ ਕੀਤੀ ਸੀ।
|
ਅੱਗੇ ਪੜੋ....
|
|
ਹਿਜਾਬ ਵਿਵਾਦ: ਹਾਈ ਕੋਰਟ ਦੇ ਹੁਕਮ ਖ਼ਿਲਾਫ ਪਟੀਸ਼ਨਾਂ ’ਤੇ SC ਨੇ ਕਰਨਾਟਕ ਨੂੰ ਜਾਰੀ ਕੀਤਾ ਨੋਟਿਸ |
|
|
 ਨਵੀਂ ਦਿੱਲੀ- --29ਅਗਸਤ-(MDP)--ਸੁਪਰੀਮ ਕੋਰਟ ਨੇ ਕਰਨਾਟਕ 'ਚ ਵਿਦਿਅਕ ਸੰਸਥਾਵਾਂ 'ਚ ਹਿਜਾਬ 'ਤੇ
ਲੱਗੀ ਪਾਬੰਦੀ ਹਟਾਉਣ ਤੋਂ ਇਨਕਾਰ ਕਰਨ ਵਾਲੇ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ
ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੂਬਾਈ ਸਰਕਾਰ ਤੋਂ ਜਵਾਬ ਮੰਗਿਆ ਹੈ।
ਜਸਟਿਸ ਹੇਮੰਤ ਗੁਪਤਾ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਪਟੀਸ਼ਨਾਂ 'ਤੇ ਸੂਬੇ ਨੂੰ
ਨੋਟਿਸ ਜਾਰੀ ਕਰਕੇ 5 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।
|
ਅੱਗੇ ਪੜੋ....
|
|
ਜੰਮੂ-ਕਸ਼ਮੀਰ ਚ ‘ਆਜ਼ਾਦ’ ਦੇ ਸਮਰਥਨ ਚ ਕਾਂਗਰਸ ਦੇ 3 ਹੋਰ ਨੇਤਾਵਾਂ ਨੇ ਦਿੱਤੇ ਅਸਤੀਫ਼ੇ |
|
|
 ਕਠੂਆ/ਜੰਮੂ --29ਅਗਸਤ-(MDP)-- ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ
ਸਮੇਤ 3 ਹੋਰ ਕਾਂਗਰਸੀ ਆਗੂਆਂ ਨੇ ਸੋਮਵਾਰ ਨੂੰ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦੇ
ਸਮਰਥਨ ਵਿਚ ਪਾਰਟੀ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ
ਮੰਤਰੀ ਆਜ਼ਾਦ (73) ਨੇ ਸ਼ੁੱਕਰਵਾਰ ਨੂੰ ਕਾਂਗਰਸ ਨਾਲ ਆਪਣੇ 5 ਦਹਾਕਿਆਂ ਪੁਰਾਣੇ
ਸਬੰਧਾਂ ਨੂੰ ਖਤਮ ਕਰਦੇ ਹੋਏ ਕਿਹਾ ਸੀ ਕਿ
|
ਅੱਗੇ ਪੜੋ....
|
|
ਕੁੱਲੂ ਦੁਸਹਿਰਾ ਉਤਸਵ ’ਚ ਢਾਲਪੁਰ ਪਹੁੰਚਣਗੇ ਕਰੀਬ 300 ਦੇਵੀ-ਦੇਵਤੇ |
|
|
ਕੁੱਲੂ --29ਅਗਸਤ-(MDP)--ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਉਤਸਵ ਵਿਚ ਅਰਬਾਂ ਰੁਪਏ
ਦੀ ਜਾਇਦਾਦ ਦੀ ਸੁਰੱਖਿਆ ਇਕ ਵੱਡੀ ਚੁਣੌਤੀ ਹੋਵੇਗੀ। ਦੁਸਹਿਰਾ ਤਿਉਹਾਰ ’ਚ ਕਰੀਬ 300
ਦੇਵੀ-ਦੇਵਤੇ ਆਉਣਗੇ, ਜੋ 7 ਦਿਨ ਢਾਲਪੁਰ ਮੈਦਾਨ ’ਚ ਰਹਿਣਗੇ। ਦੇਵੀ-ਦੇਵਤਿਆਂ ਦੇ ਰੱਥਾਂ
ਵਿਚ ਕਈ ਕਿਲੋ ਸੋਨਾ ਅਤੇ ਚਾਂਦੀ ਲੱਗੀ ਹੁੰਦੀ ਹੈ। ਦੇਵਤਿਆਂ ਦੇ ਦੇਵ ਰੱਥਾਂ ਵਿਚ ਸੋਨੇ
ਅਤੇ ਚਾਂਦੀ ਦੀਆਂ ਮੋਹਰਾਂ, ਛਤਰ ਅਤੇ ਹੋਰ ਗਹਿਣੇ ਹੁੰਦੇ ਹਨ।
|
ਅੱਗੇ ਪੜੋ....
|
|
ਬਹੁਤ ਪਹਿਲਾਂ ਲਿਖੀ ਗਈ ਸੀ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਦੀ ਸਕ੍ਰਿਪਟ |
|
|
 ਨਵੀਂ ਦਿੱਲੀ --28ਅਗਸਤ-(MDP)-- ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦਾ ਪਾਰਟੀ ਤੋਂ
ਅਸਤੀਫ਼ਾ ਬਹੁਤ ਪਹਿਲਾਂ ਤਿਆਰ ਕੀਤੀ ਗਈ ਸਕ੍ਰਿਪਟ ਮੁਤਾਬਕ ਸੀ। ਆਜ਼ਾਦ ਜੇ ਕਾਂਗਰਸ ਦੇ
ਬਾਹਰ ਮੌਕਿਆਂ ਦੀ ਭਾਲ ’ਚ ਸਨ ਤਾਂ ਭਾਜਪਾ ਜੰਮੂ-ਕਸ਼ਮੀਰ ’ਚ ਮੁਸਲਿਮ ਚਿਹਰੇ ਦੀ ਭਾਲ ’ਚ
ਸੀ। 5 ਸਿਆਸੀ ਪਾਰਟੀਆਂ ਦੇ ਗੁਪਕਾਰ ਗਠਜੋੜ ਦੇ ਗਠਨ ਨੇ ਸੱਤਾਧਾਰੀ ਭਾਜਪਾ ਨੂੰ ਚਿੰਤਾ
’ਚ ਪਾ ਦਿੱਤਾ ਸੀ। ਹਾਲਾਂਕਿ ਚੋਣ ਕਮਿਸ਼ਨ ਨੇ ਹਲਕਾਬੰਦੀ ਅਤੇ ਸੂਬੇ ’ਚ ਰਹਿਣ ਵਾਲਿਆਂ
ਨੂੰ ਵੋਟਰਾਂ ਦੇ ਰੂਪ ’ਚ ਜੋੜਣ ਨਾਲ ਭਗਵਾ ਪਾਰਟੀ ਦੇ ਹੱਥ ਮਜ਼ਬੂਤ ਹੋ ਗਏ ਸਨ ਪਰ ਵਾਦੀ
’ਚ ਉਸ ਦੇ ਕੋਲ ਗਠਜੋੜ ਕਰਨ ਲਈ ਕੋਈ ਦੂਜਾ ਚਿਹਰਾ ਨਹੀਂ ਸੀ।
|
ਅੱਗੇ ਪੜੋ....
|
|
ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦਾ ਇਤਿਹਾਸਕ ਕਦਮ, ਅੱਜ ਢਾਹ ਦਿੱਤਾ ਜਾਵੇਗਾ ਕੁਤੁਬ ਮਿਨਾਰ ਤੋਂ ਉੱਚਾ Twin Tower |
|
|
 ਨਵੀਂ ਦਿੱਲੀ - --28ਅਗਸਤ-(MDP)-- ਦਿੱਲੀ ਦੇ ਨਾਲ ਲੱਗਦੇ ਸੈਕਟਰ 93-ਏ, ਨੋਇਡਾ ਵਿੱਚ ਸੁਪਰਟੈੱਕ ਦੇ
ਟਵਿਨ ਟਾਵਰਾਂ ਨੂੰ ਢਾਹੁਣ ਵਿੱਚ ਸਿਰਫ਼ ਕੁਝ ਘੰਟੇ ਬਾਕੀ ਬਚੇ ਹਨ। ਅੱਜ (ਐਤਵਾਰ)
ਦੁਪਹਿਰ 2.30 ਵਜੇ ਦੋਵੇਂ ਟਾਵਰਾਂ ਨੂੰ ਵਿਸਫੋਟਕਾਂ ਦੀ ਮਦਦ ਨਾਲ ਢਾਹ ਦਿੱਤਾ ਜਾਵੇਗਾ।
ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਐਮਰਲਡ ਕੋਰਟ ਅਤੇ ਏਟੀਐਸ ਵਿਲੇਜ
ਸੋਸਾਇਟੀ ਦੇ ਵਸਨੀਕਾਂ ਨੇ ਵੀ ਇਨ੍ਹਾਂ ਟਾਵਰਾਂ ਦੇ ਆਲੇ-ਦੁਆਲੇ ਆਪਣੇ ਘਰ ਖਾਲੀ ਕਰ ਲਏ
ਹਨ। ਢਾਹੁਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਉਨ੍ਹਾਂ ਦੀਆਂ ਇਮਾਰਤਾਂ ਦੀ ਜਾਂਚ
ਕੀਤੀ ਜਾਵੇਗੀ ਅਤੇ ਫਿਰ ਉਹ ਵਾਪਸ ਆਪਣੇ ਘਰਾਂ ਨੂੰ ਆ ਸਕਣਗੇ। ਇਨ੍ਹਾਂ ਸੁਸਾਇਟੀਆਂ ਵਿੱਚ
ਬਿਜਲੀ, ਪਾਣੀ ਅਤੇ ਐਲਪੀਜੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ।
|
ਅੱਗੇ ਪੜੋ....
|
|
ਭੁਪਿੰਦਰ ਹੁੱਡਾ ਨੇ ਘੇਰੀ ਖੱਟੜ ਸਰਕਾਰ, ਬੋਲੇ- ਕਾਂਗਰਸ ਸਰਕਾਰ ’ਚ ਸਕੂਲ ਬੰਦ ਨਹੀਂ ਅਪਗ੍ਰੇਡ ਹੋਏ |
|
|
 ਰੋਹਤਕ- --27ਅਗਸਤ-(MDP)--ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ
ਕਿਹਾ ਕਿ ਸਰਕਾਰ ਦਾ ਕੰਮ ਸਕੂਲ ਖੋਲ੍ਹਣਾ ਅਤੇ ਅਧਿਆਪਕਾਂ ਦੀ ਭਰਤੀ ਕਰਨਾ ਹੈ। ਇਸ ਦੇ
ਉਲਟ ਮੌਜੂਦਾ ਸਰਕਾਰ ਸਕੂਲਾਂ ਨੂੰ ਬੰਦ ਅਤੇ ਅਧਿਆਪਕ ਅਹੁਦਿਆਂ ਨੂੰ ਖਤਮ ਕਰ ਰਹੀ ਹੈ।
ਗਲਤ ਬਿਆਨਬਾਜ਼ੀ ਕਰ ਕੇ ਸਰਕਾਰ ਅਤੇ ਉਸ ਦੇ ਮੰਤਰੀਆਂ ਵਲੋਂ ਜਨਤਾ ਨੂੰ ਗੁੰਮਰਾਹ ਕੀਤਾ
ਜਾ ਰਿਹਾ ਹੈ। ਜਦਕਿ ਸੱਚਾਈ ਇਹ
|
ਅੱਗੇ ਪੜੋ....
|
|
ਕੇਜਰੀਵਾਲ ਨਾਲ ਸ਼ਰਾਬ ਘਪਲੇ ਦੀ ਗੱਲ ਕਰੀਏ ਤਾਂ ਉਹ ਸਿੱਖਿਆ ਦੀ ਗੱਲ ਕਰਦੇ ਹਨ: ਅਜੇ ਮਾਕਨ |
|
|
 ਨਵੀਂ ਦਿੱਲੀ– --27ਅਗਸਤ-(MDP)--ਕਾਂਗਰਸ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਘਪਲੇ ਨੂੰ ਲੈ ਕੇ
ਸ਼ਨੀਵਾਰ ਯਾਨੀ ਕਿ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼
ਸਿਸੋਦੀਆ ’ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਪਾਰਟੀ ਨੇ ਕਿਹਾ ਕਿ ਸਿਸੋਦੀਆ ਜਾਂ ਤਾਂ
ਅਸਤੀਫ਼ਾ ਦੇਣ ਜਾਂ ਫਿਰ ਉਨ੍ਹਾਂ ਨੂੰ ਹਟਾਇਆ ਜਾਵੇ। ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ
ਦੋਸ਼ ਲਾਇਆ ਕਿ ਕੇਜਰੀਵਾਲ, ਉੱਪ ਮੁੱਖ ਮੰਤਰੀ ਅਹੁਦੇ ਤੋਂ ਸਿਸੋਦੀਆ ਨੂੰ ਇਸ ਲਈ ਨਹੀਂ
ਹਟਾ ਰਹੇ ਕਿਉਂਕਿ ਮਾਮਲੇ ਦੇ ਤਾਰ ਉਨ੍ਹਾਂ ਨਾਲ ਜੁੜ ਜਾਣਗੇ। ਮਾਕਨ ਨੇ ਆਬਕਾਰੀ ਨੀਤੀ
’ਤੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ।
|
ਅੱਗੇ ਪੜੋ....
|
|