ਕਾਂਗਰਸ ਦਾ ਨਿੱਜੀ ਖੇਤਰ ਚ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਝੂਠਾ : PM ਮੋਦੀ |
|
|
 ਸ਼ਿਵਮੋਗਾ- --07ਮਈ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਰਨਾਟਕ 'ਚ ਨਿੱਜੀ ਖੇਤਰ
'ਚ ਹਰ ਸਾਲ 2 ਲੱਖ ਨੌਕਰੀਆਂ ਦੇਣ ਦੇ ਕਾਂਗਰਸ ਦੇ ਵਾਅਦੇ ਨੂੰ ਝੂਠ ਕਰਾਰ ਦਿੱਤਾ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ 'ਚ ਸੱਤਾਧਾਰੀ ਭਾਜਪਾ ਸਰਕਾਰ ਨੇ ਕੋਵਿਡ-19 ਮਹਾਮਾਰੀ
ਦੇ ਬਾਵਜੂਦ ਪਿਛਲੇ ਸਾਢੇ ਤਿੰਨ ਸਾਲਾਂ 'ਚ ਹਰ ਸਾਲ ਸੂਬੇ 'ਚ 13 ਲੱਖ ਤੋਂ ਵਧੇਰੇ
ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ। 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ
ਪਹਿਲਾਂ ਸ਼ਿਵਮੋਗਾ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ
ਕਾਂਗਰਸ ਨੇ ਝੂਠ ਫੈਲਾਉਣ ਲਈ ਇਕ ਤੰਤਰ ਬਣਾਇਆ ਹੈ ਪਰ ਉਹ ਚਾਹੇ ਜਿੰਨਾ ਵੱਡਾ ਗੁਬਾਰਾ
ਫੂਲਾ ਲਵੇ, ਚੋਣਾਂ 'ਚ ਇਸ ਦਾ ਕੋਈ ਅਸਰ ਨਹੀਂ ਪਵੇਗਾ।
|
ਅੱਗੇ ਪੜੋ....
|
|
2019 ਦੇ ਨਤੀਜਿਆਂ ਨੂੰ ਹਰਿਆਣਾ ਚ ਦੁਹਰਾਵੇਗੀ ਭਾਜਪਾ, ਪੰਜਾਬ ਚ ਵੀ ਖਿੜੇਗਾ ਕਮਲ: ਸੁਨੀਤਾ ਦੁੱਗਲ |
|
|
ਜਲੰਧਰ---05ਮਈ-(MDP)-- ਪੰਜਾਬ ਦੀ ਜਲੰਧਰ ਲੋਕ ਸਭਾ ਸੀਟ 'ਤੇ ਹੋ ਰਹੀਆਂ
ਜ਼ਿਮਨੀ ਚੋਣਾਂ 'ਚ ਪ੍ਰਚਾਰ ਕਰਨ ਪਹੁੰਚੀ ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ
ਦੁੱਗਲ ਨੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਭਾਵੇਂ
ਪਾਰਟੀ ਸੰਗਰੂਰ ਦੀ ਚੋਣ ਕੁਝ ਵੋਟਾਂ ਨਾਲ ਹਾਰ ਗਈ ਪਰ ਜਲੰਧਰ ਦੇ ਲੋਕਾਂ ਨੇ ਭਾਰਤੀ ਜਨਤਾ
ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ
ਕਰਨ ਦਾ ਮਨ ਬਣਾ ਲਿਆ ਹੈ।
|
ਅੱਗੇ ਪੜੋ....
|
|
J&K: ਰਾਜ਼ੌਰੀ ਚ 5 ਜਵਾਨ ਸ਼ਹੀਦ, ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਇਆ ਵੱਡਾ ਧਮਾਕਾ |
|
|
ਰਾਜ਼ੌਰੀ---05ਮਈ-(MDP)-- ਜੰਮੂ-ਕਸ਼ਮੀਰ ਦੇ ਰਾਜ਼ੌਰੀ ਜ਼ਿਲ੍ਹੇ ਦੇ ਕਾਂਡੀ ਵਨ
ਖੇਤਰ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਦੁਆਰਾ ਕੀਤੇ ਗਏ ਧਮਾਕੇ 'ਚ ਫੌਜ ਦੇ 5 ਜਵਾਨ ਸ਼ਹੀਦ
ਹੋ ਗਏ ਅਤੇ ਮੇਜਰ ਰੈਂਕ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ
ਅੱਤਵਾਦੀਆਂ ਦਾ ਸਫਾਇਆ ਕਰਨ ਲਈ ਫੌਜੀ ਮੁਹਿੰਮ ਅਜੇ ਵੀ ਜਾਰੀ ਹੈ। ਸਵੇਰੇ ਵਿਸ਼ੇਸ਼ ਬਲ ਨਾਲ
ਸੰਬੰਧਿਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਮੇਜਰ ਸਣੇ ਚਾਰ ਜਵਾਨ ਜ਼ਖ਼ਮੀ ਹੋ
ਗਏ। ਬਾਅਦ 'ਚ ਉਦਮਪੁਰ ਦੇ ਇਕ ਹਸਪਤਾਲ 'ਚ ਤਿੰਨ ਜਵਾਨਾਂ ਨੇ ਦਮ ਤੋੜ ਦਿੱਤਾ। ਉਦਮਪੁਰ
'ਚ ਫੌਜ ਦੇ ਇਕ ਬੁਲਰੇ ਨੇ ਕਿਹਾ ਕਿ ਰਾਜ਼ੌਰੀ ਸੈਕਟਰ 'ਚ ਜਾਰੀ ਮੁਹਿੰਮ 'ਚ ਸਵੇਰੇ
ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਤਿੰਨ ਜਵਾਨਾਂ ਨੇ ਦਮ ਤੋੜ ਦਿੱਤਾ। ਮੁਹਿੰਮ ਅਜੇ ਵੀ ਜਾਰੀ
ਹੈ।
|
ਅੱਗੇ ਪੜੋ....
|
|
ਪਹਿਲੇ ਦਾ ਦੰਗਾ ਪ੍ਰਦੇਸ਼ ਹੁਣ ਪੂਰੀ ਦੁਨੀਆ ਚ ਉੱਤਰ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ : ਯੋਗੀ |
|
|
 ਹਾਪੁੜ --05ਮਈ-(MDP)-- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ
ਨੂੰ ਕਿਹਾ ਕਿ ਸਾਲ 2017 ਤੋਂ ਪਹਿਲਾਂ ਦਾ ਉੱਤਰ ਪ੍ਰਦੇਸ਼ ਦੰਗਾ ਪ੍ਰਦੇਸ਼ ਸੀ ਅਤੇ ਅੱਜ
ਪੂਰੀ ਦੁਨੀਆ 'ਚ ਇਸ ਨੂੰ ਉੱਤਰ ਪ੍ਰਦੇਸ਼ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ। ਯੋਗੀ ਨੇ
ਹਾਪੁੜ 'ਚ ਨਗਰ ਬਾਡੀ ਚੋਣ ਪ੍ਰਚਾਰ ਲਈ ਆਯੋਜਿਤ ਜਨ ਸਭਾ 'ਚ ਕਿਹਾ,''ਸਾਲ 2017 ਤੋਂ
ਪਹਿਲਾਂ ਦਾ ਉੱਤਰ ਪ੍ਰਦੇਸ਼ ਦੰਗਾ ਪ੍ਰਦੇਸ਼ ਸੀ। ਅੱਜ ਪੂਰੀ ਦੁਨੀਆ 'ਚ ਇਹ
|
ਅੱਗੇ ਪੜੋ....
|
|
ਮਾਣਹਾਨੀ ਮਾਮਲਾ : ਰਾਹੁਲ ਨੂੰ ਨਹੀਂ ਮਿਲੀ ਅੰਤ੍ਰਿਮ ਰਾਹਤ |
|
|
ਅਹਿਮਦਾਬਾਦ, --03ਮਈ-(MDP)-- ਗੁਜਰਾਤ ਹਾਈ ਕੋਰਟ ਨੇ ‘ਮੋਦੀ ਉਪਨਾਮ’
ਟਿੱਪਣੀ ਨਾਲ ਸਬੰਧਤ ਅਪਰਾਧਿਕ ਮਾਣਹਾਨੀ ਮਾਮਲੇ ’ਚ ਦੋਸ਼ ਸਿੱਧੀ ਵਿਰੁੱਧ ਕਾਂਗਰਸ ਨੇਤਾ
ਰਾਹੁਲ ਗਾਂਧੀ (52) ਨੂੰ ਮੰਗਲਵਾਰ ਨੂੰ ਅੰਤ੍ਰਿਮ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਅਤੇ
ਕਿਹਾ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੰਤਿਮ ਹੁਕਮ ਸੁਣਾਏਗੀ।
|
ਅੱਗੇ ਪੜੋ....
|
|
ਕਰਨਾਟਕ ਚੋਣਾਂ : 6 ਮਈ ਨੂੰ ਬੇਂਗਲੁਰੂ ਚ 36 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ PM ਮੋਦੀ |
|
|
ਨੈਸ਼ਨਲ ਡੈਸਕ---03ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਮਈ ਨੂੰ ਇੱਥੇ
36.6 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਬੇਂਗਲੁਰੂ ਸੈਂਟਰਲ ਤੋਂ ਲੋਕ ਸਭਾ ਮੈਂਬਰ
ਪੀ.ਸੀ. ਮੋਹਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰਨਾਟਕ 'ਚ 6
ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪ੍ਰਚਾਰ ਮੁਹਿੰਮ ਤਹਿਤ ਰੋਡ
ਸ਼ੋਅ ਸ਼ਹਿਰ ਦੇ 17 ਵਿਧਾਨ ਸਭਾ ਖੇਤਰਾਂ 'ਚੋਂ ਹੋ ਕੇ ਲੰਘੇਗਾ।
|
ਅੱਗੇ ਪੜੋ....
|
|
ਜੈ ਬਜਰੰਗ ਬਲੀ ਬੋਲ ਕੇ ਬਟਨ ਦਬਾਓ ਤੇ ਕਾਂਗਰਸ ਨੂੰ ਸਜ਼ਾ ਦਿਓ, ਕਰਨਾਟਕ ਦੇ ਵੋਟਰਾਂ ਨੂੰ PM ਮੋਦੀ ਦੀ ਅਪੀਲ |
|
|
ਨੈਸ਼ਨਲ ਡੈਸਕ---03ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ
ਕਾਂਗਰਸ 'ਤੇ 'ਗਾਲ੍ਹਾਂ ਕੱਢਣ ਦਾ ਸੱਭਿਆਚਾਰ' ਦਾ ਦੋਸ਼ ਲਗਾਉਂਦੇ ਹੋਏ ਕਰਨਾਟਕ ਦੇ
ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ ਨੂੰ ਪੋਲਿੰਗ ਬੂਥਾਂ 'ਤੇ ਜਾਣ ਅਤੇ ਵੋਟ ਪਾਉਣ
ਤਾਂ 'ਜੈ ਬਜਰੰਗ ਬਲੀ' ਬੋਲ ਕੇ ਉਸ ਨੂੰ ਸਜ਼ਾ ਦੇਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ
ਇਸ ਦੇ ਆਗੂ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਅਤੇ ਗਾਲ੍ਹਾਂ ਕੱਢਦੇ ਹਨ ਕਿਉਂਕਿ ਉਨ੍ਹਾਂ ਨੇ
ਉਨ੍ਹਾਂ ਦੇ
|
ਅੱਗੇ ਪੜੋ....
|
|
ਸ਼ਿਮਲਾ ਨਗਰ ਨਿਗਮ ਚੋਣਾਂ: 90 ਹਜ਼ਾਰ ਤੋਂ ਵੱਧ ਵੋਟਰਾਂ ਦੇ ਹੱਥ ਚ 102 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ |
|
|
 ਸ਼ਿਮਲਾ- -01ਮਈ-(MDP)-- ਸ਼ਿਮਲਾ ਨਗਰ ਨਿਗਮ ਚੋਣਾਂ 'ਚ 34 ਵਾਰਡਾਂ ਲਈ 102 ਉਮੀਦਵਾਰ ਕਿਸਮਤ ਅਜਮਾ
ਰਹੇ ਹਨ, ਜਿਨ੍ਹਾਂ ਦਾ ਫ਼ੈਸਲਾ 90,000 ਤੋਂ ਵੱਧ ਵੋਟਰਾਂ ਦੇ ਹੱਥ 'ਚ ਹਨ। ਨਗਰ ਨਿਗਮ
ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀਆਂ ਵੋਟਾਂ ਦਾ ਫ਼ੈਸਲਾ ਵੀਰਵਾਰ ਨੂੰ ਆਵੇਗਾ। ਸੂਬਾ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚੋਣਾਂ 'ਚ 93,920 ਵੋਟਰਾਂ ਨੂੰ ਵੋਟ ਪਾਉਣ ਦਾ
ਅਧਿਕਾਰ ਹੈ। ਇਨ੍ਹਾਂ 'ਚ 49,759 ਪੁਰਸ਼ ਅਤੇ 44,161 ਔਰਤਾਂ ਸ਼ਾਮਲ ਹਨ।
|
ਅੱਗੇ ਪੜੋ....
|
|
ਅਦਭੁੱਤ ਮਿਸਾਲ : ਸਿੱਖਿਆ ਤੇ ਸੱਭਿਆਚਾਰ ’ਚ ਵਧੀ ਹੈ ਜਨਤਾ ਦੀ ਹਿੱਸੇਦਾਰੀ : PM ਮੋਦੀ |
|
|
 ਨਵੀਂ ਦਿੱਲੀ- -01ਮਈ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਿੱਖਿਆ ਅਤੇ
ਸੱਭਿਆਚਾਰ ਦੇ ਖੇਤਰ ਨਾਲ ਜੁੜੇ ਮੁੱਦਿਆਂ ਨੂੰ ਉਨ੍ਹਾਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਈ
ਵਾਰ ਉਠਾਇਆ ਹੈ ਅਤੇ ਉਨ੍ਹਾਂ ਇਸ ਗੱਲ ਦੀ ਖੁਸ਼ੀ ਹੈ ਕਿ ਇਨ੍ਹਾਂ ਖੇਤਰਾਂ ’ਚ ਜਨਤਾ ਦੀ
ਹਿੱਸੇਦਾਰੀ ਵਧਣ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ
ਰੇਡੀਓ ’ਤੇ ਪ੍ਰਸਾਰਿਤ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ’ਚ
ਕਿਹਾ ਕਿ ਉਨ੍ਹਾਂ ਪਹਿਲਾਂ ਕਈ ਵਾਰ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ’ਚ ਕੰਮ ਕਰਨ ਵਾਲੇ
ਕਈ ਲੋਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ।
|
ਅੱਗੇ ਪੜੋ....
|
|
ਮੇਰੇ ਕੋਲ 2024 ਤੋਂ ਪਹਿਲਾਂ ਵਿਰੋਧੀ ਏਕਤਾ ਦੀ ਭਵਿੱਖਬਾਣੀ ਲਈ ਜਾਦੂਈ ਚਿਰਾਗ ਨਹੀਂ ਹੈ : ਫਾਰੂਕ ਅਬਦੁੱਲਾ |
|
|
 ਜੰਮੂ -01ਮਈ-(MDP)-- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਮੁਖੀ ਫਾਰੂਕ ਅਬਦੁੱਲਾ ਨੇ ਸੋਮਵਾਰ
ਨੂੰ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਜਾਦੂਈ ਚਿਰਾਗ਼ ਨਹੀਂ ਹੈ, ਜੋ ਅਗਲੇ ਸਾਲ ਹੋਣ
ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਏਕਤਾ ਦੀ ਭਵਿੱਖਬਾਣੀ ਕਰ ਸਕੇ। ਉਨ੍ਹਾਂ
ਨੇ ਹਾਲਾਂਕਿ ਇਹ ਵੀ ਕਿਹਾ ਕਿ ਗੈਰ-ਭਾਜਪਾ ਦਲਾਂ ਨੂੰ ਦੇਸ਼ 'ਚ ਲੋਕਤੰਤਰ ਦੀ ਰੱਖਿਆ ਲਈ
ਇਕਜੁਟ ਹੋਣ ਦੀ ਜ਼ਰੂਰਤ ਦਾ ਅਹਿਸਾਸ ਹੋਣਾ ਚਾਹੀਦਾ।
|
ਅੱਗੇ ਪੜੋ....
|
|
ਕਾਂਗਰਸ ਪ੍ਰਧਾਨ ਖੜਗੇ ਤੋਂ ਬਾਅਦ ਹੁਣ ਪੁੱਤ ਪ੍ਰਿਯੰਕ ਨੇ ਵੀ PM ਲਈ ਕਹੇ ਅਪਮਾਨਜਨਕ ਸ਼ਬਦ |
|
|
 ਕਲਬੁਰਗੀ -01ਮਈ-(MDP)-- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੂੰ 'ਜ਼ਹਿਰੀਲਾ ਸੱਪ' ਕਹਿਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪੁੱਤ ਅਤੇ ਸਾਬਕਾ
ਮੰਤਰੀ ਪ੍ਰਿਯਾਂਕ ਖੜਗੇ ਨੇ ਹੁਣ ਉਨ੍ਹਾਂ ਨੂੰ (ਮੋਦੀ ਨੂੰ) 'ਨਾਲਾਇਕ' ਕਿਹਾ ਹੈ। ਸੂਬੇ
'ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਲਬੁਰਗੀ ਜ਼ਿਲ੍ਹੇ ਦੇ ਚਿਤਪੁਰ ਤੋਂ
ਫਿਰ ਤੋਂ ਚੋਣ ਲੜ ਰਹੇ ਹਨ ਪ੍ਰਿਯਾਂਕ ਨੇ ਪ੍ਰਧਾਨ ਮੰਤਰੀ ਦੇ ਇਕ ਸੰਬੋਧਨ ਨੂੰ
ਦੋਹਰਾਉਂਦੇ ਹੋਏ ਕਿਹਾ,''ਜਦੋਂ ਤੁਸੀਂ (ਪ੍ਰਧਾਨ ਮੰਤਰੀ) ਗੁਲਬਰਗਾ (ਕਲਬੁਰਗੀ) ਆਏ ਸਨ
ਤਾਂ ਤੁਸੀਂ ਬੰਜਾਰਾ ਭਾਈਚਾਰੇ ਦੇ ਲੋਕਾਂ ਨੂੰ ਕੀ ਕਿਹਾ ਸੀ? ਤੁਸੀਂ ਸਾਰੇ ਲੋਕ ਡਰੋ ਨਾ।
ਬੰਜਾਰਾ ਦਾ ਇਕ ਪੁੱਤ ਦਿੱਲੀ 'ਚ ਬੈਠਾ ਹੈ।''
|
ਅੱਗੇ ਪੜੋ....
|
|
ਕੀ ਸਮਲਿੰਗੀ ਜੋੜੇ ਆਪਣੇ ਵਿਆਹ ਨੂੰ ਕਾਨੂੰਨੀ ਕੀਤੇ ਬਿਨਾਂ ਪ੍ਰਾਪਤ ਕਰ ਸਕਦੇ ਹਨ ਸਮਾਜਿਕ ਭਲਾਈ ਲਾਭ : ਸੁਪਰੀਮ ਕੋਰਟ |
|
|
 ਨਵੀਂ ਦਿੱਲੀ --28ਅਪ੍ਰੈਲ-(MDP)-- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਮਲਿੰਗੀ ਮੁੱਦੇ ’ਤੇ ਪਿੱਛੇ
ਹਟਣ ਦਾ ਸੰਕੇਤ ਦਿੰਦੇ ਹੋਏ ਕੇਂਦਰ ਤੋਂ ਪੁੱਛਿਆ ਕਿ ਕੀ ਸਮਲਿੰਗੀ ਜੋੜਿਆਂ ਨੂੰ ਉਨ੍ਹਾਂ
ਦੇ ਵਿਆਹ ਨੂੰ ਕਾਨੂੰਨੀ ਰੂਪ ਦਿੱਤੇ ਬਿਨਾਂ ਸਮਾਜ ਭਲਾਈ ਦੇ ਲਾਭ ਦਿੱਤੇ ਜਾ ਸਕਦੇ ਹਨ?
ਅਦਾਲਤ ਨੇ ਕਿਹਾ ਕਿ ਕੇਂਦਰ ਵੱਲੋਂ ਸਮਲਿੰਗੀ ਭਾਈਵਾਲਾਂ ਦੇ ਸਹਿਵਾਸ ਦੇ ਅਧਿਕਾਰ ਨੂੰ
ਮੌਲਿਕ ਅਧਿਕਾਰ ਵਜੋਂ ਸਵੀਕਾਰ ਕਰਨਾ ਉਸ ’ਤੇ ਇਸ ਦੇ ਸਮਾਜਿਕ ਨਤੀਜਿਆਂ ਨੂੰ
|
ਅੱਗੇ ਪੜੋ....
|
|
ਕੇਦਾਰਨਾਥ ’ਚ ਭਾਰੀ ਬਰਫਬਾਰੀ, ਸੋਨਪ੍ਰਯਾਗ ’ਚ ਰੋਕੇ ਗਏ 4 ਹਜ਼ਾਰ ਤੀਰਥ ਯਾਤਰੀ |
|
|
ਰੁਦਰਪ੍ਰਯਾਗ/ਗੋਪੇਸ਼ਵਰ, --28ਅਪ੍ਰੈਲ-(MDP)-- ਬਦਰੀਨਾਥ, ਕੇਦਾਰਨਾਥ ਤੇ
ਗੰਗੋਤਰੀ ਧਾਮਾਂ ’ਚ ਵੀਰਵਾਰ ਨੂੰ ਮੀਂਹ ਤੇ ਬਰਫਬਾਰੀ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ
ਹੋਈ। ਕੇਦਾਰਨਾਥ ’ਚ ਲਗਭਗ 12.30 ਵਜੇ ਤੋਂ ਭਾਰੀ ਬਰਫਬਾਰੀ ਸ਼ੁਰੂ ਹੋ ਗਈ। ਧਾਮ ’ਚ ਹੋ
ਰਹੀ ਤੇਜ਼ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਪ੍ਰਸ਼ਾਸਨ ਨੂੰ ਯਾਤਰਾ
ਰੋਕ ਦੇਣੀ ਪਈ।ਸੋਨਪ੍ਰਯਾਗ ’ਚ 2 ਵਜੇ ਤੋਂ ਬਾਅਦ ਯਾਤਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਇੱਥੇ
4 ਹਜ਼ਾਰ ਸ਼ਰਧਾਲੂ ਰੋਕੇ ਗਏ ਹਨ। ਪੁਲਸ ਵੱਲੋਂ ਅਗਸਤਯਮੁਨੀ ਤੇ ਹੋਰ ਥਾਵਾਂ ’ਤੇ ਵੀ
ਯਾਤਰੀਆਂ ਨੂੰ ਮੌਸਮ ਠੀਕ ਹੋਣ ਤਕ ਹੋਟਲ, ਲੌਜ ਆਦਿ ’ਚ ਰੁਕਣ ਦੀ ਅਪੀਲ ਕੀਤੀ ਗਈ ਹੈ।
ਧਾਮ ’ਚ ਤੇਜ਼ ਬਰਫਬਾਰੀ ਕਾਰਨ ਕਾਰੋਬਾਰੀਆਂ ਨੇ ਮੰਦਰ ਦੇ ਰਸਤੇ ’ਤੇ ਖੁੱਲ੍ਹੀਆਂ
ਦੁਕਾਨਾਂ ਵੀ ਬੰਦ ਕਰ ਦਿੱਤੀਆਂ ਹਨ।
|
|
ਅੱਤਵਾਦ ਦੇ ਸਫ਼ਾਏ ਅਤੇ ਇਸ ਨੂੰ ਸ਼ਹਿ ਦੇਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ : ਰਾਜਨਾਥ ਸਿੰਘ |
|
|
 ਨਵੀਂ ਦਿੱਲੀ --28ਅਪ੍ਰੈਲ-(MDP)-- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ
(ਐੱਸ.ਸੀ.ਓ.) ਦੇ ਮੈਂਬਰ ਦੇਸ਼ਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਅੱਤਵਾਦ ਦੇ ਸਾਰੇ
ਰੂਪਾਂ ਨੂੰ ਮਿਲਾ ਕੇ ਜੜ੍ਹੋ ਮਿਟਾਉਣ ਅਤੇ ਇਸ ਦਾ ਸਮਰਥਨ ਕਰਨ ਅਤੇ ਇਸ ਨੂੰ ਸ਼ਹਿ ਦੇਣ
ਵਾਲਿਆਂ ਦੀ ਜਵਾਬਦੇਹੀ ਤੈਅ ਕੀਤੇ ਜਾਣ ਦੀ ਲੋੜ ਹੈ। ਰਾਜਨਾਥ ਨੇ ਸ਼ੁੱਕਰਵਾਰ ਨੂੰ ਇੱਥੇ
ਐੱਸ.ਸੀ.ਓ. ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ
ਕਿ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਸਮਰਥਨ ਦੇਣਾ
ਮਨੁੱਖਤਾ ਖ਼ਿਲਾਫ਼ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਸ਼ਾਂਤੀ ਅਤੇ
ਖੁਸ਼ਹਾਲੀ ਇਕੱਠੇ ਨਹੀਂ ਰਹਿ ਸਕਦੇ। ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ
ਜੇਕਰ ਕੋਈ ਦੇਸ਼ ਅੱਤਵਾਦੀਆਂ ਨੂੰ ਸਮਰਥਨ ਦਿੰਦਾ ਹੈ ਤਾਂ ਉਹ ਨਾ ਸਿਰਫ਼ ਦੂਜਿਆਂ ਲਈ
ਖ਼ਤਰਾ ਪੈਦਾ ਕਰਦਾ ਹੈ ਸਗੋਂ ਆਪਣੇ ਲਈ ਵੀ ਖ਼ਤਰਾ ਪੈਦਾ ਕਰਦਾ ਹੈ।
|
ਅੱਗੇ ਪੜੋ....
|
|
PM ਮੋਦੀ ਖ਼ਿਲਾਫ਼ ਬਿਆਨ ਦੇ ਕੇ ਕਸੂਤੇ ਘਿਰੇ ਖੜਗੇ, ਚੋਣ ਕਮਿਸ਼ਨ ਕੋਲ ਪੁੱਜੀ ਭਾਜਪਾ, FIR ਦੀ ਕੀਤੀ ਮੰਗ |
|
|
 ਨਵੀਂ ਦਿੱਲੀ --28ਅਪ੍ਰੈਲ-(MDP)-- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੇ ਇਕ ਵਫ਼ਦ ਨੇ
ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੀ ਤੁਲਨਾ 'ਜ਼ਹਿਰੀਲੇ ਸੱਪ' ਨਾਲ ਕੀਤੇ ਜਾਣ ਦੇ ਮਾਮਲੇ 'ਚ ਕਾਂਗਰਸ
ਪ੍ਰਧਾਨ ਮਲਿਕਾਰਜੁਨ ਖੜਗੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਅਤੇ ਕਰਨਾਟਕ 'ਚ ਉਨ੍ਹਾਂ ਦੇ
ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਭੂਪਿੰਦਰ ਯਾਦਵ ਦੀ
ਅਗਵਾਈ 'ਚ ਚੋਣ ਕਮਿਸ਼ਨ ਗਏ ਭਾਜਪਾ ਨੇਤਾਵਾਂ ਦੇ ਇਸ ਵਫ਼ਦ 'ਚ ਪਾਰਟੀ ਜਨਰਲ ਸਕੱਤਰ ਤਰੁਣ
ਚੁਘ, ਸੰਸਦ ਮੈਂਬਰ ਅਨਿਲ ਬਲੂਨੀ ਅਤੇ ਪਾਰਟੀ ਨੇਤਾ ਓਮ ਪਾਠਕ ਸ਼ਾਮਲ ਸਨ। ਅਧਿਕਾਰੀਆਂ ਨਾਲ
ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਯਾਦਵ ਨੇ ਕਿਹਾ ਕਿ ਅਜਿਹਾ
ਨਹੀਂ ਹੈ ਕਿ ਜ਼ੁਬਾਨ ਫਿਸਲਣ ਕਾਰਨ ਖੜਗੇ ਦੀ ਇਹ ਟਿੱਪਣੀ ਸਾਹਮਣੇ ਆਈ ਹੈ ਸਗੋਂ ਇਹ
ਕਾਂਗਰਸ ਦੀ ਨਫ਼ਰਤ ਦੀ ਰਾਜਨੀਤੀ ਦਾ ਹਿੱਸਾ ਹੈ।
|
ਅੱਗੇ ਪੜੋ....
|
|
ਸਾਬਕਾ ਪ੍ਰਿੰਸੀਪਲ ਹੁਣ ਹੈ UP ਦੀ ਮੋਸਟ ਵਾਂਟੇਡ ਅਪਰਾਧੀ, ਸਿਰ 5 ਲੱਖ ਦਾ ਇਨਾਮ, ਜਾਣੋ ਦੀਪਤੀ ਦੇ ਕਾਰਨਾਮੇ |
|
|
 ਨੋਇਡਾ --24ਅਪ੍ਰੈਲ-(MDP)-- ਉੱਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਚਰਚਾ ਮਹਿਲਾ ਮੋਸਟ ਵਾਂਟੇਡ ਦੀ ਹੋ ਰਹੀ
ਹੈ। ਇਸ ਮਹਿਲਾ ਦਾ ਨਾਂ ਦੀਪਤੀ ਬਹਿਲ ਹੈ। ਦੀਪਤੀ 'ਤੇ 5 ਲੱਖ ਰੁਪਏ ਦਾ ਇਨਾਮ ਹੈ।
ਬਾਗਪਤ ਦੇ ਇਕ ਕਾਲਜ ਦੀ ਪ੍ਰਿੰਸੀਪਲ ਰਹਿ ਦੀਪਤੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਅੱਜ 3
ਵੱਖ-ਵੱਖ ਜਾਂਚ ਏਜੰਸੀਆਂ ਕਰ ਰਹੀਆਂ ਹਨ। ਸੂਬੇ ਦੇ ਮੋਸਟ ਵਾਂਟੇਡ ਮਹਿਲਾ ਦੇ ਰੂਪ ਵਿਚ
ਉਸ ਦੀ ਤਲਾਸ਼ ਹੋ ਰਹੀ ਹੈ। ਇੰਨਾ ਹੀ ਨਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤੇ ਜਾਣ ਦੀ
ਤਿਆਰੀ ਕੀਤੀ ਜਾ ਰਹੀ ਹੈ।
|
ਅੱਗੇ ਪੜੋ....
|
|
ਪ੍ਰਿਯੰਕਾ ਗਾਂਧੀ ਕੱਲ ਕਰਨਾਟਕ ਚ ਕਰੇਗੀ ਚੋਣ ਪ੍ਰਚਾਰ, ਰੋਡ ਸ਼ੋਅ ਦੇ ਨਾਲ ਇਨ੍ਹਾਂ ਪ੍ਰੋਗਰਾਮਾਂ ਚ ਲਵੇਗੀ ਹਿੱਸਾ |
|
|
ਨਵੀਂ ਦਿੱਲੀ --24ਅਪ੍ਰੈਲ-(MDP)-- ਕਾਂਗਰਸ ਜਨਰਲ ਸਕੱਤਰ ਅਤੇ ਕਰਨਾਟਕ ਵਿਧਾਨ ਚੋਣਾਂ
ਲਈ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਪ੍ਰਿਯੰਕਾ ਗਾਂਧੀ ਵਢੇਰਾ ਕਰਨਾਟਕ 'ਚ ਮੰਗਲਵਾਰ ਨੂੰ
ਚੋਣ ਪ੍ਰਚਾਰ ਕਰੇਗੀ। ਕਾਂਗਰਸ ਵੱਲੋਂ ਸੋਮਵਾਰ ਨੂੰ ਇੱਥੇ ਜਾਰੀ ਬਿਆਨ ਮੁਤਾਬਕ,
ਪ੍ਰਿਯੰਕਾ ਗਾਂਧੀ ਕਰਨਾਟਕ 'ਚ ਔਰਤਾਂ ਦੇ ਨਾਲ ਗੱਲਬਾਤ ਕਰਨ ਅਤੇ ਸੂਬੇ 'ਚ ਵੱਖ-ਵੱਖ
ਥਾਵਾਂ 'ਤੇ ਰੋਡ ਸ਼ੋਅ ਤੋਂ ਇਲਾਵਾ ਇਕ ਜਨਸਭਾ ਨੂੰ ਸੰਬੋਧਨ ਕਰੇਗੀ। ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਚੋਣਾਂ ਹੋਣਗੀਆਂ ਅਤੇ 13 ਮਈ
ਨੂੰ ਨਤੀਜੇ ਐਲਾਨੇ ਜਾਣਗੇ। ਵਿਰੋਧੀ ਕਾਂਗਰਸ ਦੀ ਨਜ਼ਰ ਸੱਤਾ 'ਚ ਵਾਪਸੀ 'ਤੇ ਹੈ। ਉੱਥੇ
ਹੀ ਸੱਤਾਧਾਰੀ ਭਾਜਪਾ ਨੂੰ ਆਪਣੀ ਸੱਤਾ ਬਰਕਰਾਰ ਰੱਖਣ ਦੀ ਉਮੀਦ ਹੈ।
|
|
ਕੱਲ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਯਾਤਰਾ, ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹੈ ਧਾਮ |
|
|
 ਰੁਦਰਪ੍ਰਯਾਗ- --24ਅਪ੍ਰੈਲ-(MDP)--ਕੇਦਾਰਨਾਥ ਦਾ ਧਾਮ ਗੜ੍ਹਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ
ਉੱਤਰਾਖੰਡ ਦੀਆਂ ਵਾਦੀਆਂ ਵਿਚ ਸਥਿਤ ਹੈ। ਬਾਬਾ ਕੇਦਾਰਨਾਥ ਦੇ ਪਾਵਨ ਧਾਮ ਦੇ ਦਰਸ਼ਨ
ਦੀਦਾਰ ਦੀ ਕਾਮਨਾ ਹਰ ਕਿਸੇ ਸ਼ਿਵ ਭਗਤ ਦੀ ਹੁੰਦੀ ਹੈ। ਹੁਣ ਉਨ੍ਹਾਂ ਭਗਤਾਂ ਦੀ ਕਾਮਨਾ
ਪੂਰੀ ਹੋਣ ਵਾਲੀ ਹੈ। ਕੇਦਾਰਨਾਥ ਧਾਮ ਦੇ ਕਿਵਾੜ 25 ਅਪ੍ਰੈਲ ਯਾਨੀ ਕਿ ਭਲਕੇ ਤੋਂ
ਖੁੱਲ੍ਹਣ ਜਾ ਰਹੇ ਹਨ। ਭਗਵਾਨ ਸ਼ਿਵ ਦੇ ਗਿਆਰਵੇਂ ਜੋਤੀਲਿੰਗ ਮੰਨੇ ਜਾਣ ਵਾਲੇ ਇਸ ਮੰਦਰ
ਵਿਚ ਮਹਾਦੇਵ ਦੀ ਪੂਜਾ ਹੁੰਦੀ ਹੈ।
|
ਅੱਗੇ ਪੜੋ....
|
|
PM ਮੋਦੀ ਨੇ ਵਧਾਇਆ ਮੀਡੀਆ ਦਾ ਹੌਸਲਾ |
|
|
ਨਵੀਂ ਦਿੱਲੀ---20ਅਪ੍ਰੈਲ-(MDP)-- ਪ੍ਰਧਾਨ ਮੰਤਰੀ ਮੋਦੀ ਨੇ ਸੁਝਾਅ ਦਿੱਤਾ ਹੈ ਕਿ
ਮੀਡੀਆ ਘਰਾਨਿਆਂ ਨੂੰ ‘ਸੰਤੁਲਨ’ ਕਰਨਾ ਬੰਦ ਕਰ ਦੇਣਾ ਚਾਹੀਦਾ ਅਤੇ ਭਾਰਤ ਦੇ ਚੰਗੀ
ਸਥਿਤੀ ’ਚ ਹੋਣ ਦਾ ਲਾਭ ਉਠਾਉਣਾ ਚਾਹੀਦਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਜਾਣ ਲਈ
ਪ੍ਰੇਰਿਤ ਕੀਤਾ। ਹਾਲਾਂਕਿ ਉਨ੍ਹਾਂ ਨੇ ਵਿਸਥਾਰ ਨਾਲ ਇਹ ਨਹੀਂ ਦੱਸਿਆ ਕਿ ‘ਸੰਤੁਲਨ’ ਤੋਂ
ਉਨ੍ਹਾਂ ਦਾ ਕੀ ਮਤਲਬ ਹੈ।
|
ਅੱਗੇ ਪੜੋ....
|
|
ਅਡਾਨੀ ਨੂੰ ਲੈ ਕੇ ਰਾਹੁਲ ਨੇ ਫਿਰ ਵਿੰਨ੍ਹਿਆ PM ਮੋਦੀ ਤੇ ਨਿਸ਼ਾਨਾ, ਟਵੀਟ ਕਰ ਆਖੀ ਇਹ ਗੱਲ |
|
|
 ਨਵੀਂ ਦਿੱਲੀ- --20ਅਪ੍ਰੈਲ-(MDP)--ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਫਿਰ ਸ਼ਬਦੀ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ
ਆਸਮਾਨ ਤੋਂ ਲੈ ਕੇ ਜ਼ਮੀਨ ਅਤੇ ਸਮੁੰਦਰ ਤੱਕ ਸਭ ਕੁਝ ਅਡਾਨੀ ਦੇ ਹਵਾਲੇ ਕਰ ਦਿੱਤਾ ਹੈ।
ਰਾਹੁਲ ਮੁਤਾਬਕ ਮੋਦੀ ਸਰਕਾਰ ਨੇ ਦੇਸ਼ ਦੇ ਏਅਰਪੋਰਟ, ਬੰਦਰਗਾਹ, ਬਿਜਲੀ ਖੇਤਰ, ਕੋਲਾ,
ਸੜਕਾਂ, ਖਾਣਾਂ ਸਭ ਕੁਝ ਅਡਾਨੀ ਸਮੂਹ ਨੂੰ ਸੌਂਪ ਦਿੱਤਾ ਹੈ।
|
ਅੱਗੇ ਪੜੋ....
|
|