ਹਥਿਆਰਬੰਦ ਬਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ : ਮਨੋਜ ਪਾਂਡੇ |
|
|
ਨਵੀਂ ਦਿੱਲੀ --15ਜਨਵਰੀ-(MDP)-- ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ
ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਸਰਵੋਤਮ ਬਲਾਂ ’ਚੋਂ ਇਕ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਬਹੁਤ ਹੀ ਪੇਸ਼ੇਵਰ ਹਨ ਅਤੇ ਸਾਬਕਾ ਜਵਾਨਾਂ ਦੀ
ਅਥਾਹ ਹਿੰਮਤ ਅਤੇ ਉਨ੍ਹਾਂ ਦੀ ਕੁਰਬਾਨੀ ਕਾਰਨ ਇਹ ਬਲ ਦੁਨੀਆ ਦੇ ਸਰਵੋਤਮ ਬਲਾਂ ’ਚ
ਸ਼ੁਮਾਰ ਹੈ।
|
ਅੱਗੇ ਪੜੋ....
|
|
ਦੇਸ਼ ਨੂੰ ਮਿਲੀ ਵੰਦੇ ਭਾਰਤ ਐਕਸਪ੍ਰੈੱਸ ਦੀ ਸੌਗਾਤ, PM ਮੋਦੀ ਨੇ ਵਿਖਾਈ ਹਰੀ ਝੰਡੀ |
|
|
 ਹੈਦਰਾਬਾਦ- --15ਜਨਵਰੀ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਸਿਕੰਦਰਾਬਾਦ
ਤੋਂ ਵਿਸ਼ਾਖ਼ਾਪਟਨਮ ਤੱਕ ਚੱਲਣ ਵਾਲੀ 8ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ
ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਤੋਂ ਵਰਚੂਅਲ ਰੂਪ ਨਾਲ ਟਰੇਨ ਨੇ
ਹਰੀ ਝੰਡੀ ਵਿਖਾਈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਕਦਰਾਬਾਦ ਅਤੇ
ਵਿਸ਼ਾਖ਼ਾਪਟਨਮ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਖੁਸ਼ੀ ਹੋਈ।
ਉਨ੍ਹਾਂ ਕਿਹਾ ਕਿ ਇਸ ਨਾਲ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਅਰਥਵਿਵਸਥਾ ਨੂੰ
ਫਾਇਦਾ ਪਹੁੰਚੇਗਾ।
|
ਅੱਗੇ ਪੜੋ....
|
|
ਥਰੂਰ ਬੋਲੇ- 2024 ’ਚ ਭਾਜਪਾ ਨੂੰ ਬਹੁਮੱਤ ਮੁਸ਼ਕਿਲ, 50 ਸੀਟਾਂ ਹਾਰ ਸਕਦੀ ਹੈ ਪਾਰਟੀ |
|
|
ਕੰਨੂਰ (ਕੇਰਲ), --15ਜਨਵਰੀ-(MDP)-- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ
ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਲਈ 2019 ਵਰਗਾ ਪ੍ਰਦਰਸ਼ਨ ਕਰਨਾ ਅਸੰਭਵ
ਹੋਵੇਗਾ। ਆਉਣ ਵਾਲੀਆਂ ਆਮ ਚੋਣਾਂ ’ਚ ਭਾਜਪਾ ਆਪਣੀਆਂ ਮੌਜੂਦਾ 50 ਸੀਟਾਂ ਹਾਰ ਸਕਦੀ
ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਭਾਜਪਾ ਕਈ ਸੂਬਿਆਂ ’ਚ ਸੱਤਾ ਗੁਆ ਚੁੱਕੀ ਹੈ। ਹੁਣ
ਲੋਕ ਸਭਾ ਚੋਣਾਂ ’ਚ ਵੀ ਭਾਜਪਾ ਬਹੁਮੱਤ ਹਾਸਲ ਨਹੀਂ ਕਰ ਸਕੇਗੀ। ਇਹ ਵੀ ਅਸੰਭਵ ਨਹੀਂ ਹੈ
ਕਿ 2024 ’ਚ ਭਾਜਪਾ ਸਰਕਾਰ ਹੀ ਨਾ ਬਣਾ ਸਕੇ।
|
ਅੱਗੇ ਪੜੋ....
|
|
PM ਮੋਦੀ ਨੇ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੇ ਪ੍ਰਗਟਾਇਆ ਦੁੱਖ |
|
|
 ਨਵੀਂ ਦਿੱਲੀ --14ਜਨਵਰੀ-(MDP)-- ਪਾਰਟੀ ਆਗੂ ਅਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਸ਼ਨੀਵਾਰ ਯਾਨੀ
ਕਿ ਅੱਜ ਦਿਹਾਂਤ ਹੋ ਗਿਆ। ਉਹ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਸਨ, ਜਿਸ ਦੌਰਾਨ
ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਹ 76 ਸਾਲ ਦੇ ਸਨ। ਸੰਤੋਖ ਚੌਧਰੀ ਦੇ ਦਿਹਾਂਤ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ
ਕਰ ਕੇ ਕਿਹਾ, ''ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ।
ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਯਾਦ ਕੀਤਾ
ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਮੇਰੀ ਹਮਦਰਦੀ। ਓਮ ਸ਼ਾਂਤੀ।''
|
ਅੱਗੇ ਪੜੋ....
|
|
ਮੁਸਲਿਮ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਸੁਣਵਾਈ ਕਰੇਗਾ ਸੁਪਰੀਮ ਕੋਰਟ |
|
|
ਨਵੀਂ ਦਿੱਲੀ --14ਜਨਵਰੀ-(MDP)-- ਸੁਪਰੀਮ ਕੋਰਟ ਪੰਜਾਬ ਐਂਡ ਹਰਿਆਣਾ
ਹਾਈਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼
ਚਾਈਲਡ ਰਾਈਟਸ (ਐੱਨ. ਸੀ. ਪੀ. ਸੀ. ਆਰ.) ਦੀ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਵਿਚਾਰ ਕਰਨ
’ਤੇ ਸਹਿਮਤ ਹੋ ਗਈ, ਜਿਸ ਵਿਚ ਕਿਹਾ ਗਿਆ ਸੀ ਕਿ ਇਕ ਮੁਸਲਿਮ ਲੜਕੀ ਜਵਾਨ ਹੋਣ ਤੋਂ ਬਾਅਦ
ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰ ਸਕਦੀ ਹੈ।
|
ਅੱਗੇ ਪੜੋ....
|
|
ਬਰਫ਼ਬਾਰੀ ਕਾਰਨ ਸ਼੍ਰੀਨਗਰ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਰੱਦ, ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ |
|
|
ਸ਼੍ਰੀਨਗਰ --14ਜਨਵਰੀ-(MDP)-- ਕਸ਼ਮੀਰ ਘਾਟੀ ’ਚ ਸ਼ੁੱਕਰਵਾਰ ਨੂੰ ਹੋਈ
ਬਰਫ਼ਬਾਰੀ ਕਾਰਨ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਕਸ਼ਮੀਰ ਆਉਣ-ਜਾਣ
ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ
ਸਵੇਰੇ ਉਡਾਣਾਂ ਦਾ ਸੰਚਾਲਨ ਹੋਇਆ ਪਰ ਘੱਟ ਵਿਜ਼ੀਬਿਲਟੀ ਅਤੇ ਬਰਫ਼ਬਾਰੀ ਕਾਰਨ ਮੁਅੱਤਲ
ਕਰਨਾ ਪਿਆ। ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ’ਚ
|
ਅੱਗੇ ਪੜੋ....
|
|
ਚੀਨ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਚੁਣੌਤੀ ਭਰੀ : ਮਨੋਜ ਪਾਂਡੇ |
|
|
 ਨਵੀਂ ਦਿੱਲੀ- --13ਜਨਵਰੀ-(MDP)-- ਜ਼ਮੀਨੀ ਫ਼ੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਚੀਨ ਨਾਲ
ਅਸਲ ਕੰਟਰੋਲ ਰੇਖਾ ’ਤੇ ਸਥਿਤੀ ਚੁਣੌਤੀ ਭਰੀ ਅਤੇ ਗੈਰਯਕੀਨੀ ਵਾਲੀ ਹੈ ਪਰ ਫੌਜ ਕਿਸੇ
ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਪਾਂਡੇ ਨੇ
75ਵੇਂ ਫੌਜੀ ਦਿਵਸ ਤੋਂ ਪਹਿਲਾਂ ਵੀਰਵਾਰ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ
ਸਮੁੱਚੀ ਸਥਿਤੀ ਸਥਿਰ ਅਤੇ ਕਾਬੂ ਹੇਠ ਹੈ।
|
ਅੱਗੇ ਪੜੋ....
|
|
ਅਸੀਂ ਅਧਿਆਪਕਾਂ ਨੂੰ ਫਿਨਲੈਂਡ ਨਾ ਭੇਜ ਸਕੀਏ, ਇਸ ਲਈ ਗੰਦੀ ਰਾਜਨੀਤੀ ਕਰ ਰਹੀ ਭਾਜਪਾ : ਸਿਸੋਦੀਆ |
|
|
 ਨਵੀਂ ਦਿੱਲੀ --13ਜਨਵਰੀ-(MDP)-- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ
ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਕੂਲੀ ਅਧਿਆਪਕਾਂ ਨੂੰ ਸਿਖਲਾਈ ਲਈ
ਫਿਨਲੈਂਡ ਭੇਜਣ ਦੀਆਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮਕਸਦ
ਨਾਲ ਗੰਦੀ ਰਾਜਨੀਤੀ ਕਰ ਰਹੀ ਹੈ। ਇਕ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਹੁਣ ਤੱਕ
1,100 ਅਧਿਆਪਕਾਂ ਨੇ ਸਿੰਗਾਪੁਰ, ਬ੍ਰਿਟੇਨ
|
ਅੱਗੇ ਪੜੋ....
|
|
ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜੇ ਜੰਮੂ, ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ |
|
|
 ਰਾਜੌਰੀ/ਜੰਮੂ --13ਜਨਵਰੀ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸਖ਼ਤ
ਸੁਰੱਖਿਆ ਦਰਮਿਆਨ ਜੰਮੂ ਖੇਤਰ ਦੇ ਇਕ ਦਿਨਾ ਦੌਰੇ 'ਤੇ ਇੱਥੇ ਪਹੁੰਚੇ ਅਤੇ ਜੰਮੂ-ਕਸ਼ਮੀਰ
ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਸ਼ਾਹ ਦਾ ਇਹ ਦੌਰਾ ਡਾਂਗਰੀ ਪਿੰਡ 'ਚ 2
ਅੱਤਵਾਦੀ ਹਮਲਿਆਂ 'ਚ ਘੱਟ ਗਿਣਤੀ ਭਾਈਚਾਰੇ ਦੇ 7 ਲੋਕਾਂ ਦੇ ਮਾਰੇ ਜਾਣ ਅਤੇ 14 ਹੋਰਾਂ
ਦੇ ਜ਼ਖਮੀ ਹੋਣ ਤੋਂ ਬਾਅਦ ਹੋ ਰਿਹਾ ਹੈ।
|
ਅੱਗੇ ਪੜੋ....
|
|
ਭਾਜਪਾ ਇਕ ਦਿਨ ਤਿਰੰਗੇ ਦੀ ਥਾਂ ਲਹਿਰਾ ਦੇਵੇਗੀ ਭਗਵਾ : ਮਹਿਬੂਬਾ |
|
|
ਸ੍ਰੀਨਗਰ --08ਜਨਵਰੀ-(MDP)-- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ .ਡੀ.
ਪੀ.) ਦੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ
ਸ਼ਨੀਵਾਰ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਸ
ਨੇ ਵਿਸ਼ੇਸ਼ ਦਰਜਾ ਖ਼ਤਮ ਕੀਤਾ ਹੈ, ਉਸੇ ਤਰ੍ਹਾਂ ਇਹ ਦੇਸ਼ ਦੇ ਸੰਵਿਧਾਨ ਨੂੰ ਵੀ ਖ਼ਤਮ
ਕਰ ਦੇਵੇਗੀ ਅਤੇ ਇੱਥੇ ਤਿਰੰਗੇ ਦੀ ਥਾਂ ‘ਭਗਵਾ ’ਝੰਡਾ ਲਹਿਰਾਏਗਾ।
|
ਅੱਗੇ ਪੜੋ....
|
|
ਚੀਫ਼ ਜਸਟਿਸ ਚੰਦਰਚੂੜ ਨੂੰ ਹਾਰਵਰਡ ਲਾਅ ਸਕੂਲ ਸੈਂਟਰ ‘ਐਵਾਰਡ ਫਾਰ ਗਲੋਬਲ ਲੀਡਰਸ਼ਿਪ’ ਨਾਲ ਕਰੇਗਾ ਸਨਮਾਨਿਤ |
|
|
ਨਵੀਂ ਦਿੱਲੀ --08ਜਨਵਰੀ-(MDP)--ਮੁੱਖ ਜੱਜ ਡੀ ਵਾਈ ਚੰਦਰਚੂੜ ਨੂੰ ਦੇਸ਼
ਅਤੇ ਦੁਨੀਆ ਭਰ ’ਚ ਕਾਨੂੰਨੀ ਪੇਸ਼ੇ ਲਈ ਉਨ੍ਹਾਂ ਦੀ ਜੀਵਨ ਭਰ ਸੇਵਾ ਦੇ ਸਨਮਾਨ ’ਚ
ਹਾਰਵਰਡ ਲਾਅ ਸਕੂਲ ਸੈਂਟਰ ਵਲੋਂ ‘‘ਐਵਾਰਡ ਫਾਰ ਗਲੋਬਲ ਲੀਡਰਸ਼ਿਪ’’ ਲਈ ਚੁਣਿਆ ਗਿਆ ਹੈ।
ਇਹ ਪੁਰਸਕਾਰ ਉਨ੍ਹਾਂ ਨੂੰ 11 ਜਨਵਰੀ ਨੂੰ ਇਕ ਆਨਲਾਈਨ ਪ੍ਰੋਗਰਾਮ ’ਚ ਪ੍ਰਦਾਨ ਕੀਤਾ
ਜਾਵੇਗਾ।
|
ਅੱਗੇ ਪੜੋ....
|
|
ਮੇਰਾ ਵੱਸ ਚੱਲੇ ਤਾਂ ਜਬਰ-ਜ਼ਨਾਹੀਆਂ, ਗੈਂਗਸਟਰਾਂ ਦੇ ਵਾਲ ਕੱਟ ਕੇ ਬਾਜ਼ਾਰ ’ਚ ਪਰੇਡ ਕਰਵਾਵਾਂ : ਗਹਿਲੋਤ |
|
|
ਜੈਪੁਰ --06ਜਨਵਰੀ-(MDP)-- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ
ਵੀਰਵਾਰ ਨੂੰ ਅਪਰਾਧੀਆਂ ਖਿਲਾਫ ਸਖਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੱਸ
ਚੱਲੇ ਤਾਂ ਉਹ ਜਬਰ-ਜ਼ਨਾਹੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਉਨ੍ਹਾਂ ਦੀ ਪੂਰੇ
ਬਾਜ਼ਾਰ ਵਿਚ ਪਰੇਡ ਕਰਵਾਉਣ ਅਤੇ ਬਾਜ਼ਾਰ ਵਿਚ ਘੁੰਮਾਉਣ ਤਾਂ ਜੋ ਉਨ੍ਹਾਂ ਵਰਗੇ ਬਾਕੀ
ਲੋਕਾਂ ਵਿਚ ਡਰ ਪੈਦਾ ਹੋਵੇ। ਗਹਿਲੋਤ ਨੇ ਉਦੈਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਹ
ਗੱਲ
|
ਅੱਗੇ ਪੜੋ....
|
|
ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫੌਜਾਂ ’ਚੋਂ ਇਕ ਹੋਵੇਗੀ ਭਾਰਤੀ ਫੌਜ : ਰਾਜਨਾਥ |
|
|
ਨਵੀਂ ਦਿੱਲੀ--06ਜਨਵਰੀ-(MDP)-- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ
ਭਾਰਤ ਨੇ ਰੱਖਿਆ ਦੇ ਖੇਤਰ ’ਚ ਆਤਮਨਿਰਭਰਤਾ ਲਈ ਮਜ਼ਬੂਤ ਕਦਮ ਚੁੱਕੇ ਹਨ ਅਤੇ ਜਲਦੀ ਹੀ
ਸਾਡੀ ਹਥਿਆਰਬੰਦ ਫੌਜ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫੌਜਾਂ ਵਿਚੋਂ ਇਕ ਹੋਵੇਗੀ। ਰੱਖਿਆ
ਮੰਤਰਾਲਾ ਦੀ ਰਿਲੀਜ਼ ਮੁਤਾਬਕ ਰਾਜਨਾਥ ਨੇ ਪੋਰਟ ਬਲੇਅਰ ’ਚ ਅੰਡੇਮਾਨ-ਨਿਕੋਬਾਰ ਕਮਾਨ
ਦੀਆਂ ਆਪ੍ਰੇਸ਼ਨਲ ਤਿਆਰੀਆਂ ਅਤੇ ਆਪ੍ਰੇਸ਼ਨਲ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ
ਸਮੀਖਿਆ ਕੀਤੀ। ਇਹ ਦੇਸ਼ ਦੀ ਇਕੋ-ਇਕ ਆਪ੍ਰੇਸ਼ਨਲ ਸਾਂਝੀ ਫੌਜ ਕਮਾਨ ਹੈ, ਜਿਸ ਦਾ
ਹੈੱਡਕੁਆਰਟਰ ਪੋਰਟ ਬਲੇਅਰ ’ਚ ਹੈ।
|
ਅੱਗੇ ਪੜੋ....
|
|
ਰੇਲਵੇ ਦੀ ਜ਼ਮੀਨ ਤੇ ਨਹੀਂ ਚੱਲੇਗਾ ਬੁਲਡੋਜ਼ਰ, ਠੰਡ ਚ 50,000 ਲੋਕਾਂ ਨੂੰ ਬੇਘਰ ਨਹੀਂ ਕਰ ਸਕਦੇ: SC |
|
|
ਹਲਦਵਾਨੀ–--06ਜਨਵਰੀ-(MDP)-- ਹਲਦਵਾਨੀ ਵਿਚ ਰੇਲਵੇ ਦੀ ਜ਼ਮੀਨ ਤੋਂ 50,000 ਲੋਕਾਂ
ਨੂੰ ਹਟਾਏ ਜਾਣ ਦੇ ਉਤਰਾਖੰਡ ਹਾਈ ਕੋਰਟ ਦੇ ਫੈਸਲੇ ’ਤੇ ਸੁਪਰੀਮ ਕੋਰਟ ਨੇ ਵੀਰਵਾਰ ਨੂੰ
ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਇੰਨੇ ਸਾਰੇ ਲੋਕ ਲੰਬੇ ਸਮੇਂ ਤੋਂ ਉਥੇ
ਰਹਿ ਰਹੇ ਹਨ, ਉਨ੍ਹਾਂ ਲਈ ਮੁੜ-ਵਸੇਬਾ ਤਾਂ ਜ਼ਰੂਰੀ ਹੈ। 7 ਦਿਨਾਂ ਵਿਚ ਇਹ ਲੋਕ ਜ਼ਮੀਨ
ਕਿਵੇਂ ਖਾਲੀ ਕਰਨਗੇ? ਸੁਪਰੀਮ ਕੋਰਟ ਨੇ ਉਤਰਾਖੰਡ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਾਉਂਦੇ
ਹੋਏ ਕਿਹਾ ਕਿ 50,000 ਲੋਕਾਂ ਨੂੰ ਰਾਤੋ-ਰਾਤ ਨਹੀਂ ਉਜਾੜ ਸਕਦੇ।
|
ਅੱਗੇ ਪੜੋ....
|
|
ਭਾਜਪਾ ਦੀ ਸਰਕਾਰ ਚ ਹਰਿਆਣਾ ਬਣ ਗਿਆ ਹੈ ਬੇਰੁਜ਼ਗਾਰੀ ਦਾ ਚੈਂਪੀਅਨ : ਰਾਹੁਲ ਗਾਂਧੀ |
|
|
 ਪਾਣੀਪਤ --06ਜਨਵਰੀ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ
ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਚ ਹਰਿਆਣਾ 'ਬੇਰੁਜ਼ਗਾਰੀ ਦਾ ਚੈਂਪੀਅਨ' ਬਣ
ਗਿਆ ਹੈ ਅਤੇ ਸੂਬੇ 'ਚ ਨੌਜਵਾਨ ਸ਼ਕਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਥੇ 'ਭਾਰਤ
ਜੋੜੋ ਯਾਤਰਾ' ਤਹਿਤ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ
ਇਹ ਯਾਤਰਾ ਪੂਰੇ ਦੇਸ਼ ਨੂੰ ਜੋੜ ਰਹੀ ਹੈ ਅਤੇ ਕਰੋੜਾਂ
|
ਅੱਗੇ ਪੜੋ....
|
|
ਭਾਰਤ ਕੋਲ ਸਰਹੱਦ ਤੇ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਅਸਫ਼ਲ ਕਰਨ ਦੀ ਪੂਰੀ ਸਮਰੱਥਾ : ਰਾਜਨਾਥ |
|
|
 ਬੋਲੇਂਗ --03ਜਨਵਰੀ-(MDP)-- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ
ਕੋਲ ਦੇਸ਼ ਦੀ ਸਰਹੱਦ 'ਤੇ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਅਸਫ਼ਲ ਕਰਨ ਦੀ ਪੂਰੀ ਸਮਰੱਥਾ
ਹੈ। ਰਾਜਨਾਥ ਨੇ ਕਿਹਾ ਕਿ ਭਾਰਤ ਕਦੇ ਵੀ ਯੁੱਧ ਨੂੰ ਉਤਸ਼ਾਹ ਨਹੀਂ ਦਿੰਦਾ ਹੈ ਅਤੇ
ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤੀ ਵਾਲੇ ਸੰਬੰਧ ਬਣਾਏ ਰੱਖਣਾ ਚਾਹੁੰਦਾ ਹੈ।ਰਾਜਨਾਥ ਨੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਵਲੋਂ ਬਣਾਏ ਇਕ ਪੁਲ ਦਾ
|
ਅੱਗੇ ਪੜੋ....
|
|
ਰਾਹੁਲ ਗਾਂਧੀ ਨੇ ਸੱਚ ਦਾ ਕਵਚ ਪਹਿਨਿਆ ਹੈ, ਉਨ੍ਹਾਂ ਨੂੰ ਕੋਈ ਖਰੀਦ ਨਹੀਂ ਸਕਦਾ : ਪ੍ਰਿਯੰਕਾ ਗਾਂਧੀ |
|
|
 ਨਵੀਂ ਦਿੱਲੀ/ਗਾਜ਼ੀਆਬਾਦ --03ਜਨਵਰੀ-(MDP)-- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ
ਨੇ ਮੰਗਲਵਾਰ ਨੂੰ 'ਭਾਰਤ ਜੋੜੋ ਯਾਤਰਾ' ਦੇ ਉੱਤਰ ਪ੍ਰਦੇਸ਼ 'ਚ ਦਾਖ਼ਲ ਹੋਣ 'ਤੇ ਆਪਣੇ
ਵੱਡੇ ਭਰਾ ਰਾਹੁਲ ਗਾਂਧੀ ਅਤੇ ਹੋਰ 'ਭਾਰਤ ਯਾਤਰੀਆਂ' ਦਾ ਸਵਾਗਤ ਕੀਤਾ ਅਤੇ ਕਿਹਾ ਕਿ
ਰਾਹੁਲ ਨੇ ਸੱਚ ਦਾ ਕਵਚ ਪਹਿਨ ਰੱਖਿਆ ਹੈ ਜਿਸ ਕਾਰਨ ਉਨ੍ਹਾਂ ਦੀ ਠੰਡ ਅਤੇ ਦੂਜੀਆਂ
ਸਾਰੀਆਂ ਚੀਜ਼ਾਂ ਤੋਂ ਸੁਰੱਖਿਆ ਕਰੇਗਾ। ਉਨ੍ਹਾਂ ਨੇ 2 ਵੱਡੇ ਉਦਯੋਗਪਤੀਆਂ
|
ਅੱਗੇ ਪੜੋ....
|
|
ਭਾਰਤ ਦੀ ਧੀ ਨੇ ਰਚਿਆ ਇਤਿਹਾਸ, ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਚ ਕਰੇਗੀ ਦੇਸ਼ ਦੀ ਰੱਖਿਆ |
|
|
 ਨੈਸ਼ਨਲ ਡੈਸਕ --03ਜਨਵਰੀ-(MDP)-- ਭਾਰਤ ਦੀ ਧੀ ਫਾਇਰ ਐਂਡ ਫਿਊਰੀ ਕਾਪਰਜ਼ ਦੀ ਕੈਪਟਨ ਸ਼ਿਵਾ ਚੌਹਾਨ ਦੇਸ਼
ਦੀ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੈ, ਜੋ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਯੁੱਧ
ਖੇਤਰ 'ਚ ਤਾਇਨਾਤ ਹੈ। ਯੁੱਧ ਖੇਤਰ 'ਚ ਤਾਇਨਾਤ ਹੋ ਕੇ ਭਾਰਤ ਦੀ ਇਸ ਧੀ ਨੇ ਇਤਿਹਾਸ ਰਚ
ਦਿੱਤਾ ਹੈ। ਭਾਰਤੀ ਫ਼ੌਜ ਦੇ ਫਾਇਰ ਐਂਡ ਫਿਊਰੀ ਕਾਪਰਜ਼ ਨੇ ਆਪਣੇ ਅਧਿਕਾਰਤ ਟਵਿੱਟਰ
ਅਕਾਊਂਟ ਤੋਂ ਕੈਪਟਨ ਸ਼ਿਵਾ ਚੌਹਾਨ ਦੀ ਇਸ ਸਫ਼ਲਤਾ ਬਾਰੇ ਜਾਣਕਾਰੀ ਦਿੱਤੀ ਹੈ।
|
ਅੱਗੇ ਪੜੋ....
|
|
ਭਾਰਤ-ਅਮਰੀਕਾ ਸਬੰਧ 21ਵੀਂ ਸਦੀ ਨੂੰ ਪਰਿਭਾਸ਼ਿਤ ਕਰ ਸਕਦੇ ਹਨ: ਰੋ ਖੰਨਾ |
|
|
ਵਾਸ਼ਿੰਗਟਨ --03ਜਨਵਰੀ-(MDP)--ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ
ਨੇ ਸੋਮਵਾਰ ਨੂੰ ਕਿਹਾ ਕਿ ਭਾਰਤ-ਅਮਰੀਕਾ ਸਬੰਧ 21ਵੀਂ ਸਦੀ ਨੂੰ ਪਰਿਭਾਸ਼ਿਤ ਕਰ ਸਕਦੇ
ਹਨ। ਖੰਨਾ ਨੇ ‘ਦਿ ਨਿਊਯਾਰਕ ਟਾਈਮਜ਼’ ਵਿੱਚ ਛਪੇ ਲੇਖ ਦਾ ਹਵਾਲਾ ਦਿੰਦਿਆਂ ਇਹ ਗੱਲ
ਕਹੀ। ਦਰਅਸਲ ਲੇਖ ਵਿਚ ਕਿਹਾ ਗਿਆ ਕਿ ਯੂਕ੍ਰੇਨ ਯੁੱਧ ਤੋਂ ਬਾਅਦ ਦੁਨੀਆ ਭਾਰਤ ਦਾ ਉਭਾਰ
ਵੇਖੇਗੀ। ਇਸ 'ਤੇ ਖੰਨਾ ਨੇ ਟਵੀਟ ਕੀਤਾ, ''ਅਮਰੀਕਾ-ਭਾਰਤ ਸਬੰਧ 21ਵੀਂ ਸਦੀ ਨੂੰ
ਪਰਿਭਾਸ਼ਿਤ ਕਰ ਸਕਦੇ ਹਨ।''
|
ਅੱਗੇ ਪੜੋ....
|
|
ਕਿਸਾਨਾਂ ਦੇ ਹੱਕ ਚ ਗਰਜੇ ਸੁਖਪਾਲ ਖਹਿਰਾ, ਆਮਦਨ ਦੁੱਗਣੀ ਦੇ ਦਾਅਵੇ ਤੇ ਵਾਈਟ ਪੇਪਰ ਜਾਰੀ ਕਰੇ ਕੇਂਦਰ |
|
|
 ਨਵੀਂ ਦਿੱਲੀ --29ਦਸੰਬਰ-(MDP)-- ਕਾਂਗਰਸ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ
'ਵਾਈਟ ਪੇਪਰ' ਲਿਆ ਕੇ ਦੇਸ਼ ਨੂੰ ਦੱਸੇ ਕਿ ਸਾਲ 2004 ਅਤੇ 2014 'ਚ ਕਿਸਾਨਾਂ ਦੀ ਆਮਦਨ
ਕਿੰਨੀ ਸੀ ਅਤੇ ਹੁਣ ਕਿੰਨੀ ਹੈ। ਪਾਰਟੀ ਦੇ ਕਿਸਾਨ ਵਿੰਗ ‘ਆਲ ਇੰਡੀਆ ਕਿਸਾਨ ਕਾਂਗਰਸ’
ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਵਾਅਦੇ
ਦੇ 6 ਸਾਲਾਂ ਬਾਅਦ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ, ਸਗੋਂ ਘਟੀ ਹੈ। ਖਹਿਰਾ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੀ ਆਮਦਨ
ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ।
|
ਅੱਗੇ ਪੜੋ....
|
|