:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਮਲੇਸ਼ੀਆ 'ਚ ਸੜਕ ਹਾਦਸੇ ਦੌਰਾਨ 3 ਭਾਰਤੀ ਹਲਾਕ PRINT ਈ ਮੇਲ

ਕਲਾਂਗ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਮਲੇਸ਼ੀਆ ਵਿਚ ਅੱਜ ਸਵੇਰੇ ਇਕ ਕਾਰ ਹਾਦਸੇ ਵਿਚ ਭਾਰਤੀ ਮੂਲ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੇਲਾਨਗੋਰ ਸੂਬੇ ਦੇ ਲੋਕ ਵਿਵਸਥਾ ਅਤੇ ਆਵਾਜਾਈ ਮੁਖੀ ਹੁਸੈਨ ਉਮਰ ਨੇ ਦੱਸਿਆ ਕਿ ਕਾਰ ਚਾਲਕ ਡੀ. ਕੇਵਿੰਦਰਨ (25) ਆਪਣੇ ਦੋ ਦੋਸਤਾਂ ਐਸ. ਤਾਨਸੇਲਨ (30) ਅਤੇ ਦੇਵਨਾਥਨ (26) ਦੇ ਨਾਲ ਕਾਰ ਵਿਚ ਸਫਰ ਕਰ ਰਹੇ ਸਨ ਉਦੋਂ ਇਹ ਹਾਦਸਾ ਵਾਪਰਿਆ ਮੀਡੀਆ ਅਨੁਸਾਰ ਇਹ ਹਾਦਸਾ ਅੱਜ ਸਵੇਰੇ 4.45 ਵਜੇ ਵਾਪਰਿਆ ਮੁਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਹਾਦਸਾ ਡਰਾਈਵਰ ਦੇ ਕੰਟਰੋਲ ਖੋ ਦੇਣ ਕਾਰਨ ਵਾਪਰਿਆ

 
ਅਫ਼ਗਾਨਿਸਤਾਨ ਦੇ ਪਹਿਲੇ ਗ਼ੈਰ ਮੁਸਲਿਮ ਸਾਂਸਦ ਬਣਨ ਦੀ ਦੌੜ 'ਚ ਦੋ ਸਿੱਖ ਉਮੀਦਵਾਰ PRINT ਈ ਮੇਲ

ਕਾਬੁਲ23ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਕਾਬੁਲ ਵਿਚ ਇਨੀਂ ਦਿਨੀਂ ਚੋਣ ਮੁਹਿੰਮ ਜ਼ੋਰਾਂ 'ਤੇ ਹੈ ਅਤੇ ਇਹ ਕਾਬੁਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਿਸੇ ਚੋਣਾਂ ਵਿਚ ਕਿਸੇ ਸਿੱਖ ਉਮੀਦਵਾਰਾਂ ਦੇ ਪੋਸਟਰ ਦਿਖਾਈ ਦੇ ਰਹੇ ਹਨ ਇਨ੍ਹਾਂ ਵਿਚੋਂ ਇਕ ਮਹਿਲਾ ਸਿੱਖ ਉਮੀਦਵਾਰ ਹੈ ਅਫ਼ਗਾਨਿਸਤਾਨ ਦੇ ਵੋਲੇਸੀ ਜਿਰਗਾ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲ ਅਤੇ ਅਨਾਰਕਲੀ ਕੌਰ ਹੋਨਾਰਿਆਰ ਅਫ਼ਗਾਨਿਸਤਾਨ ਦੇ ਸਿਆਸੀ ਇਤਿਹਾਸ ਵਿਚ ਚੋਣਾਂ ਲੜਨ ਵਾਲੇ ਪਹਿਲੇ ਸਿੱਖ ਉਮੀਦਵਾਰ ਹਨ 250 ਮੈਂਬਰੀ ਸੰਸਦ ਦੇ ਹੇਠਲੇ ਸਦਨ ਦੀਆਂ ਚੋਣਾਂ 18 ਸਤੰਬਰ ਨੂੰ ਹੋਣੀਆਂ ਹਨ ਜੇਕਰ ਇਹ ਉਮੀਦਵਾਰ ਜਿੱਤ ਜਾਂਦੇ ਹਨ ਤਾਂ ਉਹ ਅਫ਼ਗਾਨਿਸਤਾਨ ਦੇ ਸਾਂਸਦ ਬਣਨ ਵਾਲੇ ਪਹਿਲੇ ਗੈਰ ਮੁਸਲਿਮ ਜੇਤੂ ਉਮੀਦਵਾਰ ਹੋਣਗੇ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਨੂੰ ਸੰਸਦ ਵਿਚ ਸਿੱਧੀ ਨਾਮਜ਼ਦਗੀ ਤਾਂ ਮਿਲਦੀ ਸੀ ਪਰ ਕੋਈ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਅੱਜ ਤੱਕ ਨਹੀਂ ਬਣਿਆ ਇਹ ਦੋਵੇਂ ਸਿੱਖ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ ਇਨ੍ਹਾਂ ਦਾ ਮੁਕਾਬਲਾ ਅਫ਼ਗਾਨਿਸਤਾਨ ਦੇ ਪੁਰਾਣੇ ਤਜਰਬੇਕਾਰ ਸਿਆਸਤਦਾਨਾਂ ਮੁਹੰਮਦ ਮੁਹਾਕੀਕ ਅਤੇ ਅਬਦੁਲ ਰਸੂਲ ਸਈਆਫ਼ ਨਾਲ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਤਪਾਲ ਸਿੰਘ ਪਾਲ ਨੇ ਕਿਹਾ ਕਿ ਮੈਂ ਧਰਮ ਦੇਖੇ ਬਿਨਾਂ ਨਿਰਪੱਖਤਾ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਮੈਂ ਸਿੱਖ ਹੋਣ ਨਾਲੋਂ ਪਹਿਲਾਂ ਇਕ ਅਫ਼ਗਾਨ ਹਾਂ ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਦੇ ਮਾਪੇ ਪਸ਼ਤੂਨ ਕੌਮ ਦੀ ਬਹੁਤਾਤ ਵਾਲੇ ਪਕਤੀਆ ਵਿਚ ਰਹਿਣ ਵਾਲੇ ਸਨ ਪਾਲ ਇਕ ਆਯੂਰਵੈਦਿਕ ਦਵਾਈਆਂ ਦੀ ਦੁਕਾਨ ਚਲਾ ਰਿਹਾ ਹੈ ਜੋ ਕਿ ਉਸਦੇ ਪਿਤਾ ਜੀ ਨੇ ਪਕਤੀਆ ਤੋਂ ਕਾਬੁਲ ਕੇ ਖੋਲ੍ਹੀ ਸੀ ਦੂਜੇ ਪਾਸੇ ਅਨਾਰਕਲੀ ਕੌਰ ਹੋਨਾਰਿਆਰ (26) ਕਾਬੁਲ ਦੀ ਜੰਮਪਲ ਹੈ ਉਸਦੇ ਪਿਤਾ ਕ੍ਰਿਸ਼ਨ ਸਿੰਘ ਇਕ ਇੰਜੀਨੀਅਰ ਹਨ, ਜੋ ਕਿ ਖੋਸਤ ਸੂਬੇ ਤੋਂ ਕਾਬੁਲ ਵਸ ਗਏ ਸਨ ਹੋਨਾਰਿਆਰ ਦੀ ਮਾਤਾ ਅਫ਼ਗਾਨੀ ਮੂਲ ਦੀ ਹੈ ਅਤੇ ਉਹ ਵੀ ਪਕਤੀਆ ਸੂਬੇ ਵਿਚ ਪੈਦਾ ਹੋਈ ਸੀ

 
ਆਖਰ ਓਬਾਮਾ ਨੂੰ ਦੱਸਣਾ ਪੈ ਗਿਆ ਆਪਣਾ ਧਰਮ PRINT ਈ ਮੇਲ

ਵਾਸ਼ਿੰਗਟਨ, 21ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): - ਵਾਈਟ ਹਾਊਸ ਨੇ  ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਈਸਾਈ ਹਨ। ਉਹ ਰੋਜਾਨਾ ਪ੍ਰਾਰਥਨਾ ਕਰਦੇ ਹਨ। ਅਜਿਹਾ ਰਾਸ਼ਟਰਪਤੀ ਦੇ ਧਰਮ ਸਬੰਧੀ ਲੋਕਾਂ ਦੇ ਮਨਾਂ ਵਿਚੋਂ ਦੁਬਿਧਾ ਨੂੰ ਦੂਰ ਕਰਨ ਲਈ ਕੀਤਾ ਗਿਆ ਹੈ। ਇਸ ਬਾਰੇ ਕਰਵਾਏ ਸਰਵੇਖਣ ਮੁਤਾਬਕ 18 ਫੀਸਦੀ ਲੋਕ ਓਬਾਮਾ ਨੂੰ ਮੁਸਲਿਮ ਸਮਝਦੇ ਹਨ। ਸਰਵੇਖਣ ਦੇ ਨਤੀਜੇ ਦੇ ਮੱਦੇਨਜ਼ਰ ਵਾਈਟ ਹਾਊਸ ਦੇ ਬੁਲਾਰੇ ਬਿਲ ਬਰਟਨ ਨੇ ਇਹ ਸਪੱਸ਼ਟੀਕਰਨ ਦਿੱਤਾ। ਮਾਰਚ 2009 ਵਿਚ 11 ਫੀਸਦੀ ਲੋਕ ਉਨ੍ਹਾਂ ਨੂੰ ਮੁਸਲਿਮ ਸਮਝਦੇ ਸਨ। ਇਹ ਵੀ ਖੁਲਾਸਾ ਹੋਇਆ ਕਿ ਓਬਾਮਾ ਨੂੰ 34 ਫੀਸਦੀ ਲੋਕ ਈਸਾਈ ਮੰਨਦੇ ਹਨ ਜਦੋਂ ਕਿ 43 ਫੀਸਦੀ ਨੇ ਕਿਹਾ ਕਿ ਉਹ ਉਸ ਦੇ ਧਰਮ ਬਾਰੇ ਨਹੀਂ ਜਾਣਦੇ। ਬਰਟਨ ਮੁਤਾਬਕ ਅਮਰੀਕੀ ਨਾਗਰਿਕਾਂ ਨੂੰ ਰਾਸ਼ਟਰਪਤੀ ਦੇ ਧਰਮ ਦੀ ਬਜਾਏ ਦੇਸ਼ ਦੇ ਅਰਥਚਾਰੇ ਅਤੇ ਇਰਾਕ ਅਤੇ ਅਫਗਾਨਿਸਤਾਨ ਜੰਗਾਂ ਦਾ ਵਧੇਰੇ ਖਿਆਲ ਹੈ।

 
ਰਾਸ਼ਟਰ ਮੰਡਲ ਖੇਡਾਂ ਨੂੰ ਅੱਤਵਾਦੀ ਖਤਰਾ ਨਹੀਂ-ਸੀ.ਜੀ.ਈ. PRINT ਈ ਮੇਲ

ਲੰਦਨ,20ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ):  -ਇੰਗਲੈਂਡ ਰਾਸ਼ਟਰ ਮੰਡਲ ਖੇਡ (ਸੀ.ਜੀ.ਈ.) ਨੇ ਅਕਤੂਬਰ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਨੂੰ ਕਿਸੇ ਅੱਤਵਾਦੀ ਖ਼ਤਰੇ ਦੇ ਖਦਸ਼ੇ ਤੋਂ ਇਨਕਾਰ ਕੀਤਾ ਪਰ ਚਿਤਾਵਨੀ ਦਿੱਤੀ ਕਿ ਐਥਲੀਟਾਂ ਨੂੰ ਇਸ ਸਥਾਨ 'ਤੇ ਹੋਣ ਵਾਲੇ ਮੁਕਾਬਲੇ ਤੋਂ ਦੂਰ ਰੱਖਣ ਲਈ ਖਾਸ ਨਿਸ਼ਾਨਿਆਂ 'ਤੇ ਹਮਲਾ ਕੀਤਾ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਿਕ ਸੀ.ਜੀ.ਈ. ਨੇ ਭਾਰਤ ਦੀ ਸੁਰੱਖਿਆ ਯੋਜਨਾ 'ਤੇ ਮੈਟਰੋਪੋਲਿਟਨ ਪੁਲਿਸ ਸਪੈਸ਼ਲਿਸਟ ਪ੍ਰੋਟੈਕਸ਼ਨ ਗਰੁੱਪ ਤੋਂ ਸਕਾਰਾਤਮਿਕ ਜਵਾਬ ਮਿਲਣ ਤੋਂ ਬਾਅਦ ਇੰਗਲੈਂਡ ਦੇ 17 ਰਾਸ਼ਟਰ ਮੰਡਲ ਖੇਡ ਮਹਾਸੰਘਾਂ ਨੂੰ ਪੱਤਰ ਲਿਖਿਆ ਹੈ।ਪਰ ਇਸ ਦੇ ਬਾਵਜੂਦ ਖਿਡਾਰੀਆਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੌਰਾਨ ਸਾਵਧਾਨ ਰਹਿਣ ਨੂੰ ਕਿਹਾ ਗਿਆ ਹੈ। ਸੀ.ਜੀ.ਈ. ਨੇ ਕਿਹਾ- ਖੇਡਾਂ ਨੂੰ ਕੋਈ ਅੱਤਵਾਦੀ ਖ਼ਤਰਾ ਨਹੀਂ ਹੈ। ਅਸੀਂ ਸੰਬੰਧਤ ਅਧਿਕਾਰਿਆਂ ਦੇ ਨਾਲ ਰਾਬਤਾ ਜਾਰੀ ਰੱਖਾਂਗੇ, ਖਾਸ ਕਰਕੇ ਦਿੱਲੀ ਆਯੋਜਨ ਕਮੇਟੀ ਦੇ ਨਾਲ ਜੋ ਖੇਡਾਂ ਦੌਰਾਨ ਸੁਰੱਖਿਆ ਮੁਹੱਈਆ ਕਰਾਉਣ ਲਈ ਜ਼ਿੇੰਮੇਵਾਰ ਹੈ।

 
ਅਤਿਵਾਦੀਆਂ ਨੂੰ ਹੜ੍ਹ ਦਾ ਲਾਭ ਨਹੀਂ ਲੈਣ ਦਿਆਂਗੇ :ਕੁਰੈਸ਼ੀ PRINT ਈ ਮੇਲ

ਸੰਯੁਕਤ ਰਾਸ਼ਟਰ, 20ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤਿਵਾਦੀਆਂ ਨੂੰ ਦੇਸ਼ ਵਿਚ ਆਏ ਹੜ੍ਹ ਦੇ ਸੰਕਟ ਦਾ ਲਾਭ ਨਹੀਂ ਚੁੱਕਣ ਦੇਵੇਗਾ ਪਾਕਿਸਤਾਨ ਵਿਚ ਆਏ ਹੜ੍ਹ ਦੀ ਸਥਿਤੀ 'ਤੇ ਵਿਚਾਰ ਵਟਾਂਦਰੇ ਲਈ ਸੱਦੀ ਗਈ ਵਿਸ਼ੇਸ਼ ਬੈਠਕ ਵਿਚ ਹਿੱਸਾ ਲੈਣ ਆਏ ਕੁਰੈਸ਼ੀ ਨੇ ਇਹ ਬਿਆਨ ਦਿੱਤਾ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਤਿਵਾਦੀਆਂ ਖਿਲਾਫ਼ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਾਕਿਸਤਾਨ ਇਸ ਸੰਕਟ ਨੂੰ ਅਤਿਵਾਦੀਆਂ ਲਈ ਮੌਕਾ ਨਹੀਂ ਬਣਨ ਦੇਵੇਗਾ ਇਸ ਦੌਰਾਨ ਅਮਰੀਕਾ ਨੇ ਕੱਲ੍ਹ ਪਾਕਿਸਤਾਨ ਨੂੰ ਛੇ ਕਰੋੜ ਡਾਲਰ ਦੀ ਵਾਧੂ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ

 
<< Start < Prev 861 862 863 864 865 866 867 868 869 870 Next > End >>

Results 7750 - 7758 of 9708

Advertisements