ਮਾਮਲੇ 'ਤੇ ਨਜ਼ਰ ਰੱਖ ਰਿਹੈ ਹਾਈ ਕਮਿਸ਼ਨ |
|
|
ਲੰਡਨ, 03 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ) ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਲੰਡਨ ਵਿਚ ਕੁਈਨਜ਼ ਬੈਟਨ ਰਿਲੇਅ ਲਈ ਇਕ ਕੰਪਨੀ ਦੀਆਂ ਸੇਵਾਵਾਂ ਲੈਣ ਸਬੰਧੀ ਵਿਵਾਦ 'ਤੇ ਸਰਗਰਮ ਰੂਪ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਸਮਾਂ ਆਉਣ 'ਤੇ ਉਹ ਇਸ ਬਾਰੇ ਜਾਣਕਾਰੀ ਨਸ਼ਰ ਕਰੇਗਾ। ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਦਿੱਲੀ ਵਿਚ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਇਸ ਦਾਅਵੇ ਨੂੰ ਮਜ਼ਬੂਤ ਕਰਨ ਲਈ ਈ ਮੇਲ ਦਿਖਾਏ ਕਿ ਵਿਵਾਦਗ੍ਰਸਤ ਏ.ਕੇ. ਫ਼ਿਲਮਜ਼ ਦੀਆਂ ਸੇਵਾਵਾਂ ਰਾਜੂ ਸਬੈਸਟੀਅਨ ਦੀ ਸਿਫ਼ਾਰਸ਼ 'ਤੇ ਲਈਆਂ ਗਈਆਂ ਸਨ ਜੋ ਕਿ ਹਾਈ ਕਮਿਸ਼ਨ ਦਾ ਇਕ ਜੂਨੀਅਰ ਰੈਂਕ ਦਾ ਅਧਿਕਾਰੀ ਹੈ। ਹਾਈ ਕਮਿਸ਼ਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਰਾਸ਼ਟਰ ਮੰਡਲ ਆਯੋਜਨ ਕਮੇਟੀ ਦੇ 1 ਅਗਸਤ 2010 ਨੂੰ ਜਾਰੀ ਪ੍ਰੈਸ ਬਿਆਨ ਸਬੰਧੀ ਇਸ ਮਸਲੇ 'ਤੇ ਕਮਿਸ਼ਨ ਵਲੋਂ ਸਰਗਰਮੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
|
|
ਪਾਕਿਸਤਾਨ ਦੇ ਸਿੰਧ ਸੂਬੇ 'ਚ ਹਿੰਸਾ, 35 ਹਲਾਕ |
|
|
ਕਰਾਚੀ, 03 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ)ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸੱਤਾਵਾਦੀ ਮੁਤਾਹਿਦਾ ਕੌਮੀ ਮੂਵਮੈਂਟ ਦੇ ਇਕ ਵਿਧਾਇਕ ਦੀ ਹੱਤਿਆ ਤੋਂ ਬਾਅਦ ਸੋਮਵਾਰ ਦੇਰ ਰਾਤ ਹੋਏ ਦੰਗਿਆਂ, ਗੋਲੀਬਾਰੀ ਅਤੇ ਅਗਜਨੀ ਦੀਆਂ ਘਟਨਾਵਾਂ ਵਿਚ ਘੱਟੋ ਘੱਟ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 80 ਜ਼ਖ਼ਮੀ ਹੋ ਗਏ। ਦੋ ਦਰਜਨ ਤੋਂ ਵੱਧ ਦੁਕਾਨਾਂ ਅਤੇ ਵਾਹਨਾਂ ਅਤੇ ਸੜਕਾਂ 'ਤੇ ਖੜ੍ਹੀਆਂ ਠੇਲਾ ਗੱਡੀਆਂ ਵਿਚ ਭੜਕੀ ਹੋਈ ਭੀੜ ਨੇ ਅੱਗ ਲਗਾ ਦਿੱਤੀ। ਪੁਲਿਸ ਅਧਿਕਾਰੀਆਂ ਅਤੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸਿੰਧ ਅਸੈਂਬਲੀ ਦੇ ਮੈਂਬਰ ਰਜ਼ਾ ਹੈਦਰ ਦੀ ਹੱਤਿਆ ਤੋਂ ਬਾਅਦ ਕਰਾਚੀ ਅਤੇ ਹੈਦਰਾਬਾਦ ਦੇ ਵੱਖ ਵੱਖ ਇਲਾਕਿਆਂ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ 35 ਲੋਕਾਂ ਦੀ ਮੌਤ ਹੋ ਗਈ। ਸ਼ਹਿਰ 'ਚ ਗੋਲੀਬਾਰੀ ਦੇ ਮੱਦੇਨਜ਼ਰ ਵਪਾਰਕ ਕੇਂਦਰ, ਦੁਕਾਨਾਂ, ਪੈਟਰੋਲ ਪੰਪ ਅਤੇ ਮੈਰਿਜ ਪੈਲਿਸ ਆਦਿ ਮਜਬੂਰਨ ਬੰਦ ਕਰਨੇ ਪਏ। ਤਣਾਅ ਦੇ ਚਲਦਿਆਂ ਆਮ ਜਨਜੀਵਨ ਠੱਪ ਹੋ ਗਿਆ। ਸਿੰਧ ਸੂਬੇ ਦੇ ਪੁਲਿਸ ਸਰਜਨ ਹਾਮਿਦ ਪਰਿਹਾਰ ਨੇ ਕਿਹਾ ਕਿ ਦੋਵਾਂ ਸ਼ਹਿਰਾਂ ਦੇ ਵੱਖ ਵੱਖ ਹਸਪਤਾਲਾਂ ਵਿਚ 31 ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਦੀ ਗੋਲੀਆਂ ਲੱਗਣ ਦੇ ਜ਼ਖ਼ਮ ਮਿਲੇ ਹਨ। ਸਥਾਨਕ ਮੀਡੀਆ ਅਨੁਸਾਰ ਹਸਪਤਾਲਾਂ ਵਿਚ 35 ਲਾਸ਼ਾਂ ਪਹੁੰਚ ਚੁੱਕੀਆਂ ਹਨ। ਸਰਕਾਰੀ ਜਿਨਾਹ ਹਸਪਤਾਲ ਦੇ ਮੈਡੀਕੋ ਲੀਗਲ ਅਫ਼ਸਰ ਨੇ ਕਿਹਾ ਕਿ ਅਸੀਂ ਤਕਰੀਬਨ 13 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ 45 ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ । ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਗੋਲੀ ਲੱਗੀ ਹੈ। ਅੱਬਾਸੀ ਸ਼ਹੀਦ ਹਸਪਤਾਲ ਦੇ ਡਾ. ਅੱਬਾਸ ਰਜ਼ਵੀ ਨੇ ਕਿਹਾ ਕਿ ਹਸਪਤਾਲ ਵਿਚ 9 ਲਾਸ਼ਾਂ ਲਿਆਂਦੀਆਂ ਗਈਆਂ ਹਨ ਅਤੇ ਦਰਜ਼ਨਾਂ ਜ਼ਖ਼ਮੀ ਜ਼ੇਰੇ ਇਲਾਜ ਹਨ।
|
|
ਨੇਤਾ ਦੀ ਹੱਤਿਆ ਦੇ ਬਾਅਦ ਪਾਕਿਸਤਾਨ ਵਿਚ ਹਿੰਸਾ ਫੈਲੀ, 30 ਮੌਤ |
|
|
ਕਰਾਚੀ,03 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ) : ਪਾਕਿਸਤਾਨ ਵਿਚ ਇਕ ਅਸੈਬਲੀ ਦੇ ਮੈਂਬਰ ਅਤੇ ਉਸ ਦੇ ਬਾਡੀਗਾਰਡ ਦੀ ਮਸਜਿਦ ਵਿਚ ਹੱਤਿਆ ਤੋਂ ਬਾਅਦ ਕਰਾਜੀ ਵਿਚ ਦੰਗੇ ਭੜਕ ਗਏ ਜਿਸ ਵਿਚ 30 ਲੋਕਾਂ ਦੀ ਮੌਤ ਹੋਈ ਅਤੇ 70 ਜ਼ਖਮੀ ਹੋ ਗਏ। ਰਾਜ ਅਸੈਬਲੀ ਦੇ ਮੈਂਬਰ ਅਤੇ ਉਸ ਦੇ ਬਾਡੀਗਾਰਡ ਦਾ ਉਸ ਸਮੇਂ ਕਤਲ ਕੀਤਾ ਗਿਆ ਜਦੋਂ ਉਹ ਇਕ ਮਿੱਤਰ ਦੀ ਅੰਤਿਮ ਅਰਦਾਸ ਵਿਚ ਹਿੱਸਾ ਲੈਣ ਗਏ ਸਨ। ਪੁਲਿਸ ਦੇ ਅਧਿਕਾਰੀਆਂ ਅਤੇ ਹਸਪਤਾਲ ਦੇ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਐਮ ਪੀ ਜੇ ਰਜਾ ਹੈਦਰ ਦੇ ਕਤਲ ਦੇ ਬਾਅਦ ਕਰਾਚੀ ਅਤੇ ਹੈਦਰਾਬਾਦ ਦੇ ਵੱਖ ਵੱਖ ਹਿੱਸਿਆਂ ਵਿਚ ਦੰਗਿਆਂ ਦੀ ਘਟਨਾਵਾਂ ਵਿਚ 30 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਸਰਕਾਰੀ ਜਿਨਾਹ ਹਸਪਤਾਲ ਦੇ ਮੈਡੀਕਲ ਅਫਸਰ ਨੇ ਕਿਹਾ ਕਿ ਸਾਨੂੰ 13 ਲਾਸ਼ਾਂ ਮਿਲੀਆਂ ਹਨ 45 ਜ਼ਖਮੀਆਂ ਦਾ ਅਸੀਂ ਇਲਾਜ ਕਰ ਰਹੇ ਹਾਂ। ਇਨ੍ਹਾਂ ਵਿਚੋਂ ਜ਼ਿਆਦਾਤਰ ਗੋਲੀਆਂ ਨਾਲ ਜ਼ਖਮੀ ਹੋਏ ਹਨ। ਦੂਜੇ ਪਾਸੇ ਇਕ ਹੋਰ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿਚ 9 ਲਾਸ਼ਾਂ ਆਈਆਂ ਹਨ। ਇਸ ਤੋਂ ਇਲਾਵਾ ਦਰਜਨ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸਾਰੇ ਗੋਲੀਆਂ ਲੱਗਣ ਕਰਕੇ ਜ਼ਖਮੀ ਹੋਏ ਹਨ। ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਅਸ਼ਾਂਤੀ ਹੈ ਪਰ ਕਾਬੂ ਹੇਠ ਹੈ। ਸ਼ਹਿਰ ਵਿਚ ਪੁਲਿਸ ਗਸ਼ਤ ਤੇਜ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਚਾਰ ਮੋਟਰਸਾਇਕਲ ਸਵਾਰ ਆਏ ਉਨ੍ਹਾਂ ਨਾਲ ਕਾਰ ਸਵਾਰ ਵੀ ਸਨ ਜਿਨ੍ਹਾਂ ਨੇ ਨੇਤਾ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਸ਼ਹਿਰ ਵਿਚ ਦੰਗੇ ਭੜਕ ਗਏ ਜਿਸ ਵਿਚ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
|
|
ਸੰਸਦ ਵਿਚ ਅਸ਼ਲੀਲ ਤਸਵੀਰਾਂ ਦਿਖਾਈਆਂ |
|
|
ਇੰਡੋਨੇਸ਼ੀਆ, 03 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ) : ਇੰਡੋਨੇਸ਼ੀਆ ਵਿਚ ਸੰਸਦ ਦੇ ਅੰਦਰੂਨੀ ਟੀ ਵੀ ਚੈਨਲ ਅਸ਼ਲੀਲ ਤਸਵੀਰਾਂ ਦਿਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਘਟਨਾ ਦੀ ਜਾਂਚ ਚੱਲ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਰੀਬ ਪੰਦਰਾਂ ਮਿੰਟ ਤੱਕ ਕਰਮਚਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਤਸਵੀਰਾਂ ਵੇਖਣ ਨੂੰ ਮਿਲੀਆਂ ਇਸ ਤੋਂ ਬਾਅਦ ਸੁਰੱਖਿਆ ਅਮਲਾ ਉਥੇ ਗਿਆ ਤੇ ਇਹ ਤਸਵੀਰਾਂ ਪਾਸੇ ਕੀਤੀਆਂ। ਇਸ ਟੀ ਵੀ ਚੈਨ ਦੀ ਵਰਤੋਂ ਸਦਨ ਵਿਚ ਰਾਜਨੀਤਿਕ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ ਹੁੰਦੀ ਹੈ। ਇੰਡੋਨੇਸ਼ੀਆ ਵਿਚ ਆਦੇਸ਼ ਦਿੱਤਾ ਗਿਆ ਹੈ ਕਿ 11 ਅਗਸਤ ਤੱਕ ਇੰਟਰਨੈਟ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਆਨ ਲਾਈਨ ਅਸ਼ਲੀਲ ਸਮੱਗਰੀ ਦੇਣਾ ਬੰਦ ਕਰਨਾ ਪਵੇਗਾ। ਹੁਣ ਸੰਸਦ ਵਿਚ ਇਸ ਵਾਪਰੀ ਘਟਨਾ ਦਾ ਸਬੰਧ ਹੈ ਜਾਂ ਨਹੀਂ । ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਤਸਵੀਰਾਂ ਇਕ ਵੈਬਸਾਈਟ ਤੋਂ ਲਈਆਂ ਗਈਆਂ ਸਨ। ਜਿਸ ਉਪਰ ਸਿੰਗਾਪੁਰ ਅਤੇ ਮਾਲੇਸ਼ੀਆ ਵਿਚ ਪਾਬੰਦੀ ਲੱਗੀ ਹੋਈ ਹੈ। ਸਦਨ ਦੇ ਸਪੀਕਰ ਨੇ ਘਟਨਾ ਲਈ ਵੀ ਮੁਆਫੀ ਮੰਗੀ ਹੈ।
|
|
ਆਹਮਣੇ ਸਾਹਮਣੇ ਗੱਲਬਾਤ ਲਈ ਤਿਆਰ ਹਨ : ਅਹਿਮਦੀਨੇ ਜਾਦ |
|
|
ਤਹਿਰਾਨ, 03 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ) : ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਕਿ ਅੰਤਰਰਾਸ਼ਟਰੀ ਮੁੱਦਿਆਂ ਉਪਰ ਉਹ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਵਿਦੇਸ਼ਾਂ ਵਿਚ ਰਹਿ ਰਹੇ ਇਰਾਨ ਵਾਸੀਆਂ ਨਾਲ ਸਰਕਾਰੀ ਟੀ ਵੀ ਉਪਰ ਸਿੱਧੇ ਪ੍ਰਸਾਰਨ 'ਤੇ ਅਹਿਮਦੀਨੇਜਾਦ ਨੇ ਕਿਹਾ ਕਿ ਉਮੀਦ ਹੈ ਕਿ ਸੰਯੁਕਤ ਰਾਸ਼ਟਰ ਦੀ ਮਹਾ ਸਭਾ ਵਿਚ ਅਸੀਂ ਆਹਮਣੇ ਸਾਹਮਣੇ ਹੋਵਾਂਗੇ। ਅਸੀਂ ਵੱਖ ਵੱਖ ਮੁੱਦਿਆਂ 'ਤੇ ਆਹਮਣੇ ਸਾਹਮਣੇ ਬੈਠ ਕੇ, ਇਕ ਦੂਜੇ ਨਾਲ ਮੀਡੀਆ ਦੇ ਸਾਹਮਣੇ ਗੱਲਬਾਤ ਕਰਨ ਲਈ ਤਿਆਰ ਹਾਂ। ਦੇਖਦੇ ਹਾਂ ਕਿ ਕਿਸੇ ਦੇ ਕੋਲ ਚੰਗੇ ਸਾਧਨ ਹਨ। ਸਾਡੀ ਸੋਚ ਦਾ ਇਹੀ ਉਚਿਤ ਤਰੀਕਾ ਹੈ। ਅਗਲੇ ਮਹੀਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੀ ਮੀਟਿੰਗ ਹੋਵੇਗੀ ਅਤੇ ਸੰਭਾਵਨਾ ਹੈ ਕਿ ਅਹਿਮਦੀਨੇਜਾਦ ਨਿਊਯਾਰਕ ਦੀ ਯਾਤਰਾ ਉਪਰ ਜਾਣਗੇ।
|
|
|
|
<< Start < Prev 861 862 863 864 865 866 867 868 869 870 Next > End >>
|
Results 7768 - 7776 of 9708 |