ਕਲਮਾਡੀ ਦੇ ਦਾਅਵੇ ਨੂੰ ਲੱਗਿਆ ਝਟਕਾ'ਹਾਈ ਕਮਿਸ਼ਨ ਨੇ ਆਯੋਜਨ ਕਮੇਟੀ ਨੂੰ ਕੰਪਨੀ ਦੀ ਸਿਫ਼ਾਰਸ਼ ਨਹੀਂ ਕੀਤੀ' |
|
|
ਲੰਡਨ, 01 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ)ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭਾਵੇਂ ਹੀ ਲੰਡਨ ਦੀ ਇਕ ਅਣਜਾਣ ਜਿਹੀ ਕੰਪਨੀ ਨੂੰ ਲੱਖਾਂ ਪੌਂਡ ਦੇਣ ਦੇ ਮਾਮਲੇ ਵਿਚ ਸਾਰੀਆਂ ਪ੍ਰਕ੍ਰਿਆਵਾਂ ਦਾ ਪਾਲਣ ਕਰਨ ਦੀ ਗੱਲ ਕਹੀ ਹੋਵੇ, ਪਰ ਇਹ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ। ਕੱਲ੍ਹ ÎਿÂਕ ਪੱਤਰਕਾਰ ਸੰਮੇਲਨ ਬੁਲਾ ਕੇ ਆਯੋਜਨ ਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਕੰਪਨੀ ਦੇ ਖਾਤੇ ਵਿਚ ਜਮ੍ਹਾਂ ਕਰਵਾਏ ਗਏ ਲੱਖਾਂ ਪੌਂਡ ਬਾਰੇ ਸਪਸ਼ਟੀਕਰਨ ਦਿੱਤਾ ਸੀ, ਪਰ ਇਸ ਮਾਮਲੇ ਵਿਚ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੁਰੇਸ਼ ਕਲਮਾਡੀ ਦੇ ਦਾਅਵੇ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਹਾਈ ਕਮਿਸ਼ਨ ਨੇ ਆਯੋਜਨ ਕਮੇਟੀ ਨੂੰ ਕੰਪਨੀ ਦੀ ਸਿਫ਼ਾਰਸ਼ ਨਹੀਂ ਕੀਤੀ ਸੀ। ਸੁਰੇਸ ਕਲਮਾਡੀ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ ਕਿ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੀ ਸਿਫ਼ਾਰਸ਼ 'ਤੇ ਹੀ ਏ ਐਫ ਫਿਲਮਜ਼ ਯੂ ਕੇ ਲਿਮਟਡ ਤੋਂ ਲਿਆ ਗਿਆ ਅਤੇ ਉਸਦੇ ਬਦਲੇ ਪੈਸੇ ਦਿੱਤੇ ਗਏ ਸਨ। ਕਲਮਾਡੀ ਨੇ ਕਿਹਾ ਸੀ ਕਿ ਜੇਕਰ ਕੋਈ ਗੜਬੜੀ ਹੈ ਤਾਂ ਉਹ ਇਸਦੇ ਲਈ ਜ਼ਿੰਮੇਵਾਰ ਨਹੀਂ ਹਨ। ਕਲਮਾਡੀ ਦੇ ਬਿਆਨ 'ਤੇ ਆਪਣੀ ਪ੍ਰਤੀਕ੍ਰਿਆ ਵਿਚ ਲੰਡਨ ਤੋਂ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ ਅਜਿਹੀ ਕੋਈ ਸਿਫ਼ਾਰਸ਼ ਨਹੀਂ ਕੀਤੀ। ਮੀਡੀਆ ਸੂਤਰਾਂ ਅਨੁਸਾਰ ਹਾਈ ਕਮਿਸ਼ਨ ਦੇ ਬੁਲਾਰੇ ਨੇ ਤਾਂ ਇਥੋਂ ਤੱਕ ਕਿਹਾ ਕਿ ਏ ਐਮ ਫਿਲਮਜ਼ ਯੂ ਕੇ ਲਿਮਟਿਡ ਤਾਂ ਉਸਦੇ ਪੈਨਲ ਵਿਚ ਵੀ ਨਹੀਂ ਹੈ। ਦਿੱਲੀ ਵਿਚ ਹੋਏ ਪੱਤਰਕਾਰ ਸੰਮੇਲਨ ਵਿਚ ਸੁਰੇਸ਼ ਕਲਮਾਡੀ ਨੇ ਰਾਜੂ ਸਬਸਟੀਅਨ ਨਾਂ ਦੇ ਕਰਮਚਾਰੀ ਨਾਲਈਮੇਲ ਦਾ ਜ਼ਿਕਰ ਕੀਤਾ ਸੀ ਅਤੇ ਉਸਦੇ ਹਿੱਸੇ ਵੀ ਪੜ੍ਹ ਕੇ ਸੁਣਾਏ ਸਨ, ਪਰ ਮੀਡੀਆ ਸੂਤਰਾਂ ਦੀ ਮੰਨੀਏ ਤਾਂ ਰਾਜੂ ਸਬਸਟੀਅਨ ਇਕ ਜੂਨੀਅਰ ਕਰਮਚਾਰੀ ਹੈ ਅਤੇ ਕਿਸੇ ਕੰਪਨੀ ਦੇ ਨਾਂ ਦੀ ਸਿਫ਼ਾਰਸ਼ ਕਰਨਾ ਉਸਦੇ ਅਧਿਕਾਰ ਖੇਤਰ ਅਧੀਨ ਨਹੀਂ ਹੈ।
|
|
|
|
<< Start < Prev 861 862 863 864 865 866 867 868 869 870 Next > End >>
|
Results 7777 - 7785 of 9708 |