ਇਸਲਾਮਾਬਾਦ, 24ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ) ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਸਿਆਚਿਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ, ਕਿਉਂਕਿ ਇਥੇ ਫੌਜੀਆਂ ਦੀ ਤਾਇਨਾਤੀ ਦੋਵਾਂ ਦੇਸ਼ਾਂ ਦੇ ਰਾਜਕੋਸ਼ ਉਤੇ ਵੱਡਾ ਬੋਝ ਵਧਾ ਰਹੇ ਹਨ। ਜ਼ਰਦਾਰੀ ਨੇ ਕਰਾਚੀ ਵਿਚ ਮੁੱਖ ਮੰਤਰੀ ਦੇ ਨਿਵਾਸ 'ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਫੌਜੀਆਂ ਦੀ ਤਾਇਨਾਤੀ ਵਿਚ ਭਾਰੀ ਲਾਗਤ ਦੇ ਚਲਦਿਆਂ ਇਥੋਂ ਜਵਾਨਾਂ ਨੂੰ ਹਟਾਉਣ ਦਾ ਵਕਤ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਚੀਨ ਵਿਚ ਤਾਇਨਾਤ ਫੌਜੀਆਂ ਤੇ ਭਾਰਤੀ ਫੰੋਜ ਦਾ ਖਰਚ ਪਾਕਿਸਤਾਨ ਤੋਂ ਕਿਤੇ ਜ਼ਿਆਦਾ ਹੈ। ਜ਼ਰਦਾਰੀ ਨੇ ਕਿਹਾ ਕਿ ਇਸਦੇ ਬਾਵਜੂਦ ਪਾਕਿਸਤਾਨ ਨੇ ਭਾਰਤ ਨੂੰ ਸੁਝਾਅ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਨੂੰ ਉਥੋਂ ਆਪਣੇ ਫੌਜੀ ਹਟਾ ਲੈਣੇ ਚਾਹੀਦੇ ਹਨ। ਬੀਤੀ 15 ਜੁਲਾਈ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਵਿਚ ਅੱਗੇ ਵਾਧਾ ਨਾ ਹੋਣ ਬਾਰੇ ਜ਼ਰਦਾਰੀ ਨੇ ਕਿਹਾ ਕਿ ਗੱਲਬਾਤ ਵਿਚ ਰੁਕਾਵਟਾਂ ਦੇ ਲਈ ਭਾਰਤ ਦੀ ਘਰੇਲੂ ਨੀਤੀਆਂ ਜ਼ਿੰਮੇਵਾਰ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਨਾਲ ਸਾਰਥਕ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
|
ਸੰਤ,ਬਾਬਾ ਠਾਕਰ ਸਿੰਘ ਜੀ,ਦਾਸ ਦੇ ਗਰੀਬਖਾਨੇ-(ਫਰੈਂਕਫੋਰਟ-ਜਰਮਨੀ)-ਵਿਖੇ!!![]() ਸ਼ੰਤ,ਅਜੀਤ ਸਿੰਘ ਜੀ--ਨਿਰਮਲ ਕੂਟੀਆ ਜੋਹਲਾਂ ਵਾਲੇ!!
!!ਹਰਣਾਕੁਸ਼ ਦੁਸ਼ਟੁ !!
![]() |