|
ਕੁਰੈਸ਼ੀ ਨੇ ਦਿੱਲੀ ਦੌਰੇ ਲਈ ਰੱਖੀਆਂ ਸ਼ਰਤਾਂ |
|
|
ਇਸਲਾਮਾਬਾਦ, 18 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ) ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਨਵੀਂ ਦਿੱਲੀ ਦੀ ਯਾਤਰਾ ਨਹੀਂ ਕਰਨਗੇ ਜਦੋਂ ਤੱਕ ਭਾਰਤ ਸਾਰੇ ਲਟਕਦੇ ਮਸਲਿਆਂ ਨੂੰ ਸੁਲਝਾਉਣ ਲਈ ਸਾਰਥਕ, ਉਸਾਰੂ ਅਤੇ ਨਤੀਜਾ ਮੁਖੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੁੰਦਾ। ਕੁਰੈਸ਼ੀ ਨੇ ਪਾਕਿ ਯਾਤਰਾ 'ਤੇ ਆਈ ਬਰਤਾਨਵੀ ਮੰਤਰੀ ਸਾਈਦਾ ਵਾਰਸੀ ਦੇ ਨਾਲ ਸ਼ਨੀਵਾਰ ਦੀ ਰਾਤ ਇਕ ਸਾਂਝੇ ਪੱਤਰਕਾਰ ਸੰੇਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ ਕਿਹਾ ਕਿ ਮੈਂ ਉਸਾਰੂ, ਸਾਰਥਕ ਅਤੇ ਨਤੀਜਾ ਮੁਖੀ ਗੱਲਬਾਤ ਦੇ ਲਈ ਭਾਰਤ ਜਾਣਾ ਚਾਹੁੰਦਾ ਹਾਂ, ਜਦੋਂ ਸਹੀ ਮਾਹੌਲ ਹੋਵੇ ਅਤੇ ਉਹ ਪੂਰੀ ਤਰ੍ਹਾਂ ਗੱਲਬਾਤ ਲਈ ਤਿਆਰ ਹੋਣ ਤਾਂ ਹੀ ਉਹ ਭਾਰਤ ਜਾ ਸਕਦੇ ਹਨ। ਕੁਰੈਸ਼ੀ ਪੱਤਰਕਾਰਾਂ ਦੇ ਉਸ ਸਵਾਲ 'ਤੇ ਪ੍ਰਤੀਕ੍ਰਿਆ ਦੇ ਰਹੇ ਸਨ ਜਿਸ ਵਿਚ ਪੁੱਛਿਆ ਗਿਆ ਸੀ ਕਿ ਉਹ ਭਾਰਤ ਸਰਕਾਰ ਦੇ ਮੌਜੂਦਾ ਰੁਖ ਦੇ ਮੱਦੇਨਜ਼ਰ ਗੱਲਬਾਤ ਦੇ ਲਈ ਨਵੀਂ ਦਿੱਲੀ ਜਾਣਾ ਚਾਹੁੰਦੇ ਹਨ । ਕੁਰੈਸ਼ੀ ਦੇ ਨਾਲ ਵੀਰਵਾਰ ਨੂੰ ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਪਾਕਿ ਵਿਦੇਸ਼ ਮੰਤਰੀ ਨੂੰ ਗੱਲਬਾਤ ਦੇ ਲਈ ਅਗਲੇ ਦੌਰ ਦੇ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਕੁਰੈਸ਼ੀ ਨੇ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਨੇ ਗੱਲਬਾਤ ਦੌਰਾਨ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਤਾਂ ਕੀਤਾ, ਪਰ ਸਾਡੀ ਚਿੰਤਾਵਾਂ 'ਤੇ ਚੋਣਵਾਂ ਰੁਖ ਅਪਣਾਈ ਰਖਿਆ।
|
|
ਉਲਫ਼ਾ ਦੇ ਦੋ ਨੇਤਾ ਬੰਗਲਾਦੇਸ਼ 'ਚ ਗ੍ਰਿਫ਼ਤਾਰ |
|
|
ਢਾਕਾ, 18 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ)ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਉਤਰੀ ਕਿਸ਼ੋਰਗੰਜ ਤੋਂ ਭੈਰਵ ਤੋਂ ਪਾਬੰਦੀਸ਼ੁਦਾ ਉਲਫ਼ਾ ਦੇ ਦੋ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਹਨਾਂ ਕੋਲੋਂ ਇੱਕ ਆਧੁਨਿਕ ਪਿਸਤੌਲ ਅਤੇ ਬੰਬ ਬਰਾਮਦ ਕੀਤੇ ਗਏ ਹਨ। ਆਰ.ਏ.ਬੀ. ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਮੁਹੰਮਦ ਸੋਹੇਲ ਨੇ ਦੱਸਿਆ ਕਿ ਰੰਜਨ ਚੌਧਰੀ ਅਤੇ ਪ੍ਰਦੀਪ ਮਾਰਕ ਨੂੰ ਭੈਰਵ ਦੇ ਲਖੀਪੁਰ ਇਲਾਕੇ ਤੋਂ ਅਪਰਾਧ ਨਿਰੋਧੀ ਰੈਪਿਡ ਐਕਸ਼ਨ ਬਟਾਲੀਅਨ ਨੇ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਲੋਕਾਂ ਕੋਲੋਂ ਇੱਕ ਪਿਸਤੌਲ ਅਤੇ ਛੋਟੇ ਬੰਬ ਬਰਾਮਦ ਕੀਤੇ ਗਏ ਹਨ। ਸੋਹੇਲ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ ।
|
|
ਚੌਧਰੀ ਨੰਦ ਲਾਲ ਦਾ ਸਿਡਨੀ ਦੇ ਗੁਰਦੁਵਾਰਾ ਸਾਹਿਬ ਗਲੈੱਨਵੁੱਡ ਵਿੱਚ ਸਨਮਾਨ, ਪਹਿਲਾਂ ਤੋਂ ਸਥਾਪਿਤ ਪੰਜਾਬੀ ਨਵਿਆਂ ਦਾ ਵੀ |
|
|
ਚੌਧਰੀ ਨੰਦ ਲਾਲ ਨੂੰ ਸਿਡਨੀ ਦੇ ਗੁਰਦੁਵਾਰਾ ਸਾਹਿਬ ਗਲੈੱਨਵੁੱਡ 'ਚ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ (ਖੇਲਾ)
ਸਿਡਨੀ 17 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ) ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਬਲਾਚੌਰ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਆਸਟ੍ਰੇਲੀਆ ਪਹੁੰਚੇ ਹੋਏ ਹਨ।ਆਪਣੇ ਇਸ ਆਸਟ੍ਰੇਲੀਆ ਦੌਰੇ ਦੌਰਾਨ ਚੌਧਰੀ ਨੰਦ ਲਾਲ ਜੀ ਸਿਡਨੀ ਦੇ ਇਲਾਕੇ ਗਲੈੱਨਵੁੱਡ ਵਿਖੇ ਸਥਿਤ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰਦੁਵਾਰਾ ਸਾਹਿਬ (ਗਲੈੱਨਵੁੱਡ) ਵਿਖੇ ਸੀਸ ਝੁਕਾਉਣ ਹੋਣ ਲਈ ਪਹੁੰਚੇ।ਗੁਰਦੁਵਾਰਾ ਸਾਹਿਬ ਪਹੁੰਚਣ ਉੱਤੇ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਚੌਧਰੀ ਨੰਦ ਲਾਲ ਨੂੰ ਜੀ ਆਇਆਂ ਕਿਹਾ। ਬਾਅਦ 'ਚ ਚੌਧਰੀ ਨੰਦ ਲਾਲ ਨੇ ਸੰਗਤ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹਨਾਂ ਦਾ ਮਨ ਇਹ ਦੇਖ ਕੇ ਗਦ ਗਦ ਹੋ ਉੱਠਿਆ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ ਦੀ ਰੁਝੇਵਿਆਂ ਭਰੀ ਜਿੰਦਗੀ ਦੇ ਬਾਵਯੂਦ ਵੀ ਆਪਣੇ ਧਰਮ,ਵਿਰਸੇ ਤੇ ਸੱਭਿਆਚਾਰ ਨੂੰ ਬਿਲਕੁਲ ਕਾਇਮ ਰੱਖਿਆ ਹੋਇਆ ਹੈ।ਇਸੇ ਨਾਲ ਹੀ ਚੌਧਰੀ ਨੰਦ ਲਾਲ ਨੇ ਪੱਕੇ ਤੌਰ ਤੇ ਆਸਟ੍ਰੇਲੀਆ ਵਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਦਾ ਸਾਥ ਦੇ ਕੇ ''ਵੀਜਾ ਕੈਪਿੰਗ ਬਿੱਲ 2010'' ਦਾ ਵਿਰੋਧ ਕਰਨ ਤਾਂ ਜੋ ਨੌਜਵਾਨ ਵਿਦਿਆਰਥੀਆਂ ਦਾ ਭਵਿੱਖ ਵਧੀਆ ਬਣ ਸਕੇ ਤੇ ਉਹ ਵੀ ਸੈੱਟ ਹੋ ਸਕਣ। ਚੌਧਰੀ ਨੰਦ ਲਾਲ ਨੇ ਇੱਥੋਂ ਦੇ ਜੰਮੇ ਪਲ਼ੇ ਪੰਜਾਬੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਜਰੂਰ ਸਿਖਾਉਣ ਤਾਂ ਜੋ ਉਹ ਆਪਣੀਆਂ ਜੜ੍ਹਾਂ ਤੇ ਵਿਰਸੇ ਨਾਲ ਜੁੜੇ ਰਹਿਣ।ਬਾਅਦ 'ਚ ਗੁਰਦੁਵਾਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸ. ਕੁਲਦੀਪ ਸਿੰਘ ਦਿਓ ਨੇ ਚੌਧਰੀ ਨੰਦ ਲਾਲ ਨੂੰ ਸਿਰੋਪਾਇ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਚੌਧਰੀ ਨੰਦ ਲਾਲ ਦੇ ਨਾਲ ਮਾ.ਮਨਮੋਹਣ ਸਿੰਘ(ਸੁਜਾਵਲਪੁਰ),ਚਰਨਪ੍ਰਤਾਪ ਸਿੰਘ (ਲੁੱਡੀ),ਪਰਮਾਨੰਦ ਬ੍ਰਹਮਪੁਰੀ,ਅਵਤਾਰ ਸਿੰਘ ਠੇਕੇਦਾਰ,ਸੁਖਵਿੰਦਰ ਸਿੰਘ ਭੱਠਲ,ਗੁਰਕੰਵਲ ਸਿੰਘ ਬੈਂਸ, ਤੇ ਅਮਨਿੰਦਰ ਮੀਲੂ,ਹਰੀਸ਼ ਕੁਮਾਰ,ਲਾਭ ਸਿੰਘ,ਮਹਿੰਗਾ ਸਿੰਘ ਤੇ ਅਮਰਜੀਤ ਸਿੰਘ ਖੇਲਾ ਵੀ ਮੌਜੂਦ ਸਨ।
|
|
ਕੱਟੜਪੰਥੀ ਹਮਲੇ ਵਿਚ 18 ਮੌਤਾਂ |
|
|
ਪਿਸ਼ਾਵਰ, , 17 ਜੁਲਾਈ (ਮੀਡੀਆ ਦੇਸ਼ ਪੰਜਾਬ ਬੀਊਰੋ) : ਪਾਕਿਸਤਾਨ ਦੇ ਕਬਾਇਲੀ ਖੇਤਰ ਕੁੱਰਮ ੲੈਜੰਸੀ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਯਾਤਰੀ ਵਾਹਨਾਂ ਦੇ ਇਕ ਕਾਫ਼ਲੇ 'ਤੇ ਹਮਲਾ ਕੀਤਾ ਜਿਸ ਵਿਚ 18 ਲੋਕ ਮਾਰੇ ਗਏ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨਾਂ ਦਾ ਇਹ ਕਾਫ਼ਲਾ ਪਾਰਾ ਚਨਾਰ ਤੋਂ ਪਿਸ਼ਾਵਰ ਜਾ ਰਿਹਾ ਸੀ ਕਿ ਚਾਰ ਖੇਲ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਕਾਫ਼ਲੇ 'ਤੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਚਾਰਖੇਲ ਦੀ ਸਥਾਨਕ ਹਸਪਤਾਲ ਵਿਚ 18 ਲਾਸ਼ਾਂ ਲਿਆਂਦੀਆਂ ਗਈਆਂ ਹਨ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਇਸ ਹਮਲੇ ਵਿਚ ਦੋ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਕਬਾਇਲੀ ਖੇਤਰ ਟਲ ਅਤੇ ਪਾਰਾ ਚਨਾਰ ਵਿਚਾਲੇ ਵਾਹਨਾਂ ਨੂੰ ਸਖਤ ਸੁਰੱਖਿਆ ਵਿਚੋਂ ਲੰਘਾਇਆ ਜਾਂਦਾ ਹੈ, ਪਰ ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਕਾਫ਼ਲਾ ਬਿਨਾਂ ਸੁਰੱਖਿਆ ਲਏ ਆ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਲਈ ਮੁਸਾਫ਼ਿਰ ਗੱਡੀਆਂ ਆਪਣੇ ਤੌਰ 'ਤੇ ਸਫ਼ਰ ਨਹੀਂ ਕਰਦੀਆਂ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਥਾਵਾਂ ਤੋਂ ਸਖ਼ਤ ਸੁਰੱਖਿਆ ਹੇਠ ਲੰਘਾਇਆ ਜਾਂਦਾ ਹੈ। ਪਿਸ਼ਾਵਰ ਦੇ ਮੀਡੀਆ ਸੂਤਰਾਂ ਅਨੁਸਾਰ ਇਸ ਹਾਦਸੇ ਵਿਚ ਟਲ ਅਤੇ ਪਾਰਾਚਨਾਰ ਵਿਚਾਲੇ ਲਿੰਕ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਰਾਚਨਾਰ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਅਜਿਹੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਇਨ੍ਹਾਂ ਇਲਾਕਿਆਂ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ ਹਾਲਾਂਕਿ ਸਰਕਾਰੀ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ।
|
|
|
|
<< Start < Prev 861 862 863 864 865 866 867 868 869 870 Next > End >>
|
Results 7804 - 7812 of 9708 |