ਦੋ ਧੜਿਆਂ ਵਿਚਾਲੇ ਮੀਟਿੰਗ ਨੂੰ ਲੈ ਕੇ |
|
|
ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਖੂਨੀ ਝੜਪ, 5 ਗੰਭੀਰ
ਬਰੈਂਪਟਨ, 19ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਬੀਤੇ ਐਤਵਾਰ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਗੰਭੀਰ ਰੂਪ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਝੜਪ ਗਲਿਡਨ ਰੋਡ ਨੇੜੇ ਹਾਈਵੇ-410 ਸਥਿਤ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਹੋਈ। ਇਹ ਲੜਾਈ ਉਦੋਂ ਹੋਈ ਜਦੋਂ ਇਕ ਧਿਰ ਨੇ ਦੂਜੀ ਧਿਰ ਦੀ ਹੋ ਰਹੀ ਮੀਟਿੰਗ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਸਮੇਂ ਅਨੁਸਾਰ ਬਾਅਦ ਦੁਪਹਿਰ ਤਕਰੀਬਨ 3.45 ਵਜੇ ਹੋਏ ਇਸ ਸੰਘਰਸ਼ ਵਿਚ ਤਕਰੀਬਨ 100 ਲੋਕ ਸ਼ਾਮਲ ਸਨ। ਮਾਮੂਲੀ ਤਕਰਾਰ ਤੋਂ ਵਧੀ ਇਸ ਝੜਪ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ ਅਤੇ ਛੁਰਿਆਂ, ਹਥੋੜਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਧਿਰਾਂ ਦੇ ਵਿਅਕਤੀਆਂ ਨੇ ਇਕ ਦੂਜੇ 'ਤੇ ਹਮਲਾ ਕਰ ਦਿੱਤਾ। ਲੜਾਈ ਇੰਨੀ ਵਧ ਗਈ ਕਿ ਸਥਾਨਕ ਪੀਲ ਖੇਤਰੀ ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ 'ਚ ਬੜੀ ਦਿੱਕਤ ਆਈ। ਇਕ ਸਥਾਨਕ ਪੰਜਾਬੀ ਅਖਬਾਰ ਦੇ ਸੰਪਾਦਕ ਨੇ ਦੱਸਿਆ ਕਿ ਇਹ ਹੌਲਨਾਕ ਘਟਨਾ ਸੀ। ਉਨ੍ਹਾਂ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਉਹ ਗੁਰਦੁਆਰਾ ਸਾਹਿਬ ਪੁੱਜੇ ਸਨ ਅਤੇ ਉਨ੍ਹਾਂ ਦੇਖਿਆ ਕਿ ਖੂਨ ਵਿਚ ਲਥਪਥ ਦੋ ਵਿਅਕਤੀ ਡਿੱਗੇ ਹੋਏ ਸਨ ਜਿਨ੍ਹਾਂ ਕੋਲ ਇਕ ਹਥੌੜਾ ਪਿਆ ਸੀ। ਕਈ ਹੋਰ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਅਤੇ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਸਾਰੇ ਫਰਸ਼ 'ਤੇ ਚਾਰੇ ਪਾਸੇ ਖੂਨ ਹੀ ਖੂਨ ਖਿਲਰਿਆ ਪਿਆ ਸੀ। ਜਦੋਂ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਉਪਲਬਧ ਨਹੀਂ ਸੀ। ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੇ ਦੱਸਿਆ ਕਿ ਦੋ ਕੁ ਦਿਨ ਪਹਿਲਾਂ ਤੋਂ ਗੜਬੜੀ ਸ਼ੁਰੂ ਹੋ ਗਈ ਸੀ, ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵਿਰੋਧੀ ਧੜੇ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ
ਗੁਰਦੁਆਰਾ ਸਾਹਿਬ ਦੇ ਅੰਦਰ ਮੀਟਿੰਗ ਕਰਨਗੇ। ਇਸ ਬਾਰੇ ਦੱਸਦਿਆਂ ਮੀਟਿੰਗ 'ਚ ਸ਼ਾਮਲ ਰਾਮਪਾਲ ਢਿੱਲੋਂ ਨੇ ਦੱਸਿਆ ਕਿ ਅਸੀਂ ਸਿਰਫ਼ ਗੁਰਦੁਆਰਾ ਸਾਹਿਬ ਦੇ ਮਸਲਿਆਂ ਨੂੰ ਮੀਟਿੰਗ 'ਚ ਵਿਚਾਰਨਾ ਚਾਹੁੰਦੇ ਸੀ। ਅਸੀਂ ਦੁਪਹਿਰ 3 ਵਜੇ ਮੀਟਿੰਗ ਸ਼ੁਰੂ ਕੀਤੀ ਕਿ ਅਚਾਨਕ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।
|
|
ਪੰਜਾਬ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ ਅਕਾਲੀ ਧੜਿਆਂ ’ਚ ਖਿਚੋਤਾਣ |
|
|
ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਦੇ ਮੈਂਬਰਾਂ ਤੇ ਅਕਾਲੀ ਆਗੂਆਂ ਨਾਲ।
ਵੈਨਕੂਵਰ, 17ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਪੰਜਾਬ ਦੇ ਐਨ. ਆਰ. ਆਈ. ਅਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੀ ਵੈਨਕੂਵਰ ਫੇਰੀ ਮੌਕੇ, ‘ਅਕਾਲੀਆਂ’ ਦੀ ਆਪਸੀ ਫੁੱਟ ਅਤੇ ਸ਼ਬਦੀ ਜੰਗ ਨੇ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ ਹੈ। ਧੂਮ ਰੈਸਟੋਰੈਂਟ ਸਰੀ ’ਚ ਬੀਤੇ ਦਿਨ ਜਥੇਦਾਰ ਸੇਖਵਾਂ ਦੀ, ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਨਾਲ ਕਾਨਫਰੰਸ ਮੌਕੇ ਅਕਾਲੀ ਦਲ ਦੇ ਵਰਕਰਾਂ ਦੀ ਕਸ਼ਮਕਸ਼ ਤੋਂ ਨਿਰਾਸ਼ ਹੋਏ ਮਹਿਮਾਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਜਿਹੀ ਖਿੱਚੋਤਾਣ ਤਾਂ ਉਨ੍ਹਾਂ ਪੰਜਾਬ ਵਿਚ ਵੀ ਨਹੀਂ ਵੇਖੀ, ਜੋ ਸਰੀ ’ਚ ਉ¤ਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ’ਚ ਸੁਆਲਾਂ ਦੇ ਉ¤ਤਰ ਦਿੰਦਿਆਂ ਕਿਹਾ ਕਿ ਉਹ ਪਿਛਲੇ ਕੁਝ ਹਫਤਿਆਂ ਤੋਂ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਸੁਝਾਓ ਜਾਨਣ ਲਈ ਵੱਖ-ਵੱਖ ਥਾਵਾਂ ’ਤੇ ਮੁਲਾਕਾਤਾਂ ਕਰ ਰਹੇ ਹਨ ਤੇ ਅਪੀਲ ਕਰਦੇ ਹਨ ਕਿ ਤਿੱਖੇ ਵਿਰੋਧਾਂ ਨੂੰ ਇਕ ਪਾਸੇ ਕਰਕੇ, ਗੰਭੀਰ ਮਸਲਿਆਂ ਤੋਂ ਜਾਣੂ ਕਰਵਾਇਆ ਜਾਏ। ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ‘ਸਨਮਾਨ ਸਮਾਰੋਹ’ ਦੀ ਦੌੜ ’ਚ ਸਥਿਤੀ ਉਸ ਵੇਲੇ ਵਿਗੜੀ ਜਦੋਂ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਬ੍ਰਿਟਿਸ਼ ਕੋਲੰਬੀਆ ਵੱਲੋਂ ਲਾਏ ਦੋਸ਼ਾਂ ਅਨੁਸਾਰ ਉਨ੍ਹਾਂ ਨੂੰ ਪ੍ਰੋਗਰਾਮ ਲਈ ਸਮਾਂ ਨਹੀਂ ਦਿੱਤਾ ਗਿਆ। ਦੂਜੇ ਪਾਸੇ ਵੈਨਕੂਵਰ ’ਚ ਸ: ਸੇਖਵਾਂ ਦੇ ਮੇਜ਼ਬਾਨ ਕੈਨੇਡਾ ਵਿਚਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ‘ਜਨਰਲ ਸਕੱਤਰ’ ਸ: ਬਲਬੀਰ ਸਿੰਘ ਚੰਗਿਆੜਾ ਅਨੁਸਾਰ ਉਨ੍ਹਾਂ ਕਿਸੇ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ, ਪ੍ਰੰਤੂ ਇਸ ਮਾਮਲੇ ਨੂੰ ਲੈ ਕੇ ਐਨ. ਆਰ. ਆਈ. ਅਕਾਲੀ ਦਲ ਬੀ. ਸੀ. ਦੇ ਖਜ਼ਾਨਚੀ ਸ: ਜਸਪਾਲ ਸਿੰਘ ਅਟਵਾਲ ਨੇ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤਦਿਆਂ, ਸ: ਸੇਖਵਾਂ ਦੀ ਹਾਜ਼ਰੀ ’ਚ ਬੇਇਜ਼ਤੀ ਕੀਤੀ। ਉ¤ਧਰ ਵੈਨਕੂਵਰ ਦੇ ‘ਅਕਾਲੀਆਂ’ ਦਰਮਿਆਨ ਪੈਦਾ ਹੋਏ ਤਿੱਖੇ ਵਿਵਾਦਾਂ ਦਾ ਮਾਮਲਾ ਹਾਈ ਕਮਾਨ ਤੱਕ ਪਹੁੰਚ ਗਿਆ ਹੈ ਅਤੇ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਅਨੁਸ਼ਾਸਨੀ ਕਾਰਵਾਈ ਦੀ ਸੰਭਾਵਨਾ ਹੈ। ਐਨ. ਆਰ. ਆਈ. ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਪ੍ਰੈ¤ਸ ਕਾਨਫਰੰਸ ਮੌਕੇ ਪੰਜਾਬੀ ਪ੍ਰੈ¤ਸ ਕਲੱਬ ਆਫ਼ ਬੀ. ਸੀ. ਦੇ ਮੈਂਬਰਾਨ ਤੋਂ ਇਲਾਵਾ ਦੇਸ ਪ੍ਰਦੇਸ ਟਾਈਮਜ਼ ਐਡਮਿੰਟਨ ਦੇ ਸੰਪਾਦਕ ਸ: ਗੁਰਭਲਿੰਦਰ ਸਿੰਘ ਮਾਘੀਮੇੜਾ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।
|
|
ਭਾਰਤ 'ਤੇ ਹੋ ਸਕਦੈ ਕੋਈ ਵੱਡਾ ਅੱਤਵਾਦੀ ਹਮਲਾ |
|
|
ਵਾਸ਼ਿੰਗਟਨ,17ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਅਮਰੀਕਾ ਨੇ ਭਾਰਤ 'ਤੇ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਆਪਣੇ ਨਾਗਰਿਕਾਂ ਨੂੰ ਆਉਂਦੇ ਦਿਨਾਂ ਦੌਰਾਨ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅੱਤਵਾਦੀ ਭਾਰਤ 'ਤੇ ਵੱਡੇ ਹਮਲੇ ਦੀ ਸਾਜ਼ਿਸ਼ ਬਣਾ ਰਹੇ ਹਨ, ਜਿਸ ਕਰਕੇ ਆਉਂਦੇ ਦਿਨੀਂ ਭਾਰਤ 'ਚ ਕਿਸੇ ਵੱਡੇ ਹਮਲੇ ਦਾ ਖ਼ਤਰਾ ਹੈ। ਵਿਭਾਗ ਨੇ ਭਾਰਤ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਭੀੜ-ਭੜੱਕੇ, ਰੇਲਾਂ, ਬੱਸਾਂ ਅਤੇ ਹੋਰ ਜਨਤਕ ਥਾਵਾਂ 'ਤੇ ਸਾਵਧਾਨੀ ਵਰਤਣ ਕਿਉਂਕਿ ਅੱਤਵਾਦੀ ਅਜਿਹੇ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।
|
|
ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਡਰਬੀ ਦਾ ਸਿੱਖ ਮਿਊਜ਼ੀਅਮ ਵੇਖਿਆ |
|
|
ਲੰਡਨ 16 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਕੱਲ੍ਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਗੋਰਡਨ ਬਰਾਊਨ ਅਤੇ ਫਾਈਨਾਂਸ ਸੈਕਟਰੀ (ਵਿੱਤ ਮੰਤਰੀ) ਡਾਰਲੰਿਗ ਅਲਸਟੇਅਰ ਸ੍ਰੀ ਗੁਰੂ ਸਿਘ ਸਭਾ ਡਰਬੀ ਵਿਖੇ ਆਏ, ਜਿਥੇ ਉਨ੍ਹਾਂ ਨੇ ਯੂਰਪ ਦੇ ਪਹਿਲੇ ਸਿੱਖ ਮਿਊਜ਼ੀਅਮ ਦੇ ਦਰਸ਼ਨ ਕੀਤੇ ਅਤੇ ਸਿੱਖ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ। ਸਿੱਖ ਆਗੂਆਂ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਿੱਖ ਸੰਸਥਾਵਾਂ ਵੱਲੋਂ ਸਿੱਖ
|
ਅੱਗੇ ਪੜੋ....
|
|
ਰੋਕੀ ਜਾ ਸਕਦੀ ਸੀ ਬੈਨਜ਼ੀਰ ਦੀ ਹੱਤਿਆ : ਯੂਐਨ |
|
|
ਸੰਯੁਕਤ ਰਾਸ਼ਟਰ ,16 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਸੰਯੁਕਤ ਰਾਸ਼ਟਰ ਦੁਆਰਾ ਗਠਿਤ ਸੁਤੰਤਰ ਸੰਮਤੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਰੋਕਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੀ ਸੁਰੱਖਿਆ ਵਿੱਚ 'ਅਸਫ਼ਲਤਾ' ਲਈ ਤੱਤਕਾਲੀਨ ਮੁਸ਼ੱਰਫ ਸਰਕਾਰ ਦੀ ਆਲੋਚਨਾ ਵੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿੱਚ ਚਿਲੀ ਦੇ ਰਾਜਦੂਤ ਹੇਰਾਲਡੋ ਮੁਨੋਜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਸੰਮਤੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਟਾਲਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੇ ਪਾਕਿਸਤਾਨ ਪਰਤਣ ਤੇ ਉਨ੍ਹਾਂ ਦੀ ਸੁਰੱਖਿਆ ਨਾ ਕਰ ਸਕਣ ਅਤੇ ਬਾਅਦ ਵਿੱਚ ਹੱਤਿਆ ਦੀ ਜਾਂਚ ਵਿੱਚ ਜਾਣ-ਬੁੱਝ ਕੇ 'ਅਸਫ਼ਲਤਾ' ਲਈ ਮੁਸ਼ੱਰਫ ਸਰਕਾਰ ਦੀ ਨਿੰਦਾ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੈਨਜ਼ੀਰ ਦੀ ਜਾਨ ਨੂੰ ਗੰਭੀਰ ਖਤਰੇ ਦੇ ਬਾਰੇ ਸੂਚਨਾ ਨੂੰ ਅੱਗੇ ਦੇਣ ਦੀ ਸਿਵਾਏ ਅਧਿਕਾਰੀਆਂ ਨੇ ਖਤਰੇ ਨੂੰ ਟਾਲਣ ਲਈ ਕੋਈ ਸੁਰੱਖਿਆਤਮਿਕ ਉਪਾਅ ਨਹੀਂ ਕੀਤਾ।
|
|
|
|
<< Start < Prev 871 872 873 874 875 876 877 878 879 880 Next > End >>
|
Results 7831 - 7839 of 9383 |