ਟੋਰਾਂਟੋ ਫ਼ਿਲਮ ਮੇਲੇ 'ਚ ਪੁੱਜੀ ਰਾਣੀ ਮੁਖਰਜੀ |
|
|
ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੇਅਰ ਜੋ ਕਿ ਟੋਰਾਂਟੋ ਦੇ ਰਾਏ ਥਾਮਸਨ ਹਾਲ ਵਿਚ ਆਯੋਜਿਤ
ਕੀਤਾ ਗਿਆ ਸੀ, ਬਾਲੀਵੁਡ ਤੋਂ ਸੋਮਵਾਰ ਦੀ ਸ਼ਾਮ ਪੁੱਜੀ ਪ੍ਰਸਿੱਧ ਅਭਿਨੇਤਰੀ ਰਾਣੀ
ਮੁਖਰਜੀ ਦਾ ਉਸ ਦੇ ਪ੍ਰਸੰਸਕਾਂ ਵੱਲੋਂ ਪੀਅਰਸਨ ਇੰਟਰਨੈਸ਼ਨਲ ਏਅਰ ਪੋਰਟ 'ਤੇ ਸ਼ਾਨਦਾਰ
ਸਵਾਗਤ ਕੀਤਾ ਗਿਆ, ਇਸ ਪਿਛੋਂ ਰਾਤ ਲੇਟ ਐਲਬੀਅਨ ਥੀਏਟਰ ਵਿਚ 'ਦਿਲ ਬੋਲੇ ਹੜਿਪਾ' ਦੇ
ਪ੍ਰੀਮੀਅਰ ਸਮੇਂ ਰਾਣੀ ਮੁਖਰਜੀ ਨੇ ਪੱਤਰਕਾਰਾਂ ਨੂੰ ਨਵੀਂ ਫ਼ਿਲਮ ਦੇ ਦਿਲਚਸਪ ਪਹਿਲੂਆਂ
ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਪਨੇਸਰ ਮੀਤ ਪ੍ਰਧਾਨ ਯਸ਼ ਰਾਜ ਫ਼ਿਲਮਜ਼
ਅਤੇ ਫ਼ਿਲਮ ਦੇ ਡਾਇਰੈਕਟਰ ਵੀ ਸਨ। ਰਾਏ ਥਾਮਸਨ ਹਾਲ ਵਿਚ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ
ਪੁੱਜੀ ਰਾਣੀ ਮੁਖਰਜੀ ਨੇ ਆਪਣੇ ਭਾਰਤੀ ਪ੍ਰ੍ਰਸਸੰਕਾਂ ਨੂੰ ਆਟੋਗਰਾਫ ਦਿੱਤੇ ਅਤੇ
ਖੁੱਲ੍ਹ ਕੇ ਉਨ੍ਹਾਂ ਨਾਲ ਸਮਾਂ ਬਿਤਾਇਆ।
ਇਸ ਮੌਕੇ ਰਾਣੀ ਮੁਖਰਜੀ ਨੂੰ ਐਸਕਾਰਟ ਕਰਨ ਲਈ ਗੁਰੂ ਆਰਟਸ ਅਕੈਡਮੀ ਦੇ ਬੱਚਿਆਂ ਦੇ
ਭੰਗੜੇ ਨੂੰ ਵੀ ਉਸ ਨੇ ਸਲਾਹਿਆ। ਇਸ ਪਿਛੋਂ ਇੰਟਰਨੈਸ਼ਨਲ ਫ਼ਿਲਮ ਫੇਅਰ ਵਿਚ ਆਪਣੀ ਹਾਜ਼ਰੀ
ਲਗਵਾਉਣ ਪਿਛੋਂ ਰਾਣੀ ਮੁਖਰਜੀ ਸ਼ਾਮ ਨੂੰ ਲੰਡਨ ਲਈ ਰਵਾਨਾ ਹੋ ਗਈ।
|
ਅੱਗੇ ਪੜੋ....
|
|
ਗੂਗਲ ਦਾ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ' ਸ਼ੁਰੂ |
|
|
ਵਾਸ਼ਿੰਗਟਨ - ਇੰਟਰਨੈਟ ਸਰਚ ਇੰਜਣ ਗੂਗਲ ਨੇ ਅੱਜ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ'
ਸ਼ੁਰੂ ਕੀਤਾ। ਇਸ ਵਿੱਚ ਬੀਬੀਸੀ, ਦੀ ਨਿਊਯਾਰਕ ਟਾਈਮਸ, ਦੀ ਵਾਸ਼ਿੰਗਟਨ ਪੋਸਟ ਅਤੇ ਹੋਰ
ਪ੍ਰਮੁੱਖ ਮੀਡੀਆ ਤੋਂ ਖ਼ਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸੈਨਫ੍ਰਾਂਸਿਸਕੋ ਵਿੱਚ
ਟੇਕਕ੍ਰੰਚ 50 ਤਕਨੀਕੀ ਸੰਮੇਲਨ ਵਿੱਚ ਫਾਸਟ ਫਲਿਪ ਦਾ ਉਦਘਾਟਨ ਕਰਨ ਵਾਲੇ ਗੂਗਲ ਨੇ
ਦੱਸਿਆ ਕਿ ਇਸ ਵਿੱਚ ਇੱਕ ਮੈਗਜ਼ੀਨ ਦੀ ਤਰ੍ਹਾਂ ਬਿਨਾ ਕਿਸੇ ਦੇਰੀ ਦੇ ਤੇਜੀ ਨਾਲ ਪੰਨਿਆਂ
ਨੂੰ ਪਲਟਿਆ ਜਾ ਸਕੇਗਾ।
|
ਅੱਗੇ ਪੜੋ....
|
|
ਪ੍ਰਮਾਣੂ ਮਾਮਲੇ 'ਚ ਕੋਈ ਸਮਝੌਤਾ ਨਹੀਂ : ਇਰਾਨ |
|
|
ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਕਿ ਦੇਸ਼ ਦੇ ਪ੍ਰਮਾਣੂ ਅਧਿਕਾਰਾਂ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
|
ਅੱਗੇ ਪੜੋ....
|
|
ਵਾਲਾਂ ਤੋਂ ਜ਼ਿਆਦਾ ਪਿਆਰੀ ਹੈ ਲੜਕੀ |
|
|
ਲੰਦਨ - ਹਾਲੀਵੁੱਡ ਐਕਟ੍ਰੇਸ ਕੇਟ ਬੇਕਿਨਸਲੇ ਆਪਣੇ ਹੇਅਰ ਸਟਾਈਲ 'ਚ ਚਾਹ ਕੇ ਵੀ ਕੋਈ
ਤਬਦੀਲੀ ਨਹੀਂ ਲਿਆ ਸਕਦੀ,ਕਿਉਂਕਿ ਉਨ੍ਹਾ ਨੂੰ ਆਪਣੀ ਲੜਕੀ ਨਾਲ ਬਹੁਤ ਪਿਆਰ ਹੈ।
|
ਅੱਗੇ ਪੜੋ....
|
|
ਵੈਨਜੁਏਲਾ ਨੂੰ ਰੂਸ ਦੇਵੇਗਾ ਦੋ ਅਰਬ ਕਰਜ਼ਾ |
|
|
ਵੈਨਜੁਏਲਾ - ਰੂਸ ਨੇ ਲੈਟਿਨ ਅਮਰੀਕੀ ਦੇਸ਼ ਵੈਨਜੁਏਲਾ ਨੂੰ ਹਥਿਆਰਾਂ ਦੀ ਖਰੀਦ ਲਈ ਦੋ ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ।
|
ਅੱਗੇ ਪੜੋ....
|
|
|
|
<< Start < Prev 871 872 873 874 875 876 877 878 879 880 Next > End >>
|
Results 7858 - 7866 of 8466 |