:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਹਿਲੇਰੀ ਵਿਰੁੱਧ ਦਰਜ ਮੁਕੱਦਮਾ ਰੱਦ PRINT ਈ ਮੇਲ
ਵਾਸ਼ਿੰਗਟਨ, 17 ਜੁਲਾਈ  : ਅਮਰੀਕੀ ਦੀ ਇਕ ਸੰਘੀ ਅਦਾਲਤ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਿਰੁੱਧ ਇਕ ਮੁਕੱਦਮੇ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ13 ਸਾਲ ਪਹਿਲਾਂ ਦਾਖਲ ਕੀਤਾ ਗਿਆ ਇਹ ਮੁਕੱਦਮਾ ਐਫ ਬੀ ਆਈ ਦੇ ਦਸਤਾਵੇਜ਼ਾਂ ਦੀ ਦੇਖ ਰੇਖ ਨਾਲ ਜੁੜਿਆ ਹੋਇਆ ਸੀ। ਉਸ ਵੇਲੇ ਹਿਲੇਰੀ ਕਲਿੰਟਨ ਅਮਰੀਕਾ ਦੀ ਪ੍ਰਥਮ ਮਹਿਲਾ ਸੀ। ਮੁਕੱਦਮਾ ਦਾਖਲ ਕਰਨ ਵਾਲੇ ਵਕੀਲ ਨੇ ਦਲੀਲ ਦਿੱਤੀ ਕਿ ਕਲਿੰਟਨ ਦੀ ਗਵਾਹੀ ਤੋਂ ਪਹਿਲਾਂ ਉਸ ਦਾ ਨਾਮ ਨਹੀਂ ਹਟਾਉਣਾ ਚਾਹੀਦਾ ਜਦੋਂ ਕਿ ਜੱਜ ਰੋਇਫ ਸੀ ਲੈਂਬਰਥ ਨੇ ਇਸ ਦਲੀਲ ਨਾਲ ਅਸਹਿਮਤੀ ਜਿਤਾਉਂਦਿਆਂ ਕਿਹਾ ਕਿ ਅਜਿਹੀ ਕੋਈ ਕਾਨੂੰਨੀ ਵਿਵਸਥਾ ਨਹੀਂ ਕਿ ਕਿਸੇ ਸਰਕਾਰੀ ਅਧਿਕਾਰੀ ਨੂੰ ਜੁਬਾਨੀ ਗਵਾਹੀ ਲਈ ਅਦਾਲਤ ਵਿਚ ਬੁਲਾਇਆ ਜਾਵੇ। ਐਫ ਬੀ ਆਈ ਦੀ ਫਾਈਲਾਂ ਨਾਲ ਜੁੜਿਆ ਇਹ ਵਿਵਾਦ 1996 ਵਿਚ ਸ਼ੁਰੂ ਹੋਇਆ ਸੀ।
 
ਫਰਾਂਸ 'ਚ ਸਿੱਖਾਂ ਵੱਲੋਂ ਦਸਤਾਰ ਬੰਨ੍ਹਣ 'ਤੇ ਕੋਈ ਰੋਜ਼ ਨਹੀਂ : ਸਰਕੋਜ਼ੀ PRINT ਈ ਮੇਲ
ਸ਼ਰਮ ਅਲ ਸ਼ੇਖ, 17 ਜੁਲਾਈ  : ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਸਿੱਖ ਭਾਈਚਾਰੇ ਵੱਲੋਂ ਦਸਤਾਰ ਬੰਨ੍ਹਣ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਦੋ ਦਿਨ ਪਹਿਲਾਂ ਪੈਰਿਸ ਦੌਰੇ ਦੌਰਾਨ ਸਰਕੋਜ਼ੀ ਨੂੰ ਇਸ ਗੱਲ ਬਾਰੇ ਇਕ ਮੈਮੋਰੰਡਮ ਦਿੱਤਾ ਸੀ ਜਿਸ ਦੇ ਜਵਾਬ ਵਿਚ ਸਰਕੋਜ਼ੀ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਇਕ ਅਜਿਹਾ ਬਿਲ ਵਿਚਾਰਅਧੀਨ ਹੈ ਜਿਸ ਵਿਚ ਸਕੂਲਾਂ 'ਚ ਕੋਈ ਵੀ ਧਾਰਮਿਕ ਚਿੰਨ ਪਹਿਨ ਕੇ ਆਉਣ 'ਤੇ ਰੋਕ ਲਗਾਉਣ ਦੀ ਗੱਲ ਕਹੀ ਕਈ ਹੈ ਜਿਸ ਵਿਚ ਦਸਤਾਰ ਵੀ ਸ਼ਾਮਲ ਹੈ। ਫਰਾਂਸ 'ਚ ਰਹਿਣ ਵਾਲੇ ਲਗਭਗ
ਅੱਗੇ ਪੜੋ....
 
ਜਹਾਜ਼ ਅਗਵਾ ਮਾਮਲੇ 'ਚ ਨਵਾਜ਼ ਸ਼ਰੀਫ ਬਰੀ PRINT ਈ ਮੇਲ
ਇਸਲਾਮਾਬਾਦ, 17 ਜੁਲਾਈ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸਾਬਕਾ ਫੌਜੀ ਜਰਨੈਲ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਜਹਾਜ਼ ਅਗਵਾ ਮਾਮਲੇ 'ਚ ਨਿਰਦੋਸ਼ ਕਰਾਰ ਦਿੰਦਿਆਂ ਚੋਣ ਰਾਜਨੀਤੀ 'ਚ ਉਸ ਦੀ ਵਾਪਸੀ ਦੇ ਰਸਤੇ ਨੂੰ ਪੱਧਰਾ ਕਰ ਦਿੱਤਾ ਹੈ। ਨਵਾਜ਼ ਸ਼ਰੀਫ 'ਤੇ ਲੱਗੇ ਜਹਾਜ਼ ਅਗਵਾ ਕਰਨ ਦੇ ਦੋਸ਼ਾ ਨੂ ੰਫੌਜ  ਨੇ 1999 'ਚ ਉਸ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਉਸ ਸਾਲ ਸ਼ਰੀਫ ਨੂੰ ਜਨਰਲ ਪ੍ਰਵੇਜ਼ ਮੁਸ਼ੱਰਫ ਦੇ ਜਹਾਜ਼ ਨੂੰ ਅਗਵਾ ਕਰਨ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਚੋਣਾਂ ਵਿਚ ਹਿੱਸ ਲੈਣ ਤੋਂ ਰੋਕ ਦਿੱਤਾ ਸੀ ਜਿਸ ਕਰਕੇ ਪੀ ਐਮ ਐਲ ਦੇ ਮੁਖੀ ਨੇ ਅਤਿਵਾਦੀ ਵਿਰੋਧੀ ਅਦਾਲਤ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ। ਸੁਪਰੀਮ ਕੋਰਟ ਦੇ ਜੱਜ ਜਸਟਿਸ ਨਾਸਿਰ ਅਲ ਮੁਲਕ ਨੇ  ਪੰਜ ਮੈਂਬਰੀ ਬੈਂਚ ਦੀ ਪ੍ਰਧਾਨਗੀ ਕਰਦੇ ਹੋਏ ਇਹ ਫੈਸਲਾ ਸੁਣਾਇਆ ਕਿ
ਅੱਗੇ ਪੜੋ....
 
ਮਨਮੋਹਨ ਦਾ ਸੱਦਾ : ਦਹਿਸ਼ਤਗਰਦਾਂ ਨੂੰ ਪਨਾਹ ਨਾ ਦਿੱਤੀ ਜਾਵੇ PRINT ਈ ਮੇਲ
ਗੁੱਟ ਨਿਰਲੇਪ ਸੰਮੇਲਨ ਦੌਰਾਨ ਪਾਕਿਸਤਾਨ ਦੀ ਅਸਿੱਧੀ ਖਿਚਾਈ
ਸ਼ਰਮ-ਅਲ-ਸ਼ੇਖ, 17 ਜੁਲਾਈ :ਗੁੱਟ ਨਿਰਲੇਪ ਲਹਿਰ ਦੇ 15ਵੇਂ ਸਿਖ਼ਰ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨਾਲ ਮੁਲਾਕਾਤ ਤੋਂ ਪਹਿਲਾਂ ਗੁਆਂਢੀ ਮੁਲਕ ਨੂੰ ਸਖ਼ਤ ਸੁਨੇਹਾ ਦਿੰਦਿਆਂ ਮੈਂਬਰ ਦੇਸ਼ਾਂ ਨੂੰ ਕਿਹਾ ਕਿ ਉਹ ਅੱਤਵਾਦੀਆਂ ਨੂੰ ਪਨਾਹ ਮੁਹਈਆ ਨਾ ਕਰਵਾਉਣ ਅਤੇ ਅੱਤਵਾਦੀ ਢਾਂਚੇ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ 'ਤੇ ਅਹਿਦ ਕਰਨ।
ਡਾ. ਮਨਮੋਹਨ ਸਿੰਘ ਨੇ 118 ਮੈਂਬਰ ਦੇਸ਼ਾਂ ਵਾਲੇ ਸਮੂਹ ਦੇ ਦੋ-ਦਿਨਾਂ ਸਿਖ਼ਰ ਸੰਮੇਲਨ ਦੇ ਉਦਘਾਟਨ ਸੈਸ਼ਨ ਵਿਚ ਕਿਹਾ, ''ਹਾਲ ਦੇ ਸਾਲਾਂ ਦੌਰਾਨ ਅੱਤਵਾਦੀ ਸੰਗਠਨ ਕਾਫ਼ੀ ਅਤਿ ਆਧੁਨਿਕ, ਵੱਧ ਸੰਗਠਿਤ ਅਤੇ ਬੇਖੌਫ਼ ਹੋ ਗਏ ਹਨ। ਉਨ੍ਹਾਂ ਦੀ ਮਦਦ ਕਰਨ ਵਾਲਿਆਂ ਤੇ ਉਨ੍ਹਾਂ ਨੂੰ ਉਕਸਾਉਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।'' ਆਪਣੇ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਭਾਸ਼ਨ ਤੋਂ ਸਭ ਨੂੰ ਸਪੱਸ਼ਟ ਸੀ ਕਿ ਉਨ੍ਹਾਂ ਦਾ ਇਸ਼ਾਰਾ ਕਿਸ ਵੱਲ ਹੈ।
 
ਅੱਗੇ ਪੜੋ....
 
ਵੀਜ਼ਾ ਨੇਮਾਂ 'ਚ ਉਲੰਘਣਾ PRINT ਈ ਮੇਲ
ਆਸਟਰੇਲੀਆ ਨੇ 36 ਵਿਦੇਸ਼ੀ ਵਿਦਿਆਰਥੀ ਹਿਰਾਸਤ 'ਚ ਲਏ
ਉਲੰਘਣਾ ਕਰਨ ਵਾਲਿਆਂ ਵਿਚੋਂ ਬਹੁਤੇ ਭਾਰਤੀ, ਚੀਨੀ ਜਾਂ ਪਾਕਿਸਤਾਨੀ

ਮੈਲਬਰਨ, 17 ਜੁਲਾਈ :ਆਸਟਰੇਲੀਆ ਦੇ ਇਮੀਗਰੇਸ਼ਨ ਵਿਭਾਗ ਨੇ 36 ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਬਦਲੇ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਦੇਸ਼ ਵਿਚ ਰਿਹਾਇਸ਼ ਦੀ ਮਿਆਦ ਵਿਹਾ ਚੁੱਕਣ ਮਗਰੋਂ ਵੀ ਇਥੇ ਹੀ ਫ਼ਸੇ ਹੋਏ ਹਨ। 'ਅਖ਼ਬਾਰ ਦਿ ਆਸਟਰੇਲੀਅਨ' ਦੀ ਰਿਪੋਰਟ ਅਨੁਸਾਰ ਜਨਵਰੀ 2001 ਤੋਂ ਹੁਣ ਤੱਕ 2646 ਦੇ ਲਗਭਗ ਵਿਦੇਸ਼ੀ ਵਿਦਿਆਰਥੀ ਹਿਰਾਸਤ ਵਿਚ ਲਏ ਗਏ ਹਨ, ਜਿਨ੍ਹਾਂ ਵਿਚੋਂ ਬਹੁ ਗਿਣਤੀ ਭਾਰਤੀ, ਚੀਨੀ ਤੇ ਪਾਕਿਸਤਾਨੀ ਵਿਦਿਆਰਥੀਆਂ ਦੀ ਹੈ।
ਇਮੀਗਰੇਸ਼ਨ ਵਿਭਾਗ ਦੀ ਤਰਜ਼ਮਾਨ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਦਿਆਰਥੀ 18 ਤੋਂ 21 ਵਰ੍ਹਿਆਂ ਦੀ ਉਮਰ ਵਰਗ ਵਿਚਾਲੇ ਹਨ ਤੇ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੇ ਕੋਰਸ ਸਬੰਧੀ ਕੋਈ ਉਲੰਘਣਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਹਿਰਾਸਤ ਵਿਚ ਲਿਆ ਜਾਣਾ ਉਨ੍ਹਾਂ ਲਈ ਵੱਡਾ ਅੜਿੱਕਾ ਬਣ ਸਕਦਾ ਹੈ। ਹਾਲਾਂਕਿ
ਅੱਗੇ ਪੜੋ....
 
<< Start < Prev 881 882 883 884 885 886 887 888 889 890 Next > End >>

Results 7957 - 7965 of 8061

Advertisements

Advertisement
Advertisement
Advertisement
Advertisement
Advertisement