:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਅਫਗਾਨਿਸਤਾਨ 'ਚ ਹੈਲੀਕਾਪਟਰ ਦੁਰਘਟਨਾਗ੍ਰਸਤ PRINT ਈ ਮੇਲ

ਬਗਦਾਦ,14  ਜੁਲਾਈ  : ਅਫਗਾਨਿਸਤਾਨ ਦੇ ਹੇਲਮੰਦ ਸੂਬੇ 'ਚ ਫੌਜ ਦਾ ਇਕ ਹੈਲਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਜਿਸ ਕਾਰਨ ਉਸ 'ਚ ਸਵਾਰ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਅਫਗਾਨਿਸਤਾਨ 'ਚ ਨਾਟੋ ਦੀ ਅਗਵਾਈ ਵਾਲੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਹੈਲੀਕਾਪਟਰ ਵਿਚ ਮਜਦੂਰ ਸਵਾਰ ਸਨ ਜਿਨ੍ਹਾਂ 'ਚੋਂ ਦੋ ਮਾਰੇ ਗਏ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਿੲਆ ਕਿ ਇਹ ਹੈਲੀਕਾਪਟਰ ਕਿਵੇਂ ਦੁਰਘਟਨਾਗ੍ਰਸਤ ਹੋਇਆ। ਅਫਗਾਨਿਸਤਾਨ 'ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਪਰਤੀ ਚੋਣਾਂ ਦੇ  ਮਦੇਨਜ਼ਰ ਅਮਰੀਕਾ ਬ੍ਰਿਟੇਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਨੇ ਹੇਲਮੰਦ ਸੂਬੇ 'ਚ ਕਾਰਵਾਈ ਵਧਾ ਦਿੱਤੀ ਹੈ ਤਾਂ ਜੋ ਸੁਰੱਖਿਆ ਵਿਵਸਥਾ ਦਰੱਸਤ ਬਣੀ ਰਹੇ। ਅਮਰੀਕੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ ਕ੍ਰਿਸਟੀਨ  ਸਿਡੇਨਸਟੀਕਰ ਨੇ ਦੱਸਿਆ ਕਿ ਇਹ ਹੈਲੀਕਾਪਟਰ ਅਮਰੀਕੀ ਫੌਜ ਦਾ ਨਹੀਂ ਹੈ।

ਅੱਗੇ ਪੜੋ....
 
'ਮਾਡਲਾਂ ਦਾ ਸੋਸ਼ਣ ਕਰਨ ਵਾਲਾ ਜਾਨ ਆਪਣਾ ਬਚਾਅ ਆਪ ਕਰ ਸਕਦੈ' PRINT ਈ ਮੇਲ

ਵਾਸ਼ਿੰਗਟਨ,14  ਜੁਲਾਈ  : ਮਾਡਲਾਂ ਨਾਲ ਯੌਨ ਸ਼ੋਸ਼ਣ ਦੇ ਦੋਸ਼ੀ ਭਾਰਤੀ ਮੂਲ ਦੇ ਫੈਸ਼ਨ ਡਿਜ਼ਾਇਨਰ ਆਨੰਦ ਜੈਨ ਨੂੰ ਕੈਲੇਫੋਰਨੀਆ ਦੀ ਇਕ ਅਦਾਲਤ ਨੇ ਆਪਣੇ ਮਾਮਲੇ 'ਚ ਖੁਦ ਦੇ ਬਚਾਅ ਦੀ ਆਗਿਆ ਦੇ ਦਿੱਤੀ ਹੈ ਅਤੇ ਉਸ ਦੇ ਵਕੀਲ ਨੂੰ ਹਟਾਉਣ ਦੀ ਅਰਜ਼ੀ ਵੀ ਸਵੀਕਾਰ ਕਰ ਲਈ ਹੈ। 35 ਸਾਲਾ ਆਨੰਦ ਨੂੰ  ਕੈਲੇਫੋਰਨੀਆ ਕੋਰਟ ਨੇ ਨਵੀਆਂ ਮਾਡਲਾਂ ਦੇ ਜਿਸਮਾਨੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 162 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ 'ਤੇ ਸੁਣਵਾਈ 31 ਅਗਸਤ ਨੂੰ ਹੋਣੀ ਹੈ। ਕੈਲੇਫੋਰਨੀਆ ਸੁਪੀਰੀਅਰ ਕੋਰਟ ਦੇ ਜੱਜ ਜਸਟਿਸ ਡੇਵਿਡ ਵੇਸਲੇ ਨੇ ਆਨੰਦ ਨੂੰ ਕਿਹਾ ਕਿ ਜੇਕਰ ਉਹ ਖੁਦ ਦੇ ਬਚਾਅ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਉਸ ਨੂੰ ਵਕੀਲ ਵਾਪਸ ਦੇਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਆਨੰਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਖੁਦ ਹੀ ਬਚਾਅ ਕਰਨਾ ਚਾਹੁੰਦਾ ਹੈ ਅਤੇ ਵਕੀਲ ਨੂੰ ਹਟਾਉਣਾ ਚਾਹੁੰਦਾ ਹੈ। ਆਨੰਦ ਨੇ ਜੱਜ ਨੂੰ ਕਿਹਾ ਕਿ

ਅੱਗੇ ਪੜੋ....
 
ਪਾਕਿਸਤਾਨੀ ਮਦਰੱਸੇ 'ਚ ਧਮਾਕਾ, 16 ਮੌਤਾਂ PRINT ਈ ਮੇਲ

ਇਸਲਾਮਾਬਾਦ, 14 ਜੁਲਾਈ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਛੋਟੇ ਜਿਹੇ ਪਿੰਡ ਅੰਦਰ ਸਥਿਤ ਇਕ ਮਦਰੱਸੇ 'ਚ ਹੋਏ ਧਮਾਕੇ ਦੌਰਾਨ 7 ਬੱਚਿਆਂ ਸਮੇਤ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 120 ਦੇ ਕਰੀਬ ਜ਼ਖਮੀ ਹੋ ਗਏ।
 ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਦਰੱਸੇ ਦੀ ਵਰਤੋਂ ਮੁੱਢ ਤੋਂ ਹੀ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਦੱਖਣੀ ਪੰਜਾਬ ਦੇ ਮੀਆਂ ਛੰਨੋ ਦੇ ਨਜ਼ਦੀਕੀ ਪਿੰਡ 'ਚ ਇਹ ਧਮਾਕਾ ਕਰੀਬ 10 ਵਜੇ ਹੋਇਆ। ਸਥਾਨਕ ਲੋਕਾਂ ਅਨੁਸਾਰ ਮਦਰੱਸੇ 'ਚ ਪੜ੍ਹਾਉਾਂਦੇ ਰਆਜ਼ ਅਲੀ ਦੀ ਰਿਹਾਇਸ਼ ઑਚ ਇਹ ਧਮਾਕਾ ਹੋਇਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਦਰੱਸੇ ਦਾ ਅਧਿਆਪਕ ਅਲੀ ਪਾਬੰਦੀਸ਼ੁਦਾ ਧਾਰਮਿਕ ਸਮੂਹ ਦਾ ਮੈਂਬਰ ਹੈ। ਧਮਾਕੇ ਕਾਰਨ ਦਰਜਨਾਂ ਘਰ ਵੀ ਤਬਾਹ ਹੋ ਗਏ। ਅਧਿਕਾਰੀਆਂ ਨੇ ਮ੍ਰਿਤਕਾਂ ਦੀ

ਅੱਗੇ ਪੜੋ....
 
ਓਬਾਮਾ ਵੱਲੋਂ 2000 ਤਾਲਿਬਾਨ ਦੇ ਕਤਲ ਬਾਰੇ ਜਾਂਚ ਦੇ ਹੁਕਮ PRINT ਈ ਮੇਲ

ਵਾਸ਼ਿੰਗਟਨ, 14 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਕਿ ਬੁਸ਼ ਪ੍ਰਸ਼ਾਸਨ ਨੇ ਸੀ ਆਈ ਏ ਦੀ ਹਮਾਇਤ ਪ੍ਰਾਪਤ ਅਫ਼ਗਾਨੀ ਜੰਗਜੂ ਜਨਰਲ ਅਬਦਲ ਰਸ਼ੀਦ ਦੋਸਤਮ ਦੁਆਰਾ 2001 ਵਿਚ ਅਫ਼ਗਾਨਿਸਤਾਨ 'ਚ ਸੈਂਕੜੇ ਤਾਲਿਬਾਨ ਕੈਦੀ ਮਾਰ ਮੁਕਾਉਣ ਦੇ ਮਾਮਲੇ ਦੀ ਪੜਤਾਲ ਕਰਨ ਦੇ ਯਤਨਾਂ ਅਤੇ ਮੰਗਾਂ ਦਾ ਵਿਰੋਧ ਕੀਤਾ ਸੀ।  ਓਬਾਮਾ ਨੇ ਕਿਹਾ, ਪਿੱਛੇ ਜਿਹੇ ਹੀ ਮੇਰੇ ਸਾਹਮਣੇ ਇਹ ਆਇਆ ਕਿ ਇਸ ਮਾਮਲੇ ਦੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਸੀ। ਇਸ ਲਈ ਮੈਂ ਆਪਣੀ ਕੌਮੀ ਸੁਰੱਖਿਆ ਟੀਮ ਨੂੰ ਇਸ ਸਬੰਧੀ ਤੱਥ ਇਕੱਤਰ ਕਰਨ ਲਈ ਕਿਹਾ ਹੈ ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ।  2001 ਵਿਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਸਾਹਮਣੇ ਹਥਿਆਰ ਸੁੱਟਣ ਵਾਲੇ 2000 ਤਾਲਿਬਾਨ ਖ਼ਤਮ ਕਰ ਦਿੱਤੇ ਗਏ ਸਨ। ਇਹ ਸਾਰੇ ਦੋਸਤਮ ਦੀ ਹਿਰਾਸਤ ਵਿਚ ਸਨ। ਨਿਊਯਾਰਕ ਟਾਈਮਜ਼ ਅਨੁਸਾਰ

ਅੱਗੇ ਪੜੋ....
 
ਉਜਾੜੇ ਦੇ ਸ਼ਿਕਾਰ ਲੋਕਾਂ ਦੀ ਸਵਾਤ 'ਚ ਵਾਪਸੀ ਸ਼ੁਰੂ PRINT ਈ ਮੇਲ

ਇਸਲਾਮਾਬਾਦ, 13 ਜੁਲਾਈ  : ਪਾਕਿਸਤਾਨ ਸਰਕਾਰ ਨੇ ਸਵਾਤ ਵਾਦੀ ਵਿਚੋਂ ਉਜੜੇ ਲੋਕਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਦੌਰਾਨ ਲਗਭਗ 20 ਲੱਖ ਲੋਕ ਉਜੜੇ ਸਨ। ਪਹਿਲੇ ਪੜਾਅ ਵਿਚ ਫੌਜ ਦੀ ਨਿਗਰਾਨੀ ਹੇਠ ਅੱਜ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਤੋਂ ਵਾਪਸ ਘਰਾਂ ਵੱਲ ਭੇਜਿਆ ਗਿਆ। ਸੂਤਰਾਂ ਅਨੁਸਾਰ ਇਨ੍ਹਾਂ ਲੋਕਾਂ ਨੂੰ ਕਈ ਮਹੀਨਿਆਂ ਤੱਕ ਸਹਾਇਤਾ ਦੀ ਲੋੜ ਪਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਦੇਸ਼ ਦੇ ਉਤਰ ਪੱਛਮੀ ਖੇਤਰ ਤੋਂ ਉਜੜੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੁਣ ਆਪਣੇ ਘਰਾਂ ਨੂੰ ਪਰਤ ਜਾਣ।  ਉਨ੍ਹਾਂ ਦੱਸਿਆ ਸੀ ਕਿ 13 ਜੁਲਾਈ ਤੋਂ ਚਾਰ ਪੜਾਵਾਂ ਵਿਚ ਸ਼ਰਨਾਰਥੀਆਂ ਦੀ ਘਰ ਵਾਪਸੀ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ।

 
<< Start < Prev 881 882 883 884 885 886 887 888 889 890 Next > End >>

Results 7975 - 7983 of 8061

Advertisements

Advertisement
Advertisement
Advertisement
Advertisement
Advertisement