:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਵੀਜ਼ਾ ਵਿਵਾਦ ਮਗਰੋਂ ਕੈਨੇਡਾ ਵੱਲੋਂ ਪ੍ਰਵਾਸ ਨਿਯਮਾਂ 'ਤੇ ਮੁੜ ਵਿਚਾਰ ਦਾ ਵਾਅਦਾ PRINT ਈ ਮੇਲ

ਟੋਰਾਂਟੋ29ਮਈ (ਮੀਡੀਆ ਦੇਸ਼ ਪੰਜਾਬ ਬੀਊਰੋ) ਕੈਨੇਡਾ ਭਾਰਤ ਨਾਲ ਛਿੜੇ ਵੀਜ਼ਾ ਵਿਵਾਦ ਮਗਰੋਂ ਆਪਣੀ ਪਰਵਾਸ ਸਬੰਧੀ ਨਿਯਮਾਂ ਵਿਚ ਸੋਧ ਕਰਨ ਦੀ ਤਿਆਰੀ ਵਿਚ ਹੈ। ਕੈਨੇਡਾ ਦੇ ਪ੍ਰਵਾਸ ਮੰਤਰੀ ਜੇਸਨ ਕੈਨੀ ਨੇ ਕੱਲ੍ਹ ਸਰਕਾਰ ਦਾ ਮੁਆਫ਼ੀਨਾਮਾ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਕੈਨੇਡੀਅਨ ਪ੍ਰਵਾਸ ਅਧਿਕਾਰੀਆਂ ਨੂੰ ਭਾਰਤੀ ਸੁਰੱਖਿਆ ਅਧਿਕਾਰੀਆਂ ਪ੍ਰਤੀ ਵਿਤਕਰੇਬਾਜ਼ੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਭਾਰਤ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਕਈ ਭਾਰਤੀ ਸੁਰੱਖਿਆ ਅਧਿਕਾਰੀਆਂ ਨੂੰ ਇਹ ਕਹਿੰਦਿਆਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਭਾਰਤੀ ਸੁਰੱਖਿਆ ਬਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ, ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਨੇ ਸਖ਼ਤ ਨੋਟਿਸ ਲੈਂਦਿਆਂ ਕੈਨੇਡਾ ਸਰਕਾਰ ਕੋਲ ਰੋਸ ਪ੍ਰਗਟਾਇਆ ਸੀ। ਭਾਰਤ ਕੈਨੇਡਾ ਸਬੰਧਾਂ ਵਿਚ ਆਈ ਖਟਾਸ ਨੂੰ ਦੂਰ ਕਰਨ ਦੇ ਯਤਨ ਵਿਚ ਸਟੀਫ਼ਨ ਹਾਰਪਰ ਸਰਕਾਰ ਨੇ ਭਾਰਤ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਪ੍ਰਵਾਸ ਨਿਯਮਾਂ 'ਤੇ ਪੁਨਰ ਵਿਚਾਰ ਕਰੇਗਾ ਤਾਂ ਜੋ ਭਾਰਤ ਕੈਨੇਡਾ ਸਬੰਧ ਮੁੜ ਪਹਿਲਾਂ ਵਾਂਗ ਸੁਖਾਵੇਂ ਹੋ ਜਾਣ। ਕੈਨੇਡਾ ਦੇ ਪ੍ਰਵਾਸ ਸਬੰਧੀ ਨਿਯਮ ਇਹ ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਜੋ ਜੰਗ ਨਾਲ ਸਬੰਧਤ ਅਪਰਾਧਾਂ, ਅਤਿਵਾਦ, ਯੋਜਨਾਬੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਜਾਂ ਮਨੁੱਖੀ ਕਤਲੇਆਮ ਨਾਲ ਜੁੜਿਆ ਹੋਇਆ ਹੈ, ਉਸ ਨੂੰ ਵੀਜ਼ਾ ਜਾਰੀ ਨਾ ਕੀਤਾ ਜਾਵੇ। ਕੈਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਰਤ ਅਤੇ ਕੈਨੇਡਾ ਸੁਰੱਖਿਆ ਮਾਮਲਿਆਂ 'ਤੇ ਨੇੜਤਾ ਦੇ ਸਬੰਧ ਰੱਖਦੇ ਹਨ ਅਤੇ ਦੋਵੇਂ ਦੇਸ਼ਾਂ ਦੇ ਹਿੱਤ ਸਾਂਝੇ ਹਨ।

 
ਰਣਨੀਤੀਆਂ 'ਤੇ ਕੇਂਦਰਿਤ ਹੋਵੇਗੀ ਭਾਰਤ-ਅਮਰੀਕਾ ਗੱਲਬਾਤ PRINT ਈ ਮੇਲ

ਵਾਸ਼ਿੰਗਟਨ29ਮਈ (ਮੀਡੀਆ ਦੇਸ਼ ਪੰਜਾਬ ਬੀਊਰੋ) ਅਮਰੀਕਾ ਦੇ ਇਕ ਉਚ ਅਧਿਕਾਰੀ ਨੇ ਕਿਹਾ ਹੈ ਕਿ ਇਥੇ ਅਗਲੇ ਹਫ਼ਤੇ ਹੋਣ ਵਾਲੇ ਭਾਰਤ-ਅਮਰੀਕਾ ਸੁਰੱਖਿਆ ਵਾਲੀ ਗੱਲਬਾਤ ਦਾ ਉਦੇਸ਼ ਵਿਆਪਕ ਪੱਧਰ 'ਤੇ ਵਿਚਾਰ ਵਟਾਂਦਰਾ ਕਰਨਾ ਅਤੇ ਰਣਨੀਤਿਕ ਢੰਗ ਨਾਲ ਵਿਚਾਰ ਕਰਨਾ ਹੈ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੇਕ ਨੇ ਕਿਹਾ ਕਿ ਗੱਲਬਾਤ ਦਾ ਮਕਸਦ ਅਸਲ ਵਿਚ ਰਣਨੀਤਿਕ ਢੰਗ ਨਾਲ ਸੋਚਣਾ ਅਤੇ ਇਨ੍ਹਾਂ ਮੁੱਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਓਬਾਮਾ ਦੀ ਯਾਤਰਾ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਅਸੀਂ ਕੀ ਕਰਨਾ ਹੈ। ਬਲੇਕ ਨੇ ਕਿਹਾ ਕਿ ਉਨ੍ਹਾਂ ਚੀਜ਼ਾਂ ਦੀ ਸਮੀਖਿਆ ਕਰਨਾ ਬਹੁਤ ਵੱਡੀ ਗੱਲ ਨਹੀਂ ਹੈ ਜੋ ਅਸੀਂ ਕਰ ਚੁੱਕੇ ਹਾਂ। ਅਸੀਂ ਸੋਚਣਾ ਹੈ ਅਤੇ ਜਦੋਂ ਇਹ ਸਾਰੇ ਸੀਨੀਅਰ ਪੱਧਰ 'ਤੇ ਅਧਿਕਾਰੀ ਇਕ ਥਾਂ ਇਕੱਠੇ ਹੋਣਗੇ ਤਾਂ ਅਸੀਂ ਉਨ੍ਹਾਂ ਦੇ ਸਮੇਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹਾਂਗੇ ਅਤੇ ਇਕ ਵਾਰ ਫਿਰ ਉਨ੍ਹਾਂ ਦੀ ਰਚਨਾਤਮਕ ਦੀ ਵਰਤੋਂ ਕਰਨੀ ਹੋਵੇਗੀ। ਬਲੇਕ ਨੇ ਕਿਹਾ ਕਿ ਇਹੀ ਸੁਰੱਖਿਆ ਗੱਲਬਾਤ ਦਾ ਅਸਲ ਟੀਚਾ ਹੈ। ਇਸਦਾ ਮਕਸਦ ਉਨ੍ਹਾਂ 18 ਵੱਖ ਵੱਖ ਵਾਰਤਾਵਾਂ ਦੀ ਜੜ੍ਹ ਵਿਚ ਜਾਣਾ ਨਹੀਂ ਹੈ ਜੋ ਦੋਵਾਂ ਪੱਖਾਂ ਦੇ ਮੰਤਰੀਆਂ ਦੀ ਪ੍ਰਧਾਨਗੀ ਵਿਚ ਹੋਈਆਂ। ਇਸ ਗੱਲਬਾਤ ਵਿਚ ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਦੀ ਪ੍ਰਧਾਨਗੀ ਵਿਚ ਅਨੇਕ ਮੰਤਰੀਆਂ ਤੇ ਉਚ ਅਧਿਕਾਰੀਆਂ ਦਾ ਭਾਰਤੀ ਵਫ਼ਦ ਹੋਵੇਗਾ ਉਥੇ ਹੀ ਅਮਰੀਕੀ ਪੱਖ ਦੀ ਅਗਵਾਈ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਕਰਨਗੇ। ਭਾਰਤੀ ਵਫ਼ਦ ਇਕ ਜੂਨ ਨੂੰ ਅਮਰੀਕਾ ਪਹੁੰਚੇਗਾ। ਬਲੇਕ ਨੇ ਕਿਹਾ ਕਿ ਦੋ ਜੂਨ ਨੂੰ ਦੋਵੇਂ ਵਫ਼ਦ ਨਿੱਜੀ ਖੇਤਰ ਦੀਆਂ ਅਤੇ ਸਰਕਾਰੀ ਖੇਤਰ ਦੀਆਂ ਗਤੀਵਿਧੀਆਂ ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਅਮਰੀਕਾ-ਭਾਰਤ ਵਪਾਰ ਕੌਂਸਲ ਆਪਣਾ 35ਵਾਂ ਸਾਲਾਨਾ ਸਮਾਗਮ ਕਰੇਗੀ ਜਿਸ ਨੂੰ ਉਚ ਵਿੱਤੀ ਸਲਾਹਕਾਰ ਲੈਰੀ ਸਮਰਜ਼ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸਿਆਸੀ ਮਾਮਲਿਆਂ ਦੇ ਵਿਦੇਸ਼ ਮੰਤਰੀ ਵਿਲੀਅਮ ਬਰਨਜ਼ ਅਤੇ ਉਨ੍ਹਾਂ ਦੀ ਹਮਰੁਤਬਾ ਵਿਦੇਸ਼ ਸਕੱਤਰ ਨਿਰੁਪਮਾ ਰਾਓ ਇਕ ਵਿਆਪਕ ਵਿਦੇਸ਼ ਨੀਤੀ ਡਾਇਲਾਗ ਨੂੰ ਦੇਖਣਗੇ ਜਿਸ ਵਿਚ ਅਫ਼ਗਾਨਿਸਤਾਨ, ਪਾਕਿਸਤਾਨ , ਪੱਛਮੀ ਏਸ਼ੀਆ ਅਤੇ ਚੀਨ ਵਰਗੇ ਕਈ ਵਿਸ਼ੇ ਹੋਣਗੇ।

 
ਵੀਜ਼ਾ ਮਾਮਲੇ 'ਚ ਕੈਨੇਡਾ ਨੇ ਪ੍ਰਗਟਾਇਆ ਅਫ਼ਸੋਸ PRINT ਈ ਮੇਲ

images.jpgਟੋਰਾਂਟੋ, 28ਮਈ (ਮੀਡੀਆ ਦੇਸ਼ ਪੰਜਾਬ ਬੀਊਰੋ)ਕੈਨੇਡਾ ਨੇ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨ ਵਲੋਂ ਕਈ ਉਚ ਭਾਰਤੀ ਅਧਿਕਾਰੀਆਂ ਨੂੰ ਵੀਜ਼ਾ ਨਾ ਦੇਣ ਦੇ ਮਾਮਲੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਨੇ ਭਾਰਤੀ ਸੁਰੱਖਿਆ ਬਲਾਂ ਦੇ ਉਚ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ। ਨਾਗਰਿਕਤਾ ਤੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਜੇਸਨ ਕੈਨੀ ਨੇ ਬੀਤੇ ਦਿਨੀਂ ਕਿਹਾ ਕਿ ਕੈਨੇਡਾ ਸਰਕਾਰ ਨੇ ਜਨਤਕ ਸੇਵਾ ਦੇ ਅਧਿਕਾਰੀਆਂ ਵਲੋਂ ਭਾਰਤੀ ਸੁਰੱਖਿਆ ਬਲ ਦੇ ਅਧਿਕਾਰੀਆਂ ਦੀ ਵੀਜ਼ੇ ਲਈ ਅਰਜ਼ੀ ਨਾ ਮਨਜ਼ੂਰ ਕਰਨ ਦੌਰਾਨ ਉਨ੍ਹਾਂ 'ਤੇ ਗਲਤ ਦੋਸ਼ ਲਗਾਉਣ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸੁਰੱਖਿਆ ਬਲ ਅਤੇ ਭਾਰਤੀ ਰੱਖਿਆ ਫੌਜਾਂ ਜੋ ਵੀ ਕਰ ਰਹੀਆਂ ਹਨ, ਉਹ ਪੂਰੀ ਤਰ੍ਹਾਂ ਜਾਇਜ਼ ਹੈ।

 
ਲਾਹੌਰ ਦੀਆਂ ਦੋ ਮਸਜਿਦਾਂ 'ਤੇ ਅੱਤਵਾਦੀ ਹਮਲਾ PRINT ਈ ਮੇਲ

30 ਲੋਕਾਂ ਦੀ ਹੱਤਿਆ, ਸੈਂਕੜੇ ਜ਼ਖ਼ਮੀ ਅਤੇ 1500 ਤੋਂ ਵੱਧ ਬਣਾਏ ਬੰਦੀ
ਲਾਹੌਰ28ਮਈ (ਮੀਡੀਆ ਦੇਸ਼ ਪੰਜਾਬ ਬੀਊਰੋ)ਲਾਹੌਰ ਦੀਆਂ ਦੋ ਮਸਜਿਦਾਂ 'ਤੇ ਅੱਜ ਹੋਏ ਇਕ ਅੱਤਵਾਦੀ ਹਮਲੇ 'ਚ ਘੱਟੋ-ਘੱਟ 30 ਲੋਕ ਮਾਰੇ ਗਏ। ਅਹਿਮਦੀ ਭਾਈਚਾਰੇ ਦੀਆਂ ਦੋ ਮਸਜਿਦਾਂ 'ਤੇ ਅੱਤਵਾਦੀਆਂ ਨੇ ਕਬਜ਼ਾ ਕਰਕੇ 1500 ਤੋਂ ਵੱਧ ਲੋਕਾਂ ਨੂੰ ਬੰਦੀ ਬਣਾ ਲਿਆ ਹੈ। ਅੱਤਵਾਦੀ ਗੋਲੀਆਂ ਅਤੇ ਗ੍ਰਨੇਡ ਵਰਾਉਂਦੇ ਹੋਏ ਮਸਜਿਦਾਂ 'ਚ ਵੜ ਗਏ। ਇਸ ਮੌਕੇ ਦੋਵਾਂ ਮਸਜਿਦ 'ਚ ਵੱਡੀ ਗਿਣਤੀ 'ਚ ਲੋਕ ਨਮਾਜ਼ ਅਦਾ ਕਰ ਰਹੇ ਸਨ। ਤਹਿਰੀਕ-ਏ-ਤਾਲਿਬਾਨ ਨਾਂ ਦੀ ਅੱਤਵਾਦੀ ਜਥੇਬੰਦੀ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈ ਲਈ ਹੈ। ਮਿਲੀਆਂ ਰਿਪੋਰਟਾਂ ਮੁਤਾਬਕ ਹਮਲਾਵਰਾਂ ਦੇ ਦੋ ਗਰੁੱਪ ਮਸਜਿਦ 'ਚ ਦਾਖ਼ਲ ਹੋਏ। ਉਨ੍ਹਾਂ ਮਸਜਿਦ ਦੇ ਅੰਦਰ ਹਾਜ਼ਰ ਲੋਕਾਂ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਆਖ਼ਰੀ ਖ਼ਬਰਾਂ ਮਿਲਣ ਤੱਕ 30 ਲੋਕਾਂ ਦੇ ਮਾਰੇ ਜਾਣ ਅਤੇ ਸੈਂਕੜੇ  ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਪੁਲਿਸ ਅਤੇ ਅਰਧ-ਸੈਨਿਕ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਸਪਾਸ ਦੀਆਂ ਇਮਾਰਤਾਂ ਅਤੇ ਸੜਕਾਂ 'ਤੇ ਮੋਰਚੇ ਸੰਭਾਲ ਲਏ ਹਨ। ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਕਾਰ ਆਖ਼ਰੀ ਖ਼ਬਰਾਂ ਮਿਲਣ ਤੱਕ ਗਹਿਗੱਚ ਮੁਕਾਬਲਾ ਜਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਅੱਤਵਾਦੀਆਂ ਨੇ ਵੀ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਲਿਆ।



 
ਤਾਲਿਬਾਨ ਕਮਾਂਡਰ ਫਜ਼ਲਉਲਾ ਮਾਰਿਆ ਗਿਆ PRINT ਈ ਮੇਲ

ਪੇਸ਼ਾਵਰ, 27ਮਈ (ਮੀਡੀਆ ਦੇਸ਼ ਪੰਜਾਬ ਬੀਊਰੋ)ਪਾਕਿਸਤਾਨ ਦੀ ਸਵਾਤ ਘਾਟੀ ਵਿਚ ਅਤਿਵਾਦੀ ਜਥੇਬੰਦੀ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦਾ ਖੁਦ ਮੁਖਤਿਆਰ ਕਮਾਂਡਰ ਮੌਲਾਨਾ ਫਜ਼ਲਉਲਾ ਪਾਕਿ ਅਫ਼ਗਾਨ ਸਰਹੱਦ 'ਤੇ ਨੂਰਿਸਤਾਨ ਸੂਬੇ ਵਿਚ ਹੋਏ ਇਕ ਸੰਘਰਸ਼ ਵਿਚ ਆਪਣੇ ਛੇ ਸਾਥੀਆਂ ਸਮੇਤ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਨੂਰਿਸਤਾਨ ਸੂਬੇ ਵਿਚ ਅਫ਼ਗਾਨ ਸੁਰੱਖਿਆ ਬਲਾਂ ਨਾਲ ਇਹ ਸੰਘਰਸ਼ ਹੋਇਆ। ਹਾਲਾਂਕਿ ਫਜ਼ਲਉਲਾ ਦੇ ਮਾਰੇ ਜਾਣ ਦੀ ਸਰਕਾਰੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਸਤੋਂ ਇਲਾਵਾ ਪਾਕਿਸਤਾਨ ਵਿਚ ਅੱਜ ਸੁਰੱਖਿਆ ਬਲਾਂ ਨੇ 40 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨ ਦੇ ਓਰਕਜ਼ਾਈ ਕਬੀਲਾਈ ਇਲਾਕੇ ਵਿਚ ਅੱਤਵਾਦੀਆਂ ਦੇ ਟਿਕਾਣਿਆਂ ਉਤੇ ਹਵਾਈ ਅਤੇ ਮੈਦਾਨੀ ਕਾਰਵਾਈ ਕੀਤੀ ਗਈ, ਜਿਸ ਵਿਚ 40 ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਦੱਸਿਆ ਕਿ ਦਾਬੋਰੀ ਅਤੇ ਘਿਲਜੋ ਇਲਾਕੇ ਵਿਚ ਅੱਵਾਦੀਆਂ ਦੇ ਟਿਕਾਣੇ 'ਤੇ ਹਵਾਈ ਹਮਲੇ ਵਿਚ 15 ਅੱਤਵਾਦੀ ਮਾਰੇ ਗਏ, ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਕਾਸ਼ਾ ਵਿਚ ਵੀ ਹਮਲਾ ਕੀਤਾ, ਜਿਸ ਨਾਲ ਘੱਟੋ ਘੱਟ 25 ਅੱਤਵਾਦੀ ਮਾਰੇ ਗਏ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਵੀ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਕੀਤੀ ਗਈ ਸੀ, ਜਿਸ ਵਿਚ ਘੱਟੋ ਘੱਟ 60 ਅੱਤਵਾਦੀ ਮਾਰੇ ਗਏ ਸਨ।

 
<< Start < Prev 881 882 883 884 885 886 887 888 889 890 Next > End >>

Results 7984 - 7992 of 9708

Advertisements