:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਬਾਰੂਦੀ ਸੁਰੰਗ ਫਟੀ, 5 ਪਾਕਿ ਫੌਜੀ ਹਲਾਕ PRINT ਈ ਮੇਲ

ਇਸਲਾਮਾਬਾਦ, 11, ਜੁਲਾਈ  :ਦੱਖਣੀ ਪੱਛਮੀ ਵਜ਼ੀਰੀਸਤਾਨ ਕੋਇਟਾ ਦੇ ਨੇੜੇ ਇਕ ਬਾਰੂਦੀ ਸੁਰੰਗ ਫੱਟ ਜਾਣ ਨਾਲ ਫੌਜੀ ਗੱਡੀ ਤਬਾਹ ਹੋ ਗਈ ਜਿਸ ਵਿਚ ਸਵਾਰ 5 ਫੌਜੀ ਜਵਾਨ ਮਾਰੇ ਗਏ 'ਤੇ 3 ਜ਼ਖਮੀ ਹੋਏ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ੁੰਮੇਵਾਰੀ ਨਹੀਂ ਲਈ।

 
ਤੈਰਾਕ ਫੈਲਪਸ ਵੱਲੋਂ ਵਿਸ਼ਵ ਰਿਕਾਰਡ ਕਾਇਮ PRINT ਈ ਮੇਲ

ਇੰਡੀਆਨਾਪੋਲਿਸ, 11 ਜੁਲਾਈ  : ਚੈਂਪੀਅਨ ਤੈਰਾਕ ਮਾਈਕਲ ਫੈਲਪਸ ਨੇ ਆਪਣੀਆਂ ਪ੍ਰਾਪਤੀਆਂ ਦੀ ਸੂਚੀ ਹੋਰ ਲੰਮੀ ਕਰ ਲਈ ਹੈ। ਇੱਥੇ ਕਰਵਾਈ ਜਾ ਰਹੀ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਫੈਲਪਸ ਨੇ ਪੁਰਸ਼ਾਂ ਦੇ 100 ਮੀਟਰ ਬਟਰਫਲਾਈ ਸਟਰੋਕ ਮੁਕਾਬਲੇ ਵਿਚ ਭਾਗ ਲਿਆ ਅਤੇ 50.22 ਸੈਕਿੰਡ ਦਾ ਸਮਾਂ ਲੈਂਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਫੈਲਪਸ ਨੇ ਇਸ ਵਰਗ 'ਚ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਫੈਲਪਸ ਤੋਂ ਪਹਿਲਾਂ ਇਸ ਵਰਗ ਦਾ ਵਿਸ਼ਵ ਰਿਕਾਰਡ ਅਮਰੀਕਾ ਦੇ ਹੀ ਈਅਨ ਕਰੌਕਰ ਦੇ ਨਾਂ ਸੀ, ਜਿਨ੍ਹਾਂ ਨੇ 6 ਵਰ੍ਹੇ ਪਹਿਲਾਂ ਇਹ ਰਿਕਾਰਡ ਬਣਾਇਆ ਸੀ।
 ਫੈਲਪਸ ਤੋਂ ਬਾਅਦ ਦੂਸਰਾ ਸਥਾਨ ਟਾਈਲਰ ਮੈਕਗਿਲ ਨੇ ਹਾਸਿਲ ਕੀਤਾ। ਉਨ੍ਹਾਂ 51.06 ਸੈਕਿੰਡ ਦਾ ਸਮਾਂ ਕੱਢਿਆ। ਹੁਣ ਫੈਲਪਸ ਦੇ ਨਾਂ 5 ਨਿੱਜੀ ਵਿਸ਼ਵ ਰਿਕਾਰਡ ਦਰਜ ਹੋ ਗਏ ਹਨ। 100 ਮੀਟਰ ਬਟਰਫਲਾਈ ਸਟਰੋਕ ਤੋਂ ਇਲਾਵਾ ਇਨ੍ਹਾਂ ਵਿਚ 200 ਤੇ 400 ਮੀਟਰ ਨਿੱਜੀ ਮੈਡਲੇ, 200 ਮੀਟਰ ਬਟਰਫਲਾਈ ਸਟਰੋਕ ਤੇ 200 ਮੀਟਰ ਫਰੀਸਟਾਈਲ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸਾਲ 2008 ਦੀਆਂ ਬੀਜਿੰਗ ਵਿਖੇ

ਅੱਗੇ ਪੜੋ....
 
ਪਾਕਿਸਤਾਨੀਆਂ ਲਈ ਭਾਰਤ ਹਾਲੇ ਵੀ ਸਭ ਤੋਂ ਵੱਡਾ ਖਤਰਾ : ਅਮਰੀਕੀ ਜਰਨੈਲ PRINT ਈ ਮੇਲ

ਯੂ ਐਨ ਅਧਿਕਾਰੀ ਵੱਲੋਂ ਪਾਕਿ ਲਈ ਵਧੇਰੇ ਮਨੁੱਖੀ ਮਦਦ ਦੀ ਮੰਗ
ਵਾਸ਼ਿੰਗਟਨ, 9 ਜੁਲਾਈ  :  ਅਮਰੀਕਾ ਵੱਲੋਂ ਵਾਰ ਵਾਰ ਪਾਕਿਸਤਾਨ ਨੂੰ ਇਹ ਸਲਾਹਾਂ ਦਿੱਤੇ ਜਾਣ ਕਿ ਉਹ ਭਾਰਤ ਪ੍ਰਤੀ ਆਪਣਾ ਰਵਾਇਤੀ ਵੈਰ ਵਿਰੋਧ ਤਿਆਗ ਦੇਵੇ, ਪਾਕਿਸਤਾਨੀ ਹਾਲੇ ਵੀ ਇਹ ਸਮਝਦੇ ਹਨ ਕਿ ਭਾਰਤ ਉਨ੍ਹਾਂ ਲਈ ਖਤਰਾ ਹੈ। ਇਹ ਗੱਲ ਅਮਰੀਕੀ ਫੌਜਾਂ ਦੇ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕਹੀ ਹੈ।  ਅਮਰੀਕਾ ਦੇ ਰਣਨੀਤਿਕ ਮਾਮਲਿਆਂ ਸਬੱਧੀ ਅਦਾਰੇ ਸੈਂਟਰ ਆਫ ਸੈਟਰੀਟਿਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਇਕੱਤਰਤਾ ਨੂੰ ਸੰਬੋਧਨਕਰਦਿਆਂ ਫੌਜੀ ਅਫਸਰ ਨੇ ਕਿਹ, ਅਸੀਂ ਇਸ ਗੱਲ ਉਤੇ ਬਹਿਸ ਕਰਦੇ ਸਕਦੇ ਹਾਂ ਕੀ ਭਾਤਰ ਉਨ੍ਹਾਂ ਲਈ ਖਤਰਾ ਸਮਝਦੇ ਹਨ।
 ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨੀ ਫੌਜ ਦੇਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰੇ ਅਤੇ ਉਨ੍ਹਾਂ ਵੱਲੋਂ ਵੀ ਫੌਜਾਂ ਨੂੰ ਪੂਰਬ ਦੀ ਥਾਂ ਪੱਛਮ ਵੱਲ ਭੇਜਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਵੱਲੋਂ ਪਾਕਿਸਤਾਨ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ  ਉਹ ਆਪਣੇ ਧਿਆਨ ਤਾਲਿਬਾਨ ਖਿਲਾਫ ਜੰਗ ਉਤੇ ਲਾਵੇ। ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਹੋਂਦ ਨੂੰ ਭਾਰਤ ਦੀ ਥਾਂ ਉਸ ਦੀ ਅੰਦਰੂਨੀ ਬਗਾਵਤ ਅਤੇ ਦਹਿਸ਼ਤਗਰਦੀ ਤੋਂ ਵੱਧ ਖਤਰਾ ਹੈ। ਪਾਕਿਸਤਾਨ ਦੇਸਦਰ ਆਸਿਫ ਅਲੀ ਜ਼ਰਦਾਰੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ

ਅੱਗੇ ਪੜੋ....
 
ਬਰਗਰ ਕਿੰਗ ਨੇ ਹਿੰਦੂਆਂ ਕੋਲੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ PRINT ਈ ਮੇਲ

ਵਾਸ਼ਿੰਗਟਨ, 9 ਜੁਲਾਈ  : ਅਮਰੀਕੀ ਦੀ ਫਾਸਟ ਫੂਡ ਚੇਨ ਕੰਪਨੀ ਬਰਗਰ ਕਿੰਗ ਨੇ ਸਪੇਨ 'ਚ ਪ੍ਰਦਰਸ਼ਿਤ ਧਾਰਮਿਕ ਆਸਥਾ 'ਤੇ ਸੱਟ ਮਾਰਨ ਵਾਲੇ ਵਿਗਿਆਪਨ ਲਈ ਹਿੰਦੂਆਂ  ਕੋਲੋਂ ਮੁਆਫੀ ਮੰਗੀ ਹੈ। ਬਰਗਰ ਕਿੰਗ ਨੇ ਇਸ ਵਿਗਿਆਪਨ 'ਚ ਲਕਸ਼ਮੀ ਮਾਤਾ ਨੂੰ ਮਾਸ ਨਾਲ ਬਣੇ ਸੈਂਡਵਿਚ ਅਤੇ ਹੋਰਨਾਂ ਖਾਣ ਵਾਲੇ ਪਦਾਰਥਾਂ 'ਤੇ ਬੈਠੇ ਦਿਖਾਇਆ ਸੀ ਜਿਸ ਹੇਠਾਂ ਲਿਖਿਆ ਸੀ ਕਿ ' ਏ ਸਨੈਕ ਦੈਟ ਇਜ਼ ਸੇਕਰਡ' ਭਾਵ ਇਹ ਪਵਿੱਤਰ ਨਾਸ਼ਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅਮਰੀਕਾ ਦੀ ਇਕ ਸ਼ਰਾਬ ਕੰਪਨੀ ਨੇ  ਬੀਅਰ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਛਾਪੀ ਸੀ। ਦੁਨੀਆ ਭਰ 'ਚ ਹਿੰਦੂਆਂ ਦੇ ਵਿਰੋਧ ਦੇ ਚਲਦਿਆਂ ਸ਼ਰਾਬ ਕੰਪਨੀ ਨੇ ਮੁਆਫੀ ਮੰਗਦਿਆਂ ਬੀਅਰ ਦੀ ਬੋਤਲ ਤੋਂ ਗਣੇਸ਼ ਦੀ ਤਸਵੀਰ ਹਟਾ ਦਿੱਤੀ ਸੀ। ਹੁਣ ਬਰਗਰ ਕੰਪਨੀ ਵੱਲੋਂ ਵਿਗਿਆਪਨ 'ਚ ਲਕਸ਼ਮੀ ਦੀ ਤਸਵੀਰ ਛਾਪਣ ਦਾ ਵੀ ਦੁਨੀਆਂ ਭਰ ਦੇ ਹਿੰਦੂਆਂ ਨੇ ਸਖਤ ਵਿਰੋਧ ਕੀਤਾ ਹੈ। ਦੁਨੀਆਂ ਭਰ ਦੇ 70 ਤੋਂ ਜ਼ਿਆਦਾ ਦੇਸ਼ਾਂ ਵਿਚ ਫਾਸਟ ਫੂਡ ਦੇ ਰੇਸਤਰਾਂ ਚਲਾਉਣ ਵਾਲੇ ਬਰਗਰ ਕਿੰਗ ਦੇ ਬੁਲਾਰੇ ਡੈਨਿਸ ਟੀ ਵਿਲਸਨ ਨੇ ਕਿਹਾ ਕਿ 'ਅਸੀਂ ਮੁਆਫੀ ਮੰਗ ਰਹੇ ਹਾਂ ਕਿਉਂਕਿ ਸਾਡਾ ਇਰਾਦਾ ਕਿਸੇ ਨੂੰ ਸੱਟ ਪਹੁੰਚਾਉਣ ਦਾ ਨਹੀਂ ਸੀ। ਵਿਲਸਨ ਨੇ ਕਿਹਾ ਕਿ ਬਰਗਰ ਕਿੰਗ ਨੂੰ ਆਪਣੇ ਸਾਰੇ ਗ੍ਰਾਹਕਾਂ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਇਜ਼ਤ ਕਰਨੀ

ਅੱਗੇ ਪੜੋ....
 
ਓਬਾਮਾ ਦੀ ਇਤਿਹਾਸਕ ਰੂਸ ਫੇਰੀ PRINT ਈ ਮੇਲ
ਵਾਸ਼ਿੰਗਟਨ, 7 ਜੁਲਾਈ  : ਅਮਰੀਕਾ-ਰੂਸ ਸਬੰਧਾਂ ਦੀ ਨਵੇਂ ਸਿਰਿਓਂ ਸ਼ੁਰੂਆਤ ਦੀ ਆਸ ਨਾਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਰੂਸ ਦੀ ਆਪਣੀ ਇਤਿਹਾਸਕ ਫੇਰੀ ਸ਼ੁਰੂ  ਕਰ ਰਹੇ ਹਨ, ਜਿਸ ਦੌਰਾਨ ਉਹ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਲਈ ਠੰਢੀ ਜੰਗ ਵੇਲੇ ਦੀ ਸੰਧੀ ਦੀ ਥਾਂ ਇੱਕ ਨਵੀਂ ਸੰਧੀ ਨੂੰ ਅੰਤਮ ਛੋਹਾਂ ਦੇਣਗੇ।  ਮਾਸਕੋ ਵਿਚ ਆਪਣੇ ਤਿੰਨ ਦਿਨਾਂ ਦੇ ਕਿਆਮ ਦੌਰਾਨ ਉਹ ਆਪਣੇ ਰੂਸੀ ਹਮਰੁਤਬਾ ਦਮਿੱਤਰੀ ਮੈਦਵੇਦੇਵ ਨਾਲ ਅਮਰੀਕੀ-ਰੂਸ ਸਿਖਰ ਵਾਰਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਅਤੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਨੂੰ ਵੀ ਮਿਲਣਗੇ।  ਇਸ ਤੋਂ ਪਹਿਲਾਂ ਇੱਕ ਰੂਸੀ ਅਖਬਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਉਹ ਦਹਿਸ਼ਤਵਾਦ ਅਤੇ ਇਰਾਨ ਜਿਹੇ ਮੁੱਦਿਆਂ ਨਾਲ ਸਿੱਝਣ ਤੋਂ ਇਲਾਵਾ ਮਾਸਕੋ ਨਾਲ ਆਰਥਿਕ ਅਤੇ ਰੱਖਿਆ ਮੁੱਦਿਆਂ ਉੱਤੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਾ ਚਾਹੁਣਗੇ। ਉਨ੍ਹਾਂ ਕਿਹਾ, ''ਮੈਂ ਜੋ ਆਖਿਆ ਉਹ ਇਹ ਹੈ ਕਿ ਮੈਂ ਅਮਰੀਕਾ ਅਤੇ ਰੂਸ ਵਿਚਾਲੇ ਸਬੰਧਾ ਦਾ ਬਟਨ ਰੀਸੈਟ (ਨਵੀਂ ਸ਼ੁਰੂਆਤ) ਕਰਨਾ ਚਾਹੁੰਦਾ ਹਾਂ।'' ਓਬਾਮਾ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕਦਮ ਠੰਢੀ ਜੰਗ ਵੇਲੇ ਦੀ ਮਿਜ਼ਾਈਲ ਸੰਧੀ 'ਸਟਾਰਟ' ਦੀ ਥਾ ਨਵਾਂ ਚੌਖਟਾ ਪ੍ਰਦਾਨ ਕਰਨ ਦਾ ਹੋਵੇਗਾ।  ਉਨ੍ਹਾਂ ਕਿਹਾ,
ਅੱਗੇ ਪੜੋ....
 
<< Start < Prev 881 882 883 884 885 886 887 888 889 890 Next > End >>

Results 7993 - 8001 of 8061

Advertisements

Advertisement
Advertisement
Advertisement
Advertisement
Advertisement