:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਚੀਨੀ ਜਾਤੀਵਾਦ ਦੰਗੇ PRINT ਈ ਮੇਲ
ਉੜਗਰ ਅਤੇ ਹਾਨ ਭਾਈਚਾਰੇ ਦੀ ਆਪਸੀ ਲੜਾਈ 'ਚ 156 ਮਰੇ
ਉਰੂਮਕੀ(ਚੀਨ),  7 ਜੁਲਾਈ  : ਚੀਨ ਦੇ ਜਿਜ਼ਿਆਂਗ ਸੂਬੇ 'ਚ ਘੱਟ ਗਿਣਤੀ ਉੜਗਰਾਂ ਅਤੇ ਹਾਨ ਭਾਈਚਾਰੇ ਦੇ ਮੈਂਬਰਾਂ ਵਿਚ ਜਾਤੀ ਝੜੱਪਾਂ ਵਿਚ ਮਰਨ ਵਾਲਿਆਂ ਗਿਣਤੀ ਵੱਧ ਕੇ 156 ਹੋ ਗਈ ਹੈ ਅਤੇ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿੰਸਾ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰਾਂ ਅਨੁਸਾਰ ਅੱਜ ਸਵੇਰੇ ਕਮਿਊਨਿਸਟ ਪਾਰਟੀ ਦੀ ਜਿਜ਼ਿਆਂਗ ਖੇਤਰੀ ਕਮੇਟੀ ਦੇ ਪ੍ਰਚਾਰ ਵਿਭਾਗ ਦੇ ਮੁਖੀ ਲੀ ਯੀ ਨੇ ਦੱਸਿਆ ਕਿ ਮਰਨ ਵਾਲਿਆਂ 'ਚ 129 ਪੁਰਸ਼ ਅਤੇ 27 ਮਹਿਲਾਵਾਂ ਹਨ। ਪੁਲਿਸ ਨੇ ਐਤਵਾਰ ਨੂੰ ਉਰੂਮਕੀ 'ਚ ਭੜਕੇ ਦੰਗਿਆਂ ਦੇ ਸਿਲਸਿਲੇ 'ਚ 1434 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ 1379 ਪੁਰਸ਼ ਅਤੇ 55 ਮਹਿਲਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ੱਕੀਆਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸੂਬੇ ਦੀ ਰਾਜਧਾਨੀ ਉਰੂਮਕੀ 'ਚ ਉੜਗਰਾਂ ਦੀ ਵਿਰੋਧ ਰੈਲੀ ਤੋਂ ਬਾਅਦ ਐਤਵਾਰ ਨੂੰ ਭੜਕੇ ਦੰਗਿਆਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਜ਼ਿਕਰਯੋਗ ਹੈ ਕਿ ਉੜਗਰ ਭਾਈਚਾਰੇ ਦੇ ਲੋਕ 26 ਜੂਨ ਨੂੰ ਗੁਆਂਗਦੌਂਗ ਸੂਬੇ ਦੀ ਇਕ ਖਿਡੌਣਾ ਫੈਕਟਰੀ 'ਚ ਪੈਦਾ ਹੋਏ ਵਿਵਾਦ 'ਚ ਦੋ ਉੜਗਰ ਕਰਮਚਾਰੀਆਂ ਦੀ ਮੌਤ ਦਾ ਵਿਰੋਧ ਕਰ ਰਹੇ ਸਨ। ਹਾਲਾਤ 'ਤੇ
ਅੱਗੇ ਪੜੋ....
 
ਜੈਕਸਨ ਦੀ 50 ਕਰੋੜ ਡਾਲਰ ਦੀ ਜਾਇਦਾਦ ਤੋਂ ਮਹਿਰੂਮ ਹੋਈ ਉਸ ਦੀ ਮਾਂ ਕੈਥਰੀਨ PRINT ਈ ਮੇਲ
ਲਾਸ ਏਂਜਲਸ,  7 ਜੁਲਾਈ  : ਮਰਹੂਮ ਪੌਪ ਸਟਾ ਮਾਈਕਲ ਜੈਕਸਨ ਦੀ ਜਾਇਦਾਦ 'ਤੇ ਪਿਛਲੇ ਹਫਤੇ ਤੋਂ ਅਸਥਾਈ ਕਬਜ਼ਾ ਹਾਸਲ ਕਰਨ ਵਾਲੀ ਉਸ ਮਾਂ ਕੈਥਰੀਨ ਦੀ ਅਪੀਲ ਨੂੰ ਇਕ ਜੱਜ ਨੇ ਠੁਕਰਾਉਂਦਿਆਂ 2002 ਦੀ ਵਸੀਅਤ ਵਿਚ ਦਰਜ ਦੋ ਪ੍ਰਬੰਧਕਾਂ ਨੂੰ ਜੈਕਸਨ ਦੀ ਸੰਪੱਤੀ ਦਾ ਕਬਜ਼ਾ ਦਿੱਤਾ ਹੈ।
 ਇਕ ਸਮਾਚਾਰ ਏਜੰਸੀ ਅਨੁਸਾਰ ਲਾਸ ਏਂਜਲਸ ਸੁਪੀਰੀਅਰ ਕੋਰਟ ਦੇ ਜੱਜ ਮਿਸ਼ੇਲ ਬੈਕਲਾਫ ਨੇ 3 ਅਗਸਤ ਨੂਂ ਹੋਣ ਵਾਲੀ ਅਗਲੀ ਸੁਣਾਈ ਤੱਕ ਲੰਬੇ ਸਮੇਂ ਤੋਂ ਜੈਕਸਨ ਦੇ ਵੀਕਲ ਜਾਨ ਬਰਾਂਕਾ ਅਤੇ ਸੰਗੀਤ ਪ੍ਰਬੰਧਕ ਜਾਨ ਮੈਕਲੇਨ ਨੂੰ ਜੈਕਸਨ ਦੀ ਪੰਜਾਹ ਹਜ਼ਾਰ ਕਰੋੜ ਦੀ ਅੰਦਾਜ਼ਨ ਸੰਪੱਤੀ ਦਾ ਕਬਜ਼ਾ ਸੌਂਪਿਆ ਹੈ।  ਬੈਕਲਾਫ ਨੇ ਜੈਕਸਨ ਦੀ ਸਾਲ 2002 ਦੀ ਵਸੀਅਤ ਦੇ ਸਾਹਮਣੇ ਇਕ ਦਿਨ ਪਹਿਲਾਂ ਕੈਥਰੀਨ ਨੂੰ ਸੰਪੱਤੀ ਦਾ ਕਬਜਾ ਦੇਣ ਦੀ ਅਪੀਲ ਨੂੰ ਖਾਰਜ ਕਰਰ ਦਿੱਤਾ। ਜੈਕਸਨ ਦੇ ਪਰਿਵਾਰ ਦੇ ਵਕੀਲਾਂ ਨੇ ਇਕ ਨਵੀ ਵਸੀਅਤ  ਨੂੰ ਸਾਹਮਣੇ ਲਿਆਉਣ ਦੇ ਨਾਲ ਪ੍ਰਬੰਧਕਾਂ ਦੀ ਵਿਤੀ ਸਮਰਥਾ 'ਤੇ ਸਵਾਲ ਉਠਾਏ ਸਨ।
 
ਪੰਜਾਬੀ ਨੌਜਵਾਨ ਵੱਲੋਂ ਪੋਮੇਸ਼ੀਆ ਵਿਖੇ ਫਾਹਾ ਲੈ ਕੇ ਆਤਮ ਹੱਤਿਆ PRINT ਈ ਮੇਲ

 ਪੋਪੇਸ਼ੀਆ,7 ਜੁਲਾਈ

ਬੀਤੇ ਦਿਨ ਇਟਲੀ ਦੇ ਸ਼ਹਿਰ ਪੋਮੇਸ਼ੀਆ ਵਿਖੇ ਇਕ ਪੰਜਾਬੀ ਨੌਜਵਾਨ ਦਿਲਬਾਗ ਸਿੰਘ (33) ਵਾਸੀ ਮੋਹਲੀ (ਫਗਵਾੜਾ) ਵੱਲੋਂ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦਿਲਬਾਗ ਸਿੰਘ ਦੇ ਰਿਸ਼ਤੇਦਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 6-7 ਮਹੀਨੇ ਪਹਿਲਾਂ ਦਿਲਬਾਗ ਸਿੰਘ ਦੇਕਰੀਤੋ ਫਲੂਸੀ ਪੇਪਰਾਂ ਉਪਰ ਇਟਲੀ ਆਇਆ ਸੀ। ਪਹਿਲਾਂ-ਪਹਿਲ ਉਹ ਬਿਲਕੁਲ ਤੰਦਰੁਸਤ ਸੀ ਪਰ ਪਿਛਲੇ ਇਕ ਮਹੀਨੇ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਸਾਰੀ-ਸਾਰੀ ਰਾਤ ਸੌਂਦਾ ਨਹੀਂ ਸੀ, ਜਿਸ ਕਾਰਨ ਉਸ ਨੂੰ ਪੋਮੇਸ਼ੀਆ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਕੁਝ ਸਮੇਂ ਦੇ ਇਲਾਜ ਤੋਂ ਬਾਅਦ ਉਸ ਨੂੰ ਬਿਲਕੁਲ ਤੰਦਰੁਸਤ ਦੱਸਿਆ।ਇਸ ਸਾਰੀ ਕਾਰਵਾਈ ਉਪਰੰਤ ਮ੍ਰਿਤਕ ਭਾਰਤ ਜਾਣ ਲਈ ਤਿਆਰ ਹੋ ਗਿਆ ਅਤੇ ਉਸ ਨੇ ਰੋਮ ਤੋਂ ਦਿੱਲੀ ਲਈ ਜਹਾਜ਼ ਦੀ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਭਾਰਤ ਜਾਣ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦਿਲਬਾਗ ਸਿੰਘ ਦੀ ਲਾਸ਼ ਇਸ ਸਮੇਂ ਪੋਮੇਸ਼ੀਆ ਦੇ ਸਰਕਾਰੀ ਹਸਪਤਾਲ ‘ਚ ਜਮ੍ਹਾਂ ਹੈ, ਜਿਸ ਨੂੰ ਭਾਰਤ ਭੇਜਣ ਲਈ ਇਲਾਕੇ ਦੇ ਸਮੂਹ ਪੰਜਾਬੀ ਭਾਈਚਾਰੇ ਤੇ ਗੁਰੂਘਰਾਂ ਵੱਲੋਂ ਮਾਇਆ ਇਕੱਠੀ ਕੀਤੀ ਜਾ ਰਹੀ ਹੈ। ਮ੍ਰਿਤਕ ਦਿਲਬਾਗ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੇ ਇਕ ਨੰਨ੍ਹੀ ਬੱਚੀ ਛੱਡ ਗਿਆ ਹੈ।

 
ਕਿਸਾਨ ਨੇਤਾ ਅਜਮੇਰ ਸਿੰਘ ਲੱਖੋਵਾਲ ਦਾ ਟਰਾਂਟੋ ਚ ਸਨਮਾਨ PRINT ਈ ਮੇਲ


ਬਰੈਪਟਨ 7 ਜੁਲਾਈ 2009(ਟਹਿਲ ਸਿੰਘ ਬਰਾੜ)

 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਦਾ ਟਰਾਂਟੋ (ਕੈਨੇਡਾ) ਪਹੁੰਚਣ ਤੇ ਸ਼ਰੋਮਣੀ ਅਕਾਲੀ ਦਲ ਕੈਨੇਡਾ ਇਕਾਈ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਸ਼ਾਨਦਾਰ ਢੰਗ ਨਾਲ ਸਨਮਾਨ ਕੀਤਾ ਗਿਆ। ਵਿਰਡੀ ਬੈਕੁਇਟ ਹਾਲ ਚ ਜਿੱਥੇ ਵੱਖ ਵੱਖ ਕਲੱਬਾਂ ਦੇ ਅਹੁਦੇਦਾਰ ਪਹੁੰਚੇ ਹੋਏ ਸਨ ਉਥੇ ਭਾਰਤੀ ਕਿਸਾਨ ਯੂਨੀੂਅਨ ਦੇ ਪੁਰਾਣੇ ਮੈਬਰ ਅਤੇ ਅਹੁਦੇਦਾਰ, ਸ਼ਰੋਮਣੀ ਅਕਾਲੀ ਦਲ ਕੈਨੇਡਾ ਇਕਾਈ ਮੈਂਬਰ ਵੀ ਵੱਡੀ ਗਿਣਤੀ ਚ ਪਹੁੰਚੇ ਹੋਏ ਸਨ। ਢਾ: ਰੂਬੀ ਢਾਲਾ ਮੈਂਬਰ ਪਾਰਲੀਮੈਂਟ ਵੀ ਵਿਸ਼ੇਸ਼ ਤੌਰ ਤੇ ਇਸ ਸਨਮਾਨ ਸਮਾਗਮ ਚ ਹਾਜਰ ਹੋਏ। ਉਨਟਾਰੀਉ ਫਰੈਂਡਜ਼ ਕਲੱਬ ਵੱਲੋਂ ਵੀ ਸ: ਲੱਖੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿੱਥੇ ਸਟੇਜ ਦੀ ਕਾਰਵਾਈ ਸ: ਹਰਜੀਤ ਸਿੰਘ ਮੇਹਲੋਂ ਹੋਰਾਂ ਬੜੀ ਬਾਖੂਬੀ ਨਿਭਾਈ ਉਥੇ ਬਾਅਦ ਚ ਸ: ਕੇਹਰ ਸਿੰਘ ਗਿੱਲ ਪ੍ਰਧਾਨ ਜੀ ਨੇ ਸਭ ਦਾ ਸਮਾਗਮ ਚ ਪਹੁੰਚਣ ਤੇ ਧੰਨਵਾਦ ਕੀਤਾ।

 
ਹਵਾਈ ਹਮਲਿਆਂ 'ਚ 18 ਅੱਤਵਾਦੀ ਮਾਰੇ ਗਏ PRINT ਈ ਮੇਲ

ਇਸਲਾਮਾਬਾਦ,3 ਜੁਲਾਈ   :ਪਾਕਿਸਤਾਨ ਦੇ ਗੜਬੜੀ ਵਾਲੇ ਕਬਾਇਲੀ ਖੇਤਰ ਵਜ਼ੀਰਿਸਤਾਨ 'ਚ ਅੱਜ ਪਾਕਿਸਤਾਨੀ ਹਵਾਈ ਜਹਾਜ਼ਾਂ ਵਲੋਂ ਕੀਤੀ ਬੰਬਾਰੀ ਤੇ ਡਰੋਨ ਹਮਲਿਆਂ 'ਚ 18 ਅੱਤਵਾਦੀ ਮਾਰੇ ਗਏ। ਇਸ ਖੇਤਰ 'ਚ ਥਲ ਸੈਨਾ ਵਲੋਂ ਤਾਲਿਬਾਨ ਦੇ ਲੋੜੀਂਦੇ ਮੁਖੀ ਬੈਤੁੱਲਾ ਮੈਸੂਦ ਖਿਲਾਫ਼ ਵੱਡੀ ਮੁਹਿੰਮ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਖਣੀ ਵਜ਼ੀਰਿਸਤਾਨ ਦੇ ਸਰੋਕਈ ਖੇਤਰ 'ਚ ਅੱਤਵਾਦੀਆਂ ਦੇ ਇਕ ਕੈਂਪ 'ਤੇ ਅਮਰੀਕੀ ਡਰੋਨ ਜਹਾਜ਼ ਨੇ ਤਿੰਨ ਮਿਜ਼ਾਇਲਾਂ ਦਾਗੀਆਂ, ਜਿਸ ਦੌਰਾਨ 13 ਅੱਤਵਾਦੀ ਮਾਰੇ ਗਏ ਅਤੇ ਹੋਰ ਬਹੁਤ ਸਾਰੇ ਜ਼ਖ਼ਮੀ ਹੋ ਗਏ। ਟੀਵੀ ਚੈਨਲਾਂ ਦੀ ਖ਼ਬਰ ਅਨੁਸਾਰ ਦੂਜੀ ਮਿਜ਼ਾਇਲ ਮੰਟੋਈ ਖੇਤਰ ਦੇ ਇਕ ਮਦਰੱਸੇ 'ਤੇ ਸੁੱਟੀ ਗਈ ਪਰ ਮਦਰੱਸਾ ਬੰਦ ਹੋਣ ਕਰਕੇ ਇਸ ਹਮਲੇ ਦੌਰਾਨ ਕਿਸੇ ਮੌਤ ਦੀ ਖ਼ਬਰ ਨਹੀਂ ਮਿਲੀ। 5 ਅੱਤਵਾਦੀ ਉਸ ਵੇਲੇ ਮਾਰੇ ਗਏ ਜਦੋਂ ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਉੱਤਰੀ ਵਜ਼ੀਰਿਸਤਾਨ ਦਤਖੇਲ ਖੇਤਰ 'ਚ ਅੱਤਵਾਦੀ ਟਿਕਾਣੇ 'ਤੇ ਹਮਲਾ ਕੀਤਾ। ਪਾਕਿਸਤਾਨ ਸੈਨਾ ਵਲੋਂ ਤਾਲਿਬਾਨ ਪ੍ਰਮੁੱਖ ਬੈਤੁੱਲਾ ਮੈਸੂਦ ਵਿਰੁੱਧ ਵੱਡੀ ਕਾਰਵਾਈ ਤੋਂ

ਅੱਗੇ ਪੜੋ....
 
<< Start < Prev 891 892 893 894 895 896 897 898 Next > End >>

Results 8020 - 8028 of 8081

Advertisements

Advertisement
Advertisement
Advertisement
Advertisement
Advertisement