:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਸਿੱਖ ਵਿਦਿਆਰਥੀ ਦੀ ਬੇਪਤੀ ਤੋਂ ਆਸਟ੍ਰੇਲੀਅਨ ਸਿੱਖਾਂ ਵਿਚ ਰੋਸ PRINT ਈ ਮੇਲ

ਮੈਲਬਰਨ, 3 ਜੁਲਾਈ  : ਆਸਟ੍ਰੇਲੀਆ ਵਿਚ ਨਸਲੀ ਹਮਲਿਆਂ ਦੀ ਗਿਣਤੀ ਹਰ ਰੋਜ਼ ਵਧਣ ਦੀ ਪਿੱਠ ਭੂਮੀ ਵਿਚ ਪੰਜਾਬ ਤੋਂ ਪੜ੍ਹਨ ਆਏ ਸਿੱਖ ਵਿਦਿਆਰਥੀ ਰੇਸ਼ਮ ਸਿੰਘ ਦੀ ਡੈਡੀਨੌਂਗ ਇਲਾਕੇ ਦੇ ਸਟੇਸ਼ਨ 'ਤੇ ਹੁੱਲੜਬਾਜ਼ਾਂ ਵੱਲੋਂ ਬੇਪਤੀ ਕੀਤੇ ਜਾਣ 'ਤੇ ਆਸਟਰੇਲੀਆ ਦੀ ਲਗਪਗ ਸਾਰੀਆਂ ਸਿੱਖ ਸੰਸਥਾਵਾਂ ਨੇ ਸਖਤ ਰੋਸ ਜਤਾਇਆ ਹੈ।  ਇਸ ਸਬੰਧੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਮੈਲਬਰਨ ਦੇ ਸਾਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰੇਗੀਬਰਨ ਗੁਰੂਘਰ  ਵਿਚ ਐਤਵਾਰ ਨੂੰ ਹੰਗਾਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।  ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਦਲਜੀਤ ਸਿੰਘ ਰਾਣਾ ਨੇ ਇਸ ਸਿੱਖ ਵਿਦਿਆਰਥੀ ਦਾ ਕੇਸ ਕਾਨੂੰਨੀ ਤੌਰ 'ਤੇ ਇਸ ਸੰਸਥਾ ਵੱਲੋਂ ਲੜੇ ਜਾਣ ਦੀ ਗੱਲ ਵੀ ਕਹੀ ਹੈ।  ਮੈਲਬਰਨ ਇਕਾਈ ਤੋਂ ਫੈਡਰੇਸ਼ਨ ਦੀ ਪ੍ਰਤੀਨਿਧਤਾ ਕਰਦੇ ਭਾਈ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਅਸਹਿਣਯੋਗ ਘਟਨਾ ਦੇ ਸਬੰਧ ਵਿਚ ਵਿਕਟੋਰੀਆ ਦੇ ਪ੍ਰੀਮੀਅਰ ਜੌਹਨ ਬਰੰਬੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਸਿਡਨੀ ਤੋਂ ਇਸੇ ਸੰਸਥਾ ਦੇ ਕੌਮੀ ਪ੍ਰਧਾਨ ਭਾਈ ਮਨਜੀਤ ਸਿੰਘ ਪੁਰੇਵਾਲ, ਭਾਈ ਜਸਪਾਲ ਸਿੰਘ, ਸੁਖਰਾਜ ਸਿੰਘ ਸੰਧੂ, ਸਰਬਰਿੰਦਰ ਸਿੰਘ ਰੂਮੀ, ਮੈਲਬਰਨ ਤੋਂ ਭਾਈ ਹਰਕੀਰਤ ਸਿੰਘ, ਜਸਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਸਿੱਖ ਪਹਿਚਾਣ ਦੀ ਚੜ੍ਹਦੀ ਕਲਾਂ ਲਈ ਉਪਰਾਲਿਆਂ ਤਹਿਤ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇ

ਅੱਗੇ ਪੜੋ....
 
ਮੈਕਸੀਕੋ ਦੇ ਸਮੂਹਿਕ ਕਬਰਿਸਤਾਨ 'ਚੋਂ 14 ਲਾਸ਼ਾਂ ਬਰਾਮਦ PRINT ਈ ਮੇਲ
ਮੈਕਸੀਕੋ ਸਿਟੀ,2 ਜੁਲਾਈ  : ਮੈਕਸੀਕੋ ਦੇ ਮੱਧ 'ਚ ਇਕ ਸਮੂਹਿਕ ਕਬਰਿਸਤਾਨ 'ਚੋਂ ਪੁਲਿਸ ਨੇ 14 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥਾਂ  ਦੀ ਤਸਕਰੀ ਕਰਨ ਵਾਲੇ ਜੀਟਸ ਨਾਂ ਦੇ ਗਿਰੋਹ ਨੇ ਇਨ੍ਹਾ੍ਰਂ ਵਿਅਕਤੀਆਂ ਦੀ ਹੱਤਿਆ ਕੀਤੀ ਹੋਵੇਗੀ। ਇਹ ਲਾਸ਼ਾਂ ਗੁਆਨਾਜੁਆਤੋ ਸੂਬੇ 'ਚੋਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੇ ਪੂਰੀ ਤਰ੍ਹਾਂ ਸੜਨ ਕਾਰਨ ਪਛਾਣ ਕਰਨੀ ਵੀ ਔਖੀ ਸੀ। ਗੁਆਨਾਜੁਆਤੋ ਦੇ ਅਟਾਰਨੀ ਜਨਰਲ ਕਾਰਲੌਸ ਜੈਮਰਿਪਾ ਨੇ ਦੱਸਿਆ ਕਿ 14-15 ਲਾਸ਼ਾਂ ਇਕ ਹੀ ਖੱਡੇ 'ਚ ਦੱਬੀਆਂ ਹੋਈਆਂ ਸਨ ਜੋ ਅਪਾਸੀਓ ਐਲ ਆਲਟੋ ਨਗਰ 'ਚ ਪੁਲਿਸ ਅਤੇ ਜੀਟਸ ਗਿਰੋਹ ਦੇ ਵਿਚ ਹੋਈ ਝੜਪ ਤੋਂ ਮਿਲੇ। ਇਸ ਮੁੱਠਭੇੜ 'ਚ 12 ਬੰਦੂਕਧਾਰੀ ਮਾਰੇ ਗਏ।
 
ਮਾਈਕਲ ਜੈਕਸਨ ਦੀ ਵਸੀਅਤ ਅਦਾਲਤ 'ਚ ਪੇਸ਼ PRINT ਈ ਮੇਲ
ਲਾਸ ਏਂਜਲਸ, 2 ਜੁਲਾਈ  : ਪੌਪ ਸਟਾਰ ਮਾਈਕਲ ਜੈਕਸਨ ਦੀ ਵਸੀਅਤ ਕੈਲੇਫੋਰਨੀਆ ਦੇ ਲਾਸ ਏਂਜਲਸ ਦੀ ਇਕ ਅਦਾਲਤ 'ਚ ਦਾਖਲ ਕੀਤੀ ਗਈ ਹੈ। ਇਸ ਵਸੀਅਤ ਅਨੁਸਾਰ ਮਾਈਕਲ ਜੈਕਸਨ ਨੇ  ਆਪਣੀ ਮਾਂ ਨੂੰ ਆਪਣੀ ਤਿੰਨੇ ਬੱਚਿਆਂ ਦਾ ਕਾਨੂੰਨੀ ਤੌਰ 'ਤੇ ਸਰਪ੍ਰਸਤ ਬਣਾਇਆ ਹੈ। ਮਾਈਕਲ ਜੈਕਸਨ ਦੇ ਪਰਿਵਾਰ ਨੇ ਇਕ ਬਿਆਨ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕੈਲੇਫੋਰਨੀਆ ਸਥਿਤ ਉਨ੍ਹਾਂ ਦੇ ਚਰਚਿਤ ਨੈਵਰਲੈਂਡ ਰੈਂਚ ਵਿਚ ਹੋਣ ਦੀਆਂ ਗੱਲਾਂ ਦਾ ਖੰਡਨ ਕੀਤਾ ਹੈ। ਬਿਆਨ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਨੈਵਰਲੈਂਡ ਰੈਂਚ 'ਚ ਅਜਿਹੇ ਕਿਸੇ ਨਿੱਜ਼ੀ ਜਾਂ ਜਨਤਕ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ। ਜੈਕਸਨ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਜੇਕਰ ਉਹ ਮਰ ਜਾਂਦੇ ਹਨ ਤਾਂ ਉਨ੍ਹਾਂ ਦੇ ਤਿੰਨੋ ਬੱਚਿਆਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਮਾਂ ਕੈਥਰੀਨ ਜੈਕਸਨ ਦੀ ਹੋਵੇਗੀ। ਮਾਈਕਲ ਜੈਕਸਨ ਦੀ ਇਸ ਵਸੀਅਤ 'ਚ ਲਿਖਿਆ ਹੈ ਕਿ ਉਸ ਦੀ ਪੂਰੀ ਜਾਇਦਾਦ ਉਸ
ਅੱਗੇ ਪੜੋ....
 
ਮੁਸਲਿਮ ਰੀਤੀ ਰਿਵਾਜ਼ਾਂ ਅਨੁਸਾਰ ਦਫਨਾਇਆ ਜਾਵੇਗਾ ਜੈਕਸਨ ਨੂੰ PRINT ਈ ਮੇਲ
ਲਾਸ ਏਂਜਲਸ ,2 ਜੁਲਾਈ   :ਆਪਣੀ ਮੌਤ ਤੋਂ ਪਹਿਲਾਂ ਇਸਲਾਮ ਧਰਮ ਕਬੂਲ ਕਰ ਚੁੱਕੇ ਮਾਈਕਲ ਜੈਕਸਨ ਨੂੰ ਉਸ ਦੇ ਪਰਿਵਾਰਕ ਮੈਂਬਰ ਇਸਲਾਤਿਕ ਰੀਤੀ ਰਿਵਾਜ਼ਾਂ ਅਨੁਸਾਰ ਦਫਨਾਉਣ ਦੀ ਸੋਚ ਰਹੇ ਹਨ। ਇਕ ਸੈਲੇਬ੍ਰਿਟੀ ਵੈਬਸਾਈਟ ਅਨੁਸਾਰ ਜੈਕਸਨ ਪਰਿਵਾਰ ਦੇ ਇਕ ਨੇੜਲੇ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਨਵੇਂ ਧਾਰਮਿਕ ਵਿਸ਼ਵਾਸ ਅਨੁਸਾਰ ਦਫਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਮਾਈਕਲ ਜੈਕਸਨ ਵੀ ਇਹ ਚਾਹੁੰਦਾ ਸੀ ਕਿ ਉਸ ਦਾ ਅੰਤਿਮ ਸਸਕਾਰ ਮੁਸਲਿਮ ਰੀਤੀ ਰਿਵਾਜ਼ਾਂ ਅਨੁਸਾਰ ਹੋਵੇ ਇਸੇ ਕਾਰਨ ਉਸ ਦੇ ਪਰਿਵਾਰ ਵਾਲੇ ਉਸ ਨੂੰ ਦਫਨਾਉਣ ਦੀ ਸੋਚ ਰਹੇ ਹਨ। ਜੈਕਸਨ ਦਾ ਭਰਾ ਜਰਮੇਨ ਆਪਣੇ ਪਰਿਵਾਰ ਨੂੰ ਇਸ ਲਈ ਤਿਆਰ ਕਰ ਰਿਹਾ ਹੈ। ਪਿਛਲੇ ਸਾਲ ਨਵੰਬਰ 'ਚ ਜੈਕਸਨ ਨੇ ਇਸਲਾਮ ਧਰਮ ਅਪਣਾ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਆਪਣਾ ਨਾਮ ਵੀ ਬਦਲ ਕੇ ਮਿਖਾਇਲ ਰੱਖ ਲਿਆ ਸੀ।
 
ਅਮਰੀਕੀ ਰਾਸ਼ਟਰੀ ਸੁਰੱਖਿਅ ਕੌਂਸਲ 'ਚ ਭਾਰਤ ਲਈ ਵੱਖਰਾ ਡੈਸਕ ਦਾ ਗਠਨ PRINT ਈ ਮੇਲ
ਵਾਸ਼ਿੰਗਟਨ, 2 ਜੁਲਾਈ  :  ਭਾਰਤ ਅਮਰੀਕੀ ਰਣਨੀਤਿਕ ਸਬੰਧਾਂ ਨੂੰ ਮਜਬੂਤੀ ਦੇਣ 'ਤੇ ਓਬਾਮਾ ਪ੍ਰਸ਼ਾਸਨ ਦੇ ਵਾਅਦੇ ਵੱਲ ਇਕ ਹੋਰ ਕਦਮ ਚੁੱਕਦਿਆਂ ਵਾਈਟ ਹਾਊਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਕੌਂਸਲ 'ਚ ਭਾਰਤ ਲਈ ਇਕ ਅਲੱਗ ਡੈਸਕ ਦਾ ਨਿਰਮਾਣ ਕੀਤਾ ਹੈ। ਕੌਂਸਲ ਦੇ ਭਾਰਤ ਦੇ ਲਈ ਅਲੱਗ ਡੈਸਕ ਬਣਾਏ ਜਾਣ  ਤੋਂ ਪਹਿਲਾਂ ਇਹ ਡੈਸਕ ਸਿਰਫ ਰੂਸ ਲਈ ਬਣਾਇਆ ਗਿਆ ਸੀ। ਭਾਰਤ ਲਈ ਬਣਾਏ ਗਏ ਡੈਸਕ ਦਾ ਕਾਰਜਭਾਰ ਇਕ ਸੀਨੀਅਰ ਡਾਇਰੈਕਟਰ ਦੇ ਜੁੰਮੇ ਹੋਵੇਗਾ। ਰਾਸ਼ਟਰੀ ਸੁਰੱਖਿਆ ਕੌਂਸਲ 'ਚ ਭਾਰਤ ਲਈ ਇਕ ਅਲੱਗ ਡੈਸਕ ਬਣਾਇਆ ਜਾਣਾ ਓਬਾਮਾ ਪ੍ਰਸ਼ਾਸਨ ਦੀ ਨਜ਼ਰ 'ਚ ਨਵੀਂ ਦਿੱਲੀ ਦੀ ਵੱਧ ਰਹੀ ਅਹਿਮੀਅਤ ਨੂੰ ਦਰਸਾਉਂਦਾ ਹੈ। ਕੌਂਸਲ ਦੇ ਬੁਲਾਰੇ ਮਾਈਕ ਹੈਮਰ ਨੇ ਦੱਸਿਆ ਕਿ ਹਾਲ ਹੀ 'ਚ ਰਾਸ਼ਟਰੀ ਸੁਰੱਖਿਆ ਕੌਂਸਲ 'ਚ ਹਲਕਾ ਫੇਰਬਦਲ ਕੀਤਾ ਗਿਆ ਹੈ। ਹੈਮਰ ਨੇ ਦੱਸਿਆ ਕਿ ਫੇਰਬਦਲ ਤੋਂ ਬਾਅਦ ਡੋਨਾਲਡ ਕੈਂਪ ਨੂੰ ਵਿਸ਼ੇਸ਼ ਤੌਰ 'ਤੇ ਭਾਰਤ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਲਈ ਸੀਨੀਅਰ ਡਾਇਰੈਕਟਰ ਦਾ ਅਹੁਦਾ ਦਿੱਤਾ ਗਿਆ ਹੈ ਕਿਉਂਕਿ ਅਮਰੀਕਾ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਜ਼ਿਆਦਾ ਤਵੱਜੋ ਦੇਣਾ ਚਾਹੁੰਦਾ ਹੈ।
ਅੱਗੇ ਪੜੋ....
 
<< Start < Prev 891 892 893 894 895 896 897 898 Next > End >>

Results 8029 - 8037 of 8081

Advertisements

Advertisement
Advertisement
Advertisement
Advertisement
Advertisement