:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਬੈਤੁੱਲਾ ਮਹਿਸੂਦ ਦੇ 5 ਸਾਥੀ ਹਲਾਕ PRINT ਈ ਮੇਲ

ਕਰਾਚੀ,27 ਜੂਨ  :ਪਾਕਿਸਤਾਨ ਦੀ ਦੱਖਣੀ ਬੰਦਰਗਾਹ ਸ਼ਹਿਰ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਬੈਤੁੱਲਾ ਮਹਿਸੂਦ ਦੇ 5 ਅਤਿ ਨਜ਼ਦੀਕੀ ਸਾਥੀ ਉਸ ਸਮੇਂ ਮਾਰੇ ਗਏ ਜਦੋਂ ਪੁਲਿਸ ਨੇ ਉਨ੍ਹਾਂ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ। ਸ਼ਹਿਰ ਦੇ ਪੁਲਿਸ ਪ੍ਰਮੁੱਖ ਨਸੀਮ ਅਹਿਮਦ ਨੇ ਬੀਤੀ ਰਾਤ ਦੱਸਿਆ ਕਿ ਪੁਲਿਸ ਨੇ ਨੈਸ਼ਨਲ ਹਾਈਵੇ ਨਾਲ ਲੱਗਦੇ ਗਾਦਪ ਨਗਰ ਦੇ ਨਜ਼ਦੀਕ ਅੱਤਵਾਦੀ ਟਿਕਾਣੇ 'ਤੇ ਛਾਪਾ ਮਾਰਿਆ। ਅੱਤਵਾਦੀਆਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਨਾਲ ਉਨ੍ਹਾਂ ਦੀ ਮੁੱਠਭੇੜ ਸ਼ੁਰੂ ਹੋ ਗਈ। ਦੱਸਿਆ ਗਿਆ ਕਿ ਇਸ ਮੌਕੇ 5 ਅੱਤਵਾਦੀ ਭੱਜਣ 'ਚ ਸਫ਼ਲ ਰਹੇ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਗਿਆ ਕਿ ਮਾਰੇ ਗਏ ਪੰਜ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਦੇ ਪ੍ਰਮੁੱਖ ਬੈਤੁੱਲਾ ਮਹਿਸੂਦ ਦੇ ਕਰੀਬੀ ਸਾਥੀ ਸਨ, ਜੋ ਪਾਕਿਸਤਾਨ ਤੇ ਅਮਰੀਕਾ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸਨ।

 
ਇਰਾਕ 'ਚ ਮੋਟਰਸਾਇਕਲ ਬੰਬ ਹਮਲਾ, 19 ਮਰੇ PRINT ਈ ਮੇਲ

ਬਗਦਾਦ,27 ਜੂਨ  :ਇਰਾਕ ਦੀ ਰਾਜਧਾਨੀ ਬਗਦਾਦ ਦੇ ਭੀੜਭਰੇ ਬਜ਼ਾਰ ਵਿਚ ਹੋਏ ਇੱਕ ਮੋਟਰਸਾਇਕਲ ਬੰਬ ਧਮਾਕੇ ਵਿਚ ਲਗਭੱਗ 19 ਲੋਕਾ6 ਦੀ ਮੌਤ ਹੋ ਗਈ ਅਤੇ ਲਗਭੱਗ 50 ਲੋਕ ਜ਼ਖਮੀ ਹੋ ਗਏ। ਇਹ ਵਾਰਦਾਤ ਸ਼ਹਿਰ ਤੋਂ ਅਮਰੀਕੀ ਫੌਜੀਆਂ ਦੇ ਵਾਪਸ ਜਾਣ ਦੇ ਠੀਕ ਚਾਰ ਦਿਨ ਪਹਿਲਾਂ ਹੋਈ ਹੈ।ਇਸ ਹਫਤੇ ਵਿਚ ਹੋਈ ਹਿੰਸਾ ਵਿਚ ਹੁਣ ਤੱਕ ਲਗਭੱਗ 200 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਅਮਰੀਕੀ ਰੱਖਿਆ ਬਲਾਂ ਦੀ ਗਿਣਤੀ ਵਿਚ ਹੋਈ ਕਮੀ ਮਗਰੋਂ ਸੁਰੱਖਿਆ ਦੀ ਜੁੰਮੇਵਾਰੀ ਸੰਭਾਲ ਰਹੇ ਇਰਾਕੀ ਬਲਾਂ ਦੀ ਸਮਰੱਥਾ ਉੱਪਰ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਇਰਾਕ ਦੇ ਦੱਖਣੀ ਸ਼ਹਿਰ ਮੋਸੁੱਲ ਵਿਖੇ ਵੀ ਹੋਏ ਇੱਕ ਬੰਬ ਧਮਾਕੇ ਵਿਚ ਇੱਕ ਇਰਾਕੀ ਫੌਜੀ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ।

 
ਮੁਸਲਮਾਨ ਔਰਤਾਂ 'ਤੇ ਮੁਕੰਮਲ ਬੁਰਕੇ ਦੀ ਪਾਬੰਦੀ ਲਾਏ ਜਾਣ ਦੀ ਮੰਗ PRINT ਈ ਮੇਲ

ਲੰਡਨ,27 ਜੂਨ  : ਬ੍ਰਿਟੇਨ 'ਚ ਮੁਸਲਮਾਨ ਔਰਤਾਂ ਨੂੰ ਬੁਰਕਾ ਪਾਉਣ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ। ਇਹ ਗੱਲ ਖੁਦ ਕੁਝ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਨੇ ਕਹੀ ਹੈ। ਉਨ੍ਹਾਂ ਫਰਾਂਸ ਦੇ ਰਾਸ਼ਟਰਤੀ ਨਿਕੋਲਸ ਸਰਕੋਜ਼ੀ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਮੁਕੰਮਲ ਆਜ਼ਾਦੀ ਮਿਲਣੀ ਚਾਹੀਦੀ ਹੈ।   ਬਰਤਾਨੀਆ ਦੇ ਉਦਾਰਵਾਦੀ ਮੁਸਲਮਾਨਾਂ ਨੇ ਕਿਹਾ ਹੈਕਿ ਜੋ ਬੁਰਕਾ ਮੁਸਲਿਮ ਔਰਤਾਂ ਪਾਂਦੀਆਂ ਹਨ, ਉਸ ਦਾ ਇਸਲਾਮੀ ਸਿੱਖਿਆਵਾਂ ਨਾਲ ਕੋਈ ਪੱਖ ਵੇਖਣ ਨੂੰ ਮਿਲਦਾ। ਵੱਖਵਾਦੀ ਵਿਰੋਧੀ ਰਣਨੀਤੀ ਪਾੜੇਦੇ ਸਭਿਆਚਾਰ ਆਧੁਨਿਕ ਬੁਲਾਰੇ ਗਫਾਰ ਖਾਂ ਨੇ ਕਿਹਾ ਕਿ ਕੁਰਾਨ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਗਈ ਹੈ ਕਿ ਔਰਤਾਂ ਬੁਰਕਾ ਪਹਿਨਣ ਉਨ੍ਹਾਂ ਕਿਹਾ ਕਿ ਯੂ ਕੇ ਵਿਚ ਬੁਰਕਾ ਪਾਉਣਾ ਜ਼ਰੂਰੀ ਨਹੀਂ।  ਉਨ੍ਹਾਂ ਇਹ ਵੀ ਕਿਹਾ ਕਿ ਬੁਰਕਾ ਪਾਉਣ ਨਾਲ ਮੁਸਲਮਾਨ ਔਰਤਾਂ ਨੂੰ ਨੌਕਰੀਆਂ ਦੇ ਘੱਟ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕੱਟੜਪੰਥੀ ਕੁਰਾਨ ਏ ਪਾਕ ਦਾ ਗਲਤ ਅਨੁਵਾਦ ਕਰਦੇ ਹਨ।

ਅੱਗੇ ਪੜੋ....
 
ਕਰਾਚੀ ਨੇੜੇ ਪਟਾਕਾ ਫੈਕਟਰੀ 'ਚ ਧਮਾਕਾ, 4 ਮਰੇ 28 ਜ਼ਖਮੀ PRINT ਈ ਮੇਲ
ਕਰਾਚੀ,27 ਜੂਨ : ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਗਰੀਬਾਬਾਦ ਖੇਤਰ 'ਚ ਸਥਿਤ ਇਕ ਪਟਾਕਾ ਫੈਕਟਰੀ 'ਚ ਜ਼ਬਰਦਸਤ ਵਿਸਫੋਟ ਹੋਣ ਨਾਲ ਇਕ ਔਰਤ ਸਮੇਤ 4 ਵਿਅਕਤੀ ਮਾਰੇ ਗਏ ਜਦੋਂ ਕਿ 26 ਵਿਅਕਤੀ ਜ਼ਖਮੀ ਹੋ ਗਏ। ਇਹ ਪਟਾਕਾ ਫੈਕਟਰੀ ਇਕ ਰਿਹਾਇਸ਼ੀ ਇਮਾਰਤ 'ਚ ਚਲਾਈ ਜਾ ਰਹੀ । ਵਿਸਫੋਟ 'ਚ ਪੂਰੀ ਫੈਕਟਰੀ ਤਬਾਹ ਹੋ ਗਈ ਅਤੇ ਨੇੜੇ ਲੱਗਦੇ ਇਕ ਦਰਜਨ ਤੋਂ ਵੱਧ ਮਕਾਨ ਵੀ ਇਸ ਧਮਾਕੇ ਦੀ ਲਪੇਟ ਵਿਚ ਆ ਗਏ। ਮਲਬੇ ਵਿਚ ਇਕ ਮਹਿਲਾ ਅਤੇ ਇਕ ਬੱਚੇ ਦੀ ਲਾਸ਼ ਬਰਾਮਦ ਹੋ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਇਸ ਧਮਾਕੇ 'ਚ ਇਸ ਇਲਾਕੇ ਨੇੜਿਉਂ ਗੁਜ਼ਰ ਰਹੀ ਇਕ ਗੈਸ ਪਾਈਪ ਲਾਈਨ ਵੀ ਲਪੇਟ 'ਚ ਆ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਕੰਮਾਂ ਲਈ ਭਾਰੀ ਮਸ਼ੀਨਾਂ ਨਹੀਂ ਭੇਜੀਆਂ ਗਈਆਂ ਕਿਉਂਕਿ ਗਰੀਬਾਬਾਦ ਖੇਤਰ ਦੀਆਂ ਗਲੀਆਂ ਕਾਫੀ ਤੰਗ ਹਨ। ਇਸ ਤੋਂ ਇਲਾਵਾ ਘਟਨਾ ਸਥਾਨ 'ਤੇ ਹਾਦਸੇ ਤੋਂ ਜਮ੍ਹਾਂ ਹੋਈ ਭੀੜ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਵੀ ਕੀਤਾ ਕਿਉਂਕਿ ਲੋਕਾਂ ਦੀ ਭੀੜ ਦੇ ਚਲਦਿਆਂ ਰਾਹਤ ਕਾਰਜਾਂ 'ਚ ਮੁਸ਼ਕਲ ਆ ਰਹੀ ਸੀ। ਅੱਬਾਸੀ ਸ਼ਹੀਦ ਹਸਪਤਾਲ 'ਚ
ਅੱਗੇ ਪੜੋ....
 
ਸਪੇਨ ਸਥਿਤ ਭਾਰਤੀ ਦੂਤਾਵਾਸ ਦੇ ਕੰਮਕਾਰ ਤੋਂ ਭਾਰਤੀ ਲੋਕ ਨਾਰਾਜ਼ PRINT ਈ ਮੇਲ

ਮਮਦੋਟ,27 ਜੂਨ  : ਸਪੇਨ ਦੇ ਕਾਨੂੰਨ ਅਨੁਸਾਰ ਜਿਹੜਾ ਵੀ ਵਿਅਕਤੀ ਸਪੇਨ ਵਿਚ ਤਿੰਲ ਸਾਲ ਰਹਿਣ ਦਾ ਸਬੂਤ ਪੇਸ਼ ਕਰਦਾ ਹੈ, ਉਹ ਪੇਪਰ ਦਾਖਲ ਕਰ ਸਕਦਾ ਹੈ ਪਰ ਇਸ ਦੇ ਨਾਲ ਹੀ ਸਪੇਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਕ ਨਵਾਂ ਰੂਲ ਲਾਗੂ ਕਰ ਦਿੱਤਾ ਹੈ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀ ਸੀ ਸੀ ਉਹ ਦੇਸ਼ ਦੀ ਨੈਸ਼ਨਲ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੋਵੇ ਕਿਉਂਕਿ ਭਾਰਤ ਦਾ ਪੀ ਸੀ ਸੀ ਨੈਸ਼ਨਲ ਪੁਲਿ ਦਾ ਨਹੀਂ ਬਣਿਆ ਹੁੰਦਾ, ਜਿਸ ਕਾਰਨ ਭਾਰਤੀ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਬਾਰੀਲੋਨਾ ਕਿ ਬਾਦਲੋਨਾ ਨਿਵਾਸੀ ਜਸਪਾਲ ਸਿੰਘ ਵੜੈਚ ਨੇ ਦੱਸਿਆ ਕਿ ਸਪੇਨ ਇਮੀਗ੍ਰੇਸ਼ਨ ਵਿਭਾਗ ਨੇ ਇਸ ਨਵੇਂ ਕਾਨੂੰਨ ਸਬੰਧੀ ਭਾਰਤੀ ਅੰਬੈਸੀ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਹੈ। ਇਸ ਸਮੱਸਿਆ ਦੇ ਹੱਲ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੇ ਬਾਰਸੀਲੋਨਾ ਦੇ ਇਮੀਗ੍ਰੇਸ਼ਨ ਵਿਭਗਾ ਨਾਲ ਮੁਲਾਕਾਤ ਕਰਕੇ ਪੀ ਸੀ ਸੀ ਬਾਰੇ ਜਾਦਕਾਰੀ ਮੰਗੀ ਸੀ, ਜਿਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਨੇ ਲਿਖਤੀ ਤੌਰ 'ਤੇ ਦੱਸਿਆ ਕਿ ਤੁਹਾਡਾ ਪੀ ਸੀ ਸੀ ਸਿਰਫ ਇਕ ਕਸਬੇ ਜਾਂ ਸ਼ਹਿਰ ਨਾਲ ਹੀ ਸਬੰਧਤ ਹੁੰਦਾ ਹੈ, ਭਾਵੇਂ ਉਹ ਭਾਰਤ ਦੇ ਵਿਦੇਸ਼ ਵਿਭਾਗ ਵੱਲੋਂ ਤਸਦੀਕ ਹੁੰਦਾ ਹੈ ਪਰ ਇਹ ਸਪੇਨਦੇ ਕਾਨੂੰਨ ਮੁਤਾਬਕ ਸਹੀ ਨਹੀ ਹੈ । ਇਸ ਸਮੱਸਿਆ ਦੇ ਹੱਲ ਸਬੰਧੀ ਬਣੀ ਕਮੇਟੀ ਨੇ ਇਕ ਪੱਤਰ ਅੰਬੈਸੀ ਨੂੰ ਦਿੱਤਾ ਅਤੇ ਅੰਬੈਸਡਰ ਨੇ ਇਸ ਸਮੱਸਿਆ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਕਿ ਅਸੀਂ ਇਸ ਨੁੰ ਹੱਲ ਕਰਨ ਸਬੰਧੀ ਕੋਸ਼ਿਸ਼ ਕਰਾਂਗੇ। ਇਸ ਸਬੰਧੀ ਬਾਰਸੀਲੋਨਾ ਵਿਚ ਇਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਹਿੱਸਾ ਲਿਆ ਅਤੇ

ਅੱਗੇ ਪੜੋ....
 
<< Start < Prev 891 892 893 894 895 896 Next > End >>

Results 8038 - 8046 of 8061

Advertisements

Advertisement
Advertisement
Advertisement
Advertisement
Advertisement