:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਤਾਲਿਬਾਨ ਨੇ ਪਾਕਿ ਨਾਲ ਸ਼ਾਂਤੀ ਸੰਧੀ ਤੋੜੀ PRINT ਈ ਮੇਲ

ਇਸਲਾਮਾਬਾਦ, 30 ਜੂਨ  : ਪਾਕਿਸਤਾਨ ਦੇ ਪੱਛਮੀ ੳੱਤਰੀ ਹਿੱਸੇ 'ਚ ਜਾਰੀ ਫੌਜੀ ਮੁਹਿੰਮ ਦੇ ਕਾਰਨ ਤਾਲਿਬਾਨ ਨੇ ਪਾਕਿ ਸਰਕਾਰ ਨਾਲ ਪਿਛਲੇ ਸਾਲ ਹੋਈ ਸ਼ਾਂਤੀ ਸੰਧੀ ਖਤਮ ਕਰਨ ਦਾ ਐਲਾਨ ਕੀਤਾ ਹੈ। ਤਾਲਿਬਾਨ ਨੇ ਇਹ ਐਲਾਨ ਕੱਲ੍ਹ ਉਤਰੀ ਵਜ਼ੀਰਿਸਤਾਨ 'ਚ ਸਥਾਨਕ ਸ਼ੁਰਾ ਦੀ ਮੀਟਿੰਗ 'ਚ ਕੀਤਾ। ਪਿਛਲੇ 17 ਫਰਵਰੀ ਨੂੰ ਤਾਲਿਬਾਨ ਨੇ ਖੇਤਰ 'ਚ ਸ਼ਾਂਤੀ ਬਹਾਲੀ ਲਈ ਸਰਕਾਰ ਨਾਲ ਨੌਂ ਸੂਤਰੀ ਸਮਝੌਤੇ 'ਤੇ ਦਸਤਖਤ ਕੀਤੇ ਹਨ। ਤਾਲਿਬਾਨ ਦੇ ਬੁਲਾਰੇ ਅਹਿਮਦਉਲਾ ਅਹਿਮਦੀ ਨੇ ਦੱਸਿਆ ਕਿ ਸ਼ੁਰਾ ਨੇ ਫੈਸਲਾ ਕੀਤਾ ਹੈ ਕਿ ਹੁਣ ਤੱਕ ਸਰਕਾਰ ਨੇ ਡਰੋਨ ਹਮਲੇ ਨਹੀਂ ਰੁਕਵਾਏ ਅਤੇ ਨਾ ਹੀ ਉਤਰੀ ਵਜ਼ੀਰਿਸਤਾਨ 'ਚੋਂ ਫੌਜ ਨੂੰ ਹਟਾਇਆ ਇਸ ਲਈ ਅਸੀਂ ਇਹ ਸ਼ਾਂਤੀ ਸਮਝੌਤਾ ਖਤਮ ਕਰ ਰਹੇ ਹਾਂ। ਸਰਕਾਰ ਨੇ ਹਾਲਾਂਕਿ ਦਾਅਵਾ ਕੀਤਾ ਕਿ ਸ਼ਾਂਤੀ ਸੰਧੀ ਤਾਲਿਬਾਨ ਨਾਲ ਨਹੀਂ ਸਗੋਂ ਕਬਾਇਲੀ ਬਜ਼ੁਰਗਾਂ ਨਾਲ ਕੀਤੀ ਗਈ ਸੀ। ਇਸ ਦਰਮਿਆਨ ਅਧਿਕਾਰੀਆਂ ਨੇ ਕਿਹਾ  ਹੈ ਕਿ ਅਤਿਵਾਦੀਆਂ ਵੱਲੋਂ ਵਾਚਾਬਾਬਾ ਖੇਤਰ 'ਚ ਫੌਜ ਦੇ ਕਾਫਲੇ 'ਤੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ 'ਚ 27 ਜਵਾਨ ਮਾਰੇ ਗਏ।

ਅੱਗੇ ਪੜੋ....
 
ਅਮਰੀਕੀ ਮਦਦ ਦੀ ਦੁਰਵਰਤੋਂ ਨਾ ਕਰੇ ਪਾਕਿਸਤਾਨ PRINT ਈ ਮੇਲ

ਵਾਸ਼ਿੰਗਟਨ, 29 ਜੂਨ :ਅਮਰੀਕਾ ਦੀ ਯਾਤਰਾ 'ਤੇ ਗਏ ਭਾਰਤੀ ਪਾਰਲੀਮੈਂਟ ਮੈਂਬਰਾਂ ਨੇ ਓਬਾਮਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਗੱਲ ਯਕੀਨੀ ਬਣਾਏ ਕਿ ਪਾਕਿਸਤਾਨ ਅਮਰੀਕੀ ਮਦਦ ਦੀ ਗਲਤ ਵਰਤੋਂ ਨਾ ਕਰੇ। ਇਸ ਵਫ਼ਦ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਅਬਿਸ਼ੇਕ ਮਨੂ ਸਿੰਘਵੀ ਕਰ ਰਹੇ ਹਨ। ਉਨ੍ਹਾਂ ਵਾਸ਼ਿੰਗਟਨ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਸੰਸਦ ਮੈਂਬਰਾਂ ਨੇ ਅਮਰੀਕੀ ਪ੍ਰਸ਼ਾਸਨ ਨੂੰ ਭਾਰਤੀ ਚਿੰਤਾਵਾਂ ਬਾਰੇ ਬੜੀ ਦ੍ਰਿੜਤਾ ਨਾਲ ਜਾਣੂ ਕਰਵਾਇਆ ਹੈ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਸਿੰਘਵੀ ਨੇ ਦੱਸਿਆ ਕਿ ਅਮਰੀਕੀ ਘਾੜਿਆਂ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗ ਵਿਚ ਵਫ਼ਦ ਨੇ ਸਪੱਸ਼ਟ ਕੀਤਾ ਕਿ ਅਫ਼ਗਾਨ, ਪਾਕਿਸਤਾਨ ਸਬੰਧੀ ਨੀਤੀਆਂ ਨੂੰ ਅਮਰੀਕਾ ਇਸ ਤਰੀਕੇ ਨਾਲ ਅਪਣਾਏ ਕਿ ਇਸ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹ ਨਾ ਮਿਲੇ।ਚੇਤੇ ਰਹੇ ਕਿ 9 ਸੂਬਿਆਂ ਨਾਲ ਸਬੰਧਤ 11 ਸੰਸਦ ਮੈਂਬਰ ਇਕ ਹਫ਼ਤੇ ਦੇ ਦੌਰੇ 'ਤੇ ਅਮਰੀਕਾ ਗਏ ਸਨ।

 
ਪਾਕਿ 10 ਨਾਕਾਮ ਦੇਸ਼ਾਂ ਦੀ ਸੂਚੀ 'ਚ ਸ਼ਾਮਲ PRINT ਈ ਮੇਲ

ਇਸਲਾਮਾਬਾਦ, 29 ਜੂਨ :ਦਹਿਸ਼ਤਗਰਦੀ ਨੂੰ ਨੱਥ ਪਾਉਣ ਦੇ ਮਾਮਲੇ ਨੂੰ ਲੈ ਕੇ ਟਾਲ-ਮਟੋਲ ਤੇ ਆਰਥਕ ਸੰਕਟ ਦੇ ਚਲਦਿਆਂ ਪਾਕਿਸਤਾਨ ਨੂੰ 10 ਨਾਕਾਮ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਇੱਕ ਮੰਨੇ-ਪ੍ਰਮੰਨੇ ਵਿਦੇਸ਼ੀ ਨੀਤੀ ਬਾਰੇ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੈਗਜ਼ੀਨ ਵੱਲੋਂ ਪਿਛਲੇ ਸਾਲ ਪਾਕਿਸਤਾਨ ਨੂੰ 9ਵਾਂ ਸਥਾਨ ਦਿੱਤਾ ਗਿਆ ਸੀ, ਜੋ ਕਿ ਹੁਣ ਵੱਧ ਕਿ 10 ਹੋ ਗਿਆ ਹੈ। ਮੈਗਜ਼ੀਨ ਦਾ ਇਹ ਅੰਕ ਜੁਲਾਈ-ਅਗਸਤ ਮਹੀਨੇ ਜਾਰੀ ਹੋਵੇਗਾ। ਮੈਗਜ਼ੀਨ ਨੇ ਲੋਕਤੰਤਰ, ਸ਼ਰਨਾਰਥੀਆਂ ਦੀ ਸਥਿਤੀ, ਆਰਥਕ ਸੰਕਟ, ਜਨਤਕ ਸੇਵਾਵਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਉਪਰੋਕਤ ਗੱਲ ਦਾ ਆਧਾਰ ਬਣਾਇਆ ਹੈ। 10 ਨਾਕਾਮ ਦੇਸ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਤੋਂ ਇਲਾਵਾ ਸੋਮਾਲੀਆ, ਜ਼ਿੰਬਾਬਵੇ, ਸੁਡਾਨ, ਚਾੜ, ਕਾਂਗੋ, ਇਰਾਕ, ਅਫਗਾਨਿਸਤਾਨ, ਗੁਆਨਾ ਨੂੰ ਸ਼ਾਮਲ ਕੀਤਾ ਗਿਆ ਹੈ। ਮੈਗਜ਼ੀਨ ਵੱਲੋਂ 177 ਦੇਸ਼ਾਂ ਦੀ ਜਾਰੀ ਇਸ ਸੂਚੀ ਵਿੱਚ ਭਾਰਤ ਨੂੰ 87ਵਾਂ ਸਥਾਨ ਦਿੱਤਾ ਗਿਆ ਹੈ। ਭਾਰਤ ਨੇ ਪਿਛਲੇ ਵਾਰ ਦੇ ਮੁਕਾਬਲੇ ਵੀ ਚੰਗੀ ਕਾਰਗੁਜ਼ਾਰੀ ਪ੍ਰਗਟਾਈ ਹੈ। ਜਦੋਂ ਕਿ

ਅੱਗੇ ਪੜੋ....
 
ਅਮਰੀਕਾ 'ਚ ਸਿੱਖ ਭਾਈਚਾਰੇ ਦਾ ਥੰਮ੍ਹ ਅੰਮ੍ਰਿਤ ਕੌਰ ਨਹੀਂ ਰਹੇ PRINT ਈ ਮੇਲ

ਵਾਸ਼ਿੰਗਟਨ, 28 ਜੂਨ : ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਥੰਮ ਅੰਮ੍ਰਿਤ ਕੌਰ ਜਿਨ੍ਹਾਂ ਨੇ ਅਮਰੀਕਾ ਵਿਚ ਵੱਸਦੇ ਸਿੱਖ ਭਾਈਚਾਰੇ ਦੀ ਭਲਾਈ ਲਈ ਸ਼ਲਾਘਾਯੋਗ ਦੇਣ ਦਿੱਤੀ ਹੈ, ਅੱਜ ਜੋਨ ਹਾਪਕਿਨਜ਼ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ। ਵਰਤਮਾਨ ਸਮੇਂ ਉਹ ਇੰਟਰਫੇਸ ਕਾਨਫਰੰਸ ਆਫ਼ ਮੈਟਰੋ ਪੋਲੀਟਨ ਵਾਸ਼ਿੰਗਟਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਅੰਤਿਮ ਸਮੇਂ ਸੰਸਥਾ ਦੇ ਬਹੁਤ ਸਾਰੇ ਆਗੂ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਸਨ। ਬੀਤੇ 2 ਜੂਨ ਨੂੰ ਫੇਅਰਫੈਕਸ ਹਸਪਤਾਲ ਵਿਖੇ ਅੰਮ੍ਰਿਤ ਕੌਰ ਨੂੰ ਫੇਫੜਿਆਂ ਦੀ ਕੈਂਸਰ ਦੀ ਪੁਸ਼ਟੀ ਹੋਈ ਸੀ, ਪਰ ਇਹ ਨਾਮੁਰਾਦ ਬਿਮਾਰੀ ਬਹੁਤ ਅੱਗੇ ਵੱਧ ਚੁੱਕੀ ਸੀ। ਉਨ੍ਹਾਂ ਨੂੰ ਇਲਾਜ ਲਈ ਜਾਨ ਹਾਪਕਿਨਜ਼ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਉਥੇ ਕੈਂਸਰ ਖੇਤਰ ਦੇ ਸਭ ਤੋਂ ਮਾਹਰ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ, ਪਰ ਕੈਂਸਰ ਇਨ੍ਹਾਂ ਵੱਧ ਚੁੱਕਿਆ ਸੀ, ਕਿ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਮੌਤ ਨਾਲ ਨਾ ਕੇਵਲ ਉਨ੍ਹਾਂ ਦਾ ਪਰਿਵਾਰ ਸਗੋਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਉਨ੍ਹਾਂ ਦੇ ਸਹਿਕਰਮੀ ਅਤੇ ਵਾਸ਼ਿੰਗਟਨ ਵੱਸਦਾ ਸਮੁੱਚਾ ਸਿੱਖ ਭਾਈਚਾਰੇ ਵਿਚ

ਅੱਗੇ ਪੜੋ....
 
ਹੁਣ ਤਾਲਿਬਾਨ ਨੇ ਹਿੰਦੂਆਂ ਤੋਂ ਮੰਗਿਆ ਜਜ਼ੀਆ PRINT ਈ ਮੇਲ

ਇਸਲਾਮਾਬਾਦ, 28 ਜੂਨ : ਪਾਕਿਸਤਾਨ ਦੇ ਉਤਰ ਪੱਛਮੀ ਸਰਹੱਦੀ ਸੂਬੇ ਦੇ ਬੱਟਾਗ੍ਰਾਮ ਜ਼ਿਲ੍ਹੇ ਵਿਚ ਖੁਦ ਨੂੰ ਤਾਲਿਬਾਨ ਦਾ ਪ੍ਰਤੀਨਿਧੀ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਫੋਨ ਕਰਤਾ ਨੇ ਅੱਜ ਘੱਟ ਗਿਣਤੀ ਹਿੰਦੂ ਭਾਈਚਾਰੇ ਤੋਂ ਜਜ਼ੀਆ ਦੇ ਰੂਪ ਵਿਚ 60 ਲੱਖ ਰੁਪਏ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਨੇ ਖੁਦ ਨੂੰ ਤਾਲਿਬਾਨ ਦਾ ਪ੍ਰਤੀਨਿਧੀ ਕਹਿੰਦੇ ਹੋਏ ਫੋਨ 'ਤੇ ਸਥਾਨਕ ਹਿੰਦੂ ਨੇਤਾ ਪ੍ਰਕਾਸ਼ ਨੂੰ ਕਿਹਾ ਕਿ ਉਹ ਬੱਟਾਗ੍ਰਾਮ ਦੇ ਹਿੰਦੂਆਂ ਤੋਂ 60 ਲੱਖ ਰੁਪਏ ਦੀ ਰਕਮ ਇੱਕਠੀ ਕਰਕੇ ਜਮ੍ਹਾਂ ਕਰਵਾਉਣ ਅਤੇ ਤਾਲਿਬਾਨ ਨੂੰ ਅਦਾ ਕਰਨ। ਫੋਨ ਕਰਤਾ ਨੇ ਕਿਹਾ ਹੈ ਕਿ ਬੱਟਾਗ੍ਰਾਮ ਵਿਚ ਰਹਿਣ ਵਾਲੇ ਸਾਰੇ ਘੱਟ ਗਿਣਤੀ ਲੋਕਾਂ ਨੂੰ ਜਜ਼ੀਆ ਦੇਣਾ ਪਵੇਗਾ। ਪਿਛਲੇ ਮਹੀਨੇ 35 ਸਿੱਖ ਪਰਿਵਾਰਾਂ ਨੂੰ ਔਰਾਕਜ਼ਈ ਕਬਾਇਲੀ ਖੇਤਰ ਵਿਚ ਸਥਿਤ ਆਪਣੇ ਘਰਾਂ ਤੋਂ ਨਿਕਲਣ ਲਈ ਮਜਬੂਰ ਕੀਤਾ ਗਿਆ ਸੀ, ਕਿਉਂਕਿ

ਅੱਗੇ ਪੜੋ....
 
<< Start < Prev 891 892 893 894 895 896 897 898 Next > End >>

Results 8047 - 8055 of 8081

Advertisements

Advertisement
Advertisement
Advertisement
Advertisement
Advertisement