:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਇਰਾਨ 'ਚ ਰਾਜਨੀਤਿਕ ਉਥਲ ਪੁਥਲ ਜਿਉਂ ਦੀ ਤਿਉਂ PRINT ਈ ਮੇਲ

ਤਹਿਰਾਨ, 28 ਜੂਨ  : ਇਰਾਨ ਰਾਜਨੀਤਿਕ ਉਥਲ ਪੁਥਲ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ ਜਦੋਂ ਕਿ ਵਿਰੋਧੀ ਨੇਤਾ ਮੀਰ ਹੁਸੈਨ ਮੌਸਾਵੀ ਨੇ ਅੰਸ਼ਿਕ ਤੌਰ 'ਤੇ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਵਾਲੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ। ਸਰਕਾਰ 'ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਅਤੇ ਦਫਤਰਾਂ 'ਚ ਛਾਪੇ ਪੁਆਉਣ ਦਾ ਦੋਸ਼ ਲਾਉਣ ਦੇ ਨਾਲ ਹੀ ਮੌਸਾਵੀ ਨੇ ਦੁਬਾਰਾ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ।
  ਇਕ ਵੈਬਸਾਈਟ ਜ਼ਰੀਏ ਮੌਸਾਵੀ ਨੇ ਕਿਹਾ ਕਿ ਚੋਣਾਂ 'ਚ ਹੋਈਆਂ ਗੜਬੜੀਆਂ ਦੀ ਜਾਂਚ ਦੇ ਨਾਂ 'ਤੇ ਸਿਰਫ 10 ਫੀਸਦੀ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਨਾਲ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤਿਆ ਜਾ ਸਕਦਾ ਅਤੇ ਨਾ ਹੀ ਇਸ ਨਾਲ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ।

 
ਸਰਬਜੀਤ ਨੂੰ ਮਿਲਿਆ ਨਵਾਂ ਵਕੀਲ PRINT ਈ ਮੇਲ

ਇਸਲਾਮਾਬਾਦ, 28 ਜੂਨ:  ਭਾਰਤੀ ਕੈਦੀ ਸਰਬਜੀਤ ਸਿੰਘ ਦੀ ਪੈਰਵੀ ਵਾਸਤੇ ਅੱਗੇ ਆਏ ਇਕ ਪਾਕਿਸਤਾਨੀ ਵਕੀਲ ਨੇ ਕਿਹਾ ਹੈ ਕਿ ਉਹ ਆਪਣੇ ਮੁਵੱਕਲ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅੱਗੇ ਅਪੀਲ ਕਰਨਗੇ। ਐਡਵੋਕੇਟ ਅਵਾਈਸ ਕੁਰੈਸ਼ੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਹ ਰਾਸ਼ਟਰਪਤੀ ਜ਼ਰਦਾਰੀ ਨੂੰ ਸਰਬਜੀਤ ਦੀ ਸਜ਼ਾ ਮੁਆਫ ਕਰਨ ਜਾਂ ਸਜ਼ਾਏ ਮੌਤ ਨੂੰ ਉਮਰ ਕੈਦ ਵਿਚ ਬਦਲਣ ਦੀ ਅਪੀਲ ਕਰੇਗਾ। ਇਸ ਪ੍ਰੈਸ ਕਾਨਫਰੰਸ ਵਿਚ ਪੰਜਾਬ ਐਡੀਸ਼ਨਲ ਐਡਵੋਕੇਟ ਜਨਰਲ ਰਾਣਾ ਅਬਦੁਲ ਹਮੀਦ ਵੀ ਹਾਜ਼ਰ ਸਨ। ਕੁਰੈਸ਼ੀ ਨੇ ਕਿਹਾ ਕਿ ਜੇ ਉਸ ਦੇ ਮੁਵਕਿਲ ਦੀ ਸਜ਼ਾ ਮੁਆਫ ਕਰ ਦਿੱਤੀ ਜਾਂਦੀ ਹੈ ਜਾਂ ਉਮਰ ਕੈਦ ਵਿਚ ਬਦਲ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪਾਰਤ ਤੇ ਪਾਕਿਸਤਾਨ ਦੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਉਸ ਨੇ ਇਹ ਵੀ ਕਿਹਾ ਕਿ ਸਰਬਜੀਤ ਬੇਕਸੂਰ ਹੈ ਅਤੇ ਉਹ ਅਤਿਵਾਦ ਦੀ ਕਿਸੇ ਵੀ ਕਾਰਵਾਈ ਵਿਚ ਸ਼ਾਮਲ ਨਹੀਂ ਸੀ। ਸਰਬਜੀਤ 'ਤੇ 1990 ਵਿਚ ਲਾਹੌਰ ਅਤੇ ਮੁਲਤਾਨ ਵਿਚ ਬੰਬ ਧਮਾਕੇ ਕਰਨ ਦਾ ਦੋਸ਼ ਹੈ ਜਿਨ੍ਹਾਂ ਵਿਚ 14 ਵਿਅਕਤੀ ਮਾਰੇ ਗਏ ਸਨ। ਉਸ ਨੂੰ 1991 ਵਿਚ ਮੌਤ ਦੀ ਸਜ਼ ਸੁਣਾਈ ਗਈ ਸੀ। ਪਾਕਿਸਤਾਨ ਦੀ ਸੁਪਰੀਮ ਕੋਰ ਨੇ ਬੁੱਧਵਾਰ ਨੂੰ ਸਰਬਜੀਤ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ ਕਿਉਂਕਿ

ਅੱਗੇ ਪੜੋ....
 
ਬੈਤੁੱਲਾ ਮਹਿਸੂਦ ਦੇ 5 ਸਾਥੀ ਹਲਾਕ PRINT ਈ ਮੇਲ

ਕਰਾਚੀ,27 ਜੂਨ  :ਪਾਕਿਸਤਾਨ ਦੀ ਦੱਖਣੀ ਬੰਦਰਗਾਹ ਸ਼ਹਿਰ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਬੈਤੁੱਲਾ ਮਹਿਸੂਦ ਦੇ 5 ਅਤਿ ਨਜ਼ਦੀਕੀ ਸਾਥੀ ਉਸ ਸਮੇਂ ਮਾਰੇ ਗਏ ਜਦੋਂ ਪੁਲਿਸ ਨੇ ਉਨ੍ਹਾਂ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ। ਸ਼ਹਿਰ ਦੇ ਪੁਲਿਸ ਪ੍ਰਮੁੱਖ ਨਸੀਮ ਅਹਿਮਦ ਨੇ ਬੀਤੀ ਰਾਤ ਦੱਸਿਆ ਕਿ ਪੁਲਿਸ ਨੇ ਨੈਸ਼ਨਲ ਹਾਈਵੇ ਨਾਲ ਲੱਗਦੇ ਗਾਦਪ ਨਗਰ ਦੇ ਨਜ਼ਦੀਕ ਅੱਤਵਾਦੀ ਟਿਕਾਣੇ 'ਤੇ ਛਾਪਾ ਮਾਰਿਆ। ਅੱਤਵਾਦੀਆਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਨਾਲ ਉਨ੍ਹਾਂ ਦੀ ਮੁੱਠਭੇੜ ਸ਼ੁਰੂ ਹੋ ਗਈ। ਦੱਸਿਆ ਗਿਆ ਕਿ ਇਸ ਮੌਕੇ 5 ਅੱਤਵਾਦੀ ਭੱਜਣ 'ਚ ਸਫ਼ਲ ਰਹੇ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਗਿਆ ਕਿ ਮਾਰੇ ਗਏ ਪੰਜ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਦੇ ਪ੍ਰਮੁੱਖ ਬੈਤੁੱਲਾ ਮਹਿਸੂਦ ਦੇ ਕਰੀਬੀ ਸਾਥੀ ਸਨ, ਜੋ ਪਾਕਿਸਤਾਨ ਤੇ ਅਮਰੀਕਾ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸਨ।

 
ਇਰਾਕ 'ਚ ਮੋਟਰਸਾਇਕਲ ਬੰਬ ਹਮਲਾ, 19 ਮਰੇ PRINT ਈ ਮੇਲ

ਬਗਦਾਦ,27 ਜੂਨ  :ਇਰਾਕ ਦੀ ਰਾਜਧਾਨੀ ਬਗਦਾਦ ਦੇ ਭੀੜਭਰੇ ਬਜ਼ਾਰ ਵਿਚ ਹੋਏ ਇੱਕ ਮੋਟਰਸਾਇਕਲ ਬੰਬ ਧਮਾਕੇ ਵਿਚ ਲਗਭੱਗ 19 ਲੋਕਾ6 ਦੀ ਮੌਤ ਹੋ ਗਈ ਅਤੇ ਲਗਭੱਗ 50 ਲੋਕ ਜ਼ਖਮੀ ਹੋ ਗਏ। ਇਹ ਵਾਰਦਾਤ ਸ਼ਹਿਰ ਤੋਂ ਅਮਰੀਕੀ ਫੌਜੀਆਂ ਦੇ ਵਾਪਸ ਜਾਣ ਦੇ ਠੀਕ ਚਾਰ ਦਿਨ ਪਹਿਲਾਂ ਹੋਈ ਹੈ।ਇਸ ਹਫਤੇ ਵਿਚ ਹੋਈ ਹਿੰਸਾ ਵਿਚ ਹੁਣ ਤੱਕ ਲਗਭੱਗ 200 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਅਮਰੀਕੀ ਰੱਖਿਆ ਬਲਾਂ ਦੀ ਗਿਣਤੀ ਵਿਚ ਹੋਈ ਕਮੀ ਮਗਰੋਂ ਸੁਰੱਖਿਆ ਦੀ ਜੁੰਮੇਵਾਰੀ ਸੰਭਾਲ ਰਹੇ ਇਰਾਕੀ ਬਲਾਂ ਦੀ ਸਮਰੱਥਾ ਉੱਪਰ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਇਰਾਕ ਦੇ ਦੱਖਣੀ ਸ਼ਹਿਰ ਮੋਸੁੱਲ ਵਿਖੇ ਵੀ ਹੋਏ ਇੱਕ ਬੰਬ ਧਮਾਕੇ ਵਿਚ ਇੱਕ ਇਰਾਕੀ ਫੌਜੀ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ।

 
ਮੁਸਲਮਾਨ ਔਰਤਾਂ 'ਤੇ ਮੁਕੰਮਲ ਬੁਰਕੇ ਦੀ ਪਾਬੰਦੀ ਲਾਏ ਜਾਣ ਦੀ ਮੰਗ PRINT ਈ ਮੇਲ

ਲੰਡਨ,27 ਜੂਨ  : ਬ੍ਰਿਟੇਨ 'ਚ ਮੁਸਲਮਾਨ ਔਰਤਾਂ ਨੂੰ ਬੁਰਕਾ ਪਾਉਣ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ। ਇਹ ਗੱਲ ਖੁਦ ਕੁਝ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਨੇ ਕਹੀ ਹੈ। ਉਨ੍ਹਾਂ ਫਰਾਂਸ ਦੇ ਰਾਸ਼ਟਰਤੀ ਨਿਕੋਲਸ ਸਰਕੋਜ਼ੀ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਮੁਕੰਮਲ ਆਜ਼ਾਦੀ ਮਿਲਣੀ ਚਾਹੀਦੀ ਹੈ।   ਬਰਤਾਨੀਆ ਦੇ ਉਦਾਰਵਾਦੀ ਮੁਸਲਮਾਨਾਂ ਨੇ ਕਿਹਾ ਹੈਕਿ ਜੋ ਬੁਰਕਾ ਮੁਸਲਿਮ ਔਰਤਾਂ ਪਾਂਦੀਆਂ ਹਨ, ਉਸ ਦਾ ਇਸਲਾਮੀ ਸਿੱਖਿਆਵਾਂ ਨਾਲ ਕੋਈ ਪੱਖ ਵੇਖਣ ਨੂੰ ਮਿਲਦਾ। ਵੱਖਵਾਦੀ ਵਿਰੋਧੀ ਰਣਨੀਤੀ ਪਾੜੇਦੇ ਸਭਿਆਚਾਰ ਆਧੁਨਿਕ ਬੁਲਾਰੇ ਗਫਾਰ ਖਾਂ ਨੇ ਕਿਹਾ ਕਿ ਕੁਰਾਨ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਗਈ ਹੈ ਕਿ ਔਰਤਾਂ ਬੁਰਕਾ ਪਹਿਨਣ ਉਨ੍ਹਾਂ ਕਿਹਾ ਕਿ ਯੂ ਕੇ ਵਿਚ ਬੁਰਕਾ ਪਾਉਣਾ ਜ਼ਰੂਰੀ ਨਹੀਂ।  ਉਨ੍ਹਾਂ ਇਹ ਵੀ ਕਿਹਾ ਕਿ ਬੁਰਕਾ ਪਾਉਣ ਨਾਲ ਮੁਸਲਮਾਨ ਔਰਤਾਂ ਨੂੰ ਨੌਕਰੀਆਂ ਦੇ ਘੱਟ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕੱਟੜਪੰਥੀ ਕੁਰਾਨ ਏ ਪਾਕ ਦਾ ਗਲਤ ਅਨੁਵਾਦ ਕਰਦੇ ਹਨ।

ਅੱਗੇ ਪੜੋ....
 
<< Start < Prev 891 892 893 894 895 896 897 898 Next > End >>

Results 8056 - 8064 of 8081

Advertisements

Advertisement
Advertisement
Advertisement
Advertisement
Advertisement