:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੰਤਰ-ਰਾਸ਼ਟਰੀ ਖ਼ਬਰਾਂ
ਪਦਮਾ ਬ੍ਰਿਜ ਦੀ ਉਸਾਰੀ ਦਾ ਸਿਹਰਾ ਖ਼ੁਦ ਨੂੰ ਦੇ ਰਿਹੈ ਚੀਨ, ਬੰਗਲਾਦੇਸ਼ ਨੇ ਜਤਾਇਆ ਇਤਰਾਜ਼ PRINT ਈ ਮੇਲ
ban9722.jpgਇੰਟਰਨੈਸ਼ਨਲ ਡੈਸਕ --09ਜੁਲਾਈ-(MDP)--  ਬੰਗਲਾਦੇਸ਼ 'ਚ ਪਦਮਾ ਦਰਿਆ 'ਤੇ ਬਣੇ ਪੁਲ ਦੀ ਉਸਾਰੀ ਦਾ ਸਿਹਰਾ ਚੀਨ ਵਲੋਂ ਲੈਣ 'ਤੇ ਢਾਕਾ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਢਾਕਾ 'ਚ ਚੀਨ ਦੇ ਰਾਜਦੂਤ ਦੇ ਪੁਲ ਉਸਾਰੀ ਦਾ ਸਿਹਰਾ ਲੈਣ ਦੇ ਹਾਸੋਹੀਣੇ ਵਿਵਹਾਰ ਨੂੰ ਲੈ ਕੇ ਬੀਜਿੰਗ ਦੀ ਚਿੰਤਾ ਵਧ ਗਈ ਹੈ। ਉਸ ਦਾ ਬੈਲਟ ਐਂਡ ਰੋਡ (ਬੀ. ਆਰ. ਆਈ.) ਪ੍ਰਾਜੈਕਟ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।
ਅੱਗੇ ਪੜੋ....
 
ਅਮਰੀਕਾ: ਸਿਆਹਫਾਮ ਜਾਰਜ ਫਲੋਇਡ ਦੀ ਗਰਦਨ ਮਿੰਟਾਂ ਤੱਕ ਗੋਡੇ ਨਾਲ ਨੱਪਣ ਵਾਲੇ ਪੁਲੀਸ ਅਧਿਕਾਰੀ ਨੂੰ 21 ਸਾਲ ਦੀ ਸਜ਼ਾ PRINT ਈ ਮੇਲ
 usa_8722.jpgਸੇਂਟ ਪਾਲ (ਅਮਰੀਕਾ),--08ਜੁਲਾਈ-(MDP)-- ਅਮਰੀਕਾ ਦੇ ਸੰਘੀ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸ਼ਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ ਘਿਣਾਉਣਾ ਸੀ। ਯੂਐੱਸ ਦੇ ਜ਼ਿਲ੍ਹਾ ਜੱਜ ਪਾਲ ਮੈਗਨਸਨ ਨੇ 25 ਮਈ 2020 ਨੂੰ ਮਿਨੀਪੋਲਿਸ ਵਿੱਚ ਨੌਂ ਮਿੰਟਾਂ ਤੋਂ ਵੱਧ ਸਮੇਂ ਤੱਕ ਫਲੋਇਡ ਦੀ ਗਰਦਨ ਨੂੰ ਗੋਡੇ ਨਾਲ ਨੱਪਣ ਲਈ ਸ਼ਾਵਿਨ ਦੀ ਸਖ਼ਤ ਨਿੰਦਾ ਕੀਤੀ। ਫਲੋਇਡ ਦੀ ਗਰਦਨ ਦਬਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲੀਸ ਦੀ ਬੇਰਹਿਮੀ ਅਤੇ ਨਸਲਵਾਦ ਖ਼ਿਲਾਫ਼ਕੇ ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ।
 
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਗੋਲੀ ਮਾਰ ਕੇ ਹੱਤਿਆ PRINT ਈ ਮੇਲ
jap_8722.jpgਟੋਕੀਓ,  --08ਜੁਲਾਈ-(MDP)-- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅੱਜ ਦੇਸ਼ ਦੇ ਪੱਛਮੀ ਹਿੱਸੇ ਵਿਚ ਚੋਣ ਪ੍ਰਚਾਰ ਪ੍ਰੋਗਰਾਮ ਵਿਚ ਭਾਸ਼ਨ ਦੌਰਾਨ ਗੋਲੀ ਮਾਰ ਦਿੱਤੀ ਗਈ। ਜਪਾਨ ਦੇ ਟੀਵੀ ਚੈਨਲ ਐੱਨਐੱਚਕੇ ਮੁਤਾਬਕ ਆਬੇ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਜ਼ਖ਼ਮੀ ਆਬੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਸਮੇਂ ਉਹ ਸਾਹ ਨਹੀਂ ਲੈ ਰਹੇ ਸਨ ਤੇ ਉਨ੍ਹਾਂ ਦੇ ਦਿਲ ਦੀ ਧੜਕਣ ਵੀ ਬੰਦ ਸੀ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਸੂਬਾਈ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਨਾਰਾ ਵਿੱਚ ਘਟਨਾ ਸਥਾਨ ਤੋਂ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ।
 
ਗੁਤਾਰੇਸ ਨੇ ਗਲੋਬਲ ਫੂਡ ਸੰਕਟ ਕਾਰਨ ਜੀ-20 ਨੂੰ ਤਬਾਹੀ ਦੀ ਦਿੱਤੀ ਚੇਤਾਵਨੀ PRINT ਈ ਮੇਲ
gut_8722.jpgਸੰਯੁਕਤ ਰਾਸ਼ਟਰ --08ਜੁਲਾਈ-(MDP)-- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਜੀ-20 ਦੇਸ਼ਾਂ ਦੇ ਸਮੂਹ ਨੂੰ ਇਸ ਸਾਲ 'ਭੋਜਨ ਸੰਕਟ' ਵਾਲੀ ਸਥਿਤੀ ਸਾਹਮਣੇ ਆਉਣ ਸਬੰਧੀ ਚੇਤਾਵਨੀ ਦਿੱਤੀ। ਗੁਤਾਰੇਸ ਨੇ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਸਾਲ ਕਈ ਵਾਰ ਵਿਸ਼ਵਵਿਆਪੀ ਭੋਜਨ ਸੰਕਟ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲਾ ਸਾਲ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। 
ਅੱਗੇ ਪੜੋ....
 
ਘਾਨਾ ਚ ਮਾਰਬਰਗ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ: WHO PRINT ਈ ਮੇਲ
uno_8722.jpgਜੇਨੇਵਾ --08ਜੁਲਾਈ-(MDP)-- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਘਾਨਾ ਵਿੱਚ ਇਬੋਲਾ ਵਰਗੇ ਮਾਰਬਰਗ ਵਾਇਰਸ ਨਾਲ ਸੰਕਰਮਣ ਦੇ 2 ਸੰਭਾਵਿਤ ਮਾਮਲੇ ਸਾਹਮਣੇ ਆਏ ਹਨ। ਜੇਕਰ ਇਨ੍ਹਾਂ ਦੀ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਇਹ ਪੱਛਮੀ ਅਫ਼ਰੀਕੀ ਦੇਸ਼ ਵਿੱਚ ਇਸ ਤਰ੍ਹਾਂ ਦੀ ਲਾਗ ਦਾ ਪਹਿਲਾ ਮਾਮਲਾ ਹੋਵੇਗਾ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਬਿਮਾਰੀ, ਇਬੋਲਾ ਵਰਗਾ ਇੱਕ ਬਹੁਤ ਹੀ ਛੂਤ ਵਾਲਾ ਹੈਮੋਰੈਜਿਕ ਬੁਖਾਰ ਹੈ, ਜੋ ਚਮਗਿੱਦੜਾਂ ਦੀ ਇੱਕ ਪ੍ਰਜਾਤੀ ਰਾਹੀਂ ਲੋਕਾਂ ਵਿੱਚ ਫੈਲਦੀ ਹੈ। ਸੰਕਰਮਿਤ ਲੋਕਾਂ ਦੇ ਸਰੀਰਕ ਤਰਲ ਪਦਾਰਥਾਂ ਅਤੇ ਸਤਹਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਦਾ ਪ੍ਰਸਾਰ ਹੁੰਦਾ ਹੈ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 82 - 90 of 8697

Advertisements

Advertisement