ਪਾਕਿ 'ਚ ਧਮਾਕਾ, 15 ਦੀ ਮੌਤ ਤੇ 70 ਜ਼ਖਮੀ |
|
|
ਮੀਆਂ ਚੁੰਨੂ, 13 ਜੁਲਾਈ : ਪਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂ ਚੁੰਨੂ ਸ਼ਹਿਰ ਵਿਚ ਅੱਜ ਹੋਏ ਧਮਾਕੇ ਵਿਚ 7 ਬੱਚਿਆਂ ਸਮੇਤ 15 ਲੋਕ ਮਾਰੇ ਗਏ ਅਤੇ ਲਗਭਗ 70 ਲੋਕ ਜ਼ਖਮੀ ਹੋਏ ਹਨ। ਸਥਾਨਕ ਜੀਓ ਟੀ. ਵੀ. ਨੇ ਹਸਪਤਾਲ ਦੇ ਡਾਕਟਰ ਨਈਮ ਦੇ ਹਵਾਲੇ ਨਾਲ ਦੱਸਿਆ ਕਿ ਧਮਾਕੇ ਵਿਚ 15 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਖਬਰਾਂ ਅਨੁਸਾਰ ਇਹ ਧਮਾਕਾ ਅਜਿਹੇ ਮਕਾਨ ਵਿਚ ਹੋਇਆ, ਜਿਥੇ ਬੱਚੇ ਧਾਰਮਿਕ ਸਿੱਖਿਆ ਲਈ ਇਕੱਠੇ ਹੋਏ ਸਨ। ਧਮਾਕੇ ਕਾਰਨ ਕਈ ਮਕਾਨ ਢਹਿ ਗਏ ਅਤੇ ਧਮਾਕੇ ਵਾਲੀ ਥਾਂ 'ਤੇ ਡੂੰਘਾ ਟੋਇਆ ਪੈ ਗਿਆ। ਪੁਲਿਸ ਸੂਤਰਾਂ ਅਨੁਸਾਰ ਲਗਭਗ 70 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ ਵਿਚੋਂ 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
|
|
|
|
<< Start < Prev 1011 1012 1013 1014 1015 1016 1017 1018 1019 1020 Next > End >>
|
Results 9154 - 9162 of 9234 |