ਚੀਨ ਨੇ ਦਿੱਤੀ ਵਿਦਿਆਰਥੀਆਂ ਨੂੰ ਚਿਤਾਵਨੀ |
|
|
ਮੈਲਬੋਰਨ - ਭਾਰਤੀਆਂ ਉੱਪਰ ਆਸਟ੍ਰੇਲੀਆ ਵਿਚ ਨਸਲੀ ਹਮਲਿਆਂ ਅਤੇ ਇਹਨਾਂ ਦੇ ਵਿਰੋਧ ਵਿਚ
ਭਾਰਤ ਵਿਚ ਪ੍ਰਦਰਸ਼ਨ ਦੇ ਪਿਛੋਕੜ ਵਿਚਕਾਰ ਚੀਨ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ
ਵਿਚ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦੀ ਚਿਤਾਵਨੀ ਦਿੱਤੀ ਹੈ।
|
ਅੱਗੇ ਪੜੋ....
|
|
ਬੇਤੁੱਲਾ ਦੇ ਉੱਤਰਾਧਿਕਾਰੀ ਦੀ ਭਾਲ ਸ਼ੁਰੂ |
|
|
ਲਾਹੌਰ - ਪਾਕਿਸਤਾਨ ਵਿਖੇ ਤਾਲਿਬਾਨ ਦੇ ਵੱਖ ਵੱਖ ਧੜਿਆਂ ਨੇ ਤਹਿਰੀਕ-ਏ-ਤਾਲਿਬਾਨ
ਪ੍ਰਮੁੱਖ ਬੇਤੁੱਲਾ ਮਹਿਸੂਦ ਦੇ ਮਾਰੇ ਜਾਣ ਦੀਆਂ ਖ਼ਬਰਾਂ ਪਿੱਛੋਂ ਆਪਣਾ ਨਵਾਂ ਨੇਤਾ
ਚੁਣਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
|
ਅੱਗੇ ਪੜੋ....
|
|
ਭਾਰਤ ਸਰਕਾਰ ਦੀਆ ਅਜੇ ਕੋਈ ਹਦਾਇਤਾ ਨਹੀਂ ਆਇਆ ! ਕੌਂਸਲਰ ਸੁਸ਼ਮੀਤ ਵਿਸ਼ਵਾਸ |
|
|
ਪੈਰਿਸ 07 ਅਗਸਤ (ਧਰਮਵੀਰ ਨਾਗਪਾਲ)
ਪੰਜਾਬੀ ਭਾਈਚਾਰੇ ਨੂੰ ਪੁਲਿਸ ਰਿਪੋਰਟ ਤੋਂੇ ਬਿਨਾਂ ਸਿਰਫ ਪਹਿਚਾਣ ਦੇ ਆਧਾਰ ਤੇ ਪਾਸਪੋਰਟ ਜਾਰੀ ਕਰਨ
ਵਾਲੀ ਨਸ਼ਰ ਹੋਈ ਖਬਰ ਦਾ ਭਾਰਤੀ ਅਬੈਂਸੀ ਦੇ ਰੋਮ ਸਥਿਤ ਮੁੱਖ ਦਫਤਰ ਦੇ ਕੌਂਸਲਰ ਸ਼੍ਰੀ ਸੁਸ਼ਮੀਤ ਵਿਸ਼ਵਾਸ
ਨੇ ਇੱਟਲੀ ਦੇ ਨਾਮਾਨਿਗਾਰ ਸ਼੍ਰ; ਪਰਮਜੀਤ ਸਿੰਘ ਦੁਸਾਂਝ ਨੂੰ ਟੇਲੀਫੋਨ ਰਾਹੀਂ ਜਾਣਕਾਰੀ ਦਿੰਦੀਆ ਸਖਤ
ਸ਼ਬਦਾ ਵਿੱਚ ਰੋਸ਼ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਦਫਤਰ ਰੋਮ ਸਥਿਤ ਹੈ ਅਤੇ ਜਦਕਿ
ਮਿਲਾਨ ਉਪ ਦਫੱਤਰ ਹੈ।ਉਹਨਾਂ ਕਿਹਾ ਕਿ ਸਾਡੇ ਕੋਲ ਹਾਲੇ ਤੱਕ ਭਾਰਤ ਸਰਕਾਰ ਵਲੋਂ ਬਿਨਾਂ ਪੁਲਿਸ ਰਿਪੋਰਟ
ਤੋਂ ਪਾਸਪੋਰਟ ਜਾਰੀ ਕਰਨ ਦੀਆ ਕੋਈ ਹਦਾਇਤਾਂ ਨਹੀਂ ਆਇਆ, ਇਸ ਕਰਕੇ ਪਹਿਲਾ ਵਾਲੀਆ ਹੀ ਸ਼ਰਤਾਂ ਲਾਗੂ
ਹਨ।
|
ਅੱਗੇ ਪੜੋ....
|
|
ਅਮਰੀਕੀ ਡਰੋਨ ਹਮਲੇ ‘ਚ ਮਾਰਿਆ ਗਿਆ ਬੈਤੁੱਲਾ |
|
|
ਇਸਲਾਮਾਬਾਦ : 7 ਅਗਸਤ
ਅਮਰੀਕੀ ਡਰੋਨ ਦੇ ਮਿਜ਼ਾਈਲ ਹਮਲੇ ‘ਚ ਲੋੜੀਂਦਾ ਦਹਿਸ਼ਤਗਰਦ ਅਤੇ ਤਾਲਿਬਾਨ ਮੁਖੀ ਬੈਤੁੱਲਾ ਮਹਿਸੂਦ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਖ਼ੁਫੀਆ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੈਤੁੱਲਾ ਦੀ ਮੌਤ ਦੀ ਪੁਸ਼ਟੀ ਲਈ ਮਿਜ਼ਾਈਲ ਹਮਲੇ ਦੀ ਥਾਂ ‘ਤੇ ਅਧਿਕਾਰੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਬੈਤੁੱਲਾ ਮਾਰਿਆ ਗਿਆ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਇਹ ਰਿਪੋਰਟ ਅੰਦਰੂਨੀ ਖ਼ੁਫ਼ੀਆ ਜਾਣਕਾਰੀ ‘ਤੇ ਆਧਾਰਤ ਹੈ।
|
ਅੱਗੇ ਪੜੋ....
|
|
ਜਿੱਤ ’ਤੇ ਜਸ਼ਨ ਮਨਾਏ |
|
|
ਡੁਬਈ, 7 ਅਗਸਤ -ਸ: ਸੇਵਾ ਸਿੰਘ ਸੇਖਵਾਂ ਦੇ ਹਲਕਾ ਕਾਹਨੂੂੰਵਾਨ ਤੋਂ ਅਕਾਲੀ-ਭਾਜਪਾ ਸੀਟ ਜਿੱਤਣ ’ਤੇ ਡੁਬਈ ’ਚ ਰਹਿੰਦੇ ਉਨ੍ਹਾਂ ਦੇ ਸਮਰਥਕਾਂ ਨੇ ਖੁਸ਼ੀ ਮਨਾਈ ਤੇ ਲੱਡੂ ਵੰਡ ਕੇ ਜਸ਼ਨ ਮਨਾਏ। ਇੰਟਰਨੈਸ਼ਨਲ ਇੰਡੀਅਨ ਮਨਿਆਰਟੀ ਐਂਡ ਦਲਿਤ ਫਰੰਟ ਡੁਬਈ ਇਕਾਈ ਦੇ ਪ੍ਰਧਾਨ ਸ: ਲਖਵਿੰਦਰ ਸਿੰਘ ਭਿੰਡਰ ਨੇ ਜਿਥੇ ਜਥੇਦਾਰ ਸੇਖਵਾਂ ਨੂੰ ਵਧਾਈ ਦਿੱਤੀ ਹੈ, ਉਥੇ ਉਨ੍ਹਾਂ ਪੰਜਾਬ ਦੀਆਂ ਤਿੰਨਾਂ ਸੀਟਾਂ ’ਤੇ ਕਬਜ਼ਾ ਕਰਨ ’ਤੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਨੂੰ ਵੀ ਵਧਾਈ ਦਿੱਤੀ ਹੈ। ਅੱਜ ਦੇ ਇਸ ਇਕੱਠ ਵਿਚ ਸ: ਮੇਜਰ ਸਿੰਘ ਮੀਤ ਪ੍ਰਧਾਨ, ਭਗਵੰਤ ਸਿੰਘ ਜਨਰਲ ਸਕੱਤਰ, ਹਰਜਿੰਦਰ ਸਿੰਘ, ਅਜੈਬ ਸਿੰਘ, ਸਵਿੰਦਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਮੈਨੇਜਰ ਨਵੀਲ ਖਿਆਲੀ ਅਲਕੋ, ਧਰਮਪਾਲ ਧਨੋਆ, ਹਰਜੀਤ ਸਿੰਘ ਕੋਟਲੀ, ਸਤਨਾਮ ਸਿੰਘ ਕੋਟਲੀ, ਬਲਵੀਰ ਸਿੰਘ ਧਨੋਆ, ਕਰਨੈਲ ਸਿੰਘ ਸਰਪੰਚ, ਭਾਗ ਸਿੰਘ ਕਲਸੀ, ਇੰਦਰਜੀਤ ਸਿੰਘ ਧਨੋਆ, ਪਰਮਜੀਤ ਸਿੰਘ ਰਾਜੂ, ਨਿਰਮਲ ਸਿੰਘ ਟਾਂਡਾ, ਜਸਵੀਰ ਸਿੰਘ ਲੱਡੂ, ਦਵਿੰਦਰ ਸਿੰਘ ਰਾਣਾ ਧਨੋਆ, ਸੁਰਿੰਦਰ ਸਿੰਘ, ਪਵਨ ਕੁਮਾਰ ਅਤੇ ਜਸਵਿੰਦਰ ਸਿਘ ਬਿੱਲੂ ਧਨੋਆ ਆਦਿ ਹਾਜ਼ਰ ਸਨ।
|
|
|
|
<< Start < Prev 1041 1042 1043 1044 1045 1046 1047 1048 1049 1050 Next > End >>
|
Results 9433 - 9441 of 9708 |