:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਆਸਟਰੇਲੀਆ 'ਚ ਵੀਜ਼ਾ ਨਿਯਮਾਂ ਨੂੰ ਛਿੱਕੇ ਟੰਗਣ 'ਚ ਮੋਹਰੀ ਹਨ ਭਾਰਤੀ PRINT ਈ ਮੇਲ

ਬੰਗਲਾਦੇਸ਼ ਅਤੇ ਕੰਬੋਡੀਆ ਦੇ ਵਿਦਿਆਰਥੀਆਂ ਸਮੇਤ ਭਾਰਤੀ ਵਿਦਿਆਰਥੀ ਲੈਵਲ-4 'ਚ
ਮੈਲਬਰਨ, 24 ਜੂਨ  : ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ ਵੱਲੋਂ ਵੀਜ਼ਾ ਕਾਨੂੰਨਾਂ ਨੂੰ ਤੋੜਨ 'ਚ ਸਭ ਤੋਂ ਮੋਹਰੀ ਦੱਸਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ  ਆਸਟਰੇਲੀਆ 'ਚ ਦਾਖਲਾ ਦੇਣ ਦੇ ਪੀ ਆਰ ਨਿਯਮਾਂ ਨੂੰ ਹੋਰ ਸਖਤ ਬਣਾਉਣਾ ਵੀ ਇਕ ਕਾਰਨ ਹੈ। ਆਸਟਰੇਲੀਆ 'ਚ ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਕੱਲ੍ਹ ਫਿਰ ਇਕ ਹੈਦਰਾਬਾਦੀ ਮੁੰਡੇ ਨੂੰ ਆਸਟਰੇਲੀਆਈ ਅੱਲੜ੍ਹਾਂ ਵੱਲੋਂ ਕੁਟਾਪਾ ਚਾੜਿਆ ਗਿਆ । ਭਾਰਤੀਆਂ ਨੂੰ ਬੰਗਲਾਦੇਸ਼ੀਆਂ ਅਤੇ ਕੰਬੋਡੀਆ ਦੇ ਨੌਜਵਾਨਾਂ ਨਾਲ ਸਭ ਤੋਂ ਜ਼ਿਆਦਾ ਕਾਨੂੰਨ ਤੋੜਨ ਕਾਰਨ ਲੈਵਲ-4 ਵਿਚ ਰੱਖਿਆ ਗਿਆ ਹੈ।
 à¨‡à¨¸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਪ੍ਰੋਗਰਾਮਾਂ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਦੀਆਂ ਅਰਜ਼ੀਆਂ ਦੀ ਵੀ ਪੜਤਾਲ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਲੈਵਲ-3 ਵਿਚੋਂ ਕੱਢ ਕੇ ਲੈਵਲ-4 ਵਿਚ ਰੱਖਿਆ ਗਿਆ ਹੈ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਵਾਰ ਵੀਜ਼ਾ ਨਿਯਮਾਂ ਦੀਆਂ ਸ਼ਰਤਾਂ ਨੂੰ ਤੋੜਨ ਲਈ ਬਣਾਏ ਗਏ ਲੈਵਲ-5 ਵਿਚ ਕਿਸੇ ਵੀ ਦੇਸ਼ ਨੂੰ ਅਜੇ ਤੱਕ ਥਾਂ ਨਹੀਂ ਦਿੱਤੀ ਗਈ।  ਆਸਟਰੇਲੀਆ 'ਚ ਵਿਦਿਅਕ ਮਾਹਰਾਂ ਦਾ ਮੰਨਣਾ ਹੈ ਕਿ ਲੈਵਲ-4 ਵਿਚ ਆਉਣ ਕਾਰਨ ਭਾਰਤੀ ਵਿਦਿਆਰਥੀਆਂ ਲਈ ਬਣਾਏ ਗਏ ਕੰਮ ਕਰਨ ਦੇ ਨਿਯਮ ਹੋਰ ਵੀ ਸਖਤ ਕੀਤੇ ਜਾ ਸਕਦੇ ਹਨ।
  ਨਵੇਂ ਕਾਨੂੰਨਾਂ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਇਹ ਵੀ ਸਾਬਤ ਕਰਨਾ ਹੋਵੇਗਾ ਕਿ

ਅੱਗੇ ਪੜੋ....
 
ਅਫਪਾਕ ਸੰਮੇਲਨ 'ਚ ਭਾਰਤ ਨੂੰ ਸੱਦਾ PRINT ਈ ਮੇਲ

ਵਾਸ਼ਿੰਗਟਨ, 24 ਜੂਨ  : ਇਟਲੀ ਦੇ ਤ੍ਰਿਏਸਤੇ 'ਚ ਇਸ ਹਫਤੇ ਦੇ ਅੰਤ 'ਚ ਅਫਗਾਨਿਸਤਾਨ ਅਤੇ  ਪਕਿਸਤਾਨ ਨੂੰ ਲੈ ਕੇ ਕਰਵਾਏ ਜਾ ਰਹੇ ਕੌਮਾਂਤਰੀ ਸੰਮੇਲਨ 'ਚ ਵਿਸ਼ਵ ਦੀਆਂ ਹੋਰਨਾਂ ਮਹੱਤਵਪੂਰਨ ਸ਼ਕਤੀਆਂ ਦੇ ਨਾਲ ਹੀ ਭਾਰਤ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਇਟਲੀ ਦੀ ਮੇਜ਼ਬਾਨੀ 'ਚ ਆਯੋਜਿਤ ਹੋ ਰਹੇ ਇਸ ਸੰਮੇਲਨ 'ਚ ਇਰਾਨ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ, ਪਰ ਉਸ ਨੇ ਅਜੇ ਤੱਕ ਇਸ ਸੱਦੇ ਦਾ ਕੋਈ ਜੁਆਬ ਨਹੀਂ ਦਿੱਤਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਤਾਜ਼ਾ ਚੁਣੌਤੀਆਂ ਦੇ ਸਬੰਧ ਵਿਚ ਇਸ ਸੰਮੇਲਨ 'ਚ ਖੁੱਲ੍ਹ ਕੇ ਚਰਚਾ ਕੀਤੀ ਜਾਵੇਗ।

 
ਪਾਕਿ ਸੁਪਰੀਮ ਕੋਰਟ ਨੇ ਸਰਬਜੀਤ ਦੀ ਰਹਿਮ ਦੀ ਅਪੀਲ ਕੀਤੀ ਖਾਰਜ, ਫਾਂਸੀ ਦੀ ਸਜ਼ਾ ਬਰਕਰਾਰ PRINT ਈ ਮੇਲ

ਇਸਲਾਮਾਬਾਦ, 24 ਜੂਨ  : ਪਾਕਿਸਾਤਾਨ ਦੀ ਸੁਪਰੀਮ ਕੋਰਟ ਨੇ  ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਉਸ ਅਪੀਲ ਨੂੰ ਰਦ ਕਰ ਦਿੱਤਾ ਹੈ ਜਿਸ 'ਚ ਉਸ ਨੂ ੰਸੁਣਾਈ ਫਾਂਸੀ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ 4 ਬੰਬ ਧਮਾਕਿਆਂ ਦੇ ਦੋਸ਼ 'ਚ ਸਰਬਜੀਤ 1990 ਤੋਂ ਜੇਲ੍ਹ 'ਚ ਬੰਦ ਹੈ। ਇਸ ਮਾਮਲੇ 'ਚ ਉਸ ਨੂੰ 1991 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਦਾ ਮੁਕੱਦਮਾ ਲੜ ਰਹੇ ਵਕੀਲ ਰਾਣਾ ਅਬਦੁੱਲ ਹਮੀਦ ਨੂੰ ਪਿਛਲੇ ਸਾਲ ਪਾਕਿਸਤਾਨ 'ਚ ਪੰਜਾਬ ਸੂਬੇ ਦਾ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਕਈ ਸੁਣਵਾਈਆਂ ਦੌਰਾਨ ਅਦਾਲਤ ਵਿਚ ਹਾਜ਼ਰ ਨਹੀਂ ਹੋ ਸਕਿਆ। ਅੱਜ ਵੀ ਜਦੋਂ ਸਰਬਜੀਤ ਦੀ ਅਪੀਲ ਦੀ ਅਰਜ਼ੀ ਸੁਪਰੀਮ ਕੋਰਟ ਵਿਚ ਫੈਸਲੇ ਅਧੀਨ ਸੀ ਤਾਂ ਪੈਰਵੀ ਲਈ ਨਾ ਤਾਂ ਉਹ ਖੁਦ ਪਹੁੰਚਿਆ ਅਤੇ  ਨਾ ਹੀ ਆਪਣੇ ਕਿਸੇ ਸਹਾਇਕ ਨੂੰ ਸਰਬਜੀਤ ਦੇ ਕੇਸ ਦੀ ਪੈਰਵੀ ਲਈ ਭੇਜਿਆ। ਸਰਬਜੀਤ ਨੂੰ ਪਿਛਲੇ ਅਪ੍ਰੈਲ 'ਚ ਫਾਂਸੀ ਦੇਣ ਦਾ ਹੁਕਮ ਸੀ ਪਰ ਪਾਕਿਸਤਾਨ ਦੇ ਪ੍ਰਧਾਨ ਮੰਤੀ ਯੂਸਫ ਰਜ਼ਾ ਗਿਲਾਨੀ ਨੇ ਦਖਲਅੰਦਾਜ਼ੀ ਕਰਕੇ ਇਸ ਫੈਸਲੇ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਸੀ।  ਅੱਜ ਜਸਟਿਸ ਰਾਜਾ ਫੈਆਦ ਅਹਿਮਦ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਸਰਬਜੀਤ ਦੀ ਫਾਂਸੀ 'ਤੇ ਮੁੜ ਵਿਚਾਰ ਅਰਜ਼ੀ ਨੂੰ ਰੱਦ ਕਰ ਦਿੱਤਾ। ਸਰਬਜੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ

ਅੱਗੇ ਪੜੋ....
 
ਇੰਗਲੈਂਡ 'ਚ ਸਜ਼ਾ ਕੱਟਣ ਤੋਂ ਬਾਅਦ ਭਾਰਤ ਮੁੜੇਗਾ ਹਰਜੀਤ PRINT ਈ ਮੇਲ

ਲੰਡਨ, 24 ਜੂਨ : ਇੰਗਲੈਂਡ  'ਚ ਇਕ ਗੈਰ ਕਾਨੂੰਨੀ ਭਾਰਤ ਪ੍ਰਵਾਸੀ ਨੂੰ ਢਾਈ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਵਾਪਸ ਸਵਦੇਸ਼ ਮੁੜਨ ਦੇ ਹੁਕਮ ਦਿੱਤੇ ਗਏ ਹਨ। ਜਿਸ ਨੇ ਆਪਣੇ ਮਾਲਕ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। 30 ਸਾਲਾ ਹਰਜੀਤ ਸਿੰਘ ਨਾਂ ਦਾ ਇਹ ਵਿਅਕਤੀ ਕਿੰਡਰਮਿਸਟਰ 'ਚ ਭਾਰਤੀ ਮੂਲ ਦੇ ਵਪਾਰੀ ਕੁਲਦੀਪ ਸਿੰਘ ਦੀ ਮੱਛੀ ਅਤੇ ਚਿਪਸ ਦੀ ਦੁਕਾਨ 'ਚ ਕੰਮ ਕਰਦਾ ਸੀ। ਇਕ ਦਿਨ ਹਰਜੀਤ ਨੇ ਤਨਖਾਹ ਨਾ ਮਿਲਣ ਤੋਂ ਦੁਖੀ ਹੋ ਕੇ ਸ਼ਰਾਬ ਪੀਣ ਤੋਂ ਬਾਅਦ ਆਪਣੇ ਮਾਲਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹਾਲਾਂਕਿ ਕਿ ਕੁਲਦੀਪ ਇਸ ਹਮਲੇ 'ਚ ਬਚ ਗਿਆ ਸੀ, ਪਰ ਵਰਸੈਸਟਰ ਕਰਾਉਂਨ ਕੋਰਟ 'ਚ ਇਸ ਹਫਤੇ ਹਰਜੀਤ ਨੂੰ ਆਪਣੇ ਮਾਲਕ 'ਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਜੁਰਮ 'ਚ ਜਿੰਨੀ ਸਜ਼ਾ ਉਸ ਨੂੰ ਸੁਣਾਈ ਜਾਣੀ ਸੀ, ਉਹ ਉਸ ਤੋਂ ਜ਼ਿਆਦਾ ਪਹਿਲਾਂ ਹੀ ਕੱਟ ਚੁੱਕਾ ਹੈ, ਜਿਸ ਕਾਰਨ ਜੱਜ ਰਾਬਰਟ ਜਿਊਕਸ ਨੇ ਹਰਜੀਤ ਨੂੰ ਵਾਪਸ ਭਾਰਤ ਮੁੜਨ ਦਾ ਫਤਵਾ ਸੁਣਾ ਦਿੱਤਾ ਹੈ।

 
ਇਰਾਨ ਦੀ ਤਾਜ਼ਾ ਸਥਿਤੀ ਬਾਰੇ ਹਿਲੇਰੀ ਚਿੰਤਤ, ਓਬਾਮਾ ਨੇ ਵੀ ਦੋਸ਼ਾਂ ਨੂੰ ਨਕਾਰਿਆ PRINT ਈ ਮੇਲ

ਵਾਸ਼ਿੰਗਟਨ, 24 ਜੂਨ   : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਫਰਾਂਸ, ਬ੍ਰਿਟੇਨ ਅਤੇ ਜਰਮਨੀ ਦੇ ਆਪਣੇ ਹਮਰੁਤਬਾ ਨਾਲ ਫੋਨ 'ਤੇ ਗੱਲਬਾਤ ਕਰਕੇ ਇਰਾਨ ਦੀ ਤਾਜ਼ਾ ਸਥਿਤੀ 'ਤੇ ਗੱਲਬਾਤ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਏਆਨ ਕੈਲੀ ਨੇ ਕਿਹਾ ਕਿ ਕੂਹਣੀ ਟੁੱਟਣ ਕਾਰਨ ਜੀ-8 ਸਿਖਰ ਸੰਮੇਲਨ 'ਚ ਭਾਗ ਨਾ ਲੈਣ ਦਾ ਫੈਸਲਾ ਕਰ ਚੁੱਕੀ ਵਿਦੇਸ਼ ਮੰਤਰੀ ਨੇ ਇੰਗਲੈਂਡ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਅਤੇ ਜਰਮਨੀ ਦੇ ਵਿਦੇਸ਼ ਮੰਤਰੀ ਫਰੈਂਕ ਵਾਲਟਰ ਨਾਲ ਕੱਲ੍ਹ ਰਾਤ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਫਰਾਂਸ ਦੀ ਵਿਦੇਸ਼ ਮੰਤਰੀ ਬਰਨਰਡ ਕੋਇਚਨਰ ਨਾਲ ਵੀ ਰਾਬਤਾ ਕਾਇਮ ਕੀਤਾ। ਕੈਲੀ ਨੇ ਹਾਲਾਂਕਿ ਵਿਦੇਸ਼ ਮੰਤਰੀ ਵੱਲੋਂ ਫੋਨ 'ਤੇ ਕੀਤੀ ਗੱਲਬਾਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗਲਬਾਤ ਇਰਾਨ ਮੁੱਦੇ 'ਤੇ ਕੇਂਦਰਿਤ ਸੀ। ਇਸ ਤੋਂ ਇਲਾਵਾ ਇਰਾਨ 'ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਭੜਕੀ ਹਿੰਸਾ 'ਚ ਅਮਰੀਕਾ ਦਾ ਹੱਥ ਹੋਣ ਸੰਬਧੀ ਦੋਸ਼ਾਂ 'ਤੇ ਸਖਤ ਨੁਕਤਾਚੀਨੀ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਰਾਨ ਦਾ ਇਹ ਕਹਿਣਾ ਹੈ ਕਿ ਉਥੇ ਹੋ ਰਹੇ ਚੋਣਾਂ ਵਿਰੋਧੀ ਪ੍ਰਦਰਸ਼ਨਾਂ 'ਚ ਸਾਡੇ

ਅੱਗੇ ਪੜੋ....
 
<< Start < Prev 1071 1072 1073 1074 1075 1076 1077 1078 1079 Next > End >>

Results 9703 - 9708 of 9708

Advertisements