|
ਪੰਜਾਬ ਤੋਂ ਖ਼ਬਰਾਂ
19 ਜ਼ਿਲ੍ਹਿਆਂ ‘ਚ 10 ਲੱਖ ਬੇਰੁਜ਼ਗਾਰ |
|
|
ਚੰਡੀਗੜ੍ਹ : 6 ਅਗਸਤ
ਪੰਜਾਬ ‘ਚ ਤਕਰੀਬਨ 10 ਲੱਖ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰ ਵੱਲੋਂ ਇਨ੍ਹਾਂ ਬੇਰੁਜ਼ਗਾਰਾਂ ਨੂੰ ਅੱਗੇ ਦੋ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਇੱਕ ਜੋ ਕਿ ਪੂਰੀ ਤਰ੍ਹਾਂ ਬੇਰੁਜ਼ਗਾਰ ਹਨ ਤੇ ਦੂਜੇ (ਅੰਡਰ ਇੰਪਲਾਈਡ) ਜਿਹੜੇ ਕੋਈ ਕੰਮ ਧੰਦਾ ਤਾਂ ਕਰ ਰਹੇ ਹਨ ਲੇਕਿਨ ਆਪਣੀ ਸਿੱਖਿਆ ਤੇ ਤਜ਼ਰਬੇ ਅਨੁਸਾਰ ਆਪਣੇ ਮੌਜੂਦ ਰੁਜ਼ਗਾਰ ਤੋਂ ਸੰਤੁਸ਼ਟ ਨਹੀਂ ਹਨ। ਰਾਜ ‘ਚ ਪੂਰੀ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ 3 ਲੱਖ ਦੇ ਕਰੀਬ ਹੈ, ਜਦੋਂ ਕਿ 7 ਲੱਖ ਦੇ ਕਰੀਬ ਅੰਡਰ
|
ਅੱਗੇ ਪੜੋ....
|
|
ਸਰਕਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਤੁਰੰਤ ਵਾਪਸ ਲਵੇ-ਮਹੇਸ਼ਰੀ |
|
|
ਮੋਗਾ, 5 ਅਗਸਤ-ਕੇਂਦਰ ਸਰਕਾਰ ਫਸਲੀ ਵਿਭਿੰਨਤਾ ਬਾਰੇ 1121 ਬਾਸਮਤੀ ਦੀ ਕਿਸਮ ਬੀਜਣ ਵਾਲੇ ਕਿਸਾਨਾਂ ਦੀ ਸਾਰ ਲਵੇ ਅਤੇ ਇਸ ਕਿਸਮ ਦੀ ਘੱਟੋ ਘੱਟ ਸਹਾਇਕ ਕੀਮਤ ਦਾ ਤੁਰੰਤ ਐਲਾਨ ਕੀਤਾ ਜਾਵੇ’। ਇਹ ਸ਼ਬਦ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪੰਜਾਬ ਦੇ ਜਨਰਲ ਸਕੱਤਰ (ਪ੍ਰੈਸ) ਭੁਪਿੰਦਰ ਸਿੰਘ ਮਹੇਸ਼ਰੀ ਨੇ ਕਹੇ। ਉਨ੍ਹਾਂ ਕਿਹਾ ਕਿ ਇਹ ਕਿਸਮ ਜਮੀਨ ਹੇਠਲਾ ਪਾਣੀ ਬਚਾਉਣ ਲਈ ਵਰਦਾਨ ਸਾਬਤ ਹੋਈ ਹੈ। ਇਸ ਵਾਰ ਇਸ ਫਸਲ ਦੀ ਕਾਸ਼ਤ ਪਿਛਲੇ ਸਾਲ ਨਾਲੋਂ ਦੁਗਣੇ ਖੇਤਰ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਦਾ ਸਹੀ ਘੱਟੋ ਘੱਟ ਸਹਾਇਕ ਕੀਮਤ ਐਲਾਨੇ ਤਾਂ ਕਿਸਾਨ ਹੋਰ ਉਤਸ਼ਾਹਿਤ ਹੋ ਕੇ ਅੱਗੇ ਤੋਂ ਇਸ ਨੂੰ ਹੀ ਪਹਿਲ ਦੇਣਗੇ ਜਿਸ ਨਾਲ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਉਣੀ ਦੀਆਂ ਫਸਲਾਂ ਦੀ ਘੱਟੋ ਘੱਟ ਸਹਾਇਕ ਕੀਮਤ ਦਾ ਐਲਾਨ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਤੁਰੰਤ ਐਲਾਨੇ ਜਿਸ ਅਨੁਸਾਰ ਝੋਨੇ ਦੀ ਕੀਮਤ 1520 ਰੁਪਏ, ਨਰਮੇ ਦੀ 4000 ਰੁਪਏ, ਦਾਲਾਂ ਅਤੇ ਤੇਲ ਬੀਜਾਂ ਦੀ 4250 ਰੁਪਏ ਅਤੇ ਗੰਨੇ ਦੀ ਕੀਮਤ 207 ਰੁਪਏ ਪ੍ਰਤੀ ਕੁਇੰਟਲ ਐਲਾਨੇ। ਇਸ ਵਾਰ ਬਿਜਲੀ ਦੇ ਕੱਟਾਂ ਕਾਰਨ ਝੋਨੇ ਦੀ ਫਸਲ ਨੂੰ ਪਾਲਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਿਆ ਹੈ। ਇਸ ਤੋਂ ਇਲਾਵਾ ਖਾਦਾਂ, ਕੀੜੇ ਅਤੇ ਨਦੀਨ ਨਾਸ਼ਕ ਦਵਾਈਆਂ, ਤੇਲ ਆਦਿ ਦੀਆਂ ਕੀਮਤਾਂ ਵਿਚ ਹੋਈ ਭਾਰੀ ਵਾਧੇ ਨੇ ਕਿਸਾਨ ਦੀ ਆਰਥਿਕਤਾ ਨੂੰ ਡਗਮਗਾ ਦਿੱਤਾ ਹੈ। ਨਿਰਮਲ ਸਿੰਘ ਮਾਣੂੰਕੇ ਅਤੇ ਸਕੱਤਰ ਜਨਰਲ ਗੁਲਜ਼ਾਰ ਸਿੰਘ ਘੱਲਕਲਾਂ ਨੇ ਖੇਤੀ ਕਰਜ਼ਿਆਂ ਦੇ ਉ¤ਪਰ ਵਿਆਜ ਦੀ ਦਰ ਵੱਧ ਤੋਂ ਵੱਧ 4 ਪ੍ਰਤੀਸ਼ਤ ਸਲਾਨਾ ਕਰਨ ਦੀ ਮੰਗ ਕੀਤੀ। ਇਹ ਹੋਰ ਮਤੇ ਰਾਹੀਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੁਰੰਤ ਘੱਟ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਵੱਲੋਂ ਡੀਜ਼ਲ ਉ¤ਪਰ ਦਿੱਤੀ ਜਾਣ ਵਾਲੀ ਸਬਸਿਡੀ ਪੰਜਾਬ ਤੋਂ ਅੱਧੀ ਰਾਸ਼ੀ ਦੇ ਰੂਪ ਵਿਚ ਲਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਲਾਹਕਾਰ, ਹਰਜੀਤ ਸਿੰਘ ਚੜਿੱਕ, ਰਣਬੀਰ ਸਿੰਘ ਮਹੇਸ਼ਰੀ, ਲੇਖ ਸਿੰਘ ਚੜਿੱਕ, ਨਿਰਮਲ ਸਿੰਘ ਕਾਲੇਕੇ, ਕੁਲਵੰਤ ਸਿੰਘ ਮਾਣੂੰਕੇ, ਸੁਖਜਿੰਦਰ ਸਿੰਘ ਖੋਸਾ ਰਣਧੀਰ, ਮਹਿੰਦਰ ਸਿੰਘ ਚੁਗਾਵਾਂ, ਅਮਰ ਸਿੰਘ ਕਪੂਰੇ, ਜਸਵੰਤ ਸਿੰਘ ਜੈਮਲਵਾਲਾ, ਰੂਪ ਸਿੰਘ ਦੌਲਤਪੁਰਾ ਉ¤ਚਾ, ਅੰਗਰੇਜ ਸਿੰਘ ਦੌਲਤਪੁਰਾ ਨੀਵਾਂ, ਸੁਰਜੀਤ ਸਿੰਘ, ਮੰਗਲ ਸਿੰਘ, ਦਰਸ਼ਨ ਸਿੰਘ ਫਤਹਿਗੜ੍ਹ ਕੋਰੋਟਾਣਾ, ਡਾ: ਕੁਲਵੰਤ ਸਿੰਘ, ਨਛੱਤਰ ਸਿੰਘ ਲੋਹਾਰਾ, ਕਰਨੈਲ ਸਿੰਘ ਡਰੋਲੀ, ਦਰਸ਼ਨ ਸਿੰਘ ਦੁੱਨੇਕੇ, ਨੈਬ ਸਿੰਘ ਦਾਰਾਪੁਰ, ਮਲਕੀਤ ਸਿੰਘ ਥੰਮਣਵਾਲਾ, ਸੁਖਦੇਵ ਸਿੰਘ ਜੈ ਸਿੰਘ ਵਾਲਾ, ਲਖਵੀਰ ਸਿੰਘ, ਪਾਲ ਸਿੰਘ ਘੱਲ ਕਲਾਂ ਵੀ ਮੌਜੂਦ ਸਨ।
|
|
ਸਿਹਤ ਵਿਭਾਗ ਵੱਲੋਂ ਕੀਤੀ ਜਾਂਚ ਨੇ ਸਿਆਸੀ ਰੂਪ ਧਾਰਿਆ |
|
|
ਰਾਏਕੋਟ, 5 ਅਗਸਤ-ਪਿੰਡ ਦੱਧਾਹੂਰ ਵਿਖੇ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ’ਤੇ ਮੈਡੀਕਲ ਦੀ ਪ੍ਰੈਕਟਿਸ ਕਰ ਰਹੇ ਜਗਦੀਸ਼ ਸਿੰਘ ਪੁੱਤਰ ਮੇਜਰ ਸਿੰਘ ਦੀ ਦੁਕਾਨ ਉਪਰ ਸਿਹਤ ਵਿਭਾਗ ਵੱਲੋਂ ਮਾਰੇ ਗਏ ਛਾਪੇ ਨੇ ਸਿਆਸੀ ਰੂਪ ਧਾਰਨ ਕਰ ਲਿਆ। ਐਸ. ਐਮ. ਓ. ਰਾਏਕੋਟ ਡਾ: ਉ¤ਗਰ ਸਿੰਘ ਸੂਚ ਅਤੇ ਡਰੱਗਜ਼ ਇੰਸਪੈਕਟਰ ਸ੍ਰੀ ਰਜੇਸ਼ ਸੂਰੀ ਨੇ ਦੱਸਿਆ ਕੇ ਜਗਦੀਸ਼ ਸਿੰਘ ਖਿਲਾਫ ਸਿਵਲ ਸਰਜਨ ਲੁਧਿਆਣ੍ਯਾ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਵਰਜਿਤ ਦਵਾਈਆਂ ਵੇਚ ਰਿਹਾ ਹੈ। ਜਦ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚੈਕਿੰਗ ਕਰਨ ਲਈ ਪਹੁੰਚੇ ਤਾਂ ਉਸ ਦੀ ਦੁਕਾਨ ਬੰਦ ਪਾਈ ਗਈ। ਇਸ ਸਬੰਧ ਵਿਚ ਗ੍ਰਾਮ ਪੰਚਾਇਤ ਦੱਧਾਹੂਰ ਨੇ ਦੱਸਿਆ ਕਿ ਜਗਦੀਸ਼ ਸਿੰਘ ਆਪਣੇ ਕਲੀਨਿਕ ਤੇ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਅਤੇ ਉਸ ਦੀ ਜਾਂਚ ਕਰਨ ਲਈ ਸਿਹਤ ਵਿਭਾਗ ਦੀ ਟੀਮ ਆਈ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਡਰੱਗਜ਼ ਇੰਸਪੈਕਟਰ ਨੇ ਉਸ ਦੇ ਸਰਟੀਫਿਕੇਟਾਂ ਨੂੰ ਅਣ ਅਧਿਕਾਰਤ ਦੱਸਿਆ, ਜਦਕਿ ਜਗਦੀਸ਼ ਸਿੰਘ ਆਪ ਦੁਕਾਨ ਬੰਦ ਕਰਕੇ ਚਲਾ ਗਿਆ। ਇਸ ਮੌਕੇ ਸਰਪੰਚ ਸੁਦਾਗਰ ਸਿੰਘ ਅਤੇ ਪੰਚ ਫਕੀਰ ਚੰਦ ਨੇ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਕੇ ਉਸ ਦੀ ਦੁਕਾਨ ਬੰਦ ਕੀਤੀ ਜਾਵੇ। ਉਧਰ ਜਗਦੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ, ਪਿੰਡ ਦੇ ਸਾਬਕਾ ਸਰਪੰਚ ਹਾਕਮ ਸਿੰਘ, ਜਥੇਦਾਰ ਸੁਖਦੇਵ ਸਿੰਘ ਤੂਰ, ਪੰਚ ਹਾਕਮ ਸਿੰਘ, ਸਾਬਕਾ ਪੰਚ ਬਹਾਲ ਸਿੰਘ, ਹਰਬੰਸ ਸਿੰਘ, ਜਥੇਦਾਰ ਬਲਵੀਰ ਸਿੰਘ ਅਤੇ ਸੰਤੋਖ ਸਿੰਘ ਆਦਿ ਅਕਾਲੀ ਆਗੂਆਂ ਨੇ ਇਸ ਮਾਮਲੇ ਨੂੰ ਨਿਰਾਆਧਾਰ ਅਤੇ ਝੂਠ ਦਾ ਪੁ¦ਦਾ ਦਸਦਿਆਂ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੇ ਵਿਰੋਧੀ ਧੜੇ ਦੀ ਘੜੀ ਗਈ ਸਾਜਿਸ਼ ਹੈ, ਕਿਉਂਕਿ ਜਗਦੀਸ਼ ਸਿੰਘ ਦੀ ਮਾਤਾ ਜਸਵੀਰ ਕੌਰ, ਜਿਸ ਨੇ ਪੰਚਾਇਤਾਂ ਚੋਣਾਂ ਲੜੀਆਂ ਸਨ ਪ੍ਰੰਤੂ ਇਸ ਨੂੰ ਕੁਝ ਵੋਟਾਂ ਦੇ ਫ਼ਰਕ ਨਾਲ ਕਥਿਤ ਤੌਰ ’ਤੇ ਚਾਲ ਰਾਹੀਂ ਹਰਾ ਦਿੱਤਾ ਗਿਆ ਸੀ। ਜਿਸ ਕਾਰਨ ਜਸਵੀਰ ਕੌਰ ਨੇ ਵੋਟਾਂ ਦੀ ਦੁਬਾਰਾ ਗਿਣਤੀ ਲਈ ਚੋਣ ਕਮਿਸ਼ਨਰ ਕੋਲ ਅਪੀਲ ਕੀਤੀ ਸੀ। ਜਿਸ ’ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨਰ ਨੇ ਪਿੰਡ ਦੀ ਵੋਟਾਂ ਦੀ ਦੁਬਾਰਾ ਗਿਣਤੀ ਆਉਂਦੇ ਕੁਝ ਦਿਨਾਂ ਵਿਚ ਕਰਨ ਦਾ ਫੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਫੈਸਲੇ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਜਿਸ਼ ਗੁੰਦੀ ਗਈ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਜਾਂਚ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਸੁਦਾਗਰ ਸਿੰਘ ਸਰਪੰਚ, ਫਕੀਰ ਚੰਦ ਅਤੇ ਮਲਕੀਤ ਕੌਰ (ਦੋਵੇਂ ਪੰਚਾਇਤ ਮੈਂਬਰਾਂ) ਨੇ ਕਥਿਤ ਤੌਰ ’ਤੇ ਜਸਵੀਰ ਕੌਰ ਦੇ ਘਰ ਦਾਖਲ ਹੋ ਕਿ ਇਕੱਲੀਆਂ ਘਰ ਦੀਆਂ ਔਰਤਾਂ ਦੀ ਮੌਜੂਦਗੀ ਵਿਚ ਹੁੱਲੜਬਾਜ਼ੀ ਅਤੇ ਘਰ ਦੇ ਸਮਾਨ ਦੀ ਫੋਲਾ-ਫਰਾਲੀ ਕੀਤੀ। ਉਨ੍ਹਾਂ ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਸਵੀਰ ਕੌਰ ਦੇ ਘਰ ਨਾਜਾਇਜ਼ ਤੌਰ ’ਤੇ ਦਾਖ਼ਲ ਹੋਣ ਕੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
|
|
ਆਟਾ-ਦਾਲ ਦੀ ਸਹੀ ਵੰਡ ਨਾ ਕਰਨ ’ਤੇ ਰਾਸ਼ਨ ਦੇ 7 ਡਿਪੂ ਮੁਅੱਤਲ-ਦਸਾਂ ਨੂੰ ਨੋਟਿਸ ਜਾਰੀ |
|
|
ਬਠਿੰਡਾ, 5 ਅਗਸਤ- ਡਿਪਟੀ ਕਮਿਸ਼ਨਰ ਬਠਿੰਡਾ ਜੀ ਵਲੋਂ ਆਟਾ-ਦਾਲ ਸਕੀਮ ਅਧੀਨ ਡਿਪੂ ਹੋਲਡਰਾਂ ਵਲੋਂ ਕੀਤੀ ਜਾ ਰਹੀ ਕਣਕ ਅਤੇ ਦਾਲ ਦੀ ਵੰਡ ਦੀ ਪੜਤਾਲ ਕਰਨ ਲਈ ਉਪ-ਮੰਡਲ ਮੈਜਿਸਟ੍ਰੇਟ, ਬਠਿੰਡਾ, ਰਾਮਪੁਰਾ ਅਤੇ ਤਲਵੰਡੀ ਸਾਬੋ ਰਾਹੀਂ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਪਟਵਾਰੀ, ਪੰਚਾਇਤ ਸਕੱਤਰ, ਕਾਨੂੰਗੋ, ਸੀ.ਆਰ.ਓਜ਼ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਵਲੋਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਜਾ ਕੇ ਸਮੂਹ ਆਟਾ-ਦਾਲ ਕਾਰਡ ਧਾਰਕਾਂ ਦਾ ਆਮ ਇਜਲਾਸ ਬੁਲਾ ਕੇ ਇਹ ਪਤਾ ਕੀਤਾ ਗਿਆ ਕਿ ਕੀ ਡੀਪੂ ਹੋਲਡਰਾਂ ਵਲੋਂ ਉਨ੍ਹਾਂ ਨੂੰ ਵਧੀਆ ਕੁਆਲਟੀ ਦੀ ਅਤੇ ਸਹੀ ਮਾਤਰਾ ਵਿਚ ਕਣਕ ਅਤੇ ਦਾਲ ਦੀ ਸਪਲਾਈ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਆਟਾ ਦਾਲ ਦੀ ਕੁਆਲਟੀ ਸੰਬੰਧੀ ਅਤੇ ਸਮੇਂ ਸਿਰ ਸਪਲਾਈ ਸੰਬੰਧੀ ਵੀ ਪੁੱਛਿਆ ਗਿਆ।
ਇਸ ਪੜਤਾਲ ਦੌਰਾਨ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਵਿਚ ਆਟਾ-ਦਾਲ ਕਾਰਡ ਧਾਰਕਾਂ ਵਲੋਂ ਡਿਪੂ ਹੋਲਡਰਾਂ ਰਾਹੀਂ ਆਟਾ ਦਾਲ ਸਕੀਮ ਅਧੀਨ ਮਿਲ ਰਹੀ ਕਣਕ ਦਾਲ ਦੀ ਸਪਲਾਈ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਗਈ ਅਤੇ ਜ਼ਿਲ੍ਹੇ ਦੇ 17 ਪਿੰਡਾਂ ਵਿਚ ਡੀਪੂ ਹੋਲਡਰਾਂ ਵਿਰੁੱਧ ਰਾਸ਼ਨ ਦੀ ਸਹੀ ਵੰਡ, ਘੱਟ ਤੋਲ ਅਤੇ ਸਮੇਂ ਸਿਰ ਵੰਡ ਨਾ ਕਰਨ ਸੰਬੰਧੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਲਈ ਉਕਤ ਪੜਤਾਲ ਰਿਪੋਰਟ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਅਨੁਸਾਰ ਇਨ੍ਹਾਂ ਵਿਚੋਂ 7 ਪਿੰਡਾਂ ਦੇ ਡੀਪੂ ਹੋਲਡਰਾਂ ਸ੍ਰੀਮਤੀ ਅਨੀਤਾ ਦੇਵੀ ਪਿੰਡ ਭੀਸੀਆਣਾ, ਸ੍ਰੀ ਗੁਰਸੇਵਕ ਸਿੰਘ ਪਿੰਡ ਨਰੂਆਣਾ, ਸ੍ਰੀ ਬਲਦੇਵ ਸਿੰਘ ਪਿੰਡ ਤੁੰਗਵਾਲੀ, ਸ੍ਰੀ ਮਨੋਹਰ ਲਾਲ ਪਿੰਡ ਕਲਿਆਣ ਸੁੱਖਾ, ਸ੍ਰੀ ਬਿੱਕਰ ਸਿੰਘ ਪਿੰਡ ਕੋਟਲੀ ਸਾਬੋ, ਸ੍ਰੀ ਪਵਨ ਕੁਮਾਰ ਪਿੰਡ ਕੋਰੇਆਣਾ, ਸ੍ਰੀਮਤੀ ਬਲਵਿੰਦਰ ਕੌਰ ਪਿੰਡ ਮੰਡੀ ਕਲਾਂ ਦੇ ਰਾਸ਼ਨ ਡੀਪੂ ਦੇ ਲਾਇਸੰਸ ਤੁਰੰਤ ਮੁਅੱਤਲ ਕਰ ਦਿੱਤੇ ਗਏ ਹਨ ਅਤੇ 10 ਹੋਰ ਪਿੰਡਾਂ ਮਹਿਮਾ ਸਰਜਾ, ਕੋਠੇ ਨਾਥੇਆਣਾ, ਮੀਆਂ, ਜੀਦਾ, ਮਹਿਤਾ, ਬੰਗੀ ਨਿਹਾਲ ਸਿੰਘ, ਜੱਜਲ, ਫਰੀਦਕੋਟ ਕੋਟਲੀ, ਰਾਮਗੜ੍ਹ ਭੂੰਦੜ ਅਤੇ ਪਿੰਡ ਸੇਮਾਂ ਦੇ ਡੀਪੂ ਹੋਲਡਰਾਂ ਨੂੰ ਵਜ੍ਹਾ ਬਿਆਨ ਕਰੋ ਨੋਟਿਸ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਇਹ ਵੀ ਕਿਹਾ ਗਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਆਟਾ-ਦਾਲ ਸਕੀਮ ਅਧੀਨ 3,740 ਖਪਤਕਾਰਾਂ ਨੂੰ ਆਟਾ-ਦਾਲ ਸਕੀਮ ਅਧੀਨ ਕਣਕ ਅਤੇ ਦਾਲ ਦੀ ਸਪਲਾਈ ਕੀਤ ਜਾ ਰਹੀ ਹੈ। ਜੇਕਰ ਕਿਸੇ ਵੀ ਡਿਪੂ ਹੋਲਡਰ ਵਲੋਂ ਇਸ ਸਕੀਮ ਅਧੀਨ ਕਣਕ-ਦਾਲ ਦੀ ਵੰਡ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਕੀਤੀ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
|
|
ਥੇੜ੍ਹੀ ਤਾਪ ਬਿਜਲੀ ਘਰ ਹਰ ਹਾਲਤ ’ਚ ਲੱਗੇਗਾ- ਮਨਪ੍ਰੀਤ ਬਾਦਲ |
|
|
ਗਿੱਦੜਬਾਹਾ, 5 ਅਗਸਤ-ਗਿੱਦੜਬਾਹਾ ਦੇ ਨਜ਼ਕੀਦੀ ਪਿੰਡ ਥੇੜ੍ਹੀ ਵਿਖੇ ਲੱਗਣ ਵਾਲਾ 2640 ਮੈਗਾਵਾਟ ਦਾ ਤਾਪ ਬਿਜਲੀ ਘਰ ਹਰ ਹਾਲਤ ਵਿਚ ਲੱਗੇਗਾ ਭਾਵੇਂ ਕਿ ਅਜੇ ਤੱਕ ਕੇਂਦਰ ਤੋਂ ਮਨਜੂਰੀ ਨਾ ਮਿਲਣ ਕਾਰਨ ਇਸ ਤਾਪ ਬਿਜਲੀ ਘਰ ਦੇ ਲੱਗਣ ਵਿਚ ਦੇਰੀ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਯੋਜਨਾ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਨਹਿਰੀ ਆਰਾਮ ਘਰ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਮੌਜੂਦਾ ਕੇਂਦਰੀ ਕੋਲਾ ਮੰਤਰੀ ਨਾਲ ਉਕਤ ਕੋਲ ਲਿੰਕਜ਼ ਦੀ ਮਨਜ਼ੂਰੀ ਲੈਣ ਲਈ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹ ਦਿੱਲੀ ਯੋਜਨਾ ਕਮਿਸ਼ਨ ਦੇ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੂੰ ਵੀ ਇਹ ਮਨਜ਼ੂਰੀ ਜਲਦੀ ਦੇਣ ਲਈ ਮਿਲੇ ਸਨ। ਇਸ ਮੌਕੇ ਸ੍ਰੀ ਬਾਦਲ ਨੇ ਗਿੱਦੜਬਾਹਾ ਹਲਕੇ ਦੀਆਂ ਵੱਖ- ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਅਧਿਕਾਰੀਆਂ ਤੋਂ ਨਿਪਟਾਰਾ ਕਰਵਾਇਆ। ਇਸ ਮੌਕੇ ਜਥੇਦਾਰ ਗੁਰਪਾਲ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਨਵਤੇਜ ਸਿੰਘ ਕਾਉਣੀ ਸ਼੍ਰੋਮਣੀ ਕਮੇਟੀ ਮੈਂਬਰ, ਸੁਰਜੀਤ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ, ਚਰਨਜੀਤ ਸਿੰਘ ਬਰਾੜ ਓ. ਐਸ. ਡੀ., ਜਗਤਾਰ ਸਿੰਘ ਢਿੱਲੋਂ ਓ. ਐਸ. ਡੀ., ਠੇਕੇਦਾਰ ਸੁਰਜੀਤ ਸਿੰਘ, ਸ਼ੈਲਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਫੱਕਰਸਰ, ਰਾਜੂ ਫੱਕਰਸਰ, ਰਾਜੇਸ਼ ਕੁਮਾਰ ਬਿੱਟੂ ਗਾਂਧੀ ਕੌਂਸਲਰ, ਨਰਿੰਦਰ ਭੋਲਾ ਕੌਂਸਲਰ, ਸੁਖਮੰਦਰ ਸਿੰਘ ਮੰਦਰ ਕੌਂਸਲਰ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਤੋਂ ਇਲਾਵਾ ਤਹਿਸੀਲਦਾਰ ਰਤਨ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ ਢੱਡਾ, ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਬਿਜਲੀ ਬੋਰਡ ਦੇ ਐਕਸੀਅਨ ਆਰ. ਐਸ. ਬਰਾੜ, ਐਸ. ਡੀ. ਓ. ਜੈ ਚੰਦ, ਐਸ.ਐਚ.ਓ. ਕੁਲਵਿੰਦਰ ਸਿੰਘ ਗਿੱਦੜਬਾਹਾ, ਐਸ. ਐਚ. ਓ. ਕੋਟਭਾਈ ਦਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਵੀ ਮੌਜੂਦ ਸਨ।
|
|
| | << Start < Prev 1141 1142 1143 1144 1145 1146 1147 1148 1149 1150 Next > End >>
| Results 10270 - 10278 of 10457 |
|