ਨਾਟਕ ਬੁਰਾਈਆਂ ਨੂੰ ਖ਼ਤਮ ਕਰਦਾ ਹੈ |
|
|
ਜੋਗਾ/29 ਜੁਲਾਈ
ਨਾਟਕ ਸਾਹਿਤ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਅਤੇ ਕਾਰਗਰ ਵਿਧਾ ਹੈ ਜੋ ਸਮਾਜਿਕ ਬੁਰਾਈਆਂ ਨਾਲ ਲੜਨ ਲਈ ਦੋ ਧਾਰੀ ਤਲਵਾਰ ਵਾਂਗ ਹੈ, ਕਿਉਂਕਿ ਨਾਟਕ ਦੀ ਕਲਾਕਾਰੀ ਸਦੀਵੀ ਹੁੰਦੀ ਹੈ ਜੋ ਦਰਸ਼ਕਾਂ ਦੇ ਮਨਾਂ ਵਿੱਚ ਬਹੁਤ ਛੇਤੀ ਉਤਰ ਜਾਂਦੀ ਹੈ।
ਇਹ ਪ੍ਰਗਟਾਵਾ ਪੰਜਾਬੀ ਦੇ ਉੱਘੇ ਨਾਟਕਕਾਰ ਪ੍ਰੋ. ਸਰਬਜੀਤ ਔਲਖ ਨੇ ਪਿੰਡ ਜੋਗਾ ਵਿਖੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਐਸ ਡੀ ਕਾਲਜ ਬਰਨਾਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਅਤੇ ਉਡਾਨ ਆਰਟਸ ਕਲੱਬ ਬਰਨਾਲਾ ਦੇ ਪ੍ਰਧਾਨ ਪ੍ਰੋ. ਔਲਖ ਨੇ ਦੱਸਿਆ ਕਿ ਨਾਟਕ ਦਾ ਭਵਿੱਖ ਬਹੁਤ ਸੁਨਹਿਰੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਦੇ ਲੋਕ ਵੀ ਅੱਜ-ਕੱਲ੍ਹ ਪੰਜਾਬੀ ਨਾਟਕ ਨੂੰ ਬਹੁਤ ਪਸੰਦ ਕਰਨ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਲੰਘੇ ਸਮੇਂ ਵਿੱਚ ਉਨ੍ਹਾਂ ਵੱਲਂੋ ਆਪਣੀ ਟੀਮ ਸਮੇਤ ਕੈਲੇਫੋਰਨੀਆ (ਅਮਰੀਕਾ) ਵਿਖੇ ਖੇਡੇ ਗਏ ਨਾਟਕ ਸਰਦਲ ਦੇ ਆਰ-ਪਾਰ ਨੂੰ ਅਮਰੀਕਨ ਗੋਰਿਆਂ ਨੇ ਪੰਜਾਬੀਆਂ ਵਾਂਗ ਹੀ ਪਿਆਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਤਰਕਸ਼ੀਲ ਆਗੂ ਸੁਖਵੀਰ ਜੋਗਾ ਵੀ ਸਨ।
|
|
|
|
<< Start < Prev 1141 1142 1143 1144 1145 1146 1147 1148 1149 1150 Next > End >>
|
Results 10306 - 10314 of 10389 |