ਸੁਖਬੀਰ, ਸੇਖਵਾਂ ਅਤੇ ਬੰਨੀ ਨੇ ਸਹੁੰ ਚੁੱਕੀ |
|
|
ਚੰਡੀਗੜ੍ਹ, 7 ਅਗਸਤ (ਹਰਕਵਲਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣਾਂ ਦੌਰਾਨ ਚੋਣ ਜਿੱਤਣ ਵਾਲੇ ਦੂਸਰੇ ਦੋ ਪਾਰਟੀ ਆਗੂਆਂ ਸ: ਸੇਵਾ ਸਿੰਘ ਸੇਖਵਾਂ ਅਤੇ ਸ: ਜਸਜੀਤ ਸਿੰਘ ਬੰਨੀ ਸਮੇਤ ਅੱਜ ਪੰਜਾਬ ਵਿਧਾਨ ਸਭਾ ਵਿਚ ਹੋਏ ਇਕ ਸਮਾਗਮ ਦੌਰਾਨ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਵੱਲੋਂ ਵਿਧਾਨ ਸਭਾ ਦੀ ਲਾਬੀ ਵਿਚ ਕੀਤੇ ਗਏ ਇਕ ਵਿਸ਼ੇਸ਼ ਸਮਾਗਮ ਵਿਚ ਸਦਨ ਦੇ ਚੁਣੇ ਗਏ ਇਨ੍ਹਾਂ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸ ਸਹੁੰ ਚੁੱਕ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪੰਜਾਬ ਭਾਜਪਾ ਪ੍ਰਧਾਨ ਪ੍ਰੋ: ਰਾਜਿੰਦਰ ਭੰਡਾਰੀ, ਸਥਾਨਕ ਸਰਕਾਰ ਸਬੰਧੀ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਭਾਜਪਾ ਆਗੂ ਸ੍ਰੀ ਬਲਰਾਮਜੀ ਦਾਸ ਟੰਡਨ, ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਸ: ਬਲਵਿੰਦਰ ਸਿੰਘ ਭੂੰਦੜ ਤੋਂ ਇਲਾਵਾ ਸ: ਆਦੇਸ਼ ਪ੍ਰਤਾਪ ਸਿੰਘ, ਸ: ਪਰਮਿੰਦਰ ਸਿੰਘ ਢੀਂਡਸਾ, ਸ: ਹੀਰਾ ਸਿੰਘ ਗਾਬੜੀਆ ਸਮੇਤ ਮੰਤਰੀ ਮੰਡਲ ਦੇ ਤਕਰੀਬਨ ਬਹੁਤੇ ਮੈਂਬਰ ਹਾਜ਼ਰ ਸਨ। ਸਦਨ ਦੇ ਤਿੰਨਾਂ ਨਵੇਂ ਮੈਂਬਰਾਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਅਤੇ ਬਾਅਦ ਵਿਚ ਸਪੀਕਰ ਵੱਲੋਂ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਨਾਲ ਸਬੰਧਿਤ ਨਿਯਮਾਂ ਦੀ ਜਾਣਕਾਰੀ ਵਾਲੇ ਦਸਤਾਵੇਜ਼ਾਂ ਦਾ ਇਕ ਬੈਗ ਵੀ ਭੇਟ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਕਤ ਤਿੰਨਾਂ ਮੈਂਬਰਾਂ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਮਾਲਵਾ, ਮਾਝਾ ਅਤੇ ਦੁਆਬਾ ਸਾਰੇ ਖੇਤਰਾਂ ਵਿਚ ਚੜ੍ਹਤ ਵੱਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਫ਼ਤਵੇ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਲੇਕਿਨ ਸ: ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਮੰਤਰੀ ਮੰਡਲ ਦੇ ਮੈਂਬਰ ਵਜੋਂ ਸਹੁੰ ਚੁਕਾਉਣ ਸਬੰਧੀ ਪੁੱਛੇ ਗਏ ਸਾਰੇ ਸਵਾਲਾਂ ਦਾ ਮੁੱਖ ਮੰਤਰੀ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ’ਤੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦੇਣਗੇ। ਇਹ ਪੁੱਛੇ ਜਾਣ ’ਤੇ ਕਿ ਸ: ਸੁਖਬੀਰ ਸਿੰਘ ਬਾਦਲ ਨਾਲ ਮੰਤਰੀ ਮੰਡਲ ਵਿਚ ਖਾਲੀ ਪਏ ਇਕ ਹੋਰ ਸਥਾਨ ’ਤੇ ਇਕ ਹੋਰ ਮੰਤਰੀ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਤਾਂ ਸ: ਬਾਦਲ ਨੇ ਇਸ ਸਬੰਧੀ ਵੀ ਕੋਈ ਜਵਾਬ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਜਿਹੇ ਸਭ ਮਸਲਿਆਂ ’ਤੇ ਪਾਰਟੀ ਵੱਲੋਂ ਫੈਸਲਾ ਲਿਆ ਜਾਵੇਗਾ।
|
|
ਸੁਖਬੀਰ ਉਪ-ਮੁੱਖ ਮੰਤਰੀ ਵਜੋਂ 10 ਨੂੰ ਸਹੁੰ ਚੁੱਕਣਗੇ |
|
|
ਚੰਡੀਗੜ੍ਹ, 7 ਅਗਸਤ (ਹਰਕਵਲਜੀਤ ਸਿੰਘ)-ਸ: ਸੁਖਬੀਰ ਸਿੰਘ ਬਾਦਲ ਰਾਜ ਦੇ ਉਪ-ਮੁੱਖ ਮੰਤਰੀ ਵਜੋਂ 10 ਅਗਸਤ ਦਿਨ ਸੋਮਵਾਰ ਨੂੰ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਚ ਸਵੇਰੇ 11 ਵਜੇ ਹੋਵੇਗਾ। ਰਾਜ ਸਰਕਾਰ ਵੱਲੋਂ ਰਾਜ ਭਵਨ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਇਸ ਸਹੁੰ ਚੁੱਕ ਸਮਾਗਮ ਵਿਚ ਕੇਵਲ ਸ: ਸੁਖਬੀਰ ਸਿੰਘ ਬਾਦਲ ਵੱਲੋਂ ਹੀ ਸਹੁੰ ਚੁੱਕੇ ਜਾਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ‘ਅਜੀਤ’ ਨੂੰ ਦੱਸਿਆ ਕਿ ਸਹੁੰ ਚੁੱਕ ਸਮਾਗਮ ਬਹੁਤ ਹੀ ਸਾਦੇ ਢੰਗ ਦਾ ਹੋਵੇਗਾ ਅਤੇ ਰਾਜ ਸਰਕਾਰ ਵੱਲੋਂ ਇਸ ਮੰਤਵ ਲਈ ਸੱਦਾ ਪੱਤਰ ਵੀ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਭੇਜੇ ਜਾ ਰਹੇ ਹਨ ਜੋ ਅਜਿਹੇ ਸਮਾਗਮਾਂ ਲਈ ਜ਼ਰੂਰੀ ਸਮਝੇ ਜਾਂਦੇ ਹਨ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੀ ਪਾਰਟੀ ਦੀ ਕੋਰ ਕਮੇਟੀ ਵਿਚ ਸ: ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ ਹੈ ਤਾਂ ਸ: ਬਾਦਲ ਨੇ ਸਪੱਸ਼ਟ ਕੀਤਾ ਕਿ ਅਜਿਹਾ ਮੁੱਦਾ ਪਾਰਟੀ ਦੇ ਵਿਧਾਨਕਾਰ ਦਲ ਵਿਚ ਵਿਚਾਰਿਆ ਜਾਂਦਾ ਹੈ ਨਾ ਕਿ ਕੋਰ ਕਮੇਟੀ ਦੀਆਂ ਬੈਠਕਾਂ ਵਿਚ। ਇਸ ਮੌਕੇ ਸ: ਸੁਖਬੀਰ ਸਿੰਘ ਬਾਦਲ ਨੇ ਵੀ ਪੱਤਰਕਾਰਾਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਸਬੰਧੀ ਕਿਸੇ ਤਰ੍ਹਾਂ ਦਾ ਸੰਕੇਤ ਦੇਣ ਤੋਂ ਇਨਕਾਰ ਕੀਤਾ ਪ੍ਰੰਤੂ ਕਿਹਾ ਕਿ ਆਉਂਦੇ ਸਮੇਂ ਵਿਚ ਉਨ੍ਹਾਂ ਦੀ ਮੁੱਖ ਤਰਜੀਹ ਰਾਜ ਵਿਚ ਬਿਜਲੀ ਉਤਪਾਦਨ ਨੂੰ ਵਧਾਉਣਾ ਅਤੇ ਰਾਜ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਹੋਵੇਗਾ। ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਸ: ਬਿਕਰਮ ਸਿੰਘ ਮਜੀਠੀਆ, ਸ: ਸੁਰਜੀਤ ਸਿੰਘ ਰੱਖੜਾ, ਸ: ਸ਼ੇਰ ਸਿੰਘ ਘੁਬਾਇਆ, ਜਥੇਦਾਰ ਤੋਤਾ ਸਿੰਘ, ਸ੍ਰੀ ਭੁਪਿੰਦਰ ਸੈਣੀ, ਸ: ਉਜਾਗਰ ਸਿੰਘ ਬਡਾਲੀ, ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਐਮ. ਡੀ. ਰਵੀਕਰਨ ਸਿੰਘ ਕਾਹਲੋਂ ਅਤੇ ਅਕਾਲੀ ਦਲ ਤੇ ਭਾਜਪਾ ਦੇ ਬਹੁਤ ਸਾਰੇ ਵਿਧਾਨਕਾਰ ਅਤੇ ਦੂਜੇ ਆਗੂ ਵੀ ਹਾਜ਼ਰ ਸਨ ਜਦੋਂ ਕਿ ਰਾਜ ਦੇ ਮੁੱਖ ਸਕੱਤਰ ਸ੍ਰੀ ਐਸ. ਸੀ. ਅਗਰਵਾਲ ਤੋਂ ਇਲਾਵਾ ਕੁਝ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਲਈ ਉ¤ਚੇਚੇ ਤੌਰ ’ਤੇ ਪੁੱਜੇ ਹੋਏ ਸਨ।
|
|
ਗੁਰਦੀਪ ਦੇ ਗਜ਼ਲ ਸੰਗ੍ਰਹਿ ‘ਸਿ਼ਅਰ ਅਰਜ਼ ਹੈ’ ਨੂੰ ਰਿਲੀਜ਼ ਕਰਨ ਸਬੰਧੀ ਸਮਾਰੋਹ 8 ਅਗਸਤ ਨੂੰ |
|
|
ਚੰਡੀਗੜ੍ਹ : ਪੰਜਾਬੀ ਸ਼ਾਇਰ ਗੁਰਦੀਪ (ਡੇਹਰਾਦੂਨ) ਦਾ ਨਵਾਂ ਗਜ਼ਲ ਸੰਗ੍ਰਿਹ ‘ਸਿ਼ਅਰ ਅਰਜ਼ ਹੈ’ 8 ਅਗਸਤ 2009 ਨੂੰ ਇੱਥੇ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਤਰਫੋਂ ਇੱਕ ਸਾਹਿਤਕ ਮਿਲਣੀ ਸ਼ਨਿਚਰਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਕੀਤੀ ਜਾ ਰਹੀ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ.ਸਰਬਜੀਤ ਸਿੰਘ ਦੇ ਦਸਣ ਅਨੁਸਾਰ ‘ਸਿ਼ਅਰ ਅਰਜ਼ ਹੈ’ ਪੁਸਤਕ ਨੂੰ ਪਾਠਕਾਂ ਦੇ ਰੂਬਰੂ ਕਰਨਗੇ ਸ਼ਾਇਰ ਰਾਜਿੰਦਰ ਸਿੰਘ ਚੀਮਾ। ਸਮਾਗਮ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਸੰਧੂ ਕਰਨਗੇ।
ਗੁਰਦੀਪ ਦੀਆਂ ਗਜ਼ਲਾਂ ਅਤੇ ਗੀਤਾਂ ਦਾ ਗਾਇਨ ਡਾ.ਨੀਰਜ ਗਾਂਧੀ, ਸਿਮਰਜੀਤ ਸੀਮਾ, ਰਣਜੀਤ ਕੌਰ ਅਤੇ ਬਲਜੀਤ ਸਿੰਘ ਵਲੋਂ ਕੀਤਾ ਜਾਵੇਗਾ। ਗੁਰਦੀਪ ਦੀ ਸ਼ਾਇਰੀ ਬਾਰੇ ਸੰਖੇਪ ਚਰਚਾ ਤੋਂ ਇਲਾਵਾ ਖੁਦ ਗੁਰਦੀਪ ਅਪਣਾ ਕਲਾਮ ਕਹਿਣਗੇ। ਸਾਹਿਤ ਸਭਾਵਾਂ ਦੇ ਮੈਂਬਰਾਂ ਅਤੇ ਹੋਰਨਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ‘ਚ ਪੁੱਜਣ ਦਾ ਖੁਲ੍ਹਾ ਸੱਦਾ ਦਿੰਦਿਆਂ ਡਾ. ਸਰਬਜੀਤ ਸਿੰਘ ਨੇ ਸਭਨਾਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਹੈ। ਹੋਰ ਜਾਣਕਾਰੀ ਲਈ ਸੰਪਰਕ ਕਰੋ : ਸਰਬਜੀਤ ਸਿੰਘ (ਡਾ.) ਮੋਬਾਇਲ – 98155 74144
|
|
ਜੋਨਡਿਅਰ ਟਰੈਕਟਰ ਕੰਪਨੀ ਵੱਲੋਂ ਭਾਦਸੋਂ ’ਚ ਮੈਗਾ ਫਰੀ ਸਰਵਿਸ ਕੈਂਪ |
|
|
ਭਾਦਸੋਂ, 6 ਅਗਸਤ-ਅੱਜ ਅਨਾਜ ਮੰਡੀ ਭਾਦਸੋਂ ਵਿਖੇ ਜੋਨਡਿਅਰ ਟਰੈਕਟਰ ਕੰਪਨੀ ਏਰੀਆ ਚੰਡੀਗੜ੍ਹ ਵੱਲੋਂ ਕਿਰਨ ਮੋਟਰ ਪਟਿਆਲਾ, ਦਸ਼ਮੇਸ਼ ਮੋਟਰ ਸਰਹਿੰਦ ਅਤੇ ਢੀਂਡਸਾ ਮੋਟਰ ਮਲੇਰਕੋਟਲਾ ਦੇ ਸਹਿਯੋਗ ਨਾਲ ਮੈਗਾ ਫਰੀ ਸਰਵਿਸ ਕੈਂਪ ਲਗਾਇਆ ਗਿਆ ਜਿਸ ਵਿਚ ਤਿੰਨ ਜ਼ਿਲ੍ਹਿਆਂ ਨਾਲ ਸਬੰਧਿਤ ਜੋਨਡਿਅਰ ਟਰੈਕਟਰ ਦੇ 250 ਗਾਹਕਾਂ ਨੇ ਹਿੱਸਾ ਲੈ ਕੇ ਇਸ ਮੁਫਤ ਸਰਵਿਸ ਦਾ ਲਾਭ ਲਿਆ। ਇਸ ਮੌਕੇ ਟਰੈਕਟਰ ਸਰਵਿਸ ਤੋਂ ਇਲਾਵਾ ਗਾਹਕਾਂ ਨੂੰ ਟਰੈਕਟਰ ਦੇ ਰੱਖ ਰਖਾਵ ਤੇ ਇਸ ਦੀ ਸਹੀ ਵਰਤੋਂ ਬਾਰੇ ਕੰਪਨੀ ਦੇ ਇੰਜੀਨੀਅਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਕੰਪਨੀ ਨੇ ਆਪਣੇ ਆਉਣ ਵਾਲੇ ਸਮੇਂ ਅੰਦਰ ਕਿਸਾਨਾਂ ਲਈ ਖੇਤੀਬਾੜੀ ਸੰਦਾਂ ਤੇ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਅਤੇ ਕੰਪਨੀ ਨੇ ਆਪਣੇ 38 ਤੋਂ ਲੈ ਕੇ 75 ਹਾਰਸ ਪਾਵਰ ਤੱਕ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ। ਜੋਨਡਿਅਰ ਟਰੈਕਟਰ ਕੰਪਨੀ ਦੇ ਟੈਰੇਟਰੀ ਮੈਨੇਜਰ ਸ੍ਰੀ ਸੰਨੀ ਪ੍ਰਸ਼ਾਦ ਨੇ ਦੱਸਿਆ ਕਿ ਹਰ ਇਕ ਜੋਨਡਿਅਰ ਟਰੈਕਟਰ ਕਸਟਮਰ ਦਾ ਜਿਥੇ 1 ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ ਉਥੇ ਅੱਜ ਲਗਾਏ ਮੈਗਾ ਫਰੀ ਸਰਵਿਸ ਮੌਕੇ ਸਪੇਅਰ-ਪਾਰਟਸ ਤੇ ਭਾਰੀ ਡਿਸਕਾਉਂਟ ਨਾਲ ਹੀ ਹਰੇਕ ਗਾਹਕ ਨੂੰ ਇਕ ਆਕਰਸ਼ਕ ਗਿਫਟ, ਸਭ ਤੋਂ ਵੱਧ ਰੱਖ ਰਖਾਵ ਵਾਲੇ ਟਰੈਕਟਰ ਨੂੰ ਇਨਾਮ, ਮੁਫਤ ਸਰਵਿਸ ਕੂਪਨ ਅਤੇ ਹਰ 2 ਘੰਟੇ ਬਾਅਦ ਲੱਕੀ ਡਰਾਅ ਕੂਪਨ ਰਾਹੀਂ ਆਕਰਸ਼ਕ ਇਨਾਮ ਦਿੱਤੇ ਉਥੇ 6 ਨਵੇਂ ਜੋਨਡਿਅਰ ਗਾਹਕਾਂ ਨੂੰ ਟਰੈਕਟਰਾਂ ਦੀ ਚਾਬੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਸ੍ਰੀ ਜੇ. ਬਾਲਾ ਸੁਬਰਾਮਾਨੀਅਮ ਤੋਂ ਇਲਾਵਾ ਸ੍ਰੀ ਜੈ ਪ੍ਰਕਾਸ਼ ਸ਼ਰਮਾ, ਅਮਿਤ ਕੁਮਾਰ, ਸ੍ਰੀ ਸਜਨ ਰਾਜ ਸ਼ੇਖਰ, ਰਾਜਿੰਦਰ ਕੌਲ, ਸ੍ਰੀ ਵਾਜਪਾਈ, ਜਸਦੀਪ ਸਿੰਘ, ਰਾਜੀਵ ਮਹਿਰਾ ਤੇ ਮਗੇਂਦਰਨ, ਸੁਖਦੇਵ ਸਿੰਘ ਸਰਹਿੰਦ ਅਤੇ ਕੰਪਨੀ ਦੇ 25 ਇੰਜੀਨੀਅਰ, 60 ਮਕੈਨਿਕ ਤੇ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
|
|
ਬੈਂਕ ਕਰਮਚਾਰੀਆਂ ਨੇ ਕੰਮ ਠੱਪ ਰੱਖਿਆ |
|
|
ਮਲੋਟ, 6 ਅਗਸਤ-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਕਰਮਚਾਰੀਆਂ ਵੱਲੋਂ ਤਨਖ਼ਾਹਾਂ ਵਿਚ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦੌਰਾਨ ਅੱਜ ਮਲੋਟ ਵਿਖੇ ਵੀ ਸਰਕਾਰੀ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਦੋ ਦਿਨਾ ਹੜਤਾਲ ਦੇ ਪਹਿਲੇ ਦਿਨ ਅੱਜ ਸ਼ਹਿਰੀਆਂ ਤੋਂ ਇਲਾਵਾ ਪਿੰਡਾਂ ਤੋਂ ਆਉਣ ਵਾਲੇ ਉਪਭੋਗਤਾਵਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾਵਾਂ ਨੂੰ ਅੱਜ ਸਮੇਤ ਅਗਲੇ ਚਾਰ ਦਿਨਾਂ ਤੱਕ
|
ਅੱਗੇ ਪੜੋ....
|
|
|
|
<< Start < Prev 1151 1152 1153 1154 1155 1156 1157 1158 1159 1160 Next > End >>
|
Results 10351 - 10359 of 10553 |