ਚੋਣ ਪ੍ਰਚਾਰ ਬੰਦ, ਵੋਟਾਂ ਕੱਲ੍ਹ |
|
|
ਚੰਡੀਗੜ੍ਹ, ਬਨੂੜ : 1 ਅਗਸਤ
ਪੰਜਾਬ ਦੇ ਬਨੂੰੜ, ਕਾਹਨੂੰਵਾਨ ਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮੀ 5 ਵਜੇ ਬੰਦ ਹੋ ਗਿਆ। ਇਨ੍ਹਾਂ ਹਲਕਿਆਂ ਵਿੱਚ ਵੋਟਾਂ ਭਲਕੇ 3 ਅਗਸਤ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਤਿੰਨੇ ਹਲਕਿਆਂ ਵਿੱਚ ਪੈਰਾਮਿਲਟਰੀ ਫੋਰਸਜ਼ ਦੀਆਂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ। ਇਸ ਤੋਂ ਸਬੰਧਤ
|
ਅੱਗੇ ਪੜੋ....
|
|
ਘਰਾਂ ‘ਚ ਲਗਾਏ ਜਾਣਗੇ ਸੀ ਐਫ਼ ਐਲ |
|
|
15 ਰੁਪਏ ‘ਚ ਮਿਲੇਗਾ ਇੱਕ ਬੱਲਬ
ਪਟਿਆਲਾ : 1 ਅਗਸਤ
ਪੰਜਾਬ ਰਾਜ ਬਿਜਲੀ ਬੋਰਡ ਹੁਣ ਬਿਜਲੀ ਦੀ 500 ਮੈਗਾਵਾਟ ਦੀ ਕਮੀ ਪੂਰੀ ਕਰਨ ਲਈ ਘਰ-ਘਰ ਜਾ ਕੇ ਸੀ ਐਫ ਐਲ ਬੱਲਬ ਲਾਵੇਗਾ, ਜਿਸ ਨੂੰ ਕਿ ਬਿਜਲੀ ਬੋਰਡ ਦੇ ਕਰਮਚਾਰੀ ਆਪ ਲਾਉਣਗੇ
|
ਅੱਗੇ ਪੜੋ....
|
|
ਅਧਿਆਪਕ ਫਰੰਟ ਦੁਆਰਾ ਪੁਤਲੇ ਫੂਕ ਮੁਜ਼ਾਹਰੇ 2ਅਗਸਤ ਨੂੰ |
|
|
ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ
ਚੱਢਾ)- ਬੀ.ਐਡ.ਅਧਿਆਪਕ ਫਰੰਟ ਲੁਧਿਆਣਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਦੁੱਗਲ ਨੇ ਪ੍ਰੈਸ ਨੂੰ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਅਧਿਆਪਕ ਫਰੰਟ ਦੁਆਰਾ 2ਅਗਸਤ ਦਿਨ ਐਤਵਾਰ ਨੂੰ ਸਾਰੇ ਜਿਲ੍ਹਾ ਹੈਡਕੁਆਟਰਜ਼
ਤੇ ਸਿੱਖਿਆ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ। ਇਸ ਸਬੰਧੀ ਜਿਲ੍ਹਾ
ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਪੁਤਲੇ ਫੂਕ ਮੁਜ਼ਾਹਰੇ ਬਾਰੇ ਸ੍ਰੀ ਦੁੱਗਲ ਨੇ ਦੱਸਿਆ ਕਿ 2ਅਗਸਤ
ਨੂੰ ਸਵੇਰੇ 9ਵਜੇ ਸਾਰੇ ਟੀਚਿੰਗ ਫੈਲੋਜ਼ ਅਤੇ ਸਿੱਖਿਆ ਸਰਵਿਸ ਪ੍ਰੋਵਾਈਡਰ ਚਤਰ ਸਿੰਘ ਪਾਰਕ ਲੁਧਿਆਣਾ
ਵਿਖੇ ਇਕੱਠੇ ਹੋਣਗੇ ਅਤੇ ਉਥੇ ਰੋਸ ਰੈਲੀ ਦੇ ਰੂਪ ਵਿਚ ਭਾਰਤ ਨਗਰ ਚੌਂਕ ਵਿਚ ਪਹੁੰਚ ਕੇ ਸਿੱਖਿਆ ਮੰਤਰੀ
ਦਾ ਪੁਤਲਾ ਫੂਕਣਗੇ। ਵਰਣਨਯੋਗ ਹੈ ਕਿ ਫਰੰਟ ਦੁਆਰਾ ਇਹ ਕਦਮ ਸਿੱਖਿਆ ਮੰਤਰੀ ਦੁਆਰਾ ਕੀਤੇ ਗਏ ਵਿਸ਼ਵਾਸ਼ਘਾਤ
ਕਾਰਨ ਚੁੱਕਿਆ ਜਾ ਰਿਹਾ ਹੈ। ਕਿਉਂਕਿ ਸਿੱਖਿਆ ਮੰਤਰੀ ਨੇ ਇਹ ਭੋਰਸਾ ਦਿਵਾਇਆ ਸੀ ਕਿ ਟੀਚਿੰਗ ਫੈਲੋਜ਼
ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਨਵੇਂ ਪੇ-ਕਮਿਸ਼ਨ ਅਨੁਸਾਰ ਬਣਦੀ ਬੇਸਿਕ ਪੇ ਦਿੱਤੀ ਜਾਵੇਗੀ। ਪਰ ਇਸ
ਤੇ ਅਜੇ ਤੱਕ ਕੋਈ ਵੀ ਅਮਲ ਨਹੀਂ ਹੋਇਆ ਅੰਤ ਵਿਚ ਸ੍ਰੀ ਦੁੱਗਲ ਨੇ ਸਾਰੇ ਨਵ-ਨਿਯੁਕਤ ਅਧਿਆਪਕਾਂ ਨੂੰ
ਐਤਵਾਰ ਨੂੰ ਚਤਰ ਸਿੰਘ ਪਾਰਕ ਵਿਖੇ ਪਹੁੰਚਣ ਦੀ ਬੇਨਤੀ ਕੀਤੀ।
|
|
ਬਿਜਲੀ ਦੇ ਫੀਡਰ ਦਾ ਉਦਘਾਟਨ |
|
|
ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ ਚੱਢਾ)-ਪਿੰਡ ਲੱਖਾ ਦੇ ਬਿਜਲੀ
ਬੋਰਡ ਗਰਿੱਡ ਵਿਚੋ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ 24 ਘੰਟੇ ਬਿਜਲੀ ਦਾ ਫੀਡਰ ਹਠੂਰ,ਮਾਣੂੰਕੇ,ਬੁਰਜ
ਕੁਲਾਰਾ ਲਾਇਨਾਂ 11 ਕੇ.ਬੀ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪੀ.ਐਸ ਗਿੱਲ ਉਪ ਇੰਜੀਨੀਅਰ ਲੁਧਿਆਣਾ ਤੇ ਜਗਦੇਵ ਸਿੰਘ ਹਾਸ
ਐਕਸੀਅਨ ਰਾਏਕੋਟ,ਐਸ.ਡੀ.ਓ ਜਿੰਦਰ ਕੁਮਾਰ,ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਰਾਜ ਕੁਮਾਰ ਗੋਇਲ,ਵਾਈਸ
ਚੇਅਰਮੈਨ ਨਿਰਮਲ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।ਇਸ ਮੌਕੇ ਸਮੂਹ ਇਲਾਕੇ ਦੀਆਂ ਪੰਚਾਇਤਾਂ
ਨੂੰ ਸਬੋਧਨ ਕਰਦਿਆਂ ਪੀ.ਐਸ.ਗਿੱਲ ਨੇ ਕਿਹਾ ਕਿ ਕਿਸਾਨਾ ਨੂੰ ਪੂਰੀ ਬਿਲਜੀ ਸਪਲਾਈ ਦਿੱਤੀ ਜਾਵੇਗੀ
|
ਅੱਗੇ ਪੜੋ....
|
|
ਸਹੀਦ ਭਗਤ ਸਿੰਘ ਨੌਜਵਾਨ ਸਭਾ ਕਲੱਬ ਦੇ ਨੌਜਵਾਨ ਨੇ ਸਮਸਾਨਘਾਟ ਦੀ ਸਫਾਈ ਕੀਤੀ |
|
|
ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ
ਚੱਢਾ)-ਆਪਣੇ ਲਈ ਤਾਂ ਹਰ ਇਕ ਇਨਸਾਨ ਕੰਮ ਕਰਦਾ ਹੈ ਪਰ ਸਮਾਜ ਸੇਵੀ ਦੇ ਕੰਮ ਗਰੀਬ ਲੋੜਵੰਦ ਦੀ ਮੱਦਦ
ਕਰਨ ਵਾਲੇ ਵਿਰਲੇ ਹੀ ਇਨਸਾਨ ਹੁੰਦੇ ਹਨ।ਇਸੇ ਤਰ੍ਹਾਂ ਇਲਾਕੇ ਵਿੱਚ ਸਮਾਜ ਸੇਵੀ ਦੇ ਕੰਮਾਂ ਵਿਚ ਮੋਹਰੀ
ਆਰ.ਸੀ.ਸੀ ਸਹੀਦ ਭਗਤ ਸਿੰਘ ਨੌਜਵਾਨ ਸਭਾ ਕਲੱਬ ਹਠੂਰ ਦੇ ਨੌਜਵਾਨ ਕਰ ਰਹੇ ਹਨ।ਅੱਜ ਸਥਾਨਕ ਸਮਸਾਨਘਾਟ
ਦੀ ਸਫਾਈ ਕਰਦਿਆ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਬੋ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ ਜੇਕਰ
ਸਮੂਹ ਕਲੱਬਾਂ ਇਹ ਸੋਚ ਲੈਣ ਕੇ ਅਸੀ ਆਪਣੇ ਪਿੰਡ ਨੂੰ ਸਾਫ ਸੁਥਰਾ ਅਤੇ ਪ੍ਰਦੂਸਨ ਰਹਿਤ ਰੱਖਣਾ ਹੈ
ਅਸੀ ਵੱਧ ਤੋ ਵੱਧ ਰੁੱਖ ਲਗਾਈਏ ਤਾ ਜੋ ਅਸੀ ਭਿਆਨਕ ਬੀਮਾਰੀਆਂ ਤੋ ਬਚ ਸਕੀਏ।ਇਸ ਤੋ ਇਲਾਵਾ ਉਹਨਾ ਕਬਸਾ
ਹਠੂਰ ਦੇ ਸਮੂਹ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਕਲੱਬ ਨੂ ਮਾਲੀ ਸਹਾਇਤਾ ਦੇ ਰਹੇ ਹਨ।ਅਤੇ
ਨੌਜਵਾਨ ਵੱਧ ਤੋ ਵੱਧ ਸਮਾਜ ਸੇਵੀ ਕੰਮ ਕਰ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਰੋਪਾਣਾ, ਅਮਨਪ੍ਰੀਤ ਸਿੰਘ
ਅਮਨਾ.ਰੇਸਮ ਸਿੰਘ,ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬਬਲਾ,ਦਰਸਨ ਸਿੰਘ ਦਰਸੀ, ਗੁਰਮਿੰਦਰ ਸਿੰਘ ਆਦਿ
ਹਾਜਰ ਸਨ।
|
|
|
|
<< Start < Prev 1151 1152 1153 1154 1155 1156 1157 1158 1159 1160 Next > End >>
|
Results 10414 - 10422 of 10553 |