ਅਲਬਰਟਾ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਸਰਕਾਰੀ ਭਰਤੀ ’ਤੇ ਰੋਕ |
|
|
ਐਡਮਿੰਟਨ 31 ਜੁਲਾਈ-ਅਲਬਰਟਾ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਕਿਸੇ ਵੀ ਸਰਕਾਰੀ ਭਰਤੀ ’ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਅਲਬਰਟਾ ਟਰੈਜ਼ਰੀ ਬੋਰਡ ਦੇ ਬੁਲਾਰੇ ਗੇਰਾਲਡ ਕੈਸਟਨਡਿੱਕ ਨੇ ਆਖਿਆ ਕਿ ਅਗਸਤ ਮਹੀਨੇ ਦੇ ਅਖੀਰ ਤੱਕ ਅਗਲਾ ਆਦੇਸ਼ ਜਾਰੀ ਹੋਵੇਗਾ। ਉਸ ਵਕਤ ਤੱਕ ਮੌਜੂਦਾ ਹੁਕਮ ਜਾਰੀ ਰਹਿਣਗੇ। ਜਿਹਨਾਂ ਅਸਾਮੀਆਂ ਤੇ ਇਸ ਵਕਤ ਭਰਤੀ ਚੱਲ ਰਹੀ ਹੈ ਉਹਨਾਂ ਤੇ ਵੀ ਦੁਬਾਰਾ ਨਜ਼ਰਸਾਨੀ ਕੀਤੀ ਜਾਵੇਗੀ। ਗੇਰਾਲਡ ਕੈਸਟਨਡਿੱਕ ਨੇ ਆਖਿਆ ਕਿ 2009 ਦੇ ਬਜਟ ਤੱਕ ਉਹ ਸਾਰੀਆਂ ਖਾਮੀਆਂ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਇਸ ਸਾਲ ਦੇ ਬਜਟ ਵਿੱਚ 2 ਅਰਬ ਡਾਲਰ ਵੀ ਲੋੜੀਂਦਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਕਾਫੀ ਸਮੇਂ ਤੋਂ ਕੈਬੀਨੇਟ ਇਸ ਤੇ ਵਿਚਾਰਾਂ ਕਰ ਰਿਹਾ ਸੀ ਅਤੇ ਹੁਣ ਇਸ ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਸੀ।
|
|
ਅਮਰੀਕਾ ਵੀ ਭਾਰਤੀ ਨਕਸ਼ੇ ਕਦਮ 'ਤੇ ਤੁਰੇ |
|
|
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਦੂਸ਼ਣ ਘਟ
ਕਰਨ ਅਤੇ ਆਮ ਜਨਤਾ ਦੀ ਬਿਹਤਰੀ ਲਈ ਅਮਰੀਕਾ ਨੂੰ ਵੀ ਭਾਰਤ ਵਾਂਗ ਰੇਲਵੇ ਤੇ ਸੜਕੀ ਜਨਤਕ
ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ|
|
ਅੱਗੇ ਪੜੋ....
|
|
ਹੋਮਸ਼ਾਪ 18 ਮਾਨਸੂਨ ਸੇਲ ਦੀ ਸ਼ੁਰੂਆਤ |
|
|
ਲੁਧਿਆਣਾ :
ਸ਼ਾਪਿੰਗ ਚੈਨਲ ਹੋਮਸ਼ਾਪ 18 ਨੇ ਮਾਨਸੂਨ ਸੇਲ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਟੈਲੀਵਿਜ਼ਨ ਦਰਸ਼ਕ ਜੁਲਾਈ ਮਹੀਨੇ ਵਿਚ ਟੈਲੀਵਿਜ਼ਨ ‘ਤੇ ਦਿਨ ਰਾਤ ਚੱਲਣ ਵਾਲੀ ਇਕ ਬੇਜੋੜ ਸੇਲ ਦੇਖਣਗੇ। ਸੇਲ ਦੇ ਦੌਰਾਨ ਸਭ ਸ਼੍ਰੇਣੀਆਂ ਵਿਚ ਛੋਟਾਂ ‘ਤੇ ਪੇਸ਼ਕਸ਼ਾਂ ਉਪਲਬਧ ਹੋਣਗੀਆਂ। ਇਨ੍ਹਾਂ ਵਿਚ ਉਪਭੋਗਤਾ ਇਲੈਕਟ੍ਰਾਨਿਕਸ, ਮੋਬਾਇਲ, ਜੇਵਰ, ਘਰੇਲੂ ਉਤਪਾਦ, ਖਿਡਾਉਣੇ, ਸੁੰਦਰਤਾ ਉਤਪਾਦ, ਰਸੋਈ ਦੇ ਬਰਤਨ ਆਦਿ ਸ਼ਾਮਲ ਹਨ।
|
|
ਸੀਖੋ ਔਰ ਕਮਾਓ ਯੋਜਨਾ ਲਾਂਚ |
|
|
ਚੰਡੀਗੜ੍ਹ:
ਓਰਲ ਕੇਯਰ ਦੇ ਖੇਤਰ ਵਿਚ ਮਾਰਕੀਟ ਲੀਡਰ ਕੋਲਗੇਟ ਪਾਮੋਲਿਵ (ਇੰਡੀਆ) ਨੇ ਆਪਣੀ 'ਸੀਖੋ ਔਰ ਕਮਾਓ‘ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਇਹ ਆਫ਼ਰ ਲਿਆਂਦੀ ਗਈ ਹੈ।
ਜਿਸ ਵਿਚ ਗਾਹਕਾਂ ਨੂੰ ਪੰਜ ਸਾਧਾਰਨ ਓਰਲ ਕੇਯਰ ਟਿੱਪਸ ਸਿੱਖਣੇ ਹੋਣਗੇ ਅਤੇ ਇੰਝ ਕਰਨ ਤੋਂ ਬਾਅਦ ਉਹ 10,000 ਰੁਪਏ ਤੱਕ ਦਾ ਵਜ਼ੀਫ਼ਾ ਹਾਸਲ ਕਰ ਸਕਣਗੇ। ਇਸ ਯੋਜਨਾ ਦਾ ਮੁੱਖ ਟੀਚਾ ਬੱਚਿਆਂ ਤੱਕ ਸਿਹਤਮੰਦ ਦੰਦਾਂ ਦਾ ਸੰਦੇਸ਼ ਪਹੁੰਚਾਉਣਾ ਹੈ। ਨਾਲ ਹੀ ਵਜ਼ੀਫਿਆਂ ਦੇ ਰਾਹੀਂ ਸਿੱਖਿਆ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਾ ਹੈ।
|
|
ਸਿੱਖ ਚੈਨਲ ਨੂੰ ਗੁਰਦੁਆਰਾ ਸਿੰਘ ਸਭਾ ਫਲੋਰੋ ਵੱਲੋਂ 500 ਯੂਰੋ ਦੀ ਮਾਇਕ ਸਹਾਇਤਾ |
|
|
ਜਦੋਂ ਤੱਕ ਸਿੱਖ ਕੌਮ ਦੀ ਆਵਾਜ਼ ਘਰ-ਘਰ ਪਹੁੰਚਾਉਣ ਵਾਲਾ ਕੋਈ ਚੈਨਲ ਨਹੀਂ ਹੋਵੇਗਾ, ਉਨਾਂ ਚਿਰ ਸੰਗਮਰਮਰੀ ਆਲੀਸ਼ਾਨ ਗੁਰੂ ਘਰ ਉਸਾਰਨ ਦਾ ਸਾਡੀ ਕੌਮ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਸਿੱਖ ਕੌਮ ਦੇ ਦਿਲਾਂ ਦੀ ਤਰਜਮਾਨੀ ਕਰਦਾ ਇੱਕੋ-ਇਕ ਸਿੱਖ ਚੈਨਲ, ਜਿਸ ਦਾ ਖਰਚਾ ਹਰੇਕ ਮਹੀਨੇ ਲੱਖਾਂ ਪੌਂਡ ਵਿਚ ਹੈ, ਇਸ ਦੀ ਆਰਥਿਕ ਮਦਦ ਹਰ ਇੱਕ ਸਿੱਖ ਸੰਸਥਾ, ਹਰ ਇੱਕ ਸਿੱਖ ਫੈਡਰੇਸ਼ਨ ‘ਤੇ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰਨੀ ਚਾਹੀਦੀ ਹੈ, ਤਾਂ ਜੋ ਅੱਜ ਦੇ ਕੂੜ ਦੇ ਪ੍ਰਚਾਰ ਵਿਚ ਵੀ ਸਿੱਖ ਚੈਨਲ ਆਪਣੀ ਮਹਿਕ ਬਿਖੇਰਦਾ ਰਹੇ।
ਇਹ ਵਿਚਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਖਜ਼ਾਨਚੀ ਭਾਈ ਪਰਮਜੀਤ ਸਿੰਘ ਕਰਮੋਨਾ ਨੇ ਪਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਅੱਜ ਕੂੜ ਦਾ, ਸੱਭਿਆਚਾਰ ਸਿੱਖੀ ਨੂੰ ਖੋਰਨ ਲਈ ਹਜ਼ਾਰਾਂ ਕਿਸਮ ਦਾ ਮੀਡੀਆ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ, ਪਰ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਲੇ ਇਸ ਇੱਕੋ-ਇਕ ਚੈਨਲ ਨੂੰ ਅਸੀਂ ਬੰਦ ਨਹੀਂ ਹੋਣ ਦੇਵਾਂਗੇ ਤੇ ਸੰਗਤਾਂ ਦੇ ਚੜ੍ਹਾਵੇ ਵਿਚੋਂ ਇਸ ਚੈਨਲ ਦੀ ਮੱਦਦ ਕਰਨਾਂ ਸੰਗਤਾਂ ਦਾ ਇਕ ਇਕ ਸੈਂਟ ਨੂੰ ਗੁਰੂ ਲੇਖੇ ਲਾਉਣ ਵਾਲੀ ਗੱਲ ਹੋਵੇਗੀ। ਪਰਮਜੀਤ ਸਿੰਘ ਕਰਮੋਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਗੁਰੂ ਘਰ ਦੀ ਕਮੇਟੀ ਵੱਲੋਂ 500 ਯੂਰੋ ਦੀ ਮਾਇਕ ਸਹਾਇਤਾ ਕੀਤੀ ਹੈ ਤੇ ਹਰੇਕ ਮਹੀਨੇ 200 ਯੂਰੋ ਦੇਣ ਦਾ ਵੀ ਐਲਾਨ ਕੀਤਾ ਹੈ। ਕਰਮੋਨਾ ਨੇ ਦੱਸਿਆ ਕਿ ਪੰਜਾਬ ਦੇ ਨੇਤਰਹੀਣ ਪਰਿਵਾਰ ਦੇ ਵਸਣ ਲਈ ਇਕ ਛੋਟਾ ਘਰ ਉਸਾਰ ਕੇ ਦੇਣਾ ਵੀ ਸਾਡੇ ਏਜੰਡੇ ‘ਤੇ ਹੈ।
|
|
|
|
<< Start < Prev 1161 1162 1163 1164 1165 1166 1167 1168 1169 1170 Next > End >>
|
Results 10441 - 10449 of 10572 |