:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੰਪਾਦਕੀ
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਬਾਲਾ ਨੂੰ.. PRINT ਈ ਮੇਲ

ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਲਾਲਾਂ ਨੂੰ,
ਸ਼ਰਦਾ ਦੇ ਫੁਲ ਝੜੋਨਾ ਆਂ,ਮਾਤਾ ਗੁਜਰੀ ਦੇ ਸੋਹਣੇ ਲਾਲਾ ਨੂੰ!
ਉਹ ਪੋਹ ਮਾਗ ਦੀਆਂ ਰਾਤਾ ਸੀ,ਠਡੇ ਬੁਰਜ ਦੀਆਂ ਹਨ ਬਾਤਾ ਨੀ,
ਜਿਥੇ ਨੰਨੇ ਨੰਨੇ ਬਾਲਾਂ ਨੂੰ, ਸੁਣਾਵੇ ਦਾਦੀ ਬਾਬੇ ਦੀਆਂ ਬਾਤਾਂ ਨੀ!
ਪੜਦਾਦੇ ਗੁਰੂ ਅਰਜਨ ਵਾਂਗੂ,ਤੂਸੀ ਬਚਿਓ ਅਡੋਲ ਰਹਿਣਾ,
ਜਾਵੋ ਆਖਰੀ ਸਿਖਿਆ ਦੇ ਰਹੀ ਹਾਂ,ਹਰ ਜੁਲਮ ਹੱਸ ਹੱਸ ਕੇ ਸਹਿਣਾ!
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ..
 ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ,

ਜਦੋਂ ਮੈ ਸੀ ਸ਼ੋਟਾ ਜਿਹਾ ,ਮੇਰੀ ਮਾ ਸੀ ਮੈਨੂੰ ਆਖਦੀ,
ਥਲੇ ਸੋਣਾ ਅੱਜ ਰਾਤੀ, ਸੀ ਮੈਨੂੰ ਬਾਰ ਬਾਰ ਆਖਦੀ!
ਦਾਦੀ ਮਾ ਤੇ ਬਚਿਆ ਕੋਲ,ਨਾ ਕੋਈ ਲੇਫ ਤਲਾਂਈਆਂ ਸਨ,
ਨਾ ਕੋਈ ਮੰਜੀ ਪੀੜੀ ਅਤੇ,ਨਾ ਹੀ ਸੋਣੀਆ ਵਿਸ਼ਾਈਆ ਸਨ!
ਮਾਂ ਸਾਡੀ ਰੋਜ ਜਪਦੀ ਸੀ,ਜਪਜੀ,ਜਾਪ ਤੇ ਰਹਿਰਾਸ ਸ਼ਾਮ ਨੂੰ,
ਨਿਤ ਅਰਦਾਸ ਵਿਚ ਆਖਦੀ, ਸਿੱਖੀ ਬਕਸ਼ੀ ਮੇਰੇ ਵੀ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

ਸਾਗ ਵਾਲੀ ਤੋੜੀ ਨੂੰ ਤੜਕਾ,ਨਾ ਇਨਾ ਦਿਨਾ ਵਿਚ ਲੋਦੀ ਸੀ,
ਰੋਟੀ ਚੋਪੜਨ ਤੋ ਬਿਗੈਰ ਸਾਨੂੰ,ਇਨਾ ਦਿਨਾ ਚ ਖਵੋਦੀਂ ਸੀ!
ਧੰਨ ਸਿੱਖੀ ਧੰਨ ਸਿੱਖੀ,ਉਹ ਆਪ ਮੁਹਾਰੇ ਗੋਂਦੀ ਸੀ;
ਸਰਹੰਦ ਲਿਜਾ ਕੇ ਸਾਨੂੰ ,ਉਹ ਕੰਦ ਵੀ ਦਿਖੋਂਦੀ ਸੀ!
ਮੈ ਮਥਾ ਟੇਕ ਬੈਠ ਜਾਂਦਾ,ਉਸ ਸ਼ਹੀਦਾਂ ਦੀ ਦੀਵਾਰ ਨੂੰ,
ਦਿਲ ਵਿਚ ਸੋਚਦਾ ਮੈ ,ਮਲੇਰ ਕੋਟਲੇ ਦੀ ਪੂਕਾਰ ਨੂੰ!
ਇਨਾ ਬਚਿਆਂ ਦਾ ਕੀ ਕਸੂਰ, ਵਜੀਦਿਆ ਤੂੰ ਸੂਣ ਲੈ,
ਦੂਸ਼ਮਨੀ ਹੈ ਗੁਰੁ ਨਾਲ, ਨਾ ਮਾਰ ਨੰਨੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

ਨੀਹ ਸਿੱਖੀ ਦੀ ਪਕੀ ਕਰ ਗਯੇ ਨੇ,ਆਪ ਨੀਹਾ ਵਿਚ ਖੱੜ ਕੇ ਉਹ,
ਦਾਦੀ ਤੋਂ ਲੈ ਕੇ ਸਿਖਿਆ ,ਮੈਹਿਲ ਸਿੱਖੀ ਦਾ ਪੱਕਾ ਕਰ ਗਏ ਉਹ!
ਚਪਣੀਆ ਵੀ  ਲੁਹਾ ਗਏ ਨੇ, ਮੈਹਿਲ ਸਿੱਖੀ ਦਾ ਸਿਧਾ ਰੱਖਣੇ ਲਈ,
ਬਾਬੇ ਦੀ ਗੋਦੀ ਜਾ ਬੈਠੇ , ਧਰਮ ਜਿੰਦਾ ਦੂਨੀਆ ਤੇ ਰੱਖਣੇ ਲਈ!
ਫਿਰ ਟੋਡਰ ਮੱਲ ਤੇ ਹੋਈ ਕਿਰਪਾ,ਜਿਸ ਬਚਿਆ ਨੂੰ ਨਮਸ਼ਕਾਰ ਕੀਤਾ,
ਉਸ ਮੋਹਰਾ ਵਿਸ਼ਾਈਆਂ ਧਰਤੀ ਤੇ,ਤੇ ਬਚਿਆਂ ਦਾ ਸੱਸਕਾਰ ਕੀਤਾ!
ਸਿੱਖ ਧਰਮ ਦੇ ਠੇਕੇ ਦਾਰੋ ਤੂਸੀ,ਕੰਨ ਪਾੜਮੀਆ ਆਵਾਜਾਂ ਕਡੋ ਨਾ,
ਕੁੱਕੜ ਪਿੰਡੀਏ ਨੁੰ ਸਿਜਦਾ ਕਰਨ ਦਿਉ,ਔਹ ਰੱਬੀ ਰੂਪ ਜਹੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)

 
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ, PRINT ਈ ਮੇਲ
ਏਹ ਕਰਿਸਮਸ ਹੈ ਖੂਨੀ ਸਾਕੇ ਵਾਲੀ,
ਸੂਲੀ ਚੱੜੇ ਯੀਸੂ ਨੂੰ ਯਾਦ ਕਰਦੀ ਏ!
ਦੋ ਫੂਲ ਝੜੋਦੀ ਉਸ ਦੀ ਸ਼੍ਰਦਾ ਅੰਦਰ,
ਤੇ ਮਾਂ ਮਰੀਅਮ ਨੂੰ ਸਦਾ ਯਾਦ ਕਰਦੀ ਏ!
ਮੀਡੀਆ ਦੇਸ਼ ਪੰਜਾਬ ਸਾਹਿਬ ਜਾਦਿਆ ਨੂੰ,
ਉਨਾ ਦੀ ਸ਼ਹੀਦੀ ਤੇ ਇੰਜ ਹੈ ਯਾਦ ਕਰਦਾ!
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ,
ਸ਼ਰਦਾ ਦੇ ਫੂਲ ਭੇਟ ਬਾਰ ਬਾਰ ਕਰਦਾ!
ਰਹੂ ਜੂਗਾ ਤੋੜੀ ਕੰਦ ਸਰਹੰਦ ਵਾਲੀ,
ਤੇ ਬਾਬਾ ਮੋਤੀ ਰਾਮ ਦਾ ਸਦਾ ਨਾਮ ਰੈਹ ਸੀ 
ਟੋਡਰ ਮੱਲ ਤੇ ਨਬਾਬ ਮਲੇਰ ਕੋਟਲੇ ਦਾ,
ਰਹਿੰਦੀ ਦੂਨੀਆਂ ਤੇ ਸੱਦਾ ਨਾਮ ਰੈਹ ਸੀ! 
(ਕੁੱਕੜ ਪਿੰਡੀਆ) 
 
ਚੋਰਾਂ ਅਤੇ ਮੋਰਾਂ ਨੂੰ ਨਮੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ! PRINT ਈ ਮੇਲ
 ਦੂਨੀਆਂ ਰੰਗ ਰੰਗੀਲੀ ਯਾਰੋ, ਏਥੇ ਬੰਦੇ ਬੜੇ ਨਿਆਰੇ,
ਜਿਨਾ ਘਰ ਰੱਬ ਦੇ ਚੋਰੀ ਕੀਤੀ, ਉਹ ਵੀ ਨੇ ਗੁਰੂ ਪਿਆਰੇ!
ਜੱਟ ਕਹਿੰਦੇ ਮਚਲਾ ਹੋ ਗਿਆ, ਖੂਦਾ ਨੂੰ ਲੈ ਚੱਲੇ ਚੋਰ,
ਭਾਈ ਤੇ ਸੰਗਤ ਸੂਤੀ ਰੈਹ ਗਈ,ਮਾਇਆ ਲੈ ਗਯੇ ਮੋਰ!
(ਤਾਇਆ) ਮਾਇਆ ਲੈ ਗਯੇ ਚੋਰ............

ਫਰੈਂਕਫੋਰਟ ਗੁਰਦੂਆਰੇ ਦੀ ਗੋਲਕ, ਭੰਨ ਕੇ ਯੁਰੋ ਸਾਰੇ ਕਡੇ,
ਭਾਨ ਵੀ ਨਾ ਛਡੀ ਚੋਰਾਂ ,ਤੇ  ਨਾ ਹੀ ਛਡੇ ਉਥੇ ਜਿੰਦੇ!
ਸਬੂਤ ਨਾ ਛਡਿਆ ਕੋਈ ਸੰਗਤੇ,ਉਹ ਸੱਨ ਪਕੇ ਚੋਰ,
ਘਰ ਦਾ ਭੇਤੀ ਲੰਕਾ ਢਾਹ ਗਿਆ, ਨਾ ਕੋਈ ਬੰਦਾਂ ਆਇਆ ਹੋਰ!
(ਤਾਇਆ)ਮਾਇਆ ਲੈ ਗਯੇ ਚੋਰ........

ਸਦਕੇ ਜਾਮਾ ਚੋਰਾਂ ਦੇ,ਤੂਸੀਂ ਕਿਡਾ ਦਿਲ ਵਿਖਾਇਆ,
ਦਰਵਾਜਾ ਕਿਸੇ ਖੂਲਾ ਛਡਿਆ, ਚੋਰ ਤਾਹੀਂ ਅੰਦਰ ਆਇਆ!
ਦੋ ਦੋ ਜਿੰਦੇ ਕਿਦਾ ਖੋਲੇ,ਜਾਂ ਡੰਡਾਂ ਜਾਦੂ ਦਾ ਕੋਈ ਲਾਇਆ,
ਲੰਗਰ ਖਾਅ ਕੇ ਗੂਕ ਸੂਤੀ ਸੰਗਤ,ਨਾ ਭਾਨ ਦਾ ਸੂਣਿਆ ਸ਼ੋਰ!
(ਤਾਇਆ)ਮਾਇਆ ਲੈ ਗਯੇ ਚੋਰ……

ਬੋਰੀਆਂ ਲੈਕੇ ਆਏ ਹੋਣ ਗੇ,ਜਾਂ ਫਿਰ ਵਡੇ ਵਡੇ ਤੰਗੜ ਤਾਨੀ,
ਗੋਲਕ ਸੀ ਜਦੋਂ ਅਸੀ ਖੋਲਦੇ, ਉਦੋ ਗੰਜ ਲਗਦਾ ਸੀ (ਸੂਣ ਮੁਲਤਾਨੀ)!
               ਬੋਲ ਨੋਟਾ ਦਾ ਫਿਰ ਬਣ ਜਾਂਦਾ ਸੀ, ਜਦੋਂ ਗੋਲਕ ਸੀ ਢੇਰੀ ਕਰਦੇ,
ਗੋਲਕ ਚੋ ਏਨੀ ਮਾਇਆ ਨਿਕਲਦੀ, ਦੇਖ ਨਹੀ ਸੀ ਜਰਦੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………

ਮੈ ਸੀ ਖੱਬਰ ਚੋਰਾਂ ਦੀ ਲਾਈ,ਮੇਰੀ ਵੈਬ ਸਾਈਡ ਹੀ ਚੋਰੀ ਹੋ ਗਈ,
ਪੰਜਾਂ ਦਿਨਾਂ ਬਾਅਦ ਲਬੀ ਮੈਨੂੰ, ਏਹ ਪਤਾ ਨਹੀ ਕਿਥੇ ਸੀ ਖੋ ਗਈ!
ਅੱਖਬਾਰ ਤਾਇਆ ਤੇਰੀ ਚੋਰੀ ਹੋ ਗਈ, ਮੈਨੂੰ ਬੜੇ ਟੈਲੀ ਫੁਨ ਸੀ ਆਏ,
ਆਉ ਆਪਾਂ ਰੱਲ ਅਰਦਾਸ ਕਰੀਏ ,ਗੁਰੁ ਜੀ ਲੱਭਾ ਦਿਉ ਸਾਰੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………

(ਤਾਇਆ) ਸੱਬ ਫੜੇ ਜਾਣ ਗੇ ,ਸੰਗਤ ਦੀ ਦਾੜ ਹੇਠਾਂ ਦੜੇ ਜਾਣ ਗੇ,
ਸੰਗਤ ਜਦੋਂ ਹੋਉ ਗੀ ਕਠੀ,ਭੰਨ ਦਉ ਸੱਬ ਚੋਰਾਂ ਦੀ ਬੱਖੀ!
ਕੁੜਤੇ ਵਾਲੇ ਹੋਵਣ ਚੋਰ,ਜਾਂ ਜੀਨ ਵਾਲੇ ਮੋਰ, ਬਾਬਾ ਆਪੇ ਰੰਗ ਦਿਖਾਉ,
ਜਿਸ ਭੂਮੀਏ ਚੋਰ ਨੂੰ ਸਾਦ ਬਣਾਇਆ,ਉਸ ਤੋਂ ਉਪਰ ਨਹੀ ਕੋਈ ਹੋਰ!
(ਤਾਇਆ) ਮਾਇਆ ਲੈ ਗਯੇ ਚੋਰ…….

(ਸ੍ਰ:- ਕੁੱਕੜ ਪਿੰਡੀਆ)
 
ਸਰਹੰਦ ਮਾੜੀ ਦਾ ਜਿਸ ਵਟਾ ਵਟਾ ਤੋੜਿਆ! PRINT ਈ ਮੇਲ

ਪੰਥ ਦੇ ਸ਼ਪਾਹੀਆ ਗੋਰਵ ਵਧਾਈ ਜਾ,
ਕੇਸਰੀ ਨਿਸ਼ਾਨ ਸਿੰਘਾ ਲਹਿਰਾਈ ਜਾ।
ਕੋਮ ਉਤੇ ਭੀੜ ਜੇ ਕੋਈ ਆਣ ਬਣੇ ,
ਢਾਲ ਬਣ ਕੇ ਆਫਤਾਂ ਨੂੰ ਮੂਕਾਈ ਜਾ।

ਝੁਲਮ ਦੇ ਖਿਲਫ ਜਾਲਮ ਨੁੰ ਸੋਦਣੇ ਲਈ,
ਅਕਾਲ ਕੀ ਫੋਜ ਹੈ ਬਣਾਇਆ ਖਾਲਸਾ!
ਚਮਕੋਰ ਦੀ ਗੜੀ ਤੇ ਸਰਹੰਦ ਫਤਿਹ ਕੀਤੀ,
ਸਵਾ ਲੱਖ ਨਾਲ ਤੂੰ ਲੜਾਇਆ ਏਹੋ ਖਾਲਸਾ!

ਚਪੜ ਚਿੜੀ ਦਾ ਮੈਦਾਨ ਹਜੇ ਦਸਦਾ ਹੈ,
ਜਾਲਮਾ ਦੇ ਆਹੂ ਕਿਵੇ ਲੋਹਦਾ ਸੀ ਖਾਲਸਾ!
 ਔਰੰਗਜੇਬ ਜਫਰਨਾਮੇ ਨੂੰ ਜਦੋਂ ਪੜਿਆ,
ਕੋਈ ਸੂਆਂਸ ਨਹੀ ਉਸ ਸੂੱਖ ਦਾ ਗੂਜਾਰਿਆ!

ਬੰਦੇ ਉਤੇ ਦਾਤਾ ਨਦਰੋ ਨਦਰੀ ਨਿਹਾਲ ਹੋਇਆ,
ਪੰਜ ਸਿੰਘ ਪੰਜ ਤੀਰ ਦੇਕੇ ਉਨੋ ਤੋਰਿਆ!
ਲਾਅ ਲਾਅ ਵੈਰੀਆਂ ਦੇ ਆਹੂ ਉਸ ਸੁਟ ਦਿਤੇ,
ਸਿਕਾ ਨਾਨਕ ਨਾਮ ਦਾ ਫਿਰ ਉਸ ਤੋਰਿਆ!

ਦੇਸ਼ ਪੰਜਾਬ ਜਿਸ ਕਾਇਮ ਕੀਤਾ ਜੰਗ ਜਿਤ,
ਸਰਹੰਦ ਮਾੜੀ ਦਾ ਜਿਸ ਵਟਾ ਵਟਾ ਤੋੜਿਆ!
ਪਰ ਵਾਰੇ ਵਾਰੇ ਜਾਈਏ (ਤਾਇਆ) ਮੂਖਬਰਾਂ ਤੋਂ,
ਜੰਮਬੂਰਾਂ ਨਾਲ ਮਾਸ ਬੰਦੇ ਦਾ ਥਾਂ ਥਾਂ ਤੋਂ ਤੋੜਿਆ!

(ਕੁੱਕੜ ਪਿੰਡੀਆ)

 
ਆਉ ਮੀਡੀਆ ਦੇਸ਼ ਪੰਜਾਬ ਆਖੇ , PRINT ਈ ਮੇਲ
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਮਿੱਟੀ ਨੂੰ ਸ਼ੋਹ ਗੁਰੂਆਂ ਪੀਰਾਂ ਦੀ ਹੈ,
ਜਿਸ ਦੇ ਯੋਦਿਆਂ ਚ ਹਾੱਥੀਆਂ ਜਿਨਾ ਬੱਲ!
ਜਿਨਾ ਦੀ ਸਿਮਰਨ ਤੇ ਬੰਦਗੀ ਤੇ ਮਾਣ ਕਰੀਏ,
ਅਰਦਾਸ ਕਰਨ ਤਾਂ ਜਾਂਦੇ ਨੇ ਦਰਿਆ ਠੱਲ!
ਜਿਥੇ ਸਵਾ ਲੱਖ ਨਾਲ ਇਕ ਇਕ ਲੜਾਏ ਯੋਦੇ,
 ਗੁਰੂ ਗੋਬਿੰਦ ਸਿੰਘ ਤੋਂ ਲੈਕੇ ਸ਼ਕਤੀ ਤੇ ਬੱਲ!
ਆਉ ਮੀਡੀਆ ਦੇਸ਼ ਪੰਜਾਬ ਆਖੇ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਦੇ ਜਰਨੈਲ ਨਲੂਏ ਵਰਗੇ ਯੋਦਿਆਂ ਦਾ,
ਨਾਮ ਕਾਬਲ ਕੰਧਾਰ ਚ ਅੱਜ ਤੱਕ ਗੂੰਜਦਾ ਹੈ!
ਰੂਦੇ ਹਿੰਦ ਭੁਮੇ ਹਿੰਦ ਦੋ ਸ਼ੈਹਿਰ ਦਸਦੇ ਨੇ,
ਨਾਮ ਇਰਾਨ ਵਿਚ ਪੰਜਾਬੀਆ ਦਾ ਜਿਉਮਦਾ ਹੈ!
ਇਟਲੀ ਅਤੇ ਬੈਲਜੀਅਮ ਦੇ ਸ਼ਹਿਰਾਂ ਅੰਦਰ,
ਪੰਜਾਬੀਆਂ ਦੀਆਂ ਕਬਰਾਂ ਤੇ ਫੁਲ ਝੜਾਏ ਜਾਂਦੇ!
ਈਪਰ ਸ਼ੈਹਿਰ ਅੰਦਰ ਮਈ ਦੇ ਮਹੀਨੇ,
ਪੰਜਾਬੀਆਂ ਦੀ ਯਾਦ ਵਿਚ ਲੰਗਰ ਵੀ ਲਾਏ ਜਾਂਦੇ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਪਾਨ ਜਰਮਨੀ ਦੀਆਂ ਵਡੀਆਂ ਜੰਗਾਂ ਅੰਦਰ,
ਹੱਥ ਪੰਜਾਬੀਆਂ ਖੂਬ ਦਿਖਾਏ ਸਨ!
ਪੈਰਿਸ ਦੀ ਠੰਡੀ ਸੜਕ ਜ੍ਹੇੜੀ ,
ਉਥੇ ਜਾਲਮ ਕਈ ਵਿਸ਼ਾਏ ਸਨ!
ਅੱਜ ਵੀ ਇੰਗਲੈਂਡ ਦੇ ਫੋਜੀ ਬਿਰਦ ਗੋਰੇ ਆਖਦੇ ਨੇ,
ਸਿਖਾਂ ਦੀਆਂ ਪਗਾ ਚੋ ਸ਼ਰਰੇ ਨਿਕਲਦੇ ਦੇਖੇ ਦੂਸ਼ਮਨ ਵਲ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
(ਕੁੱਕੜ ਪਿੰਡੀਆ)
 
<< Start < Prev 11 12 13 14 15 16 17 18 19 20 Next > End >>

Results 145 - 153 of 237

Advertisements

Advertisement
Advertisement
Advertisement
Advertisement
Advertisement