
1)-ਗੁਰ ਸਿਖਾਂ ਦੇ ਆਲਣੇ ਵਿਚੋਂ
ਗੁਰ ਸਿੱਖ ਕਦੇ ਨਹੀ ਧੋਖਾ ਕਰਦੇ.ਤੇ ਹੱਕ ਬੇਗਾਨਾਂ ਖਾਂਦੇ ਨਹੀ,
ਗੁਰਦੂਆਰੇ ਵਿਚੋਂ ਦਾਲ ਦੋ ਫੁਲਕੇ,ਤੋਂ ਵਦ ਏਹੋ ਸ਼ਕਦੇ ਨਹੀ?
ਸੇਵਾ ਭਾਵਨਾਂ ਚ ਲੀਨ ਰਹਿੰਦੇ,ਤੇ ਚਾਖਰੀ ਗੁਰੂ ਦੀ ਕਰਦੇ ਨੇ,
ਵਿਚ ਸੰਗਤ ਹਰਪਰਬ ਵਸਦਾ ਕੈਹ ਕੇ,ਹਥੀਂ ਸੇਵਾ ਕਰਦੇ ਨੇ!
ਮਾਂਗੂ ਦਾਨ ਢੀਠ ਹੋਏ ਪਾਂਵੂ,ਗੁਰੂ ਤੇ ਮਾਣ ਜਿਆਦਾ ਕਰਦੇ ,
ਹੱਥ ਕੋਡੇ ਰਾਕਸ਼ ਦੇ ਜੇ ਆਵਣ,ਧੁਰ ਕੀ ਬਾਣੀ(ਜਪੁਜੀ) ਪੜਦੇ !
ਤੇਰੇ (ਕੁੱਕੜ ਪਿੰਡੀਏ) ਨੂੰ ਬਾਬਾ,ਵਲੀ ਕੰਧਾਰੀਆਂ ਬੜਾ ਸਤਾਇਆ,
ਜਦੋਂ ਜਾਹਰਾ ਪੀਰ ਨੂੰ ਗੂਸਾ ਆਇਆ,ਸਾਰਾ ਪਾਣੀ ਖਿਚ ਲਿਆਇਆ!
(ਕੁੱਕੜ ਪਿੰਡੀਆਂ)
2)-ਗੁਰ ਸਿਖਾਂ ਦੇ ਆਲਣੇ ਵਿਚੋਂ !
ਸੇਵਾ ਜੋੜੇ ਘਰਾਂ ਦੀ ਬਕਸ਼ ਮੈਨੂੰ,ਤੇਰੇ ਝਾੜੂ ਬਰਦਾਰ ਦੀ ਬੇਨਤੀ ਐ,
ਧੂੜੀ ਗੁਰਸਿਖਾਂ ਦੀ ਲਾਮਾਂ ਮਸਤਕ,ਗਰੀਬ ਸਿੱਖ ਦੀ ਏਹੋ ਬੇਨਤੀ ਐ!
ਹੰਕਾਰ ਜੋੜੇਘਰ ਤੋਂ ਨਾਂ ਜਾਵੇ ਅਗੇ,ਮੇਰੇ ਤੇ ਮ੍ਹੇਰ ਪੀਰਾਂ ਦੇ ਪੀਰ ਕਰ ਦੇ,
ਤਾਂਗ ਦਰਸ਼ਨਾਂ ਦੀ ਰਹੇ ਲਗੀ,ਮੇਰੇ ਮੰਨ ਵਿਚ ਐਸੀ ਤਸਵੀਰ ਭਰ ਦੇ!
ਅਮਰਤ ਵੇਲੇ ਦਾ ਜਾਗਣਾ ਬਕਸ਼ੀ,ਨਾਲ ਬਕਸ਼ੀ ਸਿਮਰਨ ਦੀ ਦਾਤ ਦਾਤਾ,
ਨਾਲੇ ਦਸਾਂ ਨੋਹਾਂ ਦੀ ਕਿਰਤ ਬਕਸ਼ੀ,ਦਸਵੰਦ ਕਡਣਾ ਬਕਸ਼ੀਂ ਦਤਾਰ ਦਾਤਾ!
ਮਾਤਾ ਪਿਤਾ ਦੀ ਸੇਵਾ ਨਾਲੇ ਬਕਸ਼ੀ,ਸਿਦਕ ਸਬਰ ਤੇ ਸੰਤੋਖ ਦੀ ਦਾਤ ਮੰਗਾਂ,
ਪੁਤ ਪੋਤਰੇ ਪੋਤੀਆਂ ਦੀ ਫੁਲਵਾੜੀ , ਨਾਲੇ ਘਰ ਵਿਚ ਚਹਿਲ ਪਹਿਲ ਮੰਗਾਂ!
ਜਪੁਜੀ ਸਵੇਰੇ ਪੜਨ ਸੱਬ ਰਲ ਕੇ,ਸ਼ਾਮੀ ਰਹਿਰਾਸ ਵੀ ਸਾਰਿਆਂ ਦੀ ਨਾਲ ਹੋਵੇ,
ਤੇਰੇ ਦਰ ਦਾ ਰਹਾਂ ਭਿਖਾਰੀ ਬਣ ਕੇ - (ਤੇਰੇ ਭਾਣੇ)-ਸਰਬਤ ਦਾ ਭਲਾ ਹੋਵੇ!
ਸਾਰੀ ਜਿੰਦਗੀ ਤੈਥੋਂ ਰਿਹਾਂ ਮਗਦਾ,ਪਰ ਤੂੰ ਬਿਨਾਂ ਮਗਿਆਂ ਸੱਬ ਕੁਜ ਦੇ ਦਿਨਾਂ,
ਆਖਰੀ ਸੁਆਸਾਂ ਤਕ ਕੰਚਨ ਕਾਇਆ ਬਕਸ਼ੀ,ਸੱਬ ਅਪਰਾਧ ਸੁਣਿਆ ਬਕਸ਼ ਦਿਨਾਂ!
ਸਾਰੇ ਸੰਸਾਰੀਆਂ ਨੂੰ ਸੁਮਤ ਬਕਸ਼ੀ , ਮਾਨਵਤਾ ਦਾ ਨਾਂ ਕਿਤੇ ਵੀ ਘਾਣ ਹੋਵੇ,
(ਕੁੱਕੜ ਪਿੰਡੀਏ)-ਦੀ ਅਰਦਾਸ ਬੇਨਤੀ ਬਾਬਾ,ਸਾਰੀ ਦੂਨੀਆਂ ਤੇ ਨਾਂ ਘੋਰ ਪਾਪ ਹੋਵੇ!
28 ਜੁਲਾਈ 2016 ·
3)-ਗੁਰ ਸਿਖਾਂ ਦੇ ਆਲਣੇ ਵਿਚੋਂ!
ਗੁਰੂ ਨਾਨਕ ਪੀਰਾਂ ਦੇ ਪੀਰ ਦਾਤਾ,ਸਦੀਆਂ ਪਹਿਲਾਂ ਹੀ ਸੱਬ ਉਚਾਰ ਗਿਆਂ,
ਘਰ ਘਰ ਅੰਦਰ ਧਰਮਸਾਲ ਕਹਿ ਕੇ,ਸਿੱਖਾਂ ਨੂੰ ਦੂਨੀਆਂ ਵਿਚ ਖਿਲਾਰ ਗਿਆਂ!
ਵੈਨਕੋਵਰ ਸ਼ਹਿਰ ਤੋਂ ਅੋਕਲੈਂਡ ਸ਼ਹਿਰ ਤਾਂਈ,ਘਰ ਘਰ ਜਪੂਜੀ ਪੜੀ ਜਾਣ ਲਗੀ,
ਕੈਨੇਡੀਅਨ ਪਾਰਲੀਮੈਂਟ ਚ ਸਿਖਾਂ ਵਲੋਂ,ਸਰਬਤ ਦੇ ਭਲੇ ਲਈ ਹੋਣ ਅਰਦਾਸ ਲਗੀ!
ਏਹ ਸੱਬ ਤੇਰੀ ਮੇਹਰ ਸਦਕੇ ਸੰਭਵ ਹੋਇਆ,ਤੂੰ ਤੇਗ ਸਾਰਾ ਸਿੱਖਾਂ ਨੂੰ ਚਾੜਿਆ ਹੈ,
ਰਾਜ ਨੀਤੀ ਤੇਰੀ ਜਪੁਜੀ ਤੋਂ ਸ਼ੁਰੂ ਹੂੰਦੀ,ਤੇਰੀ ਸੁਖਮਨੀ ਬੰਦਾਂ ਚੰਦਰਮੇ ਤੇ ਚਾੜਿਆ ਹੈ!