
ਮੈ ਸੁਣਿਆਂ ਪੰਜਾਬੀ ,ਐਨ ਆਰ ਆਈ ਨੂੰ,
ਪੰਜਾਬ ਸਰਕਾਰ ਸਬਜ ਬਾਗ ਦਿਖਾ ਰਹੀ ਏ?
ਪਰਵਾਸੀ ਪੰਜਾਬੀ ਜਾਲ ਵਿਚ ਫਸ ਜਾਵਣ,
ਸਮੇਲਨ ਵਡੇ-ਵਡੇ ਹਰ ਸਾਲ ਕਰਾ ਰਹੀ ਏ?
ਆਖੇ ਕਾਰੋਬਾਰ ਪੰਜਾਬ ਵਿਚ ਲਾਓ,
ਬਣਦਾ ਮਾਣ ਪਰਵਾਸੀਆਂ ਨੂੰ ਦਿਆਂ ਗੇ?
ਕਾਰਪੋਰੇਸ਼ਨ ਦੇ ਗੇੜੇ ਘਡਾ ਘਡਾ ਕੇ,
ਤੇ ਸੀਲਾਂ ਬਿਲਡਗਾਂ ਨੂੰ ਲਵਾ ਦਿਆ ਗੇ?
ਭੁਖੇ ਨੰਗੇ (ਕਮਿਸ਼ਨਰ ਤੇ ਮੇਅਰ )ਸਾਡੇ,
ਤੂਸੀਂ ਇਨਾਂ ਨੂੰ ਮਾਲਾ ਮਾਲ ਕਰਨਾਂ ?
ਰਿਸ਼ਵਤ ਮੰਗਦੇ ਏ ਟੀ ਪੀ ਮੁਅ ਅਡ ਕੇ,
ਤੂਸੀਂ ਆਕੇ ਇਨਾਂ ਦੇ ਵਡੇ ਵਡੇ ਘਰ ਭਰਨਾਂ ?
ਐਨ ਆਰ ਆਈ ਬੜਾ ਹੀ ਦੂਖੀ ਹੋਇਆਂ,
ਵਿਚ ਪੰਜਾਬ ਦੇ ਇਨੰਵੈਸਟ ਕਰਕੇ,
ਪੰਜਾਬ ਨਾਲੋਂ ਤਾਂ ਸੀ ਜਰਮਨ ਚੰਗਾਂ,
ਜਿਥੇ ਹਰ ਕੰਮ ਅਸਾਨੀਂ ਨਾਲ ਹੋ ਜਾਂਦਾ?
ਜੇ ਇਜਾਜਤ ਨਾਂ ਲਈ ਹੋਵੇ ਕਿਸੇ ਕੰਮ ਦੀ,
ਏਥੇ ਫੀਸ ਤੇ ਪਨਲਟੀ ਦੇ ਕੇ ਕੰਮ ਹੋ ਜਾਂਦਾਂ ?
ਮੈ ਚਾਰ ਮਹੀਨੇ ਪੰਜਾਬ ਤਿੰਨ ਜਰਮਨੀ ਹੁਨਾਂ,
ਭਰਿਸਟ ਲੋਕਾਂ ਨੂੰ ਦੇਖ ਕੇ ਬੜਾ ਪਰੇਸ਼ਾਨ ਹੂਨਾਂ
(ਕੁੱਕੜ ਪਿੰਡੀਆਂ) ..
29 ਜੂਨ 2015 ·