Patiala
Amritsar
New Delhi
ਚੰਡੀਗੜ੍ਹ: ਅਪਣੀ ਤਾਜ਼ਾ ਭਾਰਤ ਫੇਰੀ ਦੌਰਾਨ ਦਰਬਾਰ ਸਾਹਿਬ ਵਿਖੇ ਪਹੁੰਚਣ ਸਮੇਂ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਪਹਿਲੀ ਨਜ਼ਰੇ ਵੇਖਣ ਉਪਰੰਤ ਇਹ ਵਿਸ਼ਵਾਸ ਨਾ ਹੋਇਆ ਕਿ ਦਰਬਾਰ ਸਾਹਿਬ ਉਪਰ ਚੜ੍ਹੀ ਹੋਈ ਸੋਨੇ ਦੀ ਪਰਤ ‘ਅਸਲ ਸੋਨੇ’ ਦੀ ਹੈ।
ਸਾਰੇ ਹਿੰਦੁਸਤਾਨ ਵਿਚ ਦੁਨੀਆਂ ਤਰਲੇ ਕਰਦੀ ਹੈ ਕਿ ਉਹ ਕਿਸੇ ਨਾਂ ਕਿਸੇ ਬਾਹਰਲੇ ਮੁਲਕ ਵਿਚ ਚਲੇ ਜਾਣ ਬੇਸ਼ੱਕ ਉਹਨਾਂ ਨੂੰ ਵਿਰਸੇ ਵਿਚ ਮਿਲੀ ਹੋਈ ਜਾਇਦਾਦ ਬੇਚਣੀ ਜਾਂ ਗਹਿਣੇ ਰੱਖਣੀ ਕਿਉ ਨਾਂ ਪਵੇ। ਜੇਕਰ ਗਹਿਰੇ ਤਰੀਕੇ ਨਾਲ ਝਾਤ ਮਾਰੀਏ ਤਾਂ ਸਾਨੂੰ ਆਪਣਾਂ ਮੁਲਕ ਛਦੀ ਲੋੜ ਨਹੀਂ ਅਗਰ ਹਰ ਇਕ ਇੰਨਸਾਨ ਨੂੰ ਚੰਗੀ ਨੌਕਰੀ ਮਿਲ ਸਕਦੀ ਹੋਵੇ। ਹਰ ਪੜਿਆ ਲਿਖਿਆ ਨੌਜਵਾਨ ਜਦੋਂ ਸਾਰੀਆਂ ਟੱਕਰਾਂ ਮਾਰ ਕੇ ਥੱਕ ਜਾਂਦਾ ਹੈ ਤਾਂ ਉਸਦੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਰਹਿ ਜਾਂਦਾ। ਪੜਿਆ ਲਿਖਿਆ ਤਬਕਾ ਜਿਵੇਂ ਕਿ ਡਾਕਟਰ, ਇੰਜਂਨੀਅਰ, ਸਾਇੰਟਿਸਟ ਪ੍ਰੋਗਰੈਮਰਸ, ਹਰ ਕੋਈ ਰਿਸ਼ਵਤ ਦੇ ਕੇ ਨੌਕਰੀ ਲੈ ਨਹੀਂ ਸਕਦਾ ਤੇ ਫਿਰ ਮਰਦਾ ਕੀ ਨਹੀਂ ਕਰਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਵੀ ਇਥੇ ਪਹੁੰਂਚਣ ਤੋਂ ਪਹਿਲੇ ਇਹੀ ਮਹਿਸੂਸ ਕਰਦੇ ਸਾਂ। ਰੱਬ ਨੇ ਸਾਡੀ ਸੁਣ ਲਈ ਤੇ ਸਾਨੂੰ ਲਿਆ ਵਗਾਹ ਮਾਰਿਆ ਪ੍ਰਦੇਸਾਂ ਦੀ ਧਰਤੀ ਤੇ। ਜਿਹੜਾ ਅਮਰੀਕਾ ਆ ਗਿਆ ਉਹ ਵੀ ਦੁਖੀ ਤੇ ਜਿਹੜਾ ਨਹੀਂ ਆਇਆ ਉਹ ਵੀ ਦੁਖੀ। ਉਹ ਕਿਵੇਂ? ਆਉ ਇਸ ਸਾਰੇ ਖਾਤੇ ਦਾ ਰਲ ਮਿਲ ਕੇ ਹਿਸਾਬ ਕਿਤਾਬ ਕਰੀਏ ।
ਰਾਜਸੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਝੂਠੇ ਲਾਅਰੇ ਲਾ ਕੇ ਵੋਟਾ ਬਟੋਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਨ ਨਾਲ ਹੀ ਆਪਣੇ ਚੋਣ ਖਰਚੇ ਦਾ ਹਿਸਾਬ ਦੇਣ ਵੇਲੇ ਚੋਣ ਅਧਿਕਾਰੀਆਂ ਨੂੰ ਵੀ ਹਨੇਰੇ ਵਿਚ ਰੱਖਦੇ ਹਨ। ਇਸ ਸਾਲ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਉਪਰੰਤ ਜਿਸ ਤਰ੍ਹਾਂ ਆਪਣੇ ਖਰਚੇ ਘੱਟ ਦਿਖਾ ਕੇ ਉਮੀਦਵਾਰਾਂ ਨੇ ਸਟੇਟਮੈਂਟਾਂ ਅਤੇ ਹਲਫੀਆ ਬਿਆਨ ਦਿੱਤੇ ਹਨ, ਉਸ ਤੋਂ ਲੱਗਦਾ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਰਹਿਣ ਦਾ ਦਾਅਵਾ ਤਾਂ ਕਰਦੇ ਹਾਂ ਪਰ ਅਸਲ ਵਿਚ ਲੋਕਤੰਤਰ ਦੀ ਭਾਵਨਾ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੇ। ਹਿਊਮਨ ਇੰਪਾਵਰਮੈਂਟ ਲੀਗ ਆਫ ਪੰਜਾਬ (ਹੈਲਪ) ਨਾਂ ਦੀ ਸੰਸਥਾ ਨੂੰ ਜ਼ਿਲ੍ਹਾ ਚੋਣ ਅਧਿਕਾਰੀਆਂ ਵਲੋਂ ਸੂਚਨਾ ਅਧਿਕਾਰ 2005 ਤਹਿਤ ਪ੍ਰਦਾਨ ਕੀਤੀ ਜਾਣਕਾਰੀ ਤੋਂ ਕਈ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ।
ਕਦੀ ਮਹਾਰਾਸ਼ਟਰ ਦੇ ਕੱਦਾਵਾਰ ਲੀਡਰ ਰਹੇ ਬਾਲ ਠਾਕਰੇ ਮੁਸ਼ਕਿਲ ਸਮੇਂ ਵਿਚੋਂ ਲੰਘ ਰਹੇ ਹਨ। ਉਹਨਾਂ ਦੀ ਪਾਰਟੀ ਦੀ ਹੋਂਦ ਖ਼ਤਰੇ ਵਿਚ ਹੈ। ਖੁਦ ਬਜ਼ੁਰਗ ਹੋ ਗਏ ਅਤੇ ਕਈ ਸਮੱਸਿਆਵਾਂ ਤੋਂ ਪੀੜਤ ਠਾਕਰੇ ਹੁਣ ਫਿਰ ਨਫ਼ਰਤ ਦੀ ਰਾਜਨੀਤੀ ਉਤੇ ਉਤਰ ਆਏ ਹਨ ਪਰ ਉਹਨਾਂ ਦੀ ਗਰਜ ਵਿਚ ਨਾ ਤਾਂ ਡਰ ਹੈ ਅਤੇ ਨਾ ਹੀ ਕੋਈ ਨਵਾਂਪਣ। ਹਮਲਾਵਰ ਹਿੰਦੂਵਾਦ ਜੋ ਜਨਤਾ ਨੇ ਖਾਰਜ ਕਰ ਦਿੱਤਾ ਹੈ ਅਤੇ ਰਾਜ ਠਾਕਰੇ ਮਰਾਠੀ ਮਨੁੱਖ ਦਾ ਮੁੱਦਾ ਖੋਹ ਲੈ ਗਏ। ਇਸ ਮੁਕਾਬਲੇ ਵਿਚ ਰਾਜ ਠਾਕਰੇ ਤੋਂ ਪਿੱਛੇ ਰਹਿ ਗਏ ਬਾਲ ਠਾਕਰੇ ਦੇ ਅੰਦਰ ਇੰਨਾ ਗੁੱਸਾ ਹੈ ਕਿ ਉਹਨਾਂ ਨੇ ਸਚਿਨ ਤੇਂਦੂਲਕਰ ਨੂੰ ਵੀ ਨਹੀਂ ਬਖਸ਼ਿਆ।
ਵਿਦੇਸ਼ਾ ਵਿੱਚ ਵਸੇ ਪੰਜਾਬੀ ਪ੍ਰਵਾਸੀ ਭਾਰਤੀਆ
ਵਲੋ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਦੁਨੀਆ ਦੇ ਹਰੇਕ ਕੋਨੇ ਵਿੱਚ ਰਹਿ ਰਹੇ ਪੰਜਾਬੀ ਭਰਾਵਾ ਨੇ ਜਿੱਥੇ ਆਪਣੇ ਕਾਰੋਬਾਰੀ ਖੇਤਰਾਂ ਵਿੱਚ ਭਾਰੀ ਮੱਲਾਂ ਮਾਰੀਆ ਹਨ, ਉੱਥੇ ਐਨ ਆਰ ਆਈ ਵਿੰਗ ਸ੍ਰੋਮਣੀ ਅਕਾਲੀ ਦਲ ਬਣਾ ਕੇ ਇਸ ਦੀਆਂ ਸਰਗਰਮੀਆਂ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਇਆ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਾਲ ਹੀ ਵਿੱਚ ਵਿਦੇਸ਼ ਫੇਰੀ ਤੋ ਪਰਤੇ ਸ ਕੁਲਵਿੰਦਰ ਸਿੰਘ ਜੰਡਾ ਜਿਲ੍ਹਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਅਰੰਭੇ ਵਿਕਾਸ ਕਾਰਜਾ ਨੇ ਸੂਬਾ ਪੰਜਾਬ ਨੂੰ ਬੁਲੰਦੀਆ ਦੇ ਪਹੁੱਚਾ ਦਿੱਤਾ ਹੈ। ਸੜਕਾਂ ਦੇ ਵਿਛਾਏ ਜਾਲ ਨੇ ਪਿੰਡਾਂ ਨੂੰ ਸਹਿਰਾਂ ਨਾਲ ਜੋੜ ਕੇ ਪਿੰਡਾਂ ਦੀ ਨੁਹਾਬ ਬਦਲ ਦਿੱਤੀ ਹੈ।ਹਰੇਕ ਪਿੰਡ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।