:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
60 ਸਾਲ ਦੀ ਪ੍ਰਿਅੰਕਾ ਚੋਪੜਾ PRINT ਈ ਮੇਲ

img1100528004_1_1.jpgਪ੍ਰਿਅੰਕਾ ਚੋਪੜਾ ਨੇ ਆਪਣੀ ਐਕਟਿੰਗ ਦੇ ਬਲਬੂਤੇ ਤੇ ਉਹ ਥਾਂ ਹਾਸਿਲ ਕਰ ਲਈ ਹੈ ਕਿ ਉਨ੍ਹਾਂ ਨੂੰ ਚੁਣੌਤੀ ਭਰੀਆਂ ਭੂਮਿਕਾਵਾਂ ਨਿਰਦੇਸ਼ਕ ਸੌਂਪਣ ਲੱਗੇ ਹਨ। ਇਹੋ ਜਿਹਾ ਹੀ ਇੱਕ ਰੋਲ ਪ੍ਰਿਅੰਕਾ 'ਸਾਤ ਖੂਨ ਮਾਫ਼' ਵਿੱਚ ਨਿਭਾ ਰਹੀ ਹੈ ਅਤੇ ਪ੍ਰਿਅੰਕਾ ਦਾ ਕਹਿਣਾ ਹੈ ਕਿ ਅਜਿਹੇ ਮੌਕੇ ਇੱਕ ਐਕਟਰ ਦੀ ਲਾਈਫ ਵਿੱਚ ਕਦੇ-ਕਦੇ ਹੀ ਮਿਲਦੇ ਹਨ। 'ਕਮੀਨੇ' ਵਿੱਚ ਪ੍ਰਿਅੰਕਾ ਨੇ ਵਿਸ਼ਾਲ ਭਾਰਦਵਾਜ ਦੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਵਧੀਆ ਅਭਿਨੈ ਕੀਤਾ ਅਤੇ ਬਦਲੇ ਵਿੱਚ ਵਿਸ਼ਾਲ ਨੇ ਉਨ੍ਹਾਂ ਨੂੰ 'ਸਾਤ ਖੂਨ ਮਾਫ਼' ਵਿੱਚ ਮੁਸ਼ਕਿਲ ਰੋਲ ਦੇ ਦਿੱਤਾ। ਇਸ ਵਿੱਚ ਪ੍ਰਿਅੰਕਾ ਆਪਣੇ ਸੱਤ ਪਤੀਆਂ ਦੀ ਹੱਤਿਆ ਕਰ ਦਿੰਦੀ ਹੈ। ਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ ਵੀ ਉਨ੍ਹਾਂ ਦੇ ਪਤੀ ਬਣੇ ਹਨ ਅਤੇ ਉਨ੍ਹਾਂ ਦਾ ਬੇਟਾ ਵੀ ਪ੍ਰਿਅੰਕਾ ਦੇ ਪਤੀ ਦੇ ਰੂਪ ਵਿੱਚ ਨਜ਼ਰ ਆਵੇਗਾ।
ਫਿਲਮ ਵਿੱਚ ਪ੍ਰਿਅੰਕਾ 20 ਸਾਲ ਦੀ ਕੁੜੀ ਤੋਂ ਲੈ ਕੇ 60 ਸਾਲ ਦੀ ਬਜ਼ੁਰਗ ਔਰਤ ਦੀ ਭੂਮਿਕਾ ਨਿਭਾਏਗੀ। ਉਮਰ ਦੇ ਅਲੱਗ-ਅਲੱਗ ਪੜਾਅ ਤੇ ਉਹ ਵਿਆਹ ਕਰਕੇ ਆਪਣੇ ਪਤੀਆਂ ਦਾ ਖੂਨ ਕਰਦੀ ਹੈ। ਪ੍ਰਿਅੰਕਾ ਲਈ ਸਭ ਤੋਂ ਮੁਸ਼ਕਿਲ ਚੈਲੇਂਜ ਹੈ 60 ਸਾਲ ਦੀ ਔਰਤ ਦਾ ਪਾਤਰ ਨਿਭਾਉਣਾ। ਪ੍ਰਿਅੰਕਾ ਦਾ ਮੰਨਣਾ ਹੈ ਕਿ ਸਿਰਫ਼ ਵਾਲ ਸਫ਼ੇਦ ਕਰਨ ਜਾਂ ਝੁਰੜੀਆਂ ਵਾਲੇ ਮੇਕਅੱਪ ਨਾਲ ਹੀ ਗੱਲ ਨਹੀਂ ਬਣਦੀ ਹੈ। ਉਹ ਬਾਡੀ ਲੈਂਗਵੇਜ਼, ਅਵਾਜ਼ ਅਤੇ ਐਕਸਪ੍ਰੈਸ਼ਨ ਦੇ ਜ਼ਰੀਏ ਇਸ ਪਾਤਰ ਨੂੰ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੀ ਹੈ। ਪ੍ਰਿਅੰਕਾ ਦੀ ਵਿਸ਼ਾਲ ਹਰ ਤਰ੍ਹਾਂ ਨਾਲ ਮੱਦਦ ਕਰ ਰਹੇ ਹਨ।

 
ਹੁਣ ਦੀਪਿਕਾ ਦੁਨੀਆ ਦੀ ਸਭ ਤੋਂ 'ਸੈਕਸੀ' ਔਰਤ! PRINT ਈ ਮੇਲ

img1100623006_1_2.jpgਦੀਪਿਕਾ ਪਾਦੂਕੋਨ ਦਾ ਜਾਦੂ ਇਨ੍ਹੀਂ ਦਿਨੀਂ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹ। ਬਾਲੀਵੁੱਡ ਦੀਆਂ ਕਾਮਯਾਬ ਅਭਿਨੇਤਰੀਆਂ ਵਿੱਚੋਂ ਇੱਕ ਦੀਪਿਕਾ ਨੂੰ ਹੁਣ ਇੱਕ ਨਵਾਂ ਖਿਤਾਬ ਮਿਲ ਗਿਆ ਹੈ। ਇਹ ਹੈ 'ਦੁਨੀਆ ਦੀ ਸਭ ਤੋਂ ਸੈਕਸੀ ਔਰਤ' ਦਾ ਖਿਤਾਬ। ਇਹ ਖਿਤਾਬ ਉਨ੍ਹਾਂ ਨੂੰ ਦਿੱਤਾ ਹੈ ਮਸ਼ਹੂਰ ਰਸਾਲੇ 'ਐਫਐਚਐਮ' ਨੇ।24 ਸਾਲਾ ਦੀਪਿਕਾ ਨੇ ਦੁਨੀਆ ਦੀਆਂ 99 ਸੋਹਣੀਆਂ ਔਰਤਾਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ। ਇਹ ਉਹੀ ਰਸਾਲਾ ਹੈ, ਜਿਸਨੇ ਕੁਝ ਮਹੀਨੇ ਪਹਿਲਾਂ ਕੈਟਰੀਨਾ ਕੈਫ਼ ਨੂੰ ਵੀ ਦੁਨੀਆ ਦੀ ਸਭ ਤੋਂ ਸੈਕਸੀ ਔਰਤ ਦੇ ਖਿਤਾਬ ਨਾਲ ਨਵਾਜਿਆ ਸੀ।
ਮਤਲਬ ਕਿ ਬਦਲਦੇ ਸਮੇਂ ਵਿੱਚ ਹੁਣ ਕੈਟਰੀਨਾ ਪਿੱਛੇ ਰਹਿ ਗਈ ਹੈ ਅਤੇ ਉਸਦੀ ਥਾਂ ਲੈ ਲਈ ਹੈ ਦੀਪਿਕਾ ਨੇ। ਆਪਣੀ ਪਹਿਲੀ ਫਿਲਮ ਤੋਂ ਬਾਲੀਵੁੱਡ ਵਿੱਚ ਕਾਮਯਾਬੀ ਦੇ ਝੰਡੇ ਗੱਡ ਚੁੱਕੀ ਦੀਪਿਕਾ ਹੁਣ ਦੁਨੀਆ ਦੀ ਸਭ ਤੋਂ ਸੈਕਸੀ ਔਰਤ ਬਣ ਕੇ ਲੱਖਾਂ ਦਿਲਾਂ ਤੇ ਰਾਜ ਕਰ ਰਹੀ ਹੈ।

 
ਫੈਸ਼ਨ ਹਾਊਸ ਖੋਲ੍ਹੇਗੀ ਕੋਇਨਾ ਮਿੱਤਰਾ PRINT ਈ ਮੇਲ
img1100625008_1_1.jpg
ਅੱਠ ਸਾਲ ਪਹਿਲਾਂ ਗਲੈਡਰੈਗਜ਼ ਸੁਪਰਮਾਡਲ ਮੁਕਾਬਲੇ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਸੋਹਣੀ ਕੋਇਨਾ ਮਿੱਤਰਾ ਨੇ ਮਾਡਲਿੰਗ ਤਾਂ ਕਾਫ਼ੀ ਕੀਤੀ ਹੈ, ਪਰ ਫ਼ਿਲਮਾਂ ਉਸ ਦੇ ਕੋਲ ਨਹੀਂ ਆਈਆਂ। ਰਾਮ ਗੋਪਾਲ ਵਰਮਾ ਦੀ ਫ਼ਿਲਮ 'ਰੋਡ' 'ਚ ਆਈਟਮ ਗੀਤ 'ਖੁੱਲ੍ਹਮ ਖੁੱਲ੍ਹਾ' ਪੇਸ਼ ਕਰਕੇ ਫ਼ਿਲਮ ਸਨਅਤ 'ਚ ਇਕ ਵਧੀਆ ਤੇ ਸੋਹਣੀ ਨਾਇਕਾ ਦੀ ਚਰਚਾ ਤਾਂ ਹੋਈ ਪਰ ਇਹ ਚਰਚਾ ਸਿਰਫ਼ ਪੇਪਰਾਂ, ਚੈਨਲਾਂ ਤੱਕ ਹੀ ਸੀਮਤ ਰਹੀ। ਸੁਪਰ ਮਾਡਲ ਬਣਨ ਦੇ ਬਾਅਦ ਕੋਇਨਾ ਮਿੱਤਰਾ ਨੇ ਕਈ ਪੰਜਾਬੀ ਗੀਤ ਵੀ ਕੀਤੇ, ਜਿਨ੍ਹਾਂ ਵਿਚ ਨਿਰਦੇਸ਼ਕ ਸੁਮੀਤ ਦੱਤਦਾਫ਼ਿਲਮਾਇਆਗੀਤ'ਚੰਨੋ',ਸਟੀਰੀਓਨੇਸ਼ਨ ਦਾ ਇਸ਼ਕ ਆਦਿ ਕੀਤੇ ਹਨ। ਨਿਰਦੇਸ਼ਕ ਸੁਮੀਤ ਦੱਤ ਨੇ ਸਾਨੂੰ ਕਈ ਵਾਰ ਕੋਇਨਾ ਮਿੱਤਰਾ ਨਾਲ ਮਿਲਾਇਆ ਤਾਂ ਕੋਇਨਾ ਨੇ ਇਹੋ ਹੀ ਕਿਹਾ, 'ਮੈਂ ਵਧੀਆ ਅਭਿਨੇਤਰੀ ਬਣਨਾ ਚਾਹੁੰਦੀ ਹਾਂ। ਰਾਮ ਗੋਪਾਲ ਵਰਮਾ ਦੀ ਫ਼ਿਲਮ 'ਰੋਡ' ਦਾ ਆਈਟਮ ਗੀਤ ਕਰਨ ਦੇ ਬਾਅਦ ਮੈਂ ਸੋਚਿਆ ਸੀ ਕਿ ਵਧੀਆ ਫ਼ਿਲਮਾਂ ਮਿਲਣ ਪਰ ਮੈਨੂੰ ਅਜਿਹੇ ਗੀਤ ਹੀ ਮਿਲੇ, ਜੋ ਮੈਂ ਨਹੀਂ ਸੀ ਕਰਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਮੈਨੂੰ ਵਧੀਆ ਫ਼ਿਲਮਾਂ ਮਿਲਣ। 7 ਜਨਵਰੀ 1979 ਨੂੰ ਕੋਲਕਾਤਾ 'ਚ ਜਨਮੀ ਕੋਇਨਾ ਮਿੱਤਰਾ ਨੇ ਮਮਤਾ ਸ਼ੰਕਰ ਨਾਲ ਆਪਣਾ ਗਰੁੱਪ ਬਣਾਇਆ ਹੈ, ਜੋ ਵਿਦੇਸ਼ਾਂ 'ਚ ਸ਼ੋਅ ਕਰਦਾ ਹੈ। ਇਸ ਗਰੁੱਪ ਦੇ ਨਾਲ ਕੋਇਨਾ ਮਿੱਤਰਾ ਨੇ ਪੂਰੀ ਦੁਨੀਆ 'ਚ ਟੂਰ ਲਾਇਆ ਹੈ। ਕੋਇਨਾ ਆਪਣਾ ਵਪਾਰ ਵੀ ਸ਼ੁਰੂ ਕਰਨ ਵਾਲੀ ਹੈ, ਜੋ ਇਸ ਮਨੋਰੰਜਨ ਸਨਅਤ ਨਾਲ ਹੀ ਮਿਲਦਾ-ਜੁਲਦਾ ਹੈ। ਕੋਇਨਾ ਮਿੱਤਰਾ ਜਿੰਨਾ ਮਰਜ਼ੀ ਆਈਟਮ ਗੀਤਾਂ ਨੂੰ ਮਨ੍ਹਾਂ ਕਰ ਲਏ, ਪਰ ਉਸ ਦੇ ਕੋਲ ਅਜਿਹੇ ਹੀ ਗੀਤ ਆ ਰਹੇ ਹਨ, ਜਿਵੇਂ ਰਾਮ ਗੋਪਾਲ ਵਰਮਾ ਦੀ ਨਵੀਂ ਬਣ ਰਹੀ ਫ਼ਿਲਮ 'ਚ ਕੋਇਨਾ ਮਿੱਤਰਾ ਦਾ ਆਈਟਮ ਨੰਬਰ ਹੀ ਹੈ। ਕਈ ਦਰਜਨ ਪਦਾਰਥਾਂ ਦੀ ਐਡ ਕਰਨ ਵਾਲੀ ਕੋਇਨਾ ਆਪਣਾ ਫੈਸ਼ਨ ਹਾਊਸ ਵੀ ਖੋਲ੍ਹਣ ਵਾਲੀ ਹੈ।
Courtesy - ਰੋਜ਼ਾਨਾ ਅਜੀਤ
 
ਮੇਘਨਾ ਨਾਇਡੂ 'ਪ੍ਰੈਗਨੈਂਟ'!!! PRINT ਈ ਮੇਲ
img1100626004_1_1.jpgਬਾਲੀਵੁੱਡ ਹੀਰੋਇਨ ਮੇਘਨਾ ਨਾਇਡਾ ਨੇ ਮੁੰ ਸਥਿਤਸਾਈਬਰਕ੍ਰਾਇਮਇਨਵੈਸਟੀਗੇਸ਼ਨ ਸੈਲ ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਅਣਜਾਣ ਹੈਕਰ ਨੇ ਉਨ੍ਹਾਂ ਦੇ ਜੀ-ਮੇਲ ਅਕਾਉਂਟ ਨੂੰ ਹੈਕ ਕੀਤਾ ਅਤੇ ਉਨ੍ਹਾਂ ਨੂੰ ਪ੍ਰੈਗਨੈਂਟ ਦੱਸਿਆ। ਇਸ ਹੈਕਰ ਨੇ ਮੇਘਨਾ ਦੇ ਦੋਸਤਾਂ ਨਾਲ ਮੇਘਨਾ ਬਣ ਕੇ ਚੈਟ ਕੀਤੀ ਅਤੇ ਕਿਹਾ ਕਿ ਮੈਂ ਪ੍ਰੈਗਨੈਂਟ ਹਾਂ ਅਤੇ ਮੈਨੂੰ ਉਸ ਵਿਅਕਤੀ ਦਾ ਨਾਂਅ ਵੀ ਯਾਦ ਨਹੀਂ ਹੈ ਜਿਸਨੇ ਇਹ ਕੰਮ ਕੀਤਾ ਹੈ। ਮੈਂ ਤੁਹਾਡੀ ਇਸ ਬਾਰੇ ਸਲਾਹ ਚਾਹੁੰਦੀ ਹਾਂ। ਜਦੋਂ ਇਸ ਅਣਜਾਣ ਵਿਅਕਤੀ ਨੇ ਮੇਘਨਾ ਦੇ ਐਕਸ ਪਬਲਿਸਿਸਟ ਡੈਲ ਭਗਵਾਗਰ ਨਾਲ ਚੈਟ ਕੀਤੀ ਤਾਂ ਡੈਲ ਨੂੰ ਦਾਲ ਵਿੱਚ ਕੁਝ ਕਾਲਾ ਨਜ਼ਰ ਆਇਆ। ਡੈਲ ਨੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਉਹ ਸਭ ਦੇ ਹਾਵ-ਭਾਵ, ਆਦਤਾਂ ਤੋਂ ਜਾਣੂ ਹੈ। ਉਹਨਾਂ ਨੇ ਮੇਘਨਾ ਨਾਲ ਚੈਣ ਤੋਂ ਤੁਰੰਤ ਬਾਅਦ ਮੇਘਨਾ ਦੇ ਘਰ ਫੋਨ ਇਹ ਜਾਨਣ ਲਈ ਲਗਾਇਆ ਕਿ ਕੀ ਉਹ ਹੀ ਚੈਟ ਕਰ ਰਹੀ ਸੀ। ਉਨ੍ਹਾਂ ਨੂੰ ਮੇਘਨਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਤਾਂ ਯੋਗਾ ਕਲਾਸ ਗਈ ਹੋਈ ਹੈ। ਇੱਕ ਘੰਟੇ ਬਾਅਦ ਮੇਘਨਾ ਵਾਪਸ ਆਈ ਅਤੇ ਉਨ੍ਹਾਂ ਨੇ ਡੈਲ ਨਾਲ ਗੱਲ ਕੀਤੀ। ਮੇਘਨਾ ਨੇ ਬਾਅਦ ਵਿੱਚ ਕਿਹਾ ਕਿ ਮੈਂ ਆਪਣੇ ਗੂਗਲ ਚੈਟਸ ਚੈਕ ਕੀਤੇ ਅਤੇ ਦੇਖਿਆ ਕਿ ਉਸ ਵਿਅਕਤੀ ਨੇ ਮੇਰੇ ਕਈ ਦੋਸਤਾਂ ਨਾਲ ਗੱਲ ਕੀਤੀ ਅਤੇ ਮੇਰੇ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਇਸ ਗੱਲੋਂ ਘਬਰਾ ਕੇ ਮੇਘਨਾ ਨੇ ਕ੍ਰਾਇਮ ਬ੍ਰਾਂਚ ਦੀ ਸ਼ਰਣ ਲੈਂਦੇ ਹੋਏ ਸ਼ਿਕਾਇਤ ਦਰਜ ਕਰਾਈ। ਮੇਘਨਾ ਨੂੰ ਉਮੀਦ ਹੈ ਕਿ ਉਹ ਹੈਕਰ ਜਲਦੀ ਹੀ ਸਾਹਮਣੇ ਹੋਵੇਗਾ, ਪਰ ਸਾਈਬਰ ਇਨਵੈਸਟੀਗੇਸ਼ਨ ਸੈਲ ਵੱਲੋਂ ਮੇਘਨਾ ਨੂੰ ਠੰਡਾ ਰਿਸਪਾਂਸ ਮਿਲਿਆ ਹੈ।
 
ਮਿਨਿਸ਼ਾ ਨੂੰ ਯਾਦਗਾਰ ਰੋਲ ਦੀ ਤਲਾਸ਼ PRINT ਈ ਮੇਲ

img1100517009_1_1.jpgਫਿਲਮ 'ਵੈਲ ਡਨ ਅੱਬਾ' ਅਤੇ 'ਯਹਾਂ' ਵਿੱਚ ਸ਼ਾਨਦਾਰ ਅਭਿਨੈ ਲਈ ਵਾਹ-ਵਾਹ ਖੱਟ ਚੁੱਕੀ ਮਿਨਿਸ਼ਾ ਲਾਂਬਾ ਦੀ ਖਾਹਿਸ਼ ਹੈ ਕਿ ਕਰੀਅਰ ਖਤਮ ਹੋਣ ਤੋਂ ਪਹਿਲਾਂ ਉਹ ਦੋ ਜਾਂ ਤਿੰਨ ਫਿਲਮਾਂ ਅਜਿਹੀਆਂ ਕਰ ਲਵੇ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ।ਨਰਗਿਸ ਨੂੰ 'ਮਦਰ ਇੰਡੀਆ' ਲਈ, ਰੇਖਾ ਨੂੰ 'ਉਮਰਾਉ ਜਾਨ' ਲਈ ਅਤੇ ਮੀਨਾ ਕੁਮਾਰੀ ਨੂੰ 'ਪਾਕੀਜਾ' ਫਿਲਮ ਵਿੱਚ ਸ਼ਾਨਦਾਰ ਅਭਿਨੈ ਲਈ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਮਿਨਿਸ਼ਾ ਨੂੰ ਵੀ ਅਜਿਹੀਆਂ ਫਿਲਮਾਂ ਦੀ ਤਲਾਸ਼ ਹੈ ਜੋ ਉਨ੍ਹਾਂ ਨੂੰ ਅਮਰ ਕਰ ਸਕੇ। ਮਿਨਿਸ਼ਾ ਇਸ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਇਸ ਤਰ੍ਹਾਂ ਦੇ ਰੋਲ ਮਿਲ ਸਕਣਾ ਬਹੁਤ ਮੁਸ਼ਕਿਲ ਹੈ। ਇਨ੍ਹਾਂ ਦਿਨੀਂ ਬਣਨ ਵਾਲੀਆਂ ਫਿਲਮਾਂ ਵਿੱਚ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਮਜ਼ਬੂਤ ਰੋਲ ਲਿਖੇ ਜਾ ਰਹੇ ਹਨ। ਹੋ ਸਕਦਾ ਹੈ ਕਿ ਇੱਕ-ਅੱਧਾ ਯਾਦਗਾਰ ਰੋਲ ਉਨ੍ਹਾਂ ਨੂੰ ਵੀ ਮਿਲ ਜਾਵੇ।

 
<< Start < Prev 151 152 153 154 155 156 157 158 159 160 Next > End >>

Results 1387 - 1395 of 1539

Advertisements