:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਐਸ਼ਵਰਿਆ ਰਾਏ : ਨੈਕਸਟ ਬਾਂਡ ਗਰਲ! PRINT ਈ ਮੇਲ

img1100506020_1_1.jpgਜੇਮਸ ਬਾਂਡ ਸੀਰੀਜ਼ ਦੀ ਅਗਲੀ ਫਿਲਮ ਬਣਨ ਵਾਲੀ ਹੈ ਅਤੇ ਇਸ ਫਿਲਮ ਦੇ ਨਿਰਮਾਤਾ ਬਾਂਡ ਗਰਲ ਲਈ ਐਸ਼ਵਰਿਆ ਦੇ ਨਾਂਅ ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਚਿਹਰਾ ਚਾਹੁੰਦੇ ਹਨ, ਜੋ ਮਸ਼ਹੂਰ ਅਤੇ ਚਹੇਤਾ ਹੋਵੇ ਅਤੇ ਐਸ਼ਵਰਿਆ ਇਸ ਸ਼ਰਤ ਤੇ ਖਰੀ ਉੱਤਰਦੀ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤੀ ਮਾਰਕਿਟ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਨਾਲ ਜੁੜੇ ਲੋਕ ਇੱਕ ਭਾਰਤੀ ਚਿਹਰੇ ਨੂੰ ਫਿਲਮ ਵਿੱਚ ਥਾਂ ਦੇਣੀ ਚਾਹੁੰਦੇ ਹਨ। ਪਹਿਲਾਂ ਫ੍ਰੀਡਾ ਪਿੰਟੋ ਦਾ ਨਾਂਅ ਚਰਚਾ ਵਿੱਚ ਆਇਆ ਸੀ, ਪਰ ਦੂਜੇ ਦਿਨ ਹੀ ਖ਼ਬਰ ਆ ਗਈ ਕਿ ਫ੍ਰੀਡਾ ਨੂੰ ਨਹੀਂ ਚੁਣਿਆ ਗਿਆ ਹੈ। ਐਸ਼ਵਰਿਆ ਰਾਏ ਵਿਸ਼ਵ ਸੁੰਦਰੀ ਰਹਿ ਚੁੱਕੀ ਹੈ। ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਣਿਆ ਜਾਂਦਾ ਹੈ। ਉਹ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ, ਇਸ ਲਈ ਉਨ੍ਹਾਂ ਦੇ ਨਾਂਅ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਐਸ਼ਵਰਿਆ ਬਾਂਡ ਗਰਲ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਐਸ਼ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਈ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਕਈ ਫਿਲਮਾਂ ਦੇਖਣ ਨੂੰ ਮਿਲਣਗੀਆਂ। 18 ਜੂਨ ਨੂੰ 'ਰਾਵਣ' ਰਿਲੀਜ਼ ਹੋ ਰਹੀ ਹੈ। ਇਸਦੇ ਇਲਾਵਾ ਰਜਨੀਕਾਂਤ ਦੇ ਨਾਲ 'ਏਂਧੀਰਨ', ਅਕਸ਼ੈ ਕੁਮਾਰ ਦੇ ਨਾਲ 'ਐਕਸ਼ਨ ਰੀਪਲੇ' ਅਤੇ ਰਿਤਿਕ ਰੌਸ਼ਨ ਦੇ ਨਾਲ 'ਗੁਜਾਰਿਸ਼' ਆਉਣ ਵਾਲੇ ਮਹੀਨਿਆਂ ਵਿੱਚ ਰਿਲੀਜ਼ ਹੋਣਗੀਆਂ। ਫਿਲਮ ਇੰਡਸਟਰੀ ਨਾਲ ਜੁੜੇ ਇੱਕ ਮਾਹਿਰ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਹਿੰਗੀਆਂ ਫਿਲਮਾਂ ਹਨ ਅਤੇ ਇੱਕ ਅਨੁਮਾਨ ਦੇ ਮੁਤਾਬਿਕ ਐਸ਼ਵਰਿਆ ਤੇ 300 ਕਰੋੜ ਰੁਪਏ ਲੱਗੇ ਹੋਏ ਹਨ।

 
'ਰਾਵਣ' ਦੇ ਕਲਾਈਮੈਕਸ ਵਾਲੀ ਗੱਲ ਝੂਠ PRINT ਈ ਮੇਲ

ਰਾਵਣ' ਦੇ ਕਲਾਈਮੈਕਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਮਣੀਰਤਨਮ ਇਹ ਤੈਅ ਨਹੀਂ ਕਰ ਸਕੇ ਕਿ ਫਿਲਮ ਦਾ ਅੰਤ ਕਿਹੋ ਜਿਹਾ ਹੋਵੇ। ਇਸ ਲਈ ਉਨ੍ਹਾਂ ਨੇ ਤਿੰਨ ਤੋਂ ਚਾਰ ਅੰਤ ਸ਼ੂਟ ਕਰ ਲਏ ਹਨ ਅਤੇ ਉਨ੍ਹਾਂ ਚੋਂ ਇੱਕ ਨੂੰ ਉਹ ਫਾਈਨਲ ਕਰਨਗੇ। ਉਹ ਅੰਤ ਕੀ ਹੋਵੇਗਾ, ਫਿਲਹਾਲ ਕਿਸੇ ਨੂੰ ਵੀ ਪਤਾ ਨਹੀਂ ਹੈ।

img1100507001_1_1.jpg

ਇਸ ਬਾਰੇ ਫਿਲਮ ਦੇ ਨਾਇਕ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ ਮਣੀ ਦੀ ਗਿਣਤੀ ਦੇਸ਼ ਦੇ ਪ੍ਰਸਿੱਧ ਡਾਇਰੈਕਟਰਜ਼ ਵਿੱਚ ਹੁੰਦੀ ਹੈ। ਉਨ੍ਹਾਂ ਦੇ ਕੰਮ ਦੇ ਸਾਰੇ ਦੀਵਾਨੇ ਹਨ। ਉਹ ਸੈਟ ਤੇ ਐਨੀ ਤਿਆਰੀ ਨਾਲ ਆਉਂਦੇ ਹਨ ਕਿ ਕਦੇ ਸ਼ਾਟ ਨੂੰ ਰੀ-ਸ਼ੂਟ ਕਰਨ ਦੀ ਲੋੜ ਨਹੀਂ ਪੈਂਦੀ ਹੈ। ਕੀ ਅਜਿਹਾ ਆਦਮੀ ਆਪਣੀ ਫਿਲਮ ਦੇ ਕਲਾਈਮੈਕਸ ਲਈ ਕੰਫਿਊਜ਼ ਰਹੇਗਾ। ਉਨ੍ਹਾਂ ਦੇ ਅਨੁਸਾਰ ਚਾਰ ਕਲਾਈਮੈਕਸ ਸ਼ੂਟ ਕਰਨ ਵਾਲੀ ਗੱਲ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ।

ਅਭਿਸ਼ੇਕ ਅਤੇ ਮਣੀਰਤਨਮ ਵਿਚਕਾਰਲਾ ਰਿਸ਼ਤਾ ਇੱਕ ਅਭਿਨੇਤਾ ਅਤੇ ਨਿਰਦੇਸ਼ਕ ਤੋਂ ਵੀ ਕਿਤੇ ਵਧ ਕੇ ਹੈ। ਅਭਿਸ਼ੇਕ ਦੇ ਕਰੀਅਰ ਦੀਆਂ ਦੋ ਬਿਹਤਰੀਨ ਫਿਲਮਾਂ 'ਯੁਵਾ' ਅਤੇ 'ਗੁਰੂ' ਮਣੀਰਤਨਮ ਨੇ ਹੀ ਨਿਰਦੇਸ਼ਿਤ ਕੀਤੀਆਂ ਹਨ। 'ਯੁਵਾ' ਨੇ ਅਭਿਸ਼ੇਕ ਦੇ ਕਰੀਅਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਫਿਲਮ ਤੋਂ ਬਾਅਦ ਹੀ ਉਨ੍ਹਾਂ ਨੂੰ ਬਤੌਰ ਅਭਿਨੇਤਾ ਗੰਭੀਰਤਾ ਨਾਲ ਲਿਆ ਜਾਣ ਲੱਗਿਆ।

ਮਣੀਰਤਨਮ ਦਾ ਅਭਿਸ਼ੇਕ ਐਨਾ ਸਨਮਾਨ ਕਰਦੇ ਹਨ ਕਿ ਉਨ੍ਹਾਂ ਲਈ ਉਹ ਫਿਲਮ ਦੀ ਇੱਕ ਫ੍ਰੇਮ ਵੀ ਕਰ ਸਕਦੇ ਹਨ। ਇੱਕ ਤਰ੍ਹਾਂ ਨਾਲ ਮਣੀ ਅਤੇ ਉਨ੍ਹਾਂ ਵਿਚਕਾਰ ਪਰਿਵਾਰਿਕ ਰਿਸ਼ਤਾ ਹੈ। ਅਭਿਸ਼ੇਕ ਦੀ ਪਤਨੀ ਐਸ਼ਵਰਿਆ ਨੇ ਵੀ ਆਪਣਾ ਫਿਲਮੀ ਕਰੀਅਰ ਮਣੀਰਤਨਮ ਦੀ ਫਿਲਮ 'ਈਰੂਵਰ' ਤੋਂ ਹੀ ਸ਼ੁਰੂ ਕੀਤਾ ਸੀ।

'ਰਾਵਣ' ਦੇ ਜਦੋਂ ਤੋਂ ਪ੍ਰੋਮੋ ਦਿਖਾਏ ਜਾਣ ਲੱਗੇ ਹਨ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਫਿਲਮ ਨੂੰ ਲੈ ਕੇ ਅਭਿਸ਼ੇਕ ਬਹੁਤ ਉਤਸ਼ਾਹਿਤ ਹਨ, ਕਿਉਂਕਿ ਇਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਨਿਭਾਇਆ।

ਅਭਿਸ਼ੇਕ ਸਵੀਕਾਰਦੇ ਹਨ ਕਿ ਉਨ੍ਹਾਂ ਨੇ ਫਿਲਮ ਦੇ ਕਿਰਦਾਰ ਬੀਰਾ ਮੁੰਡਾ ਲਈ ਬਹੁਤ ਮਿਹਨਤ ਕੀਤੀ ਹੈ। ਜੰਗਲੀ ਜਾਨਵਰਾਂ ਦੇ ਵਿਚਾਲੇ ਰਹਿ ਕੇ ਖਤਰਨਾਕ ਸਥਾਨਾਂ ਤੇ ਫਿਲਮ ਦੀ ਸ਼ੂਟਿੰਗ ਕੀਤੀ ਗਈ, ਜਿੱਥੇ ਮੋਬਾਇਲ ਦੇ ਸਿਗਨਲ ਤੱਕ ਨਹੀਂ ਆਉਂਦੇ ਸਨ। ਫਿਲਮ ਦੇ ਇੱਕ ਸ਼ਾਟ ਲਈ ਅਭਿਸ਼ੇਕ ਨੇ 90 ਫੁੱਟ ਦੀ ਉਚਾਈ ਤੋਂ ਪਾਣੀ ਵਿੱਚ ਵੀ ਛਾਲ ਮਾਰੀ।

ਆਪਣੇ ਕਿਰਦਾਰ ਦੀ ਤਾਰੀਫ਼ ਕਰਦੇ ਹੋਏ ਅਭਿਸ਼ੇਕ ਕਹਿੰਦੇ ਹਨ ਕਿ ਅਜਿਹਾ ਕਿਰਦਾਰ ਸਿਰਫ਼ ਮਣੀਰਤਨਮ ਹੀ ਕ੍ਰਿਏਟ ਕਰ ਸਕਦੇ ਹਨ। ਉਸ ਕੈਰੇਕਟਰ ਦੇ ਜਨੂੰਨ ਨੂੰ ਫੀਲ ਕਰਕੇ ਸਕ੍ਰੀਨ ਤੇ ਪੇਸ਼ ਕਰਨ ਵਿੱਚ ਅਭਿਸ਼ੇਕ ਦੀ ਮਣੀਰਤਨਮ ਨੇ ਬਹੁਤ ਮੱਦਦ ਕੀਤੀ।

'ਰਾਵਣ' ਵਿੱਚ ਕੰਮ ਕਰਨ ਦਾ ਮਜਾ ਅਭਿਸ਼ੇਕ ਨੂੰ ਇਸ ਲਈ ਵੀ ਆਇਆ, ਕਿਉਂਕਿ ਇਸ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਐਸ਼ਵਰਿਆ ਵੀ ਹੈ। ਬਿਜ਼ੀ ਹੋਣ ਦੇ ਕਾਰਨ ਦੋਵਾਂ ਨੂੰ ਜ਼ਿਆਦਾ ਸਮਾਂ ਇਕੱਠੇ ਗੁਜਾਰਨ ਲਈ ਨਹੀਂ ਮਿਲਦਾ ਸੀ, ਪਰ ਇਸ ਫਿਲਮ ਦੀ ਲੰਬੀ ਚੱਲੀ ਸ਼ੂਟਿੰਗ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।

 
ਬਾਰਬਰਾ ਮੋਰੀ : ਆਈ ਲਵ ਇੰਡੀਆ PRINT ਈ ਮੇਲ

k1024_img1100507022_1_1.jpgਭਾਰਤ ਹੈ ਹੀ ਅਜਿਹੀ ਥਾਂ ਕਿ ਜੋ ਇੱਥੇ ਆਉਂਦਾ ਹੈ, ਇਸ ਦੇਸ਼ ਨੂੰ ਪਿਆਰ ਕਰਨ ਲੱਗਦਾ ਹੈ। ਇੱਥੋਂ ਦੀ ਸੰਸਕ੍ਰਿਤੀ ਅਤੇ ਮਹਿਮਾਨਾਂ ਦੀ ਆਉ-ਭਗਤ ਲੋਕਾਂ ਦਾ ਦਿਲ ਜਿੱਤਣ ਲਈ ਕਾਫ਼ੀ ਹੈ। ਕੁਝ ਅਜਿਹੀ ਹੀ ਫੀਲਿੰਗ ਹੈ 'ਕਾਈਟਸ' ਦੀ ਨਾਇਕਾ ਬਾਰਬਰਾ ਦੀ। ਬਾਰਬਰਾ ਮੋਰੀ ਦਾ ਕਹਿਣਾ ਹੈ ਕਿ 'ਕਾਈਟਸ' ਦੇ ਪਹਿਲਾਂ ਉਹ ਭਾਰਤ ਜਾਂ ਬਾਲੀਵੁੱਡ ਬਾਰੇ ਜ਼ਿਆਦਾ ਨਹੀਂ ਜਾਣਦੀ ਸੀ, ਪਰ ਇਸ ਫਿਲਮ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਭਾਰਤੀ ਚੰਗੇ ਲੱਗਣ ਲੱਗੇ ਹਨ ਜੋ ਹਮੇਸ਼ਾ ਗਰਮਜੋਸ਼ੀ ਨਾਲ ਮਿਲਦੇ ਹਨ। ਬਾਰਬਰਾ ਤਾਂ ਹੁਣ ਕਹਿਣ ਵੀ ਲੱਗੀ ਹੈ 'ਆਈ ਲਵ ਇੰਡੀਆ'।
ਬਾਲੀਵੁੱਡ ਦੀਆਂ ਜ਼ਿਆਦਾ ਤੋਂ ਜ਼ਿਆਦਾ ਫਿਲਮਾਂ ਵਿੱਚ ਬਾਰਬਰਾ ਕੰਮ ਕਰਨਾ ਚਾਹੁੰਦੀ ਹੈ। ਇਸ ਲਈ ਉਹ ਪਾਰਟੀਆਂ ਵਿੱਚ ਵੀ ਨਜ਼ਰ ਆਉਣ ਲੱਗੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਕਿਹਾ ਵੀ ਸੀ ਕਿ ਉਹ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਫਿਲਮ ਕਰਨਾ ਚਾਹੁੰਦੀ ਹੈ।

 
ਕਰੀਨਾ ਦੇ ਕਮਰੇ 'ਚ ਭੂਤ! PRINT ਈ ਮੇਲ

img1100507014_1_1.jpgਅਜੇ ਦੇਵਗਨ ਦੇਖਣ ਨੂੰ ਭਲਾ ਹੀ ਗੰਭੀਰ ਅਤੇ ਭੋਲੇ-ਭਾਲੇ ਲੱਗਦੇ ਹਨ, ਪਰ ਸੈਟ ਤੇ ਉਨ੍ਹਾਂ ਤੋਂ ਜ਼ਿਆਦਾ ਮਸਤੀ ਹੋਰ ਕੋਈ ਨਹੀਂ ਕਰਦਾ ਅਤੇ ਜਦੋਂ ਡਾਇਰੈਕਟਰ ਰੋਹਿਤ ਸ਼ੈਟੀ ਵਰਗਾ ਦੋਸਤ ਹੋਵੇ ਤਾਂ ਅਜੇ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਗੋਲਮਾਲ-3 ਦੀ ਸ਼ੂਟਿੰਗ ਦੇ ਦੌਰਾਨ ਅਜੇ ਨੇ ਆਪਣਾ ਨਿਸ਼ਾਨਾ ਕਰੀਨਾ ਕਪੂਰ ਨੂੰ ਬਣਾਇਆ। ਬੇਬੋ ਨੂੰ ਅਜੇ ਅਤੇ ਰੋਹਿਤ ਨੇ ਮਿਲ ਕੇ ਇੱਕ ਝੂਠੀ ਕਹਾਣੀ ਸੁਣਾਈ ਅਤੇ ਕਿਹਾ ਕਿ ਹੋਟਲ ਦੇ ਜਿਸ ਕਮਰੇ ਵਿੱਚ ਤੂੰ ਰਹਿ ਰਹੀ ਹੈਂ, ਉਸ ਵਿੱਚ ਇੱਕ ਕੁੜੀ ਦੀ ਬੁਰੀ ਆਤਮਾ ਅਕਸਰ ਆਉਂਦੀ ਹੈ।ਇਸ ਤੋਂ ਬਾਅਦ ਅਜੇ ਅਤੇ ਰੋਹਿਤ ਆਪਸ ਵਿੱਚ ਗੱਲ ਕਰਨ ਲੱਗੇ ਕਿ ਬੇਬੋ ਜਿਸ ਕਮਰੇ ਵਿੱਚ ਰੁਕੀ ਹੋਈ ਹੈ, ਉਸ ਵਿੱਚ ਇੱਕ ਕੁੜੀ ਦੀ ਹੱਤਿਆ ਹੋ ਚੁੱਕੀ ਹੈ ਅਤੇ ਉਸਦੀ ਆਤਮਾ ਹੀ ਕਮਰੇ ਵਿੱਚ ਭਟਕਦੀ ਹੈ। ਪਹਿਲਾਂ ਤਾਂ ਬੇਬੋ ਨੇ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਪਰ ਰੀਅਲ ਲਾਈਫ ਵਿੱਚ ਅਜੇ ਨੇ ਐਨੀ ਗੰਭੀਰ ਐਕਟਿੰਗ ਕੀਤੀ ਕਿ ਬੇਬੋ ਨੇ ਉਨ੍ਹਾਂ ਤੇ ਵਿਸ਼ਵਾਸ ਕਰ ਲਿਆ ਅਤੇ ਉਨ੍ਹਾਂ ਨੂੰ ਡਰ ਲੱਗਣ ਲੱਗਿਆ। ਉਨ੍ਹਾਂ ਨੇ ਤੁਰੰਤ ਰੋਹਿਤ ਨੂੰ ਕਿਹਾ ਕਿ ਉਹ ਉਸ ਕਮਰੇ ਵਿੱਚ ਬਿਲਕੁਲ ਵੀ ਨਹੀਂ ਰੁਕੇਗੀ। ਇਸ ਤੋਂ ਪਹਿਲਾਂ ਕਿ ਕਰੀਨਾ ਘਬਰਾ ਕੇ ਸੈਫੂ ਨੂੰ ਫੋਨ ਕਰਦੀ, ਅਜੇ ਅਤੇ ਰੋਹਿਤ ਨੇ ਹੱਸਦੇ ਹੋਏ ਉਨ੍ਹਾਂ ਨੂੰ ਸਾਰਾ ਕਿੱਸਾ ਸਮਝਾਇਆ। ਕਰੀਨਾ ਦੇ ਕੋਲ ਉਨ੍ਹਾਂ ਦੇ ਹਾਸੇ ਵਿੱਚ ਸ਼ਾਮਿਲ ਹੋਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ।

 
ਵਿਦਿਆ ਬਾਲਨ ਨੂੰ ਤੇਜਸਵਿਨੀ ਐਵਾਰਡ PRINT ਈ ਮੇਲ
img1100417011_1_1.jpgਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ, ਕਾਂਗਰਸ ਸਾਂਸਦ ਪ੍ਰਿਆ ਦੱਤ ਅਤੇ ਮੁੱਕੇਬਾਜ਼ ਮੈਰੀ ਕਾਮ ਘੱਟ ਉਮਰ ਵਿੱਚ ਹੀ ਅਹਿਮ ਉਪਲਬਧੀਆਂ ਹਾਸਿਲ ਕਰ ਲੈਣ ਵਾਲੀਆਂ ਉਨ੍ਹਾਂ ਔਰਤਾਂ 'ਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਨੂੰ ਤੇਜਸਵਿਨੀ ਐਵਾਰਡ ਦਿੱਤਾ ਗਿਆ ਹੈ। ਯੰਗ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਤੇਜਸਵਿਨੀ ਐਵਾਰਡਜ਼ ਵੱਖ-ਵੱਖ ਖੇਤਰਾਂ ਵਿੱਚ ਅਹਿਮ ਉਪਲਬਧੀ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ ਦਿੱਤੇ ਜਾਂਦੇ ਹਨ। ਇਸ ਵਿੱਚ ਸਮਾਜਿਕ ਕਾਰਜਾਂ ਤੋਂ ਲੈ ਕੇ ਬਿਜ਼ਨੈਸ ਤੱਕ ਸ਼ਾਮਿਲ ਹੈ। 'ਪਾ' ਫਿਲਮ ਵਿੱਚ ਆਪਣੀ ਸ਼ਾਨਦਾਰ ਭੂਮਿਕਾ ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਇਸ ਸਾਲ ਦੇ ਫਿਲਮਫੇਅਰ ਪੁਰਸਕਾਰ ਨਾਲ ਨਵਾਜੀ ਗਈ 31 ਸਾਲਾ ਵਿਦਿਆ ਬਾਲਨ ਨੇ ਤੇਜਸਵਿਨੀ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਕਿਹਾ ਕਿ ਪ੍ਰਿਆ ਦੱਤ ਅਤੇ ਸੁਨੀਤਾ ਕ੍ਰਿਸ਼ਣਨ, ਜਿਨ੍ਹਾਂ ਦਾ ਯੋਗਦਾਨ ਆਪਣੇ ਖੇਤਰ ਵਿੱਚ ਮੇਰੀ ਤੁਲਨਾ ਵਿੱਚ ਕਿਤੇ ਜ਼ਿਆਦਾ ਹੈ, ਨਾਲ ਇਸੇ ਮੰਚ ਤੇ ਖੜ੍ਹੀ ਹੋ ਕੇ ਸਨਮਾਨ ਹਾਸਿਲ ਕਰਦੀ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਆਪਣੇ ਪਿਤਾ ਸੁਨੀਲ ਦੱਤ ਦੀ ਮੌਤ ਤੋਂ ਬਾਅਦ ਰਾਜਨੀਤੀ ਵਿੱਚ ਕਦਮ ਰੱਖਣ ਵਾਲੀ 43 ਸਾਲਾ ਪ੍ਰਿਆ ਦੱਤ ਨੇ ਇਹ ਕਹਿੰਦੇ ਹੋਏ ਐਵਾਰਡ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਮਦਰ ਟੈਰੇਸਾ ਦੇ ਦੱਸੇ ਰਾਹਾਂ ਤੇ ਕਦਮ ਰੱਖੇ ਹਨ।
 
<< Start < Prev 151 152 153 154 155 156 157 158 159 160 Next > End >>

Results 1396 - 1404 of 1539

Advertisements