:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੋਰੰਜਨ
ਮਾਡਲ ਤੋਂ ਗਾਇਕਾ ਬਣੀ ਭੂਮਿਕਾ ਸ਼ਰਮਾ ਨੇ ਆਪਣਾ ਨਵਾਂ ਗੀਤ ‘ਕਾਲੀ ਮਸੇਰਾਟੀ’ ਕੀਤਾ ਰਿਲੀਜ਼ PRINT ਈ ਮੇਲ

f4.jpgਚੰਡੀਗੜ੍ਹ --13ਜੁਲਾਈ-(ਮੀਡੀਦੇਸਪੰਜਾਬ-ਬਿਊਰੋ)-- ਪੰਜਾਬ ਹਮੇਸ਼ਾ ਬਹੁ-ਗੁਣਵਾਨ ਲੋਕਾਂ ਦੀ ਧਰਤੀ ਰਿਹਾ ਹੈ। ਇਥੇ ਹਰ ਕੋਈ ਮਲਟੀ ਟਾਸਕਿੰਗ ਕਰਦਾ ਹੈ, ਇਕ ਗਾਇਕ ਇਕ ਅਦਾਕਾਰ ਹੁੰਦਾ ਹੈ, ਇਕ ਅਦਾਕਾਰਾ ਇਕ ਨਿਰਦੇਸ਼ਕ ਹੁੰਦੀ ਹੈ ਤੇ ਇਕ ਨਿਰਦੇਸ਼ਕ ਵੀ ਇਕ ਅਦਾਕਾਰ ਹੁੰਦਾ ਹੈ। ਭੂਮਿਕਾ ਸ਼ਰਮਾ ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ, ਹੁਣ ਗਾਇਕਾ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਨ੍ਹਾਂ ਨੇ ਆਪਣਾ ਨਵਾਂ ਟਰੈਕ ‘ਕਾਲੀ ਮਸੇਰਾਟੀ’ ਰਿਲੀਜ਼ ਕੀਤਾ ਹੈ,ਗਾਣੇ ਦੇ ਬੋਲ ਐਂਜੋ ਨੇ ਲਿਖੇ ਹਨ, ਜਿਨ੍ਹਾਂ ਨੇ ਆਪਣੀ ਆਵਾਜ਼ ਦੇਣ ਦੇ ਨਾਲ ਇਸ ਨੂੰ ਕੰਪੋਜ਼ ਵੀ ਕੀਤਾ ਹੈ। ਭੂਮਿਕਾ ਸ਼ਰਮਾ ਦੇ ਨਾਲ ਅਭਿਸ਼ੇਕ ਕੁਮਾਰ ਵੀ ਵੀਡੀਓ ’ਚ ਨਜ਼ਰ ਆ ਰਹੇ ਹਨ। ਗਾਣੇ ਦੀ ਵੀਡੀਓ ਅਰੁਣਾ ਰਾਏ ਨੇ ਡਾਇਰੈਕਟ ਕੀਤੀ ਹੈ। ਗਾਣੇ ਦੀ ਵੀਡੀਓ ਫ੍ਰਾਈਡੇ ਫਨ ਰਿਕਾਰਡ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਈ ਹੈ।

ਅੱਗੇ ਪੜੋ....
 
ਬਿਪਾਸ਼ਾ ਨੇ ਪਤੀ ਕਰਨ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਪਤਨੀ ਨੂੰ ਕਿੱਸ ਕਰਦੇ ਆਏ ਨਜ਼ਰ PRINT ਈ ਮੇਲ
f3.jpgਮੁੰਬਈ:--13ਜੁਲਾਈ-(ਮੀਡੀਦੇਸਪੰਜਾਬ-ਬਿਊਰੋ)-- ਅਦਾਕਾਰਾ ਬਿਪਾਸ਼ਾ ਬਸੁ ਪਿਛਲੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕਰਨ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਚਰਚਾ ’ਚ ਰਹੀ ਹੈ।
ਅੱਗੇ ਪੜੋ....
 
ਰੌਡੀਜ਼ ਫੇਮ ਰਣਵਿਜੇ ਸਿੰਘ ਮੁੜ ਬਣੇ ਪਿਤਾ, ਬੇਟੇ ਦਾ ਹੋਇਆ ਜਨਮ PRINT ਈ ਮੇਲ

f2.jpgਮੁੰਬਈ --13ਜੁਲਾਈ-(ਮੀਡੀਦੇਸਪੰਜਾਬ-ਬਿਊਰੋ)--  ਇੰਸਟਾਗ੍ਰਾਮ ’ਤੇ ਰਣਵਿਜੇ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਦੁਬਾਰਾ ਪਿਤਾ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਹੈ। ਜਿਥੇ ਰਣਵਿਜੇ ਇਕ ਦਿਲਚਸਪ ਪੋਸਟ ਦੇ ਨਾਲ ਆਪਣੇ ਬੇਬੀ ਬੁਆਏ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਹਨ,ਰਣਵਿਜੈ ਤੇ ਪ੍ਰਿਯੰਕਾ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਇਸ ਜੋੜੀ ਦੀ ਇਕ ਚਾਰ ਸਾਲ ਦੀ ਬੇਟੀ ਕੈਨਾਤ ਹੈ। ਸੋਮਵਾਰ ਦੀ ਰਾਤ ਨੂੰ ਰਣਵਿਜੇ ਨੇ ਆਪਣੇ ਛੋਟੇ ਬੇਟੇ ਦੇ ਆਉਣ ਦੀ ਘੋਸ਼ਣਾ ਕੀਤੀ ਹੈ।ਰਣਵਿਜੇ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ’ਚ ਸਨੀਕਰਜ਼ ਤੇ ਲਾਲ ਜਰਸੀ ਦੀ ਇਕ ਛੋਟੀ ਜੋੜੀ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦਿਆਂ ਸਤਿਨਾਮ ਵਹਿਗੁਰੂ ਲਿਖਿਆ ਹੈ।ਰਣਵਿਜੈ ਦੀ ਇਸ ਪੋਸਟ ਤੋਂ ਬਾਅਦ ਹੀ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਵਲੋਂ ਪਿਆਰ ਤੇ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ। ਪਰਦੇ ’ਤੇ ਮੁਸ਼ਕਿਲ ਟਾਸਕ ਕਰਨ ’ਚ ਮਾਹਿਰ ਰਣਵਿਜੇ ਲਈ ਇਸ ਕੋਰੋਨਾ ਕਾਲ ’ਚ ਪਾਲਣ-ਪੋਸ਼ਣ ਕਰਨਾ ਕਾਫੀ ਮੁਸ਼ਕਿਲ ਰਿਹਾ ਹੈ।

 
ਮੀਮੀ ਦੀ ਰਿਲੀਜ਼ਿੰਗ ਡੇਟ ਦੇ ਐਲਾਨ ਮਗਰੋਂ ਕ੍ਰਿਤੀ ਸੈਨਨ ਦਾ ਵੱਡਾ ਖੁਲਾਸਾ, ਛਿੜੀ ਨਵੀਂ ਚਰਚਾ PRINT ਈ ਮੇਲ
f_1.jpgਚੰਡੀਗੜ੍ਹ --13ਜੁਲਾਈ-(ਮੀਡੀਦੇਸਪੰਜਾਬ-ਬਿਊਰੋ)--  : ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇੱਕ ਤੋਂ ਬਾਅਦ ਇੱਕ ਵੱਡੇ ਐਲਾਨ ਕਰ ਰਹੀ ਹੈ। ਆਪਣੀ ਫ਼ਿਲਮ 'ਮੀਮੀ' ਦੀ ਰਿਲੀਜ਼ਿੰਗ ਦੀ ਡੇਟ ਦਾ ਐਲਾਨ ਕਰਨ ਤੋਂ ਬਾਅਦ, ਕ੍ਰਿਤੀ ਨੇ ਹੁਣ ਆਪਣੀ ਦੂਜੀ ਫ਼ਿਲਮ ''ਭੇੜੀਆ' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ 'ਭੇੜੀਆ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ ਬਾਰੇ ਕ੍ਰਿਤੀ ਨੇ ਕਿਹਾ, 'ਟੀਮ ਭੇੜੀਆ ਨੇ ਫਿਲਮ ਦੀ ਸ਼ੂਟਿੰਗ ਨੂੰ ਖ਼ਤਮ ਕਰ ਲਿਆ ਹੈ। ਇਹ ਫ਼ਿਲਮ 14 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।'' ਕ੍ਰਿਤੀ ਸੈਸਨ ਨੇ ਕਿਹਾ ,"ਇਹ ਮੇਰੀ ਪਹਿਲੀ ਹਾਰਰ ਕਾਮੇਡੀ ਫ਼ਿਲਮ ਹੈ। ਇਹ ਇੱਕ ਬਹੁਤ ਹੀ ਮਜ਼ੇਦਾਰ ਜਰਨੀ ਹੈ, ਅਜਿਹਾ ਯਾਦਗਾਰੀ ਕਿਰਦਾਰ ਦੇਣ ਲਈ ਅਮਰ ਕੌਸ਼ਿਕ ਦਾ ਧੰਨਵਾਦ ਕਰਦੀ ਹਾਂ।" ਇਸ ਫ਼ਿਲਮ ਦੇ ਲੀਡ ਕਿਰਦਾਰ ਵਰੁਣ ਧਵਨ ਦਾ ਵੀ ਕ੍ਰਿਤੀ ਨੇ ਧੰਨਵਾਦ ਕੀਤਾ,ਦੱਸ ਦੀਏ ਕਿ ਵਰੁਣ ਧਵਨ ਤੇ ਕ੍ਰਿਤੀ ਸੈਸਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਦੋਵੇਂ 'ਦਿਲਵਾਲੇ' ਫ਼ਿਲਮ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਫ਼ਿਲਮ 'ਚ ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। 'ਭੇੜੀਆਂ' ਫ਼ਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਬਾਲਾ ਤੇ ਸਤਰੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।ਦੱਸਣਯੋਗ ਹੈ ਕਿ 'ਭੇਡੀਆ' ਫ਼ਿਲਮ ਦੀ ਸ਼ੂਟਿੰਗ ਕੋਵਿਡ ਮਹਾਂਮਾਰੀ ਦੌਰਾਨ ਕੀਤੀ ਗਈ ਸੀ, ਉਹ ਵੀ ਟਫ ਸ਼ੈਡਿਊਲ ਦੇ 'ਚ। ਫ਼ਿਲਮ ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਦੇ ਪਿਕਚਰਸ ਸਕੁਆ 'ਤੇ ਕੀਤੀ ਗਈ ਹੈ ਤੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ 'ਚ ਕੀਤੀ ਗਈ ਸੀ। ਜਿਵੇਂ ਹੀ ਇਸ ਸਾਲ ਸ਼ੂਟਿੰਗ ਦੀ ਮਨਜ਼ੂਰੀ ਮਿਲੀ ਤਾਂ ਵਰੁਣ ਨੇ ਸ਼ੂਟਿੰਗ ਜੂਨ 'ਚ ਪੂਰੀ ਕਰ ਲਈ।
 
ਟਵਿੱਟਰ ’ਤੇ ਟ੍ਰੈਂਡ ਹੋਇਆ ਬਾਇਕਾਟ ਤੂਫਾਨ, ਉੱਠੀ ਫਰਹਾਨ ਅਖ਼ਤਰ ਦੀ ਫ਼ਿਲਮ ਬੈਨ ਕਰਨ ਦੀ ਮੰਗ PRINT ਈ ਮੇਲ
boycott   toofan   trendstwitter  demands ban farhan akhtar  s film
ਮੁੰਬਈ: --11ਜੁਲਾਈ-(ਮੀਡੀਦੇਸਪੰਜਾਬ)-- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਹੈ। ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ’ਤੇ ਦੋਸ਼ ਲੱਗਾ ਹੈ ਕਿ ਇਸ ਫ਼ਿਲਮ ਦੇ ਮਾਧਿਅਮ ਨਾਲ ਅਸਿੱਧੇ ਤੌਰ ’ਤੇ ਜਿਹਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੂਫਾਨ ’ਚ ਫਰਹਾਨ ਅਖ਼ਤਰ ਦੇ ਇਲਾਵਾ ਮੁਣਾਲ ਠਾਕੁਰ ਦੀ ਅਹਿਮ ਭੂਮਿਕਾ ਹੈ। ਮੁਣਾਲ ਠਾਕੁਰ ਫ਼ਿਲਮ ’ਚ ਡਾਕਟਰ ਅਨਨਿਆ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਤੂਫਾਨ ਐਮਾਜ਼ੋਨ ਪ੍ਰਾਈਸ ਵੀਡੀਓ ’ਤੇ 16 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਬਾਕਸਿੰਗ ’ਤੇ ਆਧਾਰਿਤ ਹੈ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 28 - 36 of 1455

Advertisements

Advertisement
Advertisement
Advertisement
Advertisement
Advertisement
Advertisement