ਹਰੀਕੇ ਪੱਤਣ, 30 ਜੁਲਾਈ -ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ’ਤੇ ਬਣੇ ਹਰੀਕੇ ਹੈ¤ਡ ਵਰਕਸ ਵਿਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਹਥਾੜ ਖੇਤਰ ਦੇ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ ਤੇ ਲੋਕ ਸਮੇਂ ਸਮੇਂ ’ਤੇ ਪਾਣੀ ਬਾਰੇ ਇਕ ਦੂਜੇ ਤੋਂ ਜਾਣਕਾਰੀ ਹਾਸਲ ਕਰਦੇ
ਰਹੇ। ਹਰੀਕੇ ਹੈ¤ਡ ਵਰਕਸ, ਜਿਸ ਤੋਂ ਦੋ ਨਹਿਰਾਂ ਰਾਜਸਥਾਨ ਫੀਡਰ ਨਹਿਰ ਅਤੇ ਫਿਰੋਜ਼ਪੁਰ ਫੀਡਰ ਨਹਿਰ ਤੋਂ ਇਲਾਵਾ ਛੋਟੀ ਨਹਿਰ ਮੱਖੂ ਕੈਨਲ ਤੇ ਡਾਊਨ ਸਟੀਮ ਨੂੰ ਪਾਣੀ ਦਿੱਤਾ ਜਾਂਦਾ ਹੈ। ਆਮ ਤੌਰ ’ਤੇ ਹਰੀਕੇ ਹੈ¤ਡ ਵਰਕਸ ਦੇ ਅੱਪ ਸਟੀਮ ਵਿਚ ਵੀਹ ਪੰਝੀ ਹਜ਼ਾਰ ਕਿਊਸਿਕ ਪਾਣੀ ਦੀ ਆਮਦ ਰਹਿੰਦੀ ਹੈ ਤੇ ਜਿਸ ਵਿਚੋਂ ਵੀਹ ਹਜ਼ਾਰ ਦੇ ਕਰੀਬ ਦੋਨਾਂ ਨਹਿਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਤੇ ਜ਼ਿਆਦਾ ਪਾਣੀ ਆਉਣ ਦੀ ਸੂਰਤ ਵਿਚ ਇਹ ਵਾਧੂ ਪਾਣੀ ਡਾਊਨ ਸਟੀਮ ਨੂੰ ਛੱਡਿਆ ਜਾਂਦਾ ਹੈ, ਜੋ ਕਿ ਹਥਾੜ ਖੇਤਰ ਦੇ ਲੋਕਾਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ ਤੇ ਕਈ ਵਾਰ ਜ਼ਿਆਦਾ ਪਾਣੀ ਤਬਾਹੀ ਮਚਾ ਚੁੱਕਾ ਹੈ। ਹਰੀਕੇ ਹੈ¤ਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਡਾਊਨ ਸਟੀਮ ਨੂੰ ਸਿਰਫ 1200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਕਿ ਵੀਰਵਾਰ ਨੂੰ ਸਵੇਰੇ ਤੜ੍ਹਕੇ ਤਿੰਨ ਵਜੇ ਤੋਂ ਪਾਣੀ ਵਧਣਾ ਸ਼ੁਰੂ ਹੋ ਗਿਆ, ਜੋ ਵੀਰਵਾਰ ਦੁਪਹਿਰ ਦੋ ਵਜੇ ਤੱਕ ਵਧ ਕੇ 22128 ਕਿਊਸਿਕ ਹੋ ਗਿਆ। ਅੱਜ ਹਰੀਕੇ ਹੈ¤ਡ ਵਰਕਸ ਵਿਚ ਅੱਪ ਸਟੀਮ ਵਿਚ 44894 ਕਿਊਸਿਕ ਪਾਣੀ ਚਲ ਰਿਹਾ ਸੀ, ਜਿਸ ਵਿਚ ਫਿਰੋਜ਼ਪੁਰ ਫੀਡਰ ਨੂੰ ਨਹਿਰ ਨੂੰ 10367 ਤੇ ਰਾਜਸਥਾਨ ਫੀਡਰ ਨਹਿਰ ਨੂੰ 10615 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਸੀ। ਹੋਰ ਜਾਣਕਾਰੀ ਅਨੁਸਾਰ ਪਾਣੀ ਦੀ ਆਮਦ ਅੱਜ ਸਵੇਰ ਤੋਂ ਹੀ ਲਗਾਤਾਰ ਵਧ ਰਹੀ ਸੀ, ਜਿਸ ਕਾਰਨ ਵੱਧ ਪਾਣੀ ਡਾਊਨ ਸਟੀਮ ਨੂੰ ਹੀ ਛੱਡਿਆ ਜਾ ਰਿਹਾ ਸੀ, ਜੇਕਰ ਹੋਰ ਪਾਣੀ ਦੀ ਆਮਦ ਵਧੇਗੀ ਤਾਂ ਡਾਊਨ ਸਟੀਮ ਨੂੰ ਵੱਧ ਪਾਣੀ ਛੱਡਣ ਦੀ ਸੂਰਤ ਵਿਚ ਇਹ ਪਾਣੀ ਹਥਾੜ ਇਲਾਕੇ ਵਿਚ ਤਬਾਹੀ ਮਚਾ ਸਕਦਾ ਹੈ, ਕਿਉਂਕਿ ਸੰਨ੍ਹ 2008 ਵਿਚ 11 ਅਗਸਤ ਨੂੰ ਹਰੀਕੇ ਦੇ ਹੈ¤ਡ ਵਰਕਸ 51692 ਕਿਊਸਿੋਕ ਪਾਣੀ ਦੀ ਆਮਦ ਸੀ ਤੇ ਜਿਸ ਵਿਚ ਡਾਊਨ ਸਟੀਮ ਨੂੰ 31395 ਕਿਊਸਿਕ ਪਾਣੀ ਛੱਡਣ ਦੇ ਨਾਲ ਹੀ ਹਥਾੜ ਇਲਾਕੇ ਦੇ ਪਿੰਡ ਘੜੱਮ, ਸੱਤਾ ਬਾਦਸ਼ਾਹ, ਫਤਿਹਗੜ੍ਹ, ਸਭਰਾਂ, ਕੁੱਤੀਵਾਲਾ ਆਦਿ ਕਿਸਾਨਾਂ ਦੀ ਲਗਭਗ 700 ਏਕੜ ਫਸਲ ਵਿਚ ਪਾਣੀ ਭਰ ਗਿਆ ਸੀ ਤੇ ਬਾਅਦ ਵਿਚ ਇਹ ਕਰੀਬ ਇਕ ਲੱਖ ਕਿਊਸਿਕ ਅੱਪ ਸਟੀਮ ਵਿਚ ਹੋਣ ਕਾਰਨ ਇਸ ਪਾਣੀ ਨੇ ਹਜ਼ਾਰਾਂ ਏਕੜ ਤਬਾਹ ਤੇ ਕਈ ਘਰ ਵੀ ਪਾਣੀ ਵਿਚ ਡੋਬ ਦਿੱਤੇ ਸਨ ਤੇ ਹੁਣ ਪਾਣੀ ਦੀ ਤਦਾਦ ਵਧਣ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਦੁਬਾਰਾ ਪਿਛਲੇ ਸਾਲ ਵਾਲਾ ਸਮਾਂ ਯਾਦ ਆ ਰਿਹਾ ਹੈ। ਜੇਕਰ ਪਾਣੀ ਹੋਰ ਵੱਧ ਗਿਆ ਤਾਂ ਇਨ੍ਹਾਂ ਲੋਕਾਂ ਲਈ ਖਤਰੇ ਤੋਂ ਖਾਲੀ ਨਹੀਂੇ। ਇਸ ਸਬੰਧੀ ਜਦ ਡਾਊਨ ਸਟੀਮ ਦੇ ਪਾਣੀ ਦੀ ਮਾਰ ਹੇਠ ਆਉਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਹੈ¤ਡ ਵਰਕਸ ਦੇ ਨਜ਼ਦੀਕ ਖੇਤਾਂ ਵਿਚ ਪਾਣੀ ਚੜ੍ਹਨਾ ਸ਼ੁਰੂ ਹੋ ਗਿਆ ਸੀ ਤੇ ਕੁੱਤੀਵਾਲਾ ਦੇ ਨਜ਼ਦੀਕ ਬੰਨ੍ਹ, ਜਿਸਦੇ ਪਿਛਲੇ ਸਾਲ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਤੇ ਕਿਸਾਨ ਟਰੈਕਟਰਾਂ ਅਤੇ ਕਹੀਆਂ ਦੇ ਨਾਲ ਆਪਣੇ ਖੇਤਾਂ ਵਿਚ ਹੀ ਮਿੱਟੀ ਕਰਾਹ ਕੇ ਬੰਨ੍ਹ ’ਤੇ ਪਾ ਰਹੇ ਸਨ, ਜਦੋਂ ਕਿ ਪਾਣੀ ਬਿਲਕੁਲ ਬੰਨ੍ਹ ਦੇ ਕਿਨਾਰੇ ਤੱਕ ਆ ਚੁੱਕਾ ਸੀ ਤੇ ਕਿਸਾਨ ਹਰਪਾਲ ਸਿੰਘ ਆਪਣੇ ਖੇਤਾਂ ਵਿਚ ਲੱਗੀ ਮੋਟਰ ਵੀ ਉਤਾਰ ਰਿਹਾ ਸੀ, ਜਿਸ ਤੋਂ ਇਹ ਪ੍ਰਤੀਤ ਹੁੰਦਾ ਸੀ ਕਿ ਕਿਸਾਨ ਪਾਣੀ ਦੇ ਕਾਰਨ ਪੂਰੇ ਸਹਿਮੇ ਹੋਏ ਸਨ ਤੇ ਕਈ ਕਿਸਾਨ, ਜਿਨ੍ਹਾਂ ਦੇ ਖੇਤਾਂ ਦੇ ਨਾਲ ਪਾਣੀ ਖਹਿ ਕੇ ਜਾ ਰਿਹਾ ਸੀ, ਕਹੀਆਂ ਦੇ ਨਾਲ ਕਿਨਾਰੇ ਮਜ਼ਬੂਤ ਕਰ ਰਹੇ ਸਨ। ਕਿਸਾਨ ਜਗਤਾਰ ਸਿੰਘ, ਜੱਜ ਸਿੰਘ, ਹਰਪਾਲ ਸਿੰਘ, ਕੁਲਵੰਤ ਸਿੰਘ, ਰਾਣਾ ਸਿੰਘ, ਭਿੰਦਰ ਸਿੰਘ, ਗੁਰਬਖਸ਼ ਸਿੰਘ ਨੇ ਦੱਸਿਆ ਕਿ ਪਾਣੀ ਸਾਡਾ ਹਰ ਵਾਰ ਨੁਕਸਾਨ ਕਰਕੇ ਜਾਂਦਾ ਹੈ, ਪਰ ਸਰਕਾਰ ਵੱਲੋਂ ਇਨ੍ਹਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ।
|